ਜਦ ਏਹ ਖਰਖਸਾ ਪਿਛਲਾ ਮਾਘ ਸੰਮਤ ੧੭੫੮ ਬਿਕ੍ਰਮੀ ਨੂੰ ਮਿਟ ਗਿਆ, ਤਾਂ ਰਾਜੇ ਹਾਰ ਕੇ ਝੂਠ ਮੂਠ ਆਪਣੀ ਜਿੱਤ ਹੋਈ ਮੰਨ, ਆਪੋ ਆਪਣੇ ਘਰ ਜਾ ਬੈਠੇ ਤੇ ਗੁਰੂ ਸਾਹਿਬ ਖਾਲਸੇ ਸਮੇਤ ਅਨੰਦਪੁਰ ਆ ਬਿਰਾਜੇ। ਤਦ ਕੁਛ ਤਾਂ ਹੋਲੇ ਦਾ ਸਮਾਂ ਨੇੜੇ ਸਮਝ ਅਤੇ ਕੁੱਝ ਜੰਗ ਹੋਣ ਕਰ ਕੇ ਰੋਜ਼ ਰੋਜ਼ ਸੰਗਤ ਬਹੁਤ ਆਵੇ ਤੇ ਦੌਲਤ ਬੇਅੰਤ ਚੜੇ। ਗੁਰੂ ਜੀ ਪਾਸ ਬੜੀ ਭੀੜ ਬਣੀ ਰਹੇ। ਲੱਕੜੀ ਘਾਸ, ਰਸਦ ਵਾਸਤੇ ਸੌ ਸੌ ਪਚਾਸ ਪਚਾਸ ਸਿੱਖ ਮਿਲ ਕੇ ਜਾਣ। ਰਾਜਯਾਂ ਦੇ ਰਾਜ ਵਿੱਚੋਂ, ਜਿਸ ਤਰ੍ਹਾਂ ਲੱਭੇ ਲੈ ਆਉਣ। ਰਾਜਯਾਂ ਨੇ ਬਥੇਰੇ ਉਪਾਇ ਕੀਤੇ, ਕਈ ਵਾਰ ਲੜਾਈ ਹੋਈ। ਓੜਕ ਜਦ
ਕੋਈ ਪੇਸ਼ ਨਾ ਚੱਲੀ, ਤਾਂ ਸਭਨਾਂ ਨੇ ਸਲਾਹ ਕਰ ਕੇ ਸੂਬੇ ਸਰਹੰਦ ਦੇ ਪਾਸ ਇੱਕ ਵਕੀਲ ਭੇਜ ਕੇ ਸਹਾਇਤਾ ਚਾਹੀ ਤੇ ਬੇਨਤੀ ਕਰ ਭੇਜੀ ਕਿ ਨਵਾਬ ਸਾਹਿਬ ਜੀ! ਅਸੀਂ ਆਪ ਦੇ ਆਸਰੇ ਰਾਜ ਕਰਦੇ ਰਹੇ। ਪਰ ਗੁਰੂ ਗੋਬਿੰਦ ਸਿੰਘ ਦਾ ਪੰਥ ਜੋ ਇੱਕ ਨਵਾਂ ਖਾਲਸਾ ਉੱਠਿਆ ਹੈ, ਸਾਨੂੰ ਜੀਊਣ ਨਹੀਂ ਦਿੰਦਾ। ਪਹਿਲੇ ਭੀ ਤੁਸਾਂ ਦਸ
ਹਜ਼ਾਰ ਫੌਜ ਕੁਮਕ ਲਈ ਭੇਜੀ ਸੀ, ਪਰ ਓਸ ਦੇ ਅਫਸਰ ਪੈਂਦੇ ਖਾਂ ਦੇ ਮਾਰੇ ਜਾਣੇ ਕਰ ਕੇ ਫੌਜ ਬਿਨਾਂ ਜੰਗ ਕੀਤੇ ਦੌੜ ਪਈ। ਦੀਨਾ ਬੇਗ ਖਾਂ ਦੂਜੇ ਕਮਾਨੀਅਰ ਦੀ ਕੁਛ ਪੇਸ਼ ਨਾ ਗਈ। ਹੁਣ ਮਿਹਰਬਾਨੀ ਕਰੋ। ਸਾਨੂੰ ਵਸਦਿਆਂ ਵਿੱਚ ਰੱਖੋ। ਏਨ੍ਹਾਂ ਸਿੱਖਾਂ ਬਲਾਈਆਂ ਤੋਂ ਛੁਡਾਓ। ਅਜੇ ਤਾਂ ਏਹ ਥੋਹਰ ਦਾ ਖੇਡ ਕੱਚਾ ਹੈ, ਕਾਬੂ ਆ ਜਾਵੇਗਾ। ਜਦ
ਪਕ ਕੇ ਸਾਰੇ ਫੈਲ ਗਿਆ, ਤਦੋਂ ਤੁਸਾਂ ਨੂੰ ਐਸੇ ਕੰਡੇ ਲਾਊ ਜੋ ਕੱਢਣੇ ਔਖੇ ਹੋਣਗੇ ਤੇ ਕਾਬੂ ਭੀ ਤੁਸਾਡੇ ਨਾ ਆਵੇਗਾ। ਏਹੋ ਜੇਹੇ ਬਚਨ ਸੁਣ ਕੇ ਨਾਜ਼ਮ ਵਜ਼ੀਦ ਖਾਨ ਨੇ ਓਸੇ ਘੜੀ ਬਾਦਸ਼ਾਹ ਔਰੰਗੇ ਵੰਨੀ ਅਰਜ਼ੀ ਲਿਖ ਭੇਜੀ ਜੋ ਦੋ ਮਹੀਨੇ ਤੱਕ ਜਵਾਬ ਲੈ ਆਈ। ਏਧਰ ਗੁਰੂ ਸਾਹਿਬ ਜੀ ਨੇ ਫੁਰਸਤ ਪਾ ਕੇ ਅਨੰਦਪੁਰ ਦੇ ਜੋ ਅਸਥਾਨ ਤੇ ਬਾਗ਼ ਬਗ਼ੀਚੇ ਟੁੱਟ ਫੁੱਟ ਗਏ ਸਨ
ਮੁਰੰਮਤ ਕਰਾਏ ਅਤੇ ਦੋ ਵੇਲੇ ਦੀਵਾਨ ਵਿੱਚ ਬੈਠ ਕੇ ਸੰਗਤਾਂ ਨੂੰ ਦਰਸ਼ਨ ਉਪਦੇਸ਼ ਦੇ ਕਰ ਨਿਹਾਲ ਕੀਤਾ। ਓਸੇ ਸਮੇਂ ਇੱਕ ਗ਼ਰੀਬ ਸਿੱਖ ਨੇ ਭਾਈ ਆਸਾ ਸਿੰਘ ਭਾਈ ਆਸਾ ਸਿੰਘ ਅੱਗੇ ਜੋ ਗੁਰੂ ਜੀ ਦੀ ਆਗਿਆ ਨਾਲ ਟੋਂਬੂ ਕਰਦਾ ਹੁੰਦਾ ਸੀ ਬੇਨਤੀ ਕੀਤੀ ਕਿ ਮੇਰੀ ਕੰਨਿਆਂ ਜਵਾਨ ਹੋ ਗਈ ਹੈ ਜੋ ਕੁਛ ਮਿਲ ਜਾਵੇ ਤਾਂ ਵਿਵਾਹ ਦੇਵਾਂ। ਓਨ ਤਰਸ ਖਾ ਕੇ ਪੰਜ ਸੌ ਰੁਪਏ ਦਾ ਟੋਂਬੂ ਗੁਰੂ ਜੀ ਦੇ ਪੁੱਛੇ ਬਿਨਾਂ ਖ਼ਜ਼ਾਨਚੀ ਉੱਤੇ ਕਰ ਦਿੱਤਾ। ਜਦ
ਹਿਸਾਬ ਹੋਣੇ ਪੁਰ ਗੁਰੂ ਜੀ ਨੇ ਆਸਾ ਸਿੰਘ ਤੋਂ ਜੁਵਾਬ ਮੰਗਿਆ ਤਾਂ ਆਸਾ ਸਿੰਘ ਡਰਦਾ ਘਰ ਨੂੰ ਦੌੜ ਗਿਆ ਤੇ ਓਥੋਂ ਏਹ ਜਵਾਬ ਲਿਖ ਭੇਜਿਆ। ਦੋਹਰਾ: ਫਟ ਛਾਤੀ ਦੋ ਟੁਕ ਭਈ ਰੁਦਨ ਕਰਨ ਲਿਖ ਜਾਤ। ਪਰ ਸ੍ਵਾਰਥ ਉਪਕਾਰ ਬਿਨ ਮੋਹਿ ਨ ਉਪਜਤ ਸ਼ਾਂਤ। ਏਹ ਉੱਤਰ ਸੁਣ, ਭੇਤ ਸਮਝ
ਗੁਰੂ ਜੀ ਨੇ ਗ਼ੁਨਾਹ ਬਖ਼ਸ਼ ਉਸ ਨੂੰ ਬੁਲਾ ਲੀਤਾ। ਏਸੇ ਸਮੇਂ ਰਾਮ ਸਿੰਘ ਮਾਰਵਾੜੀ ਸ਼ਸਤ੍ਰ ਮਾਂਜਣੇ ਸਿਕਲੀਗਰ ਇੱਕ ਦਿਨ ਪੈਰ ਹੇਠ ਤੇਗ ਨੂੰ ਦਬਾ ਕੇ ਮਾਂਜ ਰਿਹਾ ਸੀ। ਸਿੱਖਾਂ ਦਾ ਟੋਲਾ ਉਸ ਨੂੰ ਤਾੜਨ ਲੱਗਾ ਕਿ ਤੁਸੀਂ ਸ਼ਸਤ੍ਰਾਂ ਨੂੰ ਪੈਰ ਕਿਉਂ ਲਾਂਵਦੇ ਹੋ? ਏਨ੍ਹਾਂ ਦੇ ਆਸਰੇ ਦੇਵਤੇ ਰਾਜੇ ਮੰਨੇ ਪੂਜੇ ਜਾਂਦੇ ਹਨ ਤੇ ਰਾਜ ਕਰਦੇ ਹਨ। ਏਨ੍ਹਾਂ ਕਹਿ ਉਹ ਤਾਂ ਅਗਾਹਾਂ ਚਲੇ ਗਏ ਤੇ ਸਿਕਲੀਗਰ ਸ਼ਸਤ੍ਰਾਂ ਨੂੰ ਸਿਰ ਉੱਤੇ ਰੱਖ ਕੇ ਬੈਠ ਰਹੇ। ਤਦੋਂ ਨੂੰ ਗੁਰੂ ਜੀ ਭੀ ਓਧਰੋਂ ਆ ਗਏ। ਦੇਖ ਕੇ ਅਚਰਜ ਮੰਨ ਸਿਕਲੀਗਰਾਂ ਨੂੰ ਪੁੱਛਿਆ ਤਾਂ ਰਾਮ ਸਿੰਘ ਨੇ ਸਾਰੀ ਕਥਾ ਸੁਣਾਈ। ਗੁਰੂ ਜੀ ਨੇ ਹੱਸ ਕੇ ਬਚਨ ਕੀਤਾ ਕਿ ਜਿਕੂੰ ਕਿਸੇ ਵੱਡੇ ਸਤਕਾਰ ਯੋਗ ਪੁਰਸ਼ ਦੀ ਮੂਰਤ ਪੈਰਾਂ ਹੇਠ ਦਬਾ ਕੇ ਘੜੀ ਦੀ ਹੈ ਤੇ ਕਈ ਲੋਕ ਉਸ ਦੀ ਇੱਜ਼ਤ ਕਰਦੇ ਹਨ, ਏਸ ਭਾਤ ਸ਼ਸਤ੍ਰਾਂ ਦਾ ਮਾਂਜਣਾਂ ਤੁਹਾਨੂੰ ਮਾਫ਼ ਹੈ, ਕਿਉਂ ਜੋ ਤੁਸੀਂ ਮਨੋਂ ਬੇਅਦਬੀ ਨਹੀਂ ਕਰਦੇ ਸਗੋਂ ਟਹਿਲ ਕਰਦੇ ਹੋ। ਇਕ ਦਿਨ ਮਾਤਾ ਗੁਜਰੀ ਸੀ ਸੁਖਮਨੀ ਸਾਹਿਬ ਦਾ ਜਦ
ਏਹ ਪਾਠ ਕਰ ਰਹੇ ਸਨ:
( ਤੈਸਾ ਸੁਵਰਨੁ ਤੈਸੀ ਉਸੁ ਮਾਟੀ ॥ ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ ॥ ਤੈਸਾ ਮਾਨੁ ਤੈਸਾ ਅਭਿਮਾਨੁ ॥ ਤੈਸਾ ਰੰਕੁ ਤੈਸਾ ਰਾਜਾਨੁ ॥ (ਗਉੜੀ ਸੁਖਮਨੀ, ਮਃ ੫ - ੨੭੫) ਤਦੋਂ ਗੁਰੂ ਜੀ ਦੇ ਮਹਿਲ ਮਾਤਾ ਸੰੁਦਰੀ ਜੀ ਨੇ ਬੇਨਤੀ ਕੀਤੀਗ਼ਰੀਬ ਨਿਵਾਜ! ਅੱਜ ਕਲ੍ਹ ਭੀ ਕੋਈ ਐਸਾ ਸੰਤ ਹੈਗੁਰੂ ਜੀ ਬੋਲੇਜੇ ਤੁਸੀਂ ਦਰਸ਼ਨ ਕਰਨਾ ਚਾਹੁੰਦੇ ਹੋ, ਤਾਂ ਪ੍ਰਸ਼ਾਦ ਤਿਆਰ ਕਰੋ।ਮਾਤਾ ਸੰੁਦਰੀ ਜੀ ਬੋਲੀਧੰਨਯ ਭਾਗ ਸਾਡੇ, ਜੇ ਸਾਨੂੰ ਐਸੇ ਸੰਤ ਦੇ ਦਰਸ਼ਨ ਹੋਣ।ਮਾਤਾ ਸਾਹਿਬ ਜੀ ਨੇ ਬੜੇ ਪ੍ਰੇਮ ਨਾਲ ਪ੍ਰਸ਼ਾਦ ਤਿਆਰ ਕੀਤਾ। ਤਦੋਂ ਨੂੰ ਗੁਰੂ ਜੀ ਪਾਸ ਭਾਈ ਰਾਮ ਕੌਰ ਜੀ ਆ ਕੇ ਮੱਥਾ ਟੇਕਨ ਲੱਗੇ ਤਾਂ ਮਹਾਰਾਜ ਜੀ ਨੇ ਕਿਹਾਆਪ ਨੂੰ ਮਾਤਾ ਜੀ ਉਡੀਕ ਰਹੇ ਹਨ, ਜਾਓ ਪ੍ਰਸ਼ਾਦ ਛਕੋ।ਓਨ੍ਹਾਂ ਨੇ ਪ੍ਰਸ਼ਾਦ ਛਕਿਆ। ਮਾਤਾ ਜੀ ਨੇ ਪੁੱਛਿਆਜੀ! ਆਪ ਕਿੱਥੇ ਰਹਿੰਦੇ ਹੋਉਹ ਬੋਲੇ: ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ ॥ (ਗਉੜੀ, ਮਃ ੫ - ੨੦੬) ਮਾਤਾ ਜੀ ਸਾਡੇ ਕੁਛ ਵੱਸ ਨਹੀਂ ਜਿੱਥੇ ਗੁਰੂ ਰੱਖਦਾ ਹੈ, ਓਥੇ ਰਹਿੰਦੇ ਹਾਂ। ਜੋ ਕਰਾਉਂਦਾ ਹੈ, ਸੋ ਕਰਦੇ ਹਾਂ।ਓਨ੍ਹਾਂ ਦੇ ਹੋਰ ਬਚਨ ਬਿਲਾਸ ਸੁਣ ਕੇ ਮਾਈਆਂ ਬਹੁਤ ਪ੍ਰਸੰਨ ਹੋਈਆਂ ਤੇ ਭਾਈ ਰਾਮ ਕੌਰ ਜੀ ਗੁਰੂ ਜੀ ਪਾਸ ਆ ਬੈਠੇ। ਤਦੋਂ ਨੂੰ ਬਹੁਤ ਸਿੱਖ ਸਾਧ ਆਏ। ਗੁਰੂ ਜੀ ਨੇ ਕੜਾਹ ਪ੍ਰਸਾਦ ਕਰਾ ਕੇ ਹੁਕਮ ਦਿੱਤਾ ਕਿ ਕੜਾਹ ਪ੍ਰਸਾਦ ਦੀ ਲੁੱਟ ਸਭ ਲੁੱਟ ਲਓ। ਸਿੰਘਾਂ ਝੱਟ ਲੁੱਟ ਪਾ ਦਿੱਤੀ, ਬਹੁਤ ਸਾਰੇ ਸੰਤੋਖੀ ਸਿੱਖ ਭਾਈ ਰਾਮ ਕੌਰ ਦੇ ਸਤਸੰਗੀ ਬੈਠੇ ਰਹੇ, ਹੋਰ ਸਭ ਨੇ ਲੁੱਟਿਆ। ਦੂਜੀ ਵਾਰੀ ਹੋਰ ਬਹੁਤਾ ਪ੍ਰਸ਼ਾਦ ਮੰਗਾ ਕੇ ਹੁਕਮ ਕੀਤਾ ਕਿ ਜੋ ਗੁਰੂ ਜੀ ਦਾ ਸਿੱਖ ਹੈ ਸੋ ਜਰੂਰ ਲੁੱਟੇ। ਫੇਰ ਬਹੁਤਿਆਂ ਨੇ ਲੁਟਿਆ, ਥੋੜੇ ਬੈਠੇ ਰਹੇ। ਤੀਜੀ ਵਾਰੀ ਫੇਰ ਪ੍ਰਸਾਦ ਕਰਾ ਕੇ ਹੁਕਮ ਦਿੱਤਾ ਕਿ ਜੋ ਸਿੱਖ ਨਾ ਲੁੱਟੇਗਾ ਉਸ ਨੂੰ ਸਿੱਖੀ ਤੋਂ ਖਾਰਜ ਕਰਾਂਗੇ। ਤਦੋਂ ਹੋਰ ਤਾਂ ਸਭ ਨੇ ਲੁੱਟਿਆ ਪਰ ਭਾਈ ਰਾਮ ਕੌਰ, ਦਯਾ ਸਿੰਘ, ਪਰਮ ਸਿੰਘ, ਵੀਰ ਸਿੰਘ, ਕਰਮ ਸਿੰਘ, ਗੰਡਾ ਸਿੰਘ ਸੈਣਾ ਸਿੰਘ, ਫੱਗਾ ਸਿੰਘ, ਰਾਮ ਸਿੰਘ ਆਦਿਕ ਤੇਰਾਂ ਸਿੱਖ ਲੁੱਟਣ ਨਾ ਉੱਠੇ। ਉਨ੍ਹਾਂ ਨੂੰ ਦੇਖ ਕੇ ਗੁਰੂ ਜੀ ਨੇ ਬਚਨ ਕੀਤਾ ਕਿ ਅਸੀਂ ਸੰਤੋਖ ਪਰਖਦੇ ਸਾਂ ਸੋ ਪਰਖ ਲਿਆ ਹੈ। ਗੁਰੂ ਜੀ ਦੇ ਘਰ ਵਿੱਚ ਸਤ ਸੰਤੋਖ ਵਾਲੇ ਸਿੱਖ ਭੀ ਬਹੁਤ ਹਨ। ਏਨ੍ਹਾਂ ਤੋਂ ਸਤੋਗੁਣੀ ਨਿਰਮਲ ਪੰਥ ਭੀ ਫੈਲੇਗਾ ਜੋ ਸਦਾ ਸਤੋ ਗੁਣੀ ਰਹਣਗੇ। ਭਾਈ ਸਿੱਖੋ! ਜੀਕੂੰ ਹੋਰ ਮਜ਼ਹਬਾਂ ਵਿੱਚ ਸਾਧੂ ਹਨ, ਤਿਉਂ ਖਾਲਸੇ ਵਿੱਚ ਏਹ ਸੰਤ ਹੋਣਗੇ। ਅਰ ਜੋ ਭਾਈ ਰਾਮ ਕੌਰ ਨੇ ਕੜਾਹ ਪ੍ਰਸ਼ਾਦ ਲੁੱਟਣ ਸਮੇਂ ਕਿਹਾ ਸੀ, ਕੜਾਹ ਪ੍ਰਸ਼ਾਦ ਨਾਲ ਗੁਰੂ ਕੇ ਦੀਵਾਨ ਵਿੱਚ ਵੀ ਕਲਜੁਗ ਦਾ ਆਵਣਾ ਹੋਇਆ ਕਰੇਗਾ, ਸੋ ਏਨ੍ਹਾਂ ਦੇ ਹੀ ਘਰ ਵਿੱਚ ਕੰਧਾਂ ਕੋਠੇ ਟੱਪ ਕੇ ਕਲਜੁਗ ਆਵੇਗਾ। ਏਹ ਬਚਨ ਸੁਣ ਕੇ ਭਾਈ ਜੀ ਨੇ ਅਰਜ਼ ਕੀਤੀਸੱਚੇ ਪਾਤਸ਼ਾਹ! ਮੇਰੇ ਹੁੰਦੇ ਕਲਜੁਗ ਸਾਡੇ ਘਰ ਨਾ ਆਵੇ।ਗੁਰੂ ਜੀ ਬੋਲੇਤਥਾ ਅਸਤੂ। ਐਸਾ ਹੀ ਹੋਯਾ। ਉਸ ਦੇ ਗ਼ੁਜ਼ਰੇ ਪਿੱਛੋਂ ਓਸ ਦੇ ਪੋਤਰੇ ਨੇ ਅਜੇਹੇ ਖੋਟੇ ਕਰਮ ਕੀਤੇ ਜਿਸ ਤੋਂ ਉਸ ਦੀ ਬੰਸ ਹੀ ਜਾਂਦੀ ਰਹੀ। ਇਕ ਦਿਨ ਗੁਰੂ ਸਾਹਿਬ ਜੀ ਦੇ ਸਾਹਮਣੇ ਇੱਕ ਬੜਾ ਭਾਰਾ ਧਨੁਖ ਤੇ ਬੜੇ ਬੜੇ ਖਪਰਿਆਂ ਵਾਲੇ ਤੀਰ ਪਏ ਦੇਖ ਕੇ ਭਾਈ ਰਾਮ ਕੌਰ ਜੀ ਦਾ ਸ਼ੰਕਾ ਭਾਈ ਰਾਮ ਕੌਰ ਦੇ ਮਨ ਵਿੱਚ ਆਈ ਕਿ ਏਹ ਧਨਖ ਤੀਰ ਕੇਵਲ ਦਿਖਾਵੇ ਦੇ ਹਨ, ਜਿਨ੍ਹਾਂ ਨੂੰ ਅਰਜਨ ਭੀਮ ਭੀ ਮੁਸ਼ਕਲ ਚਲਾ ਸਕਣ। ਤਾਂ ਗੁਰੂ ਜੀ ਅੰਤ੍ਰਜਾਮੀ ਉਸ ਦਾ ਭਰਮ ਗਵਾਵਣ ਲਈ ਅਗਲੇ ਦਿਨ ਫੀਲ ਤੇ ਸਵਾਰ ਹੋ ਕੇ ਭਾਈ ਜੀ ਨੂੰ ਨਾਲ ਲੈ ਕੇ ਸ਼ਿਕਾਰ ਚਲੇ ਗਏ ਤੇ ਓਹੋ ਧਨੁਖ ਖਿੱਚ ਕੇ ਇੱਕ ਤੀਰ ਐਸਾ ਮਾਰਿਆ ਜੋ ਵੱਡਾ ਬ੍ਰਿਛ ਤੋੜ ਕੇ ਸੁੱਟ ਦਿੱਤਾ, ਜਿਸ ਨੂੰ ਦੇਖ ਭਾਈ ਰਾਮ ਕੌਰ ਜੀ ਹੱਕੇ ਬੱਕੇ ਰਹਿ ਗਏ ਤਾਂ ਮਨ
ਵਿੱਚ ਕੁੱਝ ਸੰਸਾ ਰਿਹਾ। ਸੋ ਗੁਰੂ ਜੀ ਹਾਥੀ ਪੁਰ ਸਵਾਰ ਹੋਣ ਲੱਗੇ ਤਾਂ ਰਾਮ ਕੌਰ ਜੀ ਨੇ
( ਕੋਡੇ ਹੋ ਕੇ ਕਿਹਾ ਕਿ ਮੇਰੇ ਉੱਤੇ ਚਰਨ ਰੱਖ ਕੇ ਚੜ੍ਹ ਜਾਓ। ਜਦ ਗੁਰੂ ਜੀ ਨੇ ਓਸ ਦੀ ਪਿੱਠ ਤੇ ਪੈਰ ਰੱਖਿਆ ਤਾਂ ਬਯਾਕੁਲ ਹੋ ਕੇ ਓਨ ਆਪਣੀ ਸਾਰੀ ਕਰਾਮਾਤ ਦਾ ਬਲ ਲਾਯਾ, ਪਰ ਗੁਰੂ ਜੀ ਦਾ ਭਾਰ ਨਾ ਸੰਭਾਲ ਸਕਿਆ। ਓੜਕ ਗੁਰੂ ਜੀ ਦੇ ਚਰਨ ਫੜ
ਕੇ ਆਖਣ ਲੱਗਾ, ਮਹਾਰਾਜ! ਆਪ ਤਾਂ ਬੈਰਾਟ ਰੂਪ ਹੋ, ਜਿਨ੍ਹਾਂ ਦਾ ਭਾਰ ਸ਼ੇਸ਼ ਭੀ ਸਹਾਰ ਨਹੀਂ ਸਕਦਾ। ਮੈਂ ਕੌਣ ਹਾਂ ਸਹਾਰਾਂਗੁਰੂ ਜੀ ਨੇ ਖ਼ੁਸ਼ੀ ਹੋ ਕੇ ਓਸ ਨੂੰ ਬਾਹੋਂ ਫੜ
ਕੇ ਹਾਥੀ ਪਰ ਬੈਠਾ ਲੀਤਾ ਅਤੇ ਬਹੁਤ ਸਤਿਕਾਰ ਕੀਤਾ।