ਬਚਿਤ੍ਰ ਸਿੰਘ ਦਾ ਹਾਥੀ ਨਾਲ ਮੁਕਾਬਲਾ ਤੇ ਕੇਸਰੀ ਸਿੰਘ ਰਾਜੇ ਦਾ ਮਰਨਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੬੩ / ੧੩੫

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਓਧਰ ਪਹਾੜੀ ਰਾਜਿਆਂ ਨੇ ਸੂਰਜ ਚੜ੍ਹਦੇ ਹੀ ਮਸਤ ਹਾਥੀ ਨੂੰ ਸ਼ਰਾਬ ਪਿਲਾ, ਫੌਲਾਦੀ ਝੁਲ ਪਾ, ਸੰੁਡ ਵਿੱਚ ਚਾਰ ਹੱਥ ਲੰਮੀ ਤੇਜ਼ ਤਲਵਾਰ ਫੜਾ, ਸਿਰ ਨੂੰ ਤਵੇ ਬੰਨ੍ਹਾਂ, ਕਿਲ੍ਹੇ ਦੇ ਦਰਵਾਜ਼ੇ ਨੂੰ ਸਿਧਾ ਕਰ ਦਿੱਤਾ ਤੇ ਉਸ ਦੇ ਪਿੱਛੇ ਪਹਾੜੀ ਫੌਜ ਲਗ ਤੁਰੀ। ਉਸ ਸਜ

ਧਜ ਨੂੰ ਵੇਖ ਕੇ ਸਭਨਾਂ ਰਾਜਿਆਂ ਨੂੰ ਨਿਸ਼ਚਾ ਹੋ ਰਿਹਾ ਸੀ ਕਿ ਅੱਜ ਜ਼ਰੂਰ ਅਨੰਦਪੁਰ ਦਾ ਕਿਲ੍ਹਾ ਲੋਹਗੜ੍ਹ ਫਤੇ ਹੋ ਜਾਊ। ਸਿੱਖਾਂ ਨੇ ਜਦ ਏਹ ਸਾਰਾ ਹਾਲ ਗੁਰੂ ਜੀ ਪਾਸ ਕਿਹਾ ਤਾਂ ਗੁਰੂ ਸਾਹਿਬ ਜੀ ਨੇ ਹੁਕਮ ਕੀਤਾਖਾਲਸਾ ਜੀ! ਚਿੰਤਾ ਨਾ ਕਰੋ, ਅਕਾਲ ਪੁਰਖ ਚੰਗਾ ਕਰੇਗਾ। ਬਹੁਰੂਪੀਆ ਬਚਿਤ੍ਰ ਸਿੰਘ ਰਠੌੜ, ਸਾਡਾ ਮਸਤ ਹਾਥੀ ਵੈਰੀਆਂ ਦੇ ਹਾਥੀ ਨੂੰ ਮਾਰ ਕੇ ਭਜਾਵੇਗਾ।ਏਹ ਬਚਨ ਸੁਣ ਕੇ ਬਚਿੱਤ੍ਰ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀਸੱਚੇ ਪਾਤਸ਼ਾਹ! ਏਹ ਸਭ ਆਪ ਦੀ ਕ੍ਰਿਪਾ ਹੈ, ਜੁ ਮੈਨੂੰ ਵਡਿਆਈ ਦੇਣ ਲੱਗੇ ਹੋ। ਕਾਰਜ ਤਾਂ ਸਭ ਆਪ ਨੇ ਹੀ ਕਰਨਾ ਹੈ। ਆਪ ਦੀ ਸਹਾਇਤਾ ਹੋਵੇ ਤਾਂ ਏਹ ਹਾਥੀ ਕੀ ਚੀਜ਼ ਹੈ, ਮੈਂ ਐਰਾਵਤ ਨੂੰ ਬਰਛੀ ਵਿੱਚ ਪਰੋ ਲਿਆਵਾਂ। ਜੀਕੂੰ ਪਿਛਲਿਆਂ ਨੇ ਆਪਣੀ ਸੱਤਾ ਦੇ ਕੇ ਆਪਣੇ ਸੇਵਕਾਂ ਨੂੰ ਸੁਜੱਸ ਦਿੱਤਾ ਹੈ, ਤੀਕੂੰ ਆਪ ਏਹ ਖੇਲ ਕਰਾ ਕੇ ਮੈਨੂੰ ਸੁਜੱਸ ਬਖ਼ਸ਼ਣ ਲੱਗੇ ਹੋ।ਗੁਰੂ ਜੀ ਨੇ ਬੜੇ ਪ੍ਰਸੰਨ ਹੋ ਕੇ ਆਤਮਕ ਸ਼ਕਤੀ ਬਖ਼ਸ਼ ਕੇ ਬਚਿੱਤ੍ਰ ਸਿੰਘ ਨੂੰ ਲਾਲੋ ਲਾਲ ਕਰ ਦਿੱਤਾ ਤੇ ਇੱਕ ਬਰਛਾ ਦੇ ਕੇ ਪਿੱਠ ਠੋਕ ਉਸ ਨੂੰ ਜਦ

ਗੁਰੂ ਜੀ ਨੇ ਘੋੜੇ ਦਾ ਸਵਾਰ ਕਰ ਫੌਜ ਖਾਲਸੇ ਸਮੇਤ ਪਹਾੜੀਆਂ ਦੇ ਹਾਥੀ ਨੂੰ ਮਾਰਨ ਲਈ ਤੋਰਿਆ, ਤਦ ਉਸ ਨੂੰ ਐਡੀ ਖ਼ੁਸ਼ੀ ਦਾ ਹੌਸਲਾ ਚੜ੍ਹਿਆ ਜੋ ਸ਼ਤ੍ਰੂ ਦਾ ਹਾਥੀ ਭੇਡ ਤੇ ਵੈਰੀ ਕੀੜੀਆਂ ਦਿੱਸਣ ਲਗੇ। ਏਧਰ ਗੁਰੂ ਜੀ ਇੱਕ ਉੱਚੀ ਥਾਂ ਬੈਠ ਕੇ ਕੌਤਕ ਦੇਖਣ ਲਗੇ। ਜੋ ਪਹਾੜੀ ਸੈਨਾ ਬੇਸ਼ੁਮਾਰ ਹਾਥੀ ਦੇ ਸੱਜੇ ਖੱਬੇ ਪਿੱਛੇ ਲੱਗੀ ਹੋਈ ਤੇ ਕੇਸਰੀ ਸਿੰਘ ਘੋੜੇ ਨੂੰ ਨਚਾਉਂਦਾ ਹੋਯਾ ਬੜੀ ਤੇਜ਼ੀ ਨਾਲ ਸਭ ਤੋਂ ਅੱਗੇ ਫਿਰ ਰਿਹਾ ਸੀ, ਉਸ ਦੇ ਮਾਰਨ ਲਈ ਭਾਈ ਉਦੇ ਸਿੰਘ ਨੂੰ ਵੰਗਾਰਿਆ ਗਿਆ। ਗੁਰੂ ਜੀ ਦੇ ਸਭ ਜੱਥੇਦਾਰ ਸਰਦਾਰ ਆਪਣੀ ਆਪਣੀ ਫੌਜ ਸਮੇਤ ਤਿਆਰ ਬਰ ਤਿਆਰ ਮੋਰਚੇ ਪੁਰ ਜਾ ਖਲੋਤੇ। ਜਦ

ਮਸਤ ਹਾਥੀ ਕਿਲ੍ਹੇ ਦੇ ਨੇੜੇ ਆਯਾ ਤਾਂ ਸਿੰਘਾਂ ਨੇ ਉਸ ਦੇ ਰੋਕਣ ਨੂੰ ਜ਼ੋਰ ਪਾਯਾ ਤੇ ਬਚਿੱਤ੍ਰ ਸਿੰਘ ਨੇ ਘੋੜਾ ਛੇੜ ਕੇ ਗੁਰੂ ਜੀ ਦਾ ਧਿਆਨ ਧਰ ਪੱਬਾਂ ਭਾਰ ਹੋ ਕੋਪ ਮਈ ਓਜ ਸੰਭਾਲ ਹਾਥੀ ਦੇ ਮੱਥੇ ਵਿੱਚ ਅਜੇਹਾ ਬਰਛਾ ਮਾਰਿਆ ਜੋ ਤਵੇ ਨੂੰ ਵਿੰਨ੍ਹ ਕੇ ਉਸ ਦੇ ਸਿਰ ਵਿੱਚ ਐਉਂ ਧਸ ਗਿਆ, ਜੀਕੂੰ ਗਰੜ ਤੋਂ ਡਰਦਾ ਸੱਪ ਖੁੱਡ ਵਿੱਚ ਵੜ ਜਾਂਦਾ ਹੈ। ਅਗਲੇ ਪਾਸੇ ਅਣੀ ਵਾਂਸ ਦੇ ਉੱਗਣ ਵਾਂਙੂੰ ਜਾ ਨਿਕਲੀ। ਹਾਥੀ ਚੀਕ ਮਾਰ ਕੇ ਕ੍ਰੋਧ ਨਾਲ ਪਿਛਾਹਾਂ ਹਟਿਆ ਤਾਂ ਮਹਾਵਤ ਉੱਤੋਂ ਡਿਗ ਪਿਆ। ਪਹਾੜੀਆਂ ਦੀ ਫੌਜ ਵਿੱਚ ਧਸ ਕੇ ਹਾਥੀ ਲੱਗਾ ਮਾਰਨ। ਅਨੇਕਾਂ ਪਹਾੜੀਆਂ ਨੂੰ ਪਰਲੈ ਕਰ ਸਿੱਟਿਆ ਤਾਂ ਉਨ੍ਹਾਂ ਨੂੰ ਹਲਚਲ ਪੈ ਗਈ। ਡਰਦੇ ਮਾਰੇ ਭੱਜ ਭੱਜ ਕੇ ਸੈਂਕੜੇ ਹੱਥ ਪੈਰ ਤੁੜਾ ਬੈਠੇ। ਏਧਰੋਂ ਬਚਿਤ੍ਰ ਸਿੰਘ, ਉਦੇ ਸਿੰਘ, ਸ਼ੇਰ ਸਿੰਘ, ਨਾਹਰ ਸਿੰਘ, ਆਲਮ ਸਿੰਘ ਆਦਿਕ ਗੁਰੂ ਜੀ ਦੇ ਸੂਰਬੀਰ ਵੈਰੀਆਂ ਉੱਤੇ ਹੱਲਾ ਕਰ ਕੇ ਜਾ ਪਏ। ਉਦੇ ਸਿੰਘ ਆਪਣੇ ਰਸਾਲੇ ਨੂੰ ਲੈ ਕੇਸਰੀ ਸਿੰਘ ਨਾਲ ਹੱਥੋਂ ਹੱਥੀ ਜਾ ਹੋਯਾ। ਆਪੋ ਵਿੱਚ ਬਹੁਤ ਦਾਉ ਘਾਉ ਕੀਤੇ। ਓੜਕ ਕੇਸਰੀ ਸਿੰਘ ਡਿੱਗ ਪਿਆ ਤਾਂ ਉਦੇ ਸਿੰਘ ਨੇ ਸਿਰ ਉਸ ਦਾ ਕੱਟ ਲੀਤਾ। ਏਸੇ ਪ੍ਰਕਾਰ ਹੋਰ ਅਨੇਕਾਂ ਸਿੰਘਾਂ ਨੇ ਪਹਾੜੀ ਰਾਜੇ ਰਾਣੇ ਢਾਹੇ। ਜੋ ਹਾਥੀ ਫੌਜ ਨੂੰ ਮਾਰਦਾ ਫਿਰਦਾ ਸੀ ਸੋ ਭਾਈ ਮੋਹਕਮ ਸਿੰਘ ਨੇ ਘੋੜਾ ਛੇੜ ਕੇ ਤੇਗ ਨਾਲ ਉਸ ਦੀ ਸੰੁਡ ਕੱਟ ਲੀਤੀ। ਪਿੱਛੋਂ ਦੀ ਹੋ ਕੇ ਸ਼ੇਰ ਸਿੰਘ ਨੇ ਲੱਤ ਲਾਹ ਸਿੱਟੀ ਜਿਸ ਕਰ ਕੇ ਉਹ ਪਹਾੜ ਜਿਹਾ ਡਿਗ ਪਿਆ। ਹੰਡੂਰੀ ਹਿੰਮਤ ਸਿੰਘ ਜੋ ਬਹੁਤ ਜ਼ੋਰ ਸ਼ੋਰ ਨਾਲ ਲੜ ਰਿਹਾ ਸੀ, ਸੋ ਬਾਦਲ ਸਿੰਘ ਦੇ ਹਥੋਂ ਸਖ਼ਤ ਜ਼ਖ਼ਮੀ ਹੋਯਾ। ਅਜਮੇਰ ਚੰਦ ਨੂੰ ਤੀਰ ਦਾ ਘਾਉ ਵੱਜਾ। ਏਨ੍ਹਾਂ ਰਾਜਿਆਂ ਦਾ ਜ਼ਖ਼ਮੀ ਹੋ ਕੇ ਪਿੱਛੇ ਮੁੜਨਾ ਤੇ ਸਿੰਘਾਂ ਦਾ ਹੱਲਾ ਦੇਖ ਕੇ ਕੋਹੀ ਸੈਨਾ ਮੈਦਾਨ ਛੱਡ ਕੇ ਤਿੱਤ੍ਰ ਬਿਤਰ ਹੋ ਗਈ। ਉਦੇ ਸਿੰਘ ਨੇ ਕੇਸਰੀ ਸਿੰਘ ਦਾ ਸਿਰ ਗੁਰੂ ਜੀ ਅੱਗੇ ਧਰ ਕੇ ਫਤੇ

( ਬੁਲਾਈ। ਏਸੇ ਪ੍ਰਕਾਰ ਹੋਰ ਸਿੱਖ ਸ੍ਰਦਾਰ ਫ਼ਤੇ ਪਾ ਕੇ ਆ ਗਏ। ਜੰਗ ਦਾ ਹਾਲ ਸੁਣ ਕੇ ਗੁਰੂ ਸਾਹਿਬ ਜੀ ਬਹੁਤ ਪ੍ਰਸੰਨ ਹੋਏ ਤੇ ਸ਼ਹੀਦ ਹੋਏ ਹੋਏ ਸਿੰਘਾਂ ਦੇ ਸਰੀਰ ਉਠਵਾ ਕੇ ਚੰਡੀ (ਅਗਨੀ) ਦੀ ਭੇਟਾ ਕਰਾਏ। ਜ਼ਖ਼ਮੀਆਂ ਦੀ ਕਾਰੀ ਕਰਾਈ ਜਿਸ ਤੋਂ ਗੁਰੂ ਜੀ ਦੀ ਕ੍ਰਿਪਾ ਨਾਲ ਓਹ ਬੜੀ ਛੇਤੀ ਰਾਜ਼ੀ ਹੋ ਕੇ ਫੇਰ ਜੰਗ ਨੂੰ ਤਿਆਰ ਹੋ ਗਏ। ਓਧਰ ਕਹਿਲੂਰੀ ਰਾਜੇ ਪਾਸ ਸਭਨਾਂ ਰਾਜਿਆਂ ਨੇ ਕੱਠੇ ਹੋ ਕੇ ਕੇਸਰੀ ਸਿੰਘ ਦਾ ਸ਼ੋਕ ਪ੍ਰਗਟ ਕੀਤਾ ਤੇ ਅਗਲੇ ਦਿਨ ਦੀ ਲੜਾਈ ਦਾ ਬੀੜਾ ਰਾਜੇ ਕਟੋਚ ਵਾਲੇ ਘੁਮੰਡ ਚੰਦ ਨੇ ਚੁੱਕਿਆ ਅਰ ਪਰਬਤੀ ਲੋਕ ਬਹੁਤ ਮਰ ਜਾਣ ਕਰ ਕੇ ਘਰ ਘਰ ਸਿਆਪੇ ਹੋਣ ਲੱਗੇ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗