ਪਹਾੜੀਆਂ ਨੇ ਕੱਠੇ ਹੋ ਕੇ ਜਮਤੁਲੇ ਨੂੰ ਨਾਲ ਲੈ ਕੇ ਫਿਰ ਜੰਗਕ ਰਨਾ ਹਾਰ ਖਾਣੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੬੨ / ੧੩੫

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਇਸ ਭਾਗ ਵਿਚ ਸੰਮਤ ੧੭੫੭

ਮੁੱਖ ਘਟਨਾਵਾਂ

ਏਸ ਜੰਗ ਦੀ ਜਿੱਤ ਪਿੱਛੋਂ ਫੇਰ ਤਾਂ ਗੁਰੂ ਕਾ ਪ੍ਰਤਾਪ ਦੂਜ ਦੇ ਚੰਦ ਵਾਂਙੂੰ ਦਿਨੋਂ ਦਿਨ ਅਧਿਕ ਪ੍ਰਕਾਸ਼ ਪਿਆ। ਸਿੰਘ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਜਾਣ ਤਾਂ ਹਰੇ ਭਰੇ ਖੇਤਾਂ ਵਿੱਚੋਂ ਘੋੜੇ ਲੱਦ ਲਿਆਉਣ। ਕੋਈ ਹੱਥ ਨਾ ਫੜੇ, ਸਗੋਂ ਡਰਦੇ ਮਾਰੇ ਪਹਾੜੀਏ ਨੱਸ ਜਾਣ। ਜੇ ਕੋਈ ਅੱਗੇ ਅੜੇ ਤਾਂ ਉਸ ਦੀ ਭੁਗਤ ਸੌਰੇ। ਏਸ ਪ੍ਰਕਾਰ ਜਦ ਗੁਰੂ ਕਾ ਤੇਜ਼ ਪ੍ਰਤਾਪ ਪਹਾੜੀਆਂ ਉੱਤੇ ਬਹੁਤ ਛਾ ਗਿਆ ਤਾਂ ਦੇਸ਼ਾਂਤ੍ਰਾਂ ਤੋਂ ਬਹੁਤ ਸੰਗਤ ਆਉਣ ਲੱਗੀ ਤੇ ਲੜਾਈ ਵਿੱਚ ਬਹੁਤ ਖ਼ਰਚ ਹੋ ਗਿਆ ਜਾਣ ਕੇ ਨਜ਼ਰ ਭੇਟਾ ਭੀ ਬਹੁਤ ਦੇ ਜਾਣ। ਗੁਰੂ ਜੀ ਨੇ ਕਾਰਖਾਨੇ ਸ਼ਸਤ੍ਰ, ਬਰੂਦ ਬਣਨ ਦੇ ਕਈ ਜਾਰੀ ਕਰ ਦਿੱਤੇ। ਜੰਗੀ ਸਾਮਾਨ ਦੇ ਕੋਠੇ ਭਰ ਲਏ ਅਤੇ ਸੰਗਤਾਂ ਨੂੰ ਭੀ ਸ਼ਸਤ੍ਰ ਲੈ ਕੇ ਆਉਣ ਦਾ ਹੁਕਮ ਹੋਯਾ ਤਾਂ ਚੰਗੇ ਚੰਗੇ ਹਥਯਾਰ ਹਰ ਪ੍ਰਕਾਰ ਦੇ ਆਉਣ ਲੱਗੇ ਤੇ ਲੋਕ ਭੀ ਗੁਰੂ ਜੀ ਦੇ ਪ੍ਰੇਰੇ ਹੋਏ ਅੰਮ੍ਰਿਤ ਛਕ ਛਕ ਕਾਵਾਂ ਤੋਂ ਹੰਸ ਬਣਨ ਲੱਗ ਪਏ। ਹੁਣ ਗੁਰੂ ਘਰ ਦੀ ਰੋਜ਼ ਰੋਜ਼ ਚੜ੍ਹਦੀ ਕਲਾ ਵੇਖ ਕੇ ਪਰਬਤੀ ਰਾਜਯਾਂ ਨੂੰ ਬਹੁਤ ਫ਼ਿਕਰ ਹੋ ਪਿਆ ਤੇ ਆਪਸ ਵਿੱਚ ਜਿੱਥੇ ਕਿਥੇ ਏਹੋ ਗੱਲਾਂ ਪਏ ਕਰਨਭਾਊ ਜੀ! ਜਿਸ ਗੁਰੂ ਨੇ ਪੈਂਦੇ ਖ਼ਾਂ ਜੇਹੇ ਬਾਦਸ਼ਾਹੀ ਜੋਧੇ ਮਾਰ ਕੇ ਖੇਤ ਰੁਲਾ ਸਿੱਟੇ ਤੇ ਦਸ ਹਜ਼ਾਰ ਸ਼ਾਹੀ ਸਿਪਾਹੀ ਜਿਸ ਅੱਗੇ ਨਕਾਰੀ ਹੋ ਗਏ, ਸੋ ਹੁਣ ਓਨ ਸਾਡੇ ਪਾਸ ਰਾਜ ਕਦੋਂ ਰਹਿਣ ਦਿੱਤਾ ਏਧਰੋਂ ਜਦ

ਸਿੰਘ ਸੌ ਸੌ ਦੋ ਦੋ ਸੌ ਮਿਲ ਕੇ ਕਹੀ ਕਰਨ ਜਾਣ ਤਾਂ ਘਾਸ, ਲਕੜੀ, ਦਾਣਾ, ਦੁੱਧ, ਦਹੀਂ, ਘੀ; ਜਿਸ ਤਰ੍ਹਾਂ ਲੱਭੇ ਲੈ ਆਉਣ। ਹਮੇਸ਼ਾਂ ਦੰਗਾ ਫਸਾਦ ਹੁੰਦਾ ਰਹੇ, ਜਿਸ ਤੋਂ ਪਰਬਤੀਆਂ ਦੇ ਨੱਕ ਵਿੱਚ ਸਾਸ ਆ ਗਏ। ਓੜਕ ਓਨ੍ਹਾਂ ਨੇ ਅਪਣੇ ਮੁਲਕ ਦੀ ਬਰਬਾਦੀ ਹੁੰਦੀ ਵੇਖ ਕੇ ਬਿਲਾਸਪੁਰ ਵਿੱਚ ਫੇਰ ਕੱਠ ਕੀਤਾ ਤੇ ਠੀਕ ਏਹੋ ਠਹਰਾਈ ਕਿ ਕਿਸੇ ਦਾ ਆਸਰਾ ਨਾ ਲਓ। ਆਪ ਹੀ ਮਿਲ ਕੇ ਹਿੰਮਤ ਕਰੋ। ਰਾਜੇ ਬੀਰ ਸਿੰਘ ਨੇ ਕਿਹਾ ਕਿ ਬੜੇ ਸ਼ੋਕ ਦੀ ਗੱਲ ਹੈ ਜੋ ਅਸੀਂ ਰਾਜਪੂਤ ਛਤ੍ਰੀ ਮੁਲਕ ਦੇ ਮਾਲਕ ਤੇ ਏਹ ਨਾਈ, ਛੀਂਬੇ, ਕਲਾਲ ਜੱਟ ਆਦਿਕ ਤੁੱਛ ਜਾਤਾਂ ਦੇ ਲੋਕ ਫ਼ਕੀਰ ਦੇ ਚੇਲੇ ਬਣ ਬਣ ਕੇ (ਜਿਨ੍ਹਾਂ ਨੇ ਸਾਥੋਂ ਡਰਨਾ ਸੀ) ਉਲਟਾ ਸਾਨੂੰ ਹੀ ਡਰਾ ਡਰਾ ਲੁੱਟ ਖੋਹ ਰਹੇ ਹਨ। ਤੁਸੀਂ ਅੱਖਾਂ ਬੰਦ ਕਰੀ ਬੈਠੇ ਹੋ। ਜਦੋਂ ਘਰਾਂ ਤੋਂ ਫੜ ਕੇ ਲੈ ਜਾਣਗੇ ਫੇਰ ਕੀ ਬਣੇਗਾ? ਏਹ ਬਾਤ ਸੁਣ ਕੇ ਸਭ ਚਮਕ ਉੱਠੇ ਤੇ ਲੋਟੇ ਲੂਣ ਪਾ ਕੇ ਗੁਰੂ ਸਾਹਿਬ ਜੀ ਨਾਲ ਲੜਾਈ ਕਰਨ ਲਈ ਆਪਣੀ ਫੌਜ ਲੈ ਕੇ ਚੜ੍ਹ ਆਏ। ਰਾਜੇ ਭੀਮਚੰਦ ਦਾ ਬੇਟਾ ਅਜਮੇਰ ਚੰਦ ਬਿਲਾਸਪੁਰੀਆ, ਹਿੰਮਤ ਸਿੰਘ ਹੰਡੂਰੀ, ਕਰਮ ਪ੍ਰਕਾਸ਼, ਮਦਨ ਪਾਲ ਕੁਨਾੜ ਵਾਲੇ, ਬੀਰ ਸਿੰਘ ਜਸਪਾਲੀਆ, ਘੁਮੰਡ ਚੰਦ ਕਾਂਗੜੀਆ, ਗੋਪਾਲ ਚੰਦ ਗੁਲੇਰੀਆ, ਦੜੌਲੀਏ, ਪੜੌਲੀਏ, ਕਠਗੜੀਏ, ਡਢਵਾਲੀਏ, ਸ੍ਰੀਨਗਰੀਏ ਆਦਿਕ ਪਹਾੜੀ ਰਾਜੇ ਕੋਈ ਆਪ ਆਯਾ, ਕਈਆਂ ਦੇ ਬਖ਼ਸ਼ੀ ਫੌਜ ਲੈ ਕੇ ਆਏ; ਜੋ ਗਿਣਤੀ ਦੀ ਵੀਹ ਹਜ਼ਾਰ ਦੇ ਨੇੜੇ ਸੀ। ਪਰ ਗੁਰੂ ਕੇ ਸਿੰਘਾਂ ਤੋਂ (ਜੋ ਸੱਤ ਹਜ਼ਾਰ ਸੇ) ਐਉਂ ਡਰਦੇ ਸੇ ਜੀਕੂੰ ਸ਼ੇਰਾਂ ਪਾਸੋਂ ਹਰਨ। ਮੱਘਰ ਸੰਮਤ ੧੭੫੭ ਬਿਕ੍ਰਮੀ ਨੂੰ ਪਹਿਲੇ ਓਨ੍ਹਾਂ ਨੇ ਗੁਰੂ ਜੀ ਪਾਸ ਏਹ ਚਿੱਠੀ ਲਿਖ਼ੀ ਕਿ ਤੁਸੀਂ ਸਾਡੇ ਰਾਜ ਵਿੱਚ ਵੱਸ ਕੇ ਸਾਨੂੰ ਹੀ ਦੁੱਖ ਦਿੰਦੇ ਤੇ ਪਰਜਾ ਨੂੰ ਲੁੱਟ ਲੁੱਟ ਖਾਂਦੇ ਹੋ ਸੋ ਜੇ ਤੁਸਾਂ ਏਥੇ ਵਸਣਾ ਹੈ ਤਾਂ ਸਾਡੀ ਈਨ ਮੰਨੋ ਤੇ ਚੁਪਾਤੇ ਬੈਠੇ ਰਹੋ। ਏਹ ਤੁਸਾਂ ਚੰਗੀ ਚਾਲ ਨਹੀਂ ਚਲੀ, ਜੋ ਅੜਬੰਗੇ ਧੜਵੈਲ ਕੱਠੇ ਕਰ ਕੇ ਨਵਾਂ ਪੰਥ ਅੜਬੰਗਸ਼ਾਹੀ ਥਾਪ ਕੇ ਸਾਡੀ ਪ੍ਰਜਾ ਨੂੰ ਉਜਾੜਣਾ ਸ਼ੁਰੂ ਕਰ ਦਿੱਤਾ ਹੈ। ਅੱਜ ਤੀਕ ਤਾਂ ਅਸੀਂ ਸਹਾਰਾ ਕੀਤਾ, ਪਰ ਹੁਣ ਨਹੀਂ ਹੋਵੇਗਾ। ਸੋ ਜੇ ਮੇਲ ਕਰ ਲਓ ਤਾਂ ਵਾਹ ਭਲੀ, ਨਹੀਂ ਤਾਂ ਅਨੰਦਪੁਰੋਂ ਕੱਢ ਦੇਵਾਂਗੇ। ਫੇਰ ਤੁਹਾਡੀ ਪੀਰੀ ਦਾ ਕਿਤੇ ਪਤਾ ਨਹੀਂ ਲਗਣਾ। ਜਦ ਏਹ ਚਿੱਠੀ ਗੁਰੂ ਜੀ ਨੇ ਤੇ ਸਿੱਖਾਂ ਨੇ ਸੁਣੀ, ਪੜ੍ਹੀ ਤਾਂ ਸਭ ਦੇ ਨੇਤ੍ਰ ਚੜ੍ਹ ਆਏ। ਗੁਰੂ ਜੀ ਨੇ ਉੱਤਰ ਲਿਖਾਯਾ ਕਿ ਤੁਹਾਨੂੰ ਮਲੂਮ ਰਹੇ ਜੁ ਅਸੀਂ ਆਪਣੀ ਜ਼ਰ ਖ਼ਰੀਦ ਜ਼ਮੀਨ ਵਿੱਚ ਵੱਸਦੇ ਹਾਂ। ਸਾਡੇ ਸਿੱਖ ਨਾ ਕਿਸੇ ਨੂੰ ਲੁੱਟਦੇ ਹਨ ਤੇ ਨਾ ਹੀ ਪ੍ਰਜਾ ਨੂੰ ਦੁਖਾਂਦੇ ਹਨ। ਕਿਸੇ ਦੀ ਪ੍ਰਜਾ ਨਹੀਂ, ਪਿੱਛੇ ਈਨ ਮੰਨੀ ਨਹੀਂ, ਹੁਣ ਮੰਨਣੀ ਨਹੀਂ। ਤੁਸੀਂ

( ਮੇਲ ਰੱਖਣਾ ਚਾਹੁੰਦੇ ਹੋ ਤਾਂ ਅੰਮ੍ਰਿਤ ਛਕ, ਸਿੰਘ ਸਜੋ, ਜਿਸ ਤੋਂ ਸਭ ਖਾਲਸਾ ਪੰਥ ਤੁਹਾਨੂੰ ਹੀ ਮੁਖੀਆ ਮੰਨ ਕੇ ਤੁਹਾਡੇ ਪਿੱਛੇ ਲਗ ਤੁਰੇਗਾ, ਜਿਸ ਦਾ ਫ਼ਲ ਤੁਸੀਂ ਸ੍ਵੰਤਤ੍ਰ ਬਾਦਸ਼ਾਹੀ ਭੋਗੋਗੇ। ਬਿਨਾਂ ਸਿੰਘ ਸਜੇ ਤੁਹਾਡੇ ਨਾਲ ਹੋਰ ਕਿਸੇ ਪ੍ਰਕਾਰ ਖਾਲਸਾ ਮੇਲ ਨਹੀਂ ਰੱਖੇਗਾ। ਉਲਟਾ ਕਦੇ ਨਾ ਕਦੇ ਤੁਹਾਨੂੰ ਹੀ ਆਪਣੀ ਈਨ ਮਨਾਵੇਗਾ। ਅਰ ਜੇ ਤੁਸੀਂ ਸਾਥੋਂ ਕੋਈ ਈਨ ਲੋੜਦੇ ਹੋ, ਤਾਂ ਅਸੀਂ ਤੇਗ ਦੇ ਜ਼ੋਰ ਮੰਨਾਂਗੇ। ਜੇ ਹਿੰਮਤ ਹੈ ਤਾਂ ਦੇਰ ਨਾ ਕਰੋ। ਗੁਰੂ ਕਾ ਘਰ ਸ਼ੀਸ਼ੇ ਵਾਂਙੂੰ ਹੈ। ਜੇਹਾ ਮੂੰਹ ਕਰ ਕੇ ਦੇਖੋਗੇ, ਓਸਾ ਦਿੱਸੇਗਾ। ਸੋ ਤੁਸੀਂ ਜੰਗ ਕਰ ਕੇ ਸਾਨੂੰ ਅਨੰਦਪੁਰੋਂ ਨਾ ਕੱਢੋ, ਤਾਂ ਤੁਹਾਡੇ ਮੂੰਹ ਤੇ ਮੁਛ ਨਹੀਂ। ਧ੍ਰਿਗ ਹੈ ਉਸ ਦੀ ਜਨਨੀ ਨੂੰ ਜੋ ਹੋਰ ਕਿਸੇ ਦੀ ਸਹਾਇਤਾ ਚਾਹੇ। ਤੁਸੀਂ ਭੀ ਤੁਰਕਾਂ ਤੋਂ ਸਹਾਇਤਾ ਨਾ ਲਵੋ, ਤੇ ਅਸੀਂ ਤਾਂ ਅੱਗੇ ਹੀ ਅਕਾਲ ਆਸਰੇ ਹਾਂ। ਹਜ਼ਾਰ ਧ੍ਰਿਕਾਰ ਹੈ ਉਸ ਨੂੰ ਜੋ ਆਪਣਾ ਬਚਨ ਨਾ ਪਾਲੇ। ਗੁਰੂ ਜੀ ਦੀ ਏਹ ਚਿੱਠੀ ਪੜ੍ਹਦੇ ਸਾਰੇ ਪਹਾੜੀ ਰਾਜੇ ਤਾਂ ਭੁੱਜ ਕੇ ਕੋਲਾ ਹੋ ਗਏ ਅਰ ਲੜਾਈ ਦੀ ਤਿਆਰੀ ਕਰ ਚੜ੍ਹ ਆਏ। ਏਸ ਵਾਰੀ ਜਮਤੁੱਲਾ ਗੁੱਜਰ (ਜੋ ਸਾਰੇ ਪਹਾੜ ਦਾ ਮਸ਼ਹੂਰ ਸੂਰਬੀਰ ਸ੍ਰਦਾਰ ਸੀ) ਅਪਨੇ ਭਾਈਚਾਰੇ ਨੂੰ ਲੈ ਕੇ ਚੜ੍ਹ ਆਯਾ। ਰਾਜਾ ਕੇਸਰੀ ਸਿੰਘ ਜਸਵਾਲੀਆ; ਜੋ ਭਾਰੀ ਹੰਕਾਰੀ ਸੀ, ਸਭ ਤੋਂ ਅੱਗੇ ਹੋ ਤੁਰਿਆ। ਏਧਰ ਰਾਜਿਆਂ ਦੀ ਚੜ੍ਹਾਈ, ਲੜਾਈ ਲਈ ਗਰੂ ਜੀ ਨੇ ਸਭ ਖਾਲਸੇ ਨੂੰ ਦਾਰੂ ਸਿੱਕਾ ਵਰਤਾ ਮੋਰਚੇ ਵੰਡ ਦਿੱਤੇ ਅਤੇ ਏਹ ਦ੍ਰਿੜਾਯਾ ਕਿ ਜਿਤੋਗੇ ਤਾਂ ਰਾਜ, ਜੁਝੋਗੇ ਤਾਂ ਸ਼ਹੀਦੀ, ਸੱਚਖੰਡ ਦਾ ਨਿਵਾਸ ਪਾਓਗੇ ਤੇ ਮੈਂ ਤੁਹਾਡੇ ਸਦਾ ਅੰਗ ਸੰਗ ਹਾਂ। ਏਸ ਜੰਗ ਦੀ ਤਿਆਰੀ ਸੁਣ ਕੇ ਮਾਝੇ, ਦੁਆਬੇ ਮਾਲਵੇ ਦੇ ਬੇਅੰਤ ਸਿਦਕੀ ਸਿੱਖ ਆਪੋ ਆਪਣੇ ਘਰਾਂ ਤੋਂ ਖ਼ਰਚ ਲੈ ਕੇ ਅਨੰਦਪੁਰ ਵੱਲ ਚਲੇ ਆਏ। ਦੁਨੀ ਚੰਦ ਭਾਈ ਸਾਲੋ ਦਾ ਪੋਤਰਾ ਪੰਜ ਸੌ ਮਝੈਲ ਲੈ ਕੇ ਆਇਆ। ਭਾਵੇਂ ਭਾਈ ਨੰਦ ਚੰਦ ਡਰੌਲੀ ਵਾਲਾ ਭਾਵੀ ਦਾ ਪ੍ਰੇਰਿਆ ਗੁਰੂ ਤੋਂ ਬੇਮੁਖ ਹੋ ਕੇ ਮਾਰਯਾ ਗਿਆ ਸੀ, ਪਰ ਉਸ ਦਾ ਪੋਤ੍ਰਾ ਭਾਈ ਦੇਸ ਰਾਜ, ਭਾਈ ਰੂਪ ਦਾ ਪੋਤ੍ਰਾ ਦਿਆਲ ਚੰਦ, ਭਾਈ ਭਗਤੂ ਕਾ ਬੁੱਢਾ ਸਿੰਘ, ਭਾਈ ਬਹਿਲੋ ਦਾ ਪੋਤ੍ਰਾ ਗੁਰਦਾਸ, ਏਹ ਸਭ ਆਪੋ ਆਪਣੇ ਪ੍ਰਗਣੇ ਦੇ ਸਿੰਘਾਂ ਨੂੰ ਲੈ ਕੇ ਗੁਰੂ ਜੀ ਦੀ ਸੇਵਾ ਲਈ ਅਨੰਦਪੁਰ ਆ ਹਾਜ਼ਰ ਹੋਏ। ਅੱਠ ਦੱਸ ਹਜ਼ਾਰ ਯੋਧਾ ਗੁਰੂ ਜੀ ਪਾਸ ਜਮ੍ਹਾਂ ਹੋ ਗਿਆ। ਗੁਰੂ ਜੀ ਨੇ ਸ਼ਸਤ੍ਰ, ਦਾਰੂ ਸਿੱਕਾ ਸਭਨਾਂ ਨੂੰ ਵੰਡ ਦਿੱਤਾ। ਲੋਹਗੜ੍ਹ ਮਾਝੇ ਦੇ ਸਿੰਘਾਂ ਨੂੰ ਫਤੇਗੜ੍ਹ ਮਾਲਵੇ ਦੇ ਸਿੰਘਾਂ ਨੂੰ ਸੌਂਪ ਕੇ, ਮਲਵੱਈਆਂ ਦੀ ਕਮਾਨ ਸਾਹਿਬਜ਼ਾਦੇ ਅਜੀਤ ਸਿੰਘ ਨੂੰ ਅਤੇ ਮਝੈਲਾਂ ਦੀ ਕਮਾਨ ਦਯਾ ਸਿੰਘ ਨੂੰ ਕਾਇਮ ਕਰ ਕੇ ਬਾਕੀ ਦੇ ਸਿੱਖਾਂ, ਸਰਦਾਰਾਂ ਸਮੇਤ ਗੁਰੂ ਸਾਹਿਬ ਜੀ ਨੇ ਕਿਲ੍ਹੇ ਅਨੰਦਗੜ੍ਹ ਨੂੰ ਕਾਇਮ ਰੱਖਿਆ। ਤਦੋਂ ਨੂੰ ਮੱਕੜੀ ਦਲ ਵਾਂਙੂੰ ਪਰਬਤੀ ਰਾਜਯਾਂ ਦੀ ਸੈਨਾ ਭੀ ਨੇੜੇ ਆ ਢੁੱਕੀ। ਉਸ ਸਮੇਂ ਸਾਹਿਬਜ਼ਾਦੇ ਦੀ ਸੁਰਤੀ ਵੇਖ ਕੇ ਭਾਈ ਉਦੇ ਸਿੰਘ ਨੇ ਗੁਰੂ ਜੀ ਅੱਗੇ ਬੇਨਤੀ ਕੀਤੀਸੱਚੇ ਪਾਤਸ਼ਾਹ! ਹੁਕਮ ਹੋਵੇ ਤਾਂ ਅਜੀਤ ਸਿੰਘ ਜੀ ਸ਼ੱਤਰੂਆਂ ਪੁਰ ਹੱਲਾ ਕਰਨ।ਗੁਰੂ ਜੀ ਨੇ ਬੜੀ ਖ਼ੁਸ਼ੀ ਨਾਲ ਬਚਨ ਕੀਤਾ ਕਿ ਛੱਤ੍ਰੀਆਂ ਦਾ ਖ਼ਾਸ ਧਰਮ ਏਹੋ ਹੈ। (ਅਭਮੰਨਯੂ ਨੇ ਏਸੇ ਆਯੂ ਵਿੱਚ ਬੇਅੰਤ ਸ਼ਤਰੂ ਪਛਾੜ ਕੇ ਜੱਸ ਪਾਯਾ ਸੀ) ਏਨ੍ਹਾਂ ਹੁਕਮ ਸੁਣਦੇ ਸਾਰ ਸਾਹਿਬ ਅਜੀਤ ਸਿੰਘ ਜੀ ਚਾਰ ਕੁ ਹਜ਼ਾਰ ਸਿੰਘਾਂ ਨਾਲ ਤਿਆਰ ਹੋ, ਅਕਾਲ ਅਕਾਲ ਗਜਾਉਂਦੇ ਪਹਾੜੀਆਂ ਦੇ ਮੋਰਚੇ ਪੁਰ ਜਾ ਪਏ। ਤੀਰ, ਗੋਲੀ ਦੀ ਵਰਖਾ ਦੋਹਾਂ ਪਾਸਿਆਂ ਤੋਂ ਹੋਣ ਲੱਗ ਪਈ ਜੋ ਸਾਉਣ ਦੇ ਸੜਾਕੇ ਨੂੰ ਮਾਤ ਕਰਦੀ ਸੀ। ਜਯੋਂ ਹੀ ਜਸਵਾਲੀਆ ਕੇਸਰੀ ਸਿੰਘ ਆਪਣੀ ਫੌਜ ਸਮੇਤ ਅੱਗੇ ਨੂੰ ਵਧ ਰਿਹਾ ਸੀ, ਤਯੋਂ ਉਦੇ ਸਿੰਘ ਜੀ ਨੇ ਦੋ ਸੌ ਸਵਾਰ ਨਾਲ ਉਸ ਦੇ ਅਜੇਹੇ ਦੰਦ ਖੱਟੇ ਕੀਤੇ ਜੁ ਖੇਤ ਵਿੱਚ ਰੰੁਡ ਮੰੁਡ ਵਿਖੇਰ ਦਿੱਤੇ। ਓਸ ਵੇਲੇ ਆਪੋ ਵਿੱਚ ਜੋਧੇ ਦੂਹ ਬਦੂਹ ਹੋ ਲਲਕਾਰ ਲਲਕਾਰ ਬਾਣ ਛੱਡਦੇ ਸੇ। ਇੱਕ ਦੂਏ ਦੇ ਸਾਹਮਣੇ ਵੰਗਾਰ ਵੰਗਾਰ ਕੇ ਅੜ ਅੜ ਸੂਰਮੇ ਲੜ ਲੜ ਮਰਦੇ ਸੇ। ਸਿੰਘਾਂ ਦੇ ਏਸ ਹੱਲੇ ਨੂੰ ਭਾਵੇਂ ਪਹਾੜੀਆਂ ਨੇ ਬੜੇ ਜ਼ੋਰ ਸ਼ੋਰ ਨਾਲ ਰੋਕਿਆ ਤੇ ਜਾਨਾਂ ਤੋੜ ਤੋੜ ਲੜੇ, ਪਰ ਤਾਂ

( ਭੀ ਨੁਕਸਾਨ ਢੇਰ ਹੋਯਾ। ਸੈਂਕੜੇ ਜੁਵਾਨ ਕਿਕਾਨ ਮਾਰੇ ਗਏ, ਜਿਸ ਕਰ ਕੇ ਗੁੱਜਰ, ਰੰਘੜ, ਕਨੇਤ ਜਾਨਾਂ ਲੈ ਕੇ ਭੱਜ ਗਏ। ਉਸ ਹਾਲ ਚਾਲ ਵਿੱਚ ਭਾਈ ਉਦੇ ਸਿੰਘ, ਆਲਮ ਸਿੰਘ, ਬਚਿਤ੍ਰ ਸਿੰਘ, ਕੇਹਰ ਸਿੰਘ, ਦਯਾ ਸਿੰਘ, ਆਦਿਕ ਜਥੇਦਾਰਾਂ ਨੇ ਮਾਝੇ ਦੇ ਸਿੰਘਾਂ ਨੂੰ ਵਧਾ ਕੇ ਇਜੇਹਾ ਲੜਾਇਆ, ਜੋ ਪਹਾੜੀ ਬਯਾਕੁਲ ਕਰ ਸਿੱਟੇ। ਸਿੰਘਾਂ ਦੀਆਂ ਝੱਟਾਂ ਨੂੰ ਵੇਖ ਕੇ ਕਹਿਲੂਰੀ ਰਾਜੇ ਨੇ ਗੁਜਰਾਂ ਦੇ ਰਾਜੇ ਜਮਤੁੱਲੇ ਨੂੰ ਲਲਕਾਰ ਕੇ ਆਖਿਆ ਕਿ ਬਜਰੂੜ ਆਦਿਕ ਅਨੇਕ ਪਿੰਡ ਜੋ ਤੇਰੇ ਸਿੱਖਾਂ ਨੇ ਲੁੱਟ ਮਾਰ ਕੇ ਉਜਾੜ ਛੱਡੇ ਹਨ, ਸੋ ਤੂੰ ਐਸ ਵੇਲੇ ਆਪਣਾ ਬਦਲਾ ਕਿਉਂ ਨਹੀਂ ਲੈਂਦਾ? ਅਸੀਂ ਤੇਰੇ ਨਾਲ ਹਾਂ। ਸਿੱਖਾਂ ਨੂੰ ਭਜਾ ਕੇ ਅਨੰਦਪੁਰ ਨੂੰ ਖੂਬ ਹੱਥ ਮਾਰਨਾ ਚਾਹੀਏ। ਏਸ ਤਰ੍ਹਾਂ ਲਲਕਾਰੇ ਹੋਏ ਜਮਤੁੱਲੇ ਨੇ ਆਪਣੇ ਨਗਾਰੇ ਨੂੰ ਦੁਹਰੀ ਚੋਬ ਲਵਾ ਦਿੱਤੀ। ਫੌਜ ਨੂੰ ਵੰਗਾਰ ਵੰਗਾਰ ਕੇ ਅਜੇਹਾ ਜ਼ੋਰ ਦਾ ਹੱਲਾ ਸਿੰਘਾਂ ਉੱਤੇ ਕਰਵਾਇਆ ਤੇ ਆਪ ਖਿੱਚ ਖਿੱਚ ਤੀਰ ਮਾਰੇ ਜੋ ਸਿੰਘਾਂ ਦੇ ਪੈਰ ਉਖੇੜ ਦਿੱਤੇ ਅਰ ਕਈ ਮੈਦਾਨ ਵਿੱਚ ਰੱਖੇ। ਜਮਤੁਲੇ ਦਾ ਮੋਰਚਾ ਵਧਿਆ ਵੇਖ ਕੇ ਹੋਰ ਪਹਾੜੀ ਰਾਜੇ ਭੀ ਅਰੜਾ ਕੇ ਆ ਪਏ। ਜਦ ਉਦੇ ਸਿੰਘ ਨੇ ਸਿੰਘਾਂ ਦੇ ਪੈਰ ਪਿੱਛੇ ਹਟਦੇ ਦੇਖੇ, ਤਾਂ ਘੋੜਾ ਦੁੜਾ, ਸਾਹਿਬ ਅਜੀਤ ਸਿੰਘ ਨੂੰ ਕੁਮਕ ਪੁਰ ਚੜ੍ਹਾ ਲਿਆਇਆ। ਜਦ ਚਾਰ ਹਜ਼ਾਰ ਮਲਵੱਈ ਬਹਾਦਰ ਸਮੇਤ ਹੱਲਾ ਕਰ ਕੇ ਅਜੀਤ ਸਿੰਘ ਜੀ ਪਹਾੜੀਆਂ ਪੁਰ ਆ ਪਏ ਤਾਂ ਬਾਕੀ ਦੇ ਸਿੰਘ ਭੀ; ਜੋ ਛਿੱਥੇ ਹੋ ਖਲੋਤੇ ਸਨ, ਸਭ ਬਾਜਾਂ ਵਾਂਗੂੰ ਟੁੱਟ ਪਏ। ਫੇਰ ਤਾਂ ਸਿੰਘਾਂ ਦੀ ਤੇਗ ਤੇ ਸਾਹਿਬਜ਼ਾਦੇ ਦੇ ਤੀਰਾਂ ਨੇ (ਜੋ ਚਾਰ ਚਾਰ ਨੂੰ ਚੀਰ ਕੇ ਪਾਰ ਪਾਂਦੇ ਸਨ

) ਪਹਾੜੀਆਂ ਦੇ ਛੱਕੇ ਛੁਡਾ ਦਿੱਤੇ। ਲਹੂ ਦੇ ਪਰਨਾਲੇ ਵਗ ਤੁਰੇ। ਲੋਥਾਂ ਦੇ ਢੇਰ ਲਗ ਗਏ। ਗੱਲ ਕੀ ਪਹਾੜੀ ਮਾਹਣੂੰ ਤੋਬਾ ਤੋਬਾ ਕਰ ਉੱਠੇ ਅਰ ਲੱਗੇ ਦੇਵੀ ਦੇਉਤਿਆਂ ਤੇ ਹਨੂਮਾਨ ਜੀ ਦਾ ਧਿਆਨ ਧਰਨ। ਪਰ ਉਸ ਵੇਲੇ ਸਹਾਈ ਕਿਨ ਹੋਣਾ ਸੀ? ਏਹ ਤਾਂ ਸਿਰਫ ਆਪਣੇ ਦਿਲ ਨੂੰ ਹੌਸਲਾ ਦੇਣ ਲਈ ਓਹਨਾਂ ਦੇ ਖ਼ਿਆਲੀ ਪੁਲਾਉ ਸਨ। ਏਧਰ ਭਾਈ ਉਦੇ ਸਿੰਘ, ਸਬੇਗ ਸਿੰਘ, ਕ੍ਰਿਪਾਲ ਸਿੰਘ, ਅਮਰੀਕ ਸਿੰਘ, ਬਚਿਤ੍ਰ ਸਿੰਘ, ਨੰਦ ਸਿੰਘ, ਗੁਪਾਲ ਸਿੰਘ, ਦਿਆਲ ਸਿੰਘ, ਅਮੀਰ ਸਿੰਘ, ਮਾਨ ਸਿੰਘ, ਟੇਕ ਸਿੰਘ, ਦੀਪ ਸਿੰਘ, ਦੀਦਾਰ ਸਿੰਘ, ਫਤੇ ਸਿੰਘ, ਦੀਵਾਨ ਸਿੰਘ, ਗਿਆਨ ਸਿੰਘ, ਕੌਲਾ ਸਿੰਘ, ਸੋਭਾ ਸਿੰਘ, ਕਾਹਨ ਸਿੰਘ, ਦਾਨ ਸਿੰਘ, ਦਯਾ ਸਿੰਘ, ਈਸ਼ਰ ਸਿੰਘ ਆਦਿਕ ਜਥੇਦਾਰਾਂ ਨੇ ਸਾਹਿਬਜ਼ਾਦੇ ਦੇ ਵੰਗਾਰੇ ਹੋਇਆਂ ਅਜੇਹੀ ਖਟਾ ਖੱਟ ਝਟਾ ਝੱਟ ਤੇਗ਼ ਵਾਹੀ ਜੋ ਪਹਾੜੀਆਂ ਦੇ ਆਹੂ ਲਾ ਸਿੱਟੇ। ਸਜੇ ਪਾਸਿਓਂ ਕੇਸਰੀ ਸਿੰਘ, ਖਬਿਓਂ ਜਮਤੁੱਲਾ ਜੋ ਮੋਰਚੇ ਵਧਾ ਰਹੇ ਸਨ, ਉਦੇ ਸਿੰਘ ਗੁਰੂ ਜੀ ਦੇ ਹੁਕਮਾਂਨੁਸਾਰ ਜਮਤੁਲੇ ਦੇ ਮੋਰਚੇ ਤੇ ਜਾ ਪਿਆ। ਸਿੰਘਾਂ ਦੇ ਕ੍ਰੋਧ ਦੀ ਤੇਗ਼ ਨੇ ਧਰਤੀ ਲਾਲੋ ਲਾਲ ਕਰ ਕੱਢੀ। ਲੋਥ ਤੇ ਲੋਥ ਚੜ੍ਹ ਪਈ। ਹੱਥ, ਪੈਰ, ਅੰਗ ਕਟੇ ਹੋਏ ਤੇ ਮਾਸ ਦੇ ਗੱਤਲੇ ਐਉਂ ਪਏ ਸਨ

ਜਿਉਂ ਕੇਸੂ ਝੜੇ ਹੁੰਦੇ ਹਨ। ਭਾਈ ਉਦੇ ਸਿੰਘ ਦੇ ਹਥੋਂ ਜਮਤੁਲਾ ਮਾਰਿਆ ਗਿਆ। ਉਸ ਦੀ ਲੋਥ ਚੁੱਕਣ ਲਈ ਪਹਾੜੀਆਂ ਨੇ ਢੇਰ ਜ਼ੋਰ ਲਾਇਆ, ਪਰ ਸਿੰਘਾਂ ਨੇ ਨਾ ਚੁੱਕਣ ਦਿੱਤੀ। ਗੁਰੂ ਜੀ ਦੇ ਨਿਸ਼ਾਨਚੀ ਮਾਨ ਸਿੰਘ ਨੇ ਉਸ ਦੀ ਲੋਥ ਪਾਸ ਨਿਸ਼ਾਨ ਜਾ ਗੱਡਿਆ। ਏਸ ਹਾਲ ਨੂੰ ਵੇਖ ਕੇ ਘੁਮੰਡ ਚੰਦ ਕਟੋਚੀਏ ਨੇ ਆਪਣੀ ਫ਼ੌਜ ਦਾ ਹੱਲਾ ਕਰਾ ਦਿੱਤਾ। ਜਿਸ ਨੂੰ ਦੇਖ ਕੇ ਹੋਰ ਰਾਜੇ ਭੀ ਆਪਣੀ ਆਪਣੀ ਫ਼ੌਜ ਲੈ ਕੇ ਆ ਪੁੱਜੇ। ਬਹੁਤ ਜ਼ੋਰ ਪਾ ਕੇ ਜੰਗ ਕੀਤਾ, ਜਿਸ ਵਿੱਚ ਦੋਹਾਂ ਪਾਸਿਆਂ ਦੀ ਬਰਾਬਰੀ ਬਣੀ ਰਹੀ। ਓੜਕ ਜਦ ਸੂਰਜ ਛਿਪ ਗਿਆ ਤਾਂ ਦੋਹਾਂ ਪਾਸਿਆਂ ਦੀਆਂ ਫ਼ੌਜਾਂ ਆਪੋ ਆਪਣੇ ਡੇਰੇ ਆ ਬੈਠੀਆਂ ਤੇ ਸ਼ਾਹਜ਼ਾਦਾ ਅਜੀਤ ਸਿੰਘ ਜੀ ਸਾਰੇ ਸਿੰਘਾਂ ਸਮੇਤ ਗੁਰੂ ਜੀ ਪਾਸ ਆ ਗਏ। ਜੰਗ ਦੇ ਪ੍ਰਸੰਗ ਸੁਣ ਤੇ ਰੰਗ ਭਰੇ ਬਾਗ਼ੇ ਦੇਖ ਕੇ ਗੁਰੂ ਜੀ ਬਹੁਤ ਪ੍ਰਸੰਨਯ ਹੋਏ। ਜੇਹੜੇ ਸ਼ਹੀਦ ਹੋਏ ਓਹ ਦਾਹ ਕਰਾਏ ਜ਼ਖ਼ਮੀਆਂ ਨੂੰ ਸਾਲਪਤ੍ਰ ਬੰਧਵਾ ਕਰ ਕੜਾਹ ਪ੍ਰਸ਼ਾਦਿ ਛਕਾਇਆ, ਜਿਸ ਤੋਂ ਓਹ ਗੁਰੂ ਜੀ ਦੀ ਕਲਾ ਨਾਲ ਦੂਸਰੇ ਦਿਨ ਦਾ ਜੰਗ ਕਰਨ ਨੂੰ ਤਿਆਰ ਹੋ ਗਏ। ਜੇਹੜੇ ਸੂਰਬੀਰ ਮੋਰਚਿਆਂ ਵਿੱਚ ਰਹੇ ਓਨ੍ਹਾਂ ਨੂੰ ਉਸੇ ਥਾਂ ਪ੍ਰਸ਼ਾਦਿ ਪਹੁੰਚ ਪਿਆ।

। , , ।

? । , । ? ,

। , , । , । । ? ?

, , । । । । । ।

, ,

। । ,

। । । । । । । , ,

! । ।

। । । ।

( ਲੋਹਗੜ੍ਹ ਨਾਮ ਕਿਲ੍ਹਾ ਭੀ ਗੁਰੂ ਜੀ ਦਾ ਤੁਸੀਂ ਨਾ ਤੋੜ ਸਕੇ। ਮੁੱਦਤ ਹੋਈ ਚੜ੍ਹ ਕੇ ਆਯਾਂ ਨੂੰ ਜੇ ਨਾ ਆਉਂਦੇ ਤਾਂ ਡੂੰਮ ਡਰਾਵਾ ਤਾਂ ਬਣਿਆ ਰਹਿੰਦਾ। ਹੁਣ ਓਹ ਬੀ ਨਾ ਰਿਹਾ।ਕੇਸਰੀ ਸਿੰਘ ਜਸਵਾਲੀਆ ਬੋਲਿਆਰਾਜਾ ਜੀ! ਬੋਲੀਆਂ ਨਾ ਮਾਰੋ। ਤੁਸੀਂ ਬੀ ਸਾਡੇ ਸਾਥੀ ਹੋ। ਜਿਨ੍ਹਾਂ ਦੀ ਫ਼ੌਜ ਨੇ ਕੁਛ ਵੀ ਹੱਥ ਨਾ ਦਿਖਾਏ। ਹੁਣ ਕੱਲ੍ਹ ਨੂੰ ਸਾਡੇ ਹੱਥ ਦੇਖਣੇ। ਲੋਹਗੜ੍ਹ ਨੂੰ ਕਾਗ਼ਜ਼ ਦੀ ਕੰਧ ਵਾਂਙੂੰ ਢਹਾਉਂਦੇ ਹਾਂ ਕਿ ਨਹੀਂ? ਮੈਂ ਆਪਣੇ ਮਸਤ ਹਾਥੀ ਨੂੰ ਸ਼ਰਾਬ ਪਿਆ ਕੇ ਓਸ ਤੋਂ ਟੱਕਰ ਲਵਾ ਕਰ ਤਖ਼ਤੇ ਤੁੜਾ ਦੇਵਾਂਗਾ। ਫੌਜ ਦਾ ਹੱਲਾ ਕਰ ਕੇ ਅੰਦਰ ਜਾ ਵੜਾਂਗੇ। ਸਿੰਘਾਂ ਨੂੰ ਕਤਲ ਕਰ ਕੇ ਗੁਰੂ ਜੀ ਨੂੰ ਫੜ

ਲਿਆਵਾਂਗੇ। ਤੁਸੀਂ ਸਭ ਬੈਠੇ ਤਮਾਸ਼ਾ ਦੇਖੋ।ਮੰਡੀ ਵਾਲਾ ਰਾਜਾ ਬੋਲਿਆਕੇਸਰੀ ਸਿੰਘਾ! ਤੂੰ ਹੰਕਾਰ ਨਾ ਕਰ। ਏਹ ਗੁਰੂ ਕੀ ਗੱਦੀ ਜਿੱਤਣੀ ਔਖੀ ਹੈ। ਮੇਰੀ ਗੱਲ ਮੰਨੋ, ਤਾਂ ਤੁਸੀਂ ਸਾਰੇ ਰਾਜੇ ਉਨ੍ਹਾਂ ਨਾਲ ਮੇਲ ਕਰ ਲਓ। ਫੇਰ ਤੁਹਾਡੀ ਸਦਾ ਹੀ ਜੈ ਬਣੀ ਰਹੂ।ਭਾਵੇਂ ਏਨ ਚੰਗੀ ਆਖੀ, ਪਰ (ਰੋਗੀ ਨੂੰ ਮਿਸਰੀ ਕੌੜੀ ਲੱਗਣ ਵਾਗੂੰ) ਉਨ੍ਹਾਂ ਨੂੰ ਬੁਰੀ ਲੱਗੀ ਅਤੇ ਕਿਹੋ ਨੇ ਕੇਸਰੀ ਸਿੰਘ ਜਸਵਾਲੀਆ ਦੀ ਪ੍ਰਤੱਗਿਆ ਕਿ ਤੂੰ ਤਾਂ ਕਾਇਰਾਂ ਵਾਲੀ ਸਿਖ ਮਤ

ਸਾਨੂੰ ਦਿੰਦਾ ਹੈਂ। ਕੇਸਰ ਸਿੰਘ ਨੇ ਮੁੱਛ ਤੇ ਹੱਥ ਫੇਰ ਬਕਾਉ ਬਕਿਆ ਕਿ ਤੁਸੀਂ ਮੇਰੀ ਪਿੱਠ ਪੂਰਦੇ ਰਹੋ। ਜੇ ਕੱਲ੍ਹ ਸੂਰਜ ਹੁੰਦੇ ਹੁੰਦੇ ਕਿਲ੍ਹਾ ਲੋਹਗੜ੍ਹ ਨਾ ਤੋੜਿਆ, ਤਾਂ ਮੈਨੂੰ ਰਜਪੂਤਨੀ ਨਹੀਂ, ਕੁੱਤੀ ਜਣਿਆ ਹੈ। ਏਸ ਮੁੱਛ ਦੀ ਲਾਜ ਜੇ ਠਾਕਰ ਜੀ ਨਾ ਰੱਖੇਗਾ ਤਾਂ ਪ੍ਰਾਣ ਛੱਡ ਦੇਵਾਂਗਾ। ਝੂਠੇ ਨੂੰ ਹਜ਼ਾਰ ਗੋ ਹੱਤਿਆ ਦਾ ਪਾਪ ਲੱਗੇ। ਲੋਹਗੜ੍ਹ ਤੋੜੇ ਬਿਨਾਂ ਮੁੜਾਂ, ਤਾਂ ਕੰਨਯਾਂ ਘਾਤ, ਮਿਤ੍ਰ ਦਰੋਹ ਦਾ ਪਾਪ ਮੈਨੂੰ ਲੱਗੇ। ਰਾਜਾ ਜੀ! ਸਿੱਖ ਵਿਚਾਰੇ ਸਾਡੇ ਅੱਗੇ ਕੀ ਚੀਜ਼ ਹਨ ਜੋ ਸਾਮ੍ਹਣੇ ਖੜੇ ਹੋਣਏਹੋ ਜੇਹੀਆਂ ਪ੍ਰਤੱਗਯਾ ਸੁਣ ਕੇ ਸਭ ਰਾਜਿਆਂ ਨੇ ਉਸ ਨੂੰ ਸਲਾਹਿਆ ਤੇ ਸਾਥੀ ਹੋਣ ਦਾ ਬਚਨ ਦਿੱਤਾ। ਕਾਲ ਦੇ ਪ੍ਰੇਰੇ ਹੋਏ ਕੇਸਰੀ ਸਿੰਘ ਨੇ ਓਸੇ ਵੇਲੇ ਮਸਤ ਹਾਥੀ ਨੂੰ ਸ਼ਰਾਬ ਪਿਲਾ, ਮੱਥੇ ਅੱਗੇ ਤਵੇ ਬਨ੍ਹਵਾ, ਉੱਤੇ ਲੋਹੇ ਦਾ ਝੁਲ ਪਾ, ਸੰੁਡ ਵਿੱਚ ਦੋ ਗਜ ਲੰਮੀ ਤਲਵਾਰ ਫੜਾ, ਤਿਆਰ ਕਰਨ ਦਾ ਹੁਕਮ ਦੇ ਦਿੱਤਾ। ਏਹ ਵਯੋਂਤ ਬਣੀ ਸੁਣ ਜਦ

ਗੁਰੂ ਜੀ ਨੇ ਸਾਰੇ ਸਿੰਘਾਂ ਵੱਲ ਨਜ਼ਰ ਕੀਤੀ ਤਾਂ ਓਸ ਵੇਲੇ ਗੁਰੂ ਜੀ ਪਾਸ ਪੰਜ ਸੌ ਬੀਰ ਮਝੈਲ ਦਾ ਸਰਦਾਰ (ਭਾਈ ਸਾਲੋ ਦਾ ਪੋਤ੍ਰਾ) ਦੁਨੀ ਚੰਦ ਖਲੋਤਾ ਸੀ। ਉਸ ਦਾ ਕੱਦ ਬਹੁਤ ਲੰਮਾ ਚੌੜਾ ਤਾਕਤ ਵਾਲਾ ਵੇਖ ਕੇ ਗੁਰੂ ਜੀ ਬੋਲੇ ਕਿ ਸਾਡੇ ਗੁਰੂ ਘਰ ਦਾ ਹਾਥੀ ਭਾਈ ਦੁਨੀ ਚੰਦ, ਪਹਾੜੀਆਂ ਦੇ ਹਾਥੀ ਨਾਲ ਲੜੇਗਾ। ਕਿਉਂਕਿ ਏਹ ਨਿਰਾ ਮਸੰਦ ਹੀ ਨਹੀਂ, ਸੂਰਬੀਰ ਵੀ ਹੈ। ਆਪੇ ਭਾਈ ਸਾਲੋ ਦੇ ਨਾਮ ਦੀ ਲਾਜ ਪਾਲੇਗਾ। ਏਹ ਕਹਿ, ਗੁਰੂ ਜੀ ਮਹਿਲੀਂ ਚਲੇ ਗਏ। ਖਾਲਸੇ ਦੇ ਦਲ ਵਿੱਚ ਇਹ ਧੰੁਮ ਗਈ ਕਿ ਕੱਲ੍ਹ ਨੂੰ ਭਾਈ ਦੁਨੀ ਚੰਦ ਹਾਥੀ ਨਾਲ ਲੜਦਾ ਵੇਖਾਂਗੇ। ਏਹ ਸੁਨਦੇ ਸਾਰ ਦੁਨੀ ਚੰਦ ਨੇ ਕਮਜ਼ੋਰੀ ਦਿਖਾਈ ਦੁਨੀ ਚੰਦ ਦੇ ਮੂੰਹ ਤੇ ਪਿਲੱਤਣ ਛਾ ਗਈ ਤੇ ਨੱਸ ਜਾਨ ਲਈ ਤਿਆਰ ਹੋ ਬੈਠਾ। ਭਾਈ ਦਯਾ ਸਿੰਘ ਆਦਿਕ ਸਿੰਘਾਂ ਨੇ ਉਸ ਨੂੰ ਬਹੁਤ ਸਮਝਾਯਾ ਤੇ ਕਿਹਾ ਕਿ ਤੂੰ ਮਰਨੋਂ ਨਾ ਡਰ। ਗੁਰੂ ਜੀ ਤੈਨੂੰ ਮਰਵਾਣਾ ਨਹੀਂ ਸਗੋਂ ਹਾਥੀ ਨਾਲੋਂ ਹਜ਼ਾਰ ਗੁਣਾਂ ਬਲ ਬਖ਼ਸ਼ ਕੇ ਸ਼ੇਰ ਬਣਾ ਲੜਾਵਣਗੇ। ਤੇ ਨਾਲੇ ਤੁਸੀਂ ਗੁਰੂ ਜੀ ਦੇ ਘਰੋਂ ਪਲੇ ਹੋ। ਕੰਮ ਦੇ ਵੇਲੇ ਮਾਲਕ ਤੋਂ ਬੇਮੁਖ ਹੋਣਾ ਜਾਣ ਬੁਝ ਕੇ ਨਰਕ ਪੈਣਾ ਹੈ। ਦੁਨੀ ਚੰਦ ਬੋਲਿਆ ਕਿ ਜੇ ਹਾਥੀ ਨੇ ਮੈਨੂੰ ਚੀਰ ਸੁੱਟਿਆ ਤਾਂ ਫੇਰ ਗੁਰੂ ਕੀ ਵਡਿਆਈ ਤੇ ਆਪਣੇ ਜੱਸ ਨੂੰ ਮੈਂ ਕੀ ਕਰਾਂਗਾ? ਮੈਂ ਤਾਂ ਭੰਗ ਦੇ ਭਾੜੇ ਜਹਾਨੋਂ ਜਾਂਦਾ ਰਹਾਂਗਾ। ਭਾਈ ਸਿੱਖੋ! ਮੈਂ ਸੱਚ ਆਖਦਾ ਹਾਂ ਕਿ ਜਿਸ ਦਾ ਪਿਛੇਕਾ (ਅਖੀਰੀ) ਦਿਨ ਆਉਂਦਾ ਹੈ ਉਸ ਦੇ ਘਰ ਵਿੱਚ ਕਲੇਸ਼ ਛਿੜਦਾ ਹੈ। ਏਨ੍ਹਾਂ ਦੇ ਪਿਤਾ ਨੌਵੇਂ ਗੁਰੂ ਜੀ ਨੇ ਸੀਸ ਦੇ ਦਿੱਤਾ, ਪਰ ਕਲੇਸ਼ ਨਾ ਚੁੱਕਿਆ। ਏਸ ਨੇ ਸੁਰਤ ਪਿੱਛੋਂ ਸੰਭਾਲੀ ਤੇ ਲੜਾਈ ਦਾ ਬੀੜਾ ਪਹਿਲੇ ਚੁੱਕ ਲੀਤਾ, ਜਿਸ ਦਾ ਫ਼ਲ ਖੋਟਾ ਹੋਣ ਵਾਲਾ ਹੈ। ਏਹ ਸੁਣ ਉਦੇ ਸਿੰਘ ਨੇ ਧੀਰਜ ਦੇ ਦੁਨੀ ਚੰਦ ਨੂੰ ਆਖਯਾ ਕਿ ਤੈਨੂੰ ਤਾਂ ਗੁਰੂ ਜੀ ਪਰਖਦੇ ਹਨ। ਅਜੇਹੇ ਕੁਵਚਨ ਕਰਨੇ ਤੇ ਨੱਸਣਾਂ

( ਤੈਨੂੰ ਯੋਗ ਨਹੀਂ। ਤੂੰ ਡਰ ਨਾ। ਗੁਰੂ ਜੀ ਤੈਨੂੰ ਸ਼ੇਰ ਬਣਾ ਕੇ ਤੇਰੇ ਹਥੋਂ ਹਾਥੀ ਨੂੰ ਮਰਵਾਣਗੇ। ਤੇਰਾ ਜਸ, ਦਰਜਾ ਬਹੁਤ ਵਧ ਜਾਏਗਾ। ਏਹੋ ਜੇਹੀਆਂ ਢੇਰ ਸਮਝੌਤੀਆਂ ਸਿੰਘਾਂ ਨੇ ਦਿੱਤੀਆਂ। ਪਰ ਓਸ ਨੂੰ ਇੱਕ ਨਾ ਲਗੀ। ਓੜਕ ਆਪਣੇ ਦੇਸ ਭਾਈ ਮਝੈਲ ਸਿੱਖਾਂ ਨੂੰ ਭਰਮਾ ਕੇ ਕਿਹਾ ਕਿ ਤੁਸੀਂ ਕਿਉਂ ਬਿਨਾਂ ਆਈ ਮਰਦੇ ਹੋ? ਮੇਰੇ ਨਾਲ ਚੱਲੋ। ਧੀਰਮੱਲ ਨੂੰ ਗੁਰੂ ਬਣਾ ਲਵੋ। ਏਥੇ ਤਾਂ ਨਿੱਤ ਏਹੋ ਜੰਗ ਦੇ ਸਯਾਪੇ ਰਹਿੰਦੇ ਹਨ ਤੇ ਗੁਰੂ ਬਣਾ ਲੈਣਾ ਸਾਡੇ ਹੱਥ ਹੈ। ਜਿਸ ਅੱਗੇ ਸੰਗਤ ਨੂੰ ਝੁਕਾਵਾਂਗੇ, ਓਹੋ ਗੁਰੂ ਬਣ ਜਾਊ। ਸੋ ਮਝੈਲ ਸਿੱਖ ਵੀ ਦੁਨੀ ਚੰਦ ਦਾ ਕਹਿਣਾ ਮੰਨ ਕੇ ਅੱਧੀ ਰਾਤ ਵੇਲੇ ਕਿਲ੍ਹੇ ਦੀ ਕੰਧ ਨੂੰ ਰੱਸਾ ਬੰਨ੍ਹ ਕੇ ਨਿੱਕਲ ਗਏ। ਜਦ

ਦੁਨੀ ਚੰਦ ਉੱਤਰਨ ਲਗਾ, ਤਾਂ ਰੱਸਾ ਟੁੱਟ ਕੇ ਡਿਗ ਪਿਆ। ਲਤ ਟੁੱਟ ਗਈ ਬੜਾ ਕਸ਼ਟ ਪਾਯਾ। ਜੋ ਸਿੱਖ ਪਹਿਲੇ ਟੱਪੇ ਸੇ, ਸੋ ਦੁਨੀ ਚੰਦ ਮਸੰਦ ਨੂੰ ਮੰਜੇ ਉੱਤੇ ਪਾ ਕੇ ਲੈ ਤੁਰੇ। ਮਜੀਠੇ ਪਿੰਡ ਮਾਝੇ ਵਿੱਚ (ਜਿੱਥੇ ਹੁਣ ਉਸ ਦੀ ਸਮਾਧ ਹੈ) ਜਾ ਠਹਿਰੇ। ਦਿਨ ਚੜ੍ਹੇ ਏਹ ਹਾਲ ਸੁਣ, ਗੁਰੂ ਜੀ ਨੇ ਫੁਰਮਾਯਾ, (ਮੂਸਾ ਭੱਜਾ ਮੌਤ ਤੋਂ ਅੱਗੇ ਮੋਤ ਖਲੀਭਾਈ ਸਿੱਖੋਜਿਸ ਮੌਤ ਤੋਂ ਡਰਦਾ ਮੰਦ ਮਸੰਦ ਦੁਨੀ ਚੰਦ ਨੱਠਾ ਹੈ, ਓਥੇ ਭੀ ਓਹ ਦੁੱਖ ਪਾ ਕੇ ਕਾਲ ਦੇ ਮੂੰਹ ਵਿੱਚ ਚਲਾ ਜਾਏਗਾ ਤੇ ਮਝੈਲ ਜੋ ਲੜਾਈ ਤੋਂ ਡਰ ਕੇ ਨੱਠੇ ਹਨ, ਉਨ੍ਹਾਂ ਦੇ ਗਲ ਨਿੱਤ ਲੜਾਈ ਪਈ ਰਹੇਗੀ।ਸੋ ਮਝੈਲ ਆਪੋ ਵਿੱਚ ਸਦਾ ਲੜਦੇ ਰਹਿੰਦੇ ਹਨ। ਭਾਵੇਂ ਦੁਨੀ ਚੰਦ ਨੂੰ ਗੁਰੂ ਬੇਮੁਖ਼ ਹੋ, ਮੋਯਾ ਜਾਣ ਕੇ ਉਸ ਦੇ ਪੋਤਰੇ ਅਨੂਪ ਸਿੰਘ ਤੇ ਸਰੂਪ ਸਿੰਘ ਨੇ ਕਈ ਮਝੈਲਾਂ ਨੂੰ ਨਾਲ ਲਿਆ ਕੇ ਗੁਰੂ ਜੀ ਦੇ ਚਰਨ ਫੜ

ਲੀਤੇ ਤੇ ਬਾਬੇ (ਦਾਦੇ) ਦਾ ਗ਼ੁਨਾਹ ਬਖ਼ਸ਼ਾਯਾ। ਪਰ ਜੋ ਤੀਰ ਚੱਲ ਗਿਆ ਸੋ ਫ਼ਲ ਤੇ ਬਿਨਾਂ ਨਾ ਹਟਿਆ। ਓੜਕ ਦੁਨੀ ਚੰਦ ਲੱਤ ਟੁੱਟੀ ਦੇ ਕਾਰਨ ਬੜਾ ਦੁੱਖ ਪਾ ਕੇ ਸੱਪ ਲੜਨ ਨਾਲ ਮਰ ਗਿਆ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗