ਦੀਨਾ ਬੇਗ ਤੇ ਰਾਜਿਆਂ ਦੀ ਗੁਰੂ ਜੀ ਪਰ ਚੜ੍ਹਾਈ ਅਰ ਹਾ ਰ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੬੧ / ੧੩੫

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਜਿਸ ਪਹਾੜੀ ਵਕੀਲ ਦਾ ਪਿੱਛੇ ਜ਼ਿਕਰ ਹੋ ਚੁੱਕਾ ਹੈ, ਜਦ ਓਸ ਦੇ ਅਰਜ਼ੀ ਦੇਣੇ ਪੁਰ ਸਰਹੰਦ ਦੇ ਵਜ਼ੀਰ ਖਾਂ ਨੇ ਬਾਦਸ਼ਾਹ ਤੋਂ ਇਜਾਜ਼ਤ ਮੰਗਾ ਕੇ ਪਰਬਤੀ ਰਾਜਯਾਂ ਦੀ ਸਹਾਇਤਾ ਲਈ ਦਸ ਹਜ਼ਾਰ ਫ਼ੌਜ ਤਿਆਰ ਕਰ ਕੇ ਸ੍ਰਦਾਰ ਦੀਨਾ ਬੇਗ ਮੁਗ਼ਲ ਨੂੰ ਤੇ ਪੈਂਦੇ ਖਾਂ ਪਠਾਣ ਨੂੰ ਜੋ ਪੰਜ ਪੰਜ ਹਜ਼ਾਰੀ ਸੇ ਕਮਾਨੀਅਰ ਬਨਾ, ਹੁਕਮ ਦਿੱਤਾ ਕਿ ਤੁਸੀਂ ਪਹਾੜੀ ਰਾਜਿਆਂ ਦੇ ਨਾਲ ਹੋ ਕੇ ਗੁਰੂ ਗੋਬਿੰਦ ਸਿੰਘ ਨੂੰ ਦੂਣ ਕਹਿਲੂਰ ਵਿੱਚੋਂ ਬਾਹਰ ਕਰ ਆਓ। ਅਰ ਜੇ ਓਹ ਅੱਗੋਂ ਲੜਾਈ ਕਰੇ ਤਾਂ ਜੰਗ ਕਰ ਕੇ ਫੜ ਕੇ ਮੇਰੇ ਪਾਸ ਹਾਜ਼ਰ ਕਰੋ। ਏਸ ਹੁਕਮ ਅਨੁਸਾਰ ਜਦ ਸ਼ਾਹੀ ਲਸ਼ਕਰ ਸਮੇਤ ਓਹ ਰੋਪੜ ਪੁੱਜੇ ਤਾਂ ਰਾਜਾ ਬੀਰ ਸਿੰਘ ਜਸਪਾਲੀਆ, ਅਜਮੇਰ ਚੰਦ ਕਹਿਲੂਰੀ, ਮਦਨ ਪਾਲ ਕੁਰਲੈੜੀਆ, ਹਿੰਮਤ ਸਿੰਘ ਹਡੂਰੀ, ਗੁਪਾਲ ਚੰਦ ਗੁਲੇਰੀਆ, ਹਰਪਾਲ ਦੜੌਲੀਏ ਆਦਿਕ ਸਭ ਰਾਜੇ ਬੜੀ ਖ਼ੁਸ਼ੀ ਨਾਲ ਆਪੋ ਆਪਣੀ ਫੌਜ ਲੈ ਕੇ ਸ਼ਾਹੀ ਲਸ਼ਕਰ ਨਾਲ ਜਾ ਮਿਲੇ ਤੇ ਦੀਨਾ ਬੇਗ ਨੂੰ ਆਖਣ ਲੱਗੇ ਕਿ ਹੁਣ ਤੁਸਾਡੀ ਸਹਾਇਤਾ ਨਾਲ ਏਹ ਰੋਜ਼ ਦਾ ਸਿਆਪਾ ਮੁੱਕ ਜਾਏਗਾ। ਏਸ ਖਈ ਰੋਗ ਤੋਂ (ਜੋ ਸਾਨੂੰ ਜੀਵਣ ਨਹੀਂ ਦਿੰਦਾ) ਬਚ ਜਾਵਾਂਗੇ। ਹੁਣ ਇਸ ਬਲਾ ਨੂੰ ਫੜ ਕੇ ਲੈ ਜਾਓ ਤੇ ਯਾਂ ਸਾਡੀ ਤਾਬੇਦਾਰੀ ਮਨਾ ਜਾਓ। ਖੇਤੀ ਨਾ ਉਜਾੜੇ ਤੇ ਸੌ ਆਦਮੀ ਤੋਂ ਵਧੇਰੇ ਆਪਣੇ ਪਾਸ ਨਾ ਰੱਖੇ। ਏਨ੍ਹਾਂ ਸ਼ਰਤਾਂ ਪੁਰ ਬੇਸ਼ੱਕ ਅਨੰਦਪੁਰ ਬੈਠਾ ਰਹੇ। ਨਹੀਂ ਤਾਂ ਹੁਨੇ ਰਾਜ ਤੋਂ ਬਾਹਰ ਕੱਢ ਕੇ ਨਿੱਤ ਦਾ ਖਰਖਸਾ ਮੇਟ ਛਡੋ। ਏਹੋ ਜੇਹੀਆਂ ਬਾਤਾਂ ਕਰਦੇ ਕਰਾਉਂਦੇ ਰੋਪੜੋਂ ਤੁਰ, ਭਰਤ ਗੜ੍ਹ ਆ ਉੱਤਰੇ। ਖੱਤ੍ਰੀਆਂ ਦੀ ਸੈਨਾ ਆਉਂਦੀ ਸੁਣ ਕੇ ਭਾਵੇਂ ਤਯਾਰੀ ਤਾਂ ਗੁਰੂ ਜੀ ਨੇ ਜੰਗ ਦੀ ਕਰ ਰੱਖੀ, ਪਰ ਸੰਸਾ ਰਤਾ ਭੀ ਨੇੜੇ ਨਾ ਆਵਣ ਦਿੱਤਾ। ਤੀਜੇ ਦਿਨ ਜਦ ਫੌਜ ਵੈਰੀਆਂ ਦੀ ਅਨੰਦਪੁਰ ਦੇ ਨੇੜੇ ਆਣ ਉੱਤਰੀ ਤਦ ਗੁਰੂ ਸਾਹਿਬ ਜੀ ਨੇ ਰਣਜੀਤ ਨਗਾਰਾ ਵਜਵਾ ਦਿੱਤਾ, ਜਿਸ ਨੂੰ ਸੁਣ ਕੇ ਸਭ ਸਰਦਾਰ ਆਪੋ ਅਪਣੇ ਡੇਰੇ ਸੁਧਾਰ ਕੇ ਜੰਗ ਨੂੰ ਤਿਆਰ ਹੋ ਖਲੋਤੇ। ਦਾਰੂ ਸਿੱਕਾ ਸਭ ਨੂੰ ਵਰਤ ਗਿਆ। ਪੰਜੇ ਪਯਾਰੇ ਸਾਰੇ ਸਿੰਘਾਂ ਦੇ ਸਰਦਾਰ ਬਣਾਏ ਅਤੇ ਗੁਰੂ ਸਾਹਿਬ ਜੀ ਭੀ ਸਨ। ਸਨੱਧਬੱਧ ਅਰਦਾਸਾ ਸੋਧ, ਨੀਲੇ ਪੁਰ ਸਵਾਰ ਹੋ, ਜੰਗ ਮੈਦਾਨ ਵਿੱਚ ਆ ਖਲੋਤੇ ਤੇ ਦੁਸ਼ਮਣਾਂ ਦੇ ਹੱਲਾ ਕਰਨ ਤੋਂ ਪਹਿਲੇ ਹੀ ਸਿੰਘਾਂ ਦਾ ਹੱਲਾ ਕਰਵਾ ਵਿੱਤਾ। ਜਦ

ਪੰਜ ਕੁ ਹਜ਼ਾਰ ਸਿੰਘ ਸ੍ਵਾਰ ਪਿਆਦਾ ਅਚਾਚੇਤ ਬਿਜਲੀ ਵਾਂਗ ਅਕਾਲ ਅਕਾਲ ਗਜਾਉਂਦੇ ਤੁਰਕੀ ਦਲ ਉੱਤੇ ਜਾ ਪਏ, ਤਾਂ ਸ਼ਾਹੀ ਫੌਜ ਘਬਰਾ ਗਈ। ਵੱਡੇ ਜ਼ੋਰ ਨਾਲ ਹੱਲਾ ਤਾਂ ਸਿੰਘਾਂ ਦਾ ਤੁਰਕਾਂ ਨੇ ਰੋਕਿਆ, ਪਰ ਸਿੰਘਾਂ ਦੇ ਨੇਜ਼ਿਆਂ, ਬੰਦੂਕਾਂ, ਤੀਰਾਂ ਦੀ ਬੁਛਾੜ ਨੇ ਇੱਕ ਵਾਰੀ ਤਾਂ ਪਛਾੜ ਕੇ ਸੁਟ ਘੱਤੇ। ਗੁਰੂ ਜੀ ਦੇ ਤੀਰ ਭੀ ਕਈਆਂ ਨੂੰ ਚੀਰ ਕੇ ਪਾਰ ਪੈਂਦੇ ਰਹੇ। ਭਾਵੇਂ ਸਿੰਘ ਭੀ ਜ਼ਖ਼ਮੀ, ਸ਼ਹੀਦ ਬਹੁਤ ਹੋ ਗਏ, ਪਰ ਸ਼ਾਹੀ ਸਿਪਾਹੀ ਬਹੁਤ ਮਾਰੇ ਗਏ। ਲੋਥ ਤੇ ਲੋਥ ਚੜ੍ਹ, ਲਹੂ ਦੇ ਪਰਨਾਲੇ ਵਹਿ ਚੱਲੇ। ਪੈਂਦੇ ਖਾਂ ਪੰਜ ਹਜ਼ਾਰ ਦਾ ਡੇਰਾ ਜੋ ਅੱਗੇ ਵਧ ਕੇ ਮੋਰਚੇ ਬੰਦੀ ਕਰੀ ਬੈਠਾ ਸੀ। ਓਹਦਾ ਬਹੁਤ ਨੁਕਸਾਨ ਹੋਯਾ, ਜਿਸ ਨੂੰ ਦੇਖ ਕੇ ਪੈਂਦੇ ਖਾਂ ਸਹਿ ਨਾ ਸਕਿਆ ਤੇ ਘੋੜਾ ਛੇੜ ਕੇ ਹਿੰਦੂ ਦਾ ਪੀਰ ਹਿੰਦੂ ਦਾ ਪੀਰਪੁਕਾਰਦਾ ਅੱਗੇ ਵਧ ਆਯਾ। ਉਸ ਦੇ ਹੌਸਲੇ ਨੂੰ ਦੇਖ ਕੇ ਗੁਰੂ ਜੀ ਭੀ ਅੱਗੇ ਵਧ ਕੇ ਗੁਰੂ ਜੀ ਦਾ ਪੈਂਦੇ ਖਾਂ ਪਠਾਨ ਨਾਲ ਮੁਕਾਬਲਾ ਉਸ ਦੇ ਸਾਹਮਣੇ ਆ ਗਰਜੇ, ਜਿਸ ਤੋਂ ਪਠਾਣ ਨੂੰ ਐਡਾ ਕ੍ਰੋਧ ਚੜਿਆ ਜੋ ਅੱਗ ਵਾਂਘ ਭਖ ਪਿਆ ਤੇ ਆਖਣ ਲਗਾਪੀਰ ਜੀ! ਮੈਂ ਬਹੁਤ ਦਿਨਾਂ ਤੋਂ ਤੇਰੀ ਬਹਾਦਰੀ ਸੁਣ ਸੁਣ ਚਾਹੁੰਦਾ ਸੀ ਕਿ ਕਿਵੇਂ ਟਾਕਰਾ ਹੋਵੇ, ਤਾਂ ਜੰਗ ਦੀ ਸੱਧਰ ਲਾਹ ਲਵਾਂ। ਸੋ ਖ਼ੁਦਾ ਨੇ ਮੇਰੀ ਮਨਸਾ ਪੂਰੀ ਕਰ ਦਿੱਤੀ ਹੈ। ਹੁਣ ਤੁਸੀਂ ਆਪਣਾ ਵਾਰ ਕਰ ਕੇ ਹੌਸਲਾ ਪੂਰਾ ਕਰ ਲਓ ਨਹੀਂ ਤਾਂ ਹਵਸ ਵਿਚੇ ਰਹਿ ਜਾਊ।ਗੁਰੂ ਜੀ ਨੇ ਕਿਹਾਪਠਾਣ! ਤੂੰ ਪਹਿਲੇ ਵਾਰ ਕਰ, ਨਹੀਂ ਤਾਂ ਪਛਤਾਵਾ ਰਹਿ ਜਾਊ।ਪਠਾਣ ਨੇ ਆਖਯਾਮੈਂ ਗਿਣਤੀ ਦਾ ਜੋਧਾ ਹਾਂ, ਨਿਰਬਲ ਨਹੀਂ ਜੁ ਪਹਿਲੇ ਵਾਰ ਮੰਗਾਂ।ਹਛਾ! ਜੇ ਤੂੰ ਨਹੀਂ ਵਾਰ ਕਰਦਾ, ਤਾਂ ਦੋਹਾਂ ਪਾਸਿਆਂ ਤੋਂ ਤੀਰ ਚੱਲਣ। ਜਿਸ ਦਾ ਹੱਥ ਵੱਜ ਜਾਏਗਾ, ਸੋ

( ਜਿਤੇਗਾ।ਏਸੇ ਭਾਂਤ ਕਹਿ ਸੁਣ ਤੀਰ ਧਨੁਸ਼ ਦੇ ਮੂੰਹ ਵਿੱਚ ਧਰ ਲੀਤੇ ਤੇ ਘੋੜੇ ਚੁਸਤ ਕਰ, ਦਾਉ ਤੱਕਣ ਲੱਗੇ। ਸਿੰਘ ਆਖਣਗੁਰੂ ਜੀ ਪਠਾਣ ਨੂੰ ਮਾਰਨਗੇਤੁਰਕ ਆਖਣ, ਪਠਾਣ ਪੀਰ ਨੂੰ ਲੈਂਦਾ ਹੈ।ਓੜਕ ਪਠਾਣ ਨੇ ਸਾਰੇ ਜ਼ੋਰ ਨਾਲ ਕਮਾਨ ਖਿੱਚ ਕੇ ਗੁਰੂ ਜੀ ਵਲ ਤੀਰ ਛੱਡਿਆ, ਜੋ ਹੱਥ ਹਿੱਲ ਜਾਣ ਕਰ ਕੇ ਗੁਰੂ ਜੀ ਦੇ ਕੰਨ ਪਾਸੋਂ ਦਸਤਾਰ ਨੂੰ ਛੋਹ ਕੇ ਚਲਾ ਗਿਆ। ਗੁਰੂ ਜੀ ਬੋਲੇਵਾਹ ਪਠਾਣ ਵਾਹ! ਤੇਰੇ ਉਸਤਾਦ ਦੇ ਸ਼ਾਬਾਸ਼ਏਹ ਗਲ ਸੁਣ ਕੇ ਪਠਾਣ ਸ਼ਰਮਿੰਦਾ ਹੋਯਾ ਪਰ ਗੁਰੂ ਜੀ ਦੇ ਵੰਗਾਰੇ ਹੋਏ ਨੇ ਦੂਜਾ ਹੋਰ ਤੀਰ ਮਾਰਿਆ, ਜੋ ਖ਼ਾਲੀ ਹੀ ਗਿਆ। ਜਦ ਪਛਤਾਉਂਦਾ ਹੋਯਾ ਪਿੱਛੇ ਨੂੰ ਮੁੜਿਆ ਤਾਂ ਗੁਰੂ ਜੀ ਨੇ ਲਲਕਾਰ ਕੇ ਇੱਕ ਤੀਰ ਅਜੇਹਾ ਛੱਡਿਆ ਜੋ ਸੱਪ ਵਾਂਙੂੰ ਸ਼ੂਕਦਾ, ਉਸ ਦੀ ਪੁੜਪੁੜੀ ਨੂੰ ਪਾੜ, ਪਾਰ ਜਾ ਪਿਆ। ਤਾਂ ਪਠਾਣ ਧੜ ਦੀ ਧੜ ਘੋੜੇ ਉੱਤੇ ਧੈ ਕਰ ਕੇ ਭੰੁਜੇ ਢਹਿ ਪਿਆ। ਜਾਣੋਂ ਬਿਜਲੀ ਨੇ ਮੁਨਾਰਾ ਸਿੱਟ ਘੱਤਿਆ। ਗੁਰੂ ਜੀ ਨੇ ਲਿਫ ਕੇ ਤੇਗ਼ ਨਾਲ ਸਿਰ ਵੱਢ ਲਿਆ ਤੇ ਬਰਛੀ ਪੁਰ ਟੰਗ ਕੇ ਜਦ

ਪਿਛਾਹਾਂ ਮੁੜੇ ਤਾਂ ਤੁਰਕਾਂ ਨੇ ਹੱਲਾ ਕਰ ਦਿੱਤਾ। ਫੇਰ ਤਾਂ ਦੋਹਾਂ ਪਾਸਿਆਂ ਦੇ ਸੂਰਮੇਂ ਹਥੋ ਹੱਥੀ ਹੋ ਪਏ। ਖਟਾ ਖਟ ਤਲਵਾਰ ਚੱਲੀ, ਲੋਥਾਂ ਦੇ ਸਥਾਰ ਕਰ ਦਿੱਤੇ। ਲਹੂ ਦੇ ਨਾਲੇ ਬਹਿ ਤੁਰੇ। ਸਿੰਘ ਸ਼ੇਰਾਂ ਵਾਂਙੂੰ ਪਹਾੜੀ ਪਾੜ੍ਹਿਆਂ ਪੁਰ ਅਜੇਹੇ ਟੁੱਟ ਕੇ ਪਏ ਜੋ ਪਹਾੜੀਆਂ ਨੂੰ ਨੱਸਣ ਦੀ ਬਣ ਗਈ। ਇੱਕ ਤੋਂ ਇੱਕ ਅੱਗੇ ਦੌੜ ਪਿਆ। ਅਦੀਨਾ ਬੇਗ ਜਿੱਧਰ ਆਪਣੀ ਫੌਜ ਲੜਾ ਰਿਹਾ ਸੀ, ਓਧਰ ਸ਼ਾਹਜ਼ਾਦੇ ਅਜੀਤ ਸਿੰਘ ਜੀ ਨੇ ਬੜੇ ਬੜੇ ਯੋਧਯਾਂ ਸਮੇਤ ਪਹੰੁਚ ਕੇ ਬਹੁਤ ਤੁਰਕ ਢਾਹੇ। ਦੀਨਾ ਬੇਗ ਨੇ ਜ਼ਖ਼ਮੀ ਹੋ ਕੇ ਏਸ ਖ਼ਿਆਲ ਨਾਲ ਆਪਣੀ ਫ਼ੌਜ ਪਿੱਛੇ ਫੇਰ ਲਈ ਕਿ ਜਿਨ੍ਹਾਂ ਪਹਾੜੀਆਂ ਦੀ ਕੁਮਕ ਪੁਰ ਅਸੀਂ ਆਏ ਸਾਂ, ਜਦ

ਓਹੋ ਨੱਸ ਗਏ ਤਾਂ ਅਸੀਂ ਨਾਹੱਕ ਕਿਉ ਮਰੀਏ? ਬੱਸ ਮੁਗਲਾਂ ਦਾ ਪਿੱਛੇ ਮੁੜਣਾ ਤੇ ਸਿੰਘਾਂ ਦਾ ਓਨ੍ਹਾਂ ਦੇ ਪਿੱਛੇ ਪੈਣਾਂ, ਫੇਰ ਤਾਂ ਸਰਸਾ ਦਰਿਆ ਟਪਾ ਛੱਡੇ। ਸੈਂਕੜੇ ਘੋੜੇ, ਹਥਯਾਰ, ਪਦਾਰਥ ਸਿੰਘਾਂ ਦੇ ਹੱਥ ਆਏ। ਮੁੜ ਗੁਰੂ ਜੀ ਦੇ ਚਰਨਾਂ ਵਿੱਚ ਸ਼ਾਹਜ਼ਾਦੇ ਨੇ ਆ ਫਤੇ ਗਜਾਈ। ਗੁਰੂ ਜੀ ਨੇ ਥਾਪੀ ਦੇ ਕੇ ਬਚਨ ਕੀਤਾਬੇਟਾ! ਅੱਜ ਮੈਂ ਵਡਭਾਗੀ ਹੋ ਗਿਆ ਜੋ ਤੇਰੇ ਜੇਹੇ ਸਪੁੱਤਰਾਂ ਨੇ ਆਪਣਾ ਛੱਤ੍ਰੀ ਧਰਮ ਪਾਲ ਦਿਖਾਯਾ।ਫੇਰ ਸਿੰਘਾਂ ਨੂੰ ਇਨਾਮ ਬਖ਼ਸ਼ੇ, ਪੁਸ਼ਾਕੇ ਲਹੂ ਭਿੱਜੇ ਉਤਰਾ, ਨਵੇਂ ਪਹਿਰਾਏ। ਕੜਾਹ ਪ੍ਰਸ਼ਾਦ ਗ਼ਰਮ ਗ਼ਰਮ ਛਕਾਏ। ਏਧਰ ਖੇਤ ਜੋ ਪਾੜੇ ਹੋਏ ਤਰਬੂਜਾਂ ਖਰਬੂਜਾਂ ਦਾ ਵਾੜਾ ਬਣ ਰਿਹਾ ਸੀ; ਚੌਪਾਏ, ਦੁਪਾਇਆਂ ਨੇ ਖੂਬ ਰੱਜ ਰੱਜ ਕੇ ਛਕਿਆ ਤੇ ਘੰੁਮਰਾਂ ਪਾਈਆਂ। ਓਧਰ ਤੁਰਕ ਮੂਧੇ ਨਗਾਰੇ ਮਾਰੇ, ਪਹਾੜੀਆਂ ਨੂੰ ਧ੍ਰਿਕਾਰਦੇ ਸਿੰਘਾਂ ਨੂੰ ਸਲਾਹੁੰਦੇ, ਮਨ ਮੁਰਝਾਏ ਸਰਹੰਦ ਜਾ ਵੜੇ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗