ਕੇ ਸ਼ੋ ਦਾਸ ਦਾ ਆਉਣਾ ਤੇ ਹਵਨ ਦੀ ਤਿਆਰੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੪੫ / ੧੩੫

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਇਸ ਭਾਗ ਵਿਚ ਸੰਮਤ ੧੭੫੪

ਮੁੱਖ ਘਟਨਾਵਾਂ

ਗੁਰੂ ਜੀ ਪਾਸ ਅਨੇਕ ਪੰਡਿਤ ਕਵੀਸ਼ਰ ਰਿਹਾ ਕਰਦੇ ਸਨ। ਏਸ ਕਰ ਕੇ ਕੁਛ ਨਾ ਕੁਛ ਚਰਚਾ ਹੁੰਦੀ ਰਹਿੰਦੀ। ਕਦੇ ਪੰਡਿਤ ਰਘੁਨਾਥ, ਕਦੇ ਹੰਸਰਾਮ, ਕਦੇ ਵਿਸ਼ਨੁਦੱਤ, ਕੋਈ ਨਾ ਕੋਈ ਵਾਰਤਾ ਕਰਦੇ ਰਹਿੰਦੇ। ਇੱਕ ਵਾਰੀ ਮਹਾਂਭਾਰਤ ਦੀ ਕਥਾ ਦੀ ਗੱਲ ਛਿੜ ਪਈ। ਸਿੱਖਾਂ ਨੇ ਜਦ ਅਰਜਨ, ਕਰਨ, ਭੀਮ ਆਦਿਕ ਯੋਧਿਆਂ ਦੇ ਅਪ੍ਰਮਾਣ ਬਲ, ਵਿੱਦਯਾ ਦੇ ਚਮਤਕਾਰ ਦੀ ਗੱਲ ਸੁਣੀ ਤਾਂ ਸਿੱਖਾਂ ਨੇ ਪੰਡਿਤ ਨੂੰ ਪੁੱਛਿਆ ਕਿ ਏਡੀਆਂ ਸ਼ਕਤੀਆਂ ਜੋ ਉਨ੍ਹਾਂ ਦੀਆਂ ਵਰਣਨ ਕੀਤੀਆਂ ਹਨ, ਏਹ ਯਥਾਰਥ ਹਨ ਯਾ ਨਿਰੀ ਮਹਿਮਾ ਮਾਤ੍ਰ ਹੀ ਲਿਖੀਆਂ ਹਨ? ਪੰਡਿਤ ਜੀ ਚਮਕ ਕੇ ਆਖਣ ਲੱਗੇਭਲਾ ਕਦੇ ਸ਼ਾਸਤ੍ਰ ਪੁਰਾਣ ਭੀ ਝੂਠੇ ਹੋਏ ਹਨ? ਜੋ ਲਿਖਿਆ ਹੈ ਸਭ ਸੱਚ ਹੈ। ਓਨ੍ਹਾਂ ਨੇ ਦੇਵਤਾ ਪ੍ਰਤੱਖ ਕੀਤਾ ਹੋਇਆ ਸੀ। ਉਸ ਦੇ ਵਰ ਪ੍ਰਤਾਪ ਨਾਲ ਉਨ੍ਹਾਂ ਨੂੰ ਏਹ ਸ਼ਕਤੀ ਪ੍ਰਾਪਤ ਸੀ।ਸਿੱਖਾਂ ਕਿਹਾਪੰਡਿਤ ਜੀ! ਹੁਣ ਭੀ ਦੇਵਤਾ ਪ੍ਰਗਟ ਹੋ ਸਕਦਾ ਹੈਪੰਡਿਤ ਬੋਲਿਆਹਾਂ ਹੋ ਸਕਦਾ ਹੈ। ਜੇ ਕੋਈ ਤੱਤਵੇਤਾ ਬ੍ਰਾਹਮਣ ਕਰਣੀ ਵਾਲਾ, ਤੇ ਧਨੀ ਸ਼ਰਧਾਲੂ ਕਰਾਵਣ ਵਾਲਾ ਹੋਵੇ; ਤਾਂ ਨਿਰਸੰਦੇਹ ਦੇਵਤਾ ਪਰਗਟ ਹੋ ਕੇ ਵਰ ਦੇ ਸਕੇਗਾ, ਜਿਸ ਤੋਂ ਪੁਰਸ਼ ਨੂੰ ਉਹੋ ਜੇਹੀਆਂ ਤਾਕਤਾਂ (ਜੋ ਭੀਮ, ਕਰਣ, ਅਰਜਨ ਨੂੰ ਸਨ) ਪ੍ਰਾਪਤ ਹੋ ਸਕਦੀਆਂ ਹਨ। ਵਿੱਦਯਾ ਤਾਂ ਨਾਸ਼ ਨਹੀਂ ਹੋਈ, ਪਰ ਸਾਧਨ ਕਰਨ ਕਰਾਉਣ ਵਾਲੇ ਨਹੀਂ ਰਹੇ।ਫੇਰ ਸਿੱਖਾਂ ਪੁਛਿਆਪੰਡਿਤ ਜੀ! ਹੁਣ ਭੀ ਕੋਈ ਇਜੇਹਾ ਸਮ੍ਰਥ ਜੰਤ੍ਰੀ ਮੰਤ੍ਰੀ ਬੇਦ ਮੰਤ੍ਰਾਂ ਦਾ ਗਯਾਤਾ ਹੈ, ਜੋ ਦੇਵਤਾ ਨੂੰ ਪ੍ਰਤੱਖ ਕਰਾ ਸਕੇ ਪੰਡਿਤ ਬੋਲਿਆਇੱਕ ਕੇਸ਼ੋਦਾਸ ਨਾਮ ਓਝਾ ਪੰਡਿਤ ਏਸ ਕੰਮ ਕਰਨ ਦੀ ਸਾਮ੍ਰੱਥਾ ਰੱਖਦਾ ਹੈ। ਜਿਸ ਦੇਵਤਾ ਨੂੰ ਚਾਹੇ ਪ੍ਰਗਟ ਕਰਾ ਸਕਦਾ ਹੈ, ਪਰ ਮੁਸਲਮਾਨਾਂ ਹਾਕਮਾਂ ਤੋਂ ਡਰਦਾ ਕਿਸੇ ਥਾਂ ਅਨੁਸਠਾਨ ਨਹੀਂ ਕਰਦਾ।ਏਹ ਸਾਰੀ ਕਥਾ ਸਿੱਖਾਂ ਨੇ ਜਦ ਗੁਰੂ ਸਾਹਿਬ ਜੀ ਪਾਸ ਬੇਨਤੀ ਸੰਯੁਕਤ ਕਹੀ ਤੇ ਨਾਲੇ ਕਿਹਾ ਕਿ ਕੇਸ਼ੋਦਾਸ ਪੰਡਿਤ ਪਾਸੋਂ ਜ਼ਰੂਰ ਦੇਵਤਾ ਪ੍ਰਗਟ ਕਰਾਣਾ ਚਾਹੀਏ। ਤਾਂ ਬਚਨ ਹੋਯਾਭਾਈ ਸਿੱਖੋ! ਵਿੱਦਯਾ ਜੇਹਾ ਦੇਵਤਾ ਹੋਰ ਕੋਈ ਨਹੀਂ। ਅਰਜਨ, ਕਰਨ, ਆਦਿਕ ਨੇ ਵਿੱਦਯਾ ਦਾ ਸਾਧਨ ਪੂਰਾ ਕੀਤਾ ਹੋਇਆ ਸੀ। ਜੇ ਤੁਸੀਂ ਭੀ ਸਾਧਨ ਕਰੋਗੇ ਤਾਂ ਤੁਹਾਨੂੰ ਭੀ ਸਾਮ੍ਰਥਾ ਹੋ ਜਾਏਗੀ। ਕਿਉਂਕਿ ਬਹੁਤ ਪੁਰਖਾਂ ਦਾ ਧਰਮ ਸੰਬੰਧੀ ਤੀਬ੍ਰ ਸੰਕਲਪ ਪੂਰਾ ਹੋ ਹੀ ਜਾਂਦਾ ਹੈ। ਏਸ ਪ੍ਰਸੰਗ ਤੋਂ ਛੇ ਕੁ ਮਹੀਨੇ ਪਿੱਛੋਂ ਇੱਕ ਦਿਨ ਗੁਰੂ ਜੀ ਪਾਸ ਪੰਡਿਤ ਵੀਰ ਸਿੰਘ ਨੇ ਆ ਕੇ ਪ੍ਰਾਰਥਨਾ ਕੀਤੀ ਕਿ ਸੱਚੇ ਪਾਤਸ਼ਾਹ! ਜਿਸ ਕੇਸ਼ੋਦਾਸ ਕੇਸ਼ੋਦਾਸ ਪੰਡਿਤ ਦਾ ਸੁਜੱਸ ਤੇ ਵਿੱਦਯਾ ਦੀ ਧੰੁਨ ਸਾਰੇ ਭਾਰਤ ਵਰਸ਼ ਵਿੱਚ ਪੈ ਰਹੀ ਹੈ, ਅੱਜ ਓਹ ਪੰਡਿਤ ਜਾਲਾ ਮੁਖੀ ਦੇ ਦਰਸ਼ਨ ਲਈ ਜਾਂਦਾ ਆਪ ਦੀ ਮਹਿਮਾ ਸੁਣ ਕੇ ਦਰਸ਼ਨ ਮੇਲੇ ਲਈ ਆਪ ਦੇ ਬਾਗ਼ ਵਿੱਚ ਉਤ੍ਰਿਆ ਹੋਇਆ ਹੈ। (ਏਹ ਗੱਲ ਸੁਣ, ਲੋਕਾਂ ਨਿਸ਼ਚੇ ਕਰ ਲੀਤਾ ਕਿ ਗੁਰੂ ਜੀ ਸੱਚਮੁਚ ਪ੍ਰੇਰਨਾ ਸਿੱਧੀ ਰੱਖਦੇ ਹਨ, ਏਨ੍ਹਾਂ ਦਾ ਹੀ ਪ੍ਰੇਰਿਆ ਹੋਇਆ ਪੰਡਿਤ ਆਯਾ ਹੈ) ਗੁਰੂ ਜੀ ਨੇ ਉਸ ਦੇ ਖਾਨ ਪਾਨ ਦੀ ਸੇਵਾ ਕਰਨ ਲਈ ਦੀਵਾਨ ਨੰਦ ਚੰਦ ਤੇ ਪ੍ਰੋਹਤ ਦਯਾ ਰਾਮ ਨੂੰ ਉਸ ਪਾਸ ਭੇਜ ਦਿੱਤਾ। ਦੂਜੇ ਦਿਨ ਗੂਰੂ ਜੀ ਦੇ ਹੁਕਮ ਨਾਲ ਉਸ ਨੂੰ ਦੀਵਾਨ ਵਿੱਚ ਪ੍ਰੋਹਤ ਦਯਾ ਰਾਮ ਲੈ ਆਇਆ। ਪੰਡਿਤ ਕੇਸ਼ੋਦਾਸ ਨੇ ਅਸ਼ੀਰਬਾਦ, ਬੇਦ ਮੰਤ੍ਰ ਪੜ੍ਹ, ਗੁਰੂ ਸਾਹਿਬ ਜੀ ਅੱਗੇ ਨਾਰੀਏਲ ਅਰਪਣ ਕੀਤਾ। ਗੁਰੂ ਜੀ ਨੇ ਆਸਣਪੁਰ ਬੈਠਾ ਕੇ ਬੜੇ ਪ੍ਰੇਮ ਤੇ ਮਿੱਠੇ ਰਸੀਲੇ ਬਚਨਾਂ ਦੀ ਰਚਨਾ ਨਾਲ ਕੁਸ਼ਲਾਨੰਦ ਪੁੱਛਿਆ, ਜਿਸ ਤੋਂ ਪੰਡਤ ਦਾ ਮਨ

ਮੋਹਿਤ ਹੋ ਗਿਆ। ਗੁਰੂ ਘਰ ਦੀ ਬਿਭੌ, ਜੋ ਸ਼ਹਿਨਸ਼ਾਹਾਂ ਵਰਗੇ ਦੀਵਾਨ ਦੀ ਰਚਨਾਂ ਤੋਂ ਹੀ ਪਈ ਝਲਕਦੀ ਸੀ ਤੇ ਗੁਰੂ ਜੀ ਦੇ ਅੰਗਾਂ ਉਪੰਗਾਂ ਦੇ ਲੱਛਣ ਦੇਖ ਕੇ ਦੰਗ ਹੋ ਗਿਆ। ਮਨ

ਵਿੱਚ ਖ਼ੁਸ਼ੀ ਮਨਾਈ ਕਿ ਹੁਣ ਕੰਮ ਠੀਕ ਹੋ ਜਾਊ। ਏਹ ਬੜਾ ਭਾਰੀ ਫਲਿਆ ਹੋਇਆ ਬ੍ਰਿਛ ਮੇਰੇ ਕਾਬੂ ਚੜ੍ਹਿਆ ਚਾਹੁੰਦਾ ਹੈ, ਹਲੂਣ ਕੇ ਲੱਖਾਂ ਰੁਪਯੇ ਦਾ ਮਾਲ ਘਰ ਲੈ ਜਾਵਾਂਗਾ। ਕਿਸੇ ਚੰਗੇ ਲਗਨ ਸਗਨ ਘਰੋਂ ਤੁਰਿਆ ਹਾਂ ਜੋ ਸੋਨੇ

( ਦੀ ਚਿੜੀ ਹੱਥ ਲੱਗੀ। ਏਹੋ ਜੇਹੀਆਂ ਕਲਪਣਾਂ ਕਰ ਰਿਹਾ ਸੀ ਤਾਂ ਗੁਰੂ ਅੰਤ੍ਰਜਾਮੀ ਦੇ ਇਸ਼ਾਰੇ ਤੇ ਆਸ਼ੇ ਨਾਲ ਮਾਮੇ ਕ੍ਰਿਪਾਲ ਚੰਦ ਨੇ ਕੇਸ਼ੋਦਾਸ ਨੂੰ ਕਿਹਾ ਕਿ ਪੰਡਤ ਜੀ ਗੁਰੂ ਸਾਹਿਬ ਦੀ ਇਛਿਆ ਅਜੇਹੇ ਕੰਮ ਕਰਨ ਦੀ ਹੈ ਜਿਸ ਤੋਂ ਸਾਰੀ ਪ੍ਰਜਾ ਨੂੰ ਲਾਭ ਪਹੁੰਚੇ। ਇੱਕ ਤਾਂ ਜੋ ਤਿੰਨ ਸਾਲ ਤੋਂ ਕਾਲ ਪੈ ਰਿਹਾ ਹੈ, ਸੋ ਬਾਂਛਤ ਵਰਖਾ ਹੋਣ ਤੋਂ ਦੂਰ ਹੋਵੇਗਾ। ਦੂਜੇ ਤੂਰਕ ਤੇਜ਼ ਦੀ ਨਵਿਰਤੀ, ਸਤਯ ਧਰਮ ਦੀ ਪ੍ਰਵਿਰਤੀ, ਤੀਜੇ ਵਰਣਾਸ਼ਰਮੀ ਲੋਕ ਜੋ ਤੁਰਕਾਂ ਦੇ ਦਬਾਓ ਹੇਠ ਦੱਬੇ ਹੋਏ ਧਰਮ ਤੋਂ ਹੀਨ ਹੋ, ਮੁਰਦਿਆਂ ਤੁਲ ਹੋ ਰਹੇ ਹਨ; ਏਨ੍ਹਾਂ ਵਿੱਚ ਸੱਚੇ ਧਰਮ ਦੇ ਬੀਰ ਰਸ ਦੀ ਜਿੰਦ ਪੈ ਕੇ ਤਾਕਤ ਵਧ ਜਾਵੇ। ਚੌਥੇ ਜਿਸ ਪੰਥ ਨੂੰ ਗੁਰੂ ਜੀ ਪ੍ਰਗਟ ਕਰਨਾ ਚਾਹੁੰਦੇ ਹਨ, ਉਸ ਦਾ ਤੇਜ਼ ਪ੍ਰਤਾਪ ਦਬਦਬਾ ਸਭਨਾਂ ਮਜ਼੍ਹਬਾਂ ਪੰਥਾਂ ਉੱਤੇ ਛਾ ਜਾਵੇ। ਪੰਜਵੇਂ ਜੋ ਦੇਸ ਵਿੱਚ ਮਹਾਂਮਾਰੀ ਆਦਿਕ ਬੀਮਾਰੀ ਫ਼ੈਲ ਰਹੀ ਹੈ, ਸੋ ਨਾ ਰਹੇ। ਖੇਤੀ, ਅੰਨ ਵਿੱਚ ਬਰਕਤ, ਫਲਾਂ ਵਿੱਚ ਰਸ ਜੇ ਹੈ, ਸੋ ਹੋ ਜਾਵੇ। ਏਹ ਸੁਣ ਕੇਸ਼ੋਦਾਸ ਨੇ ਆਖਿਆਏਹ ਸਾਰੇ ਕੰਮ ਤਾਂ ਦੇਵਤਾ ਦੇ ਪ੍ਰਗਟ ਹੋਣ ਤੋਂ ਹੋ ਸਕਦੇ ਹਨ। ਸੋ ਦੇਵਤਾ ਦੇ ਪ੍ਰਗਟ ਕਰਨ ਲਈ ਹਵਨ ਵਾਸਤੇ ਅਰ ਬ੍ਰਾਹਮਣਾਂ ਨੂੰ ਦੇਣ ਲਈ ਜੋ ਵਰਣੀ ਹਵਨ ਕਰਾਉਣਗੇ ਤਾਂ ਦੌਲਤ, ਹੌਸਲਾ ਬਹੁਤ ਚਾਹੀਦਾ ਹੈ। ਪਿੱਛੇ ਭੀ ਰਾਮ ਕ੍ਰਿਸ਼ਨਾਦਿਕ ਅਵਤਾਰ ਅਤੇ ਯੁਧਿਸ਼ਟਰ, ਜਰਾਸੰਧ, ਚੰਦ੍ਰਗੁਪਤ ਆਦਿਕ ਰਾਜੇ ਮਹਾਰਾਜੇ ਯੱਗਯ, ਹਵਨ ਕਰਦੇ ਰਹੇ ਹਨ। ਤੁਸੀਂ ਅਤਿ ਸੰਕਲਪ ਦ੍ਰਿੜ ਕੀਤਾ ਹੈ, ਸੋ ਪ੍ਰਮੇਸ਼੍ਵਰ ਪੂਰਾ ਕਰੇ। ਹੁਣ ਏਸ ਕੰਮ ਵਾਸਤੇ ਇੱਕ ਤਾਂ ਧਨ ਚਾਹੀਏ। ਦੂਜੇ ਓਹ ਅਸਥਾਨ ਚਾਹੀਏ, ਜਿੱਥੇ ਤੁਰਕ ਦਾ ਫਿਰਕਾ, ਦਰਸ਼ਨ, ਹਾਕਮ ਦਾ ਭੈ ਨਾ ਹੋਵੇ। ਕਿਉਂਕਿ ਔਰੰਗੇ ਨੇ ਏਹੋ ਜੇਹੇ ਧਰਮ ਦੇ ਕੰਮਾਂ ਦੀ ਬੰਦੀ ਦਾ ਹੁਕਮ ਦੇ ਰੱਖਿਆ ਹੈ।ਗੁਰੂ ਸਾਹਿਬ ਜੀ ਬੋਲੇਪੰਡਤ ਜੀ! ਏਹ ਬੰਦੋਬਸਤ ਤਾਂ ਸਾਰੇ ਪੱਕੇ ਹੋ ਜਾਣਗੇ, ਤੁਸੀਂ ਪੱਕੇ ਹੋਵੋ।ਪੰਡਤ ਬੋਲਿਆਮਹਾਰਾਜ ਜੀ! ਜੇ ਸਾਨੂੰ ਪੂਰੀ ਪੂਰੀ ਦੱਖਣਾਂ ਮਿਲੇਗੀ, ਤਾਂ ਅਸੀਂ ਆਪ ਜੈਸੇ ਸੱਤਪੁਰਖਾਂ ਅੱਗੇ ਕਿਉਂ ਨਾ ਮਹਾਂ ਮਾਯਾ ਨੂੰ ਪ੍ਰਗਟ ਕਰ ਦਿਖਾਵਾਂਗੇਮਾਮੇ ਜੀ ਨੇ ਕਿਹਾ, ਪੰਡਤ ਜੀ! ਖ਼ਰਚ ਕਿਤਨਾ ਕੁ ਹੋਵੇਗਾਪੰਡਤ ਬੋਲਿਆਸਵਾ ਲੱਖ ਰੁਪਯਾ ਤਾਂ ਅਸੀਂ ਦੱਖਣਾ ਲਵਾਂਗੇ ਅਤੇ ਹਵਨ ਉੱਤੇ ਭੀ ਏਦੂੰ ਘੱਟ ਨਹੀਂ ਲੱਗੇਗਾ ਅਰ ਗੁਰੂ ਜੀ ਨੂੰ ਭੀ ਹਵਨ ਹੁੰਦੇ ਤੱਕ ਬ੍ਰਹਮਚਰਜ ਰੱਖਣਾ ਪਵੇਗਾ।ਏਹ ਗੱਲ ਸੁਣ ਕੇ ਗੁਰੂ ਜੀ ਨੇ ਬਚਨ ਕੀਤਾ, ਮਿਸ੍ਰ ਦੇਵਤਾ! ਮਾਯਾ ਤਾਂ ਏਦੂੰ ਦੂਣੀ ਭਾਵੇਂ ਖ਼ਰਚ ਹੋ ਜਾਵੇ, ਪਰ ਏਹ ਕੰਮ ਅਧੂਰਾ ਨਾ ਰਹੇ।ਗੁਰੂ ਜੀ ਦਾ ਐਡਾ ਹੌਸਲਾ ਦੇਖ ਕੇ ਫੇਰ ਤਾਂ ਪੰਡਤ ਜੀ ਦੇ ਘਿਉ ਦੇ ਦੀਵੇ ਬਲ ਪਏ। ਬੜੇ ਜ਼ੋਰ ਨਾਲ ਏਸ ਕੰਮ ਨੂੰ ਕਰਨ ਦਾ ਇਕਰਾਰ ਕਰ ਲੀਤਾ ਤੇ ਆਖਨ ਲੱਗਾਮਹਾਰਾਜ! ਜਦ ਆਪ ਕੇਵਲ ਹਿੰਦੂ ਧਰਮ ਦੀ ਰੱਖਯਾ ਤੇ ਪ੍ਰਜਾ ਦੇ ਸੁਖ ਵਾਸਤੇ ਐਡੇ ਪਰੋਪਕਾਰ ਦਾ ਤਰੱਦਦ ਕਰਨ ਲੱਗੇ ਹੋ, ਤਾਂ ਫੇਰ ਇਹ ਕਾਰਜ ਕਿਉਂ ਨਾ ਸਿੱਧ ਹੋਵੇਗਾ ਹੁਣ ਵਰਣੀ ਤੇ ਹੋਮ ਕਰਨ ਦੇ ਯੋਗ ਬ੍ਰਹਮਣਾਂ ਦੀ ਪ੍ਰੀਖਯਾ ਲਈ ਸਾਰੇ ਦੇਸ ਵਿੱਚ ਚਿੱਠੀ ਫੇਰ ਦਿੱਤੀ ਕਿ ਗੁਰੂ ਸਾਹਿਬ ਜੀ ਨੇ ਯੱਗਯ ਹੋਮ ਕਰਨਾ ਹੈ। ਏਹ ਗੱਲ ਸੁਣ ਕੇ ਵਿਪ੍ਰ ਆਏ। ਗੁਰੂ ਜੀ ਨੇ ਇੱਕ ਸਮਾਸ, ਦੂਜਾ ਨਿਰਮਾਸ ਲੰਗਰ ਜਾਰੀ ਕਰ ਦਿੱਤਾ। ਮਾਸਾਹਾਰੀ ਨੂੰ ਮੋਹਰ ਦਖਣਾ, ਨਿਰਮਾਸ ਨੂੰ ਰੁਪੱਯਾ ਰੋਜ਼ ਮਿਲਣ ਦਾ ਪੁਕਾਰਾ ਸੁਣ ਕੇ ਬਹੁਤੇ ਬ੍ਰਹਮਨ ਮਾਸਾਹਾਰੀ ਹੋ ਗਏ। ਨਿਰਮਾਸ ਥੋੜੇ ਹੀ ਨਿੱਤਰੇ। ਗੁਰੂ ਸਾਹਿਬ ਜੀ ਨੇ ਓਨ੍ਹਾਂ ਨੂੰ ਮੋਹਰ ਮੋਹਰ ਦੇ ਕੇ ਠਹਿਰਾ ਲੀਤਾ ਅਤੇ ਮਾਸਾਹਾਰੀਆਂ ਨੂੰ ਰੁਪਯਾ ਰੁਪਯਾ ਰੋਜ਼ ਹਿਸਾਬ ਦੇ ਕੇ ਹੱਕ ਦਿੱਤਾ। ਪੁਨਾ ਕੇਸ਼ੋਦਾਸ ਦੀ ਲਿਖਤ ਪੁਰ ਸਾਰੀ ਸਮੱਗ੍ਰੀ ਹੋਮ ਦੀ ਮੰਗਵਾ ਕੇ ਪਹਿਲੇ ਅਗੰਮ ਪੁਰੇ ਚਰਨ ਗੰਗਾ ਕਿਨਾਰੇ ਸੰਮਤ ੧੭੫੪ ਬਿਕ੍ਰਮੀ ਨੂੰ ਚੇਤ੍ਰ ਦੇ ਪਹਿਲੇ ਨੌਰਾਤ੍ਰੇ ਹੋਮ ਕਰਨਾ ਅਰੰਭ ਦਿੱਤਾ। ਬ੍ਰਾਹਮਣ ਹਵਨ ਤੇ ਵਰਣੀ ਚੰਡੀ ਦਾ ਪਾਠ ਕਰਨ ਲੱਗੇ। ਦੋ ਵੇਲੇ ਗੁਰੂ ਸਾਹਿਬ ਜੀ ਜਾਵਣ ਤੇ ਦੇਖ ਆਵਣ। ਕਾਰਦਾਰ ਸਿੱਖ ਸੇਵਕ ਵਿਪ੍ਰਾਂ ਦੀ ਟਹਿਲ ਲਈ ਹਰ ਵੇਲੇ ਓਥੇ ਹਾਜ਼ਰ ਰਹਿਣ। ਨਗਰ ਨੇੜੇ ਹੋਣ ਕਰ ਕੇ ਹਿੰਦੂ ਮੁਸਲਮਾਨ ਦੇਖਣ ਲਈ ਬਹੁਤ ਚਲੇ ਜਾਣ। ਕਈ ਮਹੀਨੇ

( ਪਿੱਛੋਂ ਲੋਕਾਂ ਦੇ ਅਕਾਏ ਹੋਏ ਕੇਸ਼ੋਦਾਸ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਏਥੇ ਲੋਕ ਬਹੁਤ ਆਵਾਜਾਈ ਰੱਖਦੇ ਹਨ ਤੇ ਏਹ ਕੰਮ ਏਕਾਂਤ ਚਾਹੁੰਦਾ ਹੈ। ਤਾਂ ਗੁਰੂ ਜੀ ਨੇ ਨੈਣਾਂ ਦੇਵੀ ਦਾ ਪਰਬਤ ਦਿਖਾਯਾ ਜੋ ਪੰਦਰਾਂ ਵੀਹ ਕੋਹ ਵਿੱਚ ਓਦੋਂ ਨਿਰਜਨ ਸਥਾਨ ਸੀ। ਬ੍ਰਾਹਮਣਾਂ ਨੇ ਪਸੰਦ ਕਰ ਕੇ ਬੜੀ ਖ਼ੁਸ਼ੀ ਨਾਲ ਓਥੇ ਛੱਪਰ ਪਵਾ ਕੇ ਹੋਮ ਕਰਨਾ ਸ਼ੁਰੂ ਕਰ ਦਿੱਤਾ ਤੇ ਗੁਰੂ ਸਾਹਿਬ ਬ੍ਰਹਮਚਰਯ ਧਾਰਨ ਕਰ ਕੇ ਹਵਨ ਕਰਾਵਣ ਲੱਗੇ। ਕੇਸ਼ੋਦਾਸ, ਕਾਲੀਦਾਸ ਸਿਵਬ੍ਰਕ, ਵਿਸ਼ਨੁਪਾਲ ਵਾਰੀ ਵਾਰੀ ਬੇਦਮੰਤ੍ਰ ਪੜ੍ਹ ਪੜ੍ਹ ਕੇ ਆਹੂਤੀ ਪਵਾਉਂਦੇ ਰਹੇ। ਢਾਈ ਪਹਿਰ ਨਿੱਤ ਹੋਮ ਹੁੰਦਾ ਰਹੇ। ਬਾਕੀ ਬ੍ਰਾਹਮਣ ਵਰਨੀਕਰਨ ਬੈਠੇ। ਮੁਨਸ਼ੀ ਸਾਹਿਬ ਚੰਦ, ਗੁਰਬਖ਼ਸ਼ ਰਾਇ, ਮਾਮਾ ਕ੍ਰਿਪਾਲ ਚੰਦ, ਦੀਵਾਨ ਨੰਦ ਚੰਦ ਏਹ ਮੁਸਾਹਿਬ ਹੋਰ ਕਈ ਸੇਵਕ ਸਰਬ ਭਾਂਤ ਦਾ ਸਾਮਾਨ ਪੁਚਾਂਵਦੇ ਰਹੇ। ਏਹ ਸਾਮਗ੍ਰੀ ਦੀਆਂ ਚੀਜ਼ਾਂ ਦੀਪ ਚੰਦ ਸ਼ਾਹੂਕਾਰ ਗੁਰੂ ਜੀ ਦਾ ਸਿੱਖ ਗੁਰਦਾਸਪੁਰੇ ਵਾਲਾ ਮੰਗਾ ਕੇ ਦਿੰਦਾ ਰਿਹਾ ਸੀ। ਸੋ ਓਸ ਹਿਸਾਬ ਦੀ ਵਹੀ ਹੁਣ ਤੱਕ ਓਨ੍ਹਾਂ ਦੇ ਘਰ ਹੈ। ਏਹ ਜਗ੍ਹਾ ਅਨੰਦਪੁਰੋਂ ਸੱਤ ਕੋਹ ਚੜ੍ਹਾਈ ਹੋਣ ਕਰ ਕੇ ਬਿਨਾਂ ਸਿੱਖਾਂ ਦੇ ਹਿੰਦੂ ਮੁਸਲਮਾਨ ਕੋਈ ਕਦੇ ਓਥੇ ਨਾ ਗਿਆ। ਮਹੀਨੇ ਸੱਤ ਕੁ ਬੀਤੇ ਤਾਂ ਇੱਕ ਦਿਨ ਮਾਮੇ ਕ੍ਰਿਪਾਲ ਚੰਦ ਜੀ ਨੇ ਆਖਿਆਪੰਡਤ ਜੀ! ਦੇਵੀ ਕਦੋਂ ਪ੍ਰਗਟ ਹੋਵੇਗੀਪੰਡਤ ਜੀ ਬੋਲੇਜੇ ਦੇਵਤਾ ਨਾ ਪ੍ਰਗਟ ਹੋਵੇਗਾ ਤਾਂ ਹੋਮ ਕਰਨ ਦੇ ਬਾਨਵੇਂ ਲਾਭ ਜੋ ਰਿਗ ਵੇਦ ਵਿੱਚ ਹੋਣੇ ਲਿਖੇ ਹਨ, ਓਹ ਤਾਂ ਜ਼ਰੂਰ ਹੀ ਹੋ ਜਾਣਗੇ। ਏਹ ਪਰਬਤ ਇੱਕ ਸਮੇਂ ਨੈਣੇ ਗੁਜਰ ਦੀ ਮਾਲਕੀ ਸੀ ਉਸ ਨੇ ਏਥੇ ਇੱਕ ਅਸਥਾਨ ਦੇਵੀ ਦਾ ਥਾਪ ਛੱਡਿਆ ਸੀ ਜਿਸ ਤੋਂ ਨੈਣੇ ਦੀ ਦੇਵੀ ਹੋਣੇ ਕਰ ਨੈਣਾ ਦੇਵੀ ਉੱਘੀ ਹੋ ਗਈ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗