ਜਦ ਯਾਰਾਂ ਮਹੀਨੇ ਹੋਮ ਹੁੰਦੇ ਨੂੰ ਹੋਏ ਤਾਂ ਇੱਕ ਦਿਨ ਗੁਰੂ ਜੀ ਨੇ ਪੰਡਤ ਨੂੰ ਕਿਹਾਤੁਹਾਡੀ ਦੇਵੀ ਕਦੋਂ ਪ੍ਰਗਟ ਹੋਵੇਗੀਕੇਸ਼ੋਦਾਸ ਬੋਲਿਆਜੇ ਤੁਸੀਂ ਜੀਵ ਹਿੰਸਾ ਛੱਡੋ, ਤਾਂ ਦੇਵਤਾ ਪ੍ਰਗਟ ਹੋਵੇ।ਉਸ ਨੇ ਸੋਚਿਆ ਕਿ ਗੁਰੂ ਜੀ ਨੇ ਸ਼ਿਕਾਰ ਛੱਡਣਾ ਹੀ ਨਹੀਂ, ਸਾਨੂੰ ਪੱਕਾ ਬਹਾਨਾ ਬਣਿਆ ਰਹੇਗਾ। ਗੁਰੂ ਜੀ ਨੇ ਓਸ ਦਿਨ ਜੋ ਸਹੇ ਤਿਤਰ ਆਦਿ ਮਾਰ ਕੇ ਲਿਆਂਦੇ ਸਨ
, ਸਤਿਨਾਮ ਦਾ ਪੌੜਾ ਪੜ੍ਹ, ਜਲ ਛਿਣਕ ਕੇ ਸਭ ਜੀਉਂਦੇ ਕਰ ਉਡਾ ਦਿੱਤੇ। ਜੋ ਦਿਨ ਪੰਡਤਾਂ ਨੇ ਦੇਵੀ ਪ੍ਰਗਟ ਹੋਣ ਦਾ ਥਾਪਿਆ ਸੀ, ਉਸ ਦਿਨ ਫੇਰ ਜਦ
ਗੁਰੂ ਸਾਹਿਬ ਜੀ ਨੇ ਪੰਡਿਤ ਪੁੱਛੇ ਤਾਂ ਕੇਸ਼ੋਦਾਸ ਨੇ ਆਖਿਆਹੁਣ ਪ੍ਰਗਟ ਤਦ ਹੋਵੇਗੀ, ਜਦ ਕਿਸੇ ਕੁਲੀਨ ਸ੍ਰੇਸ਼ਟ ਪੁਰਖ ਦੀ ਬਲੀ ਦਿੱਤੀ ਜਾਊ।ਗੁਰੂ ਜੀ ਬੋਲੇਪੰਡਤ ਜੀ! ਤੁਹਾਡੇ ਨਾਲੋਂ ਉੱਤਮ ਤੇ ਕੁਲੀਨ ਪਵਿੱਤ੍ਰ ਹੋਰ ਕੌਣ ਲੱਭੇਗਾ? ਅਸੀਂ ਤੁਹਾਨੂੰ ਹੀ ਬਲੀ ਦੇ ਦੇਵਾਂਗੇ ਤੇ ਦੇਵਤਾ ਪ੍ਰਗਟ ਹੋਏ ਤੋਂ ਕਹਾਂਗੇ ਕਿ ਪਹਿਲੇ ਪੰਡਿਤ ਜੀਵੇ। ਫੇਰ ਇਸ ਤੋਂ ਪਿੱਛੇ ਵਰ ਲਵਾਂਗੇ।ਏਹ ਕਹਿ ਕੇ ਜਦ
ਸ੍ਰੀ ਕਲਗੀਧਰ ਜੀ ਨੇ ਸ੍ਰੀ ਸਾਹਿਬ ਤੇ ਹੱਥ ਰੱਖਿਆ ਤਾਂ ਪੰਡਿਤ ਜੀ ਦੀ ਖਾਨਯੋਂ ਗਈ ਤੇ ਭੈ ਮਾਨ ਹੋ ਕੇ ਆਖਣ ਲਗਾਮੈਂ ਸੌਚ ਇਸ਼ਨਾਨ ਕਰ ਆਵਾਂ। ਓਨ੍ਹਾਂ ਚਿਰ ਤੁਸੀਂ ਆਪੇ ਹੋਮ ਕਰੋ।ਏਹ ਕਥਾ ਭਾਈ ਮਨੀ ਸਿੰਘ ਜੀ ਨੇ ਲਿਖੀ ਹੈ ਜੋ ਓਸ ਵੇਲੇ ਓਨ੍ਹਾਂ ਦੇ ਪਾਸ ਹੀ ਸਨ। ਪਾਠਕ ਜਨ
ਭਾਈ ਜੀ ਦੇ ਏਸ ਕਥਨ ਦਾ ਸਿਧਾਂਤ ਕੱਢ ਸਕਦੇ ਹਨ ਕਿ ਇਹ ਬਚਨ ਗੁਰੂ ਜੀ ਨੇ ਕਿਸ ਭਾਵ ਕਰ ਕੇ ਉਸ ਵੇਲੇ ਪੰਡਿਤ ਨੂੰ ਕਿਹਾ ਸੀ?) ਜਦ
ਕੇਸ਼ੋਦਾਸ ਕੇਸ਼ੋਦਾਸ ਤਿਤਰ ਹੋਇਆ ਲਘੁ ਸ਼ੰਕਾ ਕਰਨ ਗਿਆ ਹੀ ਨਾ ਮੁੜਿਆ, ਤਾਂ ਦੂਜੇ ਵਿਪ੍ਰਾਂ ਨੂੰ ਭੀ ਏਹ ਖ਼ਿਆਲ ਹੋ ਆਯਾ ਕਿ ਕਿਤੇ ਸਾਨੂੰ ਹੀ ਨਾ ਪੂਰਣ ਅਹੂਤੀ ਕਰ ਦੇਣ ਕਿਉਂਕਿ ਇੱਕ ਤਾਂ ਓਸ ਵੇਲੇ ਤਪੱਸਯਾ ਦੇ ਬਲ ਕਰ ਕੇ ਗੁਰੂ ਜੀ ਦਾ ਤੇਜ਼ ਸਹਾਰਿਆ ਨਹੀਂ ਜਾਂਦਾ ਸੀ। ਦੂਜੇ ਕੇਸ਼ੋਦਾਸ ਦੇ ਨੱਠ ਜਾਣ ਨੇ ਗ਼ੁੱਸਾ ਚੜ੍ਹਾ ਰੱਖਿਆ ਸੀ। ਏਸ ਕਰ ਕੇ ਬ੍ਰਾਹਮਣਾਂ ਨੂੰ ਖ਼ਿਆਲ ਹੋਯਾ ਕਿ ਗੁਰੂ ਡਾਢੇ ਦਾ ਹੱਥ ਕਿਸੇ ਨੇ ਰੋਕ ਨਹੀਂ ਲੈਣਾ ਤੇ ਨਾ ਕੋਈ ਏਥੇ ਸਾਨੂੰ ਏਨ੍ਹਾਂ ਤੋਂ ਛੁਡਾਵਣ ਵਾਲਾ ਹੀ ਹੈ। ਭਾਵੇਂ ਇੱਕ ਇੱਕ ਨੂੰ ਅਗਨਿ ਕੁੰਡ ਵਿੱਚ ਝੋਕ ਦੇਣ। ਭੱਠ ਪਿਆ ਸੋਨਾ ਜੋ ਕੰਨਾਂ ਨੂੰ ਤੋੜੇ।ਜਾਨ ਨਾਲ ਹੀ ਜਹਾਨ ਹੈ। ਤਾਂ ਤੇ ਜਾਨ ਬਚਾਵਣੀ ਚੰਗੀ ਤੇ ਏਹ ਦੱਖਣਾ ਲੈਣੀ ਮੰਦੀ ਹੈ, ਜੋ ਜਾਨ ਦੀ ਲਾਗੂ ਹੋਵੇ। ਏਹੋ ਪੱਕੀ ਠਹਿਰਾ ਕੇ ਕੁਛ ਕੁਛ ਬਹਾਨੇ ਬਣਾ ਸਭ ਅਜੇਹੇ ਖਿਸਕੇ ਕਿ ਅਨੰਦਪੁਰੋਂ ਉਰੇ ਸਾਹ ਨਾ ਲੀਤਾ। ਗੁਰੂ ਜੀ ਨੇ ਤਾਂ ਬਿਪ੍ਰਾਂ ਦੀ ਸਚਾਈ ਪਰਖਣੀ ਸੀ, ਸੋ ਪਰਖੀ ਗਈ। ਕਲਗੀਧਰ ਜੀ ਨੇ ਸਾਰੀ ਸਮਿਗ੍ਰੀ ਇਕੋ ਵਾਰੀ ਕੁੰਡ ਵਿੱਚ ਪਾ ਦਿੱਤੀ। ਤਦ
ਏਸ ਵੱਡੇ ਭਾਂਬੜ ਦਾ ਚਾਨਣਾ ਓਸ ਬੜੇ ਉੱਚੇ ਟਿੱਲੇ ਉੱਤੋਂ ਦੂਰ ਦੂਰ ਤੱਕ ਨਜ਼ਰ ਆਯਾ। ਗੁਰੂ ਸਾਹਿਬ ਜੀ ਤਾਂ ਏਹਨਾਂ ਪੰਡਿਤਾਂ ਨੂੰ ਕਿਹਾ ਕਰਦੇ ਸਨ
ਕਿ ਦੇਵਤਾ ਪ੍ਰਗਟ ਹੋ ਸਕਦਾ ਹੈ ਝੂਠੇ ਕਰਨ ਲਈ ਏਹ ਹਵਨ ਕੀਤਾ ਸੀ। ਕਿੰਤੂ ਪੋਥੀਆਂ ਕਿਤਾਬਾਂ ਵਿੱਚ (ਜੋ ਓਦੂੰ ਪਿੱਛੋਂ ਲੋਕਾਂ ਨੇ ਬਣਾਈਆਂ ਹਨ) ਬਿਨਾਂ ਵਿਚਾਰੇ ਏਹ ਲਿਖ ਛੱਡਿਆ ਹੈ ਕਿ ਗੁਰੂ ਜੀ ਨੇ ਦੇਵੀ ਨੂੰ ਇਸ਼ਟ ਮੰਨ ਕੇ ਉਪਾਸ਼ਨਾ ਕੀਤੀ ਹੈ। ਓਨ੍ਹਾਂ ਪੋਥੀਆਂ ਕਿਤਾਬਾਂ ਨੂੰ ਹੀ ਪੜ੍ਹ ਸੁਣ ਕੇ ਤੇ ਹਿੰਦੂਆਂ ਦੇ ਬਹਕਾਏ ਹੋਏ ਜੋ ਕੱਚੇ ਸਿੱਖ ਗੁਰੂ ਜੀ ਨੂੰ ਦੇਵੀ ਦਾ ਉਪਾਸ਼ਕ ਮੰਨੀ ਬੈਠੇ ਹਨ। ਓਹ ਏਹ ਨਹੀਂ ਸਮਝਦੇ ਕਿ ਜਿਸ ਗੁਰੂ ਨਾਨਕ ਸਾਹਿਬ ਜੀ ਦੇ ਦਰਵਾਜ਼ੇ ਅੱਗੇ ਝਾੜੂ ਦਿੰਦੀ ਦੇਵੀ ਨੂੰ ਦੇਖਦੇ ਰਹੇ ਹਨ, ਫ਼ੇਰ ਓਸੇ ਏਹ ਇਸ਼ਾਰਾ ਬ੍ਰਾਹਮਣ ਦਾ ਸਾਹਿਬਜ਼ਾਦੇ ਵੱਲ ਏਸ ਵਾਸਤੇ ਸੀ ਕਿ ਗੁਰੂ ਜੀ ਨੇ ਪੁੱਤ੍ਰ ਦੀ ਬਲੀ ਦੇਣੀ ਹੀ ਨਹੀਂ। ਸਾਨੂੰ ਦੇਵੀ ਨਾ ਪ੍ਰਗਟ ਹੋਣ ਦਾ ਪੱਕਾ ਬਹਾਨਾ ਬਣਿਆ ਰਹੂ। ਪਰ ਗੁਰੂ ਜੀ ਨੇ ਓਨ੍ਹਾਂ ਦਾ ਕਥਨ ਉਸ਼ਟ ਲਕੜ ਨਯਾਸ ਸੇ ਉਨ੍ਹਾਂ ਦੇ ਹੀ ਗਲ ਪਾ ਦਿੱਤਾ, ਜਿਸ ਤੋਂ ਓਸੇ ਨੂੰ ਸ਼ਰਮਿੰਦਾ ਹੋ ਕੇ ਓਥੋਂ ਨੱਸਣਾ ਪਿਆ।
( ਟਹਿਲਣੀ ਦੀ ਸੇਵਾ ਓਸੇ ਗੁਰੂ ਜੀ ਦੀ ਗੱਦੀ ਦੇ ਮਾਲਕ ਅਕਾਲ ਪੁਰਖ ਦੇ ਪੁੱਤ੍ਰ ਸ੍ਰੀ ਕਲਗੀਧਰ ਜੀ ਕਰ ਸਕਦੇ ਹਨ? ਕਦੀ ਨਹੀਂ ਕਰ ਸਕਦੇ ਤੇ ਨਾ ਹੀ ਕੀਤੀ। ਤਵਾਰੀਖ ਦੇਵੀ ਪ੍ਰਗਟ ਨਿਰਣਾ ਮੁਹੱਯਤ ਆਜ਼ਮ ਵਿੱਚ ਮੌਲਵੀ ਗ਼ੁਲਾਮ ਅਲੀ ਨੇ ਚਾਨਣਾ ਹੋਯਾ ਹੀ ਲਿਖਿਆ ਹੈ ਜੋ ਸੰਮਤ ੧੭੬੮ ਨੂੰ ਬਣੀ ਹੈ। ਇਤਹਾਸ ਕਾਮ ਬਰਖਨੀ ਵਿੱਚ ਨੰਦ ਸਿੰਘ ਬਟਾਲੀਏ ਨੇ ਖੰਡਾ ਦੇ ਗਈ ਲਿਖਯਾ ਹੈ ਜੋ ੧੭੯੭ ਨੂੰ ਤਯਾਰ ਹੋਈ ਹੈ। ਗੁਲਸ਼ਨ ਪੰਜਾਬ ਵਿੱਚ ਏਹ ਲਿਖਯਾ ਹੈ ਕਿ ਗੁਰੂ ਜੀ ਨੇ ਆਪਣੀ ਤੇਗ ਦੇਵੀ ਅੱਗੇ ਰੱਖ ਦਿੱਤੀ। ਉਸ ਹੀ ਮੁਠ ਰੰਗੀ ਗਈ, ਜਿਸ ਦਾ ਅਰਥ ਪੰਡਤਾਂ ਨੇ ਏਹ ਕੱਢਯਾ ਕਿ ਆਪ ਦਾ ਪੰਥ ਚਲੇਗਾ। ਏਸੇ ਤਰ੍ਹਾਂ ਕਿਸੇ ਨੇ ਕਰਦ ਦੇ ਗਈ ਲਿਖਯਾ ਹੈ। ਕਿਸੇ ਨੇ ਏਹੋ ਲਿਖ ਛੱਡਯਾ ਹੈ ਕਿ ਪ੍ਰਗਟ ਕੁਛ ਨਹੀਂ ਹੋਯਾ, ਗੁਰੂ ਜੀ ਨੇ ਕੇਵਲ ਹੋਮ ਹੀ ਕੀਤਾ ਸੀ। ਭਾਈ ਸੰਤੋਖ ਸਿੰਘ ਜੀ ਨੇ ਤੀਜੀ ਰੁਤ ਦੇ ੧੧ਵੇਂ ਧਿਆਇ ਵਿੱਚ ਲਿਖਿਆ ਹੈ ਕਿ ਜਦ ਦੇਵੀ ਪਰਗਟ ਹੋਈ ਤਾਂ ਗੁਰੂ ਜੀ ਦੇ ਨੇਤਰ ਮਿਟ ਗਏ। ਫੇਰ ਖੋਲੇ, ਵਰ ਮੰਗਿਆ ਕਿ ਪੰਥ ਚੱਲੇ, ਤੇ ਸ਼ਸਤਰ ਮਿਲੇ। ਤਦ ਦੇਵੀ ਨੇ ਇੱਕ ਕਰਦ ਦੇ ਕੇ ਬਚਨ ਕੀਤਾ ਕਿ ਤੁਸਾਂ ਜੋ ਨੇਤ੍ਰ ਮੀਟ ਕੇ ਫੇਰ ਖੋਹਲੇ ਹਨ ਏਸ ਕਰ ਕੇ ਤੁਹਾਥੋਂ ਚਾਲੀ ਬਰਸ ਪਿੱਛੋਂ ਤੁਹਾਡੇ ਪੰਥ ਦਾ ਪ੍ਰਤਾਪ ਵਧੇਗਾ। ਫੇਰ ਓਸੇ ਕਰਦ ਨਾਲ ਸਿੱਖਾਂ ਨੂੰ ਅਮ੍ਰਿਤ ਛਕਾਯਾ ਲਿਖਿਆ ਹੈ। ਏਹ ਭੀ ਲਿਖਿਆ ਹੈ ਕਿ ਗੁਰੂ ਜੀ ਨੇ ਹੋਰ ਬਹੁਤ ਭੇਟਾ ਅਰਥਾਤ ਬਲੀ ਦੇ ਕੇ ਫੇਰ ਆਪਣੇ ਅੰਗ ਵਿੱਚੋਂ ਕੱਢ ਕੇ ਲਹੂ ਚੜ੍ਹਾਯਾ ਤੇ ਅਕਰਾਰ ਕੀਤਾ ਕਿ ਚਾਰੇ ਸਾਹਿਬਜ਼ਾਦੇ ਤੇ ਬੇਅੰਤ ਸਿੱਖ ਮੈਂ ਤੇਰੀ ਭੇਟਾ ਦੇਵਾਂਗਾ। ਗੁਰਬਿਲਾਸ ਵਿੱਚ ਦੇਖੋ ੧੦ ਧਯਾਇ ਹੋਰ ਕਥਾ ਸਭ ਉੱਤੇ ਵਾਂਗੂੰ ਹੈ ਇੱਕ ਤਲਵਾਰ ਦੇ ਗਈ ਅਧਕ ਹੈ। ਏਹਨਾਂ ਅਨੇਕ ਪ੍ਰਕਾਰ ਦੀਆਂ ਲਿਖਤਾਂ ਤੋਂ ਏਹੋ ਸਾਬਤ ਹੁੰਦਾ ਹੈ ਕਿ ਗੁਰੂ ਜੀ ਨੇ ਦੇਵੀ ਨਹੀਂ ਅਰਾਧੀ, ਕੇਵਲ ਹੋਮ ਕਰਨਾ ਸੁਣ ਕੇ ਜਿਹਾ ਕਿਸੇ ਦੇ ਮਨ ਵਿੱਚ ਫੁਰਨਾ ਹੋਯਾ ਯਾ ਸੁਣਿਆ ਤੇਹਾ ਹੀ ਓਨ ਲਿਖ ਦਿੱਤਾ। ਜਿਕੂੰ ਹੋਮ ਕਰਨਾ ਸਭ ਕਤਾਬਾਂ ਵਾਲਿਆਂ ਇਕੋ ਜਿਹਾ ਲਿਖਿਆ ਹੈ। ਜੇ ਦੇਵੀ ਅਰਾਧੀ ਹੁੰਦੀ ਜਾਂ ਪ੍ਰਗਟ ਹੋਈ ਹੁੰਦੀ ਤਾਂ ਸਭੇ ਪੋਥੀਆਂ ਕਿਤਾਬਾਂ ਵਾਲੇ ਇਕੋ ਜਿਹਾ ਪ੍ਰਸੰਗ ਲਿਖਦੇ। ਬਾਕੀ ਗੁਰੂ ਸਾਹਿਬ ਜੀ ਦੀ ਬਾਣੀ ਤੋਂ ਭੀ ਦੇਵੀ ਦੀ ਉਪਾਸ਼ਨਾ ਤੇ ਉਸ ਨੂੰ ਆਪਣਾ ਇਸ਼ਟ ਗੁਰੂ ਜੀ ਨੇ ਮੰਨਣਾ, ਏਹ ਕਿਸੇ ਪ੍ਰਕਾਰ ਸਿੱਧ ਨਹੀਂ ਹੁੰਦਾ, ਕਿਉਂਕਿ ਇਸ਼ਟ ਦੇਵ ਜੋ ਹੁੰਦਾ ਹੈ ਓਸੇ ਦਾ ਮੰਗਲਚਾਰ ਓਹ ਪੁਰਖ ਅਪਨੀ ਬਾਣੀ ਦੇ ਆਦਿ ਵਿੱਚ ਕਰਦਾ ਹੈ। ਸੋ ਗੁਰੂ ਸਾਹਿਬ ਜੀ ਨੇ ਦੇਵੀ ਦਾ ਮੰਗਲ ਕਿਸੇ ਬਾਣੀ ਦੇ ਉਚਾਰਨ ਸਮੇਂ ਨਹੀਂ ਕੀਤਾ। ਅਕਾਲ ਪੁਰਖ ਦਾ ਮੰਗਲ ਸਾਰੇ ਕੀਤਾ ਹੈ ਸੋ ਕਿਸੇ ਥਾਂ ਨਿਰਗੁਣ ਰੂਪ ਕਰ ਕੇ, ਕਿਸੇ ਥਾਂ ਸਰਗੁਣ ਬ੍ਰਹਮ ਤੇਗ ਸਰੂਪ ਕਰ ਕੇ ਵਰਨਣ ਕੀਤਾ ਹੈ। ਯਥਾ: ਚੱਕ੍ਰਚਿਹਨ ਅਰੁ ਬਰਨੁਜਾਤ ਅਰ ਪਾਤਿ ਨਹਿਨ ਜਿਹ। ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤਿ ਕਿਹਪੁਨਾ, ਅਕਾਲ ਉਸਤਤ ਦੇ ਅਰੰਭ ਸਮੇਂ ਪ੍ਰਣਵੋ ਆਦਿ ਏਕੰਕਾਰਾ। ਜਲ ਥਲ ਮਹੀਅਲ ਕੀਓ ਪਸਾਰਾ। ਆਦਿ ਪੁਰਖ ਅਬਗਤਿ ਅਬਨਾਸੀ। ਲੋਕ ਚਤ੍ਰਦਸਜੋਤ ਪ੍ਰਕਾਸੀ। (ਹੋਰ ਬਚਿਤ੍ਰ ਨਾਟਕ ਦੇਖੋ) ਗਯਾਨ ਪ੍ਰਬੋਧ: ਖਗ ਖੰਡ ਬਿਹੰਡੰ ਖਲਦਲ ਖੰਡੰ ਅਤਿ ਰਣ ਮੰਡੰ ਬਰਬੰਡੰ। ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਨ ਪ੍ਰਭੰ। ਸੁਖ ਸੰਤਾਂ ਕਰਣੰ ਦੁਰਮਤਿ ਦਰਣੰ ਕਿਲਵਿਖ ਹਰਣੰ ਅਸ ਸਰਣੰ। ਜੈ ਜੈ ਜਗ ਕਾਰਣ ਸ੍ਰਿਸਟਿ ਉਬਾਰਣ ਮਮ ਪ੍ਰਤਿਪਾਰਣ ਜੈ ਤੇਗੰ। ਏਹ ਸਰਗੁਣ ਬ੍ਰਹਮ ਨੂੰ ਤੇਗ ਰੂਪ ਮੰਨ ਕੇ ਉਪਾਸ਼ਨਾ ਕਰਨ ਦਾ ਪ੍ਰਕਾਰ ਦਸਯਾ ਹੈ। ਏਸੇ ਤਰ੍ਹਾਂ ਚੰਡੀ ਚਰਿਤਰ ਦੇ ਆਦਿ ਵਿੱਚ ਖੰਡਾ ਪ੍ਰਿਥਮੈ ਸਾਜ ਕੇ ਜਿਨ ਸਭ ਸੈਸਾਰ ਉਪਾਇਆ। ਬ੍ਰਹਮਾ ਬਿਸ਼ਨ ਮਹੇਸ਼ ਉਪਾਏ ਕੁਦਰਤੀ ਦਾ ਖੇਲੁ ਰਚਾਇ ਬਣਾਇਆ।ਪੁਨਾਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਸਿਰੁ ਘਾਇਆ। ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਤੈਂ ਹੀ ਦੁਰਗਾ ਸਾਜ ਕੈ ਦੈਂਤਾਂ ਦਾ ਨਾਸ ਕਰਾਇਆ।ਆਦਿਕ। ਪੁਨਾਚਰਿਤਾਂ ਦੇ ਆਦ ਵਿੱਚ ਤੁਹੀ ਖੜਧਾਰਾ ਤੁਹੀਂ ਬਾਢਵਾਰੀ। ਤੁਹੀਂ ਤੀਰ ਤਲਵਾਰ ਕਾਤੀ ਕਟਾਰੀ।ਏਸੇ ਪ੍ਰਕਾਰ ਸਾਰੇ ਅਵਤਾਰਾਂ ਦੇਵਤਿਆਂ ਵਿੱਚ ਤੇਗ ਦਾ ਹੀ ਬਲ ਪ੍ਰਤਾਪ ਵਰਣਨ ਕੀਤਾ ਹੈ ਤੇ ਤੇਗ ਦੇ ਹੀ ਬ੍ਰਹਮਾ, ਵਿਸ਼ਨੂੰ, ਸ਼ਿਵ, ਬ੍ਰਹਮਾਣੀ, ਪਾਰਬਤੀ, ਲੱਛਮੀ, ਅਸ਼ਟਭੁਜੀ, ਕਾਲੀ, ਕਰਾਲੀ ਆਦਿ ਅਨੇਕ ਨਾਮ ਲਿਖੇ ਹਨ ਅਤੇ ਨਮਸਕਾਰ ਭੀ ਸ਼ਸਤਰਾਂ ਨੂੰ ਕੀਤੀ ਹੈ। ਯਥਾ ਜਿਤੇ ਸ਼ਸਤਰ ਨਾਮੰ। ਨਮਸਕਾਰ ਤਾਮੰ।ਪੁਨਾਅਸਕ੍ਰਿਪਾਣ ਖੰਡੋ ਖੜਗ ਤੁਬਕ ਤਬਕ ਅਰ ਤੀਰ। ਸੈਫ ਸਰੋਹੀ ਸੈਹਥੀ ਯਹੀ ਹਮਾਰੇ ਪੀਰ।ਪੁਨਾ ਮਮ ਇਸ਼ਟ ਏਕ ਅਕਾਲ। ਜਿਹ ਭੁਜ ਮਿਟੇ ਕ੍ਰਮ ਜਾਲ।ਪੁਨਾਨ ਦੇਵ ਦੇਵ ਮਾਨਹੋਂ। ਅਕਾਲ ਏਕ ਜਾਨਹੋਂ।ਪੁਨਾਪਖਾਣ ਪੂਜਹੋਂ ਨਹੀਂ ਨ ਭੇਖ ਭੀਗ ਹੋਂ ਕਹੀ।ਆਦਿਕ। (ਪ੍ਰਸ਼ਨ) ਭਲਾ ਜੀ! ਸ਼ਸਤਰ ਤਾਂ ਗੁਰੂ ਨੇ ਇਸ਼ਟ ਮੰਨੇ ਹਨ, ਪਰ ਭਗੌਤੀ ਤਾਂ ਦੇਵੀ ਦਾ ਨਾਮ ਹੈ ਜੋ ਅਰਦਾਸ ਕਰਨ ਸਮੇਂ ਅਰਾਧੀ ਜਾਂਦੀ ਹੈ? (ਉਤਰ) ਭਗੌਤੀ ਨਾਮ ਤਾਂ ਦੇਵੀ ਦਾ ਪਦਮ ਪੁਰਾਣ, ਮਾਰਕੰਡੇ ਪੁਰਾਣ, ਦੇਵੀ ਭਾਗਵਤ ਵਿੱਚ ਕਿਤੇ ਨਹੀਂ। ਭਗਵਤੀ, ਸਮੀਰਾਮਾ (ਸਮੀਰਾਮਾ ਇਰਾਨ ਦੀ ਮਹਾਰਾਣੀ ਦਾ ਨਾਮ ਇਰਾਨੀ ਤਵਾਰੀਖਾਂ ਤੋਂ ਪ੍ਰਸਿੱਧ ਹੈ, ਜੋ ਸੰਨ ੬੬੫ ਈ. ਤੋਂ ਪਹਿਲੇ ਹਿੰਦੁਸਤਾਨ ਦੇ ਸ਼ੁਮਾਲੀ ਅਰਥਾਤ ਉੱਤ੍ਰੀ ਹਿੱਸੇ ਪੁਰ ਕਾਬਜ਼ ਮਾਲਕ ਹੋ ਗਈ ਸੀ। ਕੀ ਜਾਣੀਏਂ ਓਸੇ ਨੇ ਕਿਸੇ ਕਵੀਸ਼ਰ ਨੇ ਦੇਵੀ ਰੂਪ ਕਰ ਕੇ ਵਰਨਣ ਕਰ ਦਿੱਤਾ, ਤੇ ਓਸ ਪੋਥੀ ਦਾ ਨਾਮ ਪਦਮ ਪੁਰਾਣ ਰੱਖ ਦਿੱਤਾ ਹੋਵੇ। ਕਿਉਂਕਿ ਪਹਾੜਾਂ ਦੀ ਮਹਾਰਾਣੀ ਓਹੋ ਅਧਕ ਪ੍ਰਸਿਧ ਹੋਈ ਹੈ, ਤੇ ਓਸੇ ਦੇ ਨਾਲ ਹਠਾੜ ਮੁਲਕ ਦੇ ਸੁੰਭ ਨਸੁੰਭ ਮਹਾਰਾਜੇ ਦੀ ਲੜਾਈ ਕਈ ਬਰਸਾਂ ਤੱਕ ਹੁੰਦੀ ਰਹੀ ਲਿਖੀ ਹੈ)। ਏਸ ਤੋਂ ਨਿਸਚੇ ਹੁੰਦਾ ਹੈ ਕਿ ਜੀਕੂੰ ਭਾਰਤ ਵਰਸ਼ੀ ਲੋਕ ਮੁਸਲਮਾਨਾਂ ਨੂੰ ਮਲੇਛ ਤੇ ਰਾਖਸ਼ (ਪਹਿਲੇ ਬਹੁਤ ਆਖਦੇ ਸੇ ਹੁਣ ਥੋੜੇ) ਆਖਦੇ ਹਨ, (ਏਸੇ ਤਰ੍ਹਾਂ ਕੀ ਜਾਣੀਏਂ ਓਸ ਸਮੇਂ ਈਰਾਨ ਵਾਲੇ ਪਾਰਸੀ ਲੋਕ ਏਸ ਦੇਸ ਦੇ ਲੋਗਾਂ ਨੂੰ ਰਾਖਸ਼ ਆਖਦੇ ਹੋਣ)। ਦੁਰਗਾ, ਦੇਵੀ, ਚਤ੍ਰਭੁਜੀ, ਅਸ਼ਟਭੁਜੀ, ਸਿੰਘ ਆਦਿਕ ਹੋਰ ਬੇਅੰਤ ਨਾਮ ਪ੍ਰਸਿੱਧ ਹਨ। ਤਾਂ ਤੇ ਭਗਉਤੀ ਨਾਮ ਕੇਵਲ ਗੁਰੂ ਰਚਤ ਭਗਤ ਦਾ, ਤੇਗ ਦਾ, ਭਗਵੰਤ ਦਾ ਨਾਮ ਹੈ। ਸੋ ਗੁਰੂ ਕੇ ਮਤ ਵਿੱਚ ਏਹ ਤਿੰਨੇ ਨਾਮ ਪ੍ਰਵਾਨ ਹਨ, ਯਥਾ: ਭਗੌਤੀ ਭਗਵੰਤ ਭਗਤ ਕਾ ਰੰਗ। ਪੁਨਾਸੋ ਭਗਉਤੀ ਜੋ ਭਗਵੰਤਹਿ ਜਾਣੈ।ਤਾਹੀਂ ਖਾਲਸੇ ਵਿੱਚ ਭਗਉਤਾ, ਭਗਉਤੀ ਤਲਵਾਰ ਦਾ ਨਾਮ ਪ੍ਰਸਿੱਧ ਹੈ। ਗੁਰੂ ਜੀ ਨੇ ਭੀ (ਅਨੇਕ ਜਗਾ) ਭਗੌਤੀ ਨਾਮ ਤੋਂ ਤੇਗ ਦਾ ਹੀ ਕਵਚ ਉਚਾਰਨ ਕੀਤਾ ਹੈ, ਜਿਸ ਵਿੱਚ ਤੇਗ ਦੀ ਪ੍ਰਧਾਨਤਾ ਵਰਨਣ ਕੀਤੀ ਹੈ। (ਜੇਕਰ ਸਭ ਜਗ੍ਹਾ ਦੇ ਥੋੜੇ ਥੋੜੇ ਨਿਸ਼ਾਨ ਭੀ ਦੇਈਏ, ਤਦ ਭੀ ਪੁਸਤਕ ਵੱਧ ਜਾਂਦਾ ਹੈ। ਏਸ ਕਰ ਕੇ ਕਿੰਚਤ ਹੀ ਲਿਖਦੇ ਹਾਂ, ਪਾਠਕ ਸਮਝ ਲੈਣਗੇ) ਯਥਾ-ਭੁਯੰਗ ਪ੍ਰਯਾਤ ਛੰਦ॥ ਨਮੋਂ ਸ੍ਰੀ ਭਗੌਤੀ ਬਢੈਲੀ ਸਰੋਹੀ। ਕਰੇ ਏਕ ਤੈ ਦ੍ਵੈ ਸੁਭਟ ਹਾਥ ਸੋਹੀ। ਨਮੋ ਲੋਹ ਪੁਤ੍ਰੀ ਅਛੋਹੰ ਰਹੰਤੀ। ਨਾਮੋ ਜੀਭ ਜ੍ਵਾਲਾ ਮੁਖੀ ਜਯੋਂ ਬਲੰਤੀ। ਮਹਾਂ ਪਾਨ ਕੀ ਭਾਨ ਗੰਗਾ ਤਰੰਗੀ। ਲਰੇ ਸਾਮੁਹੇ ਮੋਖ ਦਾਤੀ ਅਨੰਗੀ। ਨਮੋ ਤੇਜ ਤਲਵਾਰ ਸ੍ਰੀ ਖੱਗ ਖੰਡਾ। ਮਹਾ ਰੁਦਰ ਰੂਪਾ ਬਿਰੂਪਾ ਪ੍ਰਚੰਡਾ। ਮਹਾ ਤੇਜ ਮੰਡਾ ਦੁਖੰਡਾ ਦੁਧਾਰੀ। ਮਹਾਸ਼ਤ੍ਰ ਬਨ ਕੋ ਮਹਾ ਭੀਮ ਆਰੀ।
( , । ( ) । , । , । । ( ) ? । ? । । ( ) : ॥ ॥ ॥ । । । । । । । । । । । । । । । । । । । । । ॥ । ॥ ॥ ॥ । । । । । । । ॥ । , । । , । । , , , , । , ।
( ॥ ॥੧॥ ॥ ॥ ॥ ॥ ॥੨॥ ॥ ॥ ॥ ॥ ॥੩॥ ॥ ॥ ॥੪॥ ( ੩੩ )
, । , , । , ।
, । , । । , । , , , । । , , , , , । ।
( ਅੱਠ ਦਸ ਮਹੀਨੇ ਦੇਵੀ ਦੇ ਪਾਜ ਪਿੱਛੋਂ ਗੁਰੂ ਜੀ ਬ੍ਰਹਮਾਨੰਦ ਵਿੱਚ ਮਗਨ ਬ੍ਰਹਮਾਨੰਦ ਮਗਨ ਰਹੇ ਤਾਂ ਗੁਰੂ ਜੀ ਨੇ ਅਕਾਲ ਪੁਰਖ ਦੇ ਹੁਕਮ ਨੂੰ ਪੂਰਾ ਕਰਨ ਲਈ ਹੁਕਮਨਾਮੇ ਲਿਖਵਾ ਕੇ ਸਭ ਮਸੰਦ ਤੇ ਸਿੱਖ ਬੁਲਾ ਲੀਤੇ, ਜੋ ਗੁਰੂ ਜੀ ਦੇ ਹੁਕਮ ਨੂੰ ਸੁਣਦੇ ਸਾਰ ਬੜੀ ਖ਼ੁਸ਼ੀ ਨਾਲ ਯਥਾ ਯੋਗ ਨਜ਼ਰ ਭੇਟਾ ਲੈ ਕੇ ਸਾਵਣ ਦੇ ਬੱਦਲਾਂ ਵਾਂਗੂੰ ਸੰਗਤ ਸਹਿਤ ਆਨੰਦਪੁਰ ਆਵਣ ਲੱਗੇ। ਸੰਮਤ ੧੭੫੬ ਬਿਕ੍ਰਮੀ ਦੀ ਵੈਸਾਖੀ ਨੂੰ ਬੇਅੰਤ ਸਿੱਖ ਆ ਕੱਠੇ ਹੋਏ। ਹਰ ਵੇਲੇ ਸ਼ਬਦਾਂ ਦੀ ਘਨਘੋਰ ਲੱਗੀ ਰਹੇ। ਗੁਰੂ ਜੀ ਦੇ ਦਰਸ਼ਨ ਕਰ ਕਰ ਸਿੱਖ ਨਿਹਾਲ ਪਏ ਹੋਵਣ। ਵੈਸਾਖੀ ਤੋਂ ਇੱਕ ਦਿਨ ਪਹਿਲੇ ਗੁਰੂ ਸਾਹਿਬ ਜੀ ਨੇ ਕੇਸਗੜ੍ਹ ਨਾਮੇ ਸਥਾਨ ਪੁਰ (ਜੋ ਬੜਾ ਲੰਮਾ ਚੌੜਾ ਚੌਂਤਰਾ ਬਣਵਾ ਛੱਡਿਆ ਸੀ ਉਸ ਦੇ ਪਾਸ) ਪਸ਼ਮੀਨੇ ਦਾ ਵੱਡਾ ਤੰਬੂ ਖੜਾ ਕਰਵਾ ਕੇ ਇੱਕ ਬੜਾ ਭਾਰੀ ਦਰਬਾਰ ਕੀਤਾ, ਜਿਸ ਵਿੱਚ ਪੰਜ ਕੁ ਹਜ਼ਾਰ ਸਿੱਖ ਸੀ। ਪਰ ਸਭ ਦੇ ਨੇਤ੍ਰ ਚਕੋਰ, ਗੁਰੂ ਮੁਖ ਚੰਦ ਵੱਲ ਇੱਕ ਟੱਕ ਲੱਗ ਰਹੇ ਸੇ। ਤਦੋਂ ਨੂੰ ਗੁਰੂ ਜੀ ਨੇ ਸਿੰਘਾਸਣ ਪੁਰ ਖੜੇ ਹੋ ਕੇ ਸਭ ਸੰਗਤ ਨੂੰ ਪਰਖਣ ਲਈ ਭਰੀ ਸਭਾ ਵਿੱਚ ਬਚਨ ਕੀਤਾ ਕਿ ਗੁਰੂ ਜੀ ਨੇ ਸੀਸ ਮੰਗਣੇ ਅਸੀਂ ਪੰਜਾਂ ਸਿੱਖਾਂ ਦੇ ਸੀਸ ਅਕਾਲ ਪੁਰਖ ਦੇ ਅਰਪਣ ਕਰਨੇ ਹਨ। ਜੇਹੜੇ ਸਿੱਖ ਗੁਰੂ ਜੀ ਦੇ ਪਿਆਰੇ ਖ਼ੁਸ਼ ਹੋ ਕੇ ਸੀਸ ਦੇਵਨਗੇ, ਓਹ ਸਦਾ ਸੱਚਖੰਡ ਦੇ ਮਨ
ਇਛਤ ਸੁਖ ਭੋਗਣਗੇ। ਏਸ ਬਚਨ ਨੇ ਸਭ ਦੇ ਦਿਲ ਵਿੱਚ ਹੌਲ ਪਾ ਦਿੱਤਾ। ਚੁੱਪ ਹੋ ਗਏ। ਕਈ ਸੰਸੇ ਫੁਰ ਪਏ। ਮੂੰਹਾਂ ਤੇ ਜ਼ਰਦੀ ਛਾ ਗਈ। ਦੂਸਰੀ ਵਾਰ ਜਦ
ਫੇਰ ਗੁਰੂ ਜੀ ਨੇ ਸ੍ਰੀ ਸਾਹਿਬ ਮਯਾਨੋਂ ਕੱਢ ਕੇ ਆਖਿਆ, ਚੁੱਪ ਕਿਉਂ ਕਰ ਗਏ? ਜੋ ਸਿਦਕੀ ਸਰੀਰ ਨੂੰ ਮਿਥਿਆ ਮੰਨਣ ਵਾਲਾ ਹੈ, ਸੋ ਖੜਾ ਹੋ ਜਾਵੇ।ਏਹ ਸੁਣ ਭਾਈ ਦਯਾ ਸਿੰਘ ਸੋਫਤੀ ਖੱਤਰੀ ਲਹੌਰੀ ਜੋ ਬ੍ਰਹਮ ਗਯਾਨੀ ਸੰਤ ਸੀ, ਹੱਥ ਜੋੜ ਕੇ ਖੜਾ ਹੋ ਗਿਆ। ਗੁਰੂ ਜੀ ਉਸ ਨੂੰ ਤੰਬੂ ਵਿੱਚ ਲੈ ਗਏ, ਜਿੱਥੇ ਪੰਜ ਬੱਕਰੇ ਬੇਮਲੂਮੇ ਬਨ੍ਹੇ ਹੋਏ ਸਨ। ਓਥੋਂ ਇੱਕ ਬੱਕਰਾ ਝਟਕਾ ਦਿੱਤਾ, ਜਿਸ ਦਾ ਲਹੂ ਤੰਬੂ ਤੋਂ ਬਾਹਰ ਆ ਗਿਆ। ਲਹੂ ਬਾਹਰ ਆਯਾ ਤੇ ਗੁਰੂ ਜੀ ਦੀ ਤਲਵਾਰ ਲਹੂ ਦੀ ਰੱਤੀ ਹੋਈ ਦੇਖ ਸਭ ਲੋਕ ਹੱਕੇ ਬੱਕੇ ਰਹਿ ਗਏ। ਤਦੋਂ ਨੂੰ ਗੁਰੂ ਜੀ ਨੇ ਸਭਾ ਵਿੱਚ ਆ ਕੇ ਹੋਰ ਸਿੱਖ ਦਾ ਸਿਰ ਮੰਗਿਆ ਤਾਂ ਸਭ ਦੀਆਂ ਸੱਤੇ ਸੁੱਧਾਂ ਭੁੱਲ ਗਈਆਂ। ਫੇਰ ਤਾਂ ਸੱਭੇ ਆਪੋ ਵਿੱਚ ਏਹ ਆਖਣ ਲੱਗੇ ਕਿ ਏਹ ਤਾਂ ਸੱਚ ਮੁੱਚ ਗੁਰੂ ਜੀ ਨੂੰ ਦੇਵੀ ਪੁੱਠੀ ਪੈ ਗਈ, ਤਦੇ ਹੀ ਸਿੱਖਾਂ ਦੇ ਸਿਰ ਮੰਗਦੇ ਹਨ। ਕੋਈ ਕੁਛ ਆਖੇ, ਕੋਈ ਕੁਛ ਆਖੇ। ਤਦੋਂ ਨੂੰ ਭਾਈ ਧਰਮ ਸਿੰਘ ਜ਼ਿਮੀਂਦਾਰ ਨੇ ਉੱਠ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ! ਦਾਸ ਦਾ ਸੀਸ ਹਾਜ਼ਰ ਹੈ। ਗੁਰੂ ਜੀ ਬੋਲੇਤੈਨੂੰ ਮਰਨ ਦਾ ਡਰ ਨਹੀਂਓਨ ਪ੍ਰਾਰਥਨਾ ਕੀਤੀ ਕਿ ਮਹਾਰਾਜ ਸਿਰ ਤਾਂ ਅਸੀਂ ਓਸੇ ਦਿਨ ਆਪ ਨੂੰ ਦੇ ਦਿੱਤਾ, ਜਿਸ ਦਿਨ ਆ ਕੇ ਆਪ ਦੇ ਸਿੱਖ ਹੋਏ ਸਾਂ। ਹੁਣ ਤਾਂ ਏਹ ਆਪ ਦੀ ਅਮਾਨਤ ਹੈ, ਜਿੱਥੇ ਚਾਹੋ ਲਾ ਦਿਓ। ਫੇਰ ਏਹ ਮਿੱਥਯਾ ਸਰੀਰ ਕਾਲ ਦੀ ਚਬੀਣੀ ਹੈ। ਜਿਉਂ ਝੋਲੀ ਵਿੱਚ ਦਾਣੇ ਪਾ ਕੇ ਪੁਰਖ ਚੱਬਦੇ ਹਨ, ਤਿਉਂ ਕਾਲ ਭਗਵਾਨ ਨੇ ਕਈ ਚੱਬ ਲਏ, ਕਈ ਮੂੰਹ ਵਿੱਚ ਹਨ, ਕਈ ਤਕਾ ਰਿਹਾ ਹੈ। ਜਦ
ਸਰਬ ਦੀ ਏਹੋ ਦਸ਼ਾ ਹੈ ਤਾਂ ਅਸੀਂ ਗੁਰੂ ਨਮਿੱਤ ਸਿਰ ਦੇਂਦੇ ਕਿਉਂ ਲੁੱਕੀਏ? ਏਹ ਬਚਨ ਸਿੱਖ ਦਾ ਸੁਣ, ਬੜੀ ਖ਼ੁਸ਼ੀ ਨਾਲ ਗੁਰੂ ਜੀ ਨੇ ਉਸ ਨੂੰ ਤੰਬੂ ਅੰਦਰ ਲੈ ਜਾ ਕੇ ਬਿਠਾ ਦਿੱਤਾ ਤੇ ਦੂਜਾ ਬਕਰਾ ਝਟਕਾ ਕੇ ਫੇਰ ਸਭਾ ਵਿੱਚ ਆ ਖੜੋਤੇ। ਫੇਰ ਤਾਂ ਤੰਬੂਓਂ ਬਾਹਰ ਬਹੁਤ ਸੁਰਖੀ ਆਈ ਤੇ ਚੋਂਦੀ ਚੋਂਦੀ ਤੇਗ, ਗੁਰੂ ਜੀ ਦੀਆਂ ਅੱਖਾਂ ਲਾਲ ਗੁਲਾਲ ਦੇਖ, ਸੰਗਤ ਵਿੱਚ ਥਰਥੱਲਾ ਪੈ ਗਿਆ। ਕੱਚੇ ਸਿੱਖ ਸਾਵੇ ਪੀਲੇ ਹੋ ਗਏ। ਕਈ ਮਸੰਦ ਢਿੱਡ ਫੜੀ ਮਾਤਾ ਜੀ ਪਾਸ ਦੌੜੇ ਗਏ ਕਿ ਦੇਖੋ ਮਾਤਾ ਜੀ! ਸਿੱਖੀ ਰੂਪ ਵਾੜੀ ਨੂੰ ਪਿਛਲੇ ਗੁਰੂਆਂ ਨੇ ਪਾਲਿਆ ਸੀ ਤੇ ਏਹ ਵੱਢ ਰਹੇ ਹਨ। ਬੜਾ ਅਨਰਥ ਕੀਤਾ। ਦੋ ਸਿੱਖ ਗਾਜਰਾਂ ਅਕਾਲ ਪੁਰਖ ਵਾਚ॥ ਮੈਂ ਆਪਣਾ ਸੁਤ ਤੋਹਿ ਨਿਵਾਜਾ॥ ਪੰਥ ਪ੍ਰਚੁਰ ਕਰਬੇ ਕਹ ਸਾਜਾ॥ ਜਹਾਂ ਤਹਾਂ ਤੈ ਧਰਮ ਚਲਾਇ॥ ਕੁਬੁਧ ਕਰਨ ਤੇ ਲੋਕ ਹਟਾਇ॥ (ਬਚਿੱਤ੍ਰ ਨਾਟਕ ਧਯਾਇ ੬) ਧੀਰਜ, ਬੁੱਧਿ, ਬਿਬੇਕ, ਬਲ, ਗਤ, ਮਤ, ਔਸਰ ਬਾਤ। ਪ੍ਰੀਤਮ ਬਿਛਰੇ ਰੀ ਸ਼ਖੀ ਭੂਲ ਗਈ ਸੁਧ ਸਾਤ।
( ਵਾਂਙੂੰ ਵੱਢ ਸਿੱਟੇ। ਹੁਣ ਤੀਜੇ ਲਈ ਫੇਰ ਤਲਵਾਰ ਫੜੀ ਖਲੋਤੇ ਹਨ। ਸੋ ਤੁਸੀਂ ਸਮਝਾਓ ਕਿ ਕਿਉਂ ਸਿੱਖਾਂ ਦਾ ਅੰਤ ਲੈਂਦੇ ਹਨ? ਜੇ ਸਮਝਾਏ ਤੁਹਾਡੇ ਨਾ ਸਮਝੇ ਤਾਂ ਏਨ੍ਹਾਂ ਨੂੰ ਇੱਕ ਕੋਠੜੀ ਵਿੱਚ ਬੈਠਾ ਕੇ ਸਾਹਿਬਜ਼ਾਦੇ ਨੂੰ ਗੱਦੀ ਤੇ ਬੈਠਾ ਦੇਵੋ। ਮਾਤਾ ਜੀ ਨੇ ਬੜੇ ਚਿੰਤਾਤੁਰ ਹੋ ਸੇਵਕ ਨੂੰ ਗੁਰੂ ਜੀ ਵੱਲ ਭੇਜਿਆ। ਤਦੋਂ ਨੂੰ ਏਧਰ ਗੁਰੂ ਜੀ ਦਾ ਬਚਨ ਮੰਨ ਕੇ ਤੀਜਾ ਝੀਵਰ ਸਿੱਖ ਹਿੰਮਤ ਸਿੰਘ, ਚੌਥਾ ਸਾਹਿਬ ਸਿੰਘ ਨਾਈ, ਪੰਜਵਾਂ ਮੁਹਕਮ ਸਿੰਘ ਛੀਂਬਾ; ਏਹ ਸਿਦਕੀ (ਜੇਹੜੇ ਰਾਤ ਦਿਨੇ ਬ੍ਰਹਮ ਵਿੱਦਯਾ ਦਾ ਵਿਚਾਰ, ਸਤਸੰਗ ਕਰਦੇ ਹੀ ਅਸਥੂਲ, ਸੂਖਮ, ਕਾਰਣ ਤਿੰਨਾਂ ਦੇਹਾਂ ਤੋਂ ਆਪਣੇ ਆਪ ਨੂੰ ਪਰੇ ਮੰਨ ਰਹੇ ਸਨ) ਜਿਉਂ ਜਿਉਂ ਗੁਰੂ ਸਾਹਿਬ ਸੀਸ ਮੰਗਦੇ ਰਹੇ, ਤਿਉਂ ਤਿਉਂ ਏਹ ਪੰਜੇ ਸਿੱਖ ਸੀਸ ਦੇਂਦੇ ਰਹੇ। ਬੱਕਰਿਆਂ ਦੇ ਧੋਖੇ ਆਦਮੀ ਕੱਟੀਂਦੇ ਸਮਝ ਕੇ ਕੱਚੇ ਸਿੱਖਾਂ ਤੇ ਮਸੰਦਾਂ ਨੇ ਉੱਠ ਕੇ ਚੱਲਣਾ ਬਥੇਰਾ ਚਾਹਿਆ ਤੇ ਕੰਨਾਂ ਫੂਸੀ ਕੀਤੀ, ਪਰ ਗੁਰੂ ਜੀ ਦੇ ਪ੍ਰਤਾਪ ਦੇ ਦਬਾ ਹੇਠ ਦੱਬੇ ਬਹੇ। ਉੱਠ ਨਾ ਸਕੇ। ਸਭ ਚਿੱਤ੍ਰਕਾਰੀ ਵਾਂਙੂੰ ਜੜ੍ਹ ਵਤ ਹੋ ਰਹੇ। ਭਾਵੇਂ ਹੋਰ ਭੀ ਅਨੇਕ ਸਿਦਕੀ ਸੂਰਬੀਰ ਸਿੱਖ ਸਿਰ ਦੇਣ ਨੂੰ ਤਿਆਰ ਸਨ
, ਪਰ ਗੁਰੂ ਜੀ ਨੇ ਪੰਜੇ ਹੀ ਸੀਸ ਮੰਗੇ, ਛੇਵਾਂ ਨਾ ਮੰਗਿਆ। ਫੇਰ ਓਨ੍ਹਾਂ ਪੰਜਾਂ ਸਿਦਕੀਆਂ ਨੂੰ ਨਵੇਂ ਪੁਸ਼ਾਕੇ ਪਹਿਨਾ, ਸ਼ਸਤ੍ਰ ਸਜਵਾ, ਅਪਣੇ ਜੇਹੇ ਪਯਾਰੇ ਬਣਾ, ਜਦ
ਤੰਬੂ ਤੋਂ ਬਾਹਰ ਸਭਾ ਵਿੱਚ ਲੈ ਆਏ ਤਾਂ ਸਭ ਸਿੱਖਾਂ ਨੂੰ ਅਚੰਭਾ ਹੋ ਕੇ ਏਹ ਭਰੋਸਾ ਹੋ ਗਿਆ ਕਿ ਗੁਰੂ ਜੀ ਨੇ ਏਨ੍ਹਾਂ ਸਿੱਖਾਂ ਨੂੰ ਮਾਰ ਕੇ ਫੇਰ ਜੀਉਂਦੇ ਕੀਤਾ ਹੈ। ਇਸ ਲਈ ਏਹ ਗੁਰੂ ਹੋਰਨਾਂ ਗੁਰੂਆਂ ਨਾਲੋਂ ਵਧੇਰੇ ਸ਼ਕਤੀ ਵਾਲਾ ਹੈ। ਗੁਰੂ ਜੀ ਨੇ ਆਪ ਸਿੰਘਾਸਨ ਉੱਤੇ ਬਿਰਾਜ ਕੇ ਓਨ੍ਹਾਂ ਨੂੰ ਚੌਂਕੀਆਂ ਉੱਤੇ ਬੈਠਾਇਆ ਅਤੇ ਸਭ ਸੰਗਤ ਨੂੰ ਸੁਣਾ ਕੇ ਅਤਯੰਤ ਖ਼ੁਸ਼ੀ ਨਾਲ ਤਿੰਨ ਵਾਰੀ ਏਹ ਬਚਨ ਕੀਤਾਧੰਨ ਸਿੱਖੀ! ਧੰਨ ਸਿੱਖੀ! ਧੰਨ ਸਿੱਖੀ! ਖੰਡਿਅਹੁ ਤਿੱਖੀ ਵਾਲਹੁ ਨਿੱਕੀ।ਜਿਸ ਨੂੰ ਸੁਣ ਕੇ ਅਤੇ ਉਨ੍ਹਾਂ ਪੰਜਾਂ ਨੂੰ ਸਾਵਧਾਨ ਸਜੇ ਵਜੇ ਦੇਖ ਕੇ ਸਾਰੀ ਸਭਾ (ਜੋ ਪਹਿਲੇ ਭੈਭੀਤ ਪੀਲੇ ਮੂੰਹ ਮੁਖ ਮੁਰਝਾਏ ਬੈਠੀ ਸੀ) ਖਿੜ ਗਈ। ਫੇਰ ਬਹੁਤ ਸਿੱਖ ਪਛਤਾਣ ਲੱਗੇ ਕਿ ਅਸੀਂ ਕਿਉਂ ਨਾ ਸਿਰ ਦੇਣ ਲਈ ਖੜੇ ਹੋਏ? ਪਰ ਗੁਰੂ ਜੀ ਨੇ ਸਭ ਨੂੰ ਧੀਰਜ ਦੇ ਕੇ ਬਚਨ ਕੀਤਾ, ਕਿ ਤੁਸੀਂ ਸਭ ਗੁਰੂ ਜੀ ਦੇ ਲਾਲ ਇੱਕ ਤੋਂ ਇੱਕ ਵਧੇਰੇ ਚੜ੍ਹਦੇ ਤੋਂ ਚੜ੍ਹਦੇ ਹੋ, ਸਿਦਕੀ ਹੋ। ਦੇਖੋ ਜਦ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਧਾਣਕ ਰੂਪ ਧਾਰ ਕੇ ਸਿੱਖੀ ਪਰਖੀ ਸੀ, ਤਦ
ਕੇਵਲ ਇੱਕ ਗੁਰੂ ਅੰਗਦ ਜੀ ਬੀਜ ਰੂਪ ਪੂਰੇ ਉੱਤਰੇ ਸਨ , ਜਿਨ੍ਹਾਂ ਦੀ ਕ੍ਰਿਪਾ ਨਾਲ ਬੇਸ਼ੁਮਾਰ ਸਿੱਖੀ ਹੁਣ ਫੈਲੀ ਫੱਬੀ ਪ੍ਰਕਾਸ਼ ਰਹੀ ਹੈ। ਹੁਣ ਤਾਂ ਪੰਜ ਪ੍ਰਗਟ ਹੋ ਗਏ ਤੇ ਹੋਰ ਬੇਅੰਤ ਏਸੇ ਤਰ੍ਹਾਂ ਸਿਦਕੀ ਹਨ, ਤਾਂ ਤੇ ਹੁਣ ਭਰੋਸਾ ਪੱਕ ਹੋ ਗਿਆ ਕਿ ਏਸ ਪੰਥ ਦੀ ਬਹੁਤ ਬ੍ਰਿਧੀ ਹੋਵੇਗੀ, ਅਤੇ ਹਿੰਦਵਾਇਣ ਦੇ ਵਿਰੋਧੀ ਦੁਸ਼ਟਾਂ ਨੂੰ ਮਾਰ ਕੇ ਏਹੋ ਸਿੱਖ ਧਰਮ ਦਾ ਬਿਸਤਾਰ ਕਰਨਗੇ। (ਜੈਸਾ ਕਿ ਕੀਤਾ) ਕਿਉਂਕਿ ਪੰਜਾਂ ਵਿੱਚ ਪ੍ਰਮੇਸ਼੍ਵਰ ਪਰਤੱਖਯ ਹੈ। ਯਥਾ: ਪੰਚ ਪਰਵਾਣ ਪੰਚ ਪਰਧਾਨੁ ॥ ਪੰਚੇ ਪਾਵਹਿ ਦਰਗਹਿ ਮਾਨੁ ॥ (ਜਪੁ, ਮਃ ੧ - ੩) ਸੋ ਹੁਣ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਸਭ ਕਾਰਜ ਸਿੱਧ ਹੋਣਗੇ। ਅਸੀਂ ਅਕਾਲ ਪੁਰਖ ਦਾ ਧੰਨਵਾਦ ਕਰਦੇ ਹਾਂ ਜਿਸ ਨੇ ਚਾਰ ਯਾਰੀ ਮੁਹੰਮਦੀ ਤੋੜ ਕੇ ਗੁਰੂ ਜੀ ਦੀ ਪੰਜ ਯਾਰੀ ਸਥਿਰ ਕੀਤੀ ਹੈ। ਏਹੋ ਜੇਹੇ ਕਈ ਪ੍ਰਕਾਰ ਦੇ ਉਤਸ਼ਾਹ ਤੇ ਧੀਰਜਦਾਇਕ ਬਚਨ ਸੰਗਤਾਂ ਨੂੰ ਸੁਣਾ ਕੇ ਦੀਵਾਨ ਵਧਾਇਆ। ਗੁਰੂ ਜੀ ਨੇ ਮਹਿਲਾਂ ਵਿੱਚ ਮਾਤਾ ਜੀ ਨੂੰ ਜਾ ਨਮਸਕਾਰ ਕੀਤੀ ਤੇ ਸਭ ਪ੍ਰਸੰਗ ਸੁਣਾ ਕੇ ਉਤਸ਼ਾਹ ਵਧਾਯਾ ਜਿਸ ਤੋਂ ਮਾਤਾ ਜੀ ਨੇ ਖ਼ੁਸ਼ੀ ਹੋ ਕੇ ਬਹੁਤ ਮਾਯਾ ਨਿਛਾਵਰ ਕਰ ਗ਼੍ਰੀਬਾਂ ਨੂੰ ਵੰਡੀ ਤੇ ਗੁਰੂ ਜੀ ਨੂੰ ਅਸੀਸ ਦਿੱਤੀ ਕਿ ਤੇਰਾ ਪੰਥ ਭਾਰੀ ਪ੍ਰਤਾਪੀ ਅਟੱਲ ਅਮਰ ਹੋਵੇ।