ਸੰਨਯਾਸੀਆਂ ਤੇ ਰੋ ਡੇ ਜਲਾਲੀ ਦਾ ਪਾਜ ਅਰਬ ਜਰੂੜ ਦੀ ਲੁੱਟ

ਸ੍ਰੀ ਗੁਰੂ ਗੋਬਿੰਦ ਸਿੰਘ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੪੪ / ੧੩੫

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਏਸੇ ਸਮੇਂ ਭਾਈ ਵੀਰ ਸਿੰਘ, ਰਾਮ ਸਿੰਘ ਆਦਿਕ (ਓਹ ਸਿੱਖ ਜੋ ਪਾਉਂਟੇ ਸਾਹਿਬ ਤੋਂ ਸੰਸਕ੍ਰਿਤ ਪੜ੍ਹਨ ਲਈ ਕਾਂਸ਼ੀ ਭੇਜੇ ਸਨ) ਪੰਡਤ ਹੋ ਕੇ ਗੁਰੂ ਸਾਹਿਬ ਜੀ ਪਾਸ ਆਏ ਤਾਂ ਗੁਰੂ ਜੀ ਨੇ ਬੜੀ ਖ਼ੁਸ਼ੀ ਮਨਾਈ ਤੇ ਅਨੇਕ ਸਿੱਖ ਸੰਸਕ੍ਰਿਤ ਪੜ੍ਹਨ ਵਾਸਤੇ ਓਨ੍ਹਾਂ ਦੇ ਸਪੁਰਦ ਕੀਤੇ। ਕਵੀਸ਼ਰਾਂ ਨੇ ਗੁਰੂ ਜੀ ਦੇ ਹੁਕਮਾਨੁਸਾਰ ਦੇਵੀ ਭਾਗਵਤ, ਬਿਸ਼ਨੂੰ ਭਗਵਤ ਦਾ ਦਸਮ, ਇਕਾਦਸ਼ ਸਕੰਦ, ਪਦਮ ਪੁਰਾਣ, ਬਾਲਮੀਕੀ ਰਮਾਇਣ, ਵਿਸ਼ਿਸ਼ਟ ਮਹਾਂ ਭਾਰਤ, ਉਪਨਿਸ਼ਦਾਂ, ਭੋਜ ਪਰਬੰਧ, ਚਣਾਕਾ, ਸ਼ੁਕ੍ਰ ਨੀਤੀ, ਗੁਰੂ ਗੀਤਾ ਖਸਟ ਸ਼ਾਸਤ੍ਰੋਦਪ ਸੂਰਜ, ਨੀਤੀ ਸ਼ੱਕਤ, ਮਨੂੰ, ਯਾਗਵਲਕ ਆਦਿਕ ਅਨੇਕ ਗ੍ਰੰਥ ਸੰਸਕ੍ਰਿਤ ਵਿੱਚ ਓਨ੍ਹਾਂ ਪੰਡਿਤਾਂ ਤੋਂ ਸੁਣ ਕੇ ਛੰਦਾ ਬੰਦ ਸੁਗਮ ਭਾਸ਼ਾ ਕੀਤੇ ਅਤੇ ਭਾਈ ਨੰਦ ਚੰਦ ਜੀ ਤੋਂ ਫ਼ਾਰਸੀ ਕਿਤਾਬਾਂ ਬਹਾਰ ਦਾਨਸ਼ ਆਦਿਕ ਭਾਸ਼ਾ ਕਰਾਈਆਂ। ਏਨ੍ਹਾਂ ਦੀ ਸੰਗਤ ਕਰ ਕੇ ਅਨੇਕ ਸਿੱਖ ਸੰਸਕ੍ਰਿਤ ਤੇ ਫ਼ਾਰਸੀ ਪੜ੍ਹ ਗਏ। ਗੁਰੂ ਸਾਹਿਬ ਜੀ ਦਾ ਏਹ ਪੱਕਾ ਸੰਕਲਪ ਸੀ ਕਿ ਪੰਥ ਖਾਲਸਾ ਸ਼ਸਤ੍ਰ ਸ਼ਾਸਤ੍ਰ ਦੋਹਾਂ ਵਿੱਦਯਾ ਤੋਂ ਵਾਕਫ ਹੋ ਕੇ ਕੱਚੇ ਭਰਮ ਤੋੜ ਕੇ ਸਾਰੇ ਪੰਥਾਂ ਦੇ ਉੱਤੋਂ ਦੀ ਛਾ ਜਾਵੇ। ਕਿਉਂਕਿ ਏਹੋ ਦੋ ਵਿੱਦਯਾ ਹੀ ਬਹੁਤ ਕਰ ਕੇ ਖਾਲਸੇ ਨੂੰ ਕੰਮ ਆਉਂਣਗੀਆਂ, ਕਿਉਂਕਿ ਸ਼ਸਤ੍ਰ ਨਾਲ ਤਾਂ ਜ਼ੁਲਮ ਨੂੰ ਅਨੀਤੀ ਤੋਂ ਰੋਕਣਗੇ ਤੇ ਸ਼ਾਸਤ੍ਰ ਵਿੱਦਯਾ ਤੋਂ ਜਾਣੂੰ ਹੋ ਕੇ ਕਰਮ ਕਾਂਡ ਤੋਂ ਬਚ ਜਾਣਗੇ। ਇੱਕ ਦਿਨ ਓਸੇ ਸਮੇਂ ਗੁਰੂ ਜੀ ਦੇ ਦਰਸ਼ਨ ਕਰਨ ਲਈ ਸੰਨਯਾਸੀ ਫ਼ਕੀਰਾਂ ਦੀ ਜਮਾਤ ਆਈ ਤਾਂ ਉਨ੍ਹਾਂ ਨੇ ਅਪਣੇ ਸੰਨਯਾਸ ਧਰਮ ਤੇ ਤਯਾਗ ਦੀ ਬਹੁਤ ਵਡਿਆਈ ਕਰ ਕਰ ਗੱਲ ਗੱਲ ਵਿੱਚ ਏਹ ਪ੍ਰਗਟ ਕੀਤਾ ਕਿ ਅਸੀਂ ਤਿਆਗੀ ਹਾਂ, ਪੈਸਾ ਰੁਪੱਯਾ ਪਾਸ ਨਹੀਂ ਰੱਖਦੇ। ਗੁਰੂ ਜੀ ਸਾਨੂੰ ਲੋਈਆਂ ਲੈ ਦੇਣ। ਗੁਰੂ ਜੀ ਅੰਤ੍ਰਜਾਮੀ ਕੌਤਕੀ ਨੇ ਓਨ੍ਹਾਂ ਦਾ ਪੋਲ ਕੱਢਣ ਵਾਸਤੇ ਉਨ੍ਹਾਂ ਦੀਆਂ ਪੋਥੀਆਂ; ਕਠਾਰੀਆਂ ਇੱਕ ਥਾਂ ਰਖਾ ਕੇ ਪੰਗਤ ਵਿੱਚ ਭੋਜਨ ਕਰਨ ਬੈਠਾ ਦਿੱਤੇ। ਗੁਰੂ ਜੀ ਦੇ ਇਸ਼ਾਰੇ ਨਾਲ ਸੰਨਿਆਸੀਆਂ ਦਾ ਪਾਖੰਡ ਜਦ

ਸਿੱਖਾਂ ਨੇ ਤੂੰਬੇ, ਕਠਾਰੀਆਂ ਦੀ ਰਾਲ ਗ਼ਰਮ ਕਰ ਕਰ ਤੇ ਪੋਥੀਆਂ ਖੋਲ੍ਹ ਕੇ ਦੇਖੀਆਂ ਤਾਂ ਵਿੱਚੋਂ ਮੋਹਰਾਂ ਨਿਕਲੀਆਂ। ਸੰਗਤ ਅਚਰਜ ਰਹਿ ਗਈ ਤੇ ਓਹ ਅਤਯੰਤ ਸ਼ਰਮਿੰਦੇ ਹੋਏ। ਗੁਰੂ ਜੀ ਨੂੰ ਅੰਤਰਜਾਮੀ ਸਰਬੱਗ ਸਮਝ

ਕੇ ਉਨ੍ਹਾਂ ਨੇ ਤਰਲੇ ਕਰ ਕੇ ਗੁਰੂ ਜੀ ਦੇ ਚਰਨ ਫੜ ਲੀਤੇ ਨੱਕ ਨਾਲ ਲੀਕਾਂ ਕੱਢੀਆਂ ਤੇ ਅੱਗੇ ਨੂੰ ਅਜੇਹੇ ਪਖੰਡ ਕਰਨ ਤੋਂ ਸੌਹਾਂ ਖਾਧੀਆਂ। ਗੁਰੂ ਜੀ ਨੇ ਸਭ ਪਦਾਰਥ ਓਨ੍ਹਾਂ ਦਾ ਓਨ੍ਹਾਂ ਨੂੰ ਦਿਵਾ ਦਿੱਤਾ ਤਾਂ ਸ਼ਰਮਿੰਦੇ ਹੋ ਕੇ ਗਏ। ਓਨ੍ਹਾਂ ਸਾਰੇ ਭੇਖਾਂ ਵਿੱਚ ਏਹ ਗੱਲ ਖਿਡਾ ਦਿੱਤੀ ਕਿ ਸ੍ਰੀ ਕਲਗੀਧਰ ਜੀ ਅੰਤਰਜਾਮੀ, ਸਰਬੱਗਯ ਰਿਖੀ ਹਨ ਤੇ ਕਪਟ, ਛਲ ਦੰਭ ਦੇ ਘਾਲਕ ਤੇ ਸੱਚੇ ਧਰਮ ਦੇ ਪਾਲਕ ਹਨ। ਏਸੇ ਸਾਲ ਇੱਕ ਦਿਨ ਰੋਡਾ ਜਲਾਲੀ ਰੋਡਾ ਜਲਾਲੀ ਫ਼ਕੀਰ ਆਯਾ ਤਾਂ ਗੁਰੂ ਜੀ ਦੇ ਬਗ਼ੀਚੇ ਵਿੱਚੋਂ ਚੰਗੇ ਚੰਗੇ ਫ਼ੁੱਲ ਤੋੜ ਲਿਆਯਾ ਸੀ, ਓਹੋ ਗੁਰੂ ਜੀ ਅੱਗੇ ਧਰ ਕੇ ਮੱਥਾ ਟੇਕ ਦਿੱਤਾ ਗੁਰੂ ਜੀ ਬੋਲੇ, ਫ਼ਕੀਰ ਸਾਈਂ! ਏਹ ਲਹ ਲਹਾਉਂਦੇ ਫ਼ੁੱਲ ਕਿਉਂ ਤੋੜੇਓਨ ਕਿਹਾਸੱਤਪੁਰਖਾਂ ਅੱਗੇ ਖ਼ਾਲੀ ਹੱਥ ਜਾਣਾ ਚੰਗਾ ਨਹੀਂ। ਮੇਰੇ ਪਾਸ ਹੋਰ ਕੁਛ ਨਹੀਂ ਸੀ ਤਾਂ ਏਹ ਫ਼ੁੱਲ ਤੋੜੇ।ਗੁਰੂ ਜੀ ਦੇ ਇਸ਼ਾਰੇ ਨਾਲ ਭਾਈ ਮਨੀ ਸਿੰਘ ਜੀ ਨੇ ਹੱਥ ਮਾਰ ਕੇ ਫ਼ਕੀਰ ਦੀ ਟੋਪੀ ਸਿਰੋਂ ਲਾਹ ਸਿੱਟੀ ਤਾਂ ਪੰਜ ਮੋਹਰਾਂ, ਦੋ ਰੁਪਏ ਨਿੱਕਲ ਪਏ, ਜਿਨ੍ਹਾਂ ਨੂੰ ਦੇਖ ਕੇ ਉਸ ਦੇ ਛਲ ਉੱਤੇ ਸੰਗਤ ਹੱਸ ਪਈ ਤੇ ਓਹ ਸ਼ਰਮਿੰਦਾ ਹੋ ਗਿਆ। ਸੰ: ੧੭੫੨ ਬਿਕ੍ਰਮੀ ਨੂੰ ਵੈਸਾਖ਼ੀ ਪੁਰ ਦੜੱਪ ਦੇਸ ਦੀ ਸੰਗਤ ਨੇ ਆ ਕੇ ਗੁਰੂ ਜੀ ਪਾਸ ਫਰਯਾਦ ਕੀਤੀਸੱਚੇ ਪਾਤਸ਼ਾਹ! ਬਜਰੂੜ ਪਿੰਡ ਵਾਲੇ ਰੰਘੜਾਂ ਨੇ ਸਾਡਾ ਸਭ ਅਸਬਾਬ ਤੇ ਨਕਦੀ ਖੋਹ ਲਿਆ ਤੇ ਕਈ ਜ਼ਖ਼ਮੀ ਤੇ ਚਾਰ ਕੁ ਸ਼ਹੀਦ ਹੋ ਗਏ।ਏਦੂੰ ਪਹਿਲੇ ਭੀ ਕਈ ਵਾਰੀ ਹੋਰ ਹੋਰ ਦੇਸ਼ਾਂਤ੍ਰੀ ਸੰਗਤ ਨੇ ਏਸੇ ਪ੍ਰਕਾਰ ਤੁਰਕਾਂ ਦੇ ਜ਼ੁਲਮ ਵਰਣਨ ਕੀਤੇ ਸਨ। ਏਸ ਕਰ ਕੇ

( ਦੜੱਪ ਦੇਸ ਦੇ ਸਿੱਖਾਂ ਦੀ ਫਰਯਾਦ ਸੁਣ ਕੇ ਗੁਰੂ ਜੀ ਨੇ ਦੂਸਰੇ ਦਿਨ ਦਰਿਆਓਂ ਪਾਰ ਜਾ ਬਜਰੂੜ ਨੂੰ ਘੇਰਾ ਬਜਰੂੜ ਨੂੰ ਘੇਰਿਆ। ਥੋੜ੍ਹੀ ਜੇਹੀ ਲੜਾਈ ਕਰ ਕੇ ਓਥੋਂ ਦੇ ਰੰਗੜ ਗੁੱਜਰ ਹਾਰ ਕੇ ਨੱਠ ਕੇ ਢੱਕ ਵਿੱਚ ਜਾ ਵੜੇ। ਸਿੱਖਾਂ ਨੇ ਹੱਲਾ ਕਰ ਕੇ ਆਪਣਾ ਮਾਲ ਅਸਬਾਬ ਕੱਢ ਲੀਤਾ। ਓਸ ਦਿਨ ਤੋਂ ਸਭ ਸੰਗਤ ਨੂੰ ਸ਼ਸਤ੍ਰ ਪਹਿਰਣ ਦਾ ਹੁਕਮ ਗੁਰੂ ਜੀ ਨੇ ਬੜੀ ਤਾਕੀਦ ਨਾਲ ਕੀਤਾ ਜਿਸ ਤੋਂ ਸਭ ਸਿੱਖ ਸ਼ਸਤ੍ਰ ਸਿੱਖਣ ਲਗ ਪਏ। ਭਾਵੇਂ ਯਾਤ੍ਰੀ ਆਉਂਦੇ ਤਾਂ ਬਾਰਾਂ ਮਹੀਨੇ ਰਹਿੰਦੇ ਸਨ ਪਰ ਵੈਸਾਖੀ, ਦਿਵਾਲੀ, ਹੋਲੇ ਦੇ ਸਮੇਂ ਤਾਂ ਸੰਗਤਾਂ ਐਉਂ ਆਵਦੀਆਂ ਜਿਉਂ ਸਾਵਣ ਵਿੱਚ ਘਟਾ ਆਉਂਦੀਆਂ ਹਨ। ਇਨਾਂ ਨੂੰ ਵੇਖ ਵੇਖ ਹਿੰਦੂ, ਤੁਰਕ ਬਾਦੀ ਲੋਕ ਭੇਖੀ ਐਉਂ ਖਿਝਦੇ ਸਨ

ਜਿਉਂ ਗੰਜਾ ਕੇਸਾਂ ਵਾਲੇ ਨੂੰ, ਕਾਣਾਂ ਸੁਨੱਖੇ ਨੂੰ, ਨਕਟਾ ਨੱਕ ਵਾਲੇ ਨੂੰ, ਚੋਰ ਸਾਧ ਨੂੰ ਦੇਖ ਕੇ ਖਿਝਦਾ ਹੈ। ਪਰ ਸਿੱਖ ਭੀ ਅਤਿ ਪ੍ਰੇਮ ਉਤਸ਼ਾਹ ਨਾਲ ਸ਼ਬਦ ਕੀਰਤਨ ਕਰਦੇ ਸਤਗੁਰਾਂ ਪਾਸ ਆਉਣੋਂ ਨਹੀਂ ਹਟਦੇ ਸਨ, ਓਹ ਦੁਸ਼ਟ ਭਾਵੇਂ ਕਿੰਨਾਂ ਹੀ ਖਿਝਦੇ ਤੇ ਦੁੱਖ ਦਿੰਦੇ ਸਨ

, ਜਦ ਸਤਗੁਰਾਂ ਪਾਸ ਆ ਕੇ ਦਰਸ਼ਨ ਉਪਦੇਸ਼ ਬਾਂਛਿਤ ਸੁਖ ਫ਼ਲ ਪਾਉਂਦੇ ਤਾਂ ਸਭ ਦੁੱਖ ਭੁੱਲ ਜਾਂਦੇ। ਪਰ ਗੁਰੂ ਸਾਹਿਬ ਜੀ ਹਰ ਵੇਲੇ ਸ਼ਸਤ੍ਰ ਬੰਨ੍ਹ ਆਉਣ ਦਾ ਦ੍ਰਿੜ੍ਹ ਉਪਦੇਸ਼ ਕਰਦੇ ਰਹਿੰਦੇ, ਜਿਸ ਦਾ ਸਿੱਟਾ ਛੇਕੜ ਏਹ ਨਿੱਕਲਿਆ ਕਿ ਗੁਰੂ ਜੀ ਦੇ ਸਿੱਖ ਟੋਲਿਆਂ ਦੇ ਟੋਲੇ ਸ਼ਸਤ੍ਰ ਬਨ੍ਹ ਕੇ ਆਉਣ ਲੱਗ ਪਏ ਤੇ ਜਿਨ੍ਹਾਂ ਨੂੰ ਦੇਖ ਕੇ ਥੋੜੇ ਹਿੰਦੂ ਤੁਰਕ ਤਾਂ ਨੇੜੇ ਹੀ ਨਾ ਢੁੱਕਣ, ਜੇ ਕਦੇ ਬਹੁਤੇ ਬਾਦੀ ਕੱਠੇ ਹੋ ਕੇ ਗਲ ਪੈ ਜਾਂਦੇ ਤਾਂ ਸਿੱਖ ਬੜੀ ਹਿੰਮਤ ਨਾਲ ਓਨ੍ਹਾਂ ਦੇ ਦੰਦ ਖੱਟੇ ਕਰ ਕੇ ਆਵਣ, ਸਗੋਂ ਸੂਰਬੀਰ ਨਿਰਭੈ ਹੋ ਗਏ। ਏਸੇ ਤਰ੍ਹਾਂ ਜਦ

ਗੁਰੂ ਜੀ ਦੇ ਸਿੱਖ ਹੌਲੀ ਹੌਲੀ ਜੁਝਾਰ ਉੱਘੇ ਹੋ ਗਏ ਤਾਂ ਇਨ੍ਹਾਂ ਨੂੰ ਦੇਖ ਦੇਖ ਹਿੰਦੂ ਮੁਸਲਮਾਨ ਮਨ ਹੀ ਮਨ ਵਿੱਚ ਪਏ ਖਿਝਨ, ਪਰ ਪੇਸ਼ ਕੁੱਝ ਨਾ ਜਾਵੇ। ਜਦ ਏਸੇ ਤਰ੍ਹਾਂ ਅਨੇਕ ਜਗ੍ਹਾ ਸਿੱਖਾਂ ਨਾਲ ਬਾਦੀ ਹਿੰਦੂ ਮੁਸਲਮਾਨ ਬਿਬਾਦ ਤੇ ਫ਼ਸਾਦ ਰੱਖਣ ਲੱਗੇ ਤਾਂ ਇੱਕ ਦਿਨ ਭਾਈ ਨੰਦ ਚੰਦ ਆਦਿਕ ਸਿਆਣੇ ਸਿਆਣੇ ਬਹਾਦਰਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ! ਹੁਣ ਬੱਦਲਾਂ ਹੇਠ ਸੂਰਜ ਕਦੋਂ ਤੱਕ ਛਿਪਿਆ ਰਹੇਗਾ, ਪ੍ਰਗਟ ਹੋ ਕੇ ਧਰਮ ਦੀ ਪਾਲਣਾ, ਅਧਰਮ ਦੀ ਹਾਨੀ ਕਰਨੀ ਚਾਹੀਏ, ਦੁਸ਼ਟ ਲੋਕਾਂ ਨੇ ਸਿੱਖਾਂ ਨੂੰ ਬੜਾ ਦੁਖਾ ਰੱਖਯਾ ਹੈ, ਆਪ ਦਾ ਬਿਰਦ ਭਗਤ ਵਤਸਲ ਹੈ ਸੋ ਸਿੱਖਾਂ ਭਗਤਾਂ ਦੀ ਰੱਖਿਆ ਕਰਨੀ ਯੋਗ ਹੈ। ਏਹ ਪ੍ਰਾਰਥਨਾਂ ਸੁਣ ਕੇ ਗੁਰੂ ਜੀ ਨੇ ਸਮਝ

ਲਿਆ ਕਿ ਹੁਣ ਸਮਾਂ ਆ ਗਿਆ ਹੈ। ਗੁਰੂ ਘਰ ਵਿੱਚ ਦੋ ਤਾਕਤਾਂ ਹਨ ਇੱਕ ਕਰਾਮਾਤ, ਸੂਖਮ ਦੌਲਤ, ਦੂਜੀ ਅਸਥੂਲ ਸਿੱਖੀ ਸੇਵਕੀ ਤੇ ਫ਼ੌਜ ਦੀ ਸ਼ਕਤੀ ਹੈ। ਸੋ ਜੀਕੂੰ ਸੁਪਨੇ ਦੇ ਗਿੱਦੜ, ਕੁੱਤੇ ਸ਼ੇਰ, ਹਾਥੀ ਸੁਪਨੇ ਦੇ ਹੀ ਸ਼ਸਤ੍ਰਾਂ ਨਾਲ ਮਾਰੇ ਜਾਂਦੇ ਹਨ, ਤੀਕੂੰ ਏਨ੍ਹਾਂ ਜਾਗ੍ਰਤ ਦੇ ਅਸਥੂਲ ਸ਼ਤਰੂਆਂ ਨੂੰ ਭੀ ਸਥੂਲ ਸ਼ਸਤ੍ਰਾਂ ਨਾਲ ਬਿਹੁਸ ਕਰਨਾ ਠੀਕ ਠੈਹਰਾ, ਗੁਰੂ ਜੀ ਨੇ ਸਾਰੇ ਦੇਸ਼ਾਂਤ੍ਰਾਂ ਦੇ ਸਿੱਖਾਂ ਨੂੰ ਹੁਕਮਨਾਮੇ ਲਿਖ ਭੇਜੇ ਕਿ ਤੁਸੀਂ ਸਭ ਲੋਕ ਸ਼ਸਤ੍ਰ ਵਿੱਦਯਾ ਸਿੱਖੋ ਤੇ ਸ਼ਸਤ੍ਰ ਧਾਰਨ ਕਰੋ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗