ਪਠਾਣ ਨੌ ਕਰ ਰੱਖੇ ਤੇ ਸਿੱਖਾਂ ਨੂੰ ਸੰਸਕ੍ਰਿਤਪ ੜ੍ਹਣ ਦਾ ਹੁਕਮ ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੨੩ / ੧੩੫

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਇਸ ਭਾਗ ਵਿਚ ਸੰਮਤ ੧੭੪੨

ਮੁੱਖ ਘਟਨਾਵਾਂ

ਓਸੇ ਸਮੇਂ ਦਾਮਲੇ ਪਿੰਡ ਦੇ ਪਠਾਣ; ਜਿੱਥੇ ਸੂਰਜ ਕੰੁਡ ਉੱਤੇ ਪੂਰਬ ਵੱਲੋਂ ਆਉਂਦੇ ਹੋਏ ਗੁਰੂ ਜੀ ਰਹਿ ਆਏ ਸਨ, ਬਾਦਸ਼ਾਹ ਦੇ ਕੱਢੇ ਪਠਾਣ ਨੌਕਰ ਰੱਖੇ ਬਾਦਸ਼ਾਹ ਦੇ ਕੱਢੇ ਹੋਏ ਪੰਜ ਸੌ ਸਵਾਰ ਬੁੱਧੂਸ਼ਾਹ ਦੇ ਮੁਰੀਦ ਬੇਰੁਜ਼ਗਾਰ ਬੈਠੇ ਸਨ। ਔਰੰਗੇ ਤੋਂ ਡਰ ਕੇ ਹੋਰ ਭੀ ਕਿਸੇ ਰਾਜੇ ਨਵਾਬ ਨੇ ਜਦ ਓਨ੍ਹਾਂ ਨੂੰ ਨੌਕਰ ਨਾ ਰੱਖਿਆ, ਤਾਂ ਓੜਕ ਬੁੱਧੂਸ਼ਾਹ ਨੇ ਸਫਾਰਸ਼ ਕਰ ਕੇ ਗੁਰੂ ਜੀ ਪਾਸ ਨੌਕਰ ਰਖਾ ਦਿੱਤੇ। ਓਨ੍ਹਾਂ ਵਿੱਚ ਕਾਲੇ ਖਾਂ, ਭੀਖਨ ਖਾਂ, ਹੱਯਾਤ ਖਾਂ, ਉਮਰ ਖਾਂ ਏਹ ਸਰਦਾਰ ਸਨ। ਇੱਕ ਰੁਪਯਾ ਰੋਜ਼ ਸਵਾਰ ਤੈ ਪੰਜ ਰੁਪਯੇ ਰੋਜ਼ ਸਰਦਾਰ ਦੀ ਤਨਖਾਹ ਕਰ ਦਿੱਤੀ। ਸ੍ਰੀ ਕਲਗੀਧਰ ਜੀ ਨੂੰ ਸ਼ਸਤ੍ਰ ਵਿੱਦਯਾ ਦੀ ਉੱਨਤੀ ਕਰਨੀ ਤੇ ਸਿੱਖਾਂ ਵਿੱਚ ਬੀਰ ਰਸ ਭਰਨੇ ਦੀ ਬਹੁਤ ਲਿਵ ਲਗ ਰਹੀ ਸੀ। ਏਸੇ ਕਰ ਕੇ ਨਿਸ਼ਾਨੇਬਾਜ਼ੀ, ਲਕੜੀ ਬਾਜ਼ੀ, ਸ਼ਿਕਾਰ ਦਾ ਸ਼ੁਗਲ ਹਰ ਵੇਲੇ ਕਰਾਂਦੇ ਰਹਿੰਦੇ। ਸਗੋਂ ਸ਼ਾਹੀ ਬਾਗ਼ੀ ਠਾਠ ਕਾਠ ਲੋਕ ਭੀ ਗੁਰੂ ਜੀ ਪਾਸ ਓਸ ਸਮੇਂ ਬਹੁਤ ਆ ਰਹੇ ਸਨ। ਓਹ ਸੂਰਬੀਰ ਹਰ ਵੇਲੇ ਏਹੋ ਚਾਹੁੰਦੇ ਸਨ ਕਿ ਕਿਵੇਂ ਖੰਡਾ ਫੜ ਕੇ ਹੱਥ ਦਿਖਾਈਏ। ਧਰਮ ਵਿਰੋਧੀਆਂ ਨੂੰ ਘਾਈਏ ਤੇ ਮਾਨ ਪਾਈਏ। ਗੁਰੂ ਜੀ ਜਿਤਨੀ ਸੂਰਬੀਰਾਂ ਦੀ ਕਦਰ ਕਰਦੇ ਹਨ ਓਦੂੰ ਦੂਣੀ ਕਦਰ ਗੁਣੀਆਂ ਦੀ ਭੀ ਕਰਦੇ ਰਹਿੰਦੇ। ਤਾਂ ਹੀ ਗੁਰੂ ਜੀ ਪਾਸ ਅਨੇਕ ਕਵੀਸ਼ਰ ਪੰਡਿਤ, ਗੁਣੀ ਪੁਰਖ ਰਹਿੰਦੇ ਸਨ। ਕਿਉਂਕਿ ਇੱਕ ਤਾਂ ਗੁਰੂ ਜੀ ਆਪ ਸਰਬ ਭਾਂਤ ਦੇ ਗੁਣੀ ਸਨ। ਦੂਜੇ ਗੁਣੀਆਂ ਦੀ ਪਾਲਣਾ ਬਹੁਤ ਕਰਦੇ ਸਨ। ਗੁਰੂ ਸਾਹਿਬ ਦੀ ਵਿਦਯਾ ਤੇ ਚਮਤਕਾਰ ਤੇ ਬੀਰ ਰਸ ਦੇ ਪ੍ਰਕਾਰ ਅਪਾਰ ਭਾਂਤ ਦੇ ਵਿਦ੍ਵਾਨ ਓਨ੍ਹਾਂ ਦੀ ਕਵੀਸ਼ਰੀ ਤੇ ਪ੍ਰਵਿਰਤੀ ਤੋਂ ਹੀ ਦੇਖ ਸਕਦੇ ਹਨ ਕਿ ਕਿੱਥੋਂ ਤੀਕਰ ਤੇ ਕਿਸ ਪ੍ਰਕਾਰ ਓਨ੍ਹਾਂ ਨੇ ਅਧਮੋਏ ਹਿੰਦੂਆਂ ਵਿੱਚ ਬੀਰ ਰਸ ਭਰ ਕੇ ਸਯਾਰਾਂ ਤੋਂ ਸ਼ੇਰ ਕਰ ਦਿਖਾਯਾ ਹੈ। ਸਗੋਂ ਦੇਵੀ, ਦੇਵਤਾ, ਰਾਮ ਕ੍ਰਿਸ਼ਨਾਦਿਕ ਪੁਰਖਾਂ ਦੇ; ਜਿਨ੍ਹਾਂ ਨੂੰ ਹਿੰਦੂ ਅਵਤਾਰ ਮੰਨਦੇ ਹਨ, ਜੀਵਨ ਚਰਿੱਤ੍ਰ ਅਜੇਹੇ ਢੰਗ ਨਾਲ ਛੰਦਾਬੰਦੀ ਵਿੱਚ ਵਰਨਣ ਕੀਤੇ ਹਨ ਕਿ ਜਿਨ੍ਹਾਂ ਨੂੰ ਪੜ੍ਹਨ ਸੁਨਣ ਵਾਲਿਆਂ ਦੇ ਦਿਲ ਵਿੱਚ ਆਪ ਤੋਂ ਆਪ ਬੀਰ ਰਸ ਦੀ ਉਮੰਗ ਭਰ ਜਾਂਦੀ ਹੈ। ਗੁਰੂ ਜੀ ਦੀ ਕਵਿਤਾ ਭੀ ਚਮਕ, ਦਮਕ, ਰਸ, ਰੀਤ, ਅਲੰਕਾਰ, ਲਛਨਾ, ਧੁਨੀ, ਅਵਰੇਵ, ਬਯੰਜਨਾਦਿਕ ਭੂਖਣਾ ਕਰ ਭੂਖਤ ਹੈ, ਜਿਸ ਦੇ ਅਵਿਲੋਕਨ ਤੋਂ ਚਿੱਤ ਨਹੀਂ ਉੱਤਰਦਾ। ਇਕ ਦਿਨ ਗੁਰੂ ਜੀ ਨੇ ਵਿਚਾਰਿਆ ਕਿ ਸਾਡੇ ਸਿੱਖ ਸ਼ਸਤ੍ਰ ਵਿੱਦਯਾ ਵਿੱਚ ਤਾਂ ਤਿਆਰ ਬਰ ਤਿਆਰ ਹੋ ਗਏ ਹਨ, ਪਰ ਇਨ੍ਹਾਂ ਨੂੰ ਵਾਧੂ ਕਰਮ ਕਾਂਡ ਵਿੱਚੋਂ ਕੱਢਣ ਲਈ ਅਰ ਪੁਰਾਣਾਂ ਆਦ ਦੀ ਮੂਰਤੀ ਪੂਜਾ ਤੋਂ ਬਚਾਣ ਲਈ ਸੰਸਕ੍ਰਿਤ ਵਿੱਦਯਾ ਤੋਂ ਵਾਕਫ ਕਰਾਣਾ ਭੀ ਜ਼ਰੂਰੀ ਹੈ। ਕਿਉਂਕਿ ਇਸ ਤਰ੍ਹਾਂ ਇਹ ਇਨਾਂ ਗੱਲਾਂ ਵਿੱਚ ਫਸੇ ਰਹਿਣਗੇ ਅਰ ਆਪਣੀ ਉੱਨਤੀ ਨਹੀਂ ਕਰ ਸਕਣਗੇ। ਏਸ ਸੰਕਲਪ ਦੇ ਪੂਰਾ ਕਰਨ ਲਈ ਗੁਰੂ ਜੀ ਨੇ ਸਿੱਖਾਂ ਨੂੰ ਸੰਸਕ੍ਰਿਤ ਪੜ੍ਹਾਉਣੀ ਰਘਨਾਥ ਦਾਸ ਪੰਡਤ ਅੱਗੇ ਸਿੱਖਾਂ ਨੂੰ ਸੰਸਕ੍ਰਿਤ ਪੜ੍ਹਨ ਲਈ ਆਖ ਦਿੱਤਾ। ਕੁਛ ਦਿਨਾਂ ਪਿੱਛੋਂ ਜਦ

ਓਸ ਪੰਡਿਤ ਨੇ ਸਿੱਖਾਂ ਦੀ ਜਾਤ ਪੁੱਛੀ ਤਾਂ ਸਿੱਖਾਂ ਨੇ ਤਰਖਾਣ, ਜਿਮੀਂਦਾਰ, ਨਾਈ, ਛੀਂਬਾ, ਕਹਾਰਾਦਿਕ ਆਪਣੀ ਆਪਣੀ ਜਾਤ ਦੱਸੀ, ਤਾਂ ਪੰਡਤ ਨੇ ਪੜ੍ਹਾਵਣਾਂ ਛੱਡ ਦਿੱਤਾ। ਫੇਰ ਗੁਰੂ ਸਾਹਿਬ ਜੀ ਦੇ ਕਹਿਣੇ ਪੁਰ ਭੀ ਪੰਡਤ ਨੇ ਏਹੋ ਜਵਾਬ ਦਿੱਤਾ ਕਿ ਤੁਹਾਡੇ ਸਿੱਖ ਸ਼ੂਦ੍ਰ ਬਹੁਤ ਹਨ, ਜਿਨ੍ਹਾਂ ਨੂੰ ਵੇਦ ਵਿਦਯਾ ਦਾ ਅਧਿਕਾਰ ਨਹੀਂ, ਕਿਉਂਕਿ ਧਰਮ ਸ਼ਾਸਤ੍ਰ ਵਿੱਚ ਲਿਖਿਆ ਹੈ ਕਿ ਵੇਦ ਵਿਦਯਾ ਪੜਨੇ ਵਾਲੇ ਸੂਦ੍ਰ ਦੇ, ਅਰ ਸੂਦ੍ਰ ਨੂੰ ਪੜਾਉਣ ਵਾਲੇ ਦੇ ਮੂੰਹ ਵਿੱਚ ਸਿੱਕਾ ਢਾਲ ਕੇ ਓਨ੍ਹਾਂ ਨੂੰ ਮਾਰ ਦੇਣਾ ਚਾਹੀਏ। ਏਹ ਫ਼ਲ ਤਾਂ ਭਾਵੇਂ ਹੁਣ ਕੋਈ ਰਾਜਾ ਨਹੀਂ ਦਿੰਦਾ ਪਰ ਬਿਰਾਦਰੀ ਮੈਨੂੰ ਛੇਕ ਦੇਵੇਗੀ। ਓਸ ਵਿਪ੍ਰ ਦੇ ਬਚਨ ਸੁਣ ਕੇ ਗੁਰੂ ਜੀ ਕਿਹਾ ਹੇ ਵਿਪ੍ਰ! ਜਿਨ੍ਹਾਂ ਸਿੱਖਾਂ ਨੂੰ ਤੂੰ ਸ਼ੂਦ੍ਰ ਆਖਦਾ ਹੈਂ ਏਨ੍ਹਾਂ ਤੋਂ ਹੀ ਤੁਸੀਂ ਵਿਪ੍ਰ ਲੋਗ ਸੰਸਕ੍ਰਿਤ ਪੜਿਆ ਕਰੋਗੇ ਤੇ ਏਹੋ ਤੁਹਾਡੇ ਵਿੱਦਯਾ ਗੁਰੂ ਹੋਣਗੇ, ਤੁਹਾਡਾ ਹੰਕਾਰ ਪਰਿਹਾਰ ਪ੍ਰਮੇਸ੍ਵਰ ਕਰੇਗਾ। ਯਥਾ:

( ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ ॥ (ਆਸਾ, ਮਃ ੪ - ੪੫੧) ਏਸੇ ਪ੍ਰਸੰਗ ਦੇ ਪ੍ਰਥਾਇ ਗੁਰੂ ਜੀ ਨੇ ਕਈ ਛੰਦ ਉਚਾਰੇ ਜੋ ਸਰਬਲੋਹ ਪ੍ਰਕਾਸ਼ ਵਿੱਚ ਹਨ, ਜਿਨ੍ਹਾਂ ਦਾ ਨਮੂਨਾ ਨਿਰਮਲ ਪ੍ਰਦੀਪਕਾ ਪੋਥੀ ਵਿੱਚ ਹੈ। ਪੁਨਾ ਗੁਰੂ ਜੀ ਨੇ ਪੰਜ ਸਿੱਖ ਸੰਸਕ੍ਰਿਤ ਪੜ੍ਹਨ ਲਈ ਕਾਂਸ਼ੀ ਭੇਜੇ ਭਾਈ ਕਰਮ ਸਿੰਘ, ਗੰਡਾ ਸਿੰਘ, ਵੀਰ ਸਿੰਘ, ਸੈਣਾ ਸਿੰਘ, ਰਾਮ ਸਿੰਘ ਏਨ੍ਹਾਂ ਪੰਜਾਂ ਸਿੱਖਾਂ ਨੂੰ ਲਾਇਕ ਵੇਖ ਕੇ ਜਦ ਕਾਂਸ਼ੀ ਜਾ ਕੇ ਸੰਸਕ੍ਰਿਤ ਪੜ੍ਹਨ ਦਾ ਹੁਕਮ ਦਿੱਤਾ, ਤਾਂ ਓਨ੍ਹਾਂ ਨੇ ਬੇਨਤੀ ਕੀਤੀ ਕਿ ਮਤੇ ਕਿਤੇ ਕਾਂਸ਼ੀ ਵਿੱਚ ਭੀ ਬਿਪ੍ਰ ਲੋਕ ਸਾਨੂੰ ਸ਼ੂਦ੍ਰ ਸਮਝ ਕੇ ਨਾ ਪੜ੍ਹਾਉਣ। ਗੁਰੂ ਜੀ ਨੇ ਬਚਨ ਕੀਤਾਗੁਰੂ ਕੇ ਘਰ ਰਾਜ ਯੋਗ ਦੋਵੇਂ ਹਨ। ਸੋ ਤੁਸੀਂ ਭੀ ਕਾਖਾਇ ਬਸਤ੍ਰ, ਬ੍ਰਹਮਚਾਰੀ ਧਰਮ ਧਾਰਨ ਕਰ ਕੇ ਕਾਂਸ਼ੀ ਨਿਵਾਸੀ ਹੋ ਕੇ ਵਿੱਦਯਾ ਪੜੋ। ਸਾਡੇ ਵਰ ਪ੍ਰਸ਼ਾਦ ਤੇ ਤੁਹਾਨੂੰ ਸ਼ੀਘ੍ਰ ਹੀ ਸ਼ਾਸਤ੍ਰ ਵਿੱਦਯਾ ਸਫੁਰਣ ਹੋ ਜਾਵੇਗੀ।ਏਸੇ ਹੁਕਮ ਅਨੁਸਾਰ ਸੰਮਤ ੧੭੪੨ ਬਿਕ੍ਰਮੀ ਨੂੰ ਓਨ੍ਹਾਂ ਪੰਜਾਂ ਸਿੱਖਾਂ ਨੇ ਕਾਂਸ਼ੀ (ਜਿਥੇ ਪਹਿਲੇ ਭਾਈ ਗੁਰਦਾਸ ਜੀ ਰਹਿ ਆਏ ਸੇ, ਤੇ ਹੁਣ ਚੇਤਨਮਠ ਗੁਰੂ ਜੀ ਕੀ ਸੰਗਤ ਹੈ) ਰਹਿ ਕਰ ਵਿੱਦਯਾ ਪੜ੍ਹੀ ਅਰ ਨਿਰਮਲੇ ਸੰਤ ਸਦਾਂਵਦੇ ਰਹੇ, ਜੋ ਇੱਕ ਬਰਸ ਵਿੱਚ ਪੂਰੇ ਪੰਡਿਤ ਹੋ ਕਰ ਗੁਰੂ ਜੀ ਪਾਸ ਆਏ। ਖ਼ੁਸ਼ੀ ਹੋ ਕਰ ਗੁਰੂ ਜੀ ਨੇ ਓਹਨਾਂ ਦੇ ਪਰਥਾਇ ਅਮੀਰੀ, ਵਜ਼ੀਰੀ, ਪੀਰੀ, ਫ਼ਕੀਰੀ, ਬੰਦੂਕ ਤਰਕ ਸ਼ਗੀਰੀ, ਦਾਨ ਦਹੀਰੀਏਹ ਵਰ ਦੇ ਕੇ ਆਖਿਆਏਹ ਸਭ ਗੁਣ ਖਾਲਸੇ ਵਿੱਚ ਵਰਤਨਗੇ। ਤੁਹਾਡੇ ਦ੍ਵਾਰਾ ਗੁਰੂ ਕਾ ਨਿਰਮਲ ਪੰਥ ਹੋਵੇਗਾ। ਪੁਨਾ ਗੁਰੂ ਜੀ ਨੇ ਹੋਰ ਅਨੇਕ ਸਿੱਖ ਓਹਨਾਂ ਪਾਸ ਸੰਸਕ੍ਰਿਤ ਪੜ੍ਹਨ ਲਾ ਦਿੱਤੇ ਅਤੇ ਪੁਰਾਤਨ ਗੰਥਾਂ ਦਾ ਭਾਸ਼ਾ ਵਿਚ ਅਨੁਵਾਦ ਦੈਵੀ ਭਾਗਵਤ, ਬਿਸਨ ਭਾਗਵਤ, ਮਹਾਂਭਾਰਤ, ਵਿਸਨ ਪੁਰਾਨ, ਹਿਤੋਪਦੇਸ਼, ਉਪਨਿਸ਼ਦਾਂ, ਭੋਜ ਪ੍ਰਬੰਧ, ਸ਼ੁਕ੍ਰਨੀਤੀ, ਮਨੂ ਆਦਿਕ ਕਈ ਗ੍ਰੰਥ ਵਾਕਫੀਅਤ ਲਈ ਸੰਸਕ੍ਰਿਤ ਵਿੱਚੋਂ ਭਾਖਾ ਕਰਾਏ, ਜਿਨ੍ਹਾਂ ਵਿੱਚੋਂ ਹੁਣ ਭੀ ਮਹਾਂ ਭਾਰਤ, ਉਪਨਿਸ਼ਦਾਂ, ਵਸ਼ਿਸ਼ਟ, ਹਿਤੋ ਪਦੇਸ਼, ਚਣਾਕਾ, ਜੈਮਨੀ, ਅਸ੍ਵਮੇਧਾਦਿਕ ਬਹੁਤ ਸਾਰੇ ਹਨ। ਬਾਕੀ ਅਨੰਦਪੁਰ ਛੱਡਨ ਸਮੇਂ ਲੁੱਟੇ, ਸਾੜੇ ਗਏ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗