ਸੰ: ੧੭੪੨ ਬਿਕ੍ਰਮੀ ਨੂੰ ਮਾਈਆਂ ਦਾ ਬਚਨ ਮੰਨ, ਗੁਰੂ ਸਾਹਿਬ ਜੀ ਨੇ ਮਾਈਆਂ ਅਰ ਮਹਿਲਾਂ ਸਮੇਤ ਕੱਤਕ ਦੀ ਪੰੁਨਯਾਂ ਦੇ ਇਸ਼ਨਾਨ ਸਮੇਂ ਸੰਗਤਾਂ ਨੂੰ ਨਿਹਾਲ ਕਰਨ ਵਾਸਤੇ ਕਪਾਲ ਮੋਚਨ ਤੀਰਥ ਪੁਰ ਗਏ। ਗੁਰੂ ਜੀ ਦੇ ਓਥੇ ਜਾਣ ਕਰ ਕੇ ਦੇਸ ਦੇਸ ਤੋਂ ਗੁਰੂ ਕੇ ਸਿੱਖਾਂ ਨੂੰ ਲੈ ਕੇ ਮਸੰਦ ਆ ਗਏ, ਸਿੱਖਾਂ ਨੇ ਭੇਟਾ ਚੜ੍ਹਾਈ ਦਰਸ਼ਨ ਪਾਏ, ਨਿਹਾਲ ਹੋਏ। ਬੜਾ ਭਾਰੀ ਮੇਲਾ ਹੋਯਾ। ਨਾਮੀ ਸਿੱਖਾਂ ਤੇ ਮਸੰਦਾਂ ਨੂੰ ਸਿਰੋਪਾਉ ਦੇਣ ਲਈ ਗੁਰੂ ਜੀ ਨੇ ਪੱਗਾਂ ਮੰਗਾਈਆਂ। ਗੁਰੂ ਕੀ ਕੀਰਤੀ ਬਹੁਤ ਹੋਈ। ਗੁਰੂ ਜੀ ਦੇ ਏਸ ਚਰਿੱਤ੍ਰ ਨਾਲ ਤੀਰਥ ਦੀ ਮਹਿਮਾ ਬਹੁਤ ਵਧ ਗਈ। ਓਥੋਂ ਹਟ ਕੇ ਬੇਅੰਤ ਲੋਕਾਂ ਨੂੰ ਰਸਤੇ ਵਿੱਚ ਤਾਰਦੇ ਹੋਏ ਗੁਰੂ ਜੀ ਮੁੜ ਪਾਉਂਟੇ ਆ ਠਹਿਰੇ। ਓਸ ਸਮੇਂ ਕਵਿਤਾ ਕਰਨ ਦਾ ਐਡਾ ਪ੍ਰੇਮ ਜਾਗਿਆ ਕਿ ਦੋਪਹਿਰ ਤੱਕ ਜਮਨਾ ਕਿਨਾਰੇ ਬੈਠੇ ਪਿਛਲੇ ਬੀਤ ਚੁੱਕੇ ਅਵਤਾਰ ਆਦਿਕ ਦੀ ਕਥਾ ਛੰਦਾਬੰਦੀ ਵਿੱਚ ਰਚਦੇ ਰਹਿੰਦੇ। ਏਸ ਤੋਂ ਬਿਨਾਂ ਹੋਰ ਜਾਪ ਜੀਅਕਾਲ ਉਸਤਤਆਦਿਕ ਬਾਣੀ ਭੀ ਉਚਾਰਨ ਕਰਦੇ ਰਹਿੰਦੇ, ਕਿਉਂ ਗੁਰੂ ਜੀ ਪਾਸ ਕਵੀਸ਼ਰਾਂ ਦਾ ਸਮੁਦਾਇ ਰਹਿਣੇ ਕਰ ਸ਼ਸਤਰ ਵਿੱਦਯਾ ਵਾਂਙੂ ਕਾਵਯ ਵਿੱਦਯਾ ਦੀ ਚਰਚਾ ਦਾ ਪ੍ਰਚਾਰ ਭੀ ਬਹੁਤ ਬਣਿਆ ਰਹਿੰਦਾ ਸੀ। ਗੁਰੂ ਜੀ ਦੇ ਸਿੱਖ ਤੇ ਸੌਦਾਗਰ ਅਰ ਰਾਠ ਲੋਕ ਬਹਾਦਰ ਘੋੜੇ, ਹਥਯਾਰ, ਬਸਤ੍ਰਾਦਿਕ ਚੀਜ਼ਾਂ ਚੰਗੀਆਂ ਤੋਂ ਚੰਗੀਆਂ ਲਿਆ ਕਰ ਬਹੁਤ ਦਿੰਦੇ ਸਨ। ਚਸ਼ਮੇ ਦੇ ਜਲ ਵਾਂਯੂੰ ਆਮਦਨੀ ਖ਼ਰਚ ਬਣਿਆ ਰਹਿੰਦਾ ਸੀ। ਡੂੰਗ ਜੀ ਰਾਜਪੂਤ ਖੇਤੜੀ ਵਾਲਾ, ਊਦਾ ਚੈਨ ਪੁਰੀਆ, ਭਾਗੂ ਸਿੰਘ, ਬਚਿੱਤ੍ਰ ਸਿੰਘ ਰਠੋੜ, ਚੌਪਾ ਸਿੰਘ ਏਹ ਸਭ ਛੱਤ੍ਰੀ ਰਾਜਪੂਤ ਉੱਘੇ ਧਾੜਵੀ ਸ਼ਾਹੀ ਬਾਗ਼ੀ ਸ਼ਾਹੀ ਹਾਕਮਾਂ ਦੇ ਸਤਾਏ ਹੋਏ ਆਪਣੇ ਸਾਥੀ ਸੂਰਬੀਰਾਂ ਦੇ ਸਮੇਤ ਗੁਰੂ ਜੀ ਪਾਸ ਆ ਰਹੇ ਸਨ, ਕਿਉਂਕਿ ਔਰੰਗਜੇਬ ਤੋਂ ਡਰਦਾ ਹੋਰ ਕੋਈ ਰਾਜਾ ਨਵਾਬ ਇਜੇਹੇ ਲੋਕਾਂ ਨੂੰ ਪਨਾਹ ਨਹੀਂ ਦਿੰਦਾ ਸੀ।
ਕਪਾਲ ਮੋਚਨ ਤੀਰਥ ਤੇ ਰਾਜਪੂਤ ਬਾਗ਼ੀ ਆਂ ਨੂੰਪ ਨਾਹ
ਸ੍ਰੀ ਗੁਰੂ ਗੋਬਿੰਦ ਸਿੰਘ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੨੪ / ੧੩੫
ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।
ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗