ਬੁੱਧੂਸ਼ਾਹ ਦਾ ਮਿਲਨਾ ਤੇ ਜੈਦਰਬ ਦਾ ਉਧਾਰ

ਸ੍ਰੀ ਗੁਰੂ ਗੋਬਿੰਦ ਸਿੰਘ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੨੨ / ੧੩੫

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਇਸ ਭਾਗ ਵਿਚ ਸੰਮਤ ੧੭੪੨

ਮੁੱਖ ਘਟਨਾਵਾਂ

ਏਸੇ ਸਮੇਂ ਪੀਰ ਬੁੱਧੂਸ਼ਾਹ ਸੱਯਦ ਬੁੱਧੂਸ਼ਾਹ ਸਢੌਰੇ ਵਾਲਾ ਜਾਗੀਰਦਾਰ ਆਪਣੇ ਮੁਰੀਦਾਂ ਤੋਂ ਕਾਰ ਭੇਟ ਲੈਂਦਾ ਹੋਯਾ ਗੁਰੂ ਜੀ ਦੀ ਮਹਿਮਾ ਸੁਣ, ਦੀਦਾਰ ਕਰਨ ਲਈ ਪਾਉਂਟੇ ਆਯਾ। ਗੁਰੂ ਜੀ ਨਾਲ ਦਸਤਪੰਜਾ ਲੈਣ ਸਮੇਂ ਓਸ ਨੇ ਪੱਕ ਜਾਣ ਲੀਤਾ ਕਿ ਏਹ ਗੁਰੂ ਗੁਰੂ ਨਾਨਕ ਜੀ ਦਾ ਸਰੂਪ ਸਰਬ ਸ਼ਕਤੀਵਾਨ ਹੈ। ਸਗੋਂ ਗੁਰੂ ਜੀ ਦੀ ਜ਼ਾਹਰੀ ਤੇ ਬਾਤਨੀ ਸਮਰੱਥਾ ਵੇਖ ਕੇ ਦੰਗ ਰਹਿ ਗਿਆ। ਅਰ ਜਿੰਨੇ ਪ੍ਰਸ਼ਨ ਓਨ ਮਾਰਫਤ ਚੌਥੇ ਪਦ ਦੇ ਕੀਤੇ, ਸਭ ਦੇ ਉੱਤਰ ਗੁਰੂ ਜੀ ਨੇ ਅਜਿਹੇ ਜ਼ੋਰ ਦੇ ਭਰੇ ਹੋਏ ਦਿੱਤੇ ਕਿ ਜਿਸ ਤੋਂ ਉਸ ਦੀ ਧਰ ਟਿਕਾਣੇ ਹੋ ਗਈ। ਯੱਦਪਿ ਬੁੱਧੂਸ਼ਾਹ ਭੀ ਵਡਾ ਭਾਰੀ ਅਜ਼ਮਤੀ ਪੀਰ ਮਸ਼ਹੂਰ ਸੀ, ਪਰ ਧੀਂਗ ਉੱਤੇ ਧੀਂਗ ਹੋਣ ਵਾਂਙੂੰ ਗੁਰੂ ਜੀ ਦੀ ਆਤਮਕ ਸ਼ਕਤੀ ਅਤਯੰਤ ਅਧਕ ਵੇਖ ਕੇ ਬੜਾ ਸ਼ਰਧਾਵਾਨ ਹੋ ਗਿਆ। ਕਈ ਦਿਨ ਗੁਰੂ ਜੀ ਪਾਸ ਠਹਿਰ ਕੇ ਸਤਸੰਗ ਤੇ ਸੈਰ ਸ਼ਿਕਾਰ ਕਰਦਾ ਰਿਹਾ। ਪ੍ਰਸ਼ਾਦ ਸਭ ਨੂੰ ਗੁਰੂ ਕੇ ਲੰਗਰੋਂ ਬਾਂਛਿਤ ਮਿਲਦਾ ਹੀ ਸੀ, ਜਿਸ ਖ਼ਰਚ ਨੂੰ ਵੇਖ ਕੇ ਰਾਜਾ ਪਰਜਾ, ਪੀਰ ਫ਼ਕੀਰ ਸਭ ਹੈਰਾਨ ਹੋ ਕੇ ਆਖਦੇ ਸੇ ਕਿ ਐਨੀਂ ਦੌਲਤ ਕਿੱਥੋਂ ਆਉਂਦੀ ਹੈ? ਰਾਜੇ ਮੇਦਨੀ ਪ੍ਰਕਾਸ਼ ਦੇ ਬੇਟਾ ਕੋਈ ਨਹੀਂ ਸੀ। ਗੁਰੂ ਜੀ ਦੀ ਦਇਆ ਨਾਲ ਅੱਸੂ ਸੰਮਤ ੧੭੪੨ ਬਿਕ੍ਰਮੀ ਨੂੰ ਬੇਟਾ ਪੈਦਾ ਹੋਯਾ, ਜਿਸ ਕਰ ਕੇ ਰਾਜੇ ਦੀ ਸਰਧਾ ਰਾਣੀਆਂ ਸਮੇਤ ਵਧ ਗਈ। ਓਸ ਖ਼ੁਸ਼ੀ ਵਿੱਚ ਬੁੱਧੂਸ਼ਾਹ, ਰਾਜਾ ਫਤੇਸ਼ਾਹ, ਮੇਦਨੀ ਪ੍ਰਕਾਸ਼ ਤੇ ਗੁਰੂ ਸਾਹਿਬ ਜੀ ਪਾਉਂਟੇ ਠਹਿਰ ਕੇ ਕਈ ਦਿਨ ਸ਼ਿਕਾਰ ਖੇਡਦੇ ਤੇ ਰਾਗ ਰੰਗ ਦੇਖਦੇ ਰਹੇ। ਓਨ੍ਹਾਂ ਦਿਨਾਂ ਵਿੱਚ ਹੀ ਫਤੇਸ਼ਾਹ ਦੇ ਘਰ ਪੁੱਤ੍ਰ ਹੋਣ ਦੀ ਖ਼ੁਸ਼ਖਬਰੀ ਸੁਣ ਕੇ ਹੋਰ ਵਧੇਰੇ ਆਨੰਦ ਵਧ ਗਿਆ, ਜਿਸ ਤੋਂ ਅਨੇਕ ਪਰਬਤੀ ਰਾਜੇ ਰਾਣੇ ਗੁਰੂ ਕੀ ਕ੍ਰਿਪਾ ਦੇ ਉਮੈਦਵਾਰ ਹੋ, ਸੇਵਾ ਕਰਨ ਲਗ ਪਏ। ਗੁਰੂ ਕਾ ਪ੍ਰਤਾਪ, ਰਾਮਰਾਇ ਦਾ ਮੇਲ, ਰਾਜਯਾਂ ਦੀ ਸ਼ਰਧਾ ਸੁਣ ਕੇ ਗੁਰੂ ਕੇ ਸਿੱਖ ਬੜੇ ਖ਼ੁਸ਼ ਹੋਏ, ਦੇਸ਼ ਦੇਸ਼ਾਂਤ੍ਰਾਂ ਤੋਂ ਬਹੁਤ ਭੇਟਾ ਲੈ ਕੇ ਆਉਣ ਲੱਗੇ ਤੇ ਮਨੋਕਾਮਨਾ ਪਾਵਣ ਲੱਗੇ। ਜਿੰਨਾਂ ਵਧੇਰੇ ਧਨ ਆਵੇ, ਗੁਰੂ ਜੀ ਉਤਨਾਂ ਹੀ ਖ਼ਰਚ ਵਧਾਉਂਦੇ ਰਹੇ। ਏਹ ਸਮੇਂ ਇੱਕ ਦਿਨ ਸ਼ਿਕਾਰ ਵਿੱਚ ਗੁਰੂ ਜੀ ਨੇ ਵੱਡਾ ਭਾਰਾ ਸ਼ੇਰ ਦਾ ਸ਼ਿਕਾਰ ਭਯਾਨਕ ਕੇਹਰ; ਜਿਸ ਨੇ ਅਨੇਕ ਸੂਰਬੀਰ ਸ਼ਿਕਾਰੀਆਂ ਦਾ ਸ਼ਿਕਾਰ ਕੀਤਾ ਸੀ, ਸ਼ਮਸ਼ੇਰ ਨਾਲ ਮਾਰਿਆ। ਉਸ ਦੀ ਡਰਾਉਣੀ ਸ਼ਕਲ ਨੂੰ ਦੇਖ ਦੇਖ ਬੁੱਧੂਸ਼ਾਹ ਤੇ ਰਾਜੇ ਅਸਚਰਜ ਸਨ। ਤਦੋਂ ਨੂੰ ਓਹੋ ਸ਼ੇਰ ਦੇਵਤਾ ਬਣ ਗੁਰੂ ਜੀ ਦੀ ਉਸਤਤੀ ਕਰਨ ਲੱਗਾ। ਜਿਸ ਤੋਂ ਹੋਰ ਭੀ ਵਧੇਰੇ ਅਚੰਭੇ ਨੂੰ ਪ੍ਰਾਪਤ ਹੋ ਕੇ ਰਾਜੇ ਮੇਦਨੀ ਪ੍ਰਕਾਸ਼ ਨੇ ਪੁੱਛਿਆਤੂੰ ਕੌਣ ਹੈਂਤਾਂ ਓਨ ਆਖਿਆਮੈਂ ਪਹਿਲੇ ਜੈਦਰਥ ਨਾਮ ਰਾਜਾ ਸਾਂ। ਮਹਾਂਭਾਰਤ ਦੇ ਜੰਗ ਵਿੱਚ ਅਭਿਮੱਨਯੂ ਆਦਿਕ ਅਨੇਕ ਜੋਧਿਆਂ ਨੂੰ ਛਲ ਵਲ ਕਰ ਕੇ ਮਾਰਦਾ ਰਿਹਾ ਸੀ, ਜਿਸ ਦਾ ਫ਼ਲ ਮੈਨੂੰ ਏਹੋ ਜੇਹੀਆਂ ਚੰਦਰੀਆਂ ਤਾਮਸੀ ਜੂਨਾਂ ਮਿਲਦੀਆਂ ਰਹੀਆਂ। ਹੁਣ ਏਹ ਗੁਰੂ ਸਾਹਿਬ ਜੋ ਸਾਖਯਾਤ ਅਕਾਲ ਪੁਰਖ ਦਾ ਪੁੱਤ੍ਰ ਹੈ, ਏਹਨਾਂ ਦੇ ਹੱਥੋਂ ਮੇਰੀ ਤਾਮਸੀ ਜੋਨ ਕੱਟ ਗਈ। ਹੁਣ ਮੈਂ ਦੇਵਤਾ ਬਣ ਕੇ ਬੈਕੁੰਠ ਨੂੰ ਚੱਲਿਆ ਹਾਂ। ਹਮੇਸ਼ਾਂ ਓਥੇ ਹੀ ਨਿਵਾਸ ਕਰਾਂਗਾ।ਏਨ੍ਹਾਂ ਕਹਿ ਕੇ ਓਹ ਬਿਬਾਨ ਪਰ ਬੈਠ ਅਕਾਸ਼ ਵਿੱਚ ਐਉਂ ਚਮਕਦਾ ਚਲਾ ਗਿਆ, ਜੀਕੂੰ ਬੁਰਜ ਚੜ੍ਹਦਾ ਜਾਂਦਾ ਹੈ। ਏਹ ਚਰਿੱਤ੍ਰ ਦੇਖ ਕੇ ਰਾਜੇ ਤੇ ਪੀਰ ਬੁੱਧੂਸ਼ਾਹ ਆਦਿਕ ਸਭ ਲੋਕ ਅਸਚਰਜ ਰਹਿ ਗਏ। ਓਸ ਦਿਨ ਤੋਂ ਸਤਗੁਰੂ ਸਾਹਿਬ ਜੀ ਨੂੰ ਪ੍ਰਤੱਖ ਈਸ਼੍ਵਰ ਸਮਝ ਕੇ ਗੁਰੂ ਜੀ ਦੇ ਬਚਨਾਂ ਤੇ ਭਰੋਸਾ ਰੱਖਣ ਲੱਗ ਪਏ। ਏਸੇ ਪ੍ਰਕਾਰ ਅਪਾਰ ਦਿਨ ਸ਼ਿਕਾਰ ਸਤਸੰਗ ਦਾ ਆਨੰਦ ਲੈਂਦੇ ਰਹੇ। ਬੁੱਧੂਸ਼ਾਹ ਗੁਰੂ ਜੀ ਦੀ ਮਹਿਮਾ ਕਰਦਾ ਹੋਯਾ ਵਿਦਾ ਹੋਯਾ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗