ਪਾਉਂਟੇ ਦੀ ਨੀਂਹ ਅਰ ਰਾਮਰਾਇ ਜੀ ਦਾ ਮਿਲਾਪ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੨੧ / ੧੩੫

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਇਸ ਭਾਗ ਵਿਚ ਸੰਮਤ ੧੭੪੨

ਮੁੱਖ ਘਟਨਾਵਾਂ

ਏਹ ਬਚਨ ਰਾਮਰਾਇ ਜੀ ਦੇ ਸੁਣ, ਰਾਜੇ ਗੜਵਾਲੀਏ ਨੇ ਡਰ ਕੇ ਜਿਤਨੇ ਪਿੰਡ ਨਾਹਣ ਵਾਲੇ ਦੇ ਦਬਾ ਰੱਖੇ ਸਨ, ਸਭ ਛੱਡ ਦਿੱਤੇ। ਏਹ ਗਲ ਸੁਣ ਕੇ ਨਾਹਣੀਆਂ ਰਾਜਾ ਬਹੁਤ ਖ਼ੁਸ਼ੀ ਹੋਯਾ ਅਤੇ ਦਸਮ ਪਾਤਸ਼ਾਹ ਕਲਗੀਧਰ ਜੀ ਦੀ ਅਧਕ ਸੇਵਾ ਕਰਨ ਲੱਗਾ। ਫੇਰ ਤਾਂ ਗੁਰੂ ਜੀ ਨੇ ਮਾਮੇ ਕ੍ਰਿਪਾਲ ਚੰਦ ਨੂੰ ਰੈਵਾਰਾ ਪਕਾ ਕੇ ਰਾਜੇ ਗੁਰੂ ਜੀ ਨੇ ਰਾਜਾ ਫਤੇਸ਼ਾਹ ਤੇ ਮੇਦਨੀ ਪ੍ਰਕਾਸ਼ ਦੀ ਸੁਲ੍ਹਾ ਕਰਾਈ ਫਤੇਸ਼ਾਹ ਤੇ ਮੇਦਨੀ ਪ੍ਰਕਾਸ਼ ਦੀ ਆਪਸ ਵਿੱਚ ਪੱਕੀ ਮਿਤ੍ਰਾਚਾਰੀ ਕਰਾ ਦਿੱਤੀ। ਜਿਸ ਤੋਂ ਓਹ ਦੋਵੇਂ ਰਾਜੇ ਗੁਰੂ ਜੀ ਦੇ ਅਹਿਸਾਨਮੰਦ ਹੋ ਕੇ ਸੇਵਾ ਕਰਨ ਲੱਗ ਪਏ। ਏਸੇ ਖ਼ੁਸ਼ੀ ਵਿੱਚ ਰਾਜੇ ਨੇ ਜਿੱਥੇ ਗੁਰੂ ਜੀ ਉੱਤਰੇ ਹੋਏ ਸਨ

ਅਪਣੇ ਹੱਥ ਨਾਲ ਇੱਕ ਝੰਡਾ ਗਡਾ ਕੇ ਗੁਰੂ ਜੀ ਦੀ ਯਾਦਗਾਰ ਕਾਇਮ ਕਰ ਦਿੱਤੀ, ਜੋ ਹੁਣ ਤੱਕ ਹੈ ਅਰ ਸਤਸੰਗ ਸੇਵਾ ਕਰਨ ਲੱਗਾ। ਸਗੋਂ ਗੁਰੂ ਜੀ ਨੂੰ ਹਮੇਸ਼ਾਂ ਆਪਣੇ ਰਾਜ ਵਿੱਚ ਰੱਖਣ ਲਈ ਇੱਕ ਦਿਨ ਬੇਨਤੀ ਕੀਤੀ ਕਿ ਮਹਾਰਾਜ! ਜੀਕੂੰ ਕਹਿਲੂਰ ਦੀ ਦੂਣ ਵਿੱਚ ਆਪ ਦੇ ਪਿਤਾ ਗੁਰੂ ਜੀ ਨੇ ਅਨੰਦਪੁਰ ਨਗਰ ਵਸਾਇਆ ਹੈ, ਤਿਉਂ ਸਰਮੌਰ ਦੀ ਦੂਣ ਵਿੱਚ ਭੀ ਇੱਕ ਨਗਰ ਵਸਾ ਕਰ ਤੁਸੀਂ ਕਦੇ ਆਨੰਦਪੁਰ ਕਦੇ ਏਥੇ ਨਿਵਾਸ ਕੀਤਾ ਕਰੋ। ਜਿਸ ਤੋਂ ਸਾਨੂੰ ਆਪ ਦੇ ਦਰਸ਼ਨ ਸਤਸੰਗ ਦਾ ਲਾਭ ਹਮੇਸ਼ਾਂ ਹੁੰਦਾ ਰਹੇ। ਰਾਜੇ ਦਾ ਪ੍ਰੇਮ ਵੇਖ ਕੇ ਪ੍ਰਾਰਥਨਾਂ ਮੰਨ, ਗੁਰੂ ਜੀ ਨੇ ਜਮਨਾ ਕਿਨਾਰੇ ਇੱਕ ਬੜੀ ਚੰਗੀ ਜਮੀਨ ਤੇ ਜੰਗਲ ਪਸੰਦ ਕਰ ਕੇ ਮਘਰ ਮਹੀਨੇ ਪਾਉਂਟੇ ਦੀ ਨੀਂਹ ਗੜ੍ਹ ਪਾਉਂਟੇ ਦੀ ਨੀਉਂ ਰੱਖੀ। ਪੈਰ ਟਿਕਣੇ ਦੀ ਜਗ੍ਹਾਂ ਨੂੰ ਪਾਉਂਟਾ ਆਖੀਦਾ ਸੀ, ਏਸ ਲਈ ਓਸ ਨਗਰ ਦਾ ਨਾਉਂ ਪਾਉਂਟਾ ਰੱਖਯਾ ਹੈ। ਰਾਜੇ ਨੇ ਬਹੁਤ ਸਾਰੇ ਪੱਥਰਘਾੜ ਰਾਜ ਮਜੂਰ ਲਗਾ ਕੇ ਥੋੜ੍ਹੇ ਹੀ ਚਿਰ ਵਿੱਚ ਗੜ੍ਹ ਪਾਉਂਟੇ ਦੀ ਸ਼ਕਲ ਤੇ ਗੁਰੂ ਜੀ ਦੇ ਨਿਵਾਸ ਲਈ ਹਵੇਲੀ ਬਣਵਾ ਦਿੱਤੀ, ਜਿਸ ਦੇ ਨਿਸ਼ਾਨ ਹੁਣ ਤੱਕ ਪ੍ਰਤੱਖ ਹਨ। ਓਥੇ ਨਿਵਾਸ ਕਰ ਕੇ ਸ਼ਿਕਾਰ ਦੀ ਤੇ ਹੋਰ ਅਨੇਕ ਪ੍ਰਕਾਰ ਦੀ ਕ੍ਰੀੜਾ ਜਮਨਾ ਕੰਢੇ ਕਰਨ ਦੀ ਮੌਜ ਕਰਨ ਲਗੇ। ਕਿਉਂਕਿ ਗੁਰੂ ਜੀ ਨੂੰ ਸ਼ਸਤ੍ਰ ਵਿੱਦਯਾ ਸ਼ਿਕਾਰ ਦਾ ਬਹੁਤ ਸ਼ੌਕ ਸੀ ਤੇ ਓਸ ਜੰਗਲ ਵਿੱਚ ਸੂਰ, ਪਾੜੇ, ਮ੍ਰਿਗ, ਸਹੇ, ਬਾਰਾਸਿੰਙੇ, ਰਿੱਛ, ਸ਼ੇਰ, ਹਾਥੀ ਬਹੁਤ ਰਹਿੰਦੇ ਸਨ। ਹੁਣ ਗੁਰੂ ਜੀ ਦਾ ਪਾਉਂਟੇ ਵਿੱਚ ਠਹਿਰਨਾ ਸੁਣ ਕੇ ਸੰਗਤਾਂ ਭੀ ਓਸੇ ਥਾਂ ਗੁਰੂ ਜੀ ਦੇ ਦਰਸ਼ਨ ਵਾਸਤੇ ਆਉਣ ਲੱਗ ਪਈਆਂ ਤੇ ਨਜ਼ਰ ਭੇਟਾ ਭੀ ਬਹੁਤ ਆਉਣ ਲੱਗੀ। ਲੰਗਰ ਹਰ ਵੇਲੇ ਵਰਤਦਾ ਰਹੇ। ਰਾਜਾ ਫਤੇਸ਼ਾਹ ਤੇ ਰਾਜਾ ਮੇਦਨੀ ਪ੍ਰਕਾਸ਼ ਭੀ ਬਹੁਤ ਬਹੁਤ ਦਿਨ ਓਥੇ ਰਹਿ ਕੇ ਸੈਰ ਸ਼ਿਕਾਰ ਕਰਦੇ ਰਹਿੰਦੇ, ਜਿਸ ਤੋਂ ਓਨ੍ਹਾਂ ਦੀ ਪ੍ਰੀਤੀ ਦਾ ਵਰਤਾਰਾ ਗੁਰੂ ਜੀ ਨਾਲ ਬਹੁਤ ਵਧ ਗਿਆ। ਫ

ਰ ਤਾਂ ਗੁਰੂ ਜੀ ਦਾ ਅਧਿਕ ਪ੍ਰਤਾਪ ਵੇਖ ਸੁਣ ਕੇ ਰਾਮਰਾਇ ਜੀ ਨੂੰ ਵਧੇਰੇ ਡਰ ਹੋ ਗਿਆ। ਕਿਉਂਕਿ ਓਸੇ ਨੇ ਔਰੰਗਜ਼ੇਬ ਨੂੰ ਕਹਿ ਕੇ ਅੱਠਵੇਂ, ਨੌਵੇਂ ਗੁਰੂ ਜੀ ਨੂੰ ਦਿੱਲੀ ਬੁਲਵਾਇਆ ਸੀ, ਜਿੱਥੇ ਓਨ੍ਹਾਂ ਨੇ ਹਿੰਦੂ ਧਰਮ ਦੀ ਰੱਖਯਾ ਲਈ ਸੀਸ ਦੇ ਦਿੱਤੇ ਪਰ ਔਰੰਗੇ ਦੇ ਕਹੇ ਧਰਮ ਨਾ ਛਡਿਆ। ਜਿਕੂੰ ਅਪਣੀ ਕਰਤੂਤ ਦਾ ਅਤਯੰਤ ਭੈ ਸੀ। ਤਾਂ ਹੀ ਓਸ ਨੇ ਕਈ ਵਾਰੀ ਅਪਣੇ ਮਸੰਦਾਂ ਪਾਸ ਏਹ ਗੱਲ ਆਖੀ ਕਿ ਗੁਰੂ ਗੋਬਿੰਦ ਸਿੰਘ ਜੀ ਬੜੇ ਬਲੀ ਪ੍ਰਤਾਪੀ ਸ਼ਕਤੀ ਵਾਲੇ ਯੋਧੇ ਸੁਣੀਂਦੇ ਹਨ ਅਤੇ ਫੌਜ ਭੀ ਓਨ੍ਹਾਂ ਪਾਸ ਚੁਣੇ ਹੋਏ ਬਹਾਦਰਾਂ ਦੀ ਹੈ। ਐਸਾ ਨਾ ਹੋਵੇ ਜੇ ਕਦੇ ਪਿਛਲਾ ਵੈਰ ਚਿਤਾਰ ਕੇ ਸਾਡੇ ਨਾਲ ਕੋਈ ਖਰਾਬੀ ਕਰਨ। ਤਾਂ ਤੇ ਉਨ੍ਹਾਂ ਨਾਲ ਮੇਲ ਕਰ ਲੈਣਾ ਚੰਗਾ ਹੈ। ਏਹ ਗੱਲ ਸੁਣ ਕੇ ਭਾਵੇਂ ਭਾਈ ਬਹਿਲੋ ਦੇ ਪੋਤ੍ਰੇ ਗੁਰਦਾਸ ਮਸੰਦ ਗੁਰਦਾਸ ਮਸੰਦ ਦੇ ਹੰਕਾਰ ਵਾਲੇ ਵਚਨ ਨੇ ਇੱਕ ਦਿਨ ਛਾਤੀ ਠੋਕ ਕੇ ਆਖਯਾ ਸੀ ਕਿ ਸਾਡੇ ਜੀਉਂਦਿਆਂ ਕੀ ਮਜਾਲ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਤੁਸਾਂ ਵੱਲ ਕੌੜੀ ਅੱਖ ਕਰ ਕੇ ਵੇਖ ਸਕੇ? ਮੇਰੇ ਭਾਈ ਤਾਰੇ ਦੇ ਤੀਰ ਜਦ ਕੜਾਹੇ ਤੇ ਹਾਥੀਆਂ ਵਿੱਚ ਦੀ ਸੁੱਕੇ ਪਾਰ ਬੋਲਦੇ ਹਨ, ਤਾਂ ਹੋਰ ਕੌਣ ਓਨ੍ਹਾਂ ਅੱਗੇ ਠਹਿਰੇਗਾ? ਫੇਰ ਔਰੰਗਜ਼ੇਬ ਦੀ ਬਾਦਸ਼ਾਹੀ ਵਿੱਚ ਜੋ ਤੁਹਾਡਾ ਮੁਰੀਦ ਹੋ ਰਿਹਾ ਹੈ, ਤੁਸਾਂ ਵੱਲ ਕੌਣ ਤੱਕਨ

( ਵਾਲਾ ਹੈ? ਏਹ ਹੰਕਾਰ ਦੀ ਗੱਲ ਸੁਣ ਕੇ ਪਾਸੋਂ ਜਾਦੋ ਰਾਇ ਮਸੰਦ ਨੇ ਬੇਨਤੀ ਕੀਤੀਸੱਚੇ ਪਾਤਸ਼ਾਹ! ਆਪ ਕਿਸੇ ਗਲ ਦਾ ਜ਼ਰਾ ਭਰ ਤੌਖਲਾ ਨਾ ਕਰੋ। ਗੁਰੂ ਗੋਬਿੰਦ ਸਿੰਘ ਜੀ ਓਸੇ ਗੁਰੂ ਅਰਜਨ ਦੇਵ ਜੀ ਅਰ ਗੁਰੂ ਤੇਗ ਬਹਾਦਰ ਜੀ ਦੇ ਗੱਦੀ ਨਸ਼ੀਨ ਹਨ, ਜਿਨ੍ਹਾਂ ਨੇ ਅਨੇਕ ਕਸ਼ਟ ਸਹਾਰ ਕੇ ਸੀਸ ਦੇ ਦਿੱਤੇ ਪਰ ਵਿਰੋਧੀਆਂ ਦਾ ਭੀ ਬੁਰਾ ਨਾ ਤੱਕਿਆ। ਫੇਰ ਏਹ ਗੁਰੂ ਤੁਹਾਡੇ ਨਾਲ ਕਿਉਂ ਵਿਗਾੜਨਗੇ ਜੋ ਬ੍ਰਹਮ ਗਿਯਾਨੀ ਹੋਣ ਕਰ ਕੇ ਸਭ ਨੂੰ ਅਪਣੇ ਅੰਗ ਸਮਝਦੇ ਹਨ? ਭਾਵੇਂ ਏਹ ਗੁਰੂ ਉਮਰ ਦੇ ਛੋਟੇ ਹਨ; ਪਰ ਧੀਰਜ, ਖਿਮਾਂ, ਸਮਤਾਦਿਕ ਗੁਣਾਂ ਵਿੱਚ ਸਭ ਤੋਂ ਵੱਡੇ ਹਨ। ਸਗੋਂ ਤੁਹਾਨੂੰ ਚਾਹੀਦਾ ਹੈ ਕਿ ਓਨ੍ਹਾਂ ਨੂੰ ਅਪਣੇ ਚਾਚਾ ਜੀ ਦਾ ਗੱਦੀ ਨਸ਼ੀਨ ਸਮਝ ਕੇ ਮੇਲ ਰੱਖਣ ਦਾ ਉਪਾਉ ਕਰਨਾ। ਕਿਉਂਕਿ: ਮਿਲਬੇ ਕੀ ਮਹਿਮਾ ਬਰਨਿ ਨ ਸਾਕਉ ਨਾਨਕ ਪਰੈ ਪਰੀਲਾ ॥੨॥ (ਗੂਜਰੀ, ਮਃ ੫ - ੪੯੮) ਜਾਦੋ ਰਾਇ ਦੇ ਧਰਮ ਨੀਤੀ ਪੂਰਤ ਬਚਨ ਸੁਣ ਕੇ ਜਦ ਰਾਮਰਾਇ ਜੀ ਨੇ ਗੁਪਤ ਦੂਤ ਦਸਮ ਪਾਤਸ਼ਾਹੀ ਜੀ ਦੀ ਸਭਾ ਵਿੱਚ ਭੇਜ ਕੇ ਚੰਗੀ ਤਰ੍ਹਾਂ ਗੁਰੂ ਜੀ ਨੂੰ ਦ੍ਵੈਖ ਤੋਂ ਰਹਿਤ ਸ਼ਾਂਤ ਚਿਤ ਪ੍ਰੀਖਯਾ ਕਰ ਲੀਤਾ, ਤਦ ਦਰਸ਼ਨ ਤੇ ਮਿਲਣ ਦੀ ਇੱਛਾ ਪ੍ਰਗਟ ਕਰ ਕੇ ਗੁਰੂ ਜੀ ਪਾਸ ਏਹ ਸਨੇਹਾ ਭੇਜਿਆ ਕਿ ਮੈਨੂੰ ਧੀਰਮੱਲ ਜੇਹਾ ਨਾ ਸਮਝਣਾ। ਚਾਚਾ ਜੀ! ਮੈਂ ਤਾਂ ਆਪ ਦਾ ਦਾਸ ਹਾਂ, ਸਗੋਂ ਮਿਲ ਕੇ ਏਕਾਂਤ ਵਿੱਚ ਗੱਲਾਂ ਕਰਨਾ ਚਾਹੁੰਦਾ ਹਾਂ। ਰਾਮਰਾਇ ਜੀ ਦੇ ਏਸ ਸੰਦੇਸੇ ਨੂੰ ਗੁਰੂ ਜੀ ਨੇ ਬੜੀ ਖ਼ੁਸ਼ੀ ਨਾਲ ਮੰਨ ਕੇ ਕਹਿ ਭੇਜਿਆ ਕਿ ਏਹ ਤੁਸਾਡਾ ਘਰ ਹੈ। ਜਦ

ਚਾਹੋ ਆ ਜਾਓ। ਸਾਡਾ ਰਾਗ ਰੋਖ ਕਿਸੇ ਪ੍ਰਕਾਰ ਦਾ ਭੀ ਕਿਸੇ ਨਾਲ ਨਹੀਂ। ਵਿਹਾਰ ਵਿੱਚ ਟੇਢੇ ਨਾਲ ਟੇਢੇ, ਸਿੱਧੇ ਨਾਲ ਸਿੱਧੇ ਹੋਣਾ ਪੈਂਦਾ ਹੈ। ਯਥਾਸਠੰ ਪ੍ਰਤੀ ਸਠੰ ਕੁਰਯਾਤ ਸਾਦਰੰ ਪ੍ਰਤੀ ਸਾਦਰਾਸ੍ਰੀ ਕਲਗੀਧਰ ਜੀ ਦਾ ਸਾਫ਼ ਸੁਭਾਵ ਦੇਖ ਕੇ ਰਾਮਰਾਇ ਜੀ ਗੁਰੂ ਜੀ ਨੂੰ ਮਿਲਣ ਆਇਆ ਵੈਸਾਖ ਸੰਮਤ ੧੭੪੨ ਬਿਕ੍ਰਮੀ ਨੂੰ ਰਾਮਰਾਇ ਆਪਣੀ ਸੰਗਤ ਦਾ ਦੋ ਸੌ ਆਦਮੀ ਲੈ ਕੇ ਗੁਰੂ ਜੀ ਦੇ ਮਿਲਣ ਲਈ ਜਮਨਾ ਕਿਨਾਰੇ ਆ ਉੱਤਰਯਾ ਤੇ ਕਿਸ਼ਤੀ ਵਿੱਚ ਦਰਸ਼ਨ ਹੋਣਾ ਨਿਯਤ ਹੋਯਾ। ਦੂਜੇ ਦਿਨ ਸ਼ਸਤ੍ਰ ਬਸਤ੍ਰ ਸਜ

ਸਜਾ ਕੇ ਦੋਨੋਂ ਸਾਹਿਬ ਆਪਣੇ ਇੱਕ ਇੱਕ ਮੁਸਾਹਿਬ ਸਮੇਤ ਕਿਸ਼ਤੀਆਂ ਵਿੱਚ ਸਵਾਰ ਹੋ ਦਰਯਾ ਜਮਨਾ ਵਿੱਚ ਖ਼ੁਸ਼ੀ ਹੋ ਕੇ ਮਿਲੇ। ਰਾਮਰਾਇ ਆਪਣੀ ਕਿਸ਼ਤੀ ਛੱਡ ਕੇ ਗੁਰੂ ਸਾਹਿਬ ਜੀ ਦੀ ਕਿਸ਼ਤੀ ਵਿੱਚ ਆ ਗਿਆ। ਗੁਰੂ ਜੀ ਨੂੰ ਆਪਣਾ ਚਾਚਾ ਗੱਦੀ ਨਸ਼ੀਨ ਨਿਸਕਪਟ ਹਸਮੁਖ ਵੇਖ ਕੇ ਸਾਦਰ ਬਠਾਇਆ ਤੇ ਇੱਕ ਮਾਲਾ ਅਮੋਲਕ ਮੋਤੀਆਂ ਦੀ ਨਜ਼ਰ ਭੇਟ ਕੀਤੀ। ਫੇਰ ਮੁਸਾਹਿਬ ਭੀ ਦੂਰ ਛੱਡ ਦਿੱਤੇ। ਦੋਵੇਂ ਕੱਲੇ ਹੀ ਬਾਤਾਂ ਕਰਦੇ ਰਹੇ। ਰਾਮਰਾਇ ਜੀ ਨੇ ਆਪਣੇ ਮਸੰਦਾਂ ਦੀ ਬੇਈਮਾਨੀ ਤੇ ਜਬਰੀ ਸੁਣਾਈ ਤਾਂ ਗੁਰੂ ਜੀ ਨੇ ਕਿਹਾਤੁਹਾਨੂੰ ਮਾਲੀ ਵਾਂਙੂੰ ਚਾਹੀਦਾ ਹੈ ਕਿ ਬਹੁਤ ਵਧੇ ਹੋਏ ਨਿਸਫ਼ਲ ਬ੍ਰਿਛ ਨੂੰ ਕੱਟ ਸਿੱਟਣਾ ਤੇ ਝੰੁਡ ਬੰਨ੍ਹੇ ਹੋਏ ਨੂੰ ਵੱਖੇਰ ਦੇਣਾ। ਆਪ ਰਤਾ ਫ਼ਿਕਰ ਨਾ ਕਰੋ। ਮੈਂ ਸਭ ਦਾ ਸੁਧਾਰ ਵੇਲੇ ਸਿਰ ਕਰ ਛੱਡਾਂਗਾ।ਓਸ ਸਮੇਂ ਗੁਰੂ ਜੀ ਦੇ ਸੇਵਕ ਤਾਂ ਕੰਢੇ ਪੁਰ ਖਲੋਤੇ ਦੋਹਾਂ ਸਾਹਿਬਾਂ ਦਾ ਦਰਸ਼ਨ ਕਰਦੇ ਰਹੇ ਪਰ ਰਾਮਰਾਇ ਜੀ ਦੇ ਸਿੱਖ ਸੇਵਕ ਅੱਖਾਂ ਮੀਟ ਕੇ ਗੁਰੂ ਜੀ ਵੱਲ ਪਿੱਠ ਕਰ ਖੜੋਤੇ ਤਾਂ ਗੁਰੂ ਜੀ ਰਾਮਰਾਇ ਦੀ ਸੰਗਤ ਭੂਤਨੀ ਬੋਲੇ, ਰਾਮਰਾਇ! ਤੇਰੀ ਸੰਗਤ ਭੂਤਨੀ ਹੈ।ਜਦ ਸਾਰੀ ਬਾਤ ਚੀਤ ਕਰ ਕੇ ਗੁਰੂ ਸਾਹਿਬ ਰਾਮਰਾਇ ਜੀ ਨੂੰ ਓਸ ਪਾਰ ਛੱਡਣ ਗਏ ਤੇ ਬਹਿਲੋ ਕੇ ਗੁਰਦਾਸ ਨੇ ਮੱਥਾ ਟੇਕਿਯਾ ਤਾਂ ਗੁਰੂ ਜੀ ਨੇ ਫੁਰਮਾਯਾ, ਕਹੋ ਬਹਿਲੋ ਕੇ ਗੁਰਦਾਸ! ਤੂੰ ਕੀ ਆਖਦਾ ਸੀ ਕਿ ਮੇਰੇ ਭਾਈ ਤਾਰੇ ਦੇ ਤੀਰਾਂ ਅੱਗੇ ਗੁਰੂ ਜੀ ਕੀ ਚੀਜ਼ ਹੈਗੁਰਦਾਸ ਜੀ ਨੇ ਕੰਬ ਕੇ ਗੁਰੂ ਜੀ ਦੇ ਚਰਨ ਫੜ ਲੀਤੇ। ਅੰਤਰਜਾਮੀ ਜਾਣ ਭੁੱਲ ਬਖ਼ਸ਼ਾਈ। ਜਦ

ਫੇਰ ਗੁਰੂ ਜੀ ਨੇ ਰਾਮਰਾਇ ਜੀ ਨੂੰ ਵਿਦਾ ਕਰ ਕੇ ਆਪਣੇ ਸਿੱਖਾਂ ਨੂੰ ਏਧਰ ਆ ਕੇ ਪੁੱਛਿਆ ਕਿ ਤੁਸੀਂ ਕੀ ਦੇਖਦੇ ਸੇ? ਤਾਂ ਸਿੱਖਾਂ ਨੇ ਕਿਹਾ, ਅਸੀਂ ਤੁਹਾਡਾ ਰੂਪ ਹੀ ਓਸ ਵਿੱਚ ਦੇਖਦੇ ਸਾਂ।ਗੁਰੂ ਜੀ ਬੋਲੇਸਿੱਖਾਂ ਨੂੰ ਐਸਾ ਹੀ

( ਭਰੋਸਾ ਰੱਖਣਾ ਚਾਹੀਏ। ਨਿਜ ਇਸ਼ਟ ਬਿਨਾਂ ਦ੍ਰਿਸ਼ਟੇ ਨ ਅਨ।ਓਧਰ ਜਦ ਰਾਮਰਾਇ ਜੀ ਨੇ ਆਪਣੀ ਸੰਗਤ ਨੂੰ ਪਿੱਠ ਕਰ ਕੇ ਖਲੋ ਰਹਿਣ ਦਾ ਕਾਰਣ ਪੁੱਛਯਾ ਤਾਂ ਓਨ੍ਹਾਂ ਆਖਿਆ, ਅਸੀਂ ਦੂਸਰੇ ਗੁਰੂ ਦਾ ਦਰਸ਼ਨ ਨਹੀਂ ਕਰਨਾ ਚਾਹੁੰਦੇ।ਏਹ ਸੁਣ ਕੇ ਰਾਮਰਾਇ ਜੀ ਨੇ ਕ੍ਰੋਪ ਹੋ ਕੇ ਬਚਨ ਕੀਤਾਤੁਸੀਂ ਤਾਂ ਸੱਚਮੁਚ ਦਸਮ

ਗੁਰੂ ਜੀ ਦੇ ਕਥਨ ਅਨੁਸਾਰ ਭੂਤ ਹੋਵੋਗੇ, ਜਿਨ੍ਹਾਂ ਦੇ ਮਨ ਵਿੱਚ ਐਡਾ ਦ੍ਵੈਸ਼ ਹੈ।ਓਸ ਦਿਨ ਤੋਂ ਫੇਰ ਤਾਂ ਰਾਮਰਾਇ ਜੀ ਤੇ ਗੁਰੂ ਸਾਹਿਬ ਜੀ ਦਾ ਗੂਹੜਾ ਮੇਲ ਹੋ ਗਿਆ। ਕਈ ਵਾਰੀ ਆਪੋ ਵਿੱਚ ਮਿਲਦੇ ਰਹੇ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗