ਜਦ ਸਹੇਵੇ ਤੋਂ ਅੱਗੇ ਚੱਲੇ ਤਾਂ ਭਾਈ ਰਾਮ ਸਿੰਘ ਟਾਲ ਕੇ ਪਿੱਛੇ ਨੂੰ ਮੁੜ ਗਿਆ। ਗੁਰੂ ਜੀ ਨੂੰ ਖ਼ਬਰ ਹੋਈ ਤਾਂ ਅਸਵਾਰ ਦੌੜਾਯਾ ਮੋੜਨ ਵਾਸਤੇ। ਸਿੰਘ ਨੇ ਰਾਮ ਸਿੰਘ ਨੇ ਗੁਰੂ ਕੀ ਆਣ ਉਲੰਘਣੀ ਰਾਮ ਸਿੰਘ ਨੂੰ ਜਾ ਰੋਕਿਆ ਅਤੇ ਗੁਰੂ ਜੀ ਦੇ ਹੁਕਮ ਅਨੁਸਾਰ ਤਿੰਨ ਲਕੀਰਾਂ ਕੱਢ ਕੇ ਆਖਿਆ, ਤੈਨੂੰ ਗੁਰੂ ਕੀ ਆਣ ਹੈ, ਜੇ ਤੂੰ ਏਨ੍ਹਾਂ ਨੂੰ ਉਲੰਘ ਜਾਵੇਂ। ਭਾਈ ਜੀ ਤੈਨੂੰ ਭਗਤੂ ਦੀ ਉਲਾਦ ਹੋ ਕੇ ਗੁਰੂ ਤੋਂ ਬੇਮੁਖ ਹੋਣਾ ਚੰਗਾ ਨਹੀਂ। ਚੱਲ ਗੁਰੂ ਦੇ ਸਾਥ ਭੀੜ ਸੰਘੀੜ ਕਟ।ਏਸ ਭਾਂਤ ਓਸ ਨੂੰ ਬਹੁਤ ਸਮਝਾਯਾ ਪਰ ਰਾਮ ਸਿੰਘ ਨੇ ਇੱਕ ਨਾ ਮੰਨੀ। ਲਕੀਰਾਂ ਉਲੰਘ ਕੇ ਆਨ ਭੰਨ ਗਿਆ। ਗੁਰੂ ਜੀ ਨੇ ਫੇਰ ਆਪਣੇ ਹੱਥ ਦਾ ਰੁਮਾਲ ਨਿਸ਼ਾਨੀ ਦੇ ਕੇ ਹੋਰ ਸਵਾਰ ਦੌੜਾਯਾ। ਓਨ ਭੀ ਦੋ ਕੋਹ ਉੱਤੇ ਜਾ ਰੋਕਿਆ ਅਤੇ ਗੁਰੂ ਕੇ ਬਚਨ ਅਨੁਸਾਰ ਰੁਮਾਲ ਅੱਗੇ ਬਿਛਵਾ ਕੇ ਆਖਿਆ ਕਿ ਏਹ ਗੁਰੂ ਕੀ ਪੱਗ ਹੈ। ਏਸ ਨੂੰ ਉਲੰਘਣਾ ਤੈਨੂੰ ਆਣ ਹੈ, ਪਿੱਛੇ ਮੁੜ। ਗੁਰੂ ਜੀ ਪਾਸ ਚੱਲ। ਓਨ ਦੀਨ ਦਿਆਲਨਦਰੀ ਨਦਰ ਨਿਹਾਲਤੈਨੂੰ ਉਡੀਕ ਰਹੇ ਹਨ। ਤੂੰ ਹਠ ਨਾ ਕਰ, ਜ਼ਰੂਰ ਮੁੜ ਚਲ। ਰਾਮ ਸਿੰਘ ਨੇ ਇਕੋ ਵਾਰੀ ਨਾਂਹ ਕਰ ਛੱਡੀ ਕਿ ਮੇਰੇ ਘਰ ਦਾ ਕੰਮ ਮੇਰੇ ਬਿਨਾਂ ਨਹੀਂ ਟੁਰਦਾ। ਏਹ ਕਹਿ ਕੇ ਓੜਕ ਗੁਰੂ ਕੀ ਆਣ ਭੰਨ ਕੇ ਚਲਾ ਗਿਆ। ਸਿੱਖ ਨੇ ਮੁੜ ਗੁਰੂ ਕਿਆਂ ਪਾਸ ਜਾ ਦੱਸਿਆ ਕਿ ਓਹ ਤਾਂ ਆਣ ਭੰਨ ਕੇ ਚਲਾ ਗਿਆ ਹੈ। ਆਖਦਾ ਹੈ, ਮੇਰੇ ਬਿਨਾਂ ਮੇਰਾ ਘਰ ਨਹੀਂ ਚੱਲਦਾ। ਗੁਰੂ ਕਯਾਂ ਨੇ ਬਚਨ ਕੀਤਾਘਰ ਤਾਂ ਭਗਤੂ ਦਾ ਹੈ, ਆਪੇ ਚੱਲੇਗਾ। ਓਹੋ ਨਹੀਂ ਚੱਲੇਗਾ। ਪਿਆ ਕੰਧਾਂ ਨਾਲ ਭੰਨਾ ਭੰਨਾ ਮਰੇਗਾ। ਓਹੋ ਬਾਤ ਸੱਚ ਹੋਈ। ਰਾਮ ਸਿੰਘ ਕਮਲਾ ਹੋ ਕੇ ਕੰਧਾਂ ਨਾਲ ਸਿਰ ਪਟਕ ਪਟਕ ਇੱਕ ਮਹੀਨੇ ਵਿੱਚ ਮਰ ਗਿਆ। ਓਸ ਦਿਨ ਗੁਰੂ ਕੇ ਅਠਾਰਾਂ ਕੋਹ ਦੀ ਮਜ਼ਲ ਕਰ ਕੇ ਮਧੂ ਸਿੰਘਾਣੇ ਪਿੰਡ ਜਾ ਉੱਤ੍ਰੇ। ਧਰਮ ਸਿੰਘ ਪਰਮ ਸਿੰਘ ਪਿੱਛੇ ਰਹੇ। ਗੁਰੂ ਜੀ ਆਖਣ ਲੱਗੇਦੇਖੀਏ, ਅੱਜ ਭਾਈ ਰੂਪੇ ਕੇ ਸਾਡੇ ਬਿਰਾਜਣ ਵਾਸਤੇ ਕੀ ਕਰਨਗੇਓਧਰ ਭਾਈ ਹੋਰੀ ਰਾਹੀਂ ਵਿੱਚੋਂ ਚਾਰ ਚੁਸਾਂਗੀਆਂ ਲਕੜਾਂ ਵਢ ਲਯਾਏ। ਓਨ੍ਹਾਂ ਉੱਤੇ ਬਾਹੀਆਂ ਸੂਰੇ ਰੱਖ ਕੇ ਉੱਤੋਂ ਦੀ ਬੈੜ ਘਾਹ ਦੀ ਵੱਢ ਕੇ ਲਪੇਟ ਦਿੱਤੀ। ਓਸ ਉੱਤੇ ਗਦੇਲਾ ਚਾਦਰ ਬਿਛਾ ਕੇ ਅਰਜ਼ ਕੀਤੀਮਹਾਰਾਜ! ਪਲੰਘ ਵਿਛਾਈ ਤਿਆਰ ਹੈ।ਜਾਂ ਗੁਰੂ ਜੀ ਉੱਤੇ ਬਿਰਾਜੇ ਤਾਂ ਰੋਜ਼ ਨਾਲੋਂ ਚੰਗਾ ਗੁਦਗੁਦਾ ਮਲੂਮ ਹੋਯਾ। ਖ਼ੁਸ਼ੀ ਹੋ ਕਰ ਭਾਈ ਧਰਮ ਸਿੰਘ ਪਰਮ ਸਿੰਘ ਤੇ ਬਖਸ਼ਿਸ਼ ਬੋਲੇਭਾਈ ਧਰਮ ਸਿੰਘ! ਤੁਹਾਡੀ ਘਾਲਣਾ ਪੂਰੀ ਹੋਈ ਹੁਣ ਤੁਸੀਂ ਆਪਣੇ ਘਰਾਂ ਨੂੰ ਮੁੜ ਜਾਓ। ਓਨ੍ਹਾਂ ਸਤ ਬਚਨਕਹਿ ਬੇਨਤੀ ਕੀਤੀ, ਸਤਗੁਰੋ! ਸਾਨੂੰ ਆਪਣੇ ਸਮਝ ਕੇ ਵਿਸਾਰਨਾ ਨਹੀਂ। ਜਿੱਥੇ ਯਾਦ ਕਰੋਗੇ, ਸੇਵਾ ਵਿੱਚ ਓਥੇ ਹੀ ਇਹ ਦਾਸ ਆਪਣੀ ਆਸ ਪੂਰੀ ਕਰਨ ਲਈ ਹਾਜ਼ਰ ਹੋਣਗੇ। ਅਗਲੇ ਦਿਨ ਓਨ੍ਹਾਂ ਨੂੰ ਪਿਛਾਹਾਂ ਮੋੜ ਕੇ ਗੁਰੂ ਜੀ ਅਜਮੇਰ ਸ਼ਹਿਰ ਦੇ ਪਾਸ ਪੁਸ਼ਕਰ ਰਾਜ ਤੀਰਥ ਪਰ ਜਾ ਉੱਤਰੇ। ਓਥੋਂ ਦੇ ਪੰਡੇ ਚੇਤਨ ਮਿਸ਼ਰ ਨੇ ਸਤਗੁਰਾਂ ਨੂੰ ਆਸ਼ੀਰਬਾਦ ਆ ਕੀਤਾ ਅਤੇ ਤੀਰਥ ਦੀ ਮਹਿਮਾ ਸੁਣਾਈ। ਜਿੱਥੇ ਗੁਰੂ ਨਾਨਕ ਜੀ ਰਹੇ ਸੇ ਓਸੇ ਥਾਂ ਗੁਰੂ ਨੇ ਇਸ਼ਨਾਨ ਦਾਨ ਕੀਤਾ (ਹੁਣ ਓਸ ਜਗ੍ਹਾ ਦਾ ਨਾਮ ਗੋਬਿੰਦ ਘਾਟ ਹੈ ਤੇ ਭਾਈ ਰਾਮ ਸਿੰਘ ਪ੍ਰੋਹਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦਾ ਰਹਿੰਦਾ ਹੈ) ਚੇਤਨ ਮਿਸਰ ਨੇ ਬੇਨਤੀ ਕੀਤੀਸਤਗੁਰੋ! ਮੈਨੂੰ ਨਾਮਦਾਨ ਬਖ਼ਸ਼ੋ।ਗੁਰੂ ਜੀ ਨੇ ਓਸ ਦੀ ਸਰਧਾ ਦੇਖ ਕੇ ਸਤਨਾਮ ਦਿੜਾ ਕਰ ਓਸ ਨੂੰ ਨਿਹਾਲ ਕੀਤਾ ਤੇ ਨਾਲ ਲੈ ਕੇ ਪਾਰਬਾਣ ਆਦਿਕ ਤੀਰਥਾਂ ਪਰ ਰਹਿਣ ਵਾਲੇ ਸੰਤਾਂ ਦੇ ਦਰਸ਼ਨ ਕੀਤੇ। ਅਗਲੇ ਭਲਕ ਓਥੋਂ ਚੱਲ ਕੇ ਤ੍ਰਿਤਾਲੀ ਕੋਹਾਂ ਪਰ ਨਰੈਣੇ ਪਿੰਡ ਦਾਦੂ ਜੀ ਦੀ ਦਾਦੂ ਜੀ ਸੰਮਤ ੧੬੯੧ ਬਿਕ੍ਰਮੀ ਕੋ ਅਹਿਮਦਾਬਾਦ ਨਹੀਂ ਮਾਲੂਮ ਕਿਸ ਦੇ ਘਰ ਪੈਦਾ ਹੋਏ ਸੇ, ਨਦੀ ਕਿਨਾਰੇ ਪਏ ਪੋਹ ਮਹੀਨੇ ਨਾਗਰ ਬ੍ਰਾਹਮਣ ਨੂੰ ਲੱਭੇ। ਓਸ ਦੇ ਸੰਤਾਨ ਨਹੀਂ ਸੀ ਲੈ ਜਾ ਕੇ ਪਾਲ ਲੀਤਾ। ਬਡੇ ਹੋਏ ਨੇ ਨਿਤਾ ਨੰਦ ਰਾਮ ਸੰਤ ਦੀ ਸੰਗਤ ਕਰ ਕੇ
( ਸਮਾਧ ਪਾਸ ਬੋਹੜ ਬ੍ਰਿਛ ਹੇਠ (ਜਿੱਥੇ ਹੁਣ ਗੁਰੂ ਕੀ ਜਗ੍ਹਾ ਹੈ) ਜਾ ਉੱਤਰੇ। ਗੁਰੂ ਜੀ ਨੂੰ ਸਭ ਲੋਕ ਨਜ਼ਰਾਂ ਲੈ ਕੇ ਆਣ ਮਿਲੇ ਅਤੇ ਰਸਦਾਂ ਦਾਣਾ ਘਾਹ ਲਕੜੀ ਆਦਿਕ ਸਭ ਚੀਜ਼ ਪੁਚਾ ਦਿੱਤੀ ਤਦੋਂ ਨੂੰ ਦਾਦੂ ਜੀ ਸਮਾਧ ਦੇ ਜੈਤਰਾਮ ਦਾਦੂਪੰਥੀ ਮਹੰਤ ਜੈਤਰਾਮ ਨੇ ਗੁਰੂ ਜੀ ਦੀ ਕਥਾ ਤੇ ਸ਼ਕਤੀ ਸੁਣ ਕੇ ਨਮਸਕਾਰ ਆ ਕੀਤੀ। ਗੁਰੂ ਜੀ ਨੇ ਓਸ ਨੂੰ ਆਪਣੇ ਪਾਸ ਬਿਠਾਲ ਕੇ ਆਦਰ ਦਿੱਤਾ, ਪਰਸਪਰ ਬ੍ਰਹਮ ਗਿਆਨ ਦੀ ਚਰਚਾ ਕਰ ਕੇ ਬਹੁਤ ਖ਼ੁਸ਼ ਹੋਏ। ਪੁਨਾ ਓਸ ਮਹੰਤ ਨੇ ਦਾਦੂ ਜੀ ਦੀ ਸਾਰੀ ਕਥਾ ਸੁਣਾਈ। ਫੇਰ ਗੁਰੂ ਸਾਹਿਬ ਜੀ ਦੇ ਧਰਮ ਜੁੱਧ ਦੀ ਤੇ ਅਨੰਦਪੁਰ ਬਾਦਸ਼ਾਹੀ ਸਿਲਸਿਲਾ ਤਿਆਗ ਦੇਣ ਦੀ ਔਰ ਸਾਹਿਬਜ਼ਾਦਿਆਂ ਤੇ ਬੇਅੰਤ ਸਿੰਘਾਂ ਦੇ ਸ਼ਹੀਦ ਹੋਣ ਦੀ ਬਾਰਤਾ ਸੁਣ ਕੇ ਜੈਤਰਾਮ ਬੋਲਿਆ, ਮਹਾਰਾਜ! ਭਾਵੇਂ ਆਪ ਨੇ ਹਿੰਦਵਾਇਣ ਧਰਮ ਦੀ ਤਾਂ ਠੀਕ ਰੱਖਿਆ ਕਰ ਦਿਖਾਈ। ਪੰ੍ਰਤੂ ਪਰਵਿਰਤੀ ਵਿੱਚ ਬੜੇ ਭਾਰੇ ਦੁੱਖ ਹਨ ਤਾਹੀਂ ਦਾਦੂ ਜੀ ਨੇ ਆਖਿਆ ਹੈ: ਦਾਦੂ ਦਾਵਾ ਦੂਰ ਕਰ ਬਿਨ ਦਾਵੇ ਦਿਨ ਕੱਟ। ਕੇਤੀ ਸੌਦਾ ਕਰ ਗਈ ਏਸ ਪਸਾਰੀ ਦੀ ਹੱਟ। ਏਸ ਦਾ ਉੱਤਰ ਗੁਰੂ ਸਾਹਿਬ ਨੇ ਇਹ ਦਿੱਤਾ: ਦਾਦੂ ਦਾਵਾ ਬੰਨ ਕੇ ਦੁਸ਼ਮਨ ਨੂੰ ਲਿਹੁ ਲੁਟ। ਇਕੋ ਰਹਿਸੀ ਖਾਲਸਾ ਹੋਰ ਮਰੇਸੀ ਹੁਟ। ਭਾਈ ਜੈਤ ਰਾਮ! ਦਾਦੂ ਜੀ ਗ਼ਰੀਬ ਫ਼ਕੀਰ ਰੋਡੇ ਭੋਡੇ ਭਿਛਕ ਨਿਰਉਪਾਧਿ ਕੇਵਲ ਆਪ ਨੂੰ ਹੀ ਜਮਰਾਜ ਤੋਂ ਬਚਾਉਣ ਵਾਲੇ ਹੋਏ ਹਨ, ਕਿਉਂਕਿ ਓਹ ਕੇਵਲ ਜੋਗੀ ਸਨ। ਏਧਰ ਗੁਰੂ ਕੇ ਘਰ ਵਿੱਚ ਰਾਜ ਜੋਗ ਦੋਵੇਂ ਹਨ, ਜਿਨ੍ਹਾਂ ਦੇ ਬਲ ਨਾਲ ਅਸੀਂ ਏਸ ਲੋਕ ਦੇ ਜਮ ਰੂਪ ਤੁਰਕਾਂ ਤੋਂ ਅਤੇ ਪਰਲੋਕ ਵਿੱਚ ਧਰਮਰਾਜ ਦੇ ਦੰਡ ਤੋਂ ਅਪਨੇ ਪੰਥ ਨੂੰ ਬਚਾਉਣ ਦਾ ਬੀੜਾ ਉਠਾ ਰੱਖਿਆ ਹੈ। ਜਿਨ੍ਹਾਂ ਹਿੰਦੂਆਂ ਦੇ ਰੋਜ਼ ਜਨੇਊ ਤੋੜੇ ਜਾਂਦੇ ਸੇ ਤੁਰਕ ਕੀਤਾ ਜਾਂਦਾ ਸੀ, ਜਦ ਏਸ ਹਿੰਦੂ ਧਰਮ ਦੀ ਰਖਵਾਲੀ ਸੰਨਿਆਸੀ ਬੈਰਾਗੀ, ਦਾਦੂ ਪੰਥੀ ਆਦਿਕ ਭੇਖੀ ਲੋਗ ਤੇ ਬ੍ਰਹਮਣ ਖੱਤ੍ਰੀ, ਬੈਸ਼, ਸ਼ੂਦ੍ਰ, ਕੋਈ ਭੀ ਨਾ ਕਰ ਸਕਿਆ ਤਦੋਂ ਅਸਾਂ ਅਕਾਲ ਪੁਰਖ ਦੇ ਹੁਕਮ ਨਾਲ ਹਿੰਦੂ ਤੁਰਕ ਤੋਂ ਵੱਖਰਾ ਖਾਲਸਾ ਪੰਥ ਰਚ ਕੇ ਸ਼ਮਸ਼ੇਰ ਉਠਾ ਕਰ ਇਕ ਦਮ
ਹਿੰਦੂਆਂ ਤੋਂ ਤੁਰਕ ਕਰਨਾ ਮੁਸਲਿਆਂ ਨੇ ਬੰਦ ਕਰ ਦਿੱਤਾ। ਦੇਖ ਲੌ ਜਿਕੂੰ ਅੱਗੇ ਜ਼ੁਲਮ ਨਾਲ ਬੇਅੰਤ ਹਿੰਦੂ ਰੋਜ਼ ਤੁਰਕ ਕੀਤੇ ਜਾਂਦੇ ਸੇ, ਹੁਣ ਕੋਈ ਇੱਕ ਬੀ ਨਹੀਂ ਕੀਤਾ ਜਾਂਦਾ। ਏਹ ਸਾਡੀ ਪਰਵਿਰਤੀ ਦਾ ਫ਼ਲ ਸਾਰੇ ਭਾਰਤ ਖੰਡ ਨੂੰ ਲਾਭ ਮਿਲ ਗਿਆ। ਸੰਤ ਜੀ! ਆਪਣੇ ਪੇਟ ਪਾਲਣੇ ਤੇ ਭੇਖ ਧਾਰੀ ਹੋ ਫਿਰਣਾ, ਜਮਾਤਾਂ ਬੰਧ ਲੈਣੀਆਂਧੰਨਯ ਬਾਵਾ ਜੀਧੰਨਯ ਬਾਵਾ ਜੀਸਦਾ ਲੈਣਾ, ਕੋਈ ਬਡੀ ਬਾਤ ਨਹੀਂ ਪਰੋਪਕਾਰ ਤੇ ਧਰਮ ਦੀ ਰੱਖਿਆ ਵਾਸਤੇ ਆਪਣਾ ਜਾਨ ਮਾਲ ਕੁਰਬਾਨ ਕਰਨਾ ਅਤਿ ਉੱਤਮਤਾ ਹੈ। ਅਸਾਂ ਏਹ ਪੰਥ ਦੁਸ਼ਟਾਂ ਦੇ ਗਾਲਣ ਤੇ ਧਰਮ ਦੇ ਪਾਲਣ ਲਈ ਸਾਜਿਆ ਹੈ।ਜੈਤ ਰਾਮ ਬੋਲਯਾ, ਐਸਾ ਹੀ ਚਾਹੀਏ ਜੈਸਾ ਆਪ ਆਖਦੇ ਹੋ। ਏਸ ਉੱਤੇ ਦਾਦੂ ਜੀ ਦਾ ਬਚਨ ਹੈ: ਦਾਦੂ ਸਮਾਂ ਵਿਚਾਰ ਕੇ ਕਲਕਾ ਕੀਜੈ ਭਾਇ। ਜੇ ਕੋ ਮਾਰੇ ਢੀਮ ਈਟ ਲੀਜੈ ਸੀਸ ਚਢਾਇ। ਏਹ ਚੋਹਰਾ ਸੁਣ ਕੇ ਮਹਾਰਾਜ ਬੋਲੇ, ਭਾਈ ਸੰਤਾ! ਏਹ ਤੁਸਾਂ ਜੇਹੇ ਤੂੰ ਬੜੀਏ ਸੰਤਾਂ ਵਾਸਤੇ ਆਖਯਾ ਹੈ। ਸ਼ਸਤ੍ਰਧਾਰੀਆਂ ਵਾਸਤੇ ਨਹੀਂ। ਐਸਾ ਚਾਹੀਏ: ਦਾਦੂ ਸਮਾਂ ਵਿਚਾਰ ਕੇ ਕਲਿਕਾ ਕੀਜੈ ਭਾਉ। ਜੇਕੋ ਮਾਰੇ ਢੀਮ ਇੱਟ ਪਾਥਰ ਤਿਸੇ ਟਿਕਾਉਂ। ਫ਼ਕੀਰੀ ਬਾਣਾ ਲੈ ਲੀਤਾ। ਪ੍ਰਮੇਸ਼੍ਵਰ ਦੀ ਬੰਦਗ਼ੀ ਕਰ ਕੇ ਬਡੇ ਪ੍ਰਤਾਪੀ ਹੋ ਗਏ। ਇੱਕ ਕੰਬਲੀ ਤੂੰਬੀ ਰੱਖਦੇ ਹੁੰਦੇ। ਓਸ ਦੇ ਚੇਲੇ ਪੜ ਚੇਲੇ ਹੋਣੇ ਕਰ ਪੰਥ ਚੱਲ ਗਿਆ, ਜੋ ਦਾਦੂ ਪੰਥੀ ਮਸ਼ਹੂਰ ਹੈ।
( ਏਹ ਬਚਨ ਸੁਣ ਕੇ ਸਭ ਹੱਸ ਪਏ। ਮਹਾਰਾਜ ਬੋਲੇਭਾਈ! ਦੁਸ਼ਟ ਲੋਕ ਦੰਡ ਬਿਨਾਂ ਨਹੀਂ ਦਬਦੇ ਏਸ ਕਰ ਕੇ ਓਨ੍ਹਾਂ ਦੁਸ਼ਟ ਤੁਰਕਾਂ ਨੂੰ ਦੰਡ ਦੇਨਾ ਹੀ ਜੋਗ ਹੈ। ਤਾਂ ਹੀ ਅਸਾਂ ਸ਼ਸਤ੍ਰਧਾਰੀ ਰਚੇ ਹਨ। ਜੋ ਜੰਗ ਵਿੱਚ ਛੱਤ੍ਰੀਆਂ ਨੂੰ ਮਾਰ ਕੇ ਜੂਝਨਗੇ, ਓਹ ਓਸ ਪਦਵੀ ਨੂੰ ਪਾਉਣਗੇ। ਜਿਸ ਨੂੰ ਜੋਗੀ ਰਾਜ ਬੀ ਬਡੇ ਬਡੇ ਜਤਨ ਕਰ ਕੇ ਪ੍ਰਾਪਤ ਹੁੰਦੇ ਹਨ। ਏਹੋ ਜੇਹੇ ਬਚਨ ਸੁਣ ਕੇ ਮਹੰਤ ਜੈਤਰਾਮ ਨੇ ਬੇਨਤੀ ਕੀਤੀਮਹਾਰਾਜ! ਕੱਲ੍ਹ ਨੂੰ ਮਿੱਸਾ ਰੁੱਖਾ ਭੋਜਨ ਸਾਧਾਂ ਦਾ ਮਨਜ਼ੂਰ ਕਰੋ, ਕਿਉਂਕਿ ਸਾਨੂੰ ਦਾਦੂ ਜੀ ਦਾ ਹੁਕਮ ਹੈ ਭਾਵੇਂ ਕੋਈ ਭੀ ਏਥੇ ਆਵੇ ਸਭ ਨੂੰ ਇੱਕ ਦਿਨ ਭੋਜਨ ਜ਼ਰੂਰ ਦਿਆ ਕਰੋ।ਗੁਰੂ ਜੀ ਹੱਸ ਕੇ ਆਖਨ ਲੱਗੇਸੰਤ ਜੀ! ਸਾਡੇ ਨਾਲ ਮਾਸਾਹਾਰੀ ਜਾਨਵਰ ਹਨ। ਪਹਿਲੇ ਏਨ੍ਹਾਂ ਨੂੰ ਪ੍ਰਸੰਨ ਕਰੋ।ਫੇਰ ਅਸੀਂ ਮੰਨ ਲਵਾਂਗੇ, ਓਹ ਬੋਲਯਾਸਤਗੁਰੋ! ਆਪ ਦਾ ਹੁਕਮ ਮੰਨ ਕੇ ਇੱਕ ਦਿਨ ਤੁਸਾਡੇ ਬਾਜ਼ ਸਾਧਾਂ ਦੀ ਬਾਜਰੀ ਜਵਾਰ ਖਾ ਕੇ ਗ਼ੁਜ਼ਾਰਾ ਕਰ ਲੈਣਗੇ। ਤੁਸੀਂ ਹੁਕਮ ਦੇਓ ਰਸਤ ਆਵੇ।ਓਸ ਸੰਤ ਦੀ ਪ੍ਰੀਤਿ ਤੇ ਸਰਧਾ ਦੇਖ ਕੇ ਗੁਰੂ ਜੀ ਨੇ ਜਦ ਆਗਯਾ ਦਿੱਤੀ ਤਾਂ ਜੈਤਰਾਮ ਜਿਤਨੀ ਰਸਦ ਗੁਰੂ ਕੇ ਕਾਰਵਾਰੀ ਨੇ ਆਖੀ ਓਤਨੀ ਰਸਦ ਸਭ ਤਰ੍ਹਾਂ ਦੀ ਲਿਆ ਦਿੱਤੀ ਤੇ ਬਾਜਾਂ ਅੱਗੇ ਜਵਾਰ ਖਿਲਾਰ ਕੇ ਬੇਨਤੀ ਕੀਤੀਜੇ ਤੁਸੀਂ ਸੱਚੇ ਸਤਗੁਰਾਂ ਦੇ ਜਾਨਵਰ ਹੋ, ਤਾਂ ਏਨ੍ਹਾਂ ਦੇ ਹੁਕਮ ਨਾਲ ਅੱਜ ਸਾਧਾਂ ਦੀ ਜਵਾਰ ਹੀ ਛਕ ਲਓ।ਏਤਨਾ ਬਚਨ ਸੁਣ ਕੇ ਉਨ੍ਹਾਂ ਨੇ ਜਵਾਰ ਚੁੱਗ ਲੀਤੀ, ਜਿਸ ਨੂੰ ਦੇਖ ਕੇ ਸਭ ਲੋਗ ਹੱਕੇ ਬੱਕੇ ਰਹਿ ਗਏ ਅਤੇ ਮਹੰਤ ਜੈਤ ਰਾਮ ਅਤਯੰਤ ਖ਼ੁਸ਼ੀ ਹੋਯਾ। ਗੁਰੂ ਕੇ ਲਾਂਗ੍ਰੀਆਂ ਨੇ ਪ੍ਰਸ਼ਾਦ ਤਿਆਰ ਕਰ ਕੇ ਸਭ ਨੂੰ ਛਕਾਇਆ ਛਕਿਆ। ਤੀਜੇ ਪਹਿਰ ਗੁਰੂ ਜੀ ਮਹੰਤ ਦੀ ਸ਼ਰਧਾ ਦੇਖ ਕੇ ਜਦ ਓਨ੍ਹਾਂ ਦੇ ਡੇਰੇ ਅੰਦਰ ਗਏ। ਦਾਦੂ ਦੀ ਸਮਾਧ ਨੂੰ ਤੀਰ ਨਾਲ ਨਮਸਕਾਰ ਕੀਤੀ ਤਾਂ ਸਿੰਘਾਂ ਨੇ ਬਡਾ ਗ਼ੁੱਸਾ ਮੰਨਯਾ। ਡੇਰੇ ਆ ਕੇ ਆਖਯਾਆਪ ਤਨਖਾਹੀਏ ਹੋ ਗਏ। ਕਿਉਂਕਿ ਆਪ ਦਾ ਹੁਕਮ ਹੈ ਮੜ੍ਹੀ, ਮਠ
, ਦਿਵਾਲੇ, ਸ਼ਿਵਾਲੇ ਨੂੰ ਸਿਰ ਨਹੀਂ ਝਕਾਉਣਾ। ਹੁਣ ਤੁਸਾਂ ਦਾਦੂ ਦੀ ਸਮਾਧ ਮੜ੍ਹੀ ਨੂੰ ਤੀਰ ਨਾਲ ਨਮਸਕਾਰ ਕਿਉਂ ਕੀਤੀਮਹਾਰਾਜ ਪ੍ਰਸੰਨਯ ਹੋ ਕੇ ਬੋਲੇਖਾਲਸਾ ਜੀ! ਅਸੀਂ ਤੁਸਾਨੂੰ ਪਰਖਣ ਵਾਸਤੇ ਏਹ ਚੇਸ਼ਟਾ ਕੀਤੀ ਹੈ ਕਿ ਦੇਖੀਏ ਖਾਲਸਾ ਸਾਡੇ ਬਚਨਾਂ ਉੱਤੇ ਭਰੋਸਾ ਰੱਖ ਕੇ ਤਯਾਰ ਬਰ ਤਿਆਰ ਹੈ ਕਿ ਨਹੀਂ? ਸੋ ਹੁਣ ਅਸੀਂ ਬਡੇ ਖ਼ੁਸ਼ੀ ਹੋਏ ਹਾਂ, ਜੋ ਤੁਸਾਂ ਤਨਖਾਹ ਮੰਗੀ। ਸੋ ਮਨ ਭਾਉਂਦੀ ਲਓ। ਇੱਕ ਸਿੰਘ ਸਵਾ ਲੱਖ ਰੁਪਯਾ ਬੋਲਯਾ, ਦੂਜਾ ਦਸ ਹਜ਼ਾਰ, ਤੀਜਾ ਪੰਜ ਹਜ਼ਾਰ, ਚੌਥਾ ਇੱਕ ਹਜ਼ਾਰ। ਪੰਜਵੇਂ ਨੇ ਆਖਯਾਖਾਲਸਾ ਜੀ! ਗੁਰੂ ਕੇ ਪਾਸ ਮਾਯਾ ਦੀ ਕੋਈ ਪਰਵਾਹ ਨਹੀਂ। ਪਰ ਤੁਸੀਂ ਓਨੀ ਤਨਖਾਹ ਲਾਓ ਜਿੰਨੀ ਸਿੰਘ ਭੀ ਗੁਰੂ ਨੂੰ ਦੇ ਸਕੇ। ਏਹ ਗੁਰਮਤਾ ਕਰ ਕੇ ਸਵਾ ਸੌ ਰੁਪਯਾ ਤਨਖਾਹ ਗੁਰੂ ਪਾਸੋਂ ਮੰਗੀ, ਜੋ ਗੁਰੂ ਜੀ ਨੇ ਤਤਛਿਨ ਖ਼ਜ਼ਾਨਚੀ ਹਰਦਿਤ ਸਿੰਘ ਪਾਸੋਂ ਲੈ ਕੇ ਸਵਾ ਸੌ ਰੁਪਯਾ ਖਾਲਸੇ ਅੱਗੇ ਰੱਖ ਦਿੱਤਾ। ਸਿੰਘਾਂ ਨੇ ਬੀ ਪਲ ਨਾ ਲਾਯਾ। ਇੱਕ ਤਾਂ ਲੰਗਰ ਦਾ ਤੰਬੂ ਮੁੱਲ ਲੈ ਲੀਤਾ। ਬਾਕੀ ਦਾ ਕੜਾਹ ਪ੍ਰਸ਼ਾਦ ਕਰ ਕੇ ਵੰਡ ਛਕਿਆ। ਰਾਤ ਨੂੰ ਬਿਰਾਜ ਰਹੇ, ਸਵੇਰੇ ਕੂਚ ਦਾ ਨਗਾਰਾ ਬਜਵਾ ਕੇ ਚੜ੍ਹ ਬੈਠੇ। ਓਸ ਦੇਸ ਵਿੱਚ ਗੁਰੂ ਕੇ ਸਿੰਘਾਂ ਦੀ ਧਾਂਕ ਪੈ ਰਹੀ ਸੀ। ਜੇੜ੍ਹਾ ਪਿੰਡ ਅੱਗੇ ਆਵੇ ਲੁੱਟੇ ਜਾਣ ਤੋਂ ਡਰਦੇ ਲੋਗ ਅੱਗੋਂ ਹੀ ਨਜ਼ਰ ਲੈ ਕੇ ਮਿਲਦੇ ਰਹੇ। ਜੇੜ੍ਹਾਂ ਪਿੰਡ ਅੱਗੋਂ ਆਕੜ ਪੈਂਦਾ ਸੀ ਓਸ ਨੂੰ ਸਿੰਘ ਲੁੱਟ ਛੱਡਦੇ ਸੇ। ਏਸੇ ਭਾਂਤ ਲਾਲੀ ਪਿੰਡ ਉੱਤਰ ਕੇ ਘਮਰੌਦੇ ਇੱਕ ਦਿਨ ਡੇਰਾ ਰੱਖਿਆ। ਓਥੋਂ ਚੜ੍ਹ ਕੇ ਸ਼ਿਕਾਰ ਖੇਡਦੇ ਹੋਏ ਕੁਲਾਇਤ ਕਸਬੇ ਜਿਸ ਦਿਨ ਜਾ ਕੇ ਉੱਤਰੇ, ਕੁਦਰਤ ਨਾਲ ਓਸ ਦਿਨ ਭਾਈ ਦਯਾ ਸਿੰਘ ਪੰਜਾਂ ਸਿੰਘਾਂ ਸਮੇਤ ਨੁਰੰਗਾਬਾਦੋਂ ਨੌਰੰਗੇ ਨੂੰ ਮਿਲ ਕੇ ਗਯਾਰਾਂ ਮਹੀਨੇ ਪਿੱਛੋਂ ਆ ਕੇ ਗੁਰੂ ਕਿਆਂ ਨੂੰ ਆ ਮਿਲਯਾ। ਦਰਸ਼ਨ ਕਰ ਕੇ ਚਰਨਾਂ ਪੁਰ ਸੀਸ ਧਰ ਦਿੱਤਾ। ਫੇਰ ਬੈਠ ਕੇ ਜਿਸ ਪ੍ਰਕਾਰ ਔਰੰਗੇ ਨੂੰ ਮਿਲ ਕੇ ਜ਼ਫਰਨਾਮਾ ਦਿੱਤਾ ਸੀ ਤੇ ਸ੍ਵਾਲ ਜਵਾਬ ਜਿਸ ਜਿਸ ਪ੍ਰਕਾਰ ਹੋਏ ਸੇ, ਸਭ ਸੁਣਾਏ। ਏਹ ਭੀ ਦੱਸਿਆ ਕਿ ਸਾਡੇ ਨਾਲ ਦੋ ਗੁਰਜਦਾਰ ਭੇਜ ਕੇ
( ਸੂਬੇਦਾਰ ਸਰਹੰਦ ਤੇ ਲਾਹੌਰ ਦੇ ਨਾਮ ਦੋ ਪ੍ਰਵਾਨੇ ਲਿਖਾਏ ਗਏ ਕਿ ਜਿੱਥੇ ਗੁਰੂ ਦੀ ਇੱਛਯਾ ਹੋਵੇ, ਓਥੇ ਵਿਚਰੇ। ਕੋਈ ਇਨ੍ਹਾਂ ਦਾ ਵਿਰੋਧੀ ਔਰ ਰੁਕਾਵਟੀ ਨਾ ਬਣੇ। ਸਗੋਂ ਕਸਮ ਨੇਮ ਤੋੜ ਕੇ ਜੋ ਤੁਸਾਂ ਪਾਪ ਕੀਤਾ ਹੈ, ਉਹ ਇਨ੍ਹਾਂ ਸਤਿਗੁਰਾਂ ਤੋਂ ਮਿੰਨਤ ਨਾਲ ਬਖ਼ਸ਼ਾਓ। ਇਸ ਪ੍ਰਕਾਰ ਦੇ ਸਾਰੇ ਪ੍ਰਸੰਗ ਸੁਣਾ ਕੇ ਭਾਈ ਦਯਾ ਸਿੰਘ ਜੀ ਨੇ ਇਸ਼ਨਾਨ ਕੀਤਾ ਤਦੋਂ ਨੂੰ ਲੰਗਰ ਤਿਆਰ ਹੋ ਗਿਆ। ਪ੍ਰਸ਼ਾਦ ਛੱਕ ਕੇ ਸਭ ਬਿਰਾਜ ਰਹੇ। ਅਗਲੇ ਦਿਨ ਓਥੋਂ ਚੱਲ ਕੇ ਗੁਰੂ ਜੀ ਨੇ ਬਘੌਰ ਪਿੰਡ ਜਾ ਡੇਰਾ ਲਾਯਾ। ਪ੍ਰਸ਼ਾਦ ਛੱਕ ਕੇ ਅਜੇ ਬਿਰਾਜੇ ਹੀ ਸੇ ਕਿਸੇ ਰਾਜ ਪੁਰਖ ਨੇ ਓਥੋਂ ਦੇ ਰਾਣੇ ਪਾਸ; ਜੋ ਪੰਜਾਹ ਕੁ ਹਜ਼ਾਰ ਜਗੀਰ ਦਾ ਮਾਲਕ ਸੀ, ਜਾ ਦੱਸਿਆ ਕਿ ਬਾਹਰ ਕੋਈ ਰਾਜਾ ਆ ਕੇ ਉੱਤਰਿਆ ਹੈ। ਏਤਨੇ ਚਿਰ ਨੂੰ ਹੋਰ ਬਹੁਤ ਸਾਰੇ ਲੋਗ ਰਾਣੇ ਪਾਸ ਰੌਲਾ ਪਾਉਂਦੇ ਆਏ ਕਿ ਕੋਈ ਫੌਜ ਲੈ ਕੇ ਪਿੰਡ ਨੂੰ ਲੁੱਟਣ ਆਯਾ ਹੈ। ਰਾਣੇ ਨੇ ਆਪਣਾ ਮਾਤਬਰ ਗੁਰੂ ਜੀ ਪਾਸ ਦਰਯਾਫਤ ਕਰਨ ਲਈ ਭੇਜਿਆ। ਓਸ ਨੇ ਗੁਰੂ ਜੀ ਪਾਸ ਆ ਕੇ ਲੋਗਾਂ ਦਾ ਰੌਲਾ ਸੁਣਾਯਾ ਤਾਂ ਗੁਰੂ ਜੀ ਨੇ ਕਿਹਾ ਭਾਈ ਅਸੀਂ ਅਕਾਲ ਪੁਰਖ ਵੱਲੋਂ ਲੋਗਾਂ ਨੂੰ ਨਿਰਭੈ ਕਰਨ ਵਾਸਤੇ ਆਏ ਹਾਂ। ਤੁਸੀਂ ਸਾਥੋਂ ਜ਼ਰਾ ਖਤਰਾ ਨਾ ਕਰੋ। ਇਹ ਕਹਿ ਕੇ ਭਾਈ ਧਰਮ ਸਿੰਘ ਨੂੰ ਓਸ ਰਾਜ ਪੁਰਖ ਦੇ ਨਾਲ ਰਾਣੇ ਪਾਸ ਭੇਜ ਦਿੱਤਾ। ਭਾਈ ਧਰਮ ਸਿੰਘ ਜੀ ਜਿਸ ਰਸਤੇ ਲੰਘੇ ਨਗਰ ਨਿਵਾਸੀਆਂ ਨੂੰ ਧੀਰਜ ਹੌਸਲਾ ਦਿੰਦੇ ਗਏ ਤੇ ਰਾਣੇ ਨਾਲ ਭੀ ਜਦ ਬਾਤਾਂ ਕੀਤੀਆਂ ਤਾਂ ਰਾਣੇ ਨੂੰ ਪੱਕਾ ਨਿਸ਼ਚਾ ਹੋ ਗਿਆ ਕਿ ਇਹ ਰਾਜੇ ਜੋਗੀ ਮੁਲਕ ਦਾ ਸੈਰ ਕਰਦੇ ਫਿਰਦੇ ਹਨ। ਇਨ੍ਹਾਂ ਦੀ ਸ਼ਰਨ ਜਾਣਾ ਚਾਹੀਦਾ ਹੈ। ਇਹ ਸੋਚ ਕੇ ਗੁਰੂ ਜੀ ਦਾ ਉੱਤਰ ਆਪਣੇ ਬਾਗ਼ ਵਿੱਚ ਕਰਾਯਾ ਅਰ ਰਸਤ ਭੇਜ ਦਿੱਤੀ। ਫੇਰ ਤਾਂ ਸਭ ਲੋਗ ਨਜ਼ਰਾਂ ਭੇਟਾਂ ਲੈ ਕੇ ਦਰਸ਼ਨ ਕਰਨ ਵਾਸਤੇ ਆਉਣ ਲੱਗ ਪਏ।