ਔਰੰਗਜ਼ੇਬ ਦਾ ਮਰਨਾਂਬ ਘੌਰ ਦੇ ਰਾਣੇ ਦਾ ਪ੍ਰਸੰਗ

ਸ੍ਰੀ ਗੁਰੂ ਗੋਬਿੰਦ ਸਿੰਘ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੧੨੫ / ੧੩੫

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਇਤਨੇ ਚਿਰ ਨੂੰ ਇੱਕ ਰਾਜ ਪੁਰਖ ਨੇ ਗੁਰੂ ਮਹਾਰਾਜ ਭੀ ਪਾਸ ਆ ਕੇ ਖ਼ਬਰ ਕੀਤੀ ਕਿ ਔਰੰਗਾ ਮਰ ਗਿਆ । ਇਹ ਖ਼ਬਰ ਔਰੰਗਜ਼ੇਬ ਦੀ ਮੌਤ ਵਾਲੇ ਸੁਣ ਕੇ ਸਿੰਘਾਂ ਨੇ ਜੈਕਾਰੇ ਗਜਾਏ। ਗੁਰੂ ਜੀ ਨੇ ਪੁੱਛਿਆ, ਔਰੰਗਾ ਕਿਸ ਤਰ੍ਹਾਂ ਮੋਯਾ ਤੇ ਤਖ਼ਤ ਦਾ ਵਾਰਸ ਕੌਣ ਬਣਿਆ ਹੈਓਨ ਆਖਿਆ ਕਿ ਮਹਾਰਾਜ ਸੁਣਦੇ ਹਾਂ ਕਿ ਪੰਜਾਬ ਵੱਲੋਂ ਨਜ਼ਮ ਖਤ ਜਿਸ ਦੀ ਸੁਰਖੀ ਜ਼ਫਰਨਾਮਾਸੀ ਪੇਸ਼ ਹੋਇਆ ਤਾਂ ਆਪ ਲੈ ਕੇ ਪੜ੍ਹਨ ਲੱਗ ਪਿਆ। ਪੜ੍ਹਦਾ ਹੋਇਆ ਸਿਰ ਮਾਰਦਾ ਰਿਹਾ। ਪਤਾ ਨਹੀਂ ਓਸ ਵਿੱਚ ਕੀ ਲਿਖਿਆ ਸੀ। ਓਸੇ ਘੜੀ ਤੋਂ ਔਰੰਗਜ਼ੇਬ ਘਟਣ ਲੱਗ ਪਿਆ। ਓੜਕ ਤਿਹਾਂ ਪੁੱਤ੍ਰਾਂ ਵਿੱਚੋਂ ਕਿਸੇ ਨੂੰ ਭੀ ਵਾਰਸ ਨਾ ਕਰ ਕੇ ਔਰੰਗੇ ਦੀ ਮੌਤ ਦੋਜ਼ਖ ਵਿੱਚ ਜਾ ਪਿਆ ਹੈ। ਪਰ ਆਜ਼ਮ ਸ਼ਾਹ ਓਸ ਦਾ ਛੋਟਾ ਬੇਟਾ; ਜੋ ਓਸ ਦੇ ਨਾਲ ਨੁਰੰਗਾਬਾਦ ਵਿਖੇ ਮਰਹੱਟਿਆਂ ਨਾਲ ਲੜਾਈ ਕਰਦਾ ਸੀ, ਬਾਪ ਦੇ ਮਰੇ ਪਿੱਛੋਂ ਆਪੇ ਤਖ਼ਤ ਦਾ ਮਾਲਕ ਬਣ ਗਿਆ ਹੈ ਤੇ ਦਿੱਲੀ ਵੱਲ ਆਯਾ ਚਾਹੁੰਦਾ ਹੈ। ਇਹ ਪ੍ਰਸੰਗ ਸੁਣ ਕੇ ਗੁਰੂ ਜੀ ਬੋਲੇਤਖ਼ਤ ਤੇ ਔਰੰਗੇ ਦੇ ਵੱਡੇ ਪੁੱਤ੍ਰ ਦਾ ਹੱਕ ਹੈ। ਆਜ਼ਮ ਸ਼ਾਹ ਨੂੰ ਤਾਂ ਓਸ ਦੀ ਮੌਤ ਲਈ ਆਉਂਦੀ ਹੈ।ਇਹ ਗੱਲ ਸੁਣ ਓਸ ਰਾਜ ਪੁਰਖ ਨੇ ਆਪ ਨੇ ਰਾਣੇ ਸ਼ਿਵ ਪ੍ਰਤਾਪ ਪਾਸ ਸਾਰੀ ਕਥਾ ਜਾ ਸੁਣਾਈ, ਜਿਸ ਨੂੰ ਸੁਣਦੇ ਸਾਰ ਰਾਣਾ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਚਲਾ ਆਯਾ। ਨਕਦੀ ਭੇਟਾ ਧਰ ਕੇ ਮੱਥਾ ਟੇਕਿਆ। ਗੁਰੂ ਜੀ ਨੇ ਕੁਸ਼ਲ ਆਨੰਦ ਪੁੱਛੀ ਤੇ ਆਪਸ ਵਿੱਚ ਪ੍ਰੀਤੀ ਪੂਰਬਕ ਮਿਲੇ। ਰਾਜਾ ਤੇ ਗੁਰੂ ਜੀ ਸੈਰ ਸ਼ਿਕਾਰ ਦੀਆਂ ਗੱਲਾਂ ਕਰ ਰਹੇ ਸਨ ਕਿ ਲੰਗਰ ਤਿਆਰ ਹੋ ਗਿਆ। ਰਾਣਾ ਘਰ ਨੂੰ ਗਿਆ ਅਰ ਗੁਰੂ ਜੀ ਪ੍ਰਸ਼ਾਦ ਛਕ ਕੇ ਬਿਰਾਜ ਰਹੇ। ਦੂਸਰੇ ਦਿਨ ਰਾਣੇ ਨਾਲ ਪੰਦ੍ਰਾਂ ਕੁ ਸਿੰਘਾਂ ਸਮੇਤ ਗੁਰੂ ਜੀ ਭੀ ਸ਼ਿਕਾਰ ਗਏ ਗੁਰੂ ਜੀ ਦੇ ਤੀਰਾਂ ਦੀ ਸਫ਼ਾਈ ਤੇ ਸਿੰਘਾਂ ਦੀ ਨਿਸ਼ਾਨੇਬਾਜ਼ੀ ਦੇਖ ਕੇ ਰਾਣਾ ਤਾਂ ਗੁਰੂ ਜੀ ਪਰ ਕੁਰਬਾਨ ਹੋ ਗਿਆ ਤੇ ਬੇਨਤੀਆਂ ਕਰ ਕੇ ਗੁਰੂ ਜੀ ਨੂੰ ਕੁਛ ਦਿਨ ਓਥੇ ਟਿਕਾ ਲਿਆ। ਦੂਜੇ ਦਿਨ ਕ੍ਰੀਚਕਾਂ ਦੇ ਅਸਥਾਨ ਦਾ ਸੈਲ ਕਰਾਯਾ ਸ਼ਿਕਾਰ ਵਿੱਚ ਇੱਕ ਸ਼ੇਰ ਰੋਸ਼ਨ ਸਿੰਘ ਨੇ ਤਲਵਾਰ ਨਾਲ ਦੋ ਧੜ ਕੀਤਾ ਫੇਰ ਤਾਂ ਵਧੇਰੇ ਹੀ ਮੁਰੀਦ ਹੋ ਗਿਆ। ਬੜੇ ਭਾਗ ਜਾਗੇ ਹਮੇਸ਼ਾ ਸੇਵਾ ਸਤਸੰਗ ਕਰਨੇ ਅਤੇ ਤੀਰ ਚਲਾਉਣ ਦਾ ਢੰਗ ਸਿੱਖਣ ਲੱਗ ਪਿਆ। ਬਘੌਰੋਂ ਤਿੰਨ ਕੋਹ ਪਰੇ ਇੱਕ ਹੋਰ ਰਾਣਾ, ਰਾਣੇ ਸ਼ਿਵ ਪ੍ਰਤਾਪ ਦਾ ਸ਼ਰੀਕ ਭਾਈ ਰਹਿੰਦਾ ਸੀ। ਇੱਕ ਦਿਨ ਗੁਰੂ ਜੀ ਦੇ ਊਠ ਭਾਰ ਬਰਦਾਰੀ ਦੇ ਚਰਦੇ ਚਰਦੇ ਓਸ ਰਾਣੇ ਦੇ ਬਾਗ਼ ਵਿੱਚ ਜਾ ਵੜੇ ਤਾਂ ਓਥੋਂ ਦੇ ਰਾਖਿਆਂ ਨੇ ਗੁਰੂ ਕੇ ਸਾਰਬਾਨਾਂ ਨੂੰ ਮਾਰਿਆ ਤੇ ਸਾਰਾਬਾਨਾਂ ਤੋਂ ਬਦੋਬਦੀ ਊਠ ਨੂੰ ਘੇਰ ਕੇ ਲੈ ਚੱਲੇ ਤਾਂ ਖ਼ਬਰ ਹੋਣ ਪਰ ਭਾਈ ਰਤਨ ਸਿੰਘ, ਮਾਨ ਸਿੰਘ ਆਦਿਕ ਪੰਦ੍ਰਾਂਕ ਸਿੰਘ ਸਿੰਘ ਵਾਂਙ ਜਾ ਗੱਜੇ ਤੇ ਓਨ੍ਹਾਂ ਰਾਜਿਆਂ ਨੂੰ ਮਾਰ ਕੁੱਟ ਕੇ ਆਪਣੇ ਆਦਮੀ ਤੇ ਊਠਾਂ ਛੁਡਾਇ ਕੇ ਲੈ ਆਏ। ਪਰ ਓਸ ਰਾਜੇ ਦੀ ਫੌਜ ਤੇ ਪ੍ਰਜਾ ਸਿੰਘਾਂ ਉੱਪਰ ਸ਼ਸਤ੍ਰ ਲੈ ਕੇ ਆ ਪਈ। ਏਧਰੋਂ ਸਿੰਘ ਭੀ ਬਹੁਤ ਪਹੁੰਚ ਪਏ। ਤੀਰ ਤੁਫੰਗ ਦਾ ਹੱਛਾ ਜੰਗ ਹੋਯਾ। ਓੜਕ ਰਾਣੇ ਦੀ ਫੌਜ ਹਾਰ ਕੇ ਕਿਲ੍ਹੇ ਵਿੱਚ ਜਾ ਵੜੀ ਤਾਂ ਦੂਸਰੇ ਦਿਨ ਓਸ ਕਿਲ੍ਹੇ ਦੇ ਨੇੜੇ ਪਹਾੜੀ ਪੁਰ ਸਿੰਘਾਂ ਨੇ ਆਪਣੇ ਰਾਣੇ ਦੀ ਤੋਪ ਲੈ ਕੇ ਡਾਹ ਦਿੱਤੀ। ਜਦ ਬੇਰੀਆਂ ਦੇ ਕਿਲ੍ਹੇ ਵਿੱਚ ਗੋਲੀਆਂ ਦੀ ਬਰਖਾ ਬਰਸਾਈ ਤਾਂ ਥੋੜੇ ਕੁ ਚਿਰ ਪਿੱਛੋਂ ਉਨ੍ਹਾਂ ਦੇ ਵਕੀਲ ਨੇ ਗੁਰਾਂ ਦੇ ਚਰਨ ਆ ਫੜੇ। ਬਖ਼ਸ਼ਨ ਦੀ ਅਰਜ਼ ਕੀਤੀ। ਭਾਵੇਂ ਓਸ ਵੇਲੇ ਤਾਂ ਗੁਰੂ ਜੀ ਨੇ ਛੁੱਟੀ ਦੇ ਦਿੱਤੀ। ਪਰ ਓਸੇ ਵਕਤ ਓਥੋਂ ਦਾ ਔਰੰਗੇ ਨੇ ਜਿਸ ਦਿਨ ਤੋਂ ਗੁਰੂ ਤੇਗ ਬਹਾਦਰ ਤੇ ਸਾਈਂ ਸਰਮੱਦ ਦਾ ਬਿਨਾਂ ਕਸੂਰ ਖ਼ੂਨ ਨੂੰ ਆਪਣੇ ਜ਼ੁੰਮੇ ਲੀਤਾ ਸੀ ਓਸ ਦਿਨ ਤੋਂ ਓਸ ਨੂੰ ਦਮੇਂ ਦੀ ਬੀਮਾਰੀ ਲੱਗ ਪਈ। ਰੋਗ ਅਜੇਹਾ ਲੱਗਾ ਕਿ ਖਾਧਾ ਪੀਤਾ ਹੋਯਾ ਧੰੁਨੀ ਤੋਂ ਹੇਠਾਂ ਜਾਣੋਂ ਰਹਿ ਗਿਆ ਦੋ ਚਾਰ ਘੜੀ ਪਿੱਛੋਂ ਓਹ ਮੂੰਹ ਦੇ ਰਸਤੇ ਉਲਟਾ ਨਿੱਕਲ ਜਾਏ। ਫੇਰ ਜਦ ਕਦੇ ਦਮ ਉਲਟਦਾ ਤਾਂ ਅਤਯੰਤ ਕਸ਼ਟ ਪਾ ਕੇ ਅਰਾਮ ਹੁੰਦਾ ਸੀ। ਓੜਕ ਏਸੇ ਬੀਮਾਰੀ ਨਾਲ ਮਰ ਗਿਆ।

( ਰਾਣਾ ਜੋ ਕਿਤੇ ਗਿਆ ਹੋਯਾ ਸੀ, ਆ ਗਿਆ। ਓਸ ਨੇ ਫੇਰ ਮੈਦਾਨ ਦਾ ਜੰਗ ਆਰੰਭ ਦਿੱਤਾ, ਜਿਸ ਵਿੱਚ ਓਹ ਆਪ ਹੀ ਭਾਈ ਧਰਮ ਸਿੰਘ ਦੇ ਤੀਰ ਦਾ ਨਿਸ਼ਾਨਾ ਹੋ ਗਿਆ ਤੇ ਧਰਤੀ ਉੱਤੇ ਡਿੱਗ ਪਿਆ। ਓਸ ਦਾ ਡਿੱਗਣਾ ਹੀ ਏਨ੍ਹਾਂ ਦੀ ਫ਼ਤੇ ਕਰ ਗਿਆ। ਲੋਗ ਨੱਸ ਗਏਂ ਸਿੰਘਾਂ ਨੇ ਕਿਲ੍ਹੇ ਵਿੱਚ ਧਸ ਕੇ ਸਭ ਮਾਲ ਧਨ ਓਸ ਦਾ ਲੁੱਟ ਲੀਤਾ। ਸਿੰਘਾਂ ਦੀ ਏਹ ਝੱਟ ਸੱਚ ਮੁੱਚ ਸ਼ੇਰਾਂ ਵਾਲੀ ਦੇਖ ਕੇ ਰਾਣੇ ਸ਼ਿਵ ਪ੍ਰਤਾਪ ਸਿੰਘ ਨੇ ਬਹੁਤ ਖ਼ੁਸ਼ੀ ਮਨਾਈ ਅਤੇ ਬਾਦਸ਼ਾਹ ਔਰੰਗੇ ਦੇ ਮਰਨੇ ਕਰ ਰਾਜ ਰੌਲਾ ਪਿਆ ਦੇਖ ਕੇ ਆਪਣੀ ਸਹਾਇਤਾ ਵਾਸਤੇ ਗੁਰੂ ਸਾਹਿਬ ਅੱਗੇ ਏਹ ਬੇਨਤੀ ਕੀਤੀਜਦੋਂ ਤੱਕ ਕੋਈ ਇੱਕ ਬਾਦਸ਼ਾਹ ਕਾਇਮ ਨਹੀਂ ਹੁੰਦਾ, ਓਦੋਂ ਤੱਕ ਆਪ ਕ੍ਰਿਪਾ ਕਰ ਕੇ ਏਥੇ ਹੀ ਨਿਵਾਸ ਰੱਖੋ।ਗੁਰੂ ਕਯਾਂ ਨੇ ਭੀ ਠਹਿਰਨਾ ਚੰਗਾ ਸਮਝ ਕੇ ਰਾਣੇ ਦਾ ਬਚਨ ਮੰਨ ਲੀਤਾ, ਜਿਸ ਤੋਂ ਓਹ ਸਰਬ ਭਾਂਤ ਦੀ ਸੇਵਾ ਕਰਦਾ ਰਿਹਾ। ਕੁਛ ਦਿਨ ਮਗਰੋਂ ਪਤਾ ਲੱਗਾ ਕਿ ਆਜ਼ਮ ਸ਼ਾਹ ਆਪਣਾ ਖਤਾਬ ਸਤਾਰਾ ਆਜ਼ਮ ਰੱਖ ਕੇ ਸਾਰਾ ਲਸ਼ਕਰ ਜੋ ਓਥੇ ਸੀ, ਲੈ ਕੇ ਦਿੱਲੀ ਨੂੰ ਆ ਰਿਹਾ ਹੈ। ਇੱਕ ਪਾਪ ਇਸ ਨੇ ਬਾਪ ਨਾਲੋਂ ਭੀ ਵਧ ਕੇ ਕੀਤਾ ਜੋ ਬਾਪ ਦੀ ਮੁਕਾਣੇ ਆਏ ਹੋਏ ਆਪਣੇ ਭਾਈ ਕਾਮ ਬਖ਼ਸ਼ ਨੂੰ (ਜੋ ਬੰਗਾਲ ਦਾ ਸੂਬਾ ਸੀ) ਦਗ਼ੇ ਨਾਲ ਫੜ

ਕੇ ਮਾਰ ਘੱਤਿਆ ਤੇ ਓਸ ਦਾ ਸਮਾਨ ਤੇ ਲਸ਼ਕਰ ਭੀ ਸਾਰਾ ਆਪਣੇ ਕਾਬੂ ਕਰ ਲਿਆ। ਏਧਰ ਔਰੰਗਜ਼ੇਬ ਦਾ ਵੱਡਾ ਪੁੱਤ੍ਰ ਮੁਅੱਜ਼ਮ ਸ਼ਾਹ ਜੋ ਕਾਬਲ ਦਾ ਸੂਬਾ ਸੀ, ਓਥੇ ਹੀ ਤਖ਼ਤ ਪਰ ਬੈਠ ਗਿਆ ਤੇ ਆਪ ਨੂੰ ਬਹਾਦਰ ਸ਼ਾਹ ਮਸ਼ਹੂਰ ਕਰ ਕੇ ਦਿੱਲੀ ਦਾ ਤਖ਼ਤ ਲੈਣ ਵਾਸਤੇ ਪਠਾਣਾਂ ਦੀ ਫੌਜ ਲੈ ਕੇ ਆਯਾ। ਹੁਣ ਬਘੌਰੀਏ ਰਾਣੇ ਨੇ ਗੁਰੂ ਜੀ ਦੇ ਬਚਨਾਂ ਦੁਆਰਾ ਬਹਾਦਰ ਸ਼ਾਹ ਨੂੰ ਦਿੱਲੀ ਦਾ ਬਾਦਸ਼ਾਹ ਹੋਣ ਵਾਲਾ ਸਮ

ਝ ਕੇ ਓਸ ਨਾਲ ਰਸਾਈ ਕਰਨ ਲਈ ਆਪਣੇ ਮਾਤਬਰ ਭੇਜ ਦਿੱਤੇ, ਜੋ ਰੁਹਤਾਸ ਦੇ ਪਾਸ ਓਸ ਨੂੰ ਜਾ ਮਿਲੇ ਅਤੇ ਨਜ਼ਰਾਂ ਦੇ ਕੇ ਜਦ

ਓਨ੍ਹਾਂ ਨੇ ਗੁਰੂ ਜੀ ਦੇ ਬਚਨਾਂ ਦਾ ਸਾਰਾ ਪ੍ਰਸੰਗ ਬਹਾਦਰ ਸ਼ਾਹ ਨੂੰ ਸੁਣਾਯਾ। ਤੇ ਪਾਸੋਂ ਨੰਦ ਲਾਲ ਨੇ ਭੀ ਗੁਰੂ ਜੀ ਦੀ ਵਡਿਆਈ ਨਾਲ ਭਰੀ ਹੋਈ ਓਹ ਲੜਾਈ ਸੁਣਾਈ, ਜੋ ਅਨੰਦਪੁਰ ਦੇ ਮੁਕਾਮ ਪਰ ਦਸ ਲੱਖ ਮੁਸਲਮਾਨਾਂ ਨਾਲ ਹੋਈ ਸੀ। ਤਾਂ ਬਹਾਦਰ ਸ਼ਾਹ ਨੇ ਜੋ ਪਹਿਲੇ ਹੀ ਗੁਰੂ ਜੀ ਦੀਆਂ ਬਹਾਦਰੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਓਨ੍ਹਾਂ ਨਾਲ ਮੇਲ ਕਰਨ ਲਈ ਬਹਾਦਰ ਸ਼ਾਹ ਵਲੋਂ ਨੰਦਲਾਲ ਅਤੇ ਦੀਵਾਨ ਹਾਕਮ ਰਾਇ ਪਹੁੰਚੇ ਮੁਨਸ਼ੀ ਨੰਦ ਲਾਲ ਤੇ ਦਿਵਾਨ ਹਾਕਮ ਰਾਏ ਜੀ ਨੂੰ ਗੁਰੂ ਜੀ ਪਾਸ ਇਹ ਬੇਨਤੀ ਕਰਨ ਲਈ ਭੇਜਿਆ ਕਿ ਹੇ ਸਤਗੁਰੋ! ਗੁਰੂ ਕਾ ਘਰ ਨਿਮਾਣਿਆਂ ਦਾ ਮਾਣ, ਨਿਆਸਰਿਆਂ ਦਾ ਆਸਰਾ ਹੈ। ਸੋ ਜੇਕਰ ਆਪ ਮੇਰੀ ਬਾਂਹ ਫੜੋ, ਤਾਂ ਮੈਂ ਜ਼ਰੂਰ ਵੈਰੀਆਂ ਨੂੰ ਜਿੱਤ ਕੇ ਬਾਦਸ਼ਾਹੀ ਦਾ ਮਾਲਕ ਹੋ ਜਾਵਾਂਗਾ, ਨਹੀਂ ਤਾਂ ਕੋਈ ਉਮੈਦ ਫਤੇ ਦੀ ਮੇਰੇ ਵਾਸਤੇ ਨਹੀਂ ਹੈ ਕਯੋਂਕਿ ਸਾਰਾ ਜੰਗੀ ਸਮਾਨ ਤੇ ਜਰਨੈਲ ਕਰਨੈਲ ਅਫਸਰ ਆਜ਼ਮ ਸ਼ਾਹ ਦੇ ਹੱਥ ਹਨ, ਪਰ ਆਪ ਦੇ ਬਹਾਦਰ ਖਾਲਸੇ ਦੀ ਮਦਦ

ਜੇਕਰ ਮੈਨੂੰ ਮਿਲੇ, ਤਾਂ ਮੈਂ ਜ਼ਰੂਰ ਭਰੋਸਾ ਰੱਖਦਾ ਹਾਂ ਕਿ ਤੁਹਾਡੀ ਕ੍ਰਿਪਾ ਨਾਲ ਫਤੇ ਪਾ ਲਵਾਂਗਾ। ਕਯੋਂ ਜੋ ਮੈਨੂੰ ਮਲੂਮ ਹੈ ਕਿ ਤੁਹਾਡਾ ਇੱਕ ਇੱਕ ਸਿੰਘ ਸਵਾ ਲੱਖ ਕਹਾਉਂਦਾ ਹੈ ਤੇ ਸੱਚਮੁਚ ਅਨੰਦਪੁਰ ਦੇ ਜੰਗ ਸਮੇਂ ਇੱਕ ਇੱਕ ਨੇ ਲਖ ਲਖ ਦਾ ਕੰਮ ਕੀਤਾ ਹੈ। ਸੋ ਜੇਕਰ ਆਪ ਮੇਰੀ ਸਹਾਇਤਾ ਕਰੋ ਤਾਂ ਮੈਂ ਬਾਦਸ਼ਾਹ ਬਣ ਜਾਵਾਂਗਾ ਅਰ ਬਾਦਸ਼ਾਹ ਬਣ ਕੇ ਜੋ ਕੁਛ ਆਪ ਹੁਕਮ ਦਿਓਗੇ, ਸੋਈ ਕਰਾਂਗਾ। ਅਰ ਭਰੋਸਾ ਹੈ ਕਿ ਆਪਣਾ ਬਿਰਦ ਜਾਣ ਕੇ ਮੇਰੀ ਸ਼ਰਣ ਆਏ ਦੀ ਆਪ ਲਾਜ ਰੱਖੋਗੇ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗