ਦੱਖਣ ਦੇਸ ਦੀ ਜਾਤ੍ਰਾ ਕਬੂਤ੍ਰਾ ਦੀ ਪੰਡਤ ਦੀ ਕਥਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੧੨੩ / ੧੩੫

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਇਸ ਭਾਗ ਵਿਚ ਸੰਮਤ ੧੮੧੩

ਮੁੱਖ ਘਟਨਾਵਾਂ

ਓਥੋਂ ਚੱਲ ਕੇ ਸੱਤੀ ਕੌਹੀਂ ਸਰਸੇ ਜਾ ਉੱਤਰੇ, ਜੋ ਓਦੋਂ ਨਿੱਕਾ ਜੈਹਾ ਕਸਬਾ ਸੀ। ਇੱਕ ਅਰੋੜੇ ਸਿੱਖ ਦੇ ਪ੍ਰੇਰੇ ਹੋਏ ਤੇ ਕੁਛ ਬਹਾਦਰ ਸਿੰਘਾਂ ਤੋਂ ਡਰ ਕੇ ਲੋਕਾਂ ਨੇ ਸਰਬ ਪ੍ਰਕਾਰ ਦੀ ਸੇਵਾ ਕੀਤੀ। ਓਸੇ ਸਮੇਂ ਇੱਕ ਗੁਲਾਬ ਸਿੰਘ ਸੁਨਿਆਰੇ ਸਿਦਕੀ ਸਿੱਖ ਦੀ (ਜਿਸ ਨੂੰ ਖੁਡਾਲਾਂ ਦੇ ਹਾਕਮ ਨੇ ਓਸ ਦੀ ਬੇਟੀ ਬਦਲੇ ਭੋਹਰੇ ਵਿੱਚ ਕੈਦ ਕਰ ਰੱਖਿਆ ਸੀ) ਦੀਨਤਾ ਦੀ ਪੁਕਾਰ ਸੁਣ ਕੇ ਪੰਜਾਂ ਸਿੰਘਾਂ ਸਮੇਤ ਅਬਲਕ ਪਰ ਚੜ੍ਹ ਬੈਠੇ। ਹੋਰ ਡੇਰੇ ਨੂੰ ਓਥੇ ਹੀ ਰਹਿਣ ਦਿੱਤਾ। ਖੁਡਾਲ ਪਹੁੰਚ ਕੇ ਸਿੱਖ ਨੂੰ ਭੋਹਰੇ ਤੋਂ ਬਾਹਰ ਕਰ ਕਰਾ, ਓਥੋਂ ਦੇ ਜ਼ਾਲਮ ਹਾਕਮ ਨਬੀ ਬਖ਼ਸ਼ ਨੂੰ ਸੱਚੇ ਕਰਮ ਧਰਮ ਦਾ ਉਪਦੇਸ਼ ਦਿੜਾ ਕਰ ਓਥੋਂ ਚੱਲ ਕੇ ਗੁੰਬਿਦਪੁਰੇ ਆਦਿਕ ਪਿੰਡਾਂ ਵਿੱਚ ਦਰਸ਼ਨ ਦਿੰਦੇ ਹੋਏ ਮੁੜ ਸਰਸੇ ਆ ਬਿਰਾਜੇ। ਓਥੋਂ ਮਜੌਰਾਂ ਨੂੰ; ਜੋ ਖ੍ਵਾਜੇ ਦੀ ਦਰਗਾਹ ਦੇ ਸੇ, ਚਰਚਾ ਵਿੱਚ ਜਿੱਤ ਕੇ, ਓਥੋਂ ਚੱਲ ਕੇ ਨੌਸਰ ਸ਼ਹਿਰ ਛੀਨਤਲਾਈ ਪਰ ਜਾ ਉੱਤ੍ਰੇ। ਜਿੱਥੇ ਗੁਰਦ੍ਵਾਰਾ ਨਾਈਆਂ ਦੇ ਘਰਾਂ ਵਿੱਚ ਹੈ, ਓਥੇ ਕਬੂਤਰ ਬਹੁਤ ਫਿਰਦੇ ਸਨ। ਇੱਕ ਕਬੂਤਰ ਕਬੂਤਰ ਮਾਰਨ ਜੀਵਾਲਣ ਦੀ ਕਥਾ ਝਾਰੀ ਵਾਲੇ ਸੱਦੇ ਸਿੰਘ ਦੇ ਪੈਰ ਦੀ ਠੋਕਰ ਨਾਲ ਮਰ ਗਿਆ। ਓਥੋਂ ਦੇ ਲੋਗ ਜੈਨੀ ਸੇ। ਸੱਦੇ ਸਿੰਘ ਨੂੰ ਬੁਰਾ ਭਲਾ ਬੋਲਣ ਲੱਗੇ ਤਾਂ ਮਹਾਰਾਜ ਬੋਲੇਲੜਦੇ ਕਿਉਂ ਹੋ? ਸਭ ਨੇ ਮਰ ਜਾਨਾ ਹੈ।ਓਹ ਅਹਿਮਕ ਬੋਲੇਐਡੇ ਸਿੱਧ ਤੁਸੀਂ ਹੋ, ਤਾਂ ਹੁਣੇ ਮਾਰ ਕੇ ਦਿਖਾਓ ਖਾਂ ਗੁਰੂ ਜੀ ਨੇ ਏਤਨਾ ਹੀ ਕਹਿਣ ਨਾਲ ਕਿ ਔਹ ਮਰ ਗਏ।ਸਭ ਬੇਜਾਨ ਹੋ ਕੇ ਭੁੰਞੇ ਆ ਪਏ। ਓਨ੍ਹਾਂ ਨੂੰ ਦੇਖ ਕੇ ਸਭ ਲੋਕ ਹੈਵਾਨ ਹੋ ਗਏ ਤੇ ਗੁਰੂ ਜੀ ਅੱਗੇ ਬੇਨਤੀਆਂ ਕਰਨ, ਜਿਕੂੰ ਮਾਰੇ ਹਨ, ਤਿਵੇਂ ਜਿਵਾ ਦੇਓ।ਗੁਰੂ ਜੀ ਨੇ ਫੁਰਮਾਇਆਚੋਗਾ ਪਾਓ, ਆਪੇ ਚੁਗਣਗੇ।ਓਨ੍ਹਾਂ ਮੋਠ ਬਾਜਰੀ ਚੋਗ ਸਿੱਟੀ ਤਾਂ ਇੱਕ ਓਸ ਤੋਂ ਬਿਨਾਂ ਜੇਹੜਾ ਕਬੂਤਰ ਸਿੱਖ ਤੋਂ ਮਰਿਆ ਸੀ, ਹੋਰ ਸਭ ਚੋਗਾ ਚੁਗਣ ਲੱਗ ਪਏ। ਇਸ ਸ਼ਕਤੀ ਤੋਂ ਦੇਖ ਸੁਣ ਕੇ ਸਾਰਾ ਨਗਰ ਗੁਰੂ ਕੇ ਦਰਸ਼ਨ ਵਾਸਤੇ ਲੱਗਾ ਆਉਣ ਤੇ ਭੇਟਾ ਚੜ੍ਹਾਉਣ। ਇੱਕ ਕਿਸ਼ਨ ਲਾਲ ਜੋਤਸ਼ੀ ਕਿਸ਼ਨ ਲਾਲ ਜੋਤਸ਼ੀ ਪੰਡਤ ਆਯਾ। ਓਸ ਦੀ ਸੋਭਾ ਸੁਣ ਕੇ ਮਹਾਰਾਜ ਬੋਲੇ, ਪੰਡਤ ਜੀ! ਤੁਸੀਂ ਦੱਸੋ ਸਾਡਾ ਪ੍ਰਸ਼ਨ ਕੀ ਹੈ?ਉਸ ਨੇ ਸੁਰ ਤੇ ਸਗਨ ਵਿਚਾਰ ਕੇ ਆਖਿਯਾਤੁਸੀਂ ਬਾਦਸ਼ਾਹ ਨੂੰ ਮਿਲਨ ਚਲੇ ਹੋ, ਪਰ ਮਿਲੇਗਾ ਨਹੀਂ ਕਿਉਂਕਿ ਓਸ ਦੇ ਮਰਨ ਵਿੱਚ ਦਿਨ ਥੋੜੇ ਰਹਿੰਦੇ ਹਨ। ਓਸ ਦਾ ਪੁੱਤ੍ਰ ਤੁਸਾਂ ਨੂੰ ਮਿਲੇਗਾ।ਪੰਡਤ ਨੂੰ ਸੱਚਾ ਸਮਝ ਕੇ ਗੁਰੂ ਜੀ ਦੋ ਅਸ਼ਰਫੀਆਂ ਦੇਣ ਲੱਗੇ ਤਾਂ ਓਨ ਮੱਥਾ ਟੇਕਿਆ। ਹੱਥ ਜੋੜ ਕੇ ਬੇਨਤੀ ਕੀਤੀਗ਼ਰੀਬ ਨਿਵਾਜ! ਮੈਨੂੰ ਓਹ ਸੱਚੀ ਦੌਲਤ ਬਖ਼ਸ਼ੋ, ਜੋ ਲੋਕ ਪਰਲੋਕ ਦੇ ਸੱਚੇ ਸੁਖ ਦੇਣ ਵਾਲੀ ਹੈ।ਬਿਪਰ ਦੀ ਸਰਧਾ ਪ੍ਰੀਤ ਦੇਖ ਕੇ ਗੁਰੂ ਮਹਾਰਾਜ ਜੀ ਅਜਿਹੇ ਕ੍ਰਿਪਾਲ ਹੋਏ ਕਿ ਓਸ ਦੇ ਅੰਤਹਕਰਣ ਵਿੱਚ ਆਪਣੀ ਪਵਿੱਤ੍ਰ ਬਾਣੀ ਤੇ ਸ਼ਕਤੀ ਨਾਲ ਬ੍ਰਹਮ ਗਿਆਨ ਦੀ ਰੌਸ਼ਨੀ ਭਰ ਦਿੱਤੀ ਜਿਸ ਤੋਂ ਅਤਯੰਤ ਪ੍ਰਸੰਨ ਹੋ ਕੇ ਬਿਪ੍ਰ ਨੇ ਗੁਰੂ ਕੇ ਚਰਨ ਫੜ ਲੀਤੇ ਤੇ ਆਖਿਆਮਹਾਰਾਜ! ਮੈਂ ਸੁਣਦਾ ਸਾਂ: ਸਾਧ ਕੈ ਸੰਗਿ ਨਹੀ ਕਛੁ ਘਾਲ ॥ ਦਰਸਨੁ ਭੇਟਤ ਹੋਤ ਨਿਹਾਲ ॥ (ਗਉੜੀ ਸੁਖਮਨੀ, ਮਃ ੫ - ੨੭੨) ਸੋ ਪਰਤੱਖ ਦੇਖ ਲੀਤਾ, ਜਿਨ੍ਹਾਂ ਨੇ ਪਲੋ ਪਲੀ ਵਿੱਚ ਮੈਨੂੰ ਨਿਹਾਲ ਕਰ ਦਿੱਤਾ। ਜੇਹੜੇ ਸਿੱਖ ਹਰ ਵੇਲੇ ਹਜ਼ੂਰ ਦੇ ਪਾਸ ਹਾਜ਼ਰ ਰਹਿੰਦੇ ਹਨ ਅਤੇ ਜਿਸ ਦੇਸ ਵਿੱਚ ਆਪ ਨਿਵਾਸ ਕਰਦੇ ਹੋ ਓਹ ਲੋਗ ਤਾਂ ਸਭ ਪਰਮ ਪਦ ਦੇ ਅਧਿਕਾਰੀ ਹੋ ਕੇ ਨਿਹਾਲ ਹੋ ਰਹੇ ਹੋਣਗੇ।ਬਚਨ ਹੋਇਆ, ਪੰਡਤ ਜੀ! ਇਹ ਪਰਮ ਪਦ ਸ਼ਰਧਾ ਭਗਤੀ ਸਮਝ

ਵਾਲੇ ਪਾਉਂਦੇ ਹਨ, ਦੂਸਰੇ ਨਹੀਂ। ਜਿਕੂੰ ਕਿਸੇ ਸ਼ਾਹੂਕਾਰ ਸੁਦਾਗਰ ਨੇ ਪਰਦੇਸ ਜਾਣ ਦੇ ਸਮੇਂ ਦੁੱਧ ਪੀਣ ਵਾਸਤੇ ਇੱਕ ਗਊ ਸਾਥ ਲੈ ਲੀਤੀ। ਜਿਸ ਟਾਪੂ ਵਿੱਚ ਗਿਆ ਓਥੇ ਗਊ ਮੈ੍ਹਂਸ ਨਹੀਂ ਸੀ। ਓਸ ਦੇ ਮਿੱਤ੍ਰ ਨੇ ਜਿਸ ਦੇ

( ਘਰ ਓਹ ਜਾ ਕੇ ਉੱਤਰਿਆ ਸੀ, ਗਊ ਦੇ ਗੁਣ ਸੁਣ ਸੁਣ ਕੇ ਅਤੇ ਦੁੱਧ ਪੀ ਕੇ ਗਊ ਮੰਗ ਲੀਤੀ। ਓਹ ਦੇ ਕੇ ਚਲਾ ਆਯਾ। ਪਿੱਛੋਂ ਜਦ ਦੁੱਧ ਚੋਣ ਲਈ ਓਨ੍ਹਾਂ ਨੇ ਬੱਛਾ ਛੱਡਯਾ। ਗਊ ਪਸਮੀ ਤੇ ਮੂਤਣ ਲੱਗੀ। ਓਨ੍ਹਾਂ ਬੇਸਮਝਾਂ ਮੂਤ੍ਰ ਭਾਂਡੇ ਵਿੱਚ ਲੈ ਲੀਤਾ। ਦੁੱਧ ਬੱਛਾ ਚੁੰਘ ਗਿਆ। ਜਦ

ਮੂਤ੍ਰ ਗ਼ਰਮ ਕਰ ਕੇ ਪੀਣ ਲੱਗੇ, ਤਾਂ ਬਦਬੋ ਵਾਲਾ ਖਾਰਾ ਕੌੜਾ ਮਲੂਮ ਹੋਯਾ ਤੇ ਦੱਸਤ ਲਾ ਦਿੱਤੇ ਤਾਂ ਆਖਣ ਲੱਗਾ, ਮੇਰਾ ਮਿਤ੍ਰ ਮੇਰੇ ਨਾਲ ਧੋਖਾ ਕਰ ਗਿਆ। ਫ ਰ ਇੱਕ ਦਿਨ ਕੋਈ ਹੋਰ ਗਯਾਤਾ ਪੁਰਖ ਆ ਗਿਆ। ਜਾਂ ਓਸ ਨੇ ਸੱਚਾ ਦੁੱਧ ਚੋਣਾ ਸਿਖਾ ਦਿੱਤਾ, ਤਾਂ ਫੇਰ ਪਛਤਾਏ ਤੇ ਆਖਣ ਲੱਗੇ, ਅਸੀਂ ਭੁੱਲੇ ਹੋਏ ਬ੍ਰਿਥਾ ਹੀ ਆਪਣੇ ਮਿੱਤ੍ਰ ਨੂੰ ਦੋਸ਼ ਦਿੰਦੇ ਸਾਂ। ਏਸੇ ਭਾਂਤ ਸਤਗੁਰਾਂ ਸੰਤਾਂ ਪਾਸੋਂ ਵਿੱਦਯਾ ਰੂਪੀ ਗਊ ਲੈ ਕੇ ਕੋਈ ਕੋਈ ਸ਼ਰਧਾ ਸਮਝ ਵਾਲੇ ਬ੍ਰਹਮਗਯਾਨ ਰੂਪੀ ਦੁੱਧ ਛਕਦੇ ਹਨ। ਬਾਕੀ ਬੇਸਮਝ ਵਿਸ਼ੇ ਭੋਗ ਮੂਤ੍ਰ ਪੀਂਦੇ ਹਨ, ਜਿਸ ਦਾ ਫ਼ਲ ਕੌੜਾ ਤੇ ਦੁੱਖਦਾਈ ਹੁੰਦਾ ਹੈ।ਇਹ ਬਚਨ ਸੁਣ ਕੇ ਪੰਡਤ ਕ੍ਰਿਤਾਰਥ ਹੋ ਗਿਆ। ਲੋਕਾਂ ਨੇ ਸਰਬ ਪ੍ਰਕਾਰ ਸੇਵਾ ਕੀਤੀ। ਪਿੱਛਲੇ ਪਹਿਰ ਸਵਾਰ ਹੋ ਕੇ ਸਤਗੁਰੂ ਜੀ ਸਿੰਘਾਂ ਸਮੇਤ ਬਜ਼ਾਰ ਵਿੱਚ ਗਏ ਤਾਂ ਅਨੇਕ ਜਗ੍ਹਾ ਸਰਾਫਾਂ ਦੇ ਰੁਪਯੇ, ਮੁਹਰਾਂ ਦੇ ਗੰਜ ਲੱਗੇ ਹੋਏ ਦੇਖ ਕੇ ਹੁਕਮ ਕੀਤਾਨੌਹਰ ਸ਼ਹਿਰ, ਰੁਪਯਾ ਮੋਹਰ, ਸਿੰਘ ਲੁੱਟੇਂਗੇ ਦੋ ਪਹਿਰ।ਏਹ ਹੁਕਮ ਸੁਣ ਕੇ ਬਜ਼ਾਰ ਦੇ ਚੌਧਰੀਆਂ ਨੇ ਗੁਰੂ ਕੇ ਚਰਨ ਫੜ ਲੀਤੇ ਅਤੇ ਲੁੱਟੇ ਜਾਣ ਤੋਂ ਡਰ ਕੇ ਬਹੁਤ ਪਦਾਰਥ ਕੱਠਾ ਕਰ ਕੇ ਗੁਰੂ ਅੱਗੇ ਲਿਆ ਰੱਖਿਆ। ਭਾਈ ਧਰਮ ਸਿੰਘ ਜੀ ਨੇ ਓਨ੍ਹਾਂ ਦੀ ਨਜ਼ਰ ਭੇਟਾ ਲੈ ਕੇ ਆਖਯਾਹੁਣ ਤਾਂ ਤੁਸਾਨੂੰ ਛੱਡਿਆ ਪਰ ਬਚਨ ਗੁਰੂ ਕਾ ਬਿਰਥਾ ਨਹੀਂ ਜਾਏਗਾ। ਸੋ ਸੰਮਤ ੧੮੧੩ ਬਿਕ੍ਰਮੀ ਨੂੰ ਖਾਲਸੇ ਨੇ ਨੌਹਰ ਲੁੱਟ ਕੇ ਸੁਫਲ ਕੀਤਾ। ਦੂਜੇ ਦਿਨ ਕੂਚ ਕਰ ਕੇ ਨੌਹਰ ਤੋਂ ੧੮ ਕੋਹ ਭਾਂਦਰੇ ਪਿੰਡ ਜਾ ਡੇਰਾ ਲਾਯਾ ਜਿੱਥੇ ਜਮਨਾਂ ਦੀ ਨਹਿਰ ਜਾ ਕੇ ਬਾਲੂ ਰੇਤੇ ਵਿੱਚ ਗ਼ਰਕ ਹੋ ਜਾਂਦੀ ਹੈ। ਇੱਕ ਰਾਜਪੂਤ ਨੇ ਸਰਬ ਪਰਕਾਰ ਗੁਰੂ ਕੀ ਸੇਵਾ ਕੀਤੀ। ਓਥੋਂ ਅੱਗੇ ਸੱਤ ਕੋਹ ਸਹੇਵੇ ਪਿੰਡ ਜਾ ਡੇਰਾ ਲਾਯਾ, ਭਾਈ ਧਰਮ ਸਿੰਘ ਪਰਮ ਸਿੰਘ; ਜੋ ਗੁਰੂ ਕੇ ਸਾਥ ਨਿੱਤ ਨਵੀਨ ਮੰਜਾ ਗੁਰੂ ਕਯਾਂ ਵਾਸਤੇ ਤਿਆਰ ਕਰਿਆ ਕਰਦੇ ਸੇ, ਬਡੀਆਂ ਮਜਲਾਂ ਰੇਤੇ ਦੀਆਂ ਹੋਣੇ ਕਰ ਓਹ ਸਭ ਤੋਂ ਪਿੱਛੋਂ ਆਏ, ਕਿਉਂਕਿ ਗੁਰੂ ਕੇ ਬਖ਼ਸ਼ੇ ਹੋਏ ਸ਼ਸਤ੍ਰ ਬਸਤ੍ਰ ਤਾਂ ਸਿਰ ਉੱਤੇ ਰੱਖਦੇ ਘੋੜੇ ਹੱਥ ਫੜੀ ਆਉਂਦੇ। ਜਦ

ਗੁਰੂ ਜੀ ਨੇ ਓਨ੍ਹਾਂ ਨੂੰ ਪੁੱਛਯਾ ਕਿ ਸ਼ਸਤ੍ਰ ਬਸਤ੍ਰ ਪਹਿਨ ਕੇ ਘੋੜਯਾਂ ਪਰ ਸੁਵਾਰ ਕਿਉਂ ਨਹੀਂ ਹੁੰਦੇ? ਓਨ੍ਹਾਂ ਨੇ ਬੇਨਤੀ ਕੀਤੀ, ਸੱਚੇ ਸਤਿਗੁਰੋ! ਅਸੀਂ ਤੁੱਛ ਜੀਵ ਕੌਣ ਚੀਜ਼ ਹਾਂ ਜੋ ਤੁਹਾਡੇ ਈਸ਼ਰਾਂ ਦੇ ਬਖ਼ਸ਼ੇ ਹੋਏ ਅੰਗ ਲਾਈਏਓਨ੍ਹਾਂ ਦੀ ਅਜੇਹੀ ਸਰਧਾ ਤੇ ਕੋਮਲਤਾ ਦੇਖ ਕੇ ਬਚਨ ਕੀਤਾ ਤੁਸੀਂ ਖੰਡਾ ਨਹੀਂ ਪਹਿਨਦੇ ਤੁਸਾਡੀ ਜੀਭ ਹੀ ਖੰਡਾ ਰਹੀ। ਭਾਈ ਮਾਨ ਸਿੰਘ ਜੀ ਨੇ ਉਥੇ ਜੰਡ ਵਿੱਚ ਪਿੱਪਲ ਲੱਗਾ ਹੋਯਾ ਦੇਖ ਕੇ ਆਖਯਾ ਏਹ ਪਿੱਪਲ ਕੇਹੇ ਥਾਂ ਲੱਗਾ ਹੈ। ਗੁਰੂ ਜੀ ਬੋਲੇ ਚੰਗੇ ਥਾਂ ਲੱਗਾ ਹੈ ਜਯੋਂ ਜਯੋਂ ਏਹ ਪਿੱਪਲ ਫੈਲੇਗਾ ਜੰਡ ਘੱਟਦਾ ਜਾਊ, ਤਿਉਂ ਤਿਉਂ ਖਾਲਸਾ ਫੈਲੇਗਾ ਤੁਰਕਾਂ ਦਾ ਤੇਜ਼ ਨਸ਼ਟ ਹੁੰਦਾ ਜਾਊ। ਸੋ ਜੰਡ ਤਾਂ ਅਜੇ ਜ਼ਰਾ ਕੁ ਹੈ ਬੀ ਪਰ ਤੁਰਕਾਂ ਦਾ ਹੁਕਮ ਤੇਜ਼ ਭਾਰਤ ਵਰਸ਼ ਵਿੱਚ ਜ਼ਰਾ ਭਰ ਬੀ ਨਹੀਂ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗