ਮਾਈਆਂ ਦਾ ਦਿੱਲੀ ਜਾਣਾ ਭਗੌੜ ਸਾਧ ਸਿੱਖ ਤੇ ਭਰੋਸੇ ਦੀ ਕਥਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੧੨੨ / ੧੩੫

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਇਹ ਬਚਨ ਹੋ ਹੀ ਰਹੇ ਸਨ ਕਿ ਇੱਕ ਸਿੱਖ ਨੇ ਗੁਰੂ ਜੀ ਅੱਗੇ ਮੱਥਾ ਆ ਟੇਕਿਆ ਅਰ ਪੰਥ ਨੂੰ ਆਪਣੀ ਅਰ ਭਾਈ ਦਯਾ ਸਿੰਘ ਸਮੇਤ ਓਨ੍ਹਾਂ ਸਿੰਘਾਂ ਵੱਲੋਂ ਫਤੇ ਬੁਲਾਈ ਜੋ ਔਰੰਗੇ ਨੂੰ ਗੁਰੂ ਜੀ ਦਾ ਹੁਕਮ ਜ਼ਫਰਨਾਮਾ ਦੇ ਕੇ ਸੰਭਾ ਜੀ ਪਾਸ ਪੂੰਨੇ ਵਿੱਚ ਜਾ ਪਹੁੰਚੇ ਸੇ। ਓਥੇ ਗੁਰੂ ਕੀ ਕ੍ਰਿਪਾ ਨਾਲ ਸੇਵਾ ਜੀ ਮਰਹੱਟੇ ਦੇ ਪੁੱਤ੍ਰ ਸੰਭਾ ਜੀ ਅਤੇ ਬਾਲਾ ਜੀ ਬਿਸ਼੍ਵਨਾਥ ਮਰਹੱਟਿਆਂ ਦੇ ਬਾਦਸ਼ਾਹ ਤੇ ਵਜ਼ੀਰ ਨਾਲ ਮਿਲ ਕੇ ਜੋ ਕੁਛ ਸਲਾਹ ਕੀਤੀ ਸੀ, ਓਹ ਅਰਦਾਸ ਭਾਈ ਦਯਾ ਸਿੰਘ ਦੀ ਤੇ ਮੁਰਾਸਲਾ ਸੰਭਾ ਜੀ ਵੱਲੋਂ ਗੁਰੂ ਜੀ ਅੱਗੇ ਰੱਖ ਕੇ ਓਸ ਦੇਸ ਦਾ ਵਰਤਾਰਾ ਮਰਹੱਟਿਆਂ ਦੇ ਦੇਸ ਦੀ ਬਹਾਦਰੀ ਦੀਆਂ ਲੜਾਈਆਂ (ਜਿਨ੍ਹਾਂ ਨਾਲ ਅਜੇ ਤੱਕ ਔਰੰਗਜ਼ੇਬ ਲੜ ਰਿਹਾ ਸੀ) ਸੁਣਾਈਆਂ, ਜਿਨ੍ਹਾਂ ਨੂੰ ਸੁਣ ਕੇ ਬਹੁਤ ਸੂਰਬੀਰ ਸਿੰਘ ਤਾਂ ਖ਼ੁਸ਼ੀ ਹੋਏ, ਪਰ ਕਾਇਰ ਦਲੀਲਾਂ ਵਿੱਚ ਪੈ ਗਏ। ਫੇਰ ਜਦ ਗੁਰੂ ਸਾਹਿਬ ਜੀ ਨੇ ਭਾਈ ਦਯਾ ਸਿੰਘ ਜੀ ਦੀ ਅਰਦਾਸ ਅਤੇ ਸੰਭਾ ਜੀ ਦਾ ਮੁਰਾਸਲਾ ਪੜ੍ਹ ਕੇ ਇਹ ਪ੍ਰਗਟ ਕੀਤਾ ਕਿ ਓਹ ਖਾਲਸੇ ਨਾਲ ਮੇਲ ਕਰਨ ਵਿੱਚ ਬਹੁਤ ਰਾਜ਼ੀ ਹਨ, ਬਲਕਿ ਬੜੇ ਉਤਸ਼ਾਹ ਨਾਲ ਇਹ ਆਖਦੇ ਹਨ ਤੇ ਚਾਹੁੰਦੇ ਹਨ ਕੇ ਅਸੀਂ ਖਾਲਸੇ ਜੀ ਦੇ ਅੱਗੇ ਹੋ ਕੇ ਵੈਰੀਆਂ ਨਾਲ ਲੜਾਂਗੇ। ਜੇ ਖਾਲਸਾ ਜੀ ਸਾਡੇ ਨਾਲ ਰਲ ਜਾਏ ਤਾਂ ਤੁਰਕਾਂ ਦਾ ਨਾਮ ਨਿਸ਼ਾਨ ਭੀ ਭਾਰਤਵਰਸ਼ ਵਿੱਚ ਨਾ ਛੱਡੀਏ। ਭਾਵੇਂ ਦੱਖਣ ਦੇਸ ਵੰਨੀ ਜਾਣ ਲਈ ਤਿਆਰ ਤਾਂ ਗੁਰੂ ਸਾਹਿਬ ਜੀ ਪਹਿਲੇ ਹੀ ਸੇ। ਪਰ ਹੁਣ ਭਾਈ ਦਯਾ ਸਿੰਘ ਦੀ ਅਰਦਾਸ ਤੇ ਸੰਭਾ ਜੀ ਦਾ ਮੁਰਾਸਲਾ ਆਏ ਤੋਂ ਤਾਂ ਝੱਟ ਹੀ ਤਿਆਰੀ ਦਾ ਹੁਕਮ ਦੇ ਦਿੱਤਾ। ਦੂਜੇ ਦਿਨ ਆਪਣੇ ਮਹਿਲਾਂ ਨੂੰ ਜੋ ਮਾਤਾ ਸੁੰਦਰੀ ਜੀ ਤੇ ਸਾਹਿਬ ਦੇਵੀ ਓਥੇ ਆਏ ਸੇ ਬਡਾ ਧੀਰਜ ਦਿਲਾਸਾ ਦੇ ਕਰ ਹੁਕਮ ਦਿੱਤਾ ਕਿ ਤੁਸੀਂ ਦਿੱਲੀ ਜਾ ਰਹੋ। ਸਭ ਸੰਗਤ ਤੁਸਾਡੀ ਸੇਵਾ ਕਰੇਗੀ। ਅਸੀਂ ਜਿੱਥੇ ਠੈਹਰਾਂਗੇ, ਓਥੇ ਬੁਲਾ ਲਵਾਂਗੇ। ਇਹ ਸੁਣ ਕੇ ਮਾਈਆਂ ਦੇ ਨੇਤ੍ਰ ਕਮਲ ਵਿੱਚੋਂ ਮੋਤੀਆਂ ਦੀਆਂ ਲੜੀਆਂ ਵਾਂਙ ਅੱਥਰੂ ਝੱਰ ਪਏ ਤੇ ਭਾਵੇਂ ਉਹ ਆਪਣੇ ਪਤੀ ਜਗਤ ਗੁਰੂ ਤੋਂ ਵੱਖਰਾ ਹੋਣਾ ਨਹੀਂ ਚਾਹੁੰਦੀਆਂ ਸਨ

ਪਰ ਪਤੀ ਦਾ ਹੁਕਮ ਮੰਨਣਾ ਹੀ ਆਪਣਾ ਪਰਮ ਧਰਮ ਸਮਝ ਕੇ ਲਚਾਰੀ ਨੂੰ ਤਿਆਰ ਹੋ ਗਈਆਂ ਤੇ ਸਾਥ ਹੀ ਭਾਈ ਮਨੀ ਸਿੰਘ ਤੇ ਮੁਨਸ਼ੀ ਸਾਹਿਬ ਚੰਦ ਨੂੰ ਭੀ ਤਿਆਰੀ ਦਾ ਹੁਕਮ ਹੋ ਗਿਆ ਤੇ ਦੂਸਰੇ ਦਿਨ ਅੰਮ੍ਰਿਤ ਵੇਲੇ ਟੈਹਲਣਾਂ ਤੇ ਅਸਬਾਬ ਸਮੇਤ ਕੂਚ ਕੀਤਾ। ਗੁਰੂ ਜੀ ਨੇ ਭੀ ਅਗਲੇ ਭਲਕ ਸਭ ਅਸਬਾਬ ਨਾਲ ਲੈ ਜਾਣ ਵਾਲਾ ਤੇ ਲੰਗਰ ਦੇ ਬਰਤਨ ਵਗ਼ੈਰਾ ਦੇਖ ਦੇਖ ਕੇ ਬੰਧਵਾਏ। ਡੱਲ ਸਿੱਘ ਨੇ ਪੰਜ ਊਠ ਬਹੁਤ ਚੰਗੇ ਭਾਰ ਬਰਦਾਰੀ ਲਈ ਅਤੇ ਦੋ ਤੰਬੂ ਕਨਾਤ ਹਾਜ਼ਰ ਕੀਤੇ। ਗੁਰੂ ਸਾਹਿਬ ਨੇ ਓਹ ਗੁਰੂ ਤੇਗ ਬਹਾਦੁਰ ਜੀ ਦੇ ਅਸਥਾਨ ਲਗਵਾ ਕਰ ਦੇਖੇ ਅਤੇ ਰਾਤ ਨੂੰ ਉੱਥੇ ਹੀ ਨਿਵਾਸ ਕੀਤਾ। ਭਾਈ ਧਰਮ ਸਿੰਘ, ਮਾਨ ਸਿੰਘ, ਹਰਦਿੱਤ ਸਿੰਘ, ਸੰਤੋਖ ਸਿੰਘ, ਦਾਨ ਸਿੰਘ ਦਾ ਬੇਟਾ ਗੁਰਬਖ਼ਸ਼ ਸਿੰਘ ਇਹ ਪਹਿਰੇ ਪਰ ਕਾਇਮ; ਅਭੈ ਸਿੰਘ, ਸੋਢੀ ਬਾਬੇ ਕੌਲ ਦਾ ਪੋਤ੍ਰਾ ਜਿਸ ਨੂੰ ਗੁਰੂ ਜੀ ਅੰਮ੍ਰਿਤ ਪਾਉਣ ਦੇ ਜੋਗ ਭਾਂਡਾ ਵਰਣਨ ਕਰਦੇ ਅਤੇ ਬਹੁਤ ਪਿਆਰਾ ਰੱਖਦੇ ਸੇ, ਜਿਸ ਦਿਨ ਤੋਂ ਓਸ ਦੇ ਦੋਵੇਂ ਪੁੱਤ੍ਰ ਬਿਰਾੜਾਂ ਦੀ ਲੜਾਈ ਵਿੱਚ ਮਾਰੇ ਗਏ ਸੇ ਓਹ ਉਦਾਸ ਹੋ ਕੇ ਗੁਰੂ ਸਾਹਿਬ ਪਾਸ ਹੀ ਦਮਦਮੇ ਆ ਰਿਹਾ ਸੀ; ਓਸੇ ਨਾਲ ਦਰਬਾਰੀ, ਘਰ ਬਾਰੀ, ਸੁਧੂ, ਬੁਧੂ, ਦਿਵਾਨੇ ਮਹੰਤ ਜਮਾਤ ਸਮੇਤ ਆਏ ਸੇ। ਗੁਰੂ ਕਾ ਦੱਖਣ ਨੂੰ ਜਾਣਾ ਸੁਣ ਕੇ ਅਭੈ ਸਿੰਘ ਦੀ ਸੇਢਾਣੀ ਨੇ ਦਿਵਾਨੇ ਸਾਧਾਂ ਨੂੰ ਆਖ ਭੇਜਿਆਜਿਉਂ ਤਿਉਂ ਕਰ ਕੇ ਸੋਢੀ ਨੂੰ ਘਰ ਲੈ ਆਓ।ਇੱਕ ਦਿਨ ਅਭੈ ਸਿੰਘ ਨੂੰ ਉਦਾਸ ਵੇਖ ਕੇ ਗੁਰੂ ਜੀ ਨੇ ਆਖਯਾਅਭੈ ਸਿੰਘ ਗੁਰੂ ਹਰਿਰਾਇ ਜੀ ਦਾ ਬਚਨ ਹੈ ਕਿ ਗੁਰੂ ਨਾਨਕ ਦਾ ਜਹਾਜ਼ ਪਾਟ ਗਿਆ ਹੈ। ਪਰ ਦਸਮਾਂ ਗੁਰੂ ਖਾਲਸਾ ਪੰਥ ਰਚ ਕੇ ਅੱਠੀ ਖੰਡ ਹੋਏ ਜਹਾਜ਼ ਨੂੰ ਭੀ ਜੋੜ ਮੇਲਕੇ ਸਾਬਤ ਕਰ ਲਏਗਾ। ਸੋ ਭਾਈ ਉਦਾਸ ਨਾ ਹੋਵੀਂ। ਅਸੀਂ ਖਾਲਸੇ ਨੂੰ ਰਾਜ ਜੋਗ ਦੋਵੇਂ ਭੋਗਾਉਣੇ ਹਨ। ਤੈਨੂੰ ਸਾਰੇ ਪੰਥ ਦਾ ਪੂਜ ਕਰਾਂਗੇ। ਏਹੋ ਜੇਹਾ

( ਬਥੇਰਾ ਦਿਲਾਸਾ ਧੀਰਜ ਦਿੱਤਾ। ਪਰ ਓਹ ਐਸਾ ਡਰਿਆ ਜੋ ਓਸੇ ਰਾਤ ਆਪਣਾ ਮੰਜਾ ਦਿਵਾਨਿਆਂ ਤੋਂ ਚੁਕਾ ਕੇ ਦੱਸੀਂ ਕੋਹੀਂ ਜਾ ਦਮ ਲੀਤਾ। ਏਧਰ ਅੰਮ੍ਰਿਤ ਵੇਲੇ ਗੁਰੂ ਜੀ ਨੇ ਜਦ ਓਸ ਨੂੰ ਬੁਲਾਇਆ ਤਾਂ ਜੇਹੜਾ ਬੇਨਵਾ ਫ਼ਕੀਰ ਗੁਰੂ ਕੇ ਬਹੀਰ ਵਿੱਚ ਰਿਹਾ ਕਰਦਾ ਸੀ ਅਭੈ ਸਿੰਘ, ਦਰਬਾਰੀ, ਸੱਧੂ, ਬੁੱਧੂ, ਡੱਲਾ ਆਦਿ ਨੇ ਇੱਕ ਇੱਕ ਕਰ ਕੇ ਖਿਸਕਣਾ ਓਸ ਨੇ ਅਵਾਜ਼ ਦਿੱਤੀ, ਦਰਬਾਰੀ, ਨਾ ਘਰ ਬਾਰੀ। ਸੁੱਧੂ ਬੁਧੂ, ਸਭੇ ਗਏ ਉੱਧੂ। ਬੁਧੂ ਸੋਢੀ, ਗਿਆ ਉਨ੍ਹਾਂ ਦੇ ਮੋਢੀ।ਏਹ ਬਾਤ ਸੁਣ ਕੇ ਗੁਰੂ ਜੀ ਨੇ ਬਚਨ ਕੀਤਾਸੋਢੀ ਦਿਵਾਨੇ ਗਹਿਲੇ, ਗਏ ਸਰਬ ਤੋਂ ਪਹਿਲੇਦਿਨ ਚੜ੍ਹੇ ਡੱਲੇ ਸਿੰਘ ਨੂੰ ਹੁਕਮ ਹੋਯਾਟਲਦਾ ਨਾ ਫਿਰ ਤਯਾਰੀ ਕਰ। ਓਨ ਬੇਨਤੀ ਕੀਤੀ ਗੁਰੂ ਜੀ ਏਨ੍ਹਾਂ ਝਾੜਾਂ ਦਾ ਜਿਨ੍ਹਾਂ ਨੂੰ ਤੁਸਾਂ ਵੱਸਣ ਦਾ ਵਰ ਦਿੱਤਾ, ਹੋਰ ਮੇਰੇ ਬਿਨਾਂ ਰਾਖਾ ਕੋਈ ਨਹੀਂ। ਮੇਰੇ ਗਏ ਪਿੱਛੋਂ ਉਜੜ ਜਾਣਗੇ।ਬਚਨ ਹੋਯਾਡੱਲ ਸਿੰਘਾ, ਝਾੜ ਤੇ ਪਿੰਡ ਤਾਂ ਵਸਦੇ ਹੀ ਰਹਿਣਗੇ। ਏਹ ਦੇਹ ਨਾ ਰਹੇਗੀ। ਏਨ੍ਹਾਂ ਦੀ ਮਾਲਕੀ ਕਰ ਕਰ ਬੇਅੰਤ ਲੋਗ ਬਡੇ ਬਡੇ ਰਾਜੇ ਚਲੇ ਗਏ। ਭਾਈ! ਤੂੰ ਕਯੋਂ ਮਾਯਾ ਦੇ ਜਾਲ ਵਿੱਚ ਫਸਦਾ ਹੈਂ? ਆਪ ਨੂੰ ਸੰਸਾਰ ਦਰਿਆ ਦੇ ਪਾਣੀ ਦਾ ਬੁਦਬੁਦਾ। ਸਮਝ ਸਬੰਧੀਆਂ ਦੇ ਗ਼ੁਜ਼ਾਰੇ ਦੀ ਚਿੰਤਾ ਨਾ ਕਰ ਸਭ ਦਾ ਪਾਲਨ ਵਾਲਾ ਪਰਮੇਸ੍ਵਰ ਹੈ। ਸੁਣ ਡੱਲ ਸਿੰਘ! ਗੁਰੂ ਹਰ ਗੋਬਿੰਦ ਸਾਹਿਬ ਪਾਸ ਇੱਕ ਸਿੱਖ ਕਸੂਰੀ ਦਰਸ਼ਨ ਵਾਸਤੇ ਜੋ ਸਦਾ ਆਯਾ ਕਰਦਾ ਸੀ, ਆਯਾ। ਗੁਰੂ ਜੀ ਦਾ ਮੰਦਰ ਬਨਦਾ ਸੀ। ਓਸ ਨੂੰ ਅੱਠ ਦਿਨ ਟਹਿਲ ਕਰਨ ਲਈ ਗੁਰੂ ਜੀ ਨੇ ਰਖਣਾਂ ਚਾਹਿਆ। ਸਿੱਖ ਨੇ ਬੇਨਤੀ ਕੀਤੀ ਮਹਾਰਾਜ! ਮੈਂ ਛਾਬੜੀ ਵੇਚ ਕੇ ਬਾਲ ਬੱਚੇ ਨੂੰ ਜੋ ਸੱਤ ਅੱਠ ਜੀ ਹਨ, ਪਾਲਦਾ ਹਾਂ। ਇੱਕ ਦਿਨ ਜੋਗਾ ਅੰਨਯ ਦੇ ਆਯਾ ਹਾਂ। ਜੇ ਕੱਲ੍ਹ ਨੂੰ ਮੈਂ ਜਾ ਕੇ ਕਮਾ ਕੇ ਦਿਆਂਗਾ, ਤਾਂ ਖਾ ਕੇ ਬਚਣਗੇ। ਨਹੀਂ ਤਾਂ ਮਰ ਜਾਣਗੇ। ਗੁਰੂ ਮਹਾਰਾਜ ਨੇ ਫੁਰਮਾਯਾ ਸਿੱਖਾ! ਪ੍ਰਮੇਸ਼੍ਵਰ ਸਭ ਦੀ ਪਾਲਣਾ ਕਰਦਾ ਹੈ। ਤੂੰ ਚਿੰਤਾ ਨਾ ਕਰ। ਪੰਜਵੇਂ ਗੁਰੂ ਦਾ ਬਚਨ ਹੈ: ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ

ਭਉ ਕਰਿਆ ॥੨॥ (ਗੂਜਰੀ, ਮਃ ੫ - ੧੦) ਸਿੱਖ ਬੋਲਿਆਹੀਲੇ ਰਿਜ਼ਕ ਬਹਾਨੇ ਮੌਤਆਖਦੇ ਹਨ ਓਨ੍ਹਾਂ ਨੂੰ ਮੇਰਾ ਹੀ ਆਸ੍ਰਾ ਹੈ। ਜਦ

ਓਹ ਕਿਸੇ ਭਾਂਤ ਠਹਿਰਦਾ ਨਾ ਦੇਖਿਆ ਤਾਂ ਗੁਰੂ ਜੀ ਨੇ ਸਭ ਸੰਗਤ ਨੂੰ ਭਰੋਸਾ ਦ੍ਰਿੜਾਉਣ ਲਈ ਉਸ ਨੂੰ ਆਖਿਆ, ਸਿੱਖਾ! ਜੇ ਤੂੰ ਨਹੀਂ ਠਹਿਰਦਾ, ਤਾਂ ਤੇਰੇ ਰਾਹ ਵਿੱਚ ਪੱਟੀ ਨਗਰ ਹੈ। ਸਾਡੀ ਚਿੱਠੀ ਓਥੇ ਸਿੱਖਾਂ ਨੂੰ ਦੇਂਦਾ ਜਾਈਂ।ਓਨ ਆਖਿਆ, ਜੀ! ਸਤ

ਵਾਰਿ। ਗੁਰੂ ਕਿਆਂ ਨੇ ਓਨ੍ਹਾਂ ਨੂੰ ਲਿਖ ਦਿੱਤਾ ਏਸ ਸਿੱਖ ਨੂੰ ਛੀ ਮਹੀਨੇ ਜਾਣ ਨਹੀਂ ਦੇਣਾ। ਜਦ ਓਸ ਨੇ ਚਿੱਠੀ ਲੈ ਜਾ ਕੇ ਦਿੱਤੀ ਤਾਂ ਸਿੱਖਾਂ ਨੇ ਪੜ੍ਹ ਕੇ ਓਸ ਨੂੰ ਫੜ ਰੱਖਿਆ ਬਥੇਰਾ ਰੋ ਪਿੱਟ ਰਿਹਾ ਸੀ। ਸੰਗਲ ਮਾਰ ਛੱਡਿਆ ਸੇਵਾ ਕਰਦੇ ਰਹੇ। ਓਧਰ ਉਸ ਦੇ ਚਾਰ ਬੇਟੇ, ਦੋ ਬੇਟੀਆਂ, ਔਰਤ, ਇੱਕ ਮਾਈ ਸੀ। ਦੋ ਦਿਨ ਤਾਂ ਓਨ੍ਹਾਂ ਨੇ ਸਿੱਖ ਨੂੰ ਓਡੀਕਿਆ ਤੇ ਅੰਨ ਪਕਾ ਕੇ ਖਾਧਾ। ਚੌਥੇ ਦਿਨ ਫਾਕਾ ਕੱਟਿਆ ਤਾਂ ਪੜੋਸੀਆਂ ਨੇ ਤਰਸ ਖਾ ਕੇ ਪੰਜ ਪੰਜ ਸੇਰ ਅੰਨਯ ਘਰ ਘਰ ਤੋਂ ਕੱਠਾ ਕਰ ਦਿੱਤਾ। ਸਿੱਖ ਨੂੰ ਤਿਆਗ ਗਿਆ ਸਮਝ

ਕੇ ਸੱਭੇ ਜੀਉ ਮਿਹਨਤ ਮਜੂਰੀ ਕਰਨ ਲੱਗੇ। ਕੁਦਰਤ ਨਾਲ ਓਨ੍ਹਾਂ ਦੇ ਘਰੋਂ ਸੱਪ ਨਿੱਕਲਿਆ। ਸਿੱਖ ਦੇ ਪੁਤ ਨੇ ਮਾਰ ਕੇ ਕੋਠੇ ਉੱਤੇ ਸਿੱਟ ਦਿੱਤਾ। ਕਿਸੇ ਰਾਜੇ ਦੀ ਰਾਣੀ ਦਾ ਜੜਾਊ ਹਾਰ ਚੀਲ ਚੁੱਕ ਲਿਆਈ ਭਉਂਦੀ ਭੌਂਦੀ ਸੱਪ ਚੁੱਕ ਕੇ ਲੈ ਗਈ। ਹਾਰ ਓਥੇ ਰੱਖ ਗਈ। ਸਿੱਖਣੀ ਕੋਠੇ ਉੱਤੇ ਗਈ। ਦੇਖ ਕੇ ਚੁੱਕ ਲਯਾਈ। ਜੌਹਰੀ ਨੂੰ ਦਿਖਾਯਾ। ਓਸ ਧਰਮੀ ਨੇ ਸਵਾ ਲਖ ਰੁਪਿਆ ਮੁੱਲ ਪਾਯਾ। ਸਿੱਖਣੀ ਨੇ ਹਵੇਲੀ ਬਣਾ ਲਈ। ਜ਼ੇਵਰ ਬਸਤ੍ਰ ਅਮੀਰੀ ਠਾਟ ਠਟ ਲੀਤਾ। ਬਹਾਰਾਂ ਕਰਨ ਲੱਗੇ। ਤਦੋਂ ਨੂੰ ਛੇ ਮਹੀਨੇ ਪੂਰੇ ਹੋਏ। ਸਿੱਖ ਛੁੱਟ ਕੇ ਏਹ ਚਿਤਰਦਾ ਹੋਯਾ ਕਿ ਵਹੁਟੀ ਭੁੱਖੀ ਮਰਦੀ ਘਰ ਬੇਚ ਕੇ ਕਿਧਰੇ ਨਿੱਕਲ ਗਈ ਹੋਊ। ਜਾਂ ਪਿੰਡ ਆਯਾ ਤਾਂ ਵਧਾਈਆਂ ਮਿਲਣ ਲੱਗੀਆਂ। ਪਹਿਲੇ ਤਾਂ ਓਨ ਮਸਖਰੀ ਸਮਝੀ ਪਰ ਜਦ ਸਾਰੀ ਕਥਾ ਸਿੱਖਣੀ ਤੋਂ ਸੁਣੀ, ਤਦ

ਓਸ ਵਕਤ ਗੁਰੂ ਜੀ ਕੀ

( ਚਰਨੀ ਆ ਲੱਗਾ। ਸੋ ਓਸੇ ਵਾਂਗੂੰ ਭਾਈ ਡੱਲ ਸਿੰਘ! ਤੂੰ ਬੀ ਦੇਸ ਦਾ ਹੱਫਾ ਬਣ ਰਿਹਾ ਹੈਂ। ਏਹ ਤੇਰੇ ਆਸਰੇ ਨਹੀਂ, ਸਭ ਅਕਾਲ ਪੁਰਖ ਦੇ ਹੈ। ਏਹ ਸਾਖੀ ਸੁਣ ਕੇ ਡੱਲ ਸਿੰਘ ਦੁਚਿਤੇ ਹੋਯਾ ਤੁਰ ਤਾਂ ਪਿਆ ਪਰ ਮਨ ਝੰਡੇ ਦੇ ਫਰਰੇ ਵਾਂਗ ਡੋਲਦਾ ਹੀ ਰਿਹਾ। ਓੜਕ ਗੁਰੂ ਜੀ ਨੌਂ ਮਹੀਨੇ ਨੌਂ ਦਿਨ ਨੌਂ ਪਹਿਰ ਨੌਂ ਪਲ ਦਮਦਮੇ ਸਾਹਿਬ ਗ਼ੁਜ਼ਾਰ ਕੇ ਕੱਤਕ ਸੁਦੀ ਪੰਚਮੀਂ ਸੰਮਤ ਬਿਕ੍ਰਮੀ ਨੂੰ ਅੰਮ੍ਰਿਤ ਵੇਲੇ ਚੜ੍ਹਾਈ ਦਾ ਨਗਾਰਾ ਬਜਵਾ ਕੇ ਚੜ੍ਹ ਬੈਠੇ। ਸੱਤ ਕੋਹ ਕੇਵਲ ਪਿੰਡ ਜਾ ਉੱਤ੍ਰੇ। ਭਾਈ ਰੂਪੇ ਦੇ ਪੋਤ੍ਰੇ ਧਰਮ ਸਿੰਘ ਪਰਮ ਸਿੰਘ, ਭਗਤੂ ਕੇ ਰਾਮ ਸਿੰਘ ਫਤੇ ਜਿੰਘ, ਸਾਬੋ ਕਾ ਸਰਦਾਰ ਰਾਇ ਡੱਲ ਸਿੰਘ ਆਦਿਕ ਬਹੁਤ ਨਾਮੀ ਨਾਮੀ ਸਿੰਘ ਓਥੇ ਜਾ ਹਾਜ਼ਰ ਹੋਏ। ਲੰਗਰ ਤਿਆਰ ਕਰਾਯਾ। ਛਕ ਛਕਾ ਕੇ ਬਿਰਾਜ ਰਹੇ। ਅਗਲੇ ਦਿਨ ਓਥੋਂ ਪੰਜ ਕੋਹ ਝੋਰੜ ਪਿੰਡ ਜਾ ਰਹੇ। ਧਰਮ ਸਿੰਘ ਆਦਿਕ ਸਭ ਸਿੱਖ ਜਥਾ ਜੋਗ ਸੇਵਾ ਵਿੱਚ ਲੱਗੇ ਰਹੇ। ਓਥੋਂ ਅੱਗੇ ਛੀ ਕੋਹ ਝੰਡੋ ਪਿੰਡ ਜਾ ਰਾਤ ਰਹੇ। ਰਾਮ ਸਿੰਘ ਭਗਤੂ ਕੇ ਨੇ ਬੇਨਤੀ ਕੀਤੀਸਤਗੁਰੋ! ਫਤੇ ਸਿੰਘ ਨੂੰ ਆਗਯਾ ਦਿਓ, ਪਿੱਛੇ ਜਾ ਕੇ ਘਰ ਦਾ ਕਾਰ ਬਾਰ ਸੰਭਾਲੇ। ਮੈਂ ਸਾਥ ਚੱਲਾਂਗਾ।ਬਚਨ ਹੋਯਾਕਪਟ ਭਰੀ ਬਾਣੀ ਕਯੋਂ ਬੋਲਦਾ ਹੈਂ? ਤੁਸੀਂ ਆਪੇ ਹੀ ਚਲੇ ਜਾਓਗੇ।ਸੋ ਓਹੋ ਬਾਤ ਹੋਈ, ਜੋ ਫਤੇ ਸਿੱਘ ਪਹਿਲੀ ਰਾਤ ਹੀ ਪਤ੍ਰਾ ਹੋਯਾ ਤੇ ਰਾਇ ਡੱਲ ਸਿੰਘ ਭੀ ਗੁਰੂ ਕੇ ਡੇਰੇ ਦੀ ਪ੍ਰਕਰਮਾਂ ਕਰ ਕੇ ਤਲਵੰਡੀ ਦੇ ਰਾਹ ਪੈ ਗਿਆ। ਏਨ੍ਹਾਂ ਸਰਦਾਰਾਂ ਨੂੰ ਭੱਜੇ ਜਾਂਦੇ ਵੇਖ ਕੇ ਹੋਰ ਭੀ ਬਹੁਤ ਸਿੰਘ ਪਿਛਾਹਾਂ ਨੂੰ ਮੁੜ ਗਏ। ਜਦ

ਅੰਮ੍ਰਿਤ ਵੇਲੇ ਗੁਰੂ ਜੀ ਨੇ ਡੱਲੇ ਨੂੰ ਅਵਾਜ਼ ਮਾਰੀ ਤਾਂ ਓਹੋ ਬੇਨਵਾ ਫ਼ਕੀਰ ਜਿਸ ਨੇ ਡੱਲੇ ਆਦਿਕ ਬਹੁਤ ਸਾਰੇ ਲੋਕਾਂ ਨੂੰ ਨੱਠੀ ਜਾਂਦਿਆਂ ਦੇਖਿਆ ਸੀ ਬੋਲਿਆਸਤਗੁਰੋ! ਤੁਸੀਂ ਕਿਸ ਨੂੰ ਬੁਲਾਉਂਦੇ ਹੋ? ਏਥੇ ਤਾਂ ਡੱਲਾ ਨਾ ਮਲਾ, ਅੱਲਾ ਹੀ ਅੱਲਾ, ਗੁਰੂ ਅਕੱਲਾ।ਇਹ ਸੁਣ ਗੁਰੂ ਜੀ ਚੁੱਪ ਕਰ ਫੇਰ ਬੋਲੇਦੇਖੋ ਭਾਈ! ਰਾਇ ਡੱਲਾ ਗੁਰੂ ਕੇ ਚਰਨਾਂ ਵਿੱਚ ਪੀੜੀ ਜਿਤਨੀ ਥਾਂ ਮੰਗਦਾ ਹੁੰਦਾ ਸੀ। ਹੁਣ ਗਿੱਠ ਭਰ ਦਾ ਭੀ ਦਾਵੇਦਾਰ ਨਾ ਰਿਹਾ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗