ਓਨਾਂ ਦੇ ਘਰ ਇੱਕ ਗੋਦੜੀਆ ਸੰਤ ਰਿਹਾ ਕਰਦਾ ਸੀ। ਓਸ ਨੇ ਭੀ ਏਹੋ ਬਾਤ ਕਹੀ, ਤਾਂ ਭਾਈ ਦਿਆਲ ਸਭ ਪ੍ਰਸ਼ਾਦ ਗੱਡੇ ਉੱਤੇ ਧਰ ਕੇ ਗੁਰੂ ਕੀ ਸਵਾਰੀ ਦੇ ਪਿੱਛੇ ਲਗ ਤੁਰਿਆ। ਗੁਰੂ ਕੇ ਭਾਗੂ ਪਿੰਡ ਜਾ ਉੱਤਰੇ। ਪਿੱਛੇ ਪ੍ਰਸ਼ਾਦ ਪਹੁੰਚਯਾ। ਕਈ ਵਾਰੀ ਅਰਜ਼ ਹੋਈ। ਗੁਰੂ ਸਾਹਿਬ ਨੇ ਕੁਛ ਉੱਤਰ ਨਾ ਦਿੱਤਾ। ਜਦ ਭਾਈ ਗੋਦੜੀਏ ਨੇ ਬੇਨਤੀ ਕਰਨੀ ਚਾਹੀ ਤਾਂ ਮਹਾਰਾਜ ਨੇ ਉਸ ਨੂੰ ਗੁਰੂ ਕਾ ਸੱਚਾ ਸਾਧੂ ਸਮਝ ਕੇ ਹੁਕਮ ਕੀਤਾਭਾਈ ਦਿਆਲਾ! ਅੰਮ੍ਰਿਤ ਛਕੇ ਤਾਂ ਪ੍ਰਸ਼ਾਦ ਬਰਤੇਗਾ।ਭਾਈ ਦਿਆਲੇ ਨੇ ਮਨਜ਼ੂਰ ਕੀਤਾ ਤਾਂ ਅੰਮ੍ਰਿਤ ਤਿਆਰ ਕਰ ਕੇ ਛਕਾਯਾ। ਫੇਰ ਭਾਈ ਦਿਆਲੇ ਦਾ ਪ੍ਰਸ਼ਾਦ ਬਰਤਿਆ, ਜਿਸ ਪਰ ਲੁੱਟ ਪੈ ਗਈ ਅਨੇਕਾਂ ਨੂੰ ਨਾ ਲੱਭਿਆ। ਜਦ
ਓਹ ਗੁਰੂ ਅੱਗੇ ਪੁਕਾਰੇ ਤਾਂ ਹੁਕਮ ਹੋਯਾਭਾਈ ਦਿਆਲ ਸਿੰਘ ਦਾ ਪੱਲਾ ਫੜੋ। ਓੜਕ ਦਿਆਲ ਸਿੰਘ ਨੇ ਓਸ ਥਾਂ ਆਪਣੀ ਸੁਇਨੇ ਦੀ ਛਾਪ ਗਹਿਣੇ ਧਰ ਕੇ ਓਨ੍ਹਾਂ ਨੂੰ ਪ੍ਰਸ਼ਾਦ ਛਕਾਯਾ। ਗੁਰੂ ਕੀ ਖ਼ੁਸ਼ੀ ਲੀਤੀ। ਸ੍ਰਦਾਰ ਡੱਲਾ ਭੀ ਕਿਲ੍ਹਾ ਬਠਿੰਡਾ ਗੁਰੂ ਜੀ ਨੂੰ ਦਿਖਾਉਣ ਲਈ ਆ ਪਹੁੰਚਯਾ। ਇੱਕ ਕੰਨਯਾਂ ਆਈ ਹੱਥ ਜੋੜ ਕੇ ਦੀਨਤਾ ਨਾਲ ਓਨ ਬੇਨਤੀ ਕੀਤੀਸੱਚੇ ਪਾਤਸ਼ਾਹ! ਮੈਂ ਮਾਲਵੇ ਦੀ ਧਰਤੀ ਹਾਂ। ਤੁਸੀਂ ਧਰਤੀ ਦਾ ਭਾਰ ਉਤਾਰਨ ਵਾਸਤੇ ਅਵਤਾਰ ਲੀਤਾ ਹੈ। ਮੈਂ ਜਿਤਨਾ ਅੰਨਯ ਉਪਜਾਉਂਦੀ ਹਾਂ, ਕਾਣਾ ਦੇਉ ਬਠਿੰਡਾ, ਕਾਣਾ ਦੇਉ ਆਪਣੀ ਸੈਨਾ ਸਮੇਤ ਜੋ ਏਸ ਕਿਲ੍ਹੇ ਵਿੱਚ ਰਹਿੰਦਾ ਹੈ ਸਭ ਭੱਛਨ ਕਰ ਜਾਂਦਾ ਹੈ। ਏਸ ਦੇਸ ਤੇਰੇ ਸਿੱਖਾਂ ਦਾ ਹੈ। ਏਨ੍ਹਾਂ ਦੀ ਪਾਲਣਾ ਤਦ ਹੁੰਦੀ ਹੈ ਜੇ ਓਹ ਕਢਾਯਾ ਜਾਵੇ।ਗੁਰੂ ਸਾਹਿਬ ਬੋਲੇਅਸੀਂ ਏਸੇ ਕੰਮ ਆਏ ਹਾਂ। ਤੂੰ ਫ਼ਿਕਰ ਨਾ ਕਰ।ਤਾਂ ਓਹ ਨਿਮਸਕਾਰ ਕਰ ਕੇ ਚਲੀ ਗਈ। ਜਾਂ ਸਵੇਰ ਹੋਈ ਤਾਂ ਬਠਿੰਡੇ ਦੇ ਲੋਗਾਂ ਨੇ ਗੁਰੂ ਜੀ ਪਾਸ ਪ੍ਰਾਰਥਨਾ ਕੀਤੀਮਹਾਰਾਜ! ਏਹ ਕਿਲ੍ਹਾ ਜੋ ਰਾਜੇ ਬਿਨੈਪਾਲ ਦੇ ਗੋਦੜੀਆਂ ਸੰਤ ਹਰਿ ਰਾਇ ਜੀ ਦੇ ਮਾਮੇ ਦਾ ਭਾਈ ਗੌਰੇ ਦੇ ਪਾਸ ਰਿਹਾ ਕਰਦਾ ਸੀ। ਜਿਸ ਕੰਮ ਓਸ ਨੂੰ ਭਾਈ ਕੇ ਲਾ ਦਿੰਦੇ, ਸਾਰਾ ਦਿਨ ਭਜਨ ਕਰਦਾ ਹੋਯਾ ਓਹੋ ਕਾਰ ਚਾਰ ਆਦਮੀਆਂ ਜਿੰਨੀ ਕਰ ਕਢਦਾ। ਬਚਨ ਓਸ ਦੇ ਸਤ ਹੋ ਜਾਂਦੇ। ਜਦ ਭਾਈ ਗੌਰੇ ਨੇ ਬਠਿੰਡਾ ਲੁੱਟਿਆ ਗੋਦੜੀਏ ਨੇ ਆਖਯਾਤੂੰ ਨਾ ਲੁੱਟ। ਏਹ ਮਾਯਾ ਤੇਰੀ ਜਾਨ ਲੈ ਜਾਊ।ਓਹੋ ਗਲ ਹੋਈ ਓਸੇ ਦੇ ਸਾਲੇ ਨੇ ਸੁੱਤੇ ਪਏ ਦੇ ਗਲ ਵਿੱਚ ਮੰਜੇ ਦੀ ਦਾਉਣ ਪਾ ਕੇ ਗਲ ਘੁਟ ਕਰ ਮਾਰ ਸਿਟਿਆ। ਜਾਨ ਮਾਲ ਦੋਵੇਂ ਗਏ। ਇੱਕ ਵਾਰੀ ਭਾਈ ਭਗਤੂ ਦਾ ਪੁੱਤ੍ਰ ਜੀਵਣ ਕਿਸੇ ਕਾਮੇ ਨੂੰ ਝਿੜਕਦਾ ਮਾਰਦਾ ਸੀ। ਗੋਦੜੀਆ ਹਟਾਉਣ ਲਗਾ ਤਾਂ ਜੀਵਣ ਬੋਲਯਾਤੈਨੂੰ ਰਾਜ ਕਾਜ ਦੀ ਕੀ ਖ਼ਬਰ ਹੈਏਨ ਬਚਨ ਕੀਤਾ ਤੂੰ ਹੀ ਰਾਜ ਕਾਜ ਵਿੱਚ ਆਫਰਯਾ ਰਹੋ।ਓਸ ਘੜੀ ਜੀਵਨ ਆਫਰ ਗਿਆ। ਬਥੇਰੇ ਉਪਾਇ ਕੀਤੇ ਅਰਾਮ ਨਾ ਹੋਯਾ। ਓੜਕ ਗੋਦੜੀਏ ਨੇ ਹੱਥ ਫੇਰਿਆ ਤਾਂ ਰਾਜ਼ੀ ਹੋਯਾ। ਏਸ ਦਾ ਸੁਭਾਵ ਸੀ ਜਿਸ ਕੰਮ ਲਈ ਏਸ ਨੂੰ ਲਾ ਦਿੱਤਾ ਓਹ ਕਰੀ ਜਾਂਦਾ। ਇੱਕ ਵਾਰੀ ਘਾਹ ਵੱਢਣ ਲਾਯਾ ਅਠ ਦਿਨ ਵੱਢੀ ਗਿਆ। ਢੇਰ ਲਾ ਦਿੱਤੇ। ਫੇਰ ਚਕੀ ਪੀਹਣ ਲਾਯਾ, ਤਾਂ ਓਹ ਪੀਹੀ ਗਿਆ। ਆਟੇ ਦੇ ਭਾਂਡੇ ਭਰ ਦਿੱਤੇ। ਰਾਗ ਰੋਖ ਕੁਛ ਨਹੀਂ ਫੁਰਯਾ। ਇੱਕ ਕਿਸੇ ਜੱਟ ਨੇ ਫੜ ਕੇ ਹਾੜੀ ਵੱਢਣ ਲਾਯਾ। ਰਾਤ ਦਿਨੇ ਵੱਢੀ ਗਿਆ। ਓਨਾਂ ਰੋਟੀ ਭੀ ਨਾ ਪੁਚਾਈ। ਫੇਰ ਹਟਾਉਣ ਲੱਗੇ ਤਾਂ ਬੋਲਿਆਵਢ ਲੈਣ ਦਿਓ ਫੇਰ ਹਟਾਂਗਾ।ਓਸ ਦਾ ਸਾਰਾ ਟੱਬਰ ਮਰ ਗਿਆ। ਏਸੇ ਤਰ੍ਹਾਂ ਇੱਕ ਦਿਨ ਗੋਦੜੀਏ ਦੇ ਪੁਤ੍ਰਾਂ ਨੇ ਓਸ ਨੂੰ ਸਰਸੋਂ ਪੁੱਟਣ ਲਾ ਦਿੱਤਾ ਰੋਟੀ ਨਾ ਪੁਚਾਈ। ਇੱਕ ਸਾਧ ਨੇ ਪੁੱਛਯਾਗੋਦੜੀਆ ਕੀ ਕਰਦਾ ਹੈਂਏਨ ਆਖਿਆ ਪੁੱਤ੍ਰ ਮਰ ਗਏ। ਜ਼ਰਾ ਭਰ ਰਾਗ ਰੋਖ ਨਹੀਂ ਫੁਰਿਆ। ਏਹੋ ਜੇਹੀਆਂ ਅਨੇਕ ਕਹਾਣੀਆਂ ਓਸ ਦੀਆਂ ਹਨ। ਰਾਜਾ ਬਿਨੈਪਾਲ ਭਟਨੇਰ ਵਾਲੇ ਰਾਜੇ ਸੁਰਪਾਲ ਦਾ ਬੜਾ ਬੇਟਾ ਸੀ। ਓਸ ਨੂੰ ਓਸ ਦੀ ਮਤ੍ਰੇਈ ਨੇ ਤੁਹਮਤ ਲਾ ਕੇ ਦੇਸ ਨਿਕਾਲਾ ਦਿਵਾ ਕਰ ਅਪਨੇ ਪੁੱਤ੍ਰ ਨੂੰ ਰਾਜਾ ਦਵਾ ਦਿੱਤਾ। ਏਥੇ ਓਸ ਸਮੇਂ ਅੱਲੜਾ ਨਾਮ ਦਰਿਆ ਚੱਲਦਾ ਹੰੁਦਾ। ਬਿਨੈਪਾਲ ਚਾਰ ਕੁ ਆਦਮੀਆਂ ਸਾਥ ਸ਼ਿਕਾਰ ਖੇਡਦਾ ਹੋਯਾ ਏਥੇ ਆਯਾ, ਤਾਂ ਮਲਾਹਾਂ ਦੇ ਇੱਜੜ ਤੋਂ ਵਿਛੜ ਕੇ ਸੂਈ ਹੋਈ ਬਕਰੀ ਦੋ ਬਘਯਾੜਾਂ ਨਾਲ ਲੜਦੀ ਦੇਖੀ। ਬਿਨੈਪਾਲ ਨੇ ਬਘਯਾੜ ਮਾਰ ਸਿੱਟੇ। ਏਸ ਥਾਉਂ ਨੂੰ ਅਜੀਤ ਸਮਝ ਕੇ ਏਥੇ ਝੰੁਗੀ ਪਾ ਕੇ ਰਹਿਣ ਲੱਗਾ। ਸ਼ਿਕਾਰ ਮਾਰ ਖਾਵੇ। ਏਸੇ ਜੰਗਲ ਵਿੱਚ ਇੱਕ ਜੋਗੀ ਰਾਜ ਰਿਹਾ ਕਰਦਾ ਸੀ। ਓਸ ਨੂੰ ਬਿਨੈਪਾਲ ਹਮੇਸ਼ਾ ਸ਼ਿਕਾਰ ਖੁਲਾਉਣ ਲੱਗਾ। ਗਊਆਂ ਰੱਖ ਲਈਆਂ। ਬਣਜਾਰੇ ਜੋ ਥੋੜ੍ਹੀ ਦੂਰ ਥੇਹ ਉੱਥੇ ਦਰਿਆ ਕਿਨਾਰੇ ਰਹਿੰਦੇ ਸੇ, ਓਹ ਬਿਨੈਪਾਲ ਨੇ ਮਾਰ ਕੁੱਟ ਕੇ ਆਪਣੇ ਸੇਵਕ ਕਰ ਲੀਤੇ। ਬਾਰਾਂ ਬਰਸ ਬੀਤੇ। ਜੋਗੀ ਸੇਵਾ ਦਾ ਫ਼ਲ ਬਿਨੈਪਾਲ ਨੂੰ ਰਸਾਇਣ ਚਾਂਦੀ ਸੁਇਨਾਂ ਬਨਾਉਣਾ ਦੱਸ ਕੇ ਚਲਾ ਗਿਆ। ਏਸ ਨੇ ਬਨਜਾਰਯਾਂ ਤੋਂ ਤਾਂਬਾ ਕਲੀ ਮੰਗਾ ਕੇ ਦੌਲਤ ਜਮ੍ਹਾਂ ਕਰ ਫੌਜ ਰੱਖ ਕੇ ਮੁਲਕ ਮੱਲਣਾ ਸ਼ੁਰੂ ਕਰ ਦਿੱਤਾ। ਭਟਨੇਰ ਵਾਲਾ ਓਸ ਦਾ ਮਤੇਰ ਭਾਈ ਏਸ ਪਰ ਚੜ੍ਹ ਆਯਾ। ਓਹ ਜੰਗ ਵਿੱਚ ਮਾਰਿਆ ਗਿਆ। ਫੇਰ ਤਾਂ ਭਟਨੇਰ ਦਾ ਰਾਜ ਭੀ ਏਸੇ ਦੇ ਹੱਥ ਆ ਗਿਆ। ਏਸ ਨੇ ਏਹ ਕਿਲ੍ਹਾ ਬਨਵਾਯਾ। ਨੀਊਂ ਠਹਿਰੇ ਨਹੀਂ। ਜੋਤਸ਼ੀ ਨੇ ਆਖਿਆ ਕੋਈ ਤੇਰੇ ਜੈਸੇ ਪ੍ਰਤਾਪ ਤੇ ਸੰੁਦਰ ਰੂਪ ਦੀ ਬਲੀ ਦਿੱਤੀ ਜਾਵੇ ਤਾਂ ਨੀਊਂ ਕਾਇਮ ਰਹੇਗੀ। ਏਸ ਰਾਜੇ ਦਾ ਵਜ਼ੀਰ ਠੰਡਾ ਨਾਮ ਏਸੇ ਵਰਗਾ ਸਰਬ ਭਾਂਤ ਸੀ। ਹੋਰ ਕੋਈ ਆਦਮੀ ਓਸ ਜੈਸਾ ਨਾ ਲੱਭਯਾ ਤੇ ਵਜ਼ੀਰ ਉੱਤੇ ਨਜ਼ਰ ਆ ਠਹਿਰੀ ਤਾਂ ਵਜ਼ੀਰ ਨੇ ਸਮਝਿਆ ਹੁਣ ਏਹ ਮੈਨੂੰ ਛੱਡੇਗਾ ਨਹੀਂ ਤਾਂ ਤੇ ਆਪ ਹੀ ਕਯੋਂ ਨਾ ਬਲੀਦਾਨ ਹੋ ਜਾਵਾਂ? ਉਸ ਨੇ
( ਵਜ਼ੀਰ ਦੀ ਬਲੀ ਲੈ ਕੇ ਉਸਾਰਿਆ ਹੈ, ਏਥੇ ਦੇਓ ਰਹਿੰਦਾ ਹੈ। ਓਸ ਨੂੰ ਆਪ ਕੱਢ ਦੇਓ। ਗੁਰੂ ਜੀ ਨੇ ਕਿਹਾਇਸ ਦੀ ਬਲੀ ਇੱਕ ਹਾਥੀ ਦਿਓ, ਤਾਂ ਨਿੱਕਲੇਗਾ।ਪੈਂਚਾਂ ਨੇ ਕਿਹਾ, ਜੀ! ਹਾਥੀ ਤਾਂ ਸਾਡੇ ਦੇਸ ਵਿੱਚ ਨਹੀਂ। ਪਰ ਇੱਕ ਮਾਰ ਖੰਡ ਝੋਟਾ ਹੈ, ਜੋ ਆਪ ਦੇ ਓਹ ਕਾਬੂ ਆਵੇ ਤਾਂ ਫੜ ਕੇ ਬਲੀ ਦਿਓ।ਗੁਰੂ ਸਾਹਿਬ ਜੀ ਨੇ ਪੰਜ ਸਿੰਘ ਭੇਜੇ ਓਹ ਗੁਰੂ ਜੀ ਦੀ ਛਟੀ ਵਿਖਾ ਕੇ ਓਸ ਝੋਟੇ ਨੂੰ ਲੈ ਆਏ ਅਰ ਭਾਈ ਮੈਲਾਗਰ ਸਿੰਘ ਨੇ ਇਕੋ ਤੇਗ ਮਾਰ ਕੇ ਓਸ ਦਾ ਸਿਰ ਜੁਦਾ ਕਰ ਦਿੱਤਾ। ਗੁਰੂ ਸਾਹਿਬ ਜੀ ਨੇ ਹੁਕਮ ਦਿੱਤਾ ਕਿ ਭਾਈ ਕਾਣੇ ਦਿਓ! ਤੂੰ ਏਥੋਂ ਚੱਲਿਆ ਜਾਹ। ਓਸ ਨੇ ਬੇਨਤੀ ਕੀਤੀਮਹਾਰਾਜ ਜੀ! ਗੁਰੂ ਅਮਰ ਦੇਵ ਜੀ ਨੇ ਸਾਨੂੰ ਗੋਇੰਦਵਾਲ ਵਿੱਚੋਂ ਕੱਢਯਾ ਤਾਂ ਅਸੀਂ ਏਥੇ ਆਏ। ਹੁਣ ਕਿੱਥੇ ਜਾਈਏਗੁਰੂ ਜੀ ਨੇ ਕਿਹਾਮੇਵਿਆਂ ਦੀ ਧਰਤੀ ਸਰਹੰਦ ਵਿਖੇ ਜਾਓ ਓਥੋਂ ਤੁਹਾਨੂੰ ਕੋਈ ਨਾ ਕੱਢੇਗਾ। ਏਸ ਜੰਗਲ ਦੇਸ਼ ਨੂੰ ਹੁਣ ਅਸੀਂ ਮਾਲਵਾ ਬਨਾਵਾਂਗੇ। ਆਖਿਆ ਮੇਰੀ ਬਲੀ ਦੇ ਦਿਓ ਪਰ ਮੇਰਾ ਨਾਮ ਰਹੇ। ਰਾਜੇ ਨੇ ਓਸ ਦੀ ਬਲੀ ਦੇ ਕੇ ਆਪ ਤੋਂ ਦੁਗਨਾ ਨਾਮ ਓਸ ਦਾ ਰੱਖਿਆ ਬਠਿੰਡਾਏਸ ਵਿੱਚ ਰਾਜੇ ਦਾ ਇੱਕ ਅੱਖਰ ਬੱਬਾ ਹੈ ਤੇ ਓਸ ਦਾ ਠੰਡਾ ਦੋ ਹਨ। ਹੁਣ ਤੱਕ ਸਾਰੀ ਪੰਜਾਬ ਜੋ ਕੋਈ ਝੋਟਾ ਯਾ ਸੰਢਾ ਮਾਰ ਖੰਡ ਹੁੰਦਾ ਹੈ ਓਸ ਨੂੰ ਭਾਈ ਕੂਮਾ ਸਿੰਘ ਸਤਲਾਣੀ ਪਿੰਡ ਵਾਲੇ ਸੰਤਾਂ ਦਾ ਕੋਈ ਸਿੱਖ ਕੰਨੋਂ ਫੜ ਕੇ ਲੈ ਜਾਂਦਾ ਹੈ ਓਨ੍ਹਾਂ ਦੇ ਝੋਟੇ ਸੰਢੇ ਸਿਰ ਨਹੀਂ ਚੁੱਕਦੇ ਗੱਡ, ਖਰਾਸ, ਹਲ, ਸਭ ਥਾਂ ਉਹੋ ਕੰਮ ਦਿੰਦੇ ਹਨ ਜਦ ਇਹ ਸ਼ਕਤੀ ਸਿੱਖਾਂ ਵਿੱਚ ਪ੍ਰਤੱਖ ਦੇਖੀ ਜਾਂਦੀ ਹੈ ਤਾਂ ਗੁਰੂ ਕਿਆਂ ਵਿੱਚ ਕਿਉਂ ਨ ਹੋਵੇ।