ਇਕ ਦਿਨ ਗੁਰੂ ਜੀ ਦੇ ਦਰਸ਼ਨ ਵਾਸਤੇ ਬਹੁਤ ਸੰਗਤ ਆ ਕੱਠੀ ਹੋਈ ਗੁਰੂ ਸਾਹਿਬ ਜੀ ਤੰਬੂ ਦੇ ਅੰਦਰ ਬੈਠੇ ਓਸ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਚਾਰ ਵਿਚਾਰ ਕਰ ਰਹੇ ਸਨ ਜਿਸ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਉਚਾਰੇ ਹੋਏ ਸ਼ਬਦ ਸ਼ਲੋਕ ਲਿੱਖੇ ਗਏ ਹਨ। ਸੰਤ ਸਿੰਘ ਅਰਦਾਸੀਏ ਨੇ ਬੇਨਤੀ ਕੀਤੀਸੱਚੇ ਪਾਤਸ਼ਾਹ! ਬਾਹਰ ਸੰਗਤ ਬਹੁਤ ਜੁੜੀ ਹੋਈ ਆਪ ਜੀ ਦੇ ਦਰਸ਼ਨ ਵਾਸਤੇ ਅਕੁਲਾ ਰਹੀ ਹੈ।ਗੁਰੂ ਜੀ ਬੋਲੇਭਾਈ ਸੰਤ ਸਿੰਘ! ਗੁਰੂ ਕੇ ਸਿੱਖ ਥੋੜ੍ਹੇ ਹਨ। ਸਿੱਖਣੀਆਂ ਤੇ ਸਨਬੰਧੀਆਂ ਦੇ ਸਿੱਖ ਬਹੁਤ ਹਨ।ਓਨ ਬੇਨਤੀ ਕੀਤੀ ਤਦ ਭੀ: ਆਸਾਵੰਤੀ ਆਸ ਗੁਸਾਈ ਪੂਰੀਐ ॥ ਮਿਲਿ ਗੋਪਾਲ ਗੋਬਿੰਦ ਨ ਕਬਹੂ ਝੂਰੀਐ ॥ (ਵਾਰ-ਜੈਤਸਰੀ, ਮਃ ੫ - ੭੦੮) ਏਹ ਬਚਨ ਸੁਣ ਕੇ ਗੁਰੂ ਸਾਹਿਬ ਜੀ ਦਮਦਮੇ ਪਰ ਆ ਬੈਠੇ। ਸੰਗਤ ਨੇ ਦਰਸ਼ਨ ਪਾਏ, ਪਦਾਰਥ ਚੜ੍ਹਾਏ। ਜਿਸ ਗੁਰੂ ਕੇ ਸਿੱਖ ਥੋੜ੍ਹੇ, ਸੰਬੰਧੀਆਂ ਦੇ ਜ਼ਿਆਦਾ ਸਿੱਖ ਨੂੰ ਪੁੱਛਣਸਿੱਖਾ! ਤੇਰੀ ਸਿੱਖਣੀ ਕਿੱਥੇ ਹੈ? ਓਹੋ ਆਪਣੀ ਸਿੱਖਣੀ ਵੰਨੀ ਹੱਥ ਕਰ ਦੇਵੇ। ਏਸੇ ਭਾਂਤ ਸਿੱਖਣੀ ਆਖ ਦੇਵੇ, ਮੇਰਾ ਸਿੱਖ ਔਹ ਬੈਠਾ ਹੈ।ਏਸੇ ਭਾਂਤ ਸਭ ਬੋਲਦੇ ਰਹੇ। ਕੋਈ ਪੰਜ ਸਤ
ਹੀ ਨਿੱਤ੍ਰੇ, ਜਿਨ੍ਹਾਂ ਨੇ ਸਬੰਧੀਆਂ ਦਾ ਦਾਵਾ ਨਹੀਂ ਕੀਤਾ, ਕੇਵਲ ਗੁਰੂ ਕੇ ਸਿੱਖ ਸਿੱਖਣੀ ਆਪ ਨੂੰ ਦੱਸਦੇ ਰਹੇ। ਗੁਰੂ ਜੀ ਨੇ ਆਖਯਾਦੇਖ ਭਾਈ ਅਰਦਾਸੀਆ! ਗੁਰੂ ਕੇ ਸਿੱਖ ਬਿਰਲੇ ਹੀ ਹਨ। ਹੋਰ ਸਭ ਸਬੰਧੀਆਂ ਦੇ, ਯਾ ਤਮਾਸ਼ਗਰੀ ਹਨ। ਜਿਕੂੰ ਤੀਰਥ ਯਾਤ੍ਰੀਆਂ ਵਿੱਚੋਂ ਸਾਧੂ ਤੇ ਫੌਜਾਂ ਵਿੱਚੋਂ ਸੂਰਬੀਰ ਕੋਈ ਵਿਰਲਾ ਹੀ ਹੁੰਦਾ ਹੈ, ਤਿਵੇਂ ਸਿੱਖ ਵਿਰਲੇ ਹਨ।ਅਰਦਾਸੀਏ ਨੇ ਮੱਥਾ ਟੇਕਿਆ ਅਤੇ ਬੇਨਤੀ ਕੀਤੀਮਹਾਰਾਜ! ਆਪ ਘਟ ਘਟ ਦੀ ਜਾਨਣਹਾਰੇ ਹੋ ਤੁਸਾਂ ਪਾਸੋਂ ਕੋਈ ਛਪਾਉ ਨਹੀਂ ਹੋ ਸਕਦਾ। ਅਗਲੇ ਦਿਨ ਇੱਕ ਇਸਤ੍ਰੀ ਨੇ ਗੁਰੂ ਕੇ ਹਜ਼ੂਰ ਹਾਜ਼ਰ ਹੋ ਕੇ ਏਹ ਸੱਦ ਬੜੀ ਬੜੀ ਉੱਚੀ ਤੇ ਮਿੱਠੀ ਸੁਰ ਨਾਲ ਗਾਂਵੀਂ: ਸੋਹਣੀਏ ਦਾੜ੍ਹੀਏ ਬੀਬੀਏ ਪੱਗੇ। ਮੈਂ ਵੈਣ ਕਰੇਂਦੀ ਸੱਚੇ ਸਤਗੁਰ ਅੱਗੇ। ਗੋਤ ਵੜਾਂ ਵਿੱਚ ਵਸਦੀ ਹਾਂ ਚੱਬੇ। ਅਫਲ ਜਾਂਦੀ ਨੂੰ ਕੋਈ ਫ਼ਲ ਲੱਗੇ। ਕਲਗੀਧਰ ਜੀ ਨੂੰ ਏਹ ਸੱਦ ਪਯਾਰੀ ਲੱਗੀ। ਤਿੰਨ ਵਾਰੀ ਓਸ ਤੋਂ ਸੁਣ ਕੇ ਇੱਕ ਪੁਤ ਵਾਸਤੇ ਏਕਾ ਅੰਕ ਲਿਖਣ ਲੱਗੇ ਤਾਂ ਇੱਕ ਸਿੱਖ ਨੇ ਚਰਨ ਛੁਹੇ, ਹੱਥ ਹੱਲਣੇ ਕਰ ਸਾਤਾ ਲਿਖਿਆ ਗਿਆ ਓਸ ਦੇ ਸੱਤ ਬੇਟੇ ਹੋਏ। ਫੇਰ ਇੱਕ ਦਿਨ ਸ਼ਿਕਾਰ ਚੜ੍ਹੇ ਕੋਈ ਜਾਨਵਰ ਨਾ ਹੱਥ ਲੱਗਾ। ਗੁਰੂ ਜੀ ਬੋਲੇਕਿਸੇ ਸਿੱਖ ਨੇ ਅੱਜ ਕੰਘਾ ਨਹੀਂ ਕੀਤਾ।ਜਿਸ ਸਿੱਖ ਨੇ ਨਹੀਂ ਕੀਤਾ ਸੀ, ਓਸ ਘੜੀ ਓਹ ਇੱਕ ਤਾਲ ਵਿੱਚੋਂ ਸੁਚੇਤਾ ਤਾੜ ਕੰਘਾ ਕਰ ਜਦ
ਪੱਗ ਬੰਨ੍ਹ ਸ਼ਿਕਾਰ ਨੂੰ ਚੜ੍ਹਿਆ, ਤਾਂ ਅਨੇਕ ਜਾਨਵਰ ਸ਼ਿਕਾਰ ਹੋ ਗਏ। ਬਚਨ ਹੋਯਾਸੁਚੇਤੇ ਕਰ, ਦਸਤਾਰ ਸਜਾ, ਅਰਦਾਸਾ ਸ ਧ ਕੇ ਜਿਸ ਕੰਮ ਨੂੰ ਗੁਰੂ ਕਾ ਸਿੱਖ ਕਰਨਾ ਚਾਹੇਗਾ, ਓਹ ਸਿੱਧ ਹੋ ਜਾਊ, ਕੰਘਾ ਰੋਜ਼ ਕਰਨਾ ਚਾਹੀਏ। ਇਕ ਦਿਨ ਇੱਕ ਸਿੱਖ ਨੇ ਘਿਉ ਦੀ ਚਾਟੀ ਵੱਡੀ ਸਾਰੀ ਗੁਰੂ ਅੱਗੇ ਲਿਆ ਰੱਖੀ। ਗੁਰੂ ਜੀ ਨੇ ਓਸ ਦਾ ਨਾਮ ਗ੍ਰਾਮ ਪੁੱਛਿਆ, ਤਾਂ ਓਨ ਹੱਥ ਜੋੜ ਕੇ ਦਲਪਤ ਮੌੜ ਦੱਸਯਾਨਾਉਂ ਦਲਪਤ, ਮੌੜ ਪਿੰਡ, ਭੀਮੇ ਮੌੜ ਦਾ ਬੇਟਾ, ਆਪ ਦਾ ਸਿੱਖ ਹਾਂ ਜੀ।ਮਹਾਰਾਜ ਨੇ ਦਸਤਾਰ ਦੇ ਕਰ ਦਲਾਂ ਦੀ ਪਤ ਪਦਵੀ ਬਖ਼ਸ਼ੀ, ਪਰ ਓਸ ਗਵਾਰ ਜੱਟ ਨੇ ਡੂਮ ਤੋਂ ਆਪਣੀ ਬਡਾਈ ਸੁਣ ਕੇ ਓਸ ਦਸਤਾਰ ਸਮੇਤ ਸਾਰੀ ਪੁਸ਼ਾਕ ਡੂਮ ਨੂੰ ਦੇ ਦਿੱਤੀ। ਫੇਰ ਗੁਰੂ ਪਾਸ ਆਇਆ ਤਾਂ ਬਚਨ ਹੋਯਾ,
( ਤੈਨੂੰ ਪੱਗ ਦੇ ਕੇ ਦਲਾਂ ਦਾ ਪਤੀ ਕੀਤਾ ਸੀ, ਪਰ ਮੌੜ ਚੌੜ ਹੀ ਰਿਹਾ ਜੋ ਗੁਰੂ ਕੀ ਬਖ਼ਸ਼ਸ਼ ਭੀ ਖੋਹ ਬੈਠਾ।ਓਸ ਨੇ ਚਰਨ ਫੜ ਲੀਤੇਬਖ਼ਸ਼ੋ ਗੁਰੂ ਜੀ! ਚੌੜ ਨਾ ਕਰੋ।ਹੁਕਮ ਹੋਯਾਬਖ਼ਸ਼ਯਾ! ਜਾਹ ਤੇਰਾ ਪੜੋਤਾ ਦਲਾਂ ਦਾ ਪਤੀ ਹੋਵੇਗਾ।ਸੋ ਧੰਨਾ ਸਿੰਘ ਮੌੜ ਹੋਯਾ। ਗੁਰੂ ਕੇ ਬਚਨ ਅਟੱਲ ਹਨ। ਓਸ ਸਮੇਂ ਭਾਈ ਭਗਤੂ ਦਾ ਪੋਤ੍ਰਾ ਭਾਈ ਗੌਰੇ ਦਾ ਪੁੱਤ੍ਰ ਦਿਆਲ ਦਾਸ ਦਿਆਲ ਦਾਸ ਭੁੱਚੋ ਪਿੰਡੋਂ ਚੱਲ ਕੇ ਤਲਵੰਡੀ ਆਯਾ। ਮਾਯਾ ਭੇਟਾ ਧਰ ਕੇ ਦਰਸ਼ਨ ਪਾਏ ਨਿਹਾਲ ਹੋਯਾ। ਬਚਨ ਹੋਯਾ, ਭਾਈ ਦਿਆਲ ਸਿੰਘ! ਹੁਣ ਤੂੰ ਖੰਡੇ ਦਾ ਅੰਮ੍ਰਿਤ ਛਕ ਕੇ ਸਿੰਘ ਸਜ। ਸ਼ਸਤ੍ਰ ਵਿੱਦਿਆ ਦਾ ਅਭਿਆਸ ਕਰ, ਰਾਜ ਸਾਜ ਭੋਗੇਂਗਾ।ਦਿਆਲੇ ਨੇ ਕਿਹਾਸਿੱਖੀ ਤਾਂ ਤੁਹਾਡੇ ਵੱਡਿਆਂ ਦੀ ਬਖ਼ਸ਼ੀ ਹੋਈ ਸਾਡੇ ਘਰ ਕਦੀਮੀ ਹੈ। ਹੁਣ ਮੈਂ ਬੁੱਢੇ ਵਾਰੇ ਨਵੀਂ ਰੀਤ ਧਾਰ ਕੇ ਕੀ ਜਸ
ਤੇ ਸੁਖ ਪਾਵਾਂਗਾਗੁਰੂ ਜੀ ਬੋਲੇਅਸਾਂ ਨਵਾਂ ਪੰਥ ਤਾਂ ਕੋਈ ਨਹੀਂ ਰਚਿਆ ਕਦੀਮੀ ਕੱਛ ਕੇਸ ਛੱਤ੍ਰੀਆਂ ਦਾ ਬਾਣਾ ਹੀ ਪ੍ਰਚਲਤ ਕੀਤਾ ਹੈ, ਜਿਸ ਤੋਂ ਖਾਲਸਾ ਤਿਆਰ ਬਰ ਤਿਆਰ ਰਹਿ ਕੇ ਦੁਸ਼ਟਾਂ ਦਾ ਨਾਸ਼ ਕਰ ਕੇ ਰਾਜ ਪਾਏਗਾ। ਏਸ ਲਈ ਤੂੰ ਭੀ ਸਿੰਘ ਬਣ। ਗਿੱਦੜ ਨਾ ਬਣ, ਮਸੰਦਾਂ ਵਾਲਾ ਸੁਭਾਵ ਛੱਡ ਦੇਹ।ਪਰ ਜਦ ਫੇਰ ਭੀ ਓਸ ਨੇ ਬਚਨ ਨਾ ਮੰਨਿਆ ਤਾਂ ਹੁਕਮ ਹੋਯਾਜਾਹ ਮਸੰਦਾ! ਤੂੰ ਹੁਣ ਸਾਡੇ ਪਾਸੋਂ ਅੰਮ੍ਰਿਤ ਨਹੀਂ ਛਕਦਾ। ਤੇਰੀ ਉਲਾਦ ਸਾਡੇ ਸਿੱਖਾਂ ਤੋਂ ਤਰਲੇ ਕਰ ਕੇ ਅੰਮ੍ਰਿਤ ਛਕੇਗੀ।ਏਹ ਸੁਣ ਕੇ ਭਾਈ ਭਗਤੂ ਦੇ ਦੂਜੇ ਬੇਟੇ ਜਿਊਣੇ ਨੇ ਜਿਸ ਨੇ ਗੁਰੂ ਹਰਿ ਰਾਇ ਜੀ ਦੇ ਰੋਬਰੂ ਬ੍ਰਹਮਣ ਦੇ ਬੇਟੇ ਬਦਲੇ ਆਪਣੇ ਪ੍ਰਾਣ ਦਿੱਤੇ ਸੇ, ਪੋਤ੍ਰੇ ਪੜੋਤੇ ਭਾਈ ਰਾਮਾ, ਫਤਾ, ਤਖ਼ਤੂ, ਬਖਤੂ; ਜੋ ਚੱਕ ਪਿੰਡ ਵਿੱਚ ਵੱਸਦੇ ਸੇ, ਓਹਨਾਂ ਨੇ ਚਰਨ ਫੜ
ਲਏ ਤੇ ਬੇਨਤੀਆਂ ਨਾਲ ਮੰਗ ਮੰਗ ਅੰਮ੍ਰਿਤ ਛਕ ਛਕ ਸਿੰਘ ਸਜੇ। ਓਨ੍ਹਾਂ ਦੇ ਪ੍ਰੇਮ ਦੇਖ ਇੱਕ ਦਿਨ ਗੁਰੂ ਜੀ ਨੇ ਕਿਹਾਭਾਈ ਰਾਮ ਸਿੰਘ! ਅਸੀਂ ਤੇਰਾ ਪਿੰਡ ਦੇਖਣਾ ਚਾਹੁੰਦੇ ਹਾਂ। ਤੂੰ ਚੱਲ ਕੇ ਤਿਆਰੀ ਕਰ। ਓਨ੍ਹਾਂ ਬੜੀ ਖ਼ੁਸ਼ੀ ਤੇ ਸ਼ਰਧਾ ਨਾਲ ਪਿੰਡ ਜਾਇ ਕੇ ਤੱਤੀਆਂ ਰੇਤਾਂ ਤੇ ਧੁੱਪ ਤੋਂ ਬਚਾਉ ਲਈ ਇੱਕ ਛਾਯਾ ਦਾ ਕੁੱਲਾ ਬੜਾ ਸਾਰਾ ਬਣਾ ਕੇ ਵਿਚਕਾਰ ਤੱਤਾ ਰੇਤਾ ਵਿਛਾਯਾ ਤੇ ਛਿੜਕ ਛਿੜਕ ਛਾਪਯਾ ਸਮੇਤ ਠੰਡਾ ਕੀਤਾ ਕੋਰੇ ਘੜੇ ਪਾਣੀ ਦੇ ਭਰ ਰੱਖੇ ਇਸ ਭਾਂਤ ਕੋਠਾ ਤਯਾਰ ਕਰ ਲਿਆ। ਦੂਸਰੇ ਦਿਨ ਗੁਰੂ ਸਾਹਿਬ ਜੀ ਆਪਣੇ ਮਹਿਲਾਂ ਸਮੇਤ ਤਲਵੰਡੀ ਤੋਂ ਦੋ ਕੋਹ ਉੱਤਰ ਵੱਲ ਆਏ ਤਾਂ ਭਾਗੀ ਬਾਂਦਰ ਪਿੰਡ ਵਾਲੇ ਸਿੱਖਾਂ ਨੇ ਠਹਿਰਾ ਲੀਤਾ। ਬੜੇ ਪ੍ਰੇਮ ਨਾਲ ਓਹ ਸੇਵਾ ਸਤਸੰਗ ਕਰ ਕੇ ਨਿਹਾਲ ਹੋਏ। ਓਥੋਂ ਅਗਲੇ ਦਿਨ ਸਮੀਰ ਦੇ ਕੋਟ ਵਾਲੇ ਦੀਵਾਨੇ ਸਾਧਾਂ ਦਾ ਮਹੰਤ ਬਿਹਾਰੀ ਗੁਰੂ ਜੀ ਨੂੰ ਆਪਣੇ ਪਿੰਡ ਤਿੰਨ ਕੋਹ ਲੈ ਗਿਆ। ਓਨ ਬੜੀ ਸੇਵਾ ਕੀਤੀ। ਦਿਵਾਨਯਾਂ ਨੇ ਧਮਾਲ ਪਾਈ ਜਿਸ ਨੂੰ ਦੇਖ ਕੇ ਮਾਈਆਂ ਅਤੇ ਗੁਰੂ ਜੀ ਬਹੁਤ ਖ਼ੁਸ਼ੀ ਹੋਏ। ਫੇਰ ਬਿਹਾਰੀ ਨੇ ਅਪਨੀ ਕਵੀਸ਼ਰੀ ਸੁਨਾਈ ਜੋ ਬਿਹਾਰੀ ਦੀਆਂ ਮਾਝਾਂ ਮਸ਼ਹੂਰ ਹਨ। ਦੂਜੇ ਦਿਨ ਦਿਵਾਨੇ ਸਾਧਾਂ ਨੇ ਢੱਡ ਸਰੰਗੀ ਨਾਲ ਹੀਰ ਰਾਂਝੇ ਦਾ ਤੇ ਪੂਰਨ ਭਗਤ ਦਾ ਗਾਉਣਾ ਸੁਣਾਇਆ। ਤਿੰਨ ਦਿਨ ਓਥੇ ਰਹੇ, ਤੁਰਨ ਲੱਗੇ ਤਾਂ ਮਹੰਤ ਨੇ ਇੱਕ ਘੋੜਾ ਬਹੁਤ ਸੁੰਦਰ ਭੇਟਾ ਕੀਤਾ। ਗੁਰੂ ਜੀ ਨੇ ਓਸ ਨੂੰ ਸਿਰੋਪਾਉ ਦਸਤਾਰ ਬਖ਼ਸ਼ੀ। ਓਥੋਂ ਚੱਲੇ ਤਾਂ ਭਾਈ ਕੇ ਰਾਮ ਸਿੰਘ ਨੇ ਆਪਣੇ ਘਰ ਗੁਰੂ ਜੀ ਨੂੰ ਸਾਰੀ ਸੰਗਤ ਸਮੇਤ ਪ੍ਰਸ਼ਾਦ ਕੀਤਾ। ਰਾਮ ਸਿੰਘ ਦੀ ਚਾਚੀ ਮਾਈ ਦੇਸਾਂ ਇੱਕ ਖੇਸ ਦੇਣ ਲਈ ਜੋ ਓਸ ਨੇ ਆਪ ਬ੍ਰੀਕ ਕੱਤ ਕੇ ਉਣਵਾ ਰੱਖਯਾ ਸੀ, ਆਪਣੇ ਘਰ ਦੇ ਕਿਵਾੜ ਨਾਲ ਲਗ ਕੇ ਖੜੀ ਹੋ ਰਹੀ ਅਤੇ ਇੱਛਯਾ ਕੀਤੀ ਰਾਮ ਸਿੰਘ ਸ਼ਰੀਕ ਦੇ ਘਰ ਮੈਂ ਜਾਣਾ ਨਹੀਂ। ਕਿਵੇਂ ਗੁਰੂ ਸਾਹਿਬ ਮੇਰੇ ਗ੍ਰੀਬਣੀ ਦੇ ਘਰ ਚਰਨ ਪਾਉਣ, ਤਾਂ ਏਹ ਖੇਸ ਭੇਟਾ ਦੇਵਾਂ। ਗੁਰੂ ਅੰਤ੍ਰਜਾਮੀ ਘੋੜੇ ਉੱਤੋਂ ਉੱਤਰ ਕੇ ਓਸੇ ਦੇ ਘਰ ਜਾ ਵੜੇ। ਓਹ ਤਾਂ ਕੁਰਬਾਨ ਹੋ ਗਈ ਤੇ ਰਾਮ ਬੋਲਯਾਮਹਾਰਾਜ! ਏਧਰ ਆਓ ਮੇਰਾ ਘਰ ਅੱਗੇ ਹੈ।ਬਚਨ ਹੋਯਾਆਉਂਦੇ ਹਾਂ। ਓਸ ਦੀ ਭਾਉਣੀ ਭਰ ਕੇ ਰਾਮ ਸਿੰਘ ਦੇ ਘਰ ਪ੍ਰਸ਼ਾਦ ਛਕਿਆ। ਮਾਤਾ ਸੁੰਦਰੀ ਜੀ ਦਾ ਸੀਤ
( ਪ੍ਰਸ਼ਾਦ ਤਾਂ ਭਿਆਣੀਆਂ ਨੇ ਛਕਯਾ। ਸਾਹਿਬ ਦੇਵੀ ਦਾ ਨਾ ਛਕਿਆ। ਕੁੱਤੇ ਨੂੰ ਪਾ ਦਿੱਤਾ। ਜਦ ਮਾਤਾ ਜੀ ਦੇ ਗ਼ੁੱਸਾ ਮੰਨਣ ਪਰ ਏਸ ਗੱਲ ਦਾ ਮਾਰਕਾ ਪਿਆ ਤਾਂ ਭਿਆਣੀਆਂ ਨੇ ਆਖਯਾ, ਮਾਤਾ ਸਾਹਿਬ ਦੇਵੀ ਦਾ ਗੋਤ ਕਨਾਲਾ ਨਹੀਂ ਹੋਯਾ। ਨਾ ਏਨ ਗੁਰੂ ਜੀ ਦਾ ਅੰਗ ਭੇਟਿਆ ਹੈ। ਏਸ ਕਰ ਕੇ ਪਵਿੱਤ੍ਰ ਨਹੀਂ ਹੋਈ।ਏਹ ਜੁਵਾਬ ਸੁਣ ਕੇ ਗੁਰੂ ਜੀ ਨੇ ਆਖਯਾ ਅਸੀਂ ਹੋਮ ਕਰਨ ਸਮੇਂ ਤੋਂ ਬ੍ਰਹਮਚਰਯ ਧਾਰਿਆ ਹੋਯਾ ਹੈ। ਤਾਹੀਂ ਏਸ ਦੀ ਝੋਲੀ ਖਾਲਸਾ ਪਾਯਾ ਹੈ। ਚੌਹਾਂ ਭਾਈਆਂ ਨੇ ਚਾਰ ਦਿਨ ਗੁਰੂ ਜੀ ਨੂੰ ਰਖਯਾ। ਪ੍ਰਸ਼ਾਦ ਕੀਤੇ ਇੱਕ ਇੱਕ ਘੋੜਾ ਦੁਸ਼ਾਲਾ, ਤੇ ਮਾਈਆਂ ਨੂੰ ਤੇਉਰ ਅਰਪਨ ਕੀਤੇ। ਇੱਕ ਦਿਨ ਸ਼ਿਕਾਰ ਖੇਡਦੇ ਹੋਏ ਗੁਰੂ ਜੀ ਇੱਕ ਟਿੱਬੇ ਉੱਪਰ ਜਾ ਖੜੋਤੇ ਬਚਨ ਕੀਤਾਏਥੇ ਗੁਰੂ ਨਾਨਕ ਜੀ ਨੇ ਸਿੱਧ ਮੰਡਲੀ ਨੂੰ ਜਿੱਤਿਆ ਸੀ।ਲੋਗਾਂ ਆਖਿਆਸੱਚੇ ਪਾਤਸ਼ਾਹ! ਤਾਹੀਂ ਏਥੇ ਦੋ ਬਘਿਆੜਾਂ ਨਾਲ ਇੱਕ ਲਵੇਰੀ ਗਊ ਨੇ ਜੰਗ ਕਰ ਕੇ ਆਪਣਾ ਵੱਛਾ ਬਚਾ ਲਿਆ ਸੀ। ਓਸ ਦਿਨ ਤੋਂ ਇਹ ਲਵੇਰੀ ਵਾਲਾ ਟਿੱਬਾ ਸੱਦੀਦਾ ਹੈ। ਇਸੇ ਪ੍ਰਕਾਰ ਸ਼ਿਕਾਰ ਕਰਦੇ ਹੋਏ ਗਿਰਦੇ ਦੇ ਪਿੰਡਾਂ ਨੂੰ ਕਿਰਤਾਰਥ ਕਰਦੇ ਰਹੇ। ਜਦ ਗੁਰੂ ਜੀ ਨੇ ਬਠਿੰਡੇ ਨੂੰ ਜਾਣ ਦੀ ਤਿਆਰੀ ਕੀਤੀ, ਤਾਂ ਭੁੱਚੋ ਪਿੰਡ ਦੇ ਭਾਈ ਦਿਆਲੇ ਨੇ ਪ੍ਰਸ਼ਾਦ ਤਿਆਰ ਕਰ ਰੱਖਿਆ। ਜਾਂ ਗੁਰੂ ਜੀ ਓਥੇ ਪੁੱਜੇ, ਤਾਂ ਓਨ ਚਰਨ ਆ ਫੜੇ ਬੇਨਤੀ ਕੀਤੀਜੀ! ਪ੍ਰਸ਼ਾਦ ਤਿਆਰ ਹੈ, ਮੇਰਾ ਘਰ ਪਵਿੱਤ੍ਰ ਕਰੋ।ਓਸ ਥਾਂ ਇੱਕ ਤਲਾਉ ਪਾਣੀ ਦਾ ਸੀ ਗੁਰੂ ਜੀ ਨੇ ਘੋੜਾ ਓਥੇ ਮੋੜਿਆ। ਭਾਵੇਂ ਘੋੜਾ ਤਿਹਾਇਆ ਤਾਂ ਸੀ, ਪਰ ਸੁੰਘ ਕੇ ਹਟ ਗਿਆ। ਗੁਰੂ ਜੀ ਬੋਲੇਇਸ ਤਲਾਉ ਵਿੱਚੋਂ ਮਸੰਦੀ ਦੀ ਬੋ ਆਉਂਦੀ ਹੈ। ਚਲੋ! ਭਾਗੂ ਪਿੰਡ ਉੱਤਰਾਂਗੇ ਕਯੋਂ ਜੋ ਘੋੜਾ ਮਸੰਦਾਂ ਦੇ ਟੋਭੇ ਦਾ ਪਾਣੀ ਨਹੀਂ ਪੀਂਦਾ, ਤਾਂ ਅਸੀਂ ਪ੍ਰਸ਼ਾਦ ਕਿੰਕੂ ਛਕਾਂਗੇ ਇਤਨਾ ਕਹਿ ਕੇ ਗੁਰੂ ਜੀ ਅੱਗੇ ਨੂੰ ਤੁਰ ਗਏ ਤਾਂ ਰਾਮ ਸਿੰਘ ਭਾਈ ਦਿਆਲੇ ਨੂੰ ਆਖਯਾਚਾਚਾ ਜੀ! ਪ੍ਰਸ਼ਾਦ ਗੱਡੇ ਉੱਤੇ ਲੱਦ ਕੇ ਲੈ ਚਲੋ।