ਵਜ਼ੀਰ ਖਾਂ ਦਾ ਰੋਗ ਹਟ ਣਾ

ਸ੍ਰੀ ਗੁਰੂ ਅਰਜਨ ਦੇਵ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੪੮ / ੫੬

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਇਸ ਭਾਗ ਵਿਚ ਸੰਮਤ ੧੬੫੬–੧੬੫੭

ਮੁੱਖ ਘਟਨਾਵਾਂ

ਵਜ਼ੀਰ ਖਾਂ ਨਾਇਬ ਵਜ਼ੀਰ ਅਕਬਰ ਬਾਦਸ਼ਾਹ ਦਾ, ਲਾਹੌਰ ਦੇ ਵੱਸਣ ਵਾਲਾ ਸੀ। ਓਸੇ ਦੀ ਬਨਵਾਈ ਹੋਈ ਮਸੀਤ ਲਾਹੌਰ ਦਿੱਲੀ ਦਰਵਾਜੇ ਦੇ ਅੰਦਰ ਹੈ । ਏਹ ਗੁਰੂ ਰਾਮਦਾਸ ਜੀ ਦੇ ਹੀ ਸਮੇਂ ਤੋਂ ਸਤਸੰਗੀ ਤੇ ਗੁਰੂ ਘਰ ਪਰ ਨਿਸਚਾ ਰੱਖਣ ਵਾਲਾ ਸੀ। ਸੰਮਤ ੧੬੫੬ ਬਿਕ੍ਰਮੀ ਨੂੰ ਏਸ ਨੂੰ ਜਲੋਧਰ ਦਾ ਰੋਗ ਅਜੇਹਾ

ਡਾਢਾ ਲੱਗਾ, ਜੋ ਹਜ਼ਾਰਹਾਂ ਰੁਪਏ ਖ਼ਰਚੇ। ਅਨੇਕ ਉਪਾਇ ਕਰ ਹਾਰਿਆ, ਪਰ ਆਰਾਮ ਨਾ ਆਯਾ। ਜਦ ਡਾਢਾ ਹੀ ਲਚਾਰ ਹੋਇਆ ਤਾਂ ਸੰਮਤ ੧੬੫੭ ਬਿਕ੍ਰਮੀ ਨੂੰ ਗੁਰੂ ਜੀ ਦੇ ਦਰਸ਼ਨ ਨੂੰ ਆਇਆ। ਓਸ ਸਮੇਂ ਗੁਰੂ ਸਾਹਿਬ ਦੁਖਭੰਜਨੀ ਬੇਰ ਦੇ ਪਾਸ ਥੜ੍ਹੇ ਸਾਹਿਬ ਉੱਪਰ ਬੈ ਠ ਕੇ ਅੰਮ੍ਰਿਤਸਰ ਦੀ ਕਾਰ ਕਢਵਾ ਰਹੇ ਸੇ। ਵਜ਼ੀਰ

ਖਾਂ ਨੂੰ ਓਸ ਦੇ ਸਾਥੀਆਂ ਨੇ ਪਾਲਕੀ ਵਿੱਚੋਂ ਕੱਢ ਕੇ ਦੁਖਭੰਜਨੀ ਬੇਰ ਹੇਠਾਂ ਲੰਮਾ ਪਾ ਦਿੱਤਾ। ਵਜ਼ੀਰ ਖਾਂ ਨੇ ਦੂਰੋਂ ਹੀ ਨਿੰਮਰ ਹੋ ਕੇ ਹੱਥ ਜੋੜੇ ਤੇ ਅਰਜ਼ ਕੀਤੀਮਹਾਰਾਜ! ਬਖ਼ਸ਼ੋ।ਗੁਰੂ ਸਾਹਿਬ ਨੇ ਵਜ਼ੀਰ ਖਾਂ ਦੀ ਦਸ਼ਾ ਵੇਖ ਕੇ ਬਾਬੇ ਬੁੱਢੇ ਨੂੰ; ਜੋ ਹੋਰ ਸਿੱਖਾਂ ਵਾਂਗ ਗਾਰ ਕੱਢ ਰਿਹਾ ਸੀ

, ਕਿਹਾ ਬਾਬਾ ਜੀ! ਵਜ਼ੀਰ ਖਾਂ ਉੱਤੇ ਕ੍ਰਿਪਾ ਕਰੋ।ਬਾਬਾ ਜੀ ਚੁੱਪ ਕਰ ਰਹੇ। ਫੇਰ ਏਸੇ ਪ੍ਰਕਾਰ ਜਦ ਗੁਰੂ ਜੀ ਤੀਜੀ ਵਾਰ ਬੋਲੇ ਤਾਂ ਬਾਬੇ ਬੁੱਢੇ ਜੀ ਨੇ ਗਾਰੇ ਦੀ ਭਰੀ ਹੋਈ ਟੋਕਰੀ ਜ਼ੋਰ ਨਾਲ ਵਜ਼ੀਰ ਖਾਂ ਦੇ ਢਿੱਡ ਉੱਤੇ ਮਾਰੀ। ਓਹ (ਕੁੱਬੇ ਦੇ ਲੱਤ) ਐਸੀ ਕਾਰ ਆਈ, ਜੋ ਦੋਵੇਂ

ਕਲਾ ਛੁੱਟ ਗਈਆਂ ਤੇ ਸਭ ਮਾਂਦਗੀ, ਬੱਦ ਬਲਾ ਨਿੱਕਲ ਗਈ ਤੇ ਢਿੱਡ ਸਾਫ਼ ਹੋ ਗਿਆ। ਪਿੱਛੋਂ ਗੁਰੂ ਜੀ ਨੇ ਕ੍ਰਿਪਾ ਕਰ ਕੇ ਆਪਣੇ ਹਥੋਂ ਕੜਾਹ ਪ੍ਰਸ਼ਾਦ ਗ਼ਰਮ ਗ਼ਰਮ ਓਸ ਨੂੰ ਛਕਾਯਾ। ਉਸ ਨੇ ਨਿਰੋਆ ਹੋ ਕੇ ਗੁਰੂ ਸਾਹਿਬ ਜੀ ਦੀ ਬਹੁਤ ਟਹਿਲ ਕੀਤੀ ਅਤੇ ਮਨੋਂ ਤਨੋਂ ਸੇਵਕ ਬਣਿਆ ਰਿਹਾ ਅਤੇ

ਗੁਰੂ ਜੀ ਤੋਂ ਮੰਗ ਕੇ ਇੱਕ ਭਾਗੂ ਨਾਮ ਸੁਖਮਨੀ ਪੜ੍ਹਨ ਵਾਲੇ ਸਿੱਖ ਨੂੰ ਆਪਣੇ ਨਾਲ ਲੈ ਗਿਆ। ਜਿਸ ਤੋਂ ਫੇਰ ਉਹ ਹਮੇਸ਼ ਸੁਖਮਨੀ ਸੁਣਦਾ ਤੇ ਸਵਾ ਰੁਪਏ ਦਾ ਕੜਾਹ ਪ੍ਰਸ਼ਾਦ ਹਰ ਰੋਜ਼ ਕਰਾ ਕੇ ਨਿੱਤ ਛਕਦਾ ਛਕਾਉਂਦਾ ਰਿਹਾ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗