ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ

ਸ੍ਰੀ ਗੁਰੂ ਅਰਜਨ ਦੇਵ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੪੯ / ੫੬

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਇਸ ਭਾਗ ਵਿਚ ਸੰਮਤ ੧੯੫੨

ਮੁੱਖ ਘਟਨਾਵਾਂ

ਗੁਰੂ ਅਰਜਨ ਸਾਹਿਬ ਜੀ ਨੇ ਵਿਚਾਰ ਕੀਤਾ ਕਿ ਦ੍ਰਿੜ੍ਹ ਜੜ੍ਹ ਪੇਡ ਦੇ ਆਸਰੇ ਬ੍ਰਿਛ ਦੇ ਅਧਿਕ ਫੈ ਲਣ ਵਾਂਙ, ਮਜ਼ਹਬ ਕੌਮ, ਧਰਮ ਪੁਸਤਕ ਦੇ ਆਸਰੇ ਫੈ ਲਦਾ ਹੈ । ਤਾਂ ਹੀ ਪ੍ਰਤੇਕ ਮਜ਼੍ਹਬ ਦੇ ਅਚਾਰਯ ਨੇ ਇੱਕ ਇੱਕ ਧਰਮ ਪੁਸਤਕ ਪ੍ਰਮੇਸ਼ਰ ਵੱਲੋਂ ਥਾਪ ਕੇ, ਪ੍ਰਗਟ ਕਰ, ਆਪਣੀ ਸੰਪ੍ਰਦਾਇ ਨੂੰ ਓਸੇ ਦੇ ਹੁਕਮ

ਅਨੁਸਾਰ ਪ੍ਰਵਿਰਤ ਕੀਤਾ ਹੈ ਅਤੇ ਲੋਗ ਭੀ ਉਸ ਨੂੰ ਈਸ਼੍ਵਰ ਦਾ ਹੁਕਮ ਸਮਝ ਕੇ ਪੂਜਦੇ ਹਨ। ਕਯੋਂਕਿ ਈਸ਼੍ਵਰ ਦਾ ਹੁਕਮ ਸਭ ਨੂੰ ਜ਼ਰੂਰ ਮੰਨਣਾ ਪੈਂਦਾ ਹੈ । ਦੇਖੋ ਬ੍ਰਹਮਾ ਨੇ ਹਿੰਦੂਆਂ ਲਈ ਵੇਦ, ਮੂਸਾ ਨੇ ਤੌਰੇਤ, ਈਸਾ ਨੇ ਅੰਜੀਲ, ਦਾਊਦ ਨੇ ਜ਼ੰਬੂਰ, ਮੁਹੰਮਦ ਨੇ ਕੁਰਾਨ ਪ੍ਰਗਟ ਕਰਿਆ ਹੈ । ਓਸੇ ਤਰ੍ਹਾਂ ਸਿੱਖ ਕੌਮ ਦੀ ਸਦਾ ਇਸਥਿਤੀ ਵਾਸਤੇ ਜੋ ਗੁਰੂ ਸਾਹਿਬਾਂ ਨੂੰ ਈਸ਼੍ਵਰ ਵੱਲੋਂ ਹੁਕਮ ਆਏ ਹੋਏ ਹਨ ਓਹ ਈਸ਼੍ਵਰੀ ਬਾਣੀ ਸੰਗ੍ਰਹ

ਕਰ ਕੇ ਇੱਕ ਧਰਮ ਪੁਸਤਕ ਗ੍ਰੰਥ ਸਾਹਿਬ ਨਾਮ ਕਰੀਏ। ਏਹ ਵੀਚਾਰ ਕੇ ਗੁਰੂ ਸਾਹਿਬ ਨੇ ਸਭ ਦੇਸ ਦੇਸ਼ਾਂਤ੍ਰਾਂ ਦੇ ਸਿੱਖਾਂ ਨੂੰ ਹੁਕਮਨਾਮੇ ਲਿਖੇ ਕਿ ਜਿਸ ਕਿਸੇ ਪਾਸ ਕੋਈ ਗੁਰੂ ਕਾ ਸ਼ਬਦ ਹੈ ਸੋ ਸਭ ਲੈ ਆਵੇ। ਏਹ ਹੁਕਮ ਸੁਣ ਕੇ ਜੋ ਗੁਰ ਨਾਨਕ ਜੀ ਦੇ ਸਮੇਂ ਦੇ ਸ਼ਬਦ ਸਿੱਖਾਂ ਨੇ

ਕੰਠ ਕਰ ਰੱਖੇ ਸੇ ਯਾ ਲਿਖ ਰੱਖੇ ਸੇ , ਓਹ ਸਭ ਲੈ ਆਏ ਤੇ ਗੁਰੂ ਜੀ ਪਾਸ ਲਿਖਾ ਦਿੱਤੇ। ਏਸੇ ਪ੍ਰਕਾਰ ਬਹੁਤ ਬਾਣੀ ਗੁਰੂ ਜੀ ਦੀ ਕੱਠੀ ਹੋ ਗਈ। ਬਾਕੀ ਕੁਛ ਥੋੜ੍ਹੀ ਜੇਹੀ ਬਾਣੀ ਦੀਆਂ ਦੋ ਪੋਥੀਆਂ ਮੋਹਣ ਜੀ ਪਾਸ ਗੋਇੰਦਵਾਲ ਸਨ, ਓਹ ਗੁਰੂ ਜੀ ਆਪ ਜਾ ਕੇ ਲੈ ਆਏ। ਇੱਕ ਪੋਥੀ ਪ੍ਰਾਣ ਸੰਗਲੀ ਦੀ; ਜੋ ਗੁਰੂ ਨਾਨਕ ਸਾਹਿਬ ਸੰਗਲਾਦੀਪ ਵਿੱਚ ਰਾਜਾ ਸ਼ਿਵਨਾਭ ਦੇ ਘਰ ਰੱਖ ਆਏ ਸੇ, ਭਾਈ ਜੇਠਾ ਪੈ ੜੇ ਨੂੰ ਭੇਜ ਕੇ ਓਥੋਂ ਮੰਗਵਾ ਲਈ। ਓਸ ਦੀ ਕਥਾ ਭਾਈ ਬੰਨੋਂ ਵਾਲੇ ਗ੍ਰੰਥ ਸਾਹਿਬ ਵਿੱਚ ਲਿਖੀ

ਹੈ । ਜਦ ਏਸ ਤਰ੍ਹਾਂ ਕਈ ਬਰਸ ਵਿੱਚ ਚੌਹਾਂ ਗੁਰੂਆਂ ਦੀ ਤੇ ਆਪਣੀ ਬਾਣੀ ਸਿਲਸਿਲੇ ਵਾਰ ਕਾਇਮ ਕਰ ਲਈ ਤਾਂ ਅੰਮ੍ਰਤਸਰ ਤੀਰਥ ਤੋਂ ਪੂਰਬ ਵੱਲ ਮੀਲ ਭਰ ਰਮਣੀਕ ਜੰਗਲ ਸੰੁਦਰ ਬਨ ਬੇਰੀਆਂ ਦਾ ਵੇਖ ਕੇ (ਜਿਥੇ ਬੈ ਠ ਕੇ ਸੁਖਮਨੀ ਰਚੀ ਸੀ) ਇੱਕ

ਜੈ ਸੀ ਮੈ ਆਵੈ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨੁ ਵੇ ਲਾਲੋ ॥ (ਤਿਲੰਗ, ਮਃ ੧ - ੭੨੨) ਬੇਸੁਮਾਰ ਅਥਾਹ ਅਗਨਤ ਅਤੋਲੈ ॥ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ ॥੮॥੨੧॥ (ਗਉੜੀ ਸੁਖਮਨੀ, ਮਃ ੫ - ੨੯੨) ਇਤਯਾਦਿਕ ਬਚਨਾਂ ਥੀਂ ਪਰਮੇਸ਼੍ਰੀ ਬਾਣੀ ਦਾ ਪ੍ਰਾਪਤ ਹੋਣਾ ਸਿੱਧ ਹੈ ॥

ਜੈਸੇ ਕਿ ਭਾਈ ਬਖਤਾ ਅਰੋੜਾ ਗੁਰੂ ਕਾ ਸਿੱਖ ਜਲਾਲਪੁਰੀਆ, ਪ੍ਰਗਣੇ ਹਸਨ ਅਬਦਾਲ ਵਾਲਾ ਇੱਕ ਬਡਾ ਸਾਰਾ ਪੁਸਤਕ ਜੋ ਉਸ ਨੇ ਆਦ ਗੁਰੂ ਥੀਂ ਲੈ ਕੇ ਚੌਹਾਂ ਗੁਰੂਆਂ ਪਾਸ ਰਹਿ ਕੇ ਲਿਖਿਆ ਸੀ, ਸੋ ਹੁਣ ਪੰਜਵੇਂ ਗੁਰੂ ਜੀ ਪਾਸ ਲੈ ਆਯਾ। ਓਸ ਵਿੱਚੋਂ ਜੋ ਬਾਣੀ ਗੁਰੂ ਜੀ ਦੀ ਇਛਯਾ ਹੋਈ ਓਹ

ਲਿਖ ਲਈ ਤੇ ਪੁਸਤਕ ਓਸ ਨੂੰ ਮੋੜ ਦਿੱਤਾ। ਹੁਣ ਓਹ ਪੁਸਤਕ ਓਸ ਦੀ ਔਲਾਦ ਵਿੱਚ ਬੂਟਾ ਸਿੰਘ ਪਸਾਰੀ ਪਾਸ ਰਾਵਲਪਿੰਡੀ ਹੈ । ਅਸਾਂ ਓਸ ਨੂੰ ਦੇਖਿਆ ਹੈ ਓਸ ਦੇ ਅਖਰ ਹੋਰ ਪ੍ਰਕਾਰ ਦੇ ਹੋਣ ਕਰ ਪੜ੍ਹ ਨਹੀਂ ਸਕੇ। ਪਰ ਬੀੜ ਨੂੰ ਇੱਕ ਆਦਮੀ ਮਸਾਂ ਚੁੱਕ ਸਕਦਾ ਹੈ । ਬਾਣੀ ਐ ਤਨੀ ਹ

ਜਾਣੋ ਏਸ ਗੁਰੂ ਗ੍ਰੰਥ ਸਾਹਿਬ ਜੀ ਦਾ ਖ਼ਜ਼ਾਨਾ ਹੈ । ਦਸਖਤ ਉਸ ਉੱਪਰ ਦਸਾਂ ਹੀ ਗੁਰੂਆਂ ਦੇ ਹਨ ਕਯੋਂਕਿ ਬਖਤੇ ਦੇ ਪੁੱਤ੍ਰ ਤੇ ਪੋਤ੍ਰੇ ਗੁਰੂਆਂ ਦੇ ਦਸਖਤ ਕਰਵਾ ਲਿਆਉਂਦੇ ਰਹੇ ਸੇ। ਏਹ ਦੋਵੇਂ ਪੋਥੀਆਂ ਅਸਾਂ ਦੇਖੀਆਂ ਹਨ ਇੱਕ ਤਾਂ ਅੰਮ੍ਰਿਤਸਰ ਮਹਾਂ ਸਿੰਘ ਦੇ ਕਟੜੇ ਇੱਕ ਮਾਈ ਪਾਸ ਹੈ ਤੇ ਦੂਜੀ ਗੋਇੰਦਵਾਲ ਬਾਵੇ ਬੁੱਧ ਸਿੰਘ ਤੇ ਚੇਤ ਸਿੰਘ ਪਾਸ ਹੈ। ਓਹ ਸੰਮਤ ੧੯੫੨ ਬਿਕ੍ਰਮੀ ਪਟਿਆਲੇ ਵਿਖੇ ਪੂਜਾ ਵਾਸਤੇ ਲਿਆਏ ਸੇ, ਤਾਂ ਦੇਖੀ ਹੈ । ਏਨਾਂ ਪੋਥੀਆਂ ਦੇ ਅੱਖਰ ਚੰਗੀ ਤਰ੍ਹਾਂ ਨਹੀਂ ਪੜ੍ਹੇ

ਜਾਂਦੇ, ਮੁਹਾਵਰੇ ਤੇ ਸ਼ਬਦ ਦੇ ਯਾਦ ਹੋਣੇ ਕਰ ਪੜ੍ਹ ਲਈਦੇ ਹਨ। ਓਨ੍ਹਾਂ ਵਿੱਚੋਂ ਬਹੁਤ ਸਾਰੀ ਲਿਖਤ ਸਾਡੇ ਪਾਸ ਹੈ । ਪਰ ਏਥੇ ਨਮੂਨੇ ਮਾਤ੍ਰ ਦਿਖਾਉਦੇ ਹਾਂ। ਇੱਕ ਪੋਥੀ ਵਿੱਚ ਰਾਮਕਲੀ, ਸੋਰਠ, ਸਾਰੰਗ, ਮਲਾਰ; ਤੇ ਦੂਜੀ ਵਿੱਚ ਸ੍ਰੀਰਾਗ, ਆਸਾ, ਗੌੜੀ, ਵਡਹੰਸ, ਕਾਨੜਾ; ਏਨਾਂ ਹੀ ੯ ਰਾਗਾਂ ਦੇ ਸ਼ਬਦ ਹਨ। ਪਾਠ ਏਥੋਂ ਚਲਦਾ

ਹੈ , ਯਥਾਬਾਬਾ ਨਾਨਕ ਬੇਦੀ ਪਾਤਸ਼ਾਹ ਦੀਨ ਦੁਨੀ ਦਾ ਟਿਕਾ ੴ ਸਤਗੁਰ ਪ੍ਰਸਾਦ ਸਚ ਨਾਮ ਕਰਤਾਰ ਨਿਰਭਉ ਨਿਰੀਕਾਰ ਅਕਾਲ ਮੂਰਤ ਅਜੂਨੀ ਸੰਭਉ ਗੁਰੂ ਪੂਰੇ ਕੇ ਪਰਸਾਦ ॥ਏਹ ਪਾਠ ਤੇ ਮਹਿਲ ਪਹਿਲਾ, ਮਹਲਾ ਤੀਜਾ, ਮਹਲਾ ਚੌਥਾ; ਏਵੋਂ ਜਯੋਂ ਅੱਖਰਾਂ ਵਿੱਚ ਲਿਖਿਆ ਹੋਯਾ ਪ੍ਰਤੇਕ ਸ਼ਬਦ ਬਾਣੀ ਦੇ ਆਦਿ ਵਿੱਚ ਹੈ । ਤੇ

ਸ਼ਬਦ ਭੀ ਇਸ ਪ੍ਰਕਾਰ ਹਨ ਯਥਾ ਰਾਮਕਲੀ ਮਹਿਲ ਪਹਿਲਾ ੧ ਕੋਈ ਪੜ੍ਹਤਾ ਸਹਿਸਾ ਕਿਰਤਾ ਕੋਈ ਪੜ੍ਹੇ ਪੁਰਾਣਾ ॥੨੨ ਪਤ੍ਰੇ ਤੱਕ ਏਹ ਸ਼ਬਦ ਹਨ। ਅੱਗੇ ੩੫ ਤੱਕ ਤੀਸਰੇ ਗੁਰੂ ਜੀ ਦੇ ਸ਼ਬਦ ਹਨ। ਮਹਲਾ ਪਹਲਾ ਓਅੰਕਾਰ ਦੱਖਣੀ ੫੪ ਪੌੜੀਆਂ ਤੇ ਸਿੱਧ ਗੋਸ਼ਟ ੨੮ ਪੌੜੀਆਂ ੭੭ ਪੰਨੇ ਤਕ, ਅੱਗੇ ਅਨੰਦ ੧੩

ਪੌੜੀਆਂ ੯੪ ਪਤ੍ਰੇ ਤੱਕ ਹੈ । ਅੱਗੇ ਰਾਮਕਲੀ ਕਬੀਰ ਅੰਤਰ ਮੈ ਲ ਜੋ ਤੀਰਥ ਨਾਵੈਤ੍ਰਿਲੋਚਨ ਰਾਜਾ ਰਾਵਣ ਸੁਣੋ ਬੇਨਤੀ ਕਹੇ ਮੰਦੋਦਰਿ ਰਾਣੀਕਮੀਰੇ ਦਾ ਧੰਨਾਂ ਕਰਤ ਕਰਨ ਕਰ ਥਾਕੇ ਜਨਮ ਗਇਆ ਤਨ ਛੀਨ ॥ ਨਾਮੇ ਦਾ ਆਨੀਲੇ ਗੁਡੀਆਦੂਜਾ ਸ਼ਬਦ ਨਾਮੇ ਦਾ ਬੇਦ ਪੁਰਾਨ ਪੜੇ ਕਿਆ ਹੋਈ ॥ ਕਮੀਰੇ

; ਨਾਮੇ ਦੀ ਪਾੜ ਪੜੋਸਣ ਪੂਛਲੇ ਨਾਮਾ ॥ਸੋਰਠਿ ਰਵਿਦਾਸ ਜਿਉ ਹਮ ਬਾਧੇ ਮੋਹਿ ਫਾਸ ਪਰੇਮ ਬੰਧਨ ਤੁਮ ਬਾਧੋ ॥ਏਸੇ ਪ੍ਰਕਾਰ ਗੁਰੂਆਂ ਤੇ ਭਗਤੀ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਨਾਲੋਂ ਬਹੁਤ ਵਿਲੱਖਣ ਪਾਠ ਵਾਲੇ ਹਨ। ਟੁੱਟੇ ਫੁਟੇ ਸ਼ਬਦਾਂ ਦੀ ਬਾਣੀ ਏਨਾਂ ਪੋਥੀਆਂ ਵਿੱਚ ਬਹੁਤ ਥੋੜ੍ਹੀ ਹੈ

ਤੇ ਬਾਈ ਵਾਰਾਂ ਵਿੱਚੋਂ ਕੋਈ ਭੀ ਵਾਰ ਨਹੀਂ।

ਛੱਪੜ ਦੇ ਕੰਢੇ (ਜਿਸ ਦਾ ਨਾਮ ਹੁਣ ਰਾਮਸਰ ਹੈ ) ਤੰਬੂ ਕਨਾਤ ਲਗਵਾ ਕੇ ਆਪ ਤਾਂ ਗੁਰੂ ਜੀ ਕਨਾਤ ਅੰਦਰ ਬੈ ਠ ਕੇ ਸ਼ਬਦ ਉਚਾਰਦੇ ਰਹੇ ਤੇ ਬਾਹਰ ਭਾਈ ਗੁਰਦਾਸ ਜੀ ਬੈ ਠੇ ਲਿਖਦੇ ਰਹੇ। ਹੋਰ ਪ੍ਰੇਮੀ ਸਿੱਖ ਭੀ ਬਾਹਰ ਬੈ ਠੇ ਸੁਣਦੇ ਰਹਿੰਦੇ। ਨਿਤ ਨੇਮ ਅੰਮ੍ਰਿਤ ਵੇਲੇ ਤੋਂ ਡੇਢ ਪਹਿਰ ਤੱਕ ਲਿਖਵਾਉਂਦੇ।

ਫੇਰ ਲੰਗਰ ਵਰਤਦਾ ਤੇ ਪਿਛਲੇ ਪਹਿਰ ਦੀਵਾਨ ਲੱਗਦਾ। ਕਥਾ ਕੀਰਤਨ ਤੇ ਸਿੱਖਾਂ ਨੂੰ ਉਪਦੇਸ਼ ਹੁੰਦਾ ਰਹਿੰਦਾ। ਬਾਣੀ ਹਰੇਕ ਰਾਗ ਵਿੱਚ ਪਹਿਲੇ ਗੁਰੂ ਨਾਨਕ ਜੀ ਦੀ ਲਿਖਦੇ। ਫੇਰ ਦੂਜੇ, ਤੀਜੇ, ਚੌਥੇ ਗੁਰੂ ਜੀ ਦੀ ਲਿਖਾ ਕੇ ਪਿੱਛੋਂ ਆਪਣੀ ਲਿਖਾਉਂਦੇ ਰਹੇ। ਨਾਨਕ ਨਾਮ ਤਾਂ ਸਭਨਾਂ ਗੁਰੂਆਂ ਦੀ ਬਾਣੀ ਵਿੱਚ ਹੈ । ਪਰ ਮਹਲਾ

੧, ਮਹਲਾ ੨, ਮਹਲਾ ੩, ਮਹਲਾ ੪, ਮਹਲਾ ੫, ਏਹ ਭੇਦ ਗੁਰੂਆਂ ਦੀ ਬਾਣੀ ਪਛਾਨਣ ਵਾਸਤੇ ਰੱਖਿਆ ਹੈ। ਪ੍ਰਤੇਕ ਰਾਗ ਦੇ ਅੰਤ ਵਿੱਚ ਜੋ ਭਗਤਾਂ ਦੀ ਬਾਣੀ ਗੁਰੂ ਜੀ ਲਿਖਾਉਂਦੇ ਰਹੇ। ਏਸ ਵਿੱਚ ਦੋ ਮਤ ਹਨ। ਕੋਈ ਆਖਦੇ ਹਨ ਭਗਤ ਆਪ ਬੈ ਕੁੰਠ ਵਿੱਚੋਂ ਆ ਕੇ ਲਿਖਾਉਂਦੇ ਸੇ ਤੇ ਓਹਨਾਂ

ਦਾ ਦਰਸ਼ਨ ਭੀ ਭਾਈ ਗੁਰਦਾਸ ਜੀ ਨੂੰ ਓਸ ਦੇ ਸੰਸੇ ਦੂਰ ਕਰਨ ਵਾਸਤੇ ਕਰਾਯਾ ਗਿਆ ਸੀ। ਕਈ ਆਖਦੇ ਹਨ ਕਿ ਭਗਤਾਂ ਦੀ ਬਾਣੀ ਜੇਹੜੀ ਜੇਹੜੀ ਗੁਰੂ ਜੀ ਨੂੰ ਪਸੰਦ ਆਈ, ਓਹਨਾਂ ਦੀਆਂ ਪੋਥੀਆਂ ਉਤੋਂ ਲਿਖਾਈ ਹੈ । ਸੋ ਏਹ ਬਾਤ ਓਨ੍ਹਾਂ ਪੋਥੀਆਂ ਤੋਂ ਭੀ ਸਾਬਤ ਹੈ ਜੋ ਗੁਰੂ ਜੀ ਮੋਹਣ ਪਾਸੋਂ

ਲਿਆਏ ਸੇ। ਕਿਉਂਕਿ ਓਨ੍ਹਾਂ ਵਿੱਚ ਭੀ ਭਗਤ ਬਾਣੀ ਹੈ । ਸਾਰੀ ਬਾਣੀ ਲਿਖਾ ਕੇ ਗੁਰੂ ਜੀ ਨੇ ਅੰਤ ਨੂੰ ਮੰੁਦਾਵਣੀ ਉੱਤੇ ਭੋਗ ਪਾ ਦਿੱਤਾ, ਕਿਉਂਕਿ ਮੁੰਦਾਵਣੀ ਨਾਮ ਮੰੁਦ ਦੇਣ ਦਾ ਹੈ । ਜਿਸ ਤਰ੍ਹਾਂ ਚਿੱਠੀ ਲਿਖ ਕੇ ਅੰਤ ਵਿੱਚ ਮੋਹਰੇ ਲਾ ਕੇ ਮੰੁਦ ਦੇਈਦਾ ਹੈ ਕਿ ਏਦੂੰ ਅੱਗੇ ਹੋਰ ਕੁਛ ਨਹੀਂ। ਜੇਹੜੇ

ਸ਼ਬਦ ਤੇ ਸਲੋਕ ਨੌਮੇ ਗੁਰੂ ਜੀ ਦੇ ਚੜ੍ਹੇ ਹਨ, ਏਨ੍ਹਾਂ ਵਾਸਤੇ ਗੁਰੂ ਅਰਜਨ ਨੇ ਕੋਰੇ ਪੱਤਰੇ ਛੱਡ ਕੇ ਬਚਨ ਕੀਤਾ ਸੀ ਕਿ ਸਾਡਾ ਪੋਤ੍ਰਾ ਧਰਮ ਹੇਤ ਸਿਰ ਦੇਵੇਗਾ ਤਾਂ ਉਸ ਦੀ ਬਾਣੀ ਏਥੇ ਲਿਖੀ ਜਾਵੇਗੀ। ਓਸੇ ਹੁਕਮ ਅਨੁਸਾਰ ਦਸਵੀਂ ਪਾਤਸ਼ਾਹੀ ਨੇ ਨੌਵੇਂ ਗੁਰੂ ਜੀ ਦੀ ਬਾਣੀ ਚੜ੍ਹਾਈ। ਏਸ ਗੁਰੂ ਗ੍ਰੰਥ

ਸਾਹਿਬ ਵਿੱਚ: ਗੁਰੂ ਨਾਨਕ (੧), ਗੁਰੂ ਅੰਗਦ (੨), ਗੁਰੂ ਅਮਰਦਾਸ (੩), ਗੁਰੂ ਰਾਮਦਾਸ (੪), ਗੁਰੂ ਅਰਜਨ ਜੀ (੫), ਗੁਰੂ ਤੇਗ ਬਹਾਦਰ ਜੀ (੬), ਧੁਨਾਂ ਨੌਂ ਗੁਰੂ ਹਰਿਗੋਬਿੰਦ ਦੀਆਂ (੭), ਕਬੀਰ (੮), ਫਰੀਦ (੯), ਨਾਮ ਦੇਵ (੧੦), ਧੰਨਾ (੧੧), ਸਧਨਾ (੧੨), ਸੈ ਣ (੧੩), ਪੀਪਾ (੧੪), ਰਵਿਦਾਸ (੧੫), ਪ੍ਰਮਾਨੰਦ (੧੬), ਮੀਰਾਂਬਾਈ (੧੭

), ਸੂਰਦਾਸ (੧੮), ਬੇਣੀ (੧੯), ਤ੍ਰਿਲੋਚਨ (੨੦), ਜੈ ਦੇਵ (੨੧), ਰਾਮਾਨੰਦ (੨੨), ਏਹ ਭਗਤ ਤੇ ੧੭ ਭੱਟਾਂ ਦੇ ਸੱਵਯੇ (੩੯), ਸੱਤਾ (੪੦), ਬਲਵੰਡ (੪੧), ਜਮਾਲ (੪੩), ਪਤੰਗ (੪੪), ਸੰਮਨ (੪੫), ਮੂਸਨ (੪੬), ਈਸ਼ਰ (੪੭), ਗੋਰਖ (੪੮), ਭਰਥਰੀ (੪੯), ਗੋਪੀਚੰਦ (੫੦), ਆਲਮ

(੫੧); ਇਨ੍ਹਾਂ ੫੧ ਸਤਪੁਰਸ਼ਾਂ ਦੀ ਬਾਣੀ ਹੈ ।

ਆਲਮ ਨਾਮ ਕਵੀਸ਼ਰ ਭਗਤ ਨੇ ਹੋਰ ਭਗਤਾਂ ਵਾਂਗ ਓਸ ਸਮੇਂ ਆ ਕੇ ਆਪਣੀ ਰਚੀ ਹੋਈ ਬਾਣੀ ਗੁਰੂ ਜੀ ਦੀ ਭੇਟਾ ਕੀਤੀ ਪਰ ਏਸ ਵੇਲੇ ਮੰੁਦਾਵਣੀ ਲਿਖੀ ਜਾ ਚੁਕੀ ਸੀ ਤਾਂ ਹੀ ਏਹ ਬਾਣੀ ਭਾਈ ਗੁਰਦਾਸ ਜੀ ਨੇ ਗੁਰੂ ਜੀ ਦੇ ਹੁਕਮ ਨਾਲ ਗੰ੍ਰਥ ਸਾਹਿਬ ਜੀ ਦੇ ਅੰਤ ਵਿੱਚ ਓਸ ਦੀ ਬਾਣੀ

ਵਿੱਚੋਂ (ਮੰੁਦਾਵਣੀ ਦੇ ਪਿਛੇ) ਕੇਵਲ ਰਾਗ ਮਾਲਾ ਲਿਖ ਦਿੱਤੀ, ਹੋਰ ਛੱਡ ਦਿੱਤੀ। (੧) ਏਸ ਵਿੱਚ ਕਿਸੇ ਮਹਲੇ ਦਾ ਨਾਮ ਨਹੀਂ (੨) ਨਾਨਕ ਨਾਮ ਭੀ ਨਹੀਂ (੩) ਗੁਰੂ ਜੀ ਦੀ ਕਵਿਤਾ ਨਾਲ ਏਹ ਕਵਿਤਾ ਨਹੀਂ ਮਿਲਦੀ (੪) ਸ੍ਰੀ ਗੁਰੂ ਗ੍ਰੰਥ

ਗੁਰੂ ਗ੍ਰੰਥ ਸਾਹਿਬ ਦੇ ਸਾਰੇ ਬਾਣੀਆਂ ਦਾ ਵਿਸਥਾਰ ਸਹਿਤ ਵੇਰਵਾ ਅੱਖਰ ੯੧੦੦੨੨੪ ਹਨ ਤੇ ੩੨ ਅੱਖਰਾਂ ਦੇ ਹਿਸਾਬ ੨੮੪੪੪ ਸਲੋਕ ਹਨ ਅਤੇ ਹਰ ਇੱਕ ਦਾ ਵੇਰਵਾ ਇਸ ਤਰ੍ਹਾਂ ਹੈ :

ਗੁਰੂ ਸ਼ਬਦ ਅਸ਼ਟਪਦੀ ਛੰਦ ਸੋਲਹੇ ਪਉੜੀਆਂ ਸਲੋਕ ਮਃ ੧ ੨੧੬ ੧੧੪ ੫੧ ੨੨ ੭੯ ੨੧੭ ਮਃ ੨ ੦ ੦ ੦ ੦ ੦ ੫੭ ਮਃ ੩ ੧੭੧ ੯੨ ੪੪ ੨੪ ੧੦੬ ੩੦੦ ਮਃ ੪ ੨੪੮ ੩੧ ੪੧ ੨ ੧੬੯ ੨੬੪ ਮਃ ੫ ੧੪੧੬ ੮੨ ੭੧ ੨੪ ੧੦੭ ੨੩੯ ਮਃ ੯ ੫੫ ੦ ੦ ੦ ੦ ੫੭ ਜੋੜ ੨੧੦੬ ੩੧੯ ੨੦੭ ੬੨ ੪੬੧ ੧੧੩੪ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਕੁਲ ਜੋੜ੪੨੮੯

ਬਾਣੀਆਂ ਪਉੜੀਆਂ ਸਲੋਕ ਭਗਤਾਂ ਦੇ ਸ਼ਬਦ ਜਪੁਜੀ ਮ: ੧ ੩੮ ੨ ਕਬੀਰ ੨੨੯ ਓਅੰਕਾਰ ਮ: ੧ ੫੪ ੦ ਨਾਮਦੇਵ ੭੩ ਸਿਧ ਗੋਸ਼ਟ ਮ: ੧ ੭੩ ੦ ਰਵਿਦਾਸ ੪੧ ਆਨੰਦ ਮ: ੩ ੪੦ ੦ ਤ੍ਰਿਲੋਚਨ ੪ ਸਦ ਸੰੁਦਰ ੬ ੦ ਜੈ ਦੇਵ ੩ ਸਤਾ ਬਲਵੰਡ ੮ ੦ ਭੀਖਨ ੨ ਸੁਖਮਨੀ ਮ: ੫ ੧੯੨ ੨੪ ਸੈ ਨ ੧ ਬਾਵਨ ਅਖਰੀ ਮ: ੫ ੫੫ ੬੭ ਫਰੀਦ ੬ ਸਲੋਕ ਸਹਸਕ੍ਰਿਤੀ ੦ ੭੧ ਪੀਪਾ ੧ ਗਾਥਾ ੦ ੨੪ ਧੰਨਾ ੪ ਫੁਨਹੇ ੦ ੨੩ ਸਧਨਾ ੧ ਚਉਬੋਲੇ ੦ ੧੧ ਬੇਣੀ ੩ ਸਲੋਕ ਕਬੀਰ ੦ ੧੪੩ ਰਾਮਾਨੰਦ ੧ ਸਲੋਕ ਫਰੀਦ ੦ ੧੩੦ ਪਰਮਾਨੰਦ ੧ ਸਵੱਯੇ ੧੨੨ ੦ ਸੂਰਦਾਸ ੧ ਮੰੁਦਾਵਣੀ ੦ ੨ ਮੀਰਾਂਬਾਈ ੧ ਰਾਗਮਾਲਾ ੧ ੧ ਜੋੜ ੩੭੨ ਨੰ: ਰਾਗ ਸ਼ਬਦ ਅਸ਼ਟਪਦੀ ਛੰਦ ੧ ਸਿਰੀ ਰਾਗ ੧੨੯ ੨ ਮਾਝ ੯੧

ਸਾਹਿਬ ਜੀ ਦੇ ਸਾਰੇ ਰਾਗ ਏਸ ਵਿੱਚ ਨਹੀਂ ਤੇ ਏਸ ਦੇ ਗ੍ਰੰਥ ਸਾਹਿਬ ਵਿੱਚ ਨਹੀਂ (੫) ਈਸ਼੍ਵਰ ਦੇ ਨਾਮ ਦੀ ਸਤਸੰਗ ਦੀ ਗੁਰਾਂ ਦੀ ਮਹਿਮਾ ਇਸ ਵਿੱਚ ਨਹੀਂ (੬) ਮਾਧਵਾਨਲ ਪੋਥੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬੰਨਣ ਤੋਂ ੯੧ ਬਰਸ ਪਹਿਲੇ ਦੀ ਹੈ ।

੩ ਗਉੜੀ ੩੦੬ ੪ ਆਸਾ ੩੦੩ ੫ ਗੂਜਰੀ ੫੭ ੬ ਦੇਵਗੰਧਾਰੀ ੪੭ ੭ ਬਿਹਾਗੜਾ ੧੭ ੮ ਵਡਹੰਸ ੫੩ ੯ ਸੋਰਠਿ ੧੪੯ ੧੦ ਧਨਾਸਰੀ ੪੮ ੧੧ ਜੈ ਤਸਰੀ ੩੦ ੧੨ ਟੋਡੀ ੩੨ ੧੩ ਬੈ ਰਾੜੀ ੭ ੧੪ ਤਿਲੰਗ ੧੭ ੧੫ ਸੂਹੀ ੧੬੩ ੧੬ ਬਿਲਾਵਲ ੨੭੨ ੧੭ ਗੌਂਡ ੨੯ ੧੮ ਰਾਮਕਲੀ ੧੦੮ ੧੯ ਨਟ ੨੫ ੨੦ ਮਾਲੀ ਗੌੜਾ ੧੪ ੨੧ ਮਾਰੂ ੧੪੨ ੨੨ ਤੁਖਾਰੀ ੧੧ ੨੩ ਕੇਦਾਰਾ ੧੮ ੨੪ ਭੈ ਰਉ ੯੯ ੨੫ ਸਾਰੰਗ ੧੬੮ ੨੬ ਮਲਾਰ ੭੦ ੨੭ ਕਾਨੜਾ ੬੯ ੨੮ ਕਲਿਆਨ ੨੩ ੨੯ ਪ੍ਰਭਾਤੀ ੫੫ ੩੦ ਜੈ ਜੈ ਵੰਤੀ ੪ ਕੁੱਲ ਜੋੜ ੨੪੬੬ ਸਾਉਣ ਸੰਮਤ ੧੬੬੧ ਬਿਕ੍ਰਮੀ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿਆਰ ਕਰ ਕੇ ਜਿਲਦ ਬਨਵਾਉਣ ਲਈ

ਭਾਈ ਬੰਨੋ ਭਾਈ ਬੰਨੋ ਜੀ ਨੂੰ ਲਾਹੌਰ ਭੇਜਿਆ। ਓਸ ਨੇ ਰਸਤੇ ਵਿੱਚ ਇੱਕ ਉਤਾਰਾ ਹੋਰ ਕਰ ਲਿਆ ਜਿਸ ਵਿੱਚ ਕੁਛ ਕੁ ਸ਼ਬਦ ਸ੍ਰੀ ਗੁਰੂ ਨਾਨਕ ਜੀ ਦੇ ਤੇ ਕੁਛ ਕੁ ਹੋਰ ਭਗਤਾਂ ਦੇ ਵਧੀਕ ਲਿਖ ਲਏ ਤੇ ਦੋਹਾਂ ਦੀਆਂ ਜਿਲਦਾਂ ਬੰਨ੍ਹਵਾ ਕੇ ਦੋਵੇਂ ਜਿਲਦਾਂ ਗੁਰੂ ਸਾਹਿਬ ਜੀ ਅੱਗੇ ਲਿਆ ਰੱਖੀਆਂ। ਗੁਰੂ ਸਾਹਿਬ

ਜੀ ਨੇ ਏਸ ਦਾ ਨਾਮ ਖਾਰੀ ਬੀੜ ਤਾਂ ਕਹਿ ਦਿੱਤਾ, ਪਰ ਮੰਨਣ ਪੂਜਣ ਵਿੱਚ ਦੋਹਾਂ ਦਾ ਮਹਾਤਮ ਇਕੋ ਜੇਹਾ ਹੈ । ਕਹਿੰਦੇ ਹਨ ਕਿ ਗੁਰੂ ਸਾਹਿਬ ਨੇ ਏਹ ਭੀ ਕਿਹਾ ਸੀਜੋ ਭਾਈ ਬੰਨੋ! ਸਾਡੀ ਮਰਜ਼ੀ ਏਹ ਸੀ, ਕਿ ਇਕੋ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਹਿੰਦਾ ਤੇ ਏਸੇ ਦੇ ਦਰਸ਼ਨ

ਕਰਨ ਨਾਲ ਹੀ ਲੋਗਾਂ ਦੀ ਮੁਕਤੀ ਹੁੰਦੀ। ਹੁਣ ਘਰ ਘਰ ਗ੍ਰੰਥ ਸਾਹਿਬ ਹੋਵੇਗਾ ਤੇ ਲੋਕ ਦਰਸ਼ਨ ਕਰ ਕੇ ਮੁਕਤ

ਹੋਣਗੇ।ਸੋ ਓਹ ਭਵਿੱਖਤ ਬਚਨ ਹੁਣ ਸੱਚਾ ਹੋ ਰਿਹਾ ਹੈ , ਜੋ ਘਰ ਘਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਜਾਂਦਾ ਹੈ । ਭਾਈ ਗੁਰਦਾਸ ਜੀ ਦੇ ਲਿਖੇ ਹੋਏ ਗ੍ਰੰਥ ਸਾਹਿਬ ਜੀ ਨੂੰ ਗੁਰੂ ਜੀ ਨੇ ਵੱਡੇ ਉਤਸ਼ਾਹ ਨਾਲ ਭਾਦ੍ਰੋਂ ਸੁਦੀ ਏਕਮ ਨੂੰ ਹਰਿ ਮੰਦਰ (ਦਰਬਾਰ ਸਾਹਿਬ) ਵਿੱਚ ਥਾਪ ਕੇ ਬਾਬੇ

ਬੁੱਢੇ ਜੀ ਨੂੰ ਗ੍ਰੰਥੀ ਬਨਾਯਾ। ਤਦ ਸਭ ਸੰਗਤ ਨੇ ਪੂਜਾ ਕੀਤੀ। ਬੇਅੰਤ ਦੌਲਤ ਆਈ। ਸਿੱਖਾਂ ਨੂੰ ਗੁਰਮੁਖੀ ਪੜ੍ਹਨ ਦਾ ਬੜਾ ਸ਼ੌਕ ਹੋ ਗਿਆ। ਏਸ ਦੇ ਸਾਧਾਰਨ ਪਾਠ ਤੇ ਅਖੰਡ ਪਾਠ ਕਰਾਉਣੇ ਦਾ ਮਹਾਤਮ ਬਿਧੀ ਸਮੇਤ ਅੰਮ੍ਰਿਤ ਪ੍ਰਕਾਸ਼ ਨਾਮ ਪੁਸਤਕ ਵਿੱਚ ਹੈ ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗