ਸੰ: ੧੬੫੭ ਬਿਕ੍ਰਮੀ ਨੂੰ ਤੀਰਥ ਅੰਮ੍ਰਿਤਸਰ ਦੀ ਮਹਿਮਾ ਸੁਣ ਕੇ ਸ੍ਰੀਚੰਦ ਜੀ ਰਾਮਦਾਸਪੁਰ ਆਏ ਤਾਂ ਗੁਰੂ ਸਾਹਿਬ ਨੇ ਬਹੁਤ ਆਦਰ ਕੀਤਾ। ਪਰ ਓਨ੍ਹਾਂ ਦਾ ਸੇਵਕ ਭਾਈ ਕਮਲੀਆ ਭਾਈ ਕਮਲੀਆ ਜੋ ਸਿਰੀ ਚੰਦ ਦਾ ਘੋੜਾ ਸਦਾਉਂਦਾ ਸੀ, (ਜਿਸ ਦੇ ਮੋਢੇ ਉੱਪਰ ਸ੍ਰੀ ਚੰਦ ਜੀ ਚੜ੍ਹ ਕੇ ਜਾਯਾ ਕਰਦੇ ਸੇ) ਓਸ ਗੁਰੂ ਜੀ ਦੇ ਘਰ ਜਾ ਕੇ ਸ੍ਰੀ ਮਾਤਾ ਗੰਗਾ ਜੀ ਪਾਸੋਂ ਕੁਛ ਮਾਯਾ ਖ਼ਰਚ ਵਾਸਤੇ ਮੰਗੀ। ਤੇ ਆਖਯਾਬਹੁਤ ਛੇਤੀ ਦਿਓ।ਸ੍ਰੀ ਮਾਤਾ ਜੀ ਬੋਲੇਭਾਈ! ਤੂੰ ਤਾਂ
ਅਹਿਦੀਆ ਵਾਂਗੂੰ ਤੱਦੀ ਕਰਦਾ ਹੈ ।ਓਸ ਨੇ ਏਹੋ ਗੱਲ ਸ੍ਰੀਚੰਦ ਜੀ ਪਾਸ ਆ ਦੱਸੀ। ਸ੍ਰੀਚੰਦ ਜੀ ਭੀ ਜਰ ਨਾ ਸਕੇ। ਬਚਨ ਕੀਤਾਮਾਤਾ ਅਹਿਦੀਏ ਦੀ ਭੁੱਖੀ ਹੈ , ਤਾਂ ਅਹਿਦੀਆ ਆਉਣ ਵਾਲਾ ਵਚਨ ਅਹਿਦੀਆ ਆ ਜਾਵੇਗਾ।ਤਦੋਂ ਨੂੰ ਪ੍ਰਿਥੀਆ ਗੁਰਿਆਈ ਯਾਂ ਪੂਜਾ ਵਿੱਚੋਂ ਹਿੱਸਾ ਲੈ ਣ ਵਾਸਤੇ ਸੁਲਹੀ ਖਾਂ ਮਨਸਬਦਾਰ ਨੂੰ ਤੇ ਕੋਤਵਾਲ ਬਿਜਲੀ ਖਾਂ ਨੂੰ ਚੜ੍ਹਾ ਲਿਆਯਾ। ਭਾਵੇਂ ਏਹਨਾਂ ਦੇ ਆਉਣ ਤੋਂ ਚਾਰ ਦਿਨ ਪਹਿਲੇ ਹੀ ਸਹਸ੍ਰੇ ਪਿੰਡ
ਦੀ ਪੰਚਾਇਤ ਗੁਰੂ ਸਾਹਿਬ ਨੂੰ ਆਪਣੇ ਪਿੰਡ ਜੋੜ ਮੇਲ ਉੱਤੇ ਲੈ ਗਈ ਸੀ ਤੇ ਹੁਣ ਸ੍ਰੀ ਮਾਤਾ ਗੰਗਾ ਜੀ ਸੁਲਹੀ ਦਾ ਆਵਣਾ ਸੁਣ ਕੇ ਰਥ ਜੁੜਾ ਕੇ ਗੁਰੂ ਜੀ ਪਾਸ ਚਲੀ ਗਈ ਤਾਂ ਭੀ ਏਸੇ ਨੂੰ ਸ੍ਰੀਚੰਦ ਜੀ ਦਾ ਸਰਾਪ ਤੇ ਅਹਿਦੀਏ ਦਾ ਆਵਣਾ ਮੰਨਿਆਂ ਗਿਆ। ਸੁਲਹੀ ਖਾਂ ਨੇ ਜਦ
ਗੁਰੂ ਜੀ ਨੂੰ ਨਾ ਦੇਖਿਆ ਤਾਂ ਪੱਟੀ ਵਲ ਦੌਰੇ ਚਲਿਆ ਗਿਆ। ਓਧਰ ਗੁਰੂ ਜੀ ਨੇ ਡੇਹਰੇ ਬਾਬੇ ਨਾਨਕ ਦੇ ਦਰਸ਼ਨ ਜਾ ਕੀਤੇ। ਓਥੋਂ ਅੱਗੇ ਬਹੁਤ ਲੋਗਾਂ ਨੂੰ ਧਰਮ ਦਾ ਉਪਦੇਸ਼ ਤੇ ਸਤਿਨਾਮ ਦਾ ਜਾਪ ਦ੍ਰਿੜਾਉਂਦੇ ਹੋਏ
ਬਾਰਠ ਸ੍ਰੀਚੰਦ ਜੀ ਨੂੰ ਮਿਲੇ ਬਾਰਠ ਪਿੰਡ; ਜਿੱਥੇ ਸ੍ਰੀਚੰਦ ਜੀ ਰਹਿੰਦੇ ਸੇ, ਜਾ ਉੱਤਰੇ। ਸ੍ਰੀਚੰਦ ਜੀ ਦੇ ਦਰਸ਼ਨ ਕੀਤੇ। ਓਸ ਵੇਲੇ ਸੁਖਮਨੀ ਸਾਹਿਬ ਜੀ ਦੀਆਂ ਸੋਲਾਂ ਅਸ਼ਟਪਦੀਆਂ ਗੁਰੂ ਸਾਹਿਬ ਰਚ ਚੁੱਕੇ ਸੇ। ਸੋ ਸ੍ਰੀਚੰਦ ਜੀ ਸੁਣ ਕੇ ਬੜੇ ਪ੍ਰਸੰਨ ਹੋਏ ਤੇ ਆਖਣ ਲੱਗੇ ਕਿ ੮ ਅਸ਼ਟਪਦੀਆਂ ਹੋਰ ਬਣਾਓ। ਕਿਉਂਕਿ ਆਦਮੀ ਨੂੰ ਅੱਠਾਂ ਪਹਿਰਾਂ ਵਿੱਚ ੨੪
ਹਜ਼ਾਰ ੬ ਸੌ ਸ੍ਵਾਸ ਆਉਂਦਾ ਹੈ । ਸੋ, ਜੋ ਕੋਈ ਏਹ ੨੪ ਅਸ਼ਟਪਦੀਆਂ ਪੜ੍ਹੇਗਾ, ਓਸ ਦਾ ਸ੍ਵਾਸ ਸ੍ਵਾਸ ਸਫ਼ਲ ਹੋਵੇਗਾ ਤੇ ਜਮ ਦੀ ਤਾੜਨਾ ਨਾ ਹੋਵੇਗੀ। ਏਹ ਵਰ ਸੁਣ ਕੇ ਗੁਰੂ ਜੀ ਨੇ ਆਖਿਆਏਹ ਤੁਸੀਂ ਹੀ ਪੂਰੀਆਂ ਕਰੋ।ਤਾਂ ਸ੍ਰੀਚੰਦ ਜੀ ਨੇ: ਸਲੋਕੁ ॥ ਆਦਿ ਸਚੁ ਜੁਗਾਦਿ ਸਚੁ ॥ ਹੈ
ਭਿ ਸਚੁ ਨਾਨਕ ਹੋਸੀ ਭਿ ਸਚੁ ॥੧॥ (ਗਉੜੀ ਸੁਖਮਨੀ, ਮਃ ੫ - ੨੮੫) ਏਹ ਸਲੋਕ ਗੁਰੂ ਨਾਨਕ ਜੀ ਵਾਲਾ ਹੀ ਉਚਾਰ ਕੇ ਬੱਸ ਕਰ ਦਿੱਤੀ। ਬਰਾਬਰੀ ਨਾ ਕਰਨ ਵਾਸਤੇ ਯਾ ਪਛਾਣ ਵਾਸਤੇ ਸਿਰਫ ਭਿਸਹਾਰੀ ਦਾ ਫ਼ਰਕ ਰੱਖਿਆ। ਫੇਰ ਗੁਰੂ ਜੀ ਮਹਾਰਾਜ ਨੇ ੮ ਅਸ਼ਟਪਦੀਆਂ ਓਥੇ ਹੀ ਰਚ ਕੇ ਓਹਨਾਂ ਨੂੰ ਸੁਣਾਈਆਂ, ਜਿਸ ਤੋਂ ਸ੍ਰੀਚੰਦ ਜੀ ਬੜੇ ਹੀ ਪ੍ਰਸੰਨ ਹੋਏ ਤੇ
ਸ੍ਰੀਚੰਦ ਜੀ ਵਲੋਂ ਵਰਦਾਨ ਬਚਨ ਕੀਤਾਤੁਹਾਡਾ ਬੁਰਾ ਚਿਤਵਨ ਵਾਲਾ ਕੋਈ ਨਾ ਰਹੇਗਾ ਤੇ ਤੁਹਾਡੀ ਬਾਣੀ ਦੁਨੀਆਂ ਵਿੱਚ ਦਿਨ ਬਦਿਨ ਦੂਣਾ ਚੌਣਾ ਮਾਨ ਪਾਏਗੀ ਅਤੇ ਕਲਯਾਨਦਾਇਕ ਹੋਵੇਗੀ।ਇਸ ਪ੍ਰਕਾਰ ਸ੍ਰੀਚੰਦ ਜੀ ਤੋਂ ਖ਼ੁਸ਼ੀ ਲੈ ਕੇ ਗੁਰੂ ਜੀ ਫੇਰ ਅੰਮ੍ਰਿਤਸਰ ਆ ਬਿਰਾਜੇ।
ਸਹਿਸਰੇ ਪਿੰਡ ਪਾਸ ਜੋ ਰੌੜ ਸਾਹਿਬ ਗੁਰੂ ਕਾ ਬਾਗ਼ ਮਸ਼ਹੂਰ ਹੈ ਹਰ ਮਹੀਨੇ ਓਥੇ ਮੇਲਾ ਭਰਦਾ ਹੈ । ਪਹਿਲੇ ਤਾਂ ਭਾਵੇਂ ਸਚ ਮੁਚ ਰੌੜ ਹੀ ਸੀ ਪਰ ਹੁਣ ਉਦਾਸੀ ਸੰਤਾਂ ਨੇ ਓਥੇ ਸੱਚਾ ਬਾਗ਼ ਤੇ ਤਲਾਉ ਪੱਕਾ ਤੇ ਡੇਰਾ ਬਣਾ ਕੇ ਬਹੁਤ ਰੌਣਕ ਕਰ ਰਖੀ ਹੈ। ਪਲਾਸ ਦਾ ਦਰਖਤ ਜਿਸ
ਹੇਠ ਗੁਰੂ ਜੀ ਜਾ ਕੇ ਬੈਠੇ ਸੇ, ਓਥੇ ਹੁਣ ਤੱਕ ਪੂਜੀਦਾ ਹੈ।