ਗੁਰੂ ਅਮਰਦਾਸ ਜੀ ਦਾ ਤਿਆਗ

ਸ੍ਰੀ ਗੁਰੂ ਅਮਰਦਾਸ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੨੬ / ੩੮

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਦਾਤੂ ਵਾਲੇ ਬ੍ਰਿਤਾਂਤ ਨੂੰ ਦੇਖ ਕਰ ਗੁਰੂ ਸਾਹਿਬ ਨੂੰ ਅਜੇਹੀ ਗਿਲਾਨੀ ਗੁਰਿਆਈ ਤੋਂ ਆਈ ਕਿ ਜ਼ਰ, ਜੋਰੂ, ਜਮੀਨ ਹੀ ਸਾਰੇ ਕਲੇਸ਼ਾਂ ਦਾ ਕਾਰਨ ਸਮਝ ਕੇ ਰਾਤ ਨੂੰ ਚੁੱਪ ਚਾਪ ਕੱਲੇ ਹੀ ਜੰਗਲ ਵੰਨੀਂ ਚਲੇ ਗਏ। ਦੂਸਰੇ ਦਿਨ ਬਾਸਰਕੇ ਪਿੰਡ ਦੇ ਸਰਕਾਰੀ ਬੀੜ ਵਿੱਚ ਇੱਕ ਮੱਠ ਦੇਖ ਕੇ ਉਸ ਦੇ ਅੰਦ੍ਰ ਹੋ

ਬੈ ਠੇ। ਕਵਾੜਾਂ ਉੱਤੇ ਏਹ ਲਿਖ ਦਿੱਤਾ ਕਿ ਜੋ ਕੋਈ ਬੂਹਾ ਖੋਲੇਗਾ, ਉਸ ਦਾ ਲੋਕ ਪ੍ਰਲੋਕ ਨਾ ਸਵਰੇਗਾ। ਗੁਰੂ ਸਾਹਿਬ ਤਾਂ ਤਾੜੀ ਲਾ ਕੇ ਅੰਦ੍ਰ ਬੈ ਠ ਰਹੇ। ਸਿੱਖ ਗੁਰੂ ਜੀ ਦੇ ਦਰਸ਼ਨ ਨੂੰ ਵਯਾਕੁਲ ਹੋਏ ਹੋਏ ਲੱਭਦੇ ਫਿਰਨ। ਜਦ ਕਿਤੇ ਪਤਾ ਨਾ ਲੱਗਾ ਤਾਂ ਬਾਬੇ ਬੁੱਢੇ ਜੀ ਨੇ ਗੁਰੂ ਜੀ

ਦੀ ਘੋੜੀ ਉੱਤੇ ਕਾਠੀ ਪਾ ਕੇ ਉਸ ਨੂੰ ਛੱਡ ਦਿੱਤਾ ਤੇ ਆਪ ਉਸ ਦੇ ਪਿੱਛੇ ਲਗ ਤੁਰੇ। ਘੋੜੀ ਉਸੇ ਮੱਠ ਪਾਸ ਜਾ ਖਲੋਤੀ। ਸਿੱਖਾਂ ਨੇ ਬੂਹੇ ਦੀ ਲਿਖਤ ਦੇਖ ਕੇ ਦੂਜੇ ਪਾਸਿਓਂ ਪਾੜ ਦੇ ਕੇ ਗੁਰੂ ਜੀ ਦਾ ਬਚਨ ਭੀ ਨਾ ਉਲੰਘਿਆ ਤੇ ਕਾਰਜ ਭੀ ਕਰ ਲੀਤਾ। ਗੁਰੂ ਜੀ ਨੇ ਸਿੱਖਾਂ

ਦਾ ਪ੍ਰੇਮ ਤੇ ਸਿਦਕ ਵੇਖ ਕੇ ਖ਼ੁਸ਼ੀ ਹੋ ਕੇ ਬਚਨ ਸੰਨ੍ਹ ਸਾਹਿਬ ਕੀਤਾਏਹ ਪਾੜ ਨਹੀਂ ਮੰੁਦਣਾ। ਜੋ ਕੋਈ ਏਸ ਕੋਠੇ ਦਾ ਦਰਸ਼ਨ ਮੋਰੀ ਵਿੱਚ ਦੀ ਲੰਘ ਕੇ ਕਰੇਗਾ, ਓਹ ਫੇਰ ਗਰਭ ਜੋਨੀ ਵਿੱਚ ਨਾ ਆਵੇਗਾ।ਸੰਗਤ ਦਾ ਪ੍ਰੇਮ ਗੁਰੂ ਜੀ ਨੂੰ ਫੇਰ ਗੋਇੰਦਵਾਲ ਲੈ ਆਇਆ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗