ਗੁਰੂ ਅਮਰਦਾਸ ਜੀ ਦੀ ਬੇਨਤੀ ਮਨਜ਼ੂਰ ਹੋਈ

ਸ੍ਰੀ ਗੁਰੂ ਅਮਰਦਾਸ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੨੭ / ੩੮

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਸੰ: ੧੬੧੪ ਬਿਕ੍ਰਮੀ ਨੂੰ ਇੱਕ ਦਿਨ ਅੰਮ੍ਰਤ ਵੇਲੇ ਗੁਰੂ ਜੀ ਇਸ਼ਨਾਨ ਕਰ ਕੇ ਆਤਮਾ ਪ੍ਰਮਾਤਮਾ ਦੇ ਧਿਆਨ ਵਿੱਚ ਤਾੜੀ ਲਾ ਕੇ ਬੈ ਠੇ ਹੋਏ ਸੇ। ਕਿਸੇ ਇਸਤ੍ਰੀ ਨੇ ਅਜੇਹੀ ਚੀਕ ਮਾਰੀ ਜਿਸ ਨੂੰ ਸੁਣ ਕੇ ਗੁਰੂ ਜੀ ਦੀ ਸਮਾਧੀ ਖੁੱਲ੍ਹ ਗਈ। ਜਦ ਭਾਈ ਬੱਲੂ ਨੂੰ ਭੇਜ ਕੇ ਨਿਰਨਾ ਕੀਤਾ ਤਾਂ ਮਲੂਮ

ਹੋਯਾ ਕਿ ਇੱਕ ਮੁਰਗਾਈ ਖਤ੍ਰੀ ਦੀ ਵਿਧਵਾ ਇਸਤ੍ਰੀ ਦਾ ਇਕਲੌਤਾ ਪੁੱਤ੍ਰ ਤੇਈਏ ਤਾਪ ਨਾਲ ਮਰ ਗਿਆ ਹੈ । ਗੁਰੂ ਜੀ ਦਾ ਦਿਲ ਜੋ ਅੱਗੇ ਹੀ ਕੋਮਲ ਸੀ, ਓਸ ਇਸਤ੍ਰੀ ਦੀਆਂ ਦਰਦ ਭਰੀਆਂ ਚੀਕਾਂ ਨੇ ਬਿਲਕੁਲ ਨਰਮ ਕਰ ਦਿੱਤਾ। ਗੁਰੂ ਸਾਹਿਬ ਜੀ ਨੇ ਚੀਕਾਂ ਸੁਣ ਕੇ ਪ੍ਰਾਰਥਨਾ ਕੀਤੀ ਕਿ ਹੇ ਅਕਾਲ ਪੁਰਖ! ਜਦ ਤੱਕ ਮੈ ਨੂੰ ਇਸ ਲੋਕ ਵਿੱਚ ਰਹਿਣ ਦੀ ਆਗਿਆ ਹੈ , ਤਦ ਤੱਕ

ਕੋਈ ਲੜਕਾ ਮਾਂ ਬਾਪ ਦੀ ਜੀਂਵਦਿਆਂ ਤੇਈਏ ਤਾਪ ਨਾਲ ਨਾ ਮਰੇ। ਤੇ ਜਪੁਜੀ ਸਾਹਿਬ ਦਾ ਪਾਠ ਕਰ ਕੇ ਓਸ ਲੜਕੇ ਦੇ ਮੂੰਹ ਵਿੱਚ ਜਲ ਪਾਯਾ। ਕਰਤਾਰ ਨੇ ਗੁਰੂ ਜੀ ਦੀ ਪ੍ਰਾਰਥਨਾ ਮੰਨ ਲਈ ਤੇ ਓਹ ਲੜਕਾ ਜੀਉਂਦਾ ਹੋ ਗਿਆ, ਜਿਸ ਦਾ ਨਾਮ ਗੁਰੂ ਜੀ ਨੇ ਜੀਵਣ ਰੱਖਯਾ ਤੇ ਅੱਗੇ ਨੂੰ ਭੀ

ਜਦ ਤੱਕ ਗੁਰੂ ਜੀ ਪ੍ਰਿਥਵੀ ਪਰ ਰਹੇ ਕਿਸੇ ਦਾ ਪੁੱਤ੍ਰ ਮਾਪਿਆਂ ਦੇ ਜੀਉਂਦਿਆਂ ਤੇਈਏ ਤਾਪ ਨਾਲ ਨਾ ਮਰਿਆ।

ਪੋਥੀਆਂ ਵਿੱਚ ਲਿਖਿਆ ਹੈ ਕਿ ਗੁਰੂ ਅਮਰਦਾਸ ਜੀ ਨੇ ਓਦੋਂ ਹੀ ਤੇਈਏਂ ਤਾਪ ਤੇਈਏ ਤਾਪ ਦੀ ਕਥਾ ਨੂੰ ਬਾਲਕ ਦਾ ਰੂਪ ਧਾਰਨ ਕਰਵਾ ਕੇ ਪਿੰਜਰੇ ਵਿੱਚ ਕੈ ਦ ਕਰ ਲਿਆ ਤੇ ਅਧੋ ਸੁੱਧ ਲੂਣ ਪਾ ਕੇ ਇੱਕ ਰੋਟੀ ਛੋਲਿਆਂ ਦੀ ਤੇ ਇੱਕ ਟਿੰਡ ਪਾਣੀ ਦੀ ਰੋਜ਼ ਦੇਣ ਦਾ ਹੁਕਮ ਦਿੱਤਾ।

ਏਸ ਤੋਂ ਤੇਈਆਂ ਬਹੁਤ ਦੁਖੀ ਹੋਯਾ। ਸਿੱਖ ਕੋਈ ਡਰਦਾ ਅਰਜ਼ ਨਾ ਕਰੇ। ਜਦ ਭਾਈ ਲਾਲੋ ਡੱਲੇ ਪਿੰਡ ਵਾਲਾ ਪ੍ਰੇਮੀ ਸਿੱਖ ਗੁਰੂ ਜੀ ਦੇ ਦਰਸ਼ਨ ਕਰਨ ਆਯਾ ਤਾਂ ਤੇਈਏ ਦੀ ਬੇਨਤੀ ਸੁਣ ਕੇ ਦਯਾਵਾਨ ਹੋਇਆ ਤੇ ਗੁਰੂ ਜੀ ਦੇ ਅੱਗੇ ਤੇਈਏ ਦੇ ਛੁਟਕਾਰੇ ਲਈ ਪ੍ਰਾਰਥਨਾ ਕੀਤੀਹੇ ਮਹਾਰਾਜ! ਏਸ ਬਾਲਕ ਨੂੰ ਛੱਡੋ।

ਗੁਰੂ ਜੀਭਾਈ ਲਾਲੋ! ਏਹ ਬਾਲਕ ਨਹੀਂ ਸਗੋਂ ਮਨੁਖ ਦਾ ਲਹੂ ਪੀਣ ਵਾਲੀ ਬਲਾ ਹੈ।ਲਾਲੋ ਨੇ ਆਖਿਆ ਜੀ ਮੇਰੇ ਸਪੁਰਦ ਕਰੋ। ਸਾਡੇ ਘਰ ਆਪ ਦਾ ਬਖਸ਼ਿਆ ਹੋਇਆ ਦੁੱਧ, ਘਿਓ ਬਹੁਤ ਹੈ । ਲਾਲੋ ਦਾ ਹਠ ਵੇਖ ਕੇ ਗੁਰੂ ਜੀ ਨੇ ਤੇਈਏ ਨੂੰ ਓਸ ਦੇ ਹਵਾਲੇ ਕਰ ਦਿੱਤਾ। ਜਦ ਲਾਲੋ

ਥੋੜ੍ਹੀ ਜੇਹੀ ਦੂਰ ਸੀ ਲੈ ਕੇ ਗਿਆ ਤਾਂ ਤੇਈਏ ਨੇ ਕਿਹਾਮੈ ਕਈ ਦਿਨਾਂ ਤੋਂ ਭੁੱਖਾ ਹਾਂ। ਤੁਰ ਨਹੀਂ ਸਕਦਾ। ਜੇ ਹੁਕਮ ਦਿਓ ਤਾਂ ਕੁਛ ਖਾ ਪੀ ਲਵਾਂ।ਲਾਲੋ ਜੀ ਨੇ ਆਖਿਆ, ਘਰ ਨੇੜੇ ਹੀ ਹੈ । ਦੁੱਧ ਘਿਓ ਜੋ ਜੀ ਕਰੇ, ਸੋ ਖਾਵੀਂ। ਐਥੇ ਤਾਂ ਕੋਈ ਖਾਣ ਵਾਲੀ

ਚੀਜ ਨਹੀਂ। ਕੀ ਖਾਵੇਂਗਾ ਤੇਈਏ ਨੇ ਫੇਰ ਅਧੀਨ ਹੋ ਕੇ ਕਿਹਾ ਤਾਂ ਭਾਈ ਲਾਲੋ ਨੇ ਛੱਡ ਦਿੱਤਾ। ਤੇਈਆ ਉਸੇ ਵੇਲੇ ਇੱਕ ਧੋਬੀ ਨੂੰ (ਜੋ ਕਪੜੇ ਧੋ ਰਿਹਾ ਸੀ) ਜਾ ਚੜ੍ਹਿਆ ਤੇ ਚਾਰ ਕੁ ਘੜੀ ਪਿਛੋਂ ਇੱਕ ਠੀਕਰਾ ਲਹੂ ਦਾ ਭਰ ਕੇ ਲਾਲੋ ਪਾਸ ਲੈ ਆਯਾ ਤੇ ਦਿਖਾ ਕੇ ਗੱਟ ਗੱਟ

ਕਰਦਾ ਚਾੜ੍ਹ ਗਿਆ। ਲਹੂ ਦੇਖ ਕੇ ਲਾਲੋ ਬਹੁਤ ਡਰਿਆ ਤੇ ਜਾਣਿਆਂ ਜੋ ਏਹ ਤਾਂ ਮੇਰੇ ਕੁਟੰਬ ਦਾ ਲਹੂ ਪੀ ਛੱਡੇਗਾ। ਏਹ ਵਿਚਾਰਕੇ ਆਖਿਆਚੱਲ ਭਾਈ! ਮੈ ਤੈ ਨੂੰ ਓਸੇ ਪਿੰਜਰੇ ਵਿੱਚ ਛੱਡ ਆਵਾਂ। ਮੈ ਤੈ ਨੂੰ ਨਹੀਂ ਲਿਜਾਂਦਾ।ਤੇਈਏ ਨੇ ਬ੍ਰਲਾਪੀ ਹੋ ਕੇ ਲਾਲੋ ਜੀ ਦੇ ਚਰਨ ਫੜ ਲਏ ਤੇ ਬੇਨਤੀ

ਕੀਤੀ, ਮੈ ਨੂੰ ਓਥੇ ਨਾ ਲਿਜਾਓ। ਤੁਸੀਂ ਜੋ ਕੁਛ ਕਹੋ ਮੈਂ ਓਹੋ ਹੁਕਮ ਮੰਨਾਂਗਾ।ਲਾਲੋ ਜੀ ਨੇ ਆਖਿਆ ਕਿ ਹੁਕਮ ਮੰਨੇਗਾ? ਤੇਈਏ ਨੇ ਕਿਹਾਜਿਸ ਨੂੰ ਮੈਂ ਚੜ੍ਹਿਆ ਹੋਯਾ ਹੋਵਾਂਗਾ, ਜਦ ਉਸ ਨੂੰ ਕੋਈ ਤੁਹਾਡੇ ਤੇ ਮੇਰੇ ਮਿਲਾਪ ਦੀ ਕਥਾ ਸੁਣਾਵੇਗਾ ਤੇ ਤੁਹਾਡਾ ਨਾਮ ਲਏਗਾ, ਤਾਂ ਮੈਂ

ਉਸ ਨੂੰ ਛੱਡ ਜਾਵਾਂਗਾ।ਏਹ ਬਚਨ ਲੈ ਕੇ ਭਾਈ ਲਾਲੋ ਨੇ ਤੇਈਏ ਨੂੰ ਛੱਡ ਦਿੱਤਾ। ਏਸੇ ਲਈ ਪੰਜਾਬ ਵਿੱਚ ਬਹੁਤ ਲੋਕ ਤੇਈਏ ਤਾਪ ਵਾਲੇ ਨੂੰ ਭਾਈ ਲਾਲੋ ਦੀ ਕਥਾ ਸੁਣਾਉਂਦੇ ਹਨ ਤੇ ਜਦ ਤਾਪ ਹਟ ਜਾਂਦਾ ਹੈ ਤਾਂ ਸਵਾ ਸੇਰ ਦੀ ਮੰਨੀ (ਰੋਟ) ਜਿਸ ਵਿੱਚ ਤਿੰਨ ਪਾ ਆਟਾ, ਪਾਉ ਘਿਉ, ਪਾਉ

ਗੁੜ ਹੁੰਦਾ ਹੈ ਪਕਾ ਕੇ ਬਾਲਕਾਂ ਨੂੰ ਵੰਡਦੇ ਹਨ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗