ਗੁਰੂ ਜੀ ਦੀ ਧੀਰਜਤਾ ਤੇ ਦਾਤੂ ਦੀ ਬੇਸਮਝੀ

ਸ੍ਰੀ ਗੁਰੂ ਅਮਰਦਾਸ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੨੫ / ੩੮

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਇਸ ਭਾਗ ਵਿਚ ਸੰਮਤ ੧੬੧੪

ਮੁੱਖ ਘਟਨਾਵਾਂ

ਜਦ ਗੁਰੂ ਅਮਰਦਾਸ ਜੀ ਦੀ ਬਹੁਤ ਮਹਿਮਾ ਫੈ ਲੀ ਤੇ ਨਜ਼ਰ ਭੇਟਾ ਬਹੁਤ ਆਉਣ ਲੱਗੀ ਤਾਂ ਸੰਮਤ ੧੬੧੪ ਬਿਕ੍ਰਮੀ ਨੂੰ ਗੁਰੂ ਅੰਗਦ ਜੀ ਦੇ ਪੁੱਤ੍ਰ ਦਾਤੂ ਨੂੰ ਅਜੇਹੀ ਉੱਧੜ ਧੁੰਮੀ ਲੱਗੀ ਕਿ ਗੁਰੂ ਅਮਰਦਾਸ ਜੀ ਤੋਂ ਗੁਰਿਆਈ ਖੋਹਣ ਵਾਸਤੇ ਗੋਇੰਦਵਾਲ ਗਿਆ। ਅੱਗੇ ਸੰਗਤ ਬਹੁਤ ਆਈ ਸੀ ਤੇ ਮਾਯਾ ਚੜ੍ਹਦੀ ਦੇਖ ਕੇ

ਲੋਭ ਤੇ ਕ੍ਰੋਪ ਦੀ ਅੱਗ ਅਜੇਹੀ ਭੜਕੀ, ਜੋ ਮਤਸਰ ਦੇ ਵੱਸ ਹੋ ਕਰ ਏਸ ਮੂਰਖਪਣੇ ਦੇ ਖ਼ਿਆਲ ਨਾਲ, ਕਿ ਇਨ੍ਹਾਂ ਨੂੰ ਲੱਤ ਮਾਰ ਕੇ ਗੱਦੀ ਤੋਂ ਉਠਾ ਕਰ ਆਪ ਗੱਦੀ ਤੇ ਬੈ ਠ ਜਾਵਾਂ; ਫੇਰ ਮੈ ਗੁਰੂ ਬਣ ਜਾਵਾਂਗਾ, ਪਿੱਛੋਂ ਦੀ ਹੋ ਕੇ ਗੁਰੂ ਜੀ ਦੇ ਲੱਤ ਮਾਰੀ। ਭਾਰੀ ਬ੍ਰਿਧਾਪਨ ਦੇ

ਕਾਰਣ ਗੁਰੂ ਜੀ ਅੱਗੇ ਨੂੰ ਤਾਂ ਡਿੱਗ ਪਏ ਪਰ ਉੱਠ ਕੇ ਛੇਤੀ ਨਾਲ ਉਸ ਦੇ ਪੈ ਰ ਨੂੰ ਦਬਾਉਣ ਲੱਗ ਪਏ ਤੇ ਆਖਯਾਤੁਸਾਡੇ ਚਰਨਾਂ ਨੂੰ ਸੱਟ ਲੱਗੀ ਹੋਊ। ਤੁਸਾਂ ਚੰਗਾ ਕੀਤਾ ਜੋ ਮੈ ਤੁਸਾਨੂੰ ਅੱਗੇ ਹੋ ਕੇ ਲੈ ਣਾ ਨਾ ਗਿਆ, ਤਾਂ ਤੁਸਾਂ ਦੰਡ ਦਿੱਤਾ।ਸਭ ਲੋਗ ਉਸ ਨੂੰ ਬੁਰਾ

ਭਲਾ ਕਹਿਣ ਲੱਗੇ ਤਾਂ ਗੁਰੂ ਜੀ ਨੇ ਆਖਯਾਭਾਈ! ਏਹ ਸਾਡੇ ਸਤਗੁਰਾਂ ਦੇ ਸਪੁਤ੍ਰ ਹਨ। ਏਨ੍ਹਾਂ ਤੋਂ ਬਿਨਾਂ ਸਾਨੂੰ ਹੋਰ ਕੌਣ ਤਾੜੇ।ਉਸ ਦਿਨ ਦੀ ਸਭ ਆਮਦਨੀ ਦਾਤੂ ਜੀ ਦੀ ਖੱਚਰ ਉੱਤੇ ਲਦਵਾ ਦਿੱਤੀ। ਉਸ ਨੂੰ ਬਥੇਰਾ ਰੋਕ ਰਹੇ ਕਿ ਅੰਧੇਰਾ ਹੋ ਗਿਆ ਹੈ ਹੁਣ ਤੂੰ ਨਾ ਜਾਹ ਪਰ ਉਹ

ਨਾ ਰਿਹਾ। ਤਾਂ ਰਾਹ ਵਿੱਚ ਚੋਰਾਂ ਨੇ ਮਾਰ ਕੁੱਟ ਕੇ ਖੱਚਰ ਸਮੇਤ ਦੌਲਤ ਖੋਹ ਲੀਤੀ। ਸੰਤ ਭਗਤ ਚਾਹੇ ਕਿਸੇ ਨੂੰ ਵਰ ਸਰਾਪ ਨਾ ਦੇਣ, ਪਰ ਈਸ਼੍ਵਰ ਤਾਂ ਕਰਮ ਦਾ ਫ਼ਲ ਦਿੱਤੇ ਬਿਨਾਂ ਨਹੀਂ ਸਾਰਦਾ। ਨਾਲੇ ਬਦਨਾਮੀ ਹੋਈ, ਨਾਲੇ ਮਾਯਾ ਗਈ। ਤੇ ਲੱਤ ਵਿੱਚ ਅਜੇਹੀ ਪੀੜ ਠਹਿਰੀ ਜੋ ਰਾਤ ਦਿਨ ਪਿਆ ਵਿਲਕਦਾ

ਰਹੇ। ਅੰਤ ਨੂੰ ਓਹ ਪੀੜ ਗੁਰੂ ਅਰਜਨ ਜੀ ਦੀ ਦਇਆ ਨਾਲ ਦੂਰ ਹੋਈ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗