ਗੁਰੂ ਸਾਹਿਬ ਦੀ ਸੋਭਾ ਸੁਣ ਸੁਣ ਕੇ ਸਿੱਖ ਸੰਗਤ ਅਤੇ ਦੂਸਰੇ ਪੰਥਾਂ ਭੇਖਾਂ ਦੇ ਹਿੰਦੂ ਮੁਸਲਮਾਨ ਫ਼ਕੀਰ ਸਤਸੰਗ ਕਰਨ ਵਾਸਤੇ ਆ ਕੇ ਬਹੁਤ ਟਿਕੇ ਰਹਿੰਦੇ। ਮਾਘ ਸੰਮਤ ੧੬੧੨ ਬਿਕ੍ਰਮੀ ਨੂੰ ਭਾਈ ਬੱਲੂ ਨਾਈ ਸਿੱਖ ਨੇ (ਜੋ ਹਰ ਵੇਲੇ ਹਜ਼ੂਰੀ ਟਹਿਲ ਵਿੱਚ ਰਿਹਾ ਕਰਦਾ ਸੀ) ਸਿੱਖਾਂ ਸਾਧਾਂ ਨੂੰ ਮਕਾਨਾਂ ਤੋਂ ਬਿਨਾਂ ਔਖੇ
ਹੁੰਦੇ ਦੇਖ ਕੇ ਅਰਜ਼ ਕੀਤੀਮਹਾਰਾਜ! ਮਕਾਨਾਂ ਤੋਂ ਬਿਨਾਂ ਸੰਗਤ ਔਖੀ ਰਹਿੰਦੀ ਹੈ ।ਏਹ ਸੁਣ ਕੇ ਗੁਰੂ ਜੀ ਨੇ ਆਪਣੇ ਭਤੀਜੇ ਸਾਉਣ ਮੱਲ ਨੂੰ ਹੁਕਮ ਦਿੱਤਾ ਕਿ ਤੂੰ ਹਰੀ ਪੁਰ ਕਾਂਗੜੇ ਵੰਨੀ ਜਾਹ। ਲਕੜੀ ਦੇ ਬੇੜੇ ਬੰਧਵਾ ਬੰਧਵਾ ਕੇ ਭੇਜ। ਓਸ ਨੇ ਪ੍ਰਾਰਥਨਾ ਕੀਤੀਮਹਾਰਾਜ! ਪਹਾੜੀ ਲੋਗ ਬਡੇ ਖ਼ਰਾਬ ਤੋਤੇ
ਚਸ਼ਮ ਹਨ। ਰੁਪਯੇ ਯਾ ਕਰਾਮਾਤ ਦੇਈਏ ਤਾਂ ਦਾਸ ਬਣਦੇ ਹਨ।ਗੁਰੂ ਜੀ ਨੇ ਆਪਣੇ ਹੱਥ ਦਾ ਰੁਮਾਲ ਸਾਉਣ ਮਲ ਨੂੰ ਦੇ ਕੇ ਬਚਨ ਕੀਤਾ ਕਿ ਜੋ ਕੁਛ ਤੇਰੀ ਇੱਛਯਾ ਹੋਊ ਸਭ ਏਸ ਤੋਂ ਪੂਰੀ ਹੋ ਜਾਊ। ਜਾਂ ਬਚਨ ਮੰਨ ਕੇ ਸਾਉਣ ਮੱਲ ਤਯਾਰ ਹੋਯਾ ਤਾਂ ਓਸ ਦੀ ਮਾਈ ਨੇ ਆ
ਕੇ ਗੁਰੂ ਜੀ ਅੱਗੇ ਬੇਨਤੀ ਕੀਤੀਜੀ ਸੱਚੇ ਪਾਤਸ਼ਾਹ! ਪਹਾੜ ਵਿੱਚ ਜਾਦੂ ਟੂਣੇ ਤੇ ਡਾਇਣਾਂ ਬਹੁਤ ਹਨ। ਮੇਰਾ ਪੁੱਤ੍ਰ ਓਨ੍ਹਾਂ ਕਦੋਂ ਛੱਡਯਾਗੁਰੂ ਜੀ ਨੇ ਆਖਯਾਤੇਰੇ ਪੁੱਤ੍ਰ ਦਾ ਗੁਰ ਰਾਖਾ ਹੈ । ਤੂੰ ਫ਼ਿਕਰ ਨਾ ਕਰ ਏਹ ਸਭ ਨੂੰ ਜਿੱਤ ਲਏਗਾ ਤੇ ਪਹਾੜੀ ਦਾ ਪੀਰ ਸਦਾਵੇਗਾ।ਏਹ ਵਰ ਸੁਣ ਕੇ
ਸਾਉਣ ਮੱਲ, ਧਰਮੇ ਤਕਿਆਰ ਖਤ੍ਰੀ ਆਦਿਕ ਪੰਜਾਂ ਸਿੱਖਾਂ ਸਮੇਤ (ਜਿਨ੍ਹਾਂ ਨੂੰ ਗੁਰੂ ਜੀ ਨੇ ਓਸ ਦੇ ਨਾਲ ਭੇਜਿਆ ਸੀ) ਕਾਂਗੜੇ ਦੇ ਜ਼ਿਲੇ ਵਿੱਚ ਹਰੀ ਪੁਰ ਜਾ ਰਿਹਾ। ਰਾਜਾ ਹਰੀ ਪੁਰ ਵਾਲਾ ਬੈ ਰਾਗੀ ਫ਼ਕੀਰਾਂ ਦਾ ਸੇਵਕ ਸੀ। ਓਨ੍ਹਾਂ ਦੇ ਹੁਕਮ ਅਨੁਸਾਰ ਇਕਾਦਸੀ ਦਾ ਬ੍ਰਤ ਆਪ ਰੱਖਦਾ ਤੇ ਪ੍ਰਜਾ ਤੋਂ ਰਖਵਾਉਂਦਾ ਸੀ।
ਬ੍ਰਤ ਵਾਲੇ ਦਿਨ ਕਿਸੇ ਦੇ ਘਰ ਅੱਗ ਨਹੀਂ ਬਾਲੀ ਜਾਂਦੀ ਸੀ ਤੇ ਸਭ ਨੂੰ ਜ਼ੋਰ ਨਾਲ ਨਿਰਾਹਾਰ ਬ੍ਰਤ ਰਖਾਯਾ ਜਾਂਦਾ। ਓਸ ਦਿਨ ਭਾਈ ਸਾਉਣ ਮੱਲ ਨੇ ਲੰਗਰ ਚੜ੍ਹਾ ਦਿੱਤਾ। ਧੂਆਂ ਦੇਖ ਕੇ ਕੁਤਵਾਲ ਆਯਾ। ਅੱਗੇ ਕਈ ਫ਼ਕੀਰ, ਗ਼ਰੀਬ ਸਾਧੂ ਜੋ ਪ੍ਰਸ਼ਾਦ ਛਕ ਰਹੇ ਸੇ, ਸਭ ਨੂੰ ਫੜ ਕੇ ਰਾਜਾ ਪਾਸ ਲ
ਗਿਆ। ਰਾਜੇ ਨੇ ਆਖਿਆ, ਤੁਸਾਂ ਮੇਰੇ ਰਾਜ ਵਿੱਚ ਆ ਕੇ ਏਕਾਦਸੀ ਦੇ ਬ੍ਰਤ ਨੇਮ ਕਰਨ ਦੀ ਥਾਂ ਅੰਨ ਕਿਉ ਖਾਧਾ ਭਾਈ ਸਾਉਣ ਮੱਲ ਨੇ ਆਖਿਆਸਾਡੇ ਗੁਰੂ ਜੀ ਦਾ ਹੁਕਮ ਹੈ : ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ ॥
(ਵਾਰ-ਆਸਾ, ਮਃ ੧ - ੪੭੨) ਪਰਮੇਸ਼ਰ ਨੇ ਰਿਜਕ ਛਕਣ ਵਾਸਤੇ ਬਣਾਯਾ ਹੈ । ਤੁਸੀਂ ਤਾਂ ਪੰਦ੍ਰੀਂ ਦਿਨੀ ਇੱਕ ਬਰਤ ਰੱਖਦੇ ਹੋ ਤੇ ਅਸੀਂ ਰੋਜ਼ ਬਰਤ ਰੱਖਦੇ ਹਾਂ ਕਿਉਂਕਿ ਇੰਦ੍ਰੀਆਂ ਨੂੰ ਸੰਜਮ ਵਿੱਚ ਬਰਤਾਉਣਾ, ਥੋੜ੍ਹਾ ਖਾਣਾ ਥੋੜ੍ਹਾ ਸੌਣਾ, ਪਰ ਤਨ, ਪਰ ਧਨ, ਪਰਨਿੰਦਾ ਦਾ ਤਿਆਗ ਕਰਨਾ; ਏਹ ਸਦੀਵ ਸੱਚਾ ਬਰਤ ਅਸੀਂ ਰੱਖਦੇ ਹਾਂ। ਤੁਹਾਨੂੰ ਭੀ ਏਹੋ ਬਰਤ
ਰੱਖਣਾ ਚਾਹੀਦਾ ਹੈ । ਰਾਜੇ ਦੇ ਗੁਰੂ ਬੈ ਰਾਗੀ ਨੇ ਰਾਜਾ ਨੂੰ ਆਖਿਆਏਹ ਹੁਕਮ ਨਹੀਂ ਮੰਨਦੇ ਕੈ ਦ ਦੀ ਲਾਇਕ ਹਨ। ਰਾਜੇ ਨੇ ਏਨ੍ਹਾਂ ਨੂੰ ਕੈ ਦ ਵਿੱਚ ਭੇਜ ਦਿੱਤਾ। ਦ੍ਵਾਦਸ਼ੀ ਵਾਲੇ ਦਿਨ ਬ੍ਰਤ ਖੋਲ੍ਹਿਆ ਤਾਂ ਰਾਜੇ ਦਾ ਜੋ ਇਕੋ ਇੱਕ ਪੁੱਤ੍ਰ ਸੀ ਓਹ ਅਧਕ ਪ੍ਰਸ਼ਾਦ ਛਕਣੇ ਤੋਂ ਹੈ ਜਾ ਹੋ
ਕੇ ਮਰ ਗਿਆ। ਰਾਜਾ ਰਾਣੀ, ਮੰਤ੍ਰੀ, ਪਰਜਾ ਸਭ ਰੋਣ ਪਿੱਟਨ ਲੱਗੇ ਤਾਂ ਇੱਕ ਨਕੋਦਰਨਾਮ ਬ੍ਰਾਹਮਣ ਬਡਾ ਪੰਡਤ ਜੋਤਸ਼ੀ, ਓਥੇ ਜੋ ਗੁਰੂ ਕੇ ਪ੍ਰਤਾਪ ਨੂੰ ਜਾਣਦਾ ਸੀ; ਓਸ ਨੇ ਰਾਜੇ ਨੂੰ ਆਖਯਾਸਿੱਖਾਂ ਨੂੰ ਤੁਸਾਂ ਬਿਨਾਂ ਕਾਰਣ ਬੰਨ੍ਹ ਰੱਖਯਾ ਹੈ । ਓਹਨਾਂ ਦੇ ਸਰਾਪ ਨੇ ਇਹ ਦੁਖ ਤੁਸਾਨੂੰ ਦਿੱਤਾ ਹੈ ।
ਉਨ੍ਹਾਂ ਦੀ ਖ਼ੁਸ਼ੀ ਲਓ ਤਾਂ ਸ਼ਾਇਦ ਤੁਹਾਡਾ ਪੁੱਤ੍ਰ ਭੀ ਜੀਉ ਉੱਠੇ।ਰਾਜੇ ਨੇ ਓਸੇ ਘੜੀ ਸਿੱਖਾਂ ਨੂੰ ਆਦਰ ਨਾਲ ਬੁਲਾ ਕੇ ਬੇਨਤੀ ਆਜਜ਼ੀ ਕੀਤੀ ਤੇ ਅਵੱਗਯਾ ਦੀ ਮਾਫ਼ੀ ਮੰਗੀ। ਭਾਈ ਸਾਉਣ ਨੇ ਆਖਿਆਜੇ ਤੁਸੀਂ ਸਭ ਗੁਰੂ ਕੇ ਸਿੱਖ ਬਣੋ ਤਾਂ ਕੌਰ ਜੀਵੇਗਾ।ਰਾਜੇ ਨੇ ਸਿੱਖ ਹੋਣਾ ਮੰਨਿਆਂ ਤਾਂ ਭਾਈ ਸਾਉਣ
ਮੱਲ ਨੇ ਗੁਰੂ ਜੀ ਦਾ ਧਿਆਨ ਧਰ ਕੇ, ਜਪੁਜੀ ਸਾਹਿਬ ਦਾ ਪਾਠ
ਕਰ, ਗੁਰੂ ਅਮਰ ਦੇਵ ਜੀ ਵਾਲੇ ਰੁਮਾਲ ਦਾ ਲੜ ਧੋ ਕੇ, ਅਰਦਾਸ ਕਰ, ਜਦ ਓਸ ਰਾਜ ਕੰਵਰ ਦੇ ਮੂੰਹ ਵਿੱਚ ਜਲ ਪਾਯਾ; ਤਾਂ ਛਿਨ ਕੁ ਭਰ ਪਿੱਛੋਂ ਕੌਰ ਅੱਖਾਂ ਖੋਲ੍ਹ ਆਯਾ। ਫੇਰ ਤਾਂ ਰਾਜਾ ਰਾਣੀ ਪੁੱਤ੍ਰ ਦਾ ਮੂੰਹ ਤੇ ਭਾਈ ਸਾਉਣ ਮੱਲ ਦੇ ਚਰਨ ਚੁੰਮਣ ਲੱਗ ਪਏ ਅਤੇ ਸਭ ਲੋਗ
ਧੰਨਯ ਗੁਰੂ ਕੇ ਸਿੱਖਧੰਨਯ ਗੁਰੂਬੋਲ ਉੱਠੇ ਤੇ ਸਭ ਨੇ ਖ਼ੁਸ਼ੀ ਮਨਾਈ। ਭਾਈ ਸਾਉਣ ਮੱਲ ਦਾ ਬਹੁਤ ਮਾਨ ਹੋਯਾ। ਰਾਜਾ ਓਸੇ ਦਿਨ ਬੈ ਰਾਗੀਆਂ ਦੀ ਕੰਠੀ ਤੋੜ ਕਰ ਰਾਣੀਆਂ ਤੇ ਮੰਤ੍ਰੀਆਂ ਸਮੇਤ ਸਤਿਨਾਮ ਦਾ ਜਾਪਕ ਸਿਦਕੀ ਸਿੱਖ ਗੁਰੂ ਜੀ ਦਾ ਬਣ ਗਿਆ। ਫੇਰ ਹੱਥ ਜੋੜ ਕੇ ਟਹਿਲ ਪੁਛੀ ਤਾਂ ਭਾਈ
ਸਾਉਣ ਮੱਲ ਨੇ ਆਖਿਆਮੇਰੇ ਸਤਿਗੁਰੂ ਜੀ ਧਰਮ ਸਾਲਾ ਆਦਿਕ ਮਕਾਨ ਸਿੱਖਾਂ ਸਾਧਾਂ ਵਾਸਤੇ ਤਿਆਰ ਕਰਾਉਂਦੇ ਹਨ। ਮੈ ਨੂੰ ਲੱਕੜੀਆਂ ਵਾਸਤੇ ਭੇਜਿਆ ਹੈ ।ਰਾਜੇ ਨੇ ਓਸੇ ਦਿਨ ਤੋਂ ਬੜੇ ਬੜੇ ਬ੍ਰਿਛ ਸਾਲ, ਦਿਆਰ, ਬਿਆਰ, ਸਾਗਵਾਨ, ਦੇਵਦਾਰ ਆਦਿਕ ਕਟਵਾ ਕਟਵਾ ਕੇ ਤੁਲੇ, ਬੇੜੇ ਬੰਧਵਾ ਕਰ ਬਿਆਸਾ ਵਿੱਚੋਂ ਗੋਇੰਦਵਾਲ ਭੇਜਣੇ ਸ਼ੁਰੂ ਕਰ ਦਿੱਤੇ।
ਗੰਗਾ ਜੀ ਦੇ ਕਿਨਾਰੇ ਕਾਂਸ਼ੀ ਪੁਰੀ ਵਾਂਗੂੰ ਬਯਾਸ ਤੀਰੇ ਕਲਜੁਗੀ ਜੀਵਾਂ ਦੀ ਕਲਯਾਣ ਵਾਸਤੇ ਗੁਰੂ ਸਾਹਿਬ ਨੇ ਗੋਇੰਦਵਾਲ ਪੁਰੀ ਜੋ ਬਸਾਈ ਸੀ; ਸੋ ਬਡੇ ਬਡੇ ਮਕਾਨ, ਦਲਾਨ ਬਨਵਾ ਦਿੱਤੇ। ਪੁਰ ਵਾਸੀ ਲੋਗਾਂ ਨੇ ਭੀ ਬਾਂਛਿਤ ਲਕੜੀ ਮਿਲ ਜਾਣੇ ਕਰ ਬਡੇ ਬਡੇ ਸੰੁਦਰ ਘਰ ਬਣਾ ਲੀਤੇ। ਓਧਰ ਭਾਈ ਸਾਉਣ ਮੱਲ ਨੇ
ਭੀ ਗੁਰੂ ਕੇ ਰੁਮਾਲਾਂ ਦੇ ਪ੍ਰਤਾਪ ਨਾਲ ਸਾਰੇ ਪ੍ਰਬਤੀ ਲੋਗ ਚਿੱਤਾ ਕਰ ਸੇਵਕ ਬਣਾ ਲਏ ਤਾਂ ਬਹੁਤ ਮਾਨ ਹੋ ਗਿਆ। ਅਸ ਜਨ ਕੋ ਜਨਮਯੋ ਜਗ ਮਾਹੀ। ਪ੍ਰਭੁਤਾ ਪਾਇ ਜਾਸ ਮਦ ਨਾਹੀ।
(ਤੁਲਸੀਦਾਸ ਜੀ) ਫੇਰ ਤਾਂ ਸਾਉਣ ਮੱਲ ਗੁਰੂ ਜੀ ਨੂੰ ਭੀ ਭੁਲਾ ਕੇ ਆਪੇ ਗੁਰੂ ਬਣ ਬੈ ਠਾ। ਜਿਸ ਤਰ੍ਹਾਂ ਸੂਰਜ ਦੇ ਤੇਜ ਨਾਲ ਰੇਤਾ ਤਪਦਾ ਹੈ, ਏਸੇ ਪ੍ਰਕਾਰ ਸਾਉਣ ਮੱਲ ਦਾ ਪ੍ਰਤਾਪ ਸੀ। ਜਦ ਗੁਰੂ ਜੀ ਤੋਂ ਬੇਮੁਖ ਹੋਯਾ ਤਾਂ ਸਭ ਸ਼ਕਤੀ ਨਸ਼ਟ ਹੋ ਗਈ। ਮਣੀ ਗਈ ਤੋਂ ਫਣੀ ਦੇ ਤੜਫਨ ਵਾਂਗੂੰ
ਲੱਗਾ ਝੁਰਨ। ਓਸ ਵੇਲੇ ਓਸ ਦੀ ਮਾਈ ਨੇ; ਜੋ ਓਸੇ ਦੇ ਪਾਸ ਜਾ ਰਹੀ ਸੀ, ਆਖਯਾ ਜੇ ਤੂੰ ਆਪਣਾ ਸੁਖ ਚਾਹੁੰਦਾ ਹੈ , ਤਾਂ ਰਾਜੇ ਰਾਣੀਆਂ ਸਮੇਤ ਆਪਣੇ ਸੇਵਕਾਂ ਨੂੰ ਨਾਲ ਲੈ ਕੇ ਗੁਰੂ ਜੀ ਦੀ ਸ਼ਰਨ ਜਾਹ। ਜਿਕੂੰ ਘ੍ਰਿਤ ਤੇ ਲੜਕੀਆਂ ਪਾਏ ਤੋਂ ਅੱਗ ਨਹੀਂ ਸ਼ਾਂਤਿ ਹੁੰਦੀ ਹੈ , ਤੈ ਸੇ
ਸੱਤਪੁਰਖਾਂ ਦਾ ਗ਼ੁੱਸਾ ਛਲ ਬਲ ਹੰਕਾਰ ਕਰਨੇ ਵਾਲੇ ਪਰ ਸਗੋਂ ਦੂਣਾ ਹੁੰਦਾ ਹੈ ਤੇ ਸਚਾਈ ਨਿਮ੍ਰਤਾ ਯੁਤ ਬੇਨਤੀ ਕਰਨੇ ਤੋਂ ਘਟਦਾ ਹੈ । ਮਾਈ ਦਾ ਏਹ ਬਚਨ ਮੰਨ ਕੇ ਸਾਉਣ ਮੱਲ ਚੇਤਰ ਸੰਮਤ ੧੬੧੩ ਬਿਕ੍ਰਮੀ ਨੂੰ ਰਾਜੇ ਰਾਣੀਆਂ ਸਮੇਤ ਆਪਣੇ ਸੇਵਕਾਂ ਨੂੰ ਲੈ ਕੇ ਗੋਇੰਦਵਾਲ ਆਇਆ। ਸੰਗਤ ਨੂੰ ਰਾਜੇ ਸਮੇਤ
ਬਾਹਰ ਛੱਡ ਕੇ ਆਪ ਗੁਰੂ ਜੀ ਦੇ ਚਰਨ ਜਾ ਫੜੇ। ਨੇਤ੍ਰਾਂ ਤੋਂ ਜਲ ਵਹਾ ਕੇ ਆਪਣੀ ਭੁੱਲ ਬਖ਼ਸ਼ਾਉਣ ਲੱਗਾ ਤੇ ਪ੍ਰਾਰਥਨਾ ਕੀਤੀ ਕਿ ਮਹਾਰਾਜ! ਹੁਕਮ ਹੋਵੇ ਤਾਂ ਸੰਗਤ; ਜੋ ਰਾਜੇ ਰਾਣੀਆਂ ਸਮੇਤ ਹਰੀ ਪੁਰ ਤੋਂ ਆਈ ਹੈ , ਦਰਸ਼ਨ ਕਰੇ। ਗੁਰੂ ਜੀ ਨੇ ਹੁਕਮ ਦਿੱਤਾ ਦੇਗ ਤੋਂ ਪ੍ਰਸ਼ਾਦ ਛੱਕ ਕੇ ਦਰਸ਼ਨ ਵਾਸਤੇ
ਆਉਣ ਅਤੇ ਪਰਦੇ ਦੀ ਰਸਮ ਬੰਦ ਕੀਤੀ ਇਸਤ੍ਰੀ ਘੰੁਡ ਕੱਢ ਕੇ ਕੋਈ ਨਾ ਆਵੇ। ਹੁਕਮ ਅਨੁਸਾਰ ਜਦ ਸਾਰੇ ਦਰਸ਼ਨ ਨੂੰ ਆਏ ਤਾਂ ਰਾਜੇ ਦੀ ਇੱਕ ਰਾਣੀ ਨੇ ਮੂੰਹ ਕੱਜ ਲਿਆ ਗੁਰੂ ਜੀ ਨੇ ਓਸ ਵੱਲ ਵੇਖ ਕੇ ਸਹਿਜ ਭਾਵ ਨਾਲ ਆਖਯਾਏਹ ਕਮਲੀ ਕਿਉਂ ਆਈ ਹੈ ਸਾਧੂ ਬੋਲੇ ਸਹਿਜ ਸੁਭਾਇ। ਸਾਧੂ ਦਾ ਬੋਲਿਆ ਬਿਰਥਾ ਨਾ ਜਾਇ। ਓਹ
ਰਾਣੀ ਓਸੇ ਵੇਲੇ ਕਮਲੀ ਹੋ ਕੇ ਜੰਗਲ ਵੰਨੀ ਦੌੜ ਗਈ। ਕਪੜੇ ਪਾੜ ਸਿੱਟੇ। ਅਭੱਖ ਭੱਖਣ, ਕੁਬੋਲ ਬੋਲਣ ਲੱਗ ਪਈ। ਫੇਰ ਤਾਂ ਰਾਜੇ ਨੇ ਭੀ ਓਸ ਦਾ ਪਿੱਛਾ ਨਾ ਕੀਤਾ ਤੇ ਕੁਛਕੁ ਦਿਨ ਗੁਰੂ ਸਾਹਿਬ ਪਾਸ ਰਹਿ ਕੇ ਦਰਸ਼ਨ ਉਪਦੇਸ਼ ਲੈ ਕੇ ਸਾਉਣ ਮੱਲ ਸਮੇਤ ਆਪਣੇ ਦੇਸ਼ ਨੂੰ
ਗਏ। ਸਾਉਣ ਮੱਲ ਦੀ ਸਿੱਖੀ ਸੇਵਕੀ ਓਸ ਦੇਸ਼ ਵਿੱਚ ਅਤੇ ਗੱਦੀ ਵਟਾਲੇ ਵਿੱਚ ਹੁਣ ਤੱਕ ਹੈ । ਥੋੜ੍ਹੇ ਦਿਨ ਪਿੱਛੋਂ ਓਹ ਰਾਣੀ ਭੀ ਗੁਰੂ ਜੀ ਦੀ ਕ੍ਰਿਪਾ ਨਾਲ ਚੰਗੀ ਹੋ ਗਈ ਤਾਂ ਗੁਰੂ ਜੀ ਨੇ ਭਾਈ
ਸੱਚਨ ਸੱਚ ਸੱਚਨ ਸੱਚਨੂੰ ਵਯਾਹ ਦਿੱਤੀ। ਓਸ ਦੀ ਉਲਾਦ ਹੁਣ ਪ੍ਰਗਣੇ ਸ਼ਰਕਪੁਰ ਮੰਦਰਪਿੰਡ ਵਿੱਚ ਹੈ । ਏਸ ਪ੍ਰਕਾਰ ਬਾਈ ਆਦਮੀਆਂ ਨੂੰ; ਜਿਨ੍ਹਾਂ ਨੇ ਗੁਰੂ ਜੀ ਦੀ ਟਹਿਲ ਸਿੱਦਕ ਭਰੋਸੇ ਨਾਲ ਕੀਤੀ, ਬਾਈ ਮੰਜੀਆ ਗੁਰੂ ਅਮਰਦਾਸ ਜੀ ਨੇ ਬਖ਼ਸ਼ੀਆਂ ਹਨ। ਓਨ੍ਹਾਂ ਸਭਨਾਂ ਦੀ ਕਥਾ ਬੰਸਾਵਲੀ ਸਮੇਤ ਪੰਜਵੇਂ ਹਿੱਸੇ ਵਿੱਚ ਹੈ ।