ਗੁਰੂ ਅਮਰਦਾਸ ਜੀ ਦਾ ਆਚਰਨ

ਸ੍ਰੀ ਗੁਰੂ ਅਮਰਦਾਸ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੨੩ / ੩੮

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਜਦ ਏਨ੍ਹਾਂ ਨੂੰ ਗੱਦੀ ਹੋਈ ਤਾਂ ਏਨ੍ਹਾਂ ਨਾਲ ਗੁਰੂ ਅੰਗਦ ਜੀ ਦੇ ਪੁੱਤ੍ਰ ਦਾਸੂ, ਦਾਤੂ ਜੀ ਬਾਤ ਬਿਵਾਦ ਰੱਖਣ ਲਗੇ। ਤਦ ਗੁਰੂ ਅੰਗਦ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਭੇਜ ਦਿੱਤਾ। ਪਰ ਫੇਰ ਭੀ ਜਦੋਂ ਤੱਕ ਗੁਰੂ ਅੰਗਦ ਜੀ ਨੇ ਚੋਲਾ ਨਾ ਛੱਡਿਆ ਤਦ ਤੱਕ ਰੋਜ਼ ਅੰਮ੍ਰਿਤ ਵੇਲੇ ਦਰਸ਼ਨ ਕਰ

ਕੇ ਫੇਰ ਗੋਇੰਦਵਾਲ ਆ ਜਾਂਦੇ ਰਹੇ। ਗੁਰੂ ਅਮਰਦਾਸ ਜੀ ਨਿੱਤ ਅੰਮ੍ਰਿਤ ਵੇਲੇ ਡੇਢ ਪਹਿਰ ਦੇ ਤੜਕੇ ਜਾਗਦੇ। ਸਾਧ ਸੰਗਤ ਨੂੰ ਭੀ ਓਸੇ ਵੇਲੇ ਜਾਗ ਕਰ ਕੇ ਇਸਨਾਨ ਤੇ ਨਾਮ ਜਪਣ ਦਾ ਹੁਕਮ ਦੇ ਰੱਖਿਆ ਸੀ, ਅਤੇ ਆਪ ਗੁਰੂ ਜੀ ਸੋਚ ਇਸ਼ਨਾਨ ਬਿਆਸਾ ਦੇ ਜਲ ਨਾਲ ਕਰਦੇ। (ਜੋ ਭਾਈ ਭਾਨਾ ਜ਼ਿਮੀਦਾਰ

ਸਿੱਖ ਨੇਮ ਨਾਲ ਲਿਆਯਾ ਕਰਦਾ ਸੀ) ਓਹ ਜਲ ਤੱਤਾ ਕਰਾ ਕੇ ਇਸ਼ਨਾਨ ਕਰ ਕੇ ਪਾਰਬ੍ਰਹਮ ਦੇ ਧਯਾਨ ਵਿੱਚ ਜੁੜ ਜਾਂਦੇ। ਪਹੁ ਫੁੱਟੀ ਤੋਂ ਸੁਫ਼ੈ ਦ ਪੁਸ਼ਾਕਾ ਪਹਿਨ ਕੇ ਸਿੰਘਾਸਨ ਉੱਤੇ ਆ ਬੈ ਠਦੇ। ਭਾਈ ਸਾਦੂ ਬਾਦੂ ਕੀਰਤਨ ਕਰਦੇ ਤੇ ਗੁਰੂ ਜੀ ਸਿੱਖਾਂ ਨੂੰ ਦਰਸ਼ਨ ਉਪਦੇਸ਼ ਦੇ ਕੇ ਨਿਹਾਲ ਕਰਦੇ। ਏਨ੍ਹਾਂ ਗੁਰੂ ਸਾਹਿਬਾਂ

ਦਾ ਸੁਭਾਵ ਸੀ ਕਿ ਪ੍ਰੇਮੀ, ਭਗਤ ਸਿੱਖ ਸਾਧ ਨਾਲ ਬਹੁਤ ਪਿਆਰ ਤੇ ਪ੍ਰਮਾਰਥ ਦੇ ਬਚਨ ਕਰਦੇ ਤੇ ਸ਼ਬਦ ਉਚਾਰ ਕੇ ਸੁਣਾਉਂਦੇ ਰਹਿੰਦੇ ਤੇ ਧਨ ਵਾਲੇ ਸੰਸਾਰੀ ਵਿਹਾਰੀ ਸਿੱਖ ਨਾਲ ਘੱਟ ਪ੍ਰੇਮ ਰੱਖਦੇ। ਏਨ੍ਹਾਂ ਦਾ ਏਹ ਭੀ ਹੁਕਮ ਸੀ ਕਿ ਹਰ ਕੋਈ ਪਹਿਲੇ ਲੰਗਰੋਂ ਪ੍ਰਸ਼ਾਦ ਛਕੇ ਫੇਰ ਆ ਕੇ ਦਰਸ਼ਨ ਦੇਵੇ।

ਬਿਨਾਂ ਪ੍ਰਸ਼ਾਦ ਛਕੇ ਦੇ ਕਿਸੇ ਦਾ ਦਰਸ਼ਨ ਨਹੀਂ ਕਰਦੇ ਸੇ, ਭਾਵੇਂ ਬਾਦਸ਼ਾਹ ਕਯੋਂ ਨਾ ਹੋਵੇ। ਉਦਾਰ ਤੇ ਤਿਆਗੀ ਐ ਡੇ ਸੇ ਕਿ ਜੋ ਰੋਜ਼ ਦੀ ਆਮਦਨੀ ਹੁੰਦੀ ਸਭ ਰਾਤ ਨੂੰ ਮੁਕਾ ਕੇ ਬਿਰਾਜਦੇ। ਅਕਾਲ ਪੁਰਖ ਤੇ ਆਪਨੀ ਪਰਾਰਬਧ ਉੱਪਰ ਐ ਡਾ ਭਰੋਸਾ ਸੀ ਕਿ ਰਾਤ ਨੂੰ ਪਾਣੀ ਦੇ ਘੜੇ ਭੀ ਮੂਧੇ ਮਰਵਾ

ਛੱਡਦੇ ਅਤੇ ਨਾ ਹੀ ਕੋਈ ਚੀਜ਼ ਖਾਣ ਪੀਣ ਦੀ ਭੰਡਾਰੇ ਵਿੱਚ ਰਹਿਣ ਦਿੰਦੇ। ਤਤਿਖਯਾ ਏਤਨੀ ਸੀ ਕਿ ਇੱਕ ਕੰਧ ਵਿੱਚ ਕਿੱਲੀ ਗੱਡ ਰੱਖੀ ਸੀ। ਓਸ ਨੂੰ ਫੜ ਕੇ ਸਾਰਾ ਦਿਨ ਜਪ ਕਰਦੇ। ਪਲੰਘ ਉੱਤੇ ਪਿੱਠ ਲਾ ਕੇ ਕਦੀ ਨਹੀਂ ਸੁਤੇ। ਲੰਗਰ ਵਿੱਚ ਭੋਜਨ ਬਹੁਤ ਹੱਛਾ ਬਣਵਾਉਂਦੇ। ਸਭ ਨੂੰ ਇਕੋ ਜਿਹਾ

ਦਿਵਾਉਂਦੇ। ਆਪ ਕੇਵਲ ਅਲੂਣਾ ਓਗਰਾ ਤੇ ਇੱਕ ਪਾਈਆ ਦੁੱਧ ਛਕਦੇ ਸੇ।

ਭੁੰਨੀ ਹੋਈ ਕਣਕ ਦਾ ਦਲੀਆ ਘਿਓ ਮਿੱਠਾ ਪਾ ਕੇ ਰਿੰਨ੍ਹਣ ਨੂੰ ਓਗਰਾ ਆਖਦੇ ਹਨ। ਜੋਗਾਭਯਾਸ ਕਰਨ ਵਾਲੇ ਸੰਤ ਲੋਕ ਸਭ ਏਹੋ ਛਕਦੇ ਹਨ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗