ਗੁਰੂ ਅਮਰਦਾਸ ਜੀ ਨੂੰ ਗੱਦੀ ਮਿ ਲਣੀ

ਸ੍ਰੀ ਗੁਰੂ ਅਮਰਦਾਸ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੨੨ / ੩੮

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਇਸ ਭਾਗ ਵਿਚ ਸੰਮਤ ੧੬੦੯

ਮੁੱਖ ਘਟਨਾਵਾਂ

ਗੁਰੂ ਅੰਗਦ ਜੀ ਤਾਂ ਗੁਰੂ ਅਮਰਦਾਸ ਜੀ ਉੱਪਰ ਪਹਿਲੇ ਹੀ ਸਰਬ ਪ੍ਰਕਾਰ ਖ਼ੁਸ਼ੀ ਸੇ। ਫੇਰ ਇੱਕ ਦਿਨ ਪੋਹ ਮਾਘ ਦੇ ਮਹੀਨੇ ਡਾਢੀ ਤੇਜ਼ ਬਰਖਾ ਤੇ ਪੌਣ ਵਿੱਚ ਗੁਰੂ ਅਮਰਦਾਸ ਜੀ ਕਸਵੱਟੀ ਜਦ ਜਲ ਦੀ ਭਰੀ ਹੋਈ ਗਾਗਰ ਬਿਆਸਾ ਤੋਂ ਲੈ ਕੇ ਆਏ ਤਾਂ ਰਾਹ ਵਿੱਚ ਪਿੰਡ ਦੇ ਪਾਸ ਇੱਕ ਜੁਲਾਹੇ ਦੀ ਮਾਣੀ ਖਿੱਚਣ ਵਾਲੀ ਕਿੱਲੀ ਸੀ, ਓਸ ਨਾਲ ਅੜ ਕੇ ਡਿੱਗ ਪਏ ਪਰੰਤੂ ਜਲ ਨਾ ਡੁੱਲ੍ਹਣ ਦਿੱਤਾ। ਜਦ ਗੁਰੂ ਜੀ ਇਸ ਪ੍ਰਕਾਰ ਡਿੱਗੇ ਤਾਂ ਬੜੇ ਖੜਾਕ ਹੋਣ ਦੀ ਆਵਾਜ਼ ਸੁਣ ਕੇ

ਜੁਲਾਹੇ ਨੇ ਜੁਲਾਹੀ ਨੂੰ ਪੁਛਿਆਏਹ ਖੜਾਕ ਕੇਹਾ ਹੈ ਓਸ ਨੇ ਆਖਿਆਹੋਵੇਗਾ ਅਮਰੂ ਨਿਥਾਵਾਂ, ਨਿਮਾਣਾ, ਗੁਰੂ ਅੰਗਦ ਜੀ ਦਾ ਰੋਟੀਆ ਚਾਕਰ; ਜਿਸ ਨੂੰ ਨਾ ਦਿਨੇ ਆਰਾਮ ਹੈ ਨਾ ਰਾਤ। ਹੋਰ ਐ ਸ ਵੇਲੇ ਭਲਾ ਕੌਣ ਘਰ ਥੀਂ ਨਿੱਕਲਦਾ ਹੈਇਸ ਪ੍ਰਕਾਰ ਦੀਆਂ ਤਾਨ੍ਹੇ ਵਾਲੀਆਂ ਗੱਲਾਂ ਸੁਣ ਕੇ ਗੁਰੂ ਅਮਰਦਾਸ ਜੀ

ਨੇ ਓਸੇ ਵੇਲੇ ਐ ਉਂ ਕਰ ਦਿੱਤੀਆਂ ਜਿਕੂੰ ਕਦੀ ਸੁਣੀਆਂ ਹੀ ਨਹੀਂ ਅਤੇ ਓਸੇ ਤਰ੍ਹਾਂ ਗਾਗਰ ਲੈ ਕੇ ਗੁਰੂ ਅੰਗਦ ਜੀ ਦਾ ਅਸ਼ਨਾਨ ਆ ਕਰਾਯਾ। ਜਦ ਦਿਨ ਚੜ੍ਹਿਆ ਤਾਂ ਗੁਰੂ ਅੰਗਦ ਜੀ ਨੇ ਸਭਾ ਲਗਾ ਕੇ ਗੁਰੂ ਅਮਰਦਾਸ ਜੀ ਨੂੰ ਪੁੱਛਿਆ ਪੁਰਖਾ! ਦੱਸ ਖਾਂ ਰਾਤੀਂ ਜੁਲਾਹੇ ਜੁਲਾਹੀ ਨੇ ਕੀ ਆਖਯਾ

ਸੀਗੁਰੂ ਅਮਰਦਾਸ ਜੀ ਨੇ ਹੱਥ ਜੋੜ ਕੇ ਆਖਯਾਮਹਾਰਾਜ! ਆਪ ਘਟ ਘਟ ਦੀ ਜਾਨਣ ਵਾਲੇ ਹੋ ਆਪ ਤੋਂ ਕੁਛ ਗੁੱਝਾ ਨਹੀਂ। ਤਦ ਗੁਰੂ ਅੰਗਦ ਜੀ ਨੇ ਸਾਰੀ ਸੰਗਤ ਨੂੰ ਜੁਲਾਹੀ ਵਾਲਾ ਪ੍ਰਸੰਗ ਸੁਣਾ ਕੇ ਗੁਰੂ ਅਮਰਦਾਸ ਜੀ ਨੂੰ ਬੁੱਕਲ ਵਿੱਚ ਲੈ ਕੇ ਏਹ ਵਰ ਦਿੱਤੇ, ਅਮਰਦਾਸ

ਪਾ: ੩ ਨੂੰ ਗੁਰਤਾ ਪ੍ਰਾਪਤ ਹੋਣੀ ਨਿਮਾਣਿਆਂ ਦਾ ਮਾਣਨਿਥਾਵਿਆਂ ਦਾ ਥਾਉਂਨਿਓਟਿਆਂ ਦੀ ਓਟਨਿਧਰਿਆਂ ਦੀ ਧਰਿ ਨਿਆਸਰਿਆਂ ਦਾ ਆਸਰਾਗਈ ਬਹੋੜਬੰਦੀ ਛੋੜਹੋਵੇਗਾ ਤੇ ਫੇਰ ਓਸੇ ਘੜੀ ਗੁਰੂ ਅਮਰਦਾਸ ਜੀ ਨੂੰ ਨਵੀਂ ਪੌਸ਼ਾਕ ਪਹਿਨਾ ਕੇ ਗੱਦੀ ਪਰ ਬੈ ਠਾ ਦਿੱਤਾ ਅਤੇ ੧ ਮਾਘ ਸੰਮਤ ੧੬੦੯ ਬਿਕ੍ਰਮੀ ਨੂੰ ਬਾਬੇ ਬੁੱਢੇ ਜੀ ਦੇ ਹੱਥੋਂ ਗੁਰਿਆਈ

ਦਾ ਤਿਲਕ ਦਿਵਾਕਰ ਪੰਜ ਪੈ ਸੇ ਇੱਕ ਨਾਲੀਏਰ ਅੱਗੇ ਰੱਖ ਕੇ ਗੁਰੂ ਜੀ ਨੇ ਮੱਥਾ ਟੇਕ ਦਿੱਤਾ ਤੇ ਸਭ ਸੰਗਤ ਤੋਂ ਟਿਕਾ ਦਿੱਤਾ। ਗੁਰੂ ਅੰਗਦ ਜੀ ਦੇ ਇੱਕ ਪੁੱਤ੍ਰ ਦਾਸੂ ਜੀ ਨੇ ਤਾਂ ਮੱਥਾ ਟੇਕ ਦਿੱਤਾ ਪਰ ਦੂਜੇ ਦਾਤੂ ਜੀ ਸਗੋਂ ਕ੍ਰੋਧਿਤ ਹੋ ਕੇ ਗਾਲੀਆਂ ਦਿੰਦੇ ਹੋਏ ਆਪਣੇ ਘਰ ਨੂੰ ਚਲੇ

ਗਏ। ਗੁਰੂ ਅੰਗਦ ਜੀ ਨੇ ਬਚਨ ਕੀਤਾ ਅੱਜ ਤੋਂ ਜੋ ਕੋਈ ਅਮਰ ਦੇਵ ਜੀ ਨੂੰ ਮੇਰਾ ਸਰੂਪ ਕਰ ਕੇ ਮੰਨੇਗਾ ਸੋ ਨਿਹਾਲ ਹੋਵੇਗਾ। ਏਥੇ ਏਹ ਭੀ ਦੱਸ ਦੇਣਾ ਜ਼ਰੂਰੀ ਹੈ ਕਿ ਗੁਰੂ ਅੰਗਦ ਜੀ ਬਰਸ ਪਿੱਛੋਂ ਜਦ ਹੋਰਨਾਂ ਸਿੱਖਾਂ ਸੇਵਕਾਂ ਨੂੰ ਰੁਜ਼ੀਨਾ ਪੁਸ਼ਾਕੀਆਂ ਦਿੰਦੇ ਹੁੰਦੇ ਸੇ ਤਾਂ ਗੁਰੂ ਅਮਰਦਾਸ ਜੀ

ਨੂੰ ਭੀ ਇੱਕ ਚਾਦਰ, ਇੱਕ ਰੁਮਾਲ, ਇੱਕ ਦਸਤਾਰਾ, ਆਪਣਾ ਉਤਾਰ ਦੇ ਛੱਡਦੇ। ਗੁਰੂ ਅਮਰਦਾਸ ਜੀ ਦਸਤਾਰਾ ਤਾਂ ਸਿਰ ਬੰਨ੍ਹ ਛੱਡਦੇ ਤੇ ਤੀਸਰੇ ਬਰਸ ਜੋ ਇੱਕ ਕੰਬਲੀ ਮਿਲਦੀ ਓਸੇ ਵਿੱਚ ਗ਼ੁਜ਼ਾਰਾ ਕਰਦੇ ਰਹਿੰਦੇ, ਸੋ ਗੱਦੀ ਦੇਣ ਸਮੇਂ ਜਦ ਉਹ ਮੰੁਡਾਸਾ ਸਿਰ ਉਤੋਂ ਉਤਾਰਿਆ ਤਾਂ ਛੀ ਸੇਰ ਪੱਕੇ ਲਾਹੌਰੀ ਤੋਲ ਦਾ ਹੋਯਾ, ਜਿਸ

ਨੂੰ ਵੇਖ ਕੇ ਗੁਰੂ ਜੀ ਨੇ ਏਹ ਵਰ ਦਿੱਤਾ ਕਿ ਇਹ ਵੱਡਾ ਭਾਰਾ ਗੁਰੂ ਹੋਵੇਗਾ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗