ਸੰਮਤ ੧੬੦੩ ਬਿਕ੍ਰਮੀ ਨੂੰ ਇੱਕ ਗੋਂਦੇ ਨਾਮ ਮਰਵਾਹੇ ਖੱਤ੍ਰੀ ਨੇ (ਜੋ ਸ਼ਾਹੀ ਕਾਰਦਾਰ ਸੀ) ਗੁਰੂ ਅੰਗਦ ਜੀ ਦੇ ਪਾਸ ਆ ਕੇ ਬੇਨਤੀ ਕੀਤੀ ਸੀਜੀ! ਇੱਕ ਥੇਹ ਸਾਡੇ ਵੱਡਿਆਂ ਦਾ ਹੈ । ਮੈ ਓਥੇ ਪਿੰਡ ਵਸਾਯਾ ਚਾਹੁੰਦਾ ਹਾਂ ਪਰ ਵੱਸਣਾ ਨਹੀਂ ਮਿਲਦਾ। ਤੁਸੀਂ ਸਹਾਇਤਾ ਕਰੋ, ਤਾਂ ਵੱਸ ਜਾਏ। ਅੱਧਾ ਪਿੰਡ ਤੁਹਾਡਾ
ਹੋਯਾ, ਜਿਸ ਨੂੰ ਮਰਜ਼ੀ ਹੋਵੇ ਬਸਾਓ। ਗੁਰੂ ਜੀ ਨੇ ਆਪਣੀ ਛਟੀ ਦੇ ਕੇ ਗੁਰੂ ਅਮਰਦਾਸ ਜੀ ਨੂੰ ਗੋਇੰਦੇ ਮੱਲ ਨਾਲ ਭੇਜ ਕੇ ਹੁਕਮ ਦਿੱਤਾ, ਜਿੱਥੋਂ ਤੱਕ ਇਹ ਸਾਡੀ ਛਟੀ ਅਮਰਦਾਸ ਜੀ ਦੇ ਹੱਥੋਂ ਫਿਰ ਜਾਊ ਓਥੋਂ ਤੱਕ ਪਿੰਡ ਦੀ ਜੂਹ ਵਿੱਚ ਕੋਈ ਵਿਰਧੀ ਨਾ ਰਹੂ।ਸੋ ਓਹੋ ਹੋਈ। ਜਿੱਥੋਂ
ਤੱਕ ਗੁਰੂ ਅਮਰਦਾਸ ਜੀ ਗੁਰੂ ਜੀ ਦੀ ਛਟੀ ਫੇਰ ਆਏ, ਓਥੋਂ ਤੱਕ ਪਿੰਡ ਵੱਸ ਗਿਆ। ਫੇਰ ਗੁਰੂ ਅੰਗਦ ਜੀ ਨੇ ਗੁਰੂ ਅਮਰਦਾਸ ਜੀ ਦੇ ਪੁੱਤ੍ਰ ਮੋਹਣ, ਮੋਹਰੀ ਆਦਿਕ ਹੋਰ ਭਾਈ ਭਤੀਜੇ ਭੀ ਬਾਸਰਕੇ ਪਿੰਡ ਤੋਂ ਬੁਲਾ ਕੇ ਓਥੇ ਵਸਾ ਦਿੱਤੇ। ਜਦ ਗੁਰੂ ਨਾਨਕ ਜੀ ਨੇ ਗੁਰੂ ਅੰਗਦ ਜੀ ਨੂੰ ਗੁਰਿਆਈ ਦਿੱਤੀ
ਸੀ ਤਦੋਂ ਸਿਰੀ ਚੰਦ ਨੇ ਕ੍ਰੋਧ ਕਰ ਕੇ ਏਹ ਸਰਾਪ ਦਿੱਤਾ ਸੀ ਕਿ ਦੇਖ ਭਾਈ ਕੋਹੜੀ ਕਿਰਾੜ ਸਾਡੀ ਗੁਰਿਆਈ ਲੈ ਗਿਆ। ਭਾਵੇਂ ਇਹ ਸਰਾਪ ਸ੍ਰੀ ਚੰਦ ਜੀ ਨੇ ਬੇਸਮਝੀ ਨਾਲ ਅਜੋਗ ਹੀ ਦਿੱਤਾ ਸੀ, ਪਰ ਗੁਰੂ ਅੰਗਦ ਜੀ ਨੇ ਆਪਣੇ ਗੁਰੂ ਦੇ ਪੁੱਤ੍ਰ ਦਾ ਬਚਨ ਸਫ਼ਲਾ ਕਰਨ ਲਈ ਆਪਣੇ ਚਰਨ
ਦੇ ਇੱਕ ਅੰਗੂਠੇ ਉੱਤੇ ਉਸ ਮਰਜ਼ ਨੂੰ ਧਾਰਨ ਕਰ ਰੱਖਯਾ ਸੀ ਜਿਸ ਦੀ ਜਲਣਤਾ ਅਜੇਹੀ ਡਾਢੀ ਪੀੜਾ ਦੇ ਰਹੀ ਸੀ ਜੋ ਨੀਂਦ ਨਹੀਂ ਪੈਂਦੀ ਸੀ। ਸੋ ਜਦ ਤੱਕ ਗੁਰੂ ਅਮਰਦਾਸ ਜੀ ਆਪਣੇ ਮੂੰਹ ਵਿੱਚ ਅੰਗੂਠਾ ਲੈ ਕੇ ਬੈ ਠੇ ਰਹਿੰਦੇ ਓਤਨਾ ਚਿਰ ਨੀਂਦ ਆਉਂਦੀ। ਜਦ ਓਸ ਵਿੱਚੋਂ ਪਾਕ ਨਿੱਕਲ ਜਾਂਦੀ
ਤਾਂ ਕੋਈ ਚਿਰ ਆਰਾਮ ਭੀ ਰਹਿੰਦਾ। ਇੱਕ ਦਿਨ ਓਸ ਪਾਕ ਦਾ ਦਾਗ਼ ਜਾਮੇ ਨੂੰ ਲੱਗਾ ਹੋਯਾ ਦੇਖ ਕੇ ਗੁਰੂ ਅਮਰਦਾਸ ਜੀ ਧੋਣ ਲੱਗੇ ਤਾਂ ਦਾਗ਼ ਉੱਤਰੇ ਨਹੀਂ, ਜਿਸ ਨੂੰ ਏਨ੍ਹਾਂ ਨੇ ਦੰਦਾਂ ਨਾਲ ਚੂਸ ਕੇ ਲਾਹਿਆ। ਸੰਮਤ ੧੬੦੬ ਬਿਕ੍ਰਮੀ ਨੂੰ ਇੱਕ ਸੰਤ ਮੰਡਲੀ ਗੁਰੂ ਅੰਗਦ ਜੀ ਦੇ ਦਰਸ਼ਨ ਕਰਨ ਆਈ ਤੇ
ਗੁਰੂ ਜੀ ਦੇ ਨੇਕ ਸੁਭਾਵ ਤੇ ਆਚਰਣ ਦੇਖ ਕੇ ਮੰਡਲੀ ਦੇ ਸਾਧੂ ਬਹੁਤ ਖ਼ੁਸ਼ ਹੋਏ। ਗੁਰੂ ਅਮਰਦਾਸ ਜੀ ਦੀ ਸੇਵਾ ਸ੍ਰਧਾ ਵੇਖ ਕੇ ਉਨ੍ਹਾਂ ਵਿੱਚੋਂ ਇੱਕ ਨੇ ਆਖਿਆਜੇ ਅੰਮ੍ਰਿਤੀ ਬੂਟੀ ਹੱਥ ਆਵੇ ਤਾਂ ਏਹ ਮਰਜ਼ ਹਟ ਜਾਏ।ਗੁਰੂ ਅਮਰਦਾਸ ਜੀ ਓਸ ਸਾਧ ਨੂੰ ਨਾਲ ਲੈ ਕੇ ਬੂਟੀ ਖੋਜਣ ਚਲੇ
ਗਏ। ਬਹੁਤ ਜੰਗਲ ਪਹਾੜ ਨਦੀਆਂ ਦੇ ਕਿਨਾਰੇ ਢੂੰਡੇ ਪਰ ਕਿਤੋਂ ਨਾ ਲੱਭੀ। ਓੜਕ ਜਦ ਓਸ ਢਾਬ ਕਿਨਾਰੇ ਆਏ, ਜਿਥੇ ਹੁਣ ਅੰਮ੍ਰਿਤਸਰ ਵਾਲੀ ਥਾਂ ਤੋਂ ਅਮਰ ਬੂਟੀ ਮਿਲੀ ਅੰਮ੍ਰਿਤਸਰ ਤੀਰਥ ਹੈ , ਤਾਂ ਓਥੋਂ ਅਮਰ ਬੂਟੀ ਲੱਭ ਪਈ। ਸੰਤ ਬੜੇ ਖ਼ੁਸ਼ੀ ਹੋਏ। ਜਦ ਓਹ ਰਗੜ ਕੇ ਗੁਰੂ ਅੰਗਦ ਜੀ ਦੇ ਚਰਨਾਂ ਨੂੰ ਲਾਈ ਤਾਂ ਤੁਰਤ ਪੀੜਾ ਦਾ ਆਰਾਮ ਹੋ ਗਿਆ।