ਸ੍ਰੀ ਦਰਬਾਰ ਸਾਹਿਬ, ਡੇਰਾ ਬਾਬਾ ਨਾਨਕ

Sri Darbar Sahib

ਰਾਹ ਵੇਖੋ
ਸ਼ਹਿਰ / ਪਿੰਡ
ਡੇਰਾ ਬਾਬਾ ਨਾਨਕ (Dera Baba Nanak)
ਪਤਾ
Dera Baba Nanak, Gurdaspur, Punjab

ਇਤਿਹਾਸ ਅਤੇ ਜਾਣਕਾਰੀ

ਇਸ ਥਾਂ ਬਾਰੇ — ਦੇਹਰਾ ਬਾਬਾ ਨਾਨਕ

ਗੁਰਦਾਸਪੁਰ ਦੇ ਜਿਲੇ ਤਸੀਲ ਬਟਾਲੇ ਵਿੱਚ ਰਾਵੀ ਦੇ ਦੱਖਣੀ ਕਿਨਾਰੇ ਗੁਰਦਾਸਪੁਰ ਤੋਂ ੨੨ ਮੀਲ ਪੁਰ ਉਹ ਨਗਰ, ਜਿੱਥੇ ਗੁਰੂ ਨਾਨਕ ਜੀ ਨੇ ਦੇਹ ਤ੍ਯਾਗੀ ਹੈ. ਇਸ ਨੂੰ ਲੋਕ ਡੇਰਾ ਬਾਬਾ ਨਾਨਕ ਸਦਦੇ ਹਨ. ਇਹ ਨਗਰ ਪਹਿਲਾਂ ਕਰਤਾਰਪੁਰ ਨਾਮ ਤੋਂ ਪ੍ਰਸਿੱਧ ਸੀ. ਇੱਥੇ ਜੋ ਗੁਰੂ ਨਾਨਕਦੇਵ ਜੀ ਦੀ ਸਮਾਧਿ ਉਨ੍ਹਾਂ ਦੀ ਆਗ੍ਯਾ ਤੋਂ ਵਿਰੁੱਧ ਬਣਾਈ ਗਈ ਸੀ ਉਹ ਨਗਰ ਸਮੇਤ ਰਾਵੀ ਦੇ ਪ੍ਰਵਾਹ ਵਿੱਚ ਲੋਪ ਹੋ ਗਈ. ਲਕ੍ਸ਼੍‍ਮੀਦਾਸ ਜੀ ਦੇ ਸੁਪੁਤ੍ਰ ਧਰਮਚੰਦ ਜੀ ਨੇ ਨਵੀਂ ਬਸ੍ਤੀ ਦਾ ਨਾਮ ਦੇਹਰਾ ਬਾਬਾ ਨਾਨਕ ਰੱਖਿਆ, ਅਤੇ ਗੁਰੂ ਨਾਨਕਦੇਵ ਜੀ ਦੀ ਨਵੀਂ ਸਮਾਧਿ ਬਣਵਾਈ. ਇਸ ਦੇਹਰੇ ਦੀ ਸੇਵਾ ਮਹਾਰਾਜਾ ਰਣਜੀਤਸਿੰਘ ਅਤੇ ਸਰਦਾਰ ਸੁਧਸਿੰਘ ਤਥਾ ਪ੍ਰੇਮੀ ਸੰਗਤਿ ਨੇ ਪ੍ਰੇਮਭਾਵ ਨਾਲ ਕੀਤੀ ਹੈ. ਜਾਗੀਰ ਚੌਦਾਂ ਸੌ ਰੁਪਯਾ ਪਿੰਡ ਕਿਲਾ ਨੱਥੂਸਿੰਘ ਤੋਂ ਅੱਠ ਸੌ ਪੱਚੀ ਰੁਪਯੇ ਸਾਲਾਨਾ ਕਮਾਲਪੁਰ ਤੋਂ, ਸੱਤ ਸੌ ਦਸ ਰੁਪਏ ਤਾਲਪੁਰ ਅਤੇ ਗਦਰਾਮ ਜਿਲਾ ਅੰਮ੍ਰਿਤਸਰ ਤੋਂ ਹੈ. ਇਕ ਹਜ਼ਾਰ ਪੰਜਾਹ ਘੁਮਾਉਂ ਸਾਥ ਜ਼ਮੀਨ ਹੈ, ਜਿਸ ਵਿੱਚੋਂ ਚਾਰ ਸੌ ਬੰਜਰ ਅਤੇ ਬਾਕੀ ਫਸਲ ਹੋਣ ਲਾਇਕ਼ ਹੈ. ਕ਼ਰੀਬ ਸੱਤਰ ਘੁਮਾਉਂ ਦੇ ਜ਼ਮੀਨ ਹੋਰ ਪਿੰਡਾਂ ਵਿੱਚ ਗੁਰਦ੍ਵਾਰੇ ਦੀ ਹੈ. ਗੁਰਦ੍ਵਾਰੇ ਨਾਲ ੨੯ ਦੁਕਾਨਾਂ ਹਨ, ਜਿਨ੍ਹਾਂ ਦੇ ਕਿਰਾਏ ਦੀ ਚੋਖੀ ਆਮਦਨ ਹੈ. ਵੈਸਾਖੀ, ੨੦. ਫੱਗੁਣ ਅਤੇ ਸ਼੍ਰਾੱਧਾਂ ਦੀ ਦਸਮੀ ਨੂੰ ਮੇਲੇ ਲਗਦੇ ਹਨ. ਹੁਣ ਡੇਰਾ ਬਾਬਾ ਨਾਨਕ ਅਮ੍ਰਿਤਸਰ ਵੇਰਕਾ ਲੈਨ ਦਾ ਸਟੇਸ਼ਨ ਹੈ, ਜੋ ਅਮ੍ਰਿਤਸਰੋਂ ੩੪ ਮੀਲ ਹੈ. ਇਸ ਕਸਬੇ ਅੰਦਰ ਗੁਰੂ ਨਾਨਕਦੇਵ ਦਾ ਗੁਰਦ੍ਵਾਰਾ ਚੋਲਾ ਸਾਹਿਬ ਨਾਮ ਕਰਕੇ ਭੀ ਹੈ. ਦੇਖੋ, ਚੋਲਾ ਸਾਹਿਬ। ੨. ਪੱਖੋ ਪਿੰਡ ਪਾਸ ਇੱਕ ਦੇਹਰਾ ਬਾਬਾ ਲਕ੍ਸ਼੍‍ਮੀ ਜੀ ਦੇ ਪੋਤੇ ਮੇਹਰਚੰਦ ਨੇ ਭੀ ਬਣਵਾਇਆ ਹੈ, ਜਿਸ ਨੂੰ ਦੀਵਾਨ ਚੰਦੂਲਾਲ ਹੈਦਰਾਬਾਦੀ ਦੇ ਚਾਚੇ ਨਾਨਕਚੰਦ ਨੇ ਬਹੁਤ ਧਨ ਲਾਕੇ ਸੁੰਦਰ ਰਚਿਆ, ਅਰ ਫੇਰ ਸ਼ੇਰ ਪੰਜਾਬ ਮਹਾਰਾਜਾ ਰਣਜੀਤਸਿੰਘ ਨੇ ਭੀ ਬਹੁਤ ਧਨ ਖ਼ਰਚ ਕੀਤਾ, ਦੇਖੋ, ਪੱਖੋ.

ਮਹਾਨ ਕੋਸ਼ — ਭਾਈ ਕਾਨ੍ਹ ਸਿੰਘ ਨਾਭਾ · ਪੂਰਾ ਇੰਦਰਾਜ → · ਪਿੰਡ / ਸ਼ਹਿਰ ਦੇ ਨਾਂ ਨਾਲ ਮਿਲਾਇਆ

ਨੇੜੇ ਦੇ ਗੁਰਦੁਆਰੇ

ਨੇੜੇ ਦੇ ਇਤਿਹਾਸਕ ਗੁਰਦੁਆਰੇ

ਗੁਰਦਾਸਪੁਰ ਦੇ ਸਾਰੇ ੧੫ ਗੁਰਦੁਆਰੇ →

ਇਸ ਗੁਰਦੁਆਰੇ ਬਾਰੇ ਜਾਣਦੇ ਹੋ?

ਆਪਣੀ ਖਿੱਚੀ ਫ਼ੋਟੋ · ਫ਼ੋਨ · ਖੁੱਲ੍ਹਣ ਦਾ ਸਮਾਂ · ਪੂਰਾ ਪਤਾ — ਭੇਜੋ, ਜਾਂਚ ਤੋਂ ਬਾਅਦ ਇੱਥੇ ਲੱਗ ਜਾਵੇਗਾ।

ਫ਼ੋਟੋ ਭੇਜੋ ਜਾਣਕਾਰੀ ਭੇਜੋ

📷 ਇਸ ਗੁਰਦੁਆਰੇ ਦੀ ਆਪਣੀ ਖਿੱਚੀ ਫ਼ੋਟੋ ਭੇਜੋ

ਫ਼ੋਟੋ ਜਾਂਚ ਤੋਂ ਬਾਅਦ ਲੱਗੇਗੀ। ਫ਼ੋਟੋ ਵਿਚਲੀ ਕੈਮਰੇ ਦੀ ਜਾਣਕਾਰੀ (ਜਿਵੇਂ ਟਿਕਾਣਾ) ਹਟਾ ਦਿੱਤੀ ਜਾਂਦੀ ਹੈ।

ਕੁਝ ਗ਼ਲਤ ਜਾਂ ਅਧੂਰਾ ਹੈ? ਗ਼ਲਤੀ ਦੱਸੋ

Names, addresses, phone and hours: © OpenStreetMap contributors (ODbL), as entered there — anyone can correct them on openstreetmap.org. Photos: Wikimedia Commons, each with its photographer and licence. History: Wikipedia (CC BY-SA 4.0). Nothing here is written by World of Sikhs.