ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ (ਸ਼ਾਹਮੁਖੀ ਅਤੇ ਉਰਦੂ: گوردوارہ شہید بھائی تارو سنگھ) ਜਾਂ ਗੁਰਦੁਆਰਾ ਸ਼ਹੀਦੀ ਅਸਥਾਨ ਭਾਈ ਤਾਰੂ ਸਿੰਘ ਜੀ ਲਾਹੌਰ, ਪਾਕਿਸਤਾਨ ਦੇ ਨੌਲੱਖਾ ਬਾਜ਼ਾਰ ਵਿਖੇ ਇੱਕ ਸਿੱਖ ਗੁਰਦੁਆਰਾ ਹੈ, ਜੋ ਉਸ ਥਾਂ ਦੀ ਯਾਦ ਦਿਵਾਉਂਦਾ ਹੈ ਜਿੱਥੇ ਭਾਈ ਤਾਰੂ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀ। ਇਹ ਅਸਥਾਨ ਸ਼ਹੀਦ ਗੰਜ ਮਸਜਿਦ ਦੇ ਗਰਾਊਂਡ 'ਤੇ ਬਣਾਇਆ ਗਿਆ ਸੀ, ਜਿਸ ਨਾਲ 1850 ਵਿੱਚ ਮਾਲਕੀ ਨੂੰ ਲੈ ਕੇ ਕਾਨੂੰਨੀ ਵਿਵਾਦ ਸ਼ੁਰੂ ਹੋ ਗਿਆ ਸੀ ਪਹਿਲਾਂ ਬ੍ਰਿਟਿਸ਼, ਅਤੇ ਬਾਅਦ ਵਿੱਚ ਪਾਕਿਸਤਾਨੀ, ਅਦਾਲਤਾਂ ਨੇ ਅਸਥਾਨ 'ਤੇ ਦੇ ਸਿੱਖਾਂ ਦੇ ਅਧਿਕਾਰ ਨੂੰ ਬਰਕਰਾਰ ਰੱਖਿਆ। ਜਦੋਂ ਬ੍ਰਿਟਿਸ਼ ਅਧਿਕਾਰੀ ਸਮਝੌਤਾ ਕਰਾਉਣ ਲਈ ਗੱਲਬਾਤ ਕਰ ਰਹੇ ਸਨ, ਤਾਂ ਸਿੱਖਾਂ ਦੇ ਇੱਕ ਟੋਲੇ ਨੇ 7-8 ਜੁਲਾਈ 1935 ਨੂੰ ਮਸਜਿਦ ਢਾਹ ਦਿੱਤੀ, ਜਿਸ ਨਾਲ ਫਿਰਕੂ ਦੰਗੇ ਸ਼ੁਰੂ ਹੋ ਗਏ। ਦਸੰਬਰ 2022 ਵਿੱਚ, ਸਰਕਾਰੀ ਗੁਰਦੁਆਰੇ ਦੇ ਦਰਵਾਜ਼ੇ ਸਥਾਨਕ ਲੋਕਾਂ ਨੇ ਬੰਦ ਕਰ ਦਿੱਤੇ ਸਨ, ਤੇ ਇਸ ਨੂੰ ਇੱਕ ਮਸਜਿਦ ਵਿੱਚ ਬਦਲ ਦਿੱਤਾ ਸੀ।
ਟਿਕਾਣਾ
ਇਹ ਗੁਰਦੁਆਰਾ ਸ਼ਹੀਦ ਗੰਜ ਗੁਰਦੁਆਰੇ ਦੇ ਨੇੜੇ ਲਾਹੌਰ ਦੇ ਨੌਲੱਖਾ ਬਾਜ਼ਾਰ ਵਿਖੇ ਸਥਿਤ ਹੈ।
ਇਤਿਹਾਸ
ਇਹ ਗੁਰਦੁਆਰਾ ਸ਼ਹੀਦ ਗੰਜ ਮਸਜਿਦ ਦੇ ਗਰਾਊਂਡ ਵਿੱਚ ਬਣਾਇਆ ਗਿਆ ਸੀ, ਜੋ ਕਿ ਫਲਕ ਬੇਗ ਖਾਨ ਨੇ 1722 ਵਿੱਚ ਸਮਰਪਿਤ ਕੀਤਾ ਸੀ। ਮਸਜਿਦ ਸੂਫੀ ਸੰਤ ਪੀਰ ਸ਼ਾਹ ਕਾਕੂ ਦੀ ਦਰਗਾਹ ਦੇ ਅਹਾਤੇ 'ਤੇ ਬਣਾਈ ਗਈ ਸੀ। ਭੰਗੀ ਮਿਸਲ ਦੇ ਅਧੀਨ 1762 ਵਿੱਚ ਲਾਹੌਰ ਵਿੱਚ ਸਿੱਖ ਰਾਜ ਸ਼ੁਰੂ ਹੋਣ ਤੋਂ ਬਾਅਦ, ਮੁਸਲਮਾਨਾਂ ਨੂੰ ਇਸ ਜਗ੍ਹਾ ਦਾਖਲ ਹੋਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ, ਅਤੇ ਭਾਈ ਤਾਰੂ ਸਿੰਘ ਦੀ ਫਾਂਸੀ ਵਾਲੀ ਥਾਂ ਦੀ ਯਾਦ ਵਿੱਚ ਇੱਕ ਛੋਟਾ ਨਵਾਂ ਗੁਰਦੁਆਰਾ ਮਸਜਿਦ ਦੀ ਇਮਾਰਤ ਅਤੇ ਪੀਰ ਸ਼ਾਹ ਕਾਕੂ ਦੀ ਦਰਗਾਹ ਦੇ ਕੋਲ਼ ਬਣਾਇਆ ਗਿਆ ਸੀ। ਸਿੱਖਾਂ ਨੇ ਮਸਜਿਦ ਤੁਰੰਤ ਨਹੀਂ ਢਾਹੀ, ਸਗੋਂ ਇਸ ਨੂੰ ਗੁਰਦੁਆਰੇ ਦੇ ਗ੍ਰੰਥੀ ਦੀ ਰਿਹਾਇਸ਼ ਵਜੋਂ ਵਰਤਿਆ। ਮੁਸਲਮਾਨਾਂ ਨੇ 1849 ਵਿੱਚ ਸਿੱਖ ਸਾਮਰਾਜ ਦੀ ਹਾਰ ਤੋਂ ਬਾਅਦ, ਜਗ੍ਹਾ ਦੀ ਮਲਕੀਅਤ ਲਈ ਬ੍ਰਿਟਿਸ਼ ਅਦਾਲਤਾਂ ਵਿੱਚ ਪਟੀਸ਼ਨ ਪਾਉਣੀ ਸ਼ੁਰੂ ਕਰ ਦਿੱਤੀ।
ਮਹੱਤਵ
ਇਹ "ਸ਼ਹੀਦੀ ਅਸਥਾਨ" ਉਸ ਥਾਂ 'ਤੇ ਮੰਨਿਆ ਜਾਂਦਾ ਹੈ ਜਿੱਥੇ ਜ਼ਕਰੀਆ ਖਾਨ ਨੇ 1745 ਵਿੱਚ ਭਾਈ ਤਾਰੂ ਸਿੰਘ ਜੀ ਨੂੰ ਮੌਤ ਦੇ ਘਾਟ ਉਤਾਰਿਆ ਸੀ, ਜਦੋਂ ਉਹਨਾਂ ਨੇ ਆਪਣੇ ਕੇਸ ਕਟਵਾਉਣ ਜਾਂ ਇਸਲਾਮ ਕਬੂਲ ਕਰਨ ਦੀ ਬਜਾਏ ਆਪਣੇ ਸਿਰ ਦੀ ਖੋਪੜੀ ਉਤਰਵਾ ਦਿੱਤੀ ਸੀ। ਸਿੱਖ ਸੂਤਰਾਂ ਅਨੁਸਾਰ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਕੱਟਣ ਤੋਂ ਬਾਅਦ ਜ਼ਕਰੀਆ ਖ਼ਾਨ ਨੂੰ ਅਸਹਿ ਦਰਦ ਰਹਿਣ ਲੱਗ ਪਿਆ ਅਤੇ ਪਿਸ਼ਾਬ ਕਰਨ ਤੋਂ ਅਸਮਰਥ ਹੋ ਗਿਆ ਸੀ। ਆਖ਼ਰੀ ਉਪਾਅ ਵਜੋਂ, ਖ਼ਾਨ ਨੇ ਸਿੱਖਾਂ ਦੇ ਜ਼ੁਲਮਾਂ ਲਈ ਖ਼ਾਲਸਾ ਪੰਥ ਤੋਂ ਮੁਆਫ਼ੀ ਦੀ ਭੀਖ ਮੰਗੀ। ਇਹ ਸੁਝਾਅ ਦਿੱਤਾ ਗਿਆ ਸੀ ਕਿ ਜੇਕਰ ਜ਼ਕਰੀਆ ਖਾਨ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਆਪਣੇ ਆਪ ਨੂੰ ਮਾਰੇ ਤਾਂ ਉਸਦੀ ਹਾਲਤ ਸੁਧਰ ਸਕਦੀ ਹੈ। ਭਾਈ ਤਾਰੂ ਸਿੰਘ ਜੀ ਦੇ ਜੁੱਤੀ ਨਾਲ ਆਪਣੇ ਆਪ ਨੂੰ ਮਾਰਨ ਨਾਲ ਖਾਨ ਦੀ ਹਾਲਤ ਠੀਕ ਹੋ ਗਈ ਸੀ, ਪਰ ਉਹ ਇਸ ਦੇ 22 ਦਿਨਾਂ ਬਾਅਦ ਮਰ ਗਿਆ। ਭਾਈ ਤਾਰੂ ਸਿੰਘ ਜੀ ਨੇ ਇਹੀ ਭਵਿੱਖਬਾਣੀ ਕੀਤੀ ਸੀ। ਜ਼ਕਰੀਆ ਖ਼ਾਨ ਦੀ ਮੌਤ ਤੋਂ ਬਾਅਦ ਭਾਈ ਤਾਰੂ ਸਿੰਘ ਜੀ ਵੀ 1 ਜੁਲਾਈ 1745 ਨੂੰ ਸ਼ਹੀਦ ਹੋ ਗਏ।
ਵਿਵਾਦ
1849 ਵਿੱਚ ਬ੍ਰਿਟਿਸ਼ ਰਾਜ ਦੇ ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ, ਮਸਜਿਦ ਬਹਾਲ ਕਰਨ ਲਈ ਪਹਿਲੀ ਪਟੀਸ਼ਨ 1849 ਵਿੱਚ ਨੂਰ ਅਹਿਮਦ ਨੇ ਪਾਈ ਸੀ ਬਰਤਾਨਵੀ ਅਧਿਕਾਰੀਆਂ ਨੇ ਭਾਈ ਤਾਰੂ ਸਿੰਘ ਅਸਥਾਨ ਦੀ ਹੋਂਦ ਨੂੰ ਜਿਉਂ ਦਾ ਤਿਉਂ ਬਣਾਈ ਰੱਖਣ ਦਾ ਕਾਰਨ ਦੱਸਿਆ, ਅਤੇ ਸਿੱਖਾਂ ਨੂੰ ਇਸ ਸਥਾਨ 'ਤੇ ਬਣੇ ਰਹਿਣ ਦੀ ਇਜਾਜ਼ਤ ਦਿੱਤੀ ਗਈ। ਬ੍ਰਿਟਿਸ਼ ਅਧਿਕਾਰੀਆਂ ਨੇ 22 ਦਸੰਬਰ 1927 ਨੂੰ ਪੂਰੀ ਜਗ੍ਹਾ ਸਿੱਖ ਭਾਈਚਾਰੇ ਨੂੰ ਸੌਂਪ ਦਿੱਤੀ ਸੀ। ਅੰਜੁਮਨ-ਏ-ਇਸਲਾਮ ਦੇ ਸਕੱਤਰ ਸਈਅਦ ਮੋਹਸਿਨ ਸ਼ਾਹ ਨੇ ਸਿੱਖ ਮਾਲਕੀ ਦੇ ਵਿਰੁੱਧ ਇੱਕ ਹੋਰ ਅਪੀਲ 1934 ਵਿੱਚ ਰੱਦ ਕਰ ਦਿੱਤੀ ਸੀ, ਅਤੇ 8 ਜੁਲਾਈ 1935 ਨੂੰ ਮਸਜਿਦ ਢਾਹ ਦਿੱਤੀ ਗਈ ਸੀ, ਜਦੋਂ ਕਿ ਮੁਸਲਮਾਨਾਂ ਨਾਲ ਗੱਲਬਾਤ ਚੱਲ ਰਹੀ ਸੀ। ਇਸ ਗੱਲ ਨੇ ਲਾਹੌਰ ਵਿੱਚ ਫਿਰਕੂ ਦੰਗੇ ਭੜਕਾ ਦਿੱਤੇ। 1938 ਵਿਚ, ਇਸ ਜਗ੍ਹਾ 'ਤੇ ਸਿੱਖਾਂ ਦੇ ਕਬਜ਼ੇ ਵਿਰੁੱਧ ਇਕ ਹੋਰ ਅਪੀਲ ਰੱਦ ਕਰ ਦਿੱਤੀ ਗਈ। ਬ੍ਰਿਟਿਸ਼ ਅਧੀਨ ਪੰਜਾਬ ਦੇ ਪ੍ਰਧਾਨ ਮੰਤਰੀ ਫਜ਼ਲ-ਏ-ਹੁਸੈਨ, ਨੇ ਮੁਸਲਮਾਨਾਂ ਨੂੰ ਜਗ੍ਹਾ 'ਤੇ ਦਾਅਵਾ ਛੱਡਣ ਦੀ ਸਲਾਹ ਦਿੱਤੀ, ਅਤੇ ਉਸਦਾ ਖ਼ਿਆਲ ਕਿ ਫਿਰਕੂ ਅੰਦੋਲਨ ਬ੍ਰਿਟਿਸ਼ ਪੱਖੀ ਯੂਨੀਅਨਿਸਟਾਂ ਦੇ ਕਾਜ ਨੂੰ ਨੁਕਸਾਨ ਪਹੁੰਚਾਏਗਾ।
ਆਜ਼ਾਦੀ ਤੋਂ ਬਾਅਦ, ਖ਼ਾਲੀ ਹੋ ਗਿਆ ਸਿੱਖ ਅਸਥਾਨ ਪਾਕਿਸਤਾਨੀ ਸਰਕਾਰ ਦੇ ਕਬਜ਼ੇ ਵਿਚ ਆ ਗਿਆ। 1950 ਵਿਚ ਮੁਸਲਮਾਨਾਂ ਦੀ ਜ਼ਮੀਨ 'ਤੇ ਮੁੜ ਦਾਅਵਾ ਕਰਨ ਦੀ ਇਕ ਹੋਰ ਅਪੀਲ ਨੂੰ ਰੱਦ ਕਰ ਦਿੱਤੀ ਗਈ, ਅਤੇ ਮੁਸਲਮਾਨਾਂ ਨੂੰ ਇਸ ਜਗ੍ਹਾ ਨੂੰ ਮਸਜਿਦ ਵਿਚ ਬਦਲਣ ਤੋਂ ਰੋਕ ਦਿੱਤਾ ਗਿਆ ਸੀ। 1980 ਵਿੱਚ ਇੱਕ ਹੋਰ ਅਪੀਲ ਵੀ ਰੱਦ ਕਰ ਦਿੱਤੀ ਗਈ ਸੀ। ਜਨਰਲ ਮੁਹੰਮਦ ਜ਼ਿਆ-ਉਲ-ਹੱਕ ਨੇ ਇਹ ਜਗ੍ਹਾ ਸਿੱਖ ਭਾਈਚਾਰੇ ਨੂੰ ਵਾਪਸ ਸੌਂਪ ਦਿੱਤੀ ਸੀ। ਗੁਰਦੁਆਰਾ ਭਾਈ ਤਾਰੂ ਸਿੰਘ ਵਾਲ਼ੀ ਥਾਂ 'ਤੇ 2004 ਵਿੱਚ ਨਵੀਂ ਅਤੇ ਵੱਡੀ ਗੁਰਦੁਆਰਾ ਇਮਾਰਤ ਬਣਾਈ ਗਈ ਸੀ
ਸਾਲ 2012 ਤੋਂ ਸੋਹੇਲ ਬੱਟ ਗਰੁੱਪ ਦੀ ਅਗਵਾਈ ਵਾਲੀ ਨੌਲੱਖਾ ਬਜ਼ਾਰ ਦੀ ਮਾਰਕੀਟ ਕਮੇਟੀ ਨੇ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਦੀ 90 ਫੀਸਦੀ ਤੋਂ ਵੱਧ ਜ਼ਮੀਨ 'ਤੇ ਗੁਰਦੁਆਰਾ ਕੰਪਲੈਕਸ ਦੇ ਅੰਦਰ ਹੀ ਮਜ਼ਾਰ ਬਣਾ ਕੇ ਕਥਿਤ ਤੌਰ 'ਤੇ ਕਬਜ਼ਾ ਕਰ ਲਿਆ ਹੈ ਅਤੇ 600 ਵਰਗ ਗਜ਼ ਜ਼ਮੀਨ ਵਿੱਚੋਂ 18 ਤੋਂ 20 ਵਰਗ ਗਜ ਹਿੱਸੇ ਨੂੰ ਕੱਪੜਾ ਤਾਣ ਕੇ ਗੁਰਦੁਆਰਾ ਸਾਹਿਬ ਵੱਖ ਕਰ ਦਿੱਤਾ। 16 ਜੁਲਾਈ 2011 ਨੂੰ ਸ਼ਬ-ਏ-ਬਰਾਤ ਦੇ ਪਵਿੱਤਰ ਦਿਹਾੜੇ ਕਾਰਨ ਸਿੱਖਾਂ ਨੂੰ ਗੁਰਦੁਆਰੇ ਵਿਚ ਅਰਦਾਸ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ, ਜਦੋਂ ਕਿ ਭਾਈ ਤਾਰੂ ਸਿੰਘ ਦੀ ਸ਼ਹੀਦੀ ਬਰਸੀ ਵੀ ਉਸੇ ਦਿਨ ਸੀ।
ਜੁਲਾਈ 2020
ਜੁਲਾਈ 2020 ਵਿੱਚ, ਸੋਹੇਲ ਬੱਟ ਨਾਮ ਦੇ ਇੱਕ ਮੌਲਵੀ ਅਤੇ ਦੁਕਾਨਦਾਰ ਨੇ ਇੱਕ ਵੀਡੀਓ ਵਿੱਚ ਦਾਅਵਾ ਕੀਤਾ ਕਿ ਇਹ ਜ਼ਮੀਨ ਸ਼ਾਹ ਕਾਕੂ ਦੀ ਦਰਗਾਹ ਅਤੇ ਪਿਛਲੀ ਮਸਜਿਦ ਦੀ ਹੈ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁਖੀ ਗੋਪਾਲ ਚਾਵਲਾ ਨੇ ਬਿਨਾਂ ਮਾਲਕੀ ਦੇ ਸਬੂਤ ਦੇ ਪੀਰ ਸ਼ਾਹ ਕਾਕੂ ਦੀ ਦਰਗਾਹ 'ਤੇ ਕਬਜ਼ਾ ਕਰਨ ਦੀ ਧਮਕੀ ਦਿੱਤੀ ਸੀ। ਬੱਟ 'ਤੇ 2012 ਵਿਚ ਗੁਰਦੁਆਰੇ ਲਈ ਅਲਾਟ ਕੀਤੀ ਜ਼ਮੀਨ 'ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਦੀ ਅਗਵਾਈ ਕਰਨ ਦਾ ਦੋਸ਼ ਲਗਾਇਆ ਗਿਆ ਸੀ।
ਬੱਟ ਦੀਆਂ ਧਮਕੀਆਂ ਤੋਂ ਬਾਅਦ, ਕੁਝ ਭਾਰਤੀ ਅਖਬਾਰਾਂ ਨੇ ਖਬਰ ਦਿੱਤੀ ਕਿ ਪਾਕਿਸਤਾਨ ਨੇ ਗੁਰਦੁਆਰੇ ਨੂੰ ਮਸਜਿਦ ਵਿੱਚ ਬਦਲਣ ਦੀ ਯੋਜਨਾ ਬਣਾਈ ਹੈ। ਭਾਰਤੀਪੰਜਾਬ ਰਾਜ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਗੁਰਦੁਆਰੇ ਨੂੰ ਮਸਜਿਦ ਵਿੱਚ ਬਦਲਣ ਦੀ "ਕੋਸ਼ਿਸ਼" ਦੀ ਨਿੰਦਾ ਕੀਤੀ । ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ 27 ਜੁਲਾਈ 2020 ਨੂੰ ਪਾਕਿਸਤਾਨੀ ਹਾਈ ਕਮਿਸ਼ਨ ਕੋਲ "ਅਸਥਾਨ ਨੂੰ ਮਸਜਿਦ ਵਿੱਚ ਬਦਲਣ ਦੀਆਂ ਕੋਸ਼ਿਸ਼ਾਂ" ਦੀਆਂ ਰਿਪੋਰਟਾਂ 'ਤੇ ਵਿਰੋਧ ਦਰਜ ਕਰਵਾਇਆ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਹੇਲ ਬੱਟ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।



