ਦਸਵੀਾ ਪਾਤਸ਼ਾਹੀ ਜ਼ਮਾਨੇ ਤੇ ਗ਼ਲਬਾ ਪਾਉਣ ਵਾਲੇ ਦੇਵਾਂ ਦੀ ਵੀਣੀ ਮਰੋੜਨ ਵਾਲੇ ਅਤੇ ਅਬਿਨਾਸੀ ਤਖਤ ਤੇ ਬਰਾਜਮਾਨ ਹੋਕੇ ਉਸ ਨੂੰ ਜ਼ੀਨਤ ਬਖਸ਼ਣ ਵਾਲੇ ਸਨ ।
ਦਸਵੀਂ ਪਾਤਸ਼ਾਹੀ
dhasavee(n) paatashaahee
दसवीं पातशाही
ਦਸਵੀਾ ਪਾਤਸ਼ਾਹੀ ਜ਼ਮਾਨੇ ਤੇ ਗ਼ਲਬਾ ਪਾਉਣ ਵਾਲੇ ਦੇਵਾਂ ਦੀ ਵੀਣੀ ਮਰੋੜਨ ਵਾਲੇ ਅਤੇ ਅਬਿਨਾਸੀ ਤਖਤ ਤੇ ਬਰਾਜਮਾਨ ਹੋਕੇ ਉਸ ਨੂੰ ਜ਼ੀਨਤ ਬਖਸ਼ਣ ਵਾਲੇ ਸਨ ।
dhasaveeaa paatashaahee zamaane te g(h)labaa paaun vaale dhevaa(n) dhee veenee maroRan vaale ate abinaasee takhat te baraajamaan hoke us noo(n) zeenat bakhashan vaale san |
दसवीा पातशाही ज़माने ते ग़लबा पाउण वाले देवाँ दी वीणी मरोड़न वाले अते अबिनासी तखत ते बराजमान होके उस नूँ ज़ीनत बखशण वाले सन ।
ਉਹ ਸੱਚ ਨੂੰ ਰੋਸ਼ਨ ਕਰਨ ਵਾਲੀਆਂ ਨੌਂ ਮਸ਼ਾਲਾਂ ਦਾ ਨਜ਼ਾਰਾ ਦਰਸਾਊਣ ਵਾਲੇ ਸਨ ਅਤੇ ਅਸਤਿ ਦੀ ਰਾਤ ਦੇ ਅਨ੍ਹੇਰੇ ਨੂੰ ਨਾਸ਼ ਕਰਨ ਵਾਲੇ ਸਨ ।
auh sach noo(n) roshan karan vaaleeaa(n) naua(n) mashaalaa(n) dhaa nazaaraa dharasaauoon vaale san ate asat dhee raat dhe anhere noo(n) naash karan vaale san |
उह सच्च नूँ रोशन करन वालीआँ नौं मशालाँ दा नज़ारा दरसाऊण वाले सन अते असति दी रात दे अन्हेरे नूँ नाश करन वाले सन ।
ਉਨ੍ਹਾਂ ਦਾ ਮਾਲਕ ਪਹਿਲਾ ਅਤੇ ਅੰਤਮ ਬਾਦਸ਼ਾਹ ਸੀ ਅਤੇ ਅੰਦਰ ਬਾਹਰ ਨੂੰ ਵੇਖਣ ਦੀ ਦਿੱਬ ਦ੍ਰਿਸ਼ਟੀ ਰਖਦੇ ਸਨ ।
aunhaa(n) dhaa maalak pahilaa ate a(n)tam baadhashaeh see ate a(n)dhar baahar noo(n) vekhan dhee dhib dhirashaTee rakhadhe san |
उन्हाँ दा मालक पहिला अते अंतम बादशाह सी अते अंदर बाहर नूँ वेखण दी दिब्ब दृशटी रखदे सन ।
ਉਹ ਪਵਿੱਤ੍ਰ ਕਰਾਮਾਤ ਦੇ ਸਾਜ਼ ਨੂੰ ਨਸਰ ਕਰਨ ਵਾਲੇ ਸਨ ।
auh pavitr karaamaat dhe saaz noo(n) nasar karan vaale san |
उह पवित्त्र करामात दे साज़ नूँ नसर करन वाले सन ।
ਉਹ ਬੇਪਰਵਾਹ ਵਾਹਿਗੁਰੂ ਦੀ ਸੇਵਾ ਅਤੇ ਬੰਦਗੀ ਨੂੰ ਰੋਸ਼ਨ ਕਰਨ ਵਾਲੇ ਸਨ ।
auh beparavaeh vaahiguroo dhee sevaa ate ba(n)dhagee noo(n) roshan karan vaale san |
उह बेपरवाह वाहिगुरू दी सेवा अते बंदगी नूँ रोशन करन वाले सन ।
ਉਨ੍ਹਾਂ ਦੀਆਂ ਵਿਜੇਈ ਫੌਜਾਂ ਦੇ ਸ਼ੇਰ ਹਰ ਥਾਂ ਛਾ ਜਾਣ ਵਾਲੇ ਸਨ ਅਤੇ ਦੁਨੀਆ ਨੂੰ ਮੁਕਤ ਕਰਨ ਵਾਲਾ ਝੰਡਾ ਫਤਹਿ ਦੀ ਕੋਰ ਨਾਲ ਸਜਿਆ ਹੋਇਆ ਸੀ ।
aunhaa(n) dheeaa(n) vijeiee fauajaa(n) dhe sher har thaa(n) chhaa jaan vaale san ate dhuneeaa noo(n) mukat karan vaalaa jha(n)ddaa fateh dhee kor naal sajiaa hoiaa see |
उन्हाँ दीआँ विजेई फौजाँ दे शेर हर थाँ छा जाण वाले सन अते दुनीआ नूँ मुकत करन वाला झंडा फतहि दी कोर नाल सजिआ होइआ सी ।
ਅੰਤਮ ਸੱਚ ਵਾਲੇ ਨਾਮ ਫਾਰਸੀ ਦੇ ਕਾਫ਼ (ਗਾਫ਼) ਜ਼ਮਾਨੇ ਨੂੰਸਰ ਕਰਨ ਵਾਲਾ ਸੀ ।
a(n)tam sach vaale naam faarasee dhe kaaph (gaaph) zamaane noo(n)sar karan vaalaa see |
अंतम सच्च वाले नाम फारसी दे काफ़ (गाफ़) ज़माने नूँसर करन वाला सी ।
ਪਹਿਲੀ ਵਾਉ ਜ਼ਮੀਨ ਅਤੇ ਜ਼ਮਾਨੇ ਦੀ ਸਥਿਤੀ ਜੋੜਨ ਵਾਲੀ ਸੀ ।
pahilee vaau zameen ate zamaane dhee sathitee joRan vaalee see |
पहिली वाउ ज़मीन अते ज़माने दी सथिती जोड़न वाली सी ।
ਆਮਰ ਜ਼ਿੰਦਗੀ ਵਾਲੀ ਬੇ ਸ਼ਰਨਾਰਥੀਆਂ ਨੂੰ ਬਖਸ਼ਣ ਵਾਲੀ ਸੀ ।
aamar zi(n)dhagee vaalee be sharanaaratheeaa(n) noo(n) bakhashan vaalee see |
आमर ज़िंदगी वाली बे शरनारथीआँ नूँ बखशण वाली सी ।
ਉਨ੍ਹਾਂ ਦੇ ਨਾਮ ਦੀ ਮੁਬਾਰਕ ਨੂੰਨ ਦੀ ਸੁਗੰਧੀ ਭਗਤਾਂ ਨੂੰ ਨਿਵਾਜਦੀ ਸੀ ।
aunhaa(n) dhe naam dhee mubaarak noo(n)n dhee suga(n)dhee bhagataa(n) noo(n) nivaajadhee see |
उन्हाँ दे नाम दी मुबारक नूँन दी सुगंधी भगताँ नूँ निवाजदी सी ।
ਉਨ੍ਹਾਂ ਦੀ ਵਡਿਆਈ ਅਤੇ ਸ਼ਾਨ ਸ਼ੋਕਤ ਦਾ ਰੂਪ ਦਾਲ ਮੌਤ ਦੇ ਜਾਲ ਨੂੰ ਤੋੜਣ ਵਾਲਾ ਸੀ ਅਤੇ ਉਨ੍ਹਾਂ ਦੇ ਵੱਡੇ ਦਰਬਾਰ ਵਾਲੀ ਸੀਨ ਜੀਵਨ ਦੀ ਪੂੰਜੀ ਸੀ ।
aunhaa(n) dhee vaddiaaiee ate shaan shokat dhaa roop dhaal mauat dhe jaal noo(n) toRan vaalaa see ate unhaa(n) dhe vadde dharabaar vaalee seen jeevan dhee poo(n)jee see |
उन्हाँ दी वडिआई अते शान शोकत दा रूप दाल मौत दे जाल नूँ तोड़ण वाला सी अते उन्हाँ दे वड्डे दरबार वाली सीन जीवन दी पूँजी सी ।
ਉਨ੍ਹਾਂ ਦੇ ਨਾਮ ਦਾ ਨੂੰਨ ਸਦਾ ਉਸ ਸਰਬ ਸ਼ਕਤੀਮਾਨ ਦਾ ਸੰਗੀ ਸਾਥੀ ਸੀ ਅਤੇ ਦੂਜਾ ਫ਼ਾਰਸੀ ਦਾ ਕਾਫ਼ (ਗਾਫ਼) ਨਾ-ਫਰਮਾਨੀ ਦੇ ਜੰਗਲ ਵਿਚ ਭਤਕਣ ਵਾਲੇ ਮਨਮੁਖਾਂ ਦੀ ਜਾਨ ਨੂੰ ਗਾਲ ਦੇਣ ਵਾਲਾ ਸੀ ।
aunhaa(n) dhe naam dhaa noo(n)n sadhaa us sarab shakateemaan dhaa sa(n)gee saathee see ate dhoojaa phaarasee dhaa kaaph (gaaph) naa-faramaanee dhe ja(n)gal vich bhatakan vaale manmukhaa(n) dhee jaan noo(n) gaal dhen vaalaa see |
उन्हाँ दे नाम दा नूँन सदा उस सरब शकतीमान दा संगी साथी सी अते दूजा फ़ारसी दा काफ़ (गाफ़) ना-फरमानी दे जंगल विच भतकण वाले मनमुखाँ दी जान नूँ गाल देण वाला सी ।
ਅੰਤਮ ਹੇ ਦੋਹਾਂ ਜਹਾਨਾਂ ਦੀ ਸੱਚੀ ਰਾਹ- ਵਿਖਾਊ ਸੀ । ਉਨ੍ਹਾਂ ਦੀ ਸਿਖਿਆ ਦਾ ਨਗਾਰਾ ਨੌਂ ਤਬਕਾਂ ਵਿਚ ਵਜਦਾ ਸੀ ।
a(n)tam he dhohaa(n) jahaanaa(n) dhee sachee raaha- vikhaauoo see | unhaa(n) dhee sikhiaa dhaa nagaaraa naua(n) tabakaa(n) vich vajadhaa see |
अंतम हे दोहाँ जहानाँ दी सच्ची राह- विखाऊ सी । उन्हाँ दी सिखिआ दा नगारा नौं तबकाँ विच वजदा सी ।
ਤਿੰਨਾਂ ਲੋਕਾਂ ਅਤੇ ਛੇ ਦਿਸ਼ਾਂ ਦੇ ਲੱਖਾਂ ਬੰਦੇ ਉਨ੍ਹਾਂ ਦੀ ਚਾਕਰੀ ਕਰਨ ਵਾਲੇ ਸਨ ਅਤੇ ਚੌਹਾਂ ਪਾਣੀਆਂ ਅਤੇ ਨੌਂ ਖੰਡਾਂ ਦੇ ਸੈਂਕੜੇ ਹਜ਼ਾਰਾਂ ਲੋਕ ਅਤੇ ਦਸਾਂ ਦਿਸ਼ਾਂ ਦੇ ਲੱਖਾਂ ਵਾਸੀ ਉਨ੍ਹਾਂ ਦੀ ਦਰਗਾਹ ਦੀ ਉਸਤਤ ਕਰਨ ਵਾਲੇ ਸਨ ।
ti(n)naa(n) lokaa(n) ate chhe dhishaa(n) dhe lakhaa(n) ba(n)dhe unhaa(n) dhee chaakaree karan vaale san ate chauahaa(n) paaneeaa(n) ate naua(n) kha(n)ddaa(n) dhe sai(n)kaRe hazaaraa(n) lok ate dhasaa(n) dhishaa(n) dhe lakhaa(n) vaasee unhaa(n) dhee dharagaeh dhee usatat karan vaale san |
तिंनाँ लोकाँ अते छे दिशाँ दे लक्खाँ बंदे उन्हाँ दी चाकरी करन वाले सन अते चौहाँ पाणीआँ अते नौं खंडाँ दे सैंकड़े हज़ाराँ लोक अते दसाँ दिशाँ दे लक्खाँ वासी उन्हाँ दी दरगाह दी उसतत करन वाले सन ।
ਲੱਖਾਂ ਈਸ਼ਰ ਬ੍ਰਹਮਾ ਅਰਸ਼ ਕੁਰਸ਼ ਉਸ ਦੀ ਸ਼ਰਨ ਵਿਚ ਆਉਣਾ ਲੋਚਦੇ ਸਨ ਅਤੇ ਲੱਖਾਂਂ ਧਰਤ ਅਕਾਸ਼ ਉਨ੍ਹਾਂ ਦੇ ਗੁਲਾਮ ਸਨ ।
lakhaa(n) ieeshar brahamaa arash kurash us dhee sharan vich aaunaa lochadhe san ate lakhaa(n)(n) dharat akaash unhaa(n) dhe gulaam san |
लक्खाँ ईशर ब्रहमा अरश कुरश उस दी शरन विच आउणा लोचदे सन अते लक्खाँं धरत अकाश उन्हाँ दे गुलाम सन ।
ਸੈਂਕੜੇ ਹਜ਼ਾਰਾਂ ਚੰਨ ਸੂਰਜ ਉਨ੍ਹਾਂ ਦਾ ਸਰੋਪਾ ਪਹਿਣਨਹਾਰੇ ਸੀ ਅਤੇ ਲੱਖਾਂ ਆਸਮਾਨ ਅਤੇ ਤਬਕ ਉਨ੍ਹਾਂ ਦੇ ਨਾਮ ਦੇ ਗੋਲੇ ਅਤੇ ਬਿਰਹੋਂ ਕੁੱਠੇ ਸਨ ।
sai(n)kaRe hazaaraa(n) cha(n)n sooraj unhaa(n) dhaa saropaa pahinanahaare see ate lakhaa(n) aasamaan ate tabak unhaa(n) dhe naam dhe gole ate biraho(n) kuThe san |
सैंकड़े हज़ाराँ चंन सूरज उन्हाँ दा सरोपा पहिणनहारे सी अते लक्खाँ आसमान अते तबक उन्हाँ दे नाम दे गोले अते बिरहों कुट्ठे सन ।
ਇਸੇ ਤਰ੍ਹਾਂ ਲੱਖਾਂ ਰਾਮ ਰਾਜੇ ਕਾਹਨ ਅਤੇ ਕ੍ਰਿਸ਼ਨ ਉਨ੍ਹਂ ਦੇ ਚਰਨਾਂ ਦੀ ਧੂੜ ਨੂੰ ਮੱਥੇ ਤੇ ਲਾਉਂਦੇ ਸਨ ਅਤੇ ਹਜ਼ਾਰਾਂ ਪਰਵਾਨ ਹੋਏ ਸੇਵਕ ਉਨ੍ਹਾਂ ਦੀ ਸਿਫਤ ਸ਼ਲਾਘਾ ਹਜ਼ਾਰਾਂ ਜੀਭਾਂ ਨਾਲ ਕਰਦੇ ਸਨ ।
eise tarhaa(n) lakhaa(n) raam raaje kaahan ate kirashan unha(n) dhe charanaa(n) dhee dhooR noo(n) mathe te laau(n)dhe san ate hazaaraa(n) paravaan hoe sevak unhaa(n) dhee sifat shalaaghaa hazaaraa(n) jeebhaa(n) naal karadhe san |
इसे तर्हाँ लक्खाँ राम राजे काहन अते कृशन उन्हं दे चरनाँ दी धूड़ नूँ मत्थे ते लाउंदे सन अते हज़ाराँ परवान होए सेवक उन्हाँ दी सिफत शलाघा हज़ाराँ जीभाँ नाल करदे सन ।
ਲੱਖਾਂ ਈਸ਼ਰ ਬ੍ਰਹਮਾ ਉਨ੍ਹਾਂ ਦੇ ਸ਼ਰਧਾਲੂ ਸਨ ਲੱਖਾਂ ਮੁਬਾਰਕ ਮਾਵਾਂ (ਧਰਤੀ ਆਕਾਸ਼ ਸਿਰਜਣ ਵਾਲੀਆਂ ਸ਼ਕਤੀਆਂ) ਉਨ੍ਹਾਂ ਦੀ ਸੇਵਾ ਵਿਚ ਖੜੀਆਂ ਸਨ ਅਤੇ ਲੱਖਾਂ ਤਾਕਤਾਂ ਉਨ੍ਹਾਂ ਦੀ ਆਗਿਆ ਪਾਲਣ ਵਾਲੀਆਂ ਸਨ ॥ ੧੦੪ ॥
lakhaa(n) ieeshar brahamaa unhaa(n) dhe sharadhaaloo san lakhaa(n) mubaarak maavaa(n) (dharatee aakaash sirajan vaaleeaa(n) shakateeaa(n)) unhaa(n) dhee sevaa vich khaReeaa(n) san ate lakhaa(n) taakataa(n) unhaa(n) dhee aagiaa paalan vaaleeaa(n) san || 104 ||
लक्खाँ ईशर ब्रहमा उन्हाँ दे शरधालू सन लक्खाँ मुबारक मावाँ (धरती आकाश सिरजण वालीआँ शकतीआँ) उन्हाँ दी सेवा विच खड़ीआँ सन अते लक्खाँ ताकताँ उन्हाँ दी आगिआ पालण वालीआँ सन ॥ १०४ ॥
੧ / ੧
ਹੋਰ ਸ਼ਬਦ: ਭਾਈ ਨੰਦ ਲਾਲ ਜੀ · ਵਾਰ
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ