ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਸਤਸੰ. सत् ਸੰਗ੍ਯਾ- ਸੱਚ. ਸਤ੍ਯ। ੨. ਪਤਿਵ੍ਰਤ. "ਬਿਨੁ ਸਤ ਸਤੀ ਹੋਇ ਕੈਸੇ ਨਾਰਿ." (ਗਉ ਕਬੀਰ) ੩. ਪਰਮਾਤਮਾ. ਬ੍ਰਹ੍‌ਮ। ੪. ਆਦਰ. ਸਨਮਾਨ। ੫. ਸਤੋ… ਸਤੁਸੰਗ੍ਯਾ- ਸਤ੍ਯ. "ਸਤਜੁਗਿ ਸਤੁ ਤੇਤਾ ਜਗੀ." (ਗਉ ਰਵਿਦਾਸ) ੨. ਦੇਖੋ, ਸ੍ਤੁ. ਸ੍ਤਵ. ਸ੍ਤੁਤਿ. ਜਸ. "ਸਤੁ ਪ੍ਰਗਟਿਓ ਰਵਿ ਲੋਇ." (ਸਵੈਯੇ ਮਃ ੨. ਕੇ… ਸਤਿਸੰਗ੍ਯਾ- ਗੁਰਬਾਣੀ ਵਿੱਚ ਕਈ ਜਗਾ ਯ ਦੀ ਥਾਂ ਸਿਆਰੀ ਲਗਾਈ ਜਾਂਦੀ ਹੈ, ਸਤ੍ਯ ਦੀ ਥਾਂ ਸਤਿ, ਸ਼ਬਦ ਹੈ. ਦੇਖੋ, ਸਤ ਅਤੇ ਸਤ੍ਯ ਸ਼ਬਦ. ਸਤ੍ਯ ਰੂਪ ਪਾਰਬ੍… ਸਤੀਵਿ- ਸਤ੍ਯ ਰੂਪ. ਅਵਿਨਾਸ਼ੀ. "ਗੁਰਿ ਨਾਮੁ ਦ੍ਰਿੜਾਇਆ ਹਰਿ ਹਰਿ ਨਾਮੁ ਹਰਿ ਸਤੀ." (ਵਡ ਛੰਤ ਮਃ ੪) ੨. ਸਤ੍ਯ ਵਕਤਾ. ਸੱਚ ਬੋਲਣ ਵਾਲਾ. ਜਿਸ ਨੇ ਝੂਠ … ਸੱਤੂਦੇਖੋ, ਸਤੂਆ. ਸੰਤੁਸੰ. शान्त ਸ਼ਾਂਤ. ਵਿ- ਮਨ ਇੰਦ੍ਰੀਆਂ ਨੂੰ ਜਿਸ ਨੇ ਟਿਕਾਇਆ ਹੈ ਸ਼ਾਂਤਾਤਮਾ. "ਸੰਤ ਕੈ ਊਪਰਿ ਦੇਇ ਪ੍ਰਭੁ ਹਾਥ." (ਗੌਂਡ ਮਃ ੫) ਦੇਖੋ, ਅੰ. Saint.… ਸ੍ਤੁਸੰ. ਧਾ- ਉਸਤਤਿ ਕਰਨਾ. ਪੂਜਾ ਕਰਨਾ. ਸੇਵਾ ਕਰਨਾ. ਇਸੇ ਧਾਤੁ ਤੋਂ ਸ੍‍ਤੁਤਿ ਸ੍ਤੋਤ੍ਰ ਆਦਿ ਸ਼ਬਦ ਬਣਦੇ ਹਨ. ਸ਼ਤਘਨੀਸੰ. ਸੰਗਯਾ- ਇੱਕ ਪ੍ਰਕਾਰ ਦੀ ਬਰਛੀ, ਜੋ ਸੌ ਕੰਡਿਆ ਵਾਲੀ ਹੁੰਦੀ ਹੈ. ਸੌ ਨੋਕਾ ਵਾਲੀ ਸੈਹਥੀ। ੨. ਮਹਾਭਾਰਤ ਵਿੱਚ ਲਿਖਿਆ ਹੈ ਕਿ ਇੱਕ ਭਾਰੀ ਪੱਥਰ … ਸ਼ਤਰੰਜਅਿ. ⁧شطرنج⁩ ਸੰਗਯਾ- ਸ਼ਤ (ਸਮੁੰਦਰ) ਰੰਜ (ਫਿਕਰ). ਜੋ ਸੋਚ ਵਿਚਾਰਕੇ ਖੇਡਿਆ ਜਾਵੇ. ਜਗਤ ਪ੍ਰਸਿੱਧ ਇੱਕ ਖੇਡ. ਕਈ ਵਿਦ੍ਵਾਨ ਆਖਦੇ ਹਨ ਕਿ ਇਸ ਦਾ … ਸੱਤਰਿਸ਼ਸਤ੍ਰਨਾਮਮਾਲਾ ਵਿੱਚ ਕਿਸੇ ਲਿਖਾਰੀ ਨੇ ਸੂਤਰਿ (ਸੂਤ- ਅਰਿ) ਦੀ ਥਾਂ ਸੱਤਰਿ ਲਿਖ ਦਿੱਤਾ ਹੈ. ਯਥਾ- "ਦੁਰਜੋਧਨ ਕੇ ਨਾਮ ਲੈ ਅੰਤ ਸਬਦ ਅਰਿ ਦੇਹੁ। ਅ… ਸੱਤ ਸਤਾਈ ਚੌਦਹ ਚਾਰ(ਰਤਨਮਾਲਾ ਬੰਨੋ) ਸਪ੍ਤ ਰਿਖਿ, ਸਤਾਈ ਨਛਤ੍ਰ, ਚੌਦਾਂ ਵਿਦ੍ਯਾ ਅਤੇ ਚਾਰ ਮੁਕਤੀਆਂ. ਸੱਤ ਸੁਹਾਗਣਾਂਸੱਤ ਰਿਖੀਆਂ ਦੀਆਂ ਇਸਤ੍ਰੀਆਂ ਦੇਖੋ, ਸੱਪਤ ਰਿਖੀ। ੨. ਵਿਆਹ ਸਮੇਂ ਸੁਹਾਗ ਵਾਲੀਆਂ ਸਤ ਇਸਤ੍ਰੀਆਂ. ਸੱਤ ਸੁਧਾਸੰਗਯਾ- ਸੱਤ ਹੋਸ਼. "ਧੀਰਯ ਬੁੱਧਿ ਬਿਬੇਕ ਬਲ ਗਤਿ ਮਿਤਿ ਅੌਸਰਬਾਤ। ਸਿੰਘ ਨ ਡਰ ਤੁਰਕਾਨ ਕੀ ਭੂਲ ਗਈ ਸੁਧ ਸਾਤ." (ਪੰਪ੍ਰ) ਸੱਤ ਸੁਰਦੇਖੋ, ਸਾਤ ਸੁਰ, ਸੁਰ ਅਤੇ ਸ੍ਵਰ. ਸੱਤ ਕੁਕਰਮਨਿਰੁਕਤ ਦੇ ਨੈਗਮ ਕਾਂਡ ਵਿੱਚ ਸੱਤ ਖੋਟੇ ਕਰਮ ਇਹ ਲਿਖੇ ਹਨ- ਚੋਰੀ, ਵਿਭਚਾਰ, ਬ੍ਰਹ੍‌ਮਹਤ੍ਯਾ, ਗਰਭਹਤ੍ਯਾ, ਸ਼ਰਾਬਖੋਰੀ, ਬੁਰੇ ਕਰਮਾਂ ਦਾ ਬਾਰ ਬਾਰ … ਸੱਤ ਧਾਰਾਦੇਖੋ, ਸਪਤਧਾਰਾ. ਸੱਤ ਪੁਰੀਆਂਦੇਖੋ, ਸਤਪੁਰੀਆਂ ਸੱਤ ਪੰਜ ਨੋ ਲੱਗਾ ਰੱਖਣ(ਰਤਨਮਾਲਾ ਬੰਨੋ) (੭) "ਮਾਤ ਪਿਤਾ ਗੁਰੁ ਕੀ ਟਹਲ ਸਤਿ ਤਪ ਗੁਣਨਿਗ੍ਰੇਹ। ਹਿਪਾ ਸਰਬ ਪਰ ਸਪਤ ਹੈਂ ਅੰਤਰ ਤੀਰਥ ਏਹ." (੫) "ਯਤ ਸ਼ਾਤੀ ਸੰਤੋਖ ਜੁ ਧਾ… ਸੱਤ ਭੂਮਿਕਾਦੇਖੋ, ਸਪਤ ਭੂਮਿਕਾ. ਸੱਤਮਦੇਖੋ, ਸਤਮ. ਸੱਤਰਸ਼ਪ੍ਤਤਿ- ੭੦. ਸੱਤਰੀਸ਼ਸਤ੍ਰਨਾਮਮਾਲਾ ਵਿੱਚ ਕਿਸੇ ਲਿਖਾਰੀ ਨੇ ਸੂਤਰਿ (ਸੂਤ- ਅਰਿ) ਦੀ ਥਾ ਸੱਤਰਿ ਲਿਖ ਦਿੱਤਾ ਹੈ. ਯਥਾ- "ਦੁਰਜੋਧਨ ਕੇ ਨਾਮ ਲੈ ਅੰਤ ਸਬਦ ਅਰਿ ਦੇਹੁ। ਅ… ਸੱਤ ਰਿਖੀਦੇਖੋ ਸਪਤਰਿਖੀ. ਸੱਤ ਲਾਟਾਅਗਨਿ ਦੀ ਸਪ੍ਤ ਸ਼ਿਖਾ- ਕਾਲੀ, ਕਰਾਲੀ, ਮਨੋਜਵਾ, ਲੋਹਿਤਾ, ਧੂਮ੍ਰਵਰਣਾ, ਉਗ੍ਰਾ ਅਤੇ ਦੀਪ੍ਤਾ. ਸੱਤ ਲੋਕਦੇਖੋ, ਚਉਦਹਿ ਲੋਕ. ਸੱਤਾਸੰ. सत्ता ਸੰਗ੍ਯਾ- ਹੋਂਦ. ਹਸ੍ਤੀ. ਹੋਣ ਦਾ ਭਾਵ। ੨. ਵਿਦ੍ਯਮਾਨਤਾ. ਮੌਜੂਦਗੀ। ੩. ਸ਼ਕਤਿ. ਸਾਮਰਥ੍ਯ। ੪. ਬਲਵੰਡ ਦਾ ਭਾਈ ਸ਼੍ਰੀ ਗੁਰੂ ਅਰਜਨ ਦੇਵ … ਸੱਤਾਸੱਤਸਤ੍ਯ- ਅਸਤ੍ਯ. "ਲਿਖਿਯੇ ਸੱਤਾਸੱਤ ਵਿਚਾਰਾ." (ਨਾਪ੍ਰ) ਸੱਤੇ ਰੋਹਣਿਦੇਖੋ, ਸਪਤਨਾੜੀ ਚਕ੍ਰ. ਸੰਤਈਸੰਗ੍ਯਾ- ਸੰਤਪੁਣਾ. ਸਾਧੁਤਾ. "ਸੰਤ ਨ ਛਾਡੈ ਸੰਤਈ." (ਸ. ਕਬੀਰ) ਸੰਤ ਸਹਾਈਵਿ- ਸੰਤ ਦੀ ਸਹਾਇਤਾ ਕਰਨ ਵਾਲਾ. "ਸਾਹਿਬ ਸੰਤਸਹਾਯ ਪਿਆਰੇ." (ਚੌਪਈ) ਸੰਤਸਹਾਯਵਿ- ਸੰਤ ਦੀ ਸਹਾਇਤਾ ਕਰਨ ਵਾਲਾ. "ਸਾਹਿਬ ਸੰਤਸਹਾਯ ਪਿਆਰੇ." (ਚੌਪਈ) ਸੰਤਸਹਾਰਵਿ- ਸੰਤ ਨੂੰ ਸਹਾਰਾ ਦੇਣ ਵਾਲਾ. ਸੰਤ ਨੂੰ ਆਸਰਾ ਅਤੇ ਸਹਾਇਤਾ ਦੇਣ ਵਾਲਾ. "ਸੰਤਸਹਾਰ ਸਦਾ ਬਿਖਿਆਤਾ." (ਸਵੈਯੇ ਮਃ ੧. ਕੇ) ਸੰਤਸਭਾਸੰਗ੍ਯਾ- ਗੁਰੁਸਿੱਖਾਂ ਦੀ ਸਭਾ. ਸਿੰਘ ਸਭਾ. "ਥਾਨੁ ਸੁਹਾਵਾ ਪਵਿਤੁ ਹੈ ਜਿਥੈ ਸੰਤਸਭਾ." (ਸ੍ਰੀ ਮਃ ੫) ੨. ਸ਼ਾਂਤਾਤਮਾ ਸਾਧੂਆਂ ਦੀ ਮਜਲਿਸ. ਸੰਤ ਸਾਧੂਵਿ- ਸ਼ਾਤ ਸਾਧੁ. ਸ਼ੰਤਾਤਮਾ ਉੱਤਮ ਪੁਰਖ। ੨. ਸੰਗਯਾ- ਸ਼੍ਰੀ ਗੁਰੂ ਨਾਨਕ ਦੇਵ ਜੀ. "ਸੰਤ ਸਾਧੁ ਜਿਨ ਪਇਆ ਤੇ ਵਡ ਪੁਰਖ." (ਧਨਾ ਮਃ ੪) ਸੰਤ ਸਿੰਘਗੁਰੁ ਪ੍ਰਤਾਪ ਸੂਰਯ ਅਨੁਸਾਰ ਦਸ਼ਮੇਸ਼ ਜੀ ਨੇ ਚਮਕੌਰ ਦੇ ਮਕਾਮ ਖਾਲਸੇ ਨੂੰ ਗੁਰੁਤਾ ਦੇਣ ਸਮੇਂ ਸੰਤ ਸਿੰਘ ਨੂੰ ਤੁਰਰਾ ਅਤੇ ਕਲਗੀ ਪਹਿਨਾਈ, ਯਥਾ- "ਪੰ… ਸੰਤ ਸੰਤਵਿ- ਸ਼ਾਂਤ ਸੰਤ. ਸ਼ਾਂਤਾਤਮਾ ਵਿਦ੍ਵਾਨ. ਸ਼ਾਂਤ ਰੂਪ ਉੱਤਮ ਪੁਰਖ. "ਨਾਨਕ ਸੰਤ ਸੰਤ ਹਰਿ ਇਕੋ." (ਸ੍ਰੀ ਛੰਤ ਮਃ ੪) ਸੰਤਹ ਤਨਾਵਿ- ਸ਼ਾਂਤਾਤਮਾ ਦਾ ਪੁਤ੍ਰ. ਸਾਧੁ ਦਾ ਚੇਲਾ. ਜਿਗ੍ਯਾਸੂ। ੨. ਸ਼ਾਂਤਾਤਮਾ (ਸਾਧੁ) ਦਾ ਤਨੁਤ੍ਰ (ਕਵਚ) ਸੰਤਰਕ੍ਸ਼੍‍ਕ. ੩. ਦੇਖੋ, ਤਨਾ ੨. ਅਤੇ ੬. ਸੰਤਕਾਲੀਆਦੇਖੋ, ਕਾਲੀਆ. ਸੰਤਘਾਟਸੁਲਤਾਨਪੁਰ ਪਾਸ ਬੇਈਂ ਨਦੀ ਦਾ ਉਹ ਘਾਟ, ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਇਸਨਾਨ ਕਰਿਆ ਕਰਦੇ ਸਨ. ਮੋਦੀਖਾਨਾ ਤ੍ਯਾਗਕੇ ਸੰਤਵੇਸ (ਉਦਾਸੀ- ਲਿਬਾਸ… ਸੰਤਜਨਸਾਧੁਲੋਕ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.