ਸੰਤੁ

ਸੰ. शान्त ਸ਼ਾਂਤ. ਵਿ- ਮਨ ਇੰਦ੍ਰੀਆਂ ਨੂੰ ਜਿਸ ਨੇ ਟਿਕਾਇਆ ਹੈ ਸ਼ਾਂਤਾਤਮਾ. "ਸੰਤ ਕੈ ਊਪਰਿ ਦੇਇ ਪ੍ਰਭੁ ਹਾਥ." (ਗੌਂਡ ਮਃ ੫) ਦੇਖੋ, ਅੰ. Saint. ਗੁਰਬਾਣੀ ਵਿੱਚ ਸੰਤ ਦਾ ਲੱਛਣ ਅਤੇ ਮਹਿਮਾ ਇਸ ਤਰਾਂ ਹੈ- ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿਨਾਮਾਂ ਮਨਿ ਮੰਤ, ਧੰਨੁ ਸਿ ਸੇਈ ਨਾਨਕਾ, ਪੂਰਨੁ ਸੋਈ ਸੰਤੁ. (ਮਃ ੫. ਵਾਰ ਗਉ ੨) ਆਠ ਪਹਰ ਨਿਕਟਿ ਕਰਿ ਜਾਨੈ, ਪ੍ਰਭ ਕਾ ਕੀਆ ਮੀਠਾ ਮਾਨੈ. ਏਕੁ ਨਾਮੁ ਸੰਤਨ ਆਧਾਰੁ, ਹੋਇ ਰਹੇ ਸਭ ਕੀ ਪਗਛਾਰੁ. ਸੰਤ ਰਹਤ ਸੁਨਹੁ ਮੇਰੇ ਭਾਈ, ਉਆ ਕੀ ਮਹਿਮਾ ਕਥਨੁ ਨ ਜਾਈ. ਵਰਤਣਿ ਜਾਕੈ ਕੇਵਲ ਨਾਮ, ਅਨਦ ਰੂਪ ਕੀਰਤਨੁ ਬਿਸਰਾਮ. ਮਿਤ੍ਰ ਸਤ੍ਰੁ ਜਾਕੈ ਏਕ ਸਮਾਨੈ, ਪ੍ਰਭ ਅਪੁਨੇ ਬਿਨ ਅਵਰੁ ਨ ਜਾਨੈ, ਕੋਟਿ ਕੋਟਿ ਅਘ ਕਾਟਨਹਾਰਾ, ਦੁਖ ਦੂਰਿ ਕਰਨ ਜੀਅ ਕੇ ਦਾਤਾਰਾ. ਸੂਰਬੀਰ ਬਚਨ ਕੇ ਬਲੀ, ਕਉਲਾ ਬਪੁਰੀ ਸੰਤੀ ਛਲੀ. ਤਾਕਾ ਸੰਗੁ ਬਾਛਹਿ ਸੁਰਦੇਵ, ਅਮੋਘ ਦਰਸੁ ਕਰੇ ਅਰਦਾਸਿ, ਕਰਜੋੜਿ ਨਾਨਕੁ ਸਫਲ ਜਾਕੀ ਸੇਵ. ਮੋਹਿ ਸੰਤਟਹਲ ਦੀਜੈ ਗੁਣਤਾਸਿ. (ਆਸਾ ਮਃ ੫) ੨. ਸੰ. सन्त ਵਿਦ੍ਵਾਨ. ਪੰਡਿਤ। ੩. ਉੱਤਮ. ਸ਼੍ਰੇਸ੍ਠ. "ਅਮ੍ਰਿਤ ਦ੍ਰਿਸਟਿ ਪੇਖੈ ਹੁਇ ਸੰਤ." (ਸੁਖਮਨੀ) ੪. ਸੰਗ੍ਯਾ- ਗੁਰੂ ਨਾਨਕ ਦੇਵ ਦਾ ਸਿੱਖ. "ਸੰਤ ਸੰਗਿ ਹਰਿ ਮਨਿ ਵਸੈ." (ਗਉ ਮਃ ੫) ੫. ਸਨਤਕੁਮਾਰ ਦਾ ਸੰਖੇਪ ਭੀ ਸੰਤ ਸ਼ਬਦ ਆਇਆ ਹੈ. ਦੇਖੋ, ਪੁਰਾਰੀ.

ਮਹਾਨ ਕੋਸ਼ — ਭਾਗ ੧, ਪੰਨਾ ੬੪੩

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.