ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਸਰਾਸੰਗ੍ਯਾ- ਸ਼ਰਾਬ ਦਾ ਸੰਖੇਪ. "ਸਚੁ ਮਿਲਿਆ ਤਿਨ ਸੋਫੀਆ ਰਾਖਣ ਕਉ ਦਰਬਾਰੁx ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉx ਤਾ ਮਨੁ ਖੀਵਾ ਜਾਣੀਐ ਜਾ ਮਹ…
ਸਰਾਂਦੇਖੋ, ਸਰ "ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ." (ਵਾਰ ਆਸਾ) ੨. ਦੇਖੋ, ਸਰਾ ੨. ਅਤੇ ੩.
ਸ਼ਰਾਰਤਅਿ. شارارت ਸ਼ੱਰ ਦਾ ਭਾਵ. ਬੁਰਾਈ. ਬਦੀ. ਦੇਖੋ, ਸਰ ੧੫.
ਸ਼ਰਾਰਾਅਿ. شرارہ ਸੰਗਯਾ- ਚਿੰਗਿਆੜਾ. ਵਿਸਫੁਲਿੰਗ. ਅੱਗ ਦੀ ਚਿਣਗ.
ਸ਼ਰਾਵਰਸੰ. ਸ਼ਰਾਵਰ. ਸੰਗਯਾ- ਤੀਰਕਸ਼. ਭੱਥਾ। ੨. ਢਾਲ। ੩. ਕਵਚ.
ਸਰਾਉਗੀਦੇਖੋ, ਸ੍ਰਾਵਗ.
ਸਰਾਇਫ਼ਾ. [سرائے] ਸੰਗ੍ਯਾ- ਮੁਸਾਫਰ ਖਾਨਾ. "ਮਹਿਲ ਸਰਾਈ ਸਭ ਪਵਿਤੁ ਹਹਿ." (ਵਾਰ ਸੋਰ ਮਃ ੪) ੨. ਅਸਥਾਨ. ਥਾਂ. ਘਰ. ਭਾਵ- ਲੋਕ. "ਦੁਹੀ ਸਰਾਈ ਖੁਨਾਮੀ…
ਸਰਾਇਚਉਫਾ. سراچہ ਸਰਾਚਹ. ਸੰਗਯਾ- ਛੋਟਾ ਘਰ। ੨. ਤੰਬੂ. ਖੇਮਾ. "ਸੰਤੋਖ ਸਰਾਇਚਉ." (ਸਵੈਯੇ ਮਃ ੪. ਕੇ) "ਜਾਚੈ ਘਰਿ ਦਿਗ ਦਿਸੈ ਸਰਾਇਚਾ." (ਮਲਾ ਨਾਮਦ…
ਸਰਾਇਚਾਫ਼ਾ. [سراچہ] ਸਰਾਚਹ. ਸੰਗ੍ਯਾ- ਛੋਟਾ ਘਰ। ੨. ਤੰਬੂ. ਖੇਮਾ. "ਸੰਤੋਖ ਸਰਾਇਚਉ." (ਸਵੈਯੇ ਮਃ ੪. ਕੇ) "ਜਾਚੈ ਘਰਿ ਦਿਗ ਦਿਸੈ ਸਰਾਇਚਾ." (ਮਲਾ ਨਾਮ…
ਸਰਾਇ ਨਾਗਾਦੇਖੋ, ਮਤੇ ਦੀ ਸਰਾਇ.
ਸਰਾਇਰਾਵਿ- ਸਰ (ਜਲ) ਨਾਲ ਤਰ. ਸਰਸਬਜ਼. "ਸਿੰਮਲ ਰੁਖ ਸਰਾਇਰਾ." (ਵਾਰ ਆਸਾ) ੨. ਸਰ (ਤੀਰ) ਜੇਹਾ ਸਿੱਧਾ.
ਸਰਾਸਸਰਾਸਨ ਦਾ ਸੰਖੇਪ.
ਸਰਾਸਨਸੰ. ਸ਼ਰਾਸਨ. ਸੰਗ੍ਯਾ- ਸ਼ਰ (ਤੀਰ) ਨੂੰ ਜੋ ਫੈਂਕੇ, ਸੋ ਸ਼ਰਾਸਨ. ਧਨੁਖ. ਕਮਾਣ.
ਸਰਾਸਰਫ਼ਾ. [سراسر] ਇੱਕ ਸਿਰੇ ਤੋਂ ਦੂਜੇ ਸਿਰੇ ਤੀਕ। ੨. ਸਭ. ਤਮਾਮ. ਦੇਖੋ, ਸਰੋਸਰੀ। ੩. ਮੂਲੋਂ ਮੁੱਢੋਂ. ਬਿਲਕੁਲ.
ਸਰਾਹਸੰਗ੍ਯਾ- ਸ਼ਲਾਘਾ. ਤਅ਼ਰੀਫ. ਵਡਿਆਈ. ਉਸਤਤਿ.
ਸਰਾਹਤਅ਼. [صراحت] ਸਰਾਹ਼ਤ. ਖੁਲ੍ਹੇ ਤੌਰ ਪੁਰ. ਸਪਸ੍ਟ. ਸਾਫ.
ਸਰਾਹਨਹਿ- ਸ਼ਲਾਘਨ. ਵਡਿਆਈ ਕਰਨੀ। ਤਅਿਰੀਫ ਕਰਨੀ.
ਸਰਾਹਨਾਕ੍ਰਿ- ਸ਼ਲਾਘਨ. ਵਡਿਆਈ ਕਰਨੀ। ਤਅ਼ਰੀਫ਼ ਕਰਨੀ.
ਸਰਾਕਤਅਿ. شراکت ਸ਼ਿਰਕਤ, ਹਿੱਸੇਦਾਰੀ.
ਸਰਾਗਵਿ- ਰੰਗ ਸਹਿਤ। ੨. ਪ੍ਰੇਮ ਸਹਿਤ। ੩. ਰਾਗਵਿਦ੍ਯਾ ਸਹਿਤ.
ਸਰਾਜਅ਼. [سرّاج] ਸੱਰਾਜ. ਸੰਗ੍ਯਾ- ਕਾਠੀ ਬਣਾਉਣ ਵਾਲਾ. Saddler । ੨. ਘੁੜਵਾਲ। ੩. ਸਿਰਾਜ. ਦੀਵਾ. ਚਰਾਗ.
ਸਰਾਜਤਅ਼. [سراجت] ਸੰਗ੍ਯਾ- ਜ਼ੀਨ ਬਣਾਉਣ ਦੀ ਵਿਦ੍ਯਾ.
ਸਰਾਜੀਅ਼. [سراجی] ਵਿ- ਚਮਕੀਲਾ. ਰੌਸ਼ਨ.
ਸਰਾਜਿਤੀਦੇਖੋ, ਸਰਾਜਤ। ੨. ਦੇਖੋ, ਸਰਾਜੀ. "ਚਢਯੋ ਤੱਤ ਤਾਜੀ ਸਰਾਜੀਤਿ ਸੋਭੈ." (ਪਾਰਸਾਵ) ਚਾਲਾਕ ਘੋੜੇ ਤੇ ਸਵਾਰ ਹੋਇਆ ਅਤਿ ਪ੍ਰਕਾਸ਼ ਵਾਲਾ ਸੋਭਦਾ ਹੈ.
ਸਰਾਤਦੇਖੋ, ਸਿਰਾਤ.
ਸਰਾਧਸੰ. श्राद्घ. ਸ਼੍ਰਾੱਧ. ਸੰਗ੍ਯਾ- ਸ਼੍ਰੱਧਾ ਨਾਲ ਕੀਤਾ ਹੋਇਆ ਕਰਮ. ੨. ਪਿਤਰਾਂ ਵਾਸਤੇ ਸ਼੍ਰੱਧਾ ਨਾਲ ਕੀਤਾ ਅੰਨ ਵਸਤ੍ਰ ਆਦਿ ਦਾਨ. ਹਿੰਦੂਮਤ ਵਿੱਚ ਸ਼…
ਸਰਾਨਦੇਖੋ, ਸਰਣ. "ਜਨ ਨਾਨਕ ਪਰਿਓ ਸਰਾਨ." (ਸਾਰ ਮਃ ੫)
ਸਰਾਪਸੰ. ਸ਼ਾਪ. ਸ਼ਪ੍ ਧਾਤੁ ਦਾ ਅਰਥ ਹੈ ਗਾਲੀ ਦੇਣਾ. ਬਦ ਦੁਆ਼. ਸ੍ਰਾਪ. ਸ੍ਰਾਫ.
ਸਰਾਪਰਦੇਖੋ, ਸਰਪਰ. "ਛੋਡਿ ਸਰਾਪਰ ਜਾਨਾ." (ਧਨਾ ਮਃ ੫)
ਸਰਾਪਾਫ਼ਾ. [سراپا] ਅਜ਼ ਸਰ ਤਾ ਪਾ ਦਾ ਸੰਖੇਪ. ਸਿਰ ਤੋਂ ਪੈਰਾਂ ਤੀਕ. ਭਾਵ- ਸਰਵ ਅੰਗ.
ਸਰਾਪੀਦੇਖੋ, ਸਰਾਪ। ੨. ਵਿ- ਸ਼ਾਪਿਤ. ਸ਼ਪ੍ਤ. ਸਰਾਫਿਆ ਹੋਇਆ. "ਜੋ ਜੋ ਸੰਤ ਸਰਾਪਿਆ ਸੇ ਫਿਰਹਿ ਭਵੰਦੇ." (ਵਾਰ ਗਉ ੧. ਮਃ ੪) "ਦਰ ਭ੍ਰਸਟ ਸਰਾਪੀ ਨਾਮ ਬੀਨ…
ਸਰਾਫਦੇਖੋ, ਸਰਾਪ। ੨. ਅ਼. [صراف] ਸੁੱਰਾਫ਼. ਸੰਗ੍ਯਾ- ਸਰਫ਼ (ਅਦਲ ਬਦਲ) ਕਰਨ ਵਾਲਾ. ਰੁਪਯਾ ਪੈਸਾ ਪਰਖਣ ਅਤੇ ਵਟਾਂਦਰਾ ਕਰਨ ਵਾਲਾ. ਨਕਦੀ ਦਾ ਵਪਾਰ ਕ…
ਸਰਾਫਤਅ਼. [شرافت] ਸ਼ਰਾਫ਼ਤ. ਭਲਮਨਸਊ. ਸ਼ਰਫ਼ ਦਾ ਭਾਵ. ਦੇਖੋ, ਸਰਫ ੭.
ਸਰਾਫੀਸੰਗ੍ਯਾ- ਸੱਰਾਫ ਦਾ ਕਰਮ. "ਐਸਾ ਸਾਹੁ ਸਰਾਫੀ ਕਰੈ." (ਆਸਾ ਅਃ ਮਃ ੧) ੨. ਦੇਖੋ, ਸਰਾਪਿਆ. ਸਰਾਫੀ ਹੋਈ.
ਸਰਾਫੀਲਇਸ ਦਾ ਨਾਉਂ ਇਸਰਾਫੀਲ ਭੀ ਹੈ. ਦੇਖੋ, ਫਰਿਸਤਾ.
ਸਰਾਬਅ਼. [شراب] ਸ਼ਰਾਬ. ਸੰਗ੍ਯਾ- ਸ਼ੁਰਬ (ਪੀਣ) ਯੋਗ ਪਦਾਰਥ. ਪੇਯ ਵਸਤੁ। ੨. ਸ਼ਰ- ਆਬ. ਸ਼ਰਾਰਤ ਭਰਿਆ ਪਾਣੀ. ਮਦਿਰਾ. ਦੇਖੋ, ਸੁਰਾ ਅਤੇ ਸੋਮ। ੩. ਅ਼. […
ਸਰਾਬੀਵਿ- ਸ਼ਰਾਬ ਪੀਣ ਵਾਲਾ। ੨. ਸ਼ਰਾਬ ਦੇ ਨਸ਼ੇ ਵਿੱਚ ਮਸਤ. "ਭਾਜਤ ਹੈਂ ਗ੍ਰਹਿ ਛੋਡ ਸਰਾਬੀ."(ਕ੍ਰਿਸਨਾਵ)
ਸਰਾਯਦੇਖੋ, ਸਰਾਇ.
ਸਰਾਰਅਸਰਾਰ ਦਾ ਸੰਖੇਪ. ਦੇਖੋ, ਅਸਰਾਰ। ੨. ਅ. [شرار] ਸ਼ਰਾਰ. ਸੰਗ੍ਯਾ- ਅੱਗ ਦੀਆਂ ਚਿਨਨਗਾਰੀਆਂ। ੩. ਭੂਤ ਦਾ ਆਵੇਸ਼. "ਕੌਨ ਸਰਾਰ ਭਯੋ ਇਸ ਕੋ?" (ਨਾਪ੍…
ਸ੍ਰਾਤਸੰ. ਵਿ- ਥੱਕਿਆ ਹੋਇਆ। ੨. ਜਿਸਦਾ ਚਿੱਤ ਸ਼ਾਤ ਹੈ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.