ਸਰਾਧ
ਸੰ. श्राद्घ. ਸ਼੍ਰਾੱਧ. ਸੰਗ੍ਯਾ- ਸ਼੍ਰੱਧਾ ਨਾਲ ਕੀਤਾ ਹੋਇਆ ਕਰਮ. ੨. ਪਿਤਰਾਂ ਵਾਸਤੇ ਸ਼੍ਰੱਧਾ ਨਾਲ ਕੀਤਾ ਅੰਨ ਵਸਤ੍ਰ ਆਦਿ ਦਾਨ. ਹਿੰਦੂਮਤ ਵਿੱਚ ਸ਼੍ਰਾੱਧ ਦੇ ਚਾਰ ਭੇਦ ਹਨ- (ੳ) ਨਿਤ੍ਯ ਸ਼੍ਰਾੱਧ, ਜੋ ਨਿੱਤ ਹੀ ਦੇਵਤਾ ਪਿਤਰਾਂ ਨੂੰ ਜਲ ਆਦਿ ਦੇਣਾ. (ਅ) ਪਾਰਵਣ. ਜੋ ਅਮਾਵਸ ਆਦਿ ਪਰਵਾਂ ਪੁਰ ਕਰਨਾ. (ੲ) ਕ੍ਸ਼੍ਯਾਹ, ਜੋ ਮੋਏ ਹੋਏ ਪਿਤਰ ਦੇ ਦੇਹਾਂਤ ਵਾਲੇ ਦਿਨ ਕਰਨਾ. (ਸ) ਮਹਾਲਯ, ਜੋ ਅੱਸੂ ਦੇ ਪਹਿਲੇ ਪੱਖ ਵਿੱਚ ਕਰਨਾ. "ਜੀਵਨ ਪਿਤਰ ਨ ਮਾਨੈ ਕੋਊ ਮੂਏ ਸਰਾਧ ਕਰਾਹੀ." (ਗਉ ਕਬੀਰ)
ਮਹਾਨ ਕੋਸ਼ — ਭਾਗ ੧, ਪੰਨਾ ੪੫੪