ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਸਰਸਸੰ. ਵਿ- ਰਸ (ਜਲ) ਸਹਿਤ. ਸਜਲ। ੨. ਕਾਵ੍ਯ ਦੇ ਨੌ ਰਸਾਂ ਸਹਿਤ। ੩. ਰਸਨਾ ਕਰਕੇ ਗ੍ਰਹਣ ਯੋਗ੍ਯ ਛੀ ਰਸਾਂ ਸਹਿਤ। ੪. ਆਨੰਦ ਸਹਿਤ. ਆਨੰਦ ਦਾਇਕ. "ਰੁ… ਸਰਸੀਦੇਖੋ, ਸਰਣਾ. ਪੂਰਾ ਹੋਵੇਗਾ. "ਮਨ ਸਰਸੀ ਕਾਜ." (ਬਸੰ ਕਬੀਰ) ੨. ਸਰਸ (ਜਾਦਾ) ਹੋਈ। ੩. ਸਹਰ੍ਸ (ਪ੍ਰਸੰਨ) ਹੋਈ। ੪. ਸੰਗ੍ਯਾ- ਇੱਕ ਛੰਦ. ਇਸ ਦਾ … ਸਰਸਉਦੇਖੋ, ਸਰਸ। ੨. ਸੰਗ੍ਯਾ- ਸਰਸੋਂ. ਦੇਖੋ, ਸਰਸਪ. "ਕਾਚੀ ਸਰਸਉ ਪੇਲਿਕੈ." (ਸ. ਕਬੀਰ) ਸਰਸਅੜਾਵਿ- ਸਹਰ੍ਸ ਹੋਇਆ. ਪ੍ਰਸੰਨ ਹੋਇਆ. ਦੇਖੋ, ਸਰਸ. ਸਰਸਨਦੇਖੋ, ਸਰਸ ੬. ਪ੍ਰਫੁੱਲਿਤ ਹੋਣਾ. ਸਰਸ ਹੋਣਾ. ਆਨੰਦ ਨਾਲ ਫੁੱਲਣਾ. "ਦਰਸਨ ਪਰਸਨ ਸਰਸਨ ਹਰਸਨ." (ਆਸਾ ਮਃ ੫) ਸਰਸਪਸੰ. ਸਰ੍ਸਪ. ਸੰਗ੍ਯਾ- ਸਰ੍ਹੋਂ. ਸਰਸੋਂ. ਦੇਖੋ, ਫ਼ਾ. [سرشف] ਸਰਸ਼ਫ਼. ਸਰਸਵਦੇਖੋ, ਸਰਸਪ. "ਤਾਂ ਮਹਿਂ ਡਾਰ ਸਰਸਵਹਿਂ ਦਯੋ." (ਚਰਿਤ੍ਰ ੯੫) ਸਰਸਾਜਿਲਾ ਹਿਸਾਰ ਵਿੱਚ ਸਾਰਸ ਰਾਜਪੂਤ ਦਾ ਈਸਵੀ ਛੀਵੀਂ ਸਦੀ ਵਿੱਚ ਵਸਾਇਆ ਨਗਰ, ਜਿਸ ਥਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜ ਪੀਰਾਂ ਦੇ ਮਕਾਨ ਪਾਸ ਗੁਰ… ਸਰਸਾਈਸੰਗ੍ਯਾ- ਅਧਿਕਤਾ. ਜ਼ਿਆਦਤੀ। ੨. ਪ੍ਰਸੰਨਤਾ. ਖ਼ੁਸ਼ੀ. ਸਰਸਾਹੀਸੰਗ੍ਯਾ- ਇੱਕ ਤੋਲ, ਜੋ ਦੋ ਤੋਲੇ ਅਥਵਾ ਸੇਰ ਕੱਚੇ ਦਾ ਸੋਲਵਾਂ ਹਿੱਸਾ ਹੈ। ੨. ਪ੍ਰਿਥਿਵੀ ਦਾ ਇੱਕ ਮਾਪ, ਜੋ ਮਰਲੇ ਦਾ ਨੌਵਾਂ ਹਿੱਸਾ ਹੈ.¹ ਦੇਖੋ, … ਸਰਸਾਮਫ਼ਾ. [سرسام] ਸਰ (ਸਿਰ) ਅੰਦਰ ਸਾਮ (ਸੋਜ) ਦਾ ਹੋਣਾ. ਦਿਮਾਗ ਵਿੱਚ ਵਰਮ ਦਾ ਹੋਣਾ. ਇਸ ਰੋਗ ਦਾ ਨਿਰਣਾ ਦੇਖੋ, ਸੰਨਿਪਾਤ ਸ਼ਬਦ ਵਿੱਚ. ਸਰਸ਼ਾਰਫ਼ਾ. [سرشار] ਵਿ- ਨਸ਼ੇ ਵਿੱਚ ਮਸ੍ਤ. ਮਖ਼ਮੂਰ। ੨. ਡੁੱਬਿਆ ਹੋਇਆ. ਮਗਨ. ਸਰਸਿਅੜਾਵਿ- ਸਹਸੰ (ਪ੍ਰਸੰਨ) ਹੋਇਆ. ਖੁਸ਼ ਹੋਇਆ. "ਸਰਸਿਅੜੇ ਮੇਰੇ ਭਾਈ ਸਭ ਮੀਤਾ." (ਆਸਾ ਛੰਤ ਮਃ ੫) ਸਰਸਿਆਵਿ- ਸਹਰ੍ਸ (ਪ੍ਰਸੰਨ) ਹੋਇਆ. ਖ਼ੁਸ਼ ਹੋਇਆ. "ਸਰਸਿਅੜੇ ਮੇਰੇ ਭਾਈ ਸਭ ਮੀਤਾ." (ਆਸਾ ਛੰਤ ਮਃ ੫) ਸਰਸਿਜਸੰਗ੍ਯਾ- ਕਮਲ, ਜੋ ਤਾਲ ਵਿੱਚ ਪੈਦਾ ਹੁੰਦਾ ਹੈ. ਸਰਸਿਜ ਸੁਤਕਮਲ ਦਾ ਪੁਤ੍ਰ ਬ੍ਰਹਮਾ. ਸਰਸੋਂਦੇਖੋ, ਸਰਸਪ. ਸਰਸਿਰੁਹਸੰ. ਸੰਗਯਾ- ਤਾਲ ਵਿੱਚ ਉੱਗਣ ਵਾਲਾ, ਕਮਲ. ਸਰਸੁਤੀਦੇਖੋ, ਸਰਸ੍ਵਤੀ. "ਗੰਗਾ ਜਮਨਾ ਗੋਦਾਵਰੀ ਸਰਸੁਤੀ, ਤੇ ਕਰਹਿ ਉਦਮ ਧੂਰਿ ਸਾਧੂ ਕੀ ਤਾਈ." (ਮਲਾ ਮਃ ੪) ਸਰਸੇਰੁਕਮਲ. ਦੇਖੋ, ਸਰਸੀਰੁਹ. “ਪੰਕ ਬਿਖੇ ਬਸਤਾ ਰਸ ਮੇ ਰਸ ਊਰਧ ਕੋ ਨਿਸਰਾ ਸਰਸੇਰੋ.” (ਨਾਪ੍ਰ) ਚਿੱਕੜ ਅਤੇ ਪਾਣੀ ਵਿੱਚ ਆਨੰਦ ਸਾਥ ਵਸਦਾ ਹੈ ਅਤੇ ਪਾਣੀ … ਸਰਸੇਰੋਕਮਲ. ਦੇਖੋ, ਸਰਸੀਰੁਹ. "ਪੰਕ ਬਿਖੇ ਬਸਤਾ ਰਸ ਮੇ ਰਸ ਊਰਧ ਕੋ ਨਿਸਰਾ ਸਰਸੇਰੋ." (ਨਾਪ੍ਰ) ਚਿੱਕੜ ਅਤੇ ਪਾਣੀ ਵਿੱਚ ਆਨੰਦ ਸਾਥ ਵਸਦਾ ਹੈ ਅਤੇ ਪਾਣੀ … ਸਰਸੋਧशरसौध. ਸ਼ਰਸੌਧ. ਸੰਗ੍ਯਾ- ਤੀਰਾਂ ਦਾ ਸੌਧ (ਮੰਦਿਰ) "ਚਹੁਁ ਓਰ ਘਿਰ੍ਯੋ ਸਰਸਧ ਸਿਵੰ." (ਰੁਦ੍ਰਾਵ) ਇਤਨੇ ਤੀਰ ਚਾਰੇ ਪਾਸਿਓਂ ਵਰਸੇ, ਮਾਨੋ ਤੀਰਾਂ ਦ… ਸਰਸ੍ਵਤਸੰ. सरस्वत. ਸੰਗਯਾ- ਪਾਨੀ ਰੱਖਣ ਵਾਲਾ. ਤਲਾਉ. ਸਰੋਵਰ। ੨. ਸਮੁੰਦਰ. ਸਾਗਰ। ੩. ਦੇਖੋ, ਸਾਰਸੁਤ। ੪. ਵਿ- ਗਯਾਨ ਵਾਲਾ. ਸਰਸ੍ਵਤੀਸੰ. ਸੰਗਯਾ- ਜਲ ਵਾਲੀ ਤਰ ਜਮੀਨ। ੨. ਵੇਦਾ ਵਿੱਚ ਸਰਸ੍ਵਤੀ ਇੱਕ ਨਦੀ ਦਾ ਨਾਉਂ ਹੈ ਜੋ ਬ੍ਰਹਮਾਵਰਤ ਦੀ ਹੱਦ ਸੀ, ਜਿਸ ਵਿੱਚ ਆਰਯ ਲੋਕ ਪਹਿਲਾ ਵਸਦੇ …

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.