ਸਰਸੀ

ਦੇਖੋ, ਸਰਣਾ. ਪੂਰਾ ਹੋਵੇਗਾ. "ਮਨ ਸਰਸੀ ਕਾਜ." (ਬਸੰ ਕਬੀਰ) ੨. ਸਰਸ (ਜਾਦਾ) ਹੋਈ। ੩. ਸਹਰ੍ਸ (ਪ੍ਰਸੰਨ) ਹੋਈ। ੪. ਸੰਗ੍ਯਾ- ਇੱਕ ਛੰਦ. ਇਸ ਦਾ ਨਾਉਂ ਬਾਵਾ ਸੁਮੇਰ ਸਿੰਘ ਜੀ ਨੇ "ਗੁਰੁਪਦ ਪਰੇਮ ਪ੍ਰਕਾਸ਼" ਵਿੱਚ "ਸੁਥਰਾ" ਲਿਖਿਆ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੭ ਮਾਤ੍ਰਾ, ਪਹਿਲਾ ਵਿਸ਼੍ਰਾਮ ੧੬. ਪੁਰ, ਦੂਜਾ ੧੧. ਮਾਤ੍ਰਾ ਤੇ ਅੰਤ ਗੁਰੁ ਲਘੁ. ਉਦਾਹਰਣ- ਏਕਾ ਮਾਈ ਜੁਗਤਿ ਵਿਆਈ, ਤਿਨਿ ਚੇਲੇ ਪਰਵਾਣੁ, ਇਕੁ ਸੰਸਾਰੀ ਇਕੁ ਭੰਡਾਰੀ, ਇਕੁ ਲਾਏ ਦੀਬਾਣੁ. (ਜਪੁ) ਪਰਦਾਰਾ ਪਰਧਨ ਪਰਲੋਭਾ, ਹਉਮੈ ਬਿਖੈ ਬਿਕਾਰ, ਦੁਸਟਭਾਉ ਤਜ ਨਿੰਦ ਪਰਾਈ, ਕਾਮ ਕ੍ਰੋਧ ਚੰਡਾਰ. (ਮਲਾ ਮਃ ੧) (ਅ) ਵਰਣਿਕ ਸਰਸੀ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ਨ, ਜ, ਭ, ਜ, ਜ, ਜ, ਰ. , , , , , ,  . ਗਿਆਰਾਂ ਅਤੇ ਦਸ ਅੱਖਰਾਂ ਤੇ ਵਿਸ਼੍ਰਾਮ. ਇਸ ਦਾ ਨਾਉਂ "ਪੰਚਕਾਵਲੀ" ਭੀ ਹੈ. ਉਦਾਹਰਣ- ਸਿਮਰਤ ਪ੍ਰੇਮ ਸੇ ਗੁਰੁ ਗਿਰਾ, ਰਹਤੇ ਜਗ ਮੇ ਸਦਾ ਸੁਖੀ, ਕਰਤ ਬਿਹਾਰ ਕਾਰ ਜਗਕੇ, ਨਹਿ ਹੋਵਤ ਸੋ ਕਦਾ ਦੁਖੀ, ੫. ਸਹਿਤ ਰਸ ਦੇ ਹੋਈ. ਰਸ ਵਾਲੀ ਹੋਈ। ੬. ਸੰ. ਤਾਲ. ਜਲ ਦਾ ਭਰਿਆ ਸਰ. "ਜੋ ਭਵ ਭੂਰਿ ਭਰਾ ਸਰਸੀ." (ਨਾਪ੍ਰ)

ਮਹਾਨ ਕੋਸ਼ — ਭਾਗ ੧, ਪੰਨਾ ੪੩੯

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.