ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਸਤੀਵਿ- ਸਤ੍ਯ ਰੂਪ. ਅਵਿਨਾਸ਼ੀ. "ਗੁਰਿ ਨਾਮੁ ਦ੍ਰਿੜਾਇਆ ਹਰਿ ਹਰਿ ਨਾਮੁ ਹਰਿ ਸਤੀ." (ਵਡ ਛੰਤ ਮਃ ੪) ੨. ਸਤ੍ਯ ਵਕਤਾ. ਸੱਚ ਬੋਲਣ ਵਾਲਾ. ਜਿਸ ਨੇ ਝੂਠ …
ਸਤੁਸੰਗ੍ਯਾ- ਸਤ੍ਯ. "ਸਤਜੁਗਿ ਸਤੁ ਤੇਤਾ ਜਗੀ." (ਗਉ ਰਵਿਦਾਸ) ੨. ਦੇਖੋ, ਸ੍ਤੁ. ਸ੍ਤਵ. ਸ੍ਤੁਤਿ. ਜਸ. "ਸਤੁ ਪ੍ਰਗਟਿਓ ਰਵਿ ਲੋਇ." (ਸਵੈਯੇ ਮਃ ੨. ਕੇ…
ਸਤਿਸੰਗ੍ਯਾ- ਗੁਰਬਾਣੀ ਵਿੱਚ ਕਈ ਜਗਾ ਯ ਦੀ ਥਾਂ ਸਿਆਰੀ ਲਗਾਈ ਜਾਂਦੀ ਹੈ, ਸਤ੍ਯ ਦੀ ਥਾਂ ਸਤਿ, ਸ਼ਬਦ ਹੈ. ਦੇਖੋ, ਸਤ ਅਤੇ ਸਤ੍ਯ ਸ਼ਬਦ. ਸਤ੍ਯ ਰੂਪ ਪਾਰਬ੍…
ਸੱਤੂਦੇਖੋ, ਸਤੂਆ.
ਸਤਸੰ. सत् ਸੰਗ੍ਯਾ- ਸੱਚ. ਸਤ੍ਯ। ੨. ਪਤਿਵ੍ਰਤ. "ਬਿਨੁ ਸਤ ਸਤੀ ਹੋਇ ਕੈਸੇ ਨਾਰਿ." (ਗਉ ਕਬੀਰ) ੩. ਪਰਮਾਤਮਾ. ਬ੍ਰਹ੍ਮ। ੪. ਆਦਰ. ਸਨਮਾਨ। ੫. ਸਤੋ…
ਸੰਤੁਸੰ. शान्त ਸ਼ਾਂਤ. ਵਿ- ਮਨ ਇੰਦ੍ਰੀਆਂ ਨੂੰ ਜਿਸ ਨੇ ਟਿਕਾਇਆ ਹੈ ਸ਼ਾਂਤਾਤਮਾ. "ਸੰਤ ਕੈ ਊਪਰਿ ਦੇਇ ਪ੍ਰਭੁ ਹਾਥ." (ਗੌਂਡ ਮਃ ੫) ਦੇਖੋ, ਅੰ. Saint.…
ਸ੍ਤੁਸੰ. ਧਾ- ਉਸਤਤਿ ਕਰਨਾ. ਪੂਜਾ ਕਰਨਾ. ਸੇਵਾ ਕਰਨਾ. ਇਸੇ ਧਾਤੁ ਤੋਂ ਸ੍ਤੁਤਿ ਸ੍ਤੋਤ੍ਰ ਆਦਿ ਸ਼ਬਦ ਬਣਦੇ ਹਨ.
ਸਤੀਰਦੇਖੋ, ਸ਼ਹਤੀਰ.
ਸਤੁਤਿਸੰ. स्तुति ਸ੍ਤੁਤਿ. ਸੰਗ੍ਯਾ- ਪ੍ਰਸ਼ੰਸਾ. ਤਅ਼ਰੀਫ਼. ਵਡਿਆਈ. "ਸਿਮਰਤ ਸਤੁਤਿ ਬਖਾਨ." (ਨਾਪ੍ਰ)
ਸ੍ਤੰਭਨਸੰ. ਸੰਗ੍ਯਾ- ਰੋਕਣਾ. ਥੰਮਣਾ. ਠਹਿਰਾਉਣਾ। ੨. ਰੁਕਾਵਟ. ਅਟਕਾਉ। ੩. ਜੜ੍ਹ ਕਰਨਾ। ੪. ਕਾਮ ਦਾ ਇੱਕ ਵਾਣ.
ਸਤਲ੍ਲੀਵਿ- ਗੱਪੀ. ਬਾਤ ਨੂੰ ਬਹੁਤ ਵਧਾਕੇ ਕਹਿਣ ਵਾਲਾ. ਦੇਖੋ, ਸਟ ਧਾ.
ਸਤਾਦੇਖੋ, ਸਤਹ ਅਤੇ ਸੱਤਾ.
ਸਤਵੇਵਿ- ਸਾਤਵੇਂ। ੨. ਹਿ. ਵਿ- ਸੱਤਵੇਂ ਨਾਲ. "ਸਤਏਂ ਲਖਿ ਰਘੁਪਤਿ ਕਪਿਦਲ ਅਧਿਪਤਿ ਸੁਭਟ ਵਿਕਟ ਮਤਿ ਯੁਤ ਭ੍ਰਾਤੰ." (ਰਾਮਾਵ)
ਸਤਸਈਸੰ. सप्तशती- ਸਪ੍ਤਸ਼ਤੀ. ਸੰਗ੍ਯਾ. - ਸਪ੍ਤ ਸ਼ਤਕ. ਸੱਤ ਸੌ ਸ਼ਲੋਕਾਂ ਦਾ ਪਾਠ. ਮਾਰਕੰਡੇਯ ਪੁਰਾਣ ਵਿੱਚੋਂ ਲਿਆ ਹੋਇਆ ਦੁਰਗਾ ਦੀ ਕਥਾ ਦਾ ਸੱਤ ਸੌ ਸ਼ਲ…
ਸਤਸਈਆਂਸੱਤ ਰਿਖੀਆਂ ਦੀਆਂ ਸੱਤ ਇਸਤ੍ਰੀਆਂ ਦੇਖੋ, ਸਪਤ ਰਿਖੀ। ੨. ਸੱਤ ਸਹੀਆਂ (ਸਖੀਆਂ)
ਸਤ ਸਤਾਈ ਚਉਦਹਿ ਚਾਰ(ਰਤਨਮਾਲਾ ਬੰਨੋ) ਸੱਤ ਰਿਖੀ, ਸਤਾਈ ਨਛਤ੍ਰ, ਚੌਦਾਂ ਵਿਦ੍ਯਾ, ਚਾਰ ਪਦਾਰਥ (ਧਰਮ, ਅਰਥ, ਕਾਮ, ਮੋਖ).
ਸਤਸਯੀਦੇਖੋ, ਸਤਸਈ.
ਸਤਸਰਸੰਗ੍ਯਾ- ਸਤ੍ਯ ਰੂਪ ਸਰੋਵਰ. ਸਤਸੰਗ। ੨. ਸਤਿਗੁਰੂ। ੩. ਸਤ੍ਯ, ਸੰਤੋਖ, ਦਇਆ, ਧਰਮ, ਧੀਰਯ, ਵੈਰਾਗ ਅਤੇ ਗ੍ਯਾਨ ਰੂਪ ਸੱਤ ਪਵਿਤ੍ਰ ਸਰੋਵਰ। ੪. ਸ੍ਰੀ…
ਸਤਸਰੀਸੰਗਯਾ- ਸਤਸੰਗ ਰੂਪ ਨਦੀ। ੨. ਹਿ. ਵਿ- ਸਤਸੰਗ ਰੂਪ ਨਦੀ ਵਿੱਚ. "ਗੁਰਮਤਿ ਸਤਸਰਿ ਹਰਿਜਲਿ ਨਾਇਆ." (ਆਸਾ ਮਃ ੩) ੩. ਸਤਯ ਸਰੋਵਰ ਵਿੱਚ.
ਸਤ ਸਾਹਿਬਗਰੀਬਦਾਸੀਏ ਸਾਧੂਆਂ ਦਾ ਆਪੋ ਵਿੱਚੀ ਮਿਲਣ ਸਮੇਂ ਦਾ ਸ਼ਿਸ੍ਟਾਚਾਰ ਬੋਧਕ ਸ਼ਬਦ.
ਸਤਸੀਸੰ. सप्तसीता ਸਪ੍ਤ ਸੀਤਾ. ਵਿ- ਸੱਤ ਸਿਆੜਾ. ਸੱਤ ਵਾਰ ਵਾਹੀ ਹੋਈ ਜ਼ਮੀਨ. "ਅਨਾਜ ਮਾਗਉ ਸਤਸੀ ਕਾ." (ਧਨਾ ਧੰਨਾ)
ਸਤ ਸੀਵਾਸੰਗ੍ਯਾ- ਸਪ੍ਤ ਸੀਮਾ. ਸੱਤ ਹੱਦਾਂ. ਗਿਆਨ ਦੀਆਂ ਸੱਤ ਭੂਮਿਕਾ. ਦੇਖੋ, ਭੂਮਿਕਾ.
ਸਤ ਸੈ ਕੀ ਕਥਾਦੇਖੋ, ਸਤਸਈ.
ਸਤ ਸੁਹਾਗਣਾਂਦੇਖੋ, ਸਤ ਸਈਆਂ। ੨. ਵਿਆਹ ਆਦਿਕ ਮੰਗਲ ਸਮੇਂ ਸੱਤ ਸੁਹਾਗਣ ਇਸਤ੍ਰੀਆਂ ਏਕਤ੍ਰ ਹੋਈਆਂ.
ਸਤਸੰਗਸੰ. सत्सङ्क. ਸੰਗ੍ਯਾ- ਉੱਤਮ ਸੰਗਤ. ਨੇਕ ਸੁਹਬਤ। ੨. ਦੇਖੋ, ਸਾਧਸੰਗ.
ਸਤ ਸੰਗਤਿਸੰਗ੍ਯਾ- ਸੰਤਾਂ ਦੀ ਸੁਹਬਤ. ਭਲੇ ਲੋਕਾਂ ਦੀ ਸੰਗਤਿ। ੨. ਭਲੇ ਲੋਕਾਂ ਦੀ ਮਜਲਿਸ. "ਸਤਸੰਗਤਿ ਕੈਸੀ ਜਾਣੀਐ? ਜਿਥੈ ਏਕੋ ਨਾਮ ਵਖਾਣੀਐ." (ਸ੍ਰੀ ਮਃ ੧…
ਸਤਸੰਗੀਸੰ. सत्सङ् गिन. ਨੇਕ ਸੁਹਬਤ ਕਰਨ ਵਾਲਾ. ਸਾਧੁ ਸੰਗ ਕਰਨ ਵਾਲਾ.
ਸਤਸੰਗਾਵਿ- ਉੱਤਮ ਹੈ ਸੰਗ ਜਿਸ ਦਾ. ਜਿਸ ਦਾ ਮਿਲਾਪ ਸ਼ੁਭ ਫਲ ਦੇਣਵਾਲਾ ਹੈ. "ਮਹਾ ਸਾਰਥੀ ਸਤਸੰਗਾ." (ਮਾਰੂ ਸੋਲਹੇ ਮਃ ੫)
ਸਤਸੰਧਸਤ੍ਯ ਪ੍ਰਤਿਗ੍ਯ. ਦੇਖੋ, ਸਤ੍ਯ ਸੰਧ. "ਸਤਸੰਧ ਸਦਾ ਸਤਬੈਨ ਕਹੈ." (ਨਾਪ੍ਰ)
ਸਤਸ੍ਰਿੰਗਸੰ. शतशृङ्ग ਸੰਗ੍ਯਾ- ਹਿਮਾਲੈ ਦੀ ਧਾਰਾ ਅੰਦਰ ਇੱਕ ਪਹਾੜ, ਜੋ ਗੰਧਮਾਦਨ ਤੋਂ ਛੀ ਕੋਹ ਦੇ ਫਾਸਲੇ ਪੁਰ ਹੈ. ਦੇਖੋ, ਸਪਤਸ੍ਰਿੰਗ
ਸਤਹਅਿ. سطح ਸਾਫ ਤਹ। ੨. ਸਮਥਲ। ੩. ਛੱਤ.
ਸਤਕਸੰ. ਸ਼ਤਕ. ਸੰਗ੍ਯਾ- ਸੈਂਕੜਾ. ਸੌ ਦਾ ਸਮੁਦਾਯ (ਇਕੱਠ). ੨. ਸ਼ਤਿਕ. ਵਿ- ਸੌ ਵਾਲਾ. ਜਿਸ ਵਿੱਚ ਸੈਂਕੜਾ ਹੈ। ੩. ਸੰਗ੍ਯਾ- ਕੋਈ ਗ੍ਰੰਥ, ਜਿਸ ਦੇ ਸੌ …
ਸਤਕਰਤਾਰੀਏਵਿ- ਸਤ੍ਯ ਰੂਪ ਕਰਤਾਰ ਦੇ ਉਪਾਸਕ। ੨. ਸੰਗ੍ਯਾ- ਲਹੌਰ ਨਿਵਾਸੀ ਸੰਗਤੀਆ ਸੋਢੀ ਸੰਮਤ ੧੬੫੦ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਹੋਇਆ. ਇਹ "ਸ…
ਸਤ ਕਰਮसत्कर्मन ਸੰਗ੍ਯਾ- ਸ਼ੁਭ ਕਰਮ। ੨. ਵਿ- ਅੱਛੇ ਕੰਮ ਕਰਨ ਵਾਲਾ. ਸਤਕਰਮੀ.
ਸਤਕਾਰਸੰ. सत्कार ਸੰਗ੍ਯਾ- ਆਦਰ. ਮਾਨ. "ਦ੍ਵੈ ਲੋਕਨ ਸਤਕਾਰ." (ਨਾਪ੍ਰ)
ਸਤਗਮਨੀਸੰਗਯਾ- ਸ਼ਤ (ਸੌ) ਧਾਰਾ ਕਰਕੇ ਗਮਨ ਕਰਨ ਵਾਲੀ, ਸ਼ਤਦ੍ਰਵ ਨਦੀ. ਸਤਲੁਜ. (ਸਨਾਮਾ) ਦੇਖੋ, ਸਤਦ੍ਰਵ.
ਸਤਗੁਰਸੰ. सद्गुरू ਸੰਗ੍ਯਾ- ਸ੍ਰੀ ਗੁਰੂ ਨਾਨਕ ਦੇਵ। ੨. ਉੱਤਮ ਉਪਦੇਸ਼ ਦੇਣ ਵਾਲਾ ਆਚਾਰਯ.
ਸਤਗੁਰਵੇਸੰ. सद्गुरवे ਚਤੁਰਥੀ ਵਿਭਕਿਤ ਹੈ. ਸਤਗੁਰੂ ਨੂੰ. ਸਤਗੁਰੂ ਤਾਈਂ.
ਸਤਗੁਰ ਪਰਸਾਦਸਦ੍ਗੁਰੂ ਦੀ ਪ੍ਰਸਾਦ (ਕ੍ਰਿਪਾ). ਸਤਿਗੁਰੂ ਦੀ ਪ੍ਰਸੰਨਤਾ.
ਸਤਿਗੁਰ ਪ੍ਰਸਾਦਿਕ੍ਰਿ. ਵਿ- ਸਤਿਗੁਰੂ ਦੀ ਕ੍ਰਿਪਾ ਨਾਲ. "ਸਤਿਗੁਰ ਪਰਸਾਦਿ ਪਰਮਪਦੁ ਪਾਇਆ." (ਸਵੈਯੈ ਮਃ ੪. ਕੇ) ੨. ਵਿ- ਸਤ੍ਯ, ਗੁਰੁ ਅਤੇ ਕ੍ਰਿਪਾਲੁ (ਪ੍ਰਸਾਦਿਨ੍…
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.