ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਰੂਪਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ …
ਰੁਪਸੰ. रुप. ਧਾ- ਘਬਰਾਉਣਾ, ਵ੍ਯਾਕੁਲ ਹੋਣਾ.
ਰੂਪੀਰੂਪੀਂ. ਰੂਪਾਂ ਵਿੱਚ. "ਸਰਬੀ ਰੰਗੀ ਰੂਪੀ ਤੂਹੈ." (ਆਸਾ ਮਃ ੧) ੨. ਸੰ. रूपिन्. ਵਿ- ਰੂਪ ਵਾਲਾ। ੩. ਤੁੱਲ. ਸਦ੍ਰਿਸ਼. "ਤਰਵਰਰੂਪੀ ਰਾਮ ਹੈ ਫਲਰੂ…
ਰੂਪਕਸੰ. ਸੰਗ੍ਯਾ- ਦ੍ਰਿਸ਼੍ਯ ਕਾਵ੍ਯ. ਨਾਟਕ। ੨. ਨਕਲ। ੩. ਤਿੰਨ ਰੱਤੀ ਭਰ ਤੋਲ। ੪. ਚਾਂਦੀ। ੫. ਸੰਗੀਤ ਅਨੁਸਾਰ ਸੱਤ ਮਾਤ੍ਰਾ ਦਾ ਤਾਲ। ੬. ਇੱਕ ਅਰਥਾਲੰ…
ਰੂਪਕਲਾਇਹ ਦਿੱਲੀ ਦੇ ਸ਼ਾਹੂਕਾਰ ਦੀ ਪੁਤ੍ਰੀ ਸੀ. ਬਾਦਸ਼ਾਹ ਸ਼ਾਹਜਹਾਂ ਦੇ ਪੰਜ ਹਜ਼ਾਰੀ ਮਨਸਬਦਾਰ ਜਮਾਲਖ਼ਾਨ ਨੇ ਇਸ ਨੂੰ ਆਪਣੀ ਔਰਤ ਬਣਾਇਆ. ਇੱਕ ਵਾਰ ਮੀਨਾ ਬਾਜ਼…
ਰੂਪਕਾਤਿਸ਼ਸ਼ੋਕ੍ਰਿਇੱਕ ਅਰਥਾਲੰਕਾਰ. (ਰੂਪਕ- ਨਕਲ, ਅਤਿਸ਼ਯ- ਬਹੁਤ, ਉਕਤਿ- ਕਥਨ). ਕੇਵਲ ਉਪਮਾਨ ਦਾ ਕਥਨ
ਕਰਕੇ ਉਪਮੇਯ ਦਾ ਬੋਧ ਕਰਾਉਣਾ “ ਰੂਪਕਾਤਿਸ਼ਯੋਕ੍ਰਿ” ਅਲੰਕਾ…
ਰੂਪਕੌਰਇਹ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦੀ ਪਾਲਿਤ ਪੁਤ੍ਰੀ ਸੀ. ਇਸ ਦਾ ਵਿਆਹ ਪਸਰੂਰ ਨਿਵਾਸੀ ਖੇਮਕਰਨ ਨਾਲ ਹੋਇਆ, ਜਿਸ ਤੋਂ ਅਮਰ ਸਿੰਘ ਜਨਮਿਆ. ਅਮਰਸਿੰ…
ਰੂਪਕੰਨਿਆਰੂਪਵਤੀ ਕਨ੍ਯਾ. "ਰੂਪਕੰਨਿਆ ਸੁੰਦਰਿ ਬੇਧੀ." (ਆਸਾ ਕਬੀਰ) ਭਾਵ- ਮੁਕਤਿ ਤੋਂ ਹੈ. ਦੇਖੋ, ਫੀਲੁ.
ਰੂਪਗਰਵਿਤਾਕਾਵ੍ਯ ਅਨੁਸਾਹ ਉਹ ਨਾਯਿਕਾ, ਜਿਸ ਨੂੰ ਆਪਣੀ ਸੁੰਦਰ ਸ਼ਕਲ ਦਾ ਅਭਿਮਾਨ ਹੈ.
ਰੂਪਗ੍ਰਹਸੰਗ੍ਯਾ- ਨੇਤ੍ਰੇ। ੨. ਰੂਪ ਦਾ ਗ੍ਯਾਨ.
ਰੂਪਘਨਾਛਰੀਦੇਖੋ, ਘਨਾਕ੍ਸ਼੍ਰੀ ਦਾ ਰੂਪ (ਅ).
ਰੂਪਚੰਦਸਰਹਿੰਦ ਨਿਵਾਸੀ ਸ਼ਾਹੂਕਾਰ, ਜੋ ਸ਼੍ਰੀ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਮਹਾਨ ਉਪਕਾਰੀ ਹੋਇਆ। ੨. ਦੇਖੋ, ਰੂਪਚੰਦ ਭਾਈ.
ਰੂਪਚੰਦ ਭਾਈਪਿੰਡ ਵਡਾਘਰ (ਇਲਾਕਾ ਤਰਨਤਾਰਨ) ਦੇ ਵਸਨੀਕ ਆਕਲ ਸਿੱਖ ਨੇ ਅਨਜਾਣਪੁਣੇ ਵਿੱਚ ਤੁਕਲਾਣੀ ਦੇ ਵਸਨੀਕ ਸੁਲਤਾਨੀਏ ਸਾਦੇ ਦੇ ਪੋਤ੍ਰੇ ਸਾਧੂ (ਸੱਧੂ) ਨੂੰ …
ਰੂਪਦੀਪਭਵਾਨੀਦਾਸ ਦੇ ਪੁਤ੍ਰ ਅਤੇ ਕ੍ਰਿਪਾਰਾਮ ਦੇ ਵੇਲੇ ਜਯਕ੍ਰਿਸਨ ਦਾ ਬਣਾਇਆ ਇੱਕ ਪਿੰਗਲ, ਜਿਸ ਵਿੱਚ ੫੨ ਛੰਦਾਂ ਦੇ ਰੂਪ ਲਿਖੇ ਹਨ. ਇਹ ਸੰਮਤ ੧੭੭੬ ਵਿੱ…
ਰੂਪਨਗਰਦੇਖੋ, ਰੋਪਰ (ਰੋਪੜ)
ਰੂਪਮਾਲਾਇੱਕ ਛੰਦ. ਇਸ ਦਾ ਨਾਮ "ਮਦਨ" ਭੀ ਹੈ. ਲੱਛਣ ਚਾਰ ਚਰਣ, ਪ੍ਰਤਿ ਚਰਣ ੨੪ ਮਾਤ੍ਰਾ ੧੪- ੧੦ ਵਿਸ਼੍ਰਾਮ ਅੰਤ ਗੁਰੁ ਲਘੂ. ਉਦਾਹਰਣ- ਕੂੜੁ ਰਾਜਾ ਕੂੜੁ ਪਰ…
ਰੂਪਰਸਖਾ. ਨਮਕ. ਲੂਣ. ਰੂਪਯ (ਚਾਦੀ) ਜੇਹਾ ਚਿੱਟਾ ਰਸ. "ਕਛੁਕ ਰੂਪਰਸ ਪਾਵਨ ਕੀਨ." (ਗੁਪ੍ਰਸੂ) ਰਾਮਰੂਪ. ਦੇਖੋ, ਰੂਪ ੯. "ਰੂਪਰਾਮ ਤਿਹ ਜਾਨ." (ਸਃ ਮਃ …
ਰੂਪਰਮਖ਼ਾ. ਨਮਕ. ਲੂਣ. ਰੂਪਯ (ਚਾਂਦੀ) ਜੇਹਾ ਚਿੱਟਾ ਰਸ. “ਕਛੁਕ ਰੂਪਰਸ ਪਾਵਨ ਕੀਨ." (ਗੁਪ੍ਰਸੂ) ਰਾਮਰੂਪ.
ਦੇਖੋ, ਰੂਪ ੯. “ਰੂਪਰਾਮ ਤਿਹ ਜਾਨ.” (ਸ ਮਃ…
ਰੂਪਲਾਲਮਿੱਸਰ ਬੇਲੀਰਾਮ ਦਾ ਭਾਈ, ਮਹਾਰਾਜਾ ਰਣਜੀਤਸਿੰਘ ਦਾ ਨਾਮੀ ਅਹਿਲਕਾਰ, ਇਹ ਸਨ ੧੮੩੩ ਵਿੱਚ ਜਲੰਧਰ ਦਾ ਗਵਰਨਰ ਬਣਾਇਆ ਗਿਆ. ਰੂਪਲਾਲ ਨਾਲ ਪ੍ਰਜਾ ਬਹੁਤ…
ਰੂਪਵਾਨਵਿ- ਸ਼ਕਲ ਵਾਲਾ। ੨. ਖੂਬਸੂਰਤ "ਰੂਪਵੰਤ ਸੋ ਚਤੁਰ ਸਿਆਣਾ." (ਗਉ ਮਃ ੫)
ਰੂਪਵੰਤਵਿ- ਸ਼ਕਲ ਵਾਲਾ। ੨. ਖੂਬਸੂਰਤ "ਰੂਪਵੰਤ ਸੋ ਚਤੁਰ ਸਿਆਣਾ." (ਗਉ ਮਃ ੫)
ਰੂਪਵੰਤੀਵਿ- ਸ਼ਕਲ ਵਾਲਾ। ੨. ਖੂਬਸੂਰਤ “ਰੂਪਵੰਤ ਸੋ ਚਤੁਰ ਸਿਆਣਾ.” (ਗਉ ਮਃ ੫)
ਰੂਪਜੀਵਾਸੰ. ਵੇਸ਼ਯਾ. ਕੰਚਨੀ, ਜੋ ਆਪਣੇ ਰੂਪ ਦੇ ਆਸਰੇ ਗੁਜਾਰਾ ਕਰਦੀ ਹੈ.
ਰੂਪਾਂਤਰਹੋਰ ਰੂਪ ਦੂਜੀ ਸ਼ਕਲ.
ਰੂਪਭਾਈਕਲਸੀ ਗੋਤ ਦਾ ਤਖਾਣ, ਜੋ ਪਿੰਡ ਚੱਕ ਰਾਈਆ (ਤਸੀਲ ਦਸੂਹਾ ਜਿਲਾ ਹੁਸ਼ਿਆਰਪੁਰ) ਦਾ ਵਸਨੀਕ ਸੀ. ਇਹ ਗੁਰੂ ਨਾਨਕਦੇਵ ਦਾ ਸਿੱਖ ਹੋਇਆ, ਇਸ ਦੀ ਅੌਲਾਦ ਨ…
ਰੂਪਾਵਤੀਵਿ- ਸੁੰਦਰ ਰੂਪਵਾਲੀ. ਰੂਪਵਤੀ. "ਉਰਝਿ ਰਹਿਓ ਸਭ ਸੰਗ ਅਨੂਪ ਰੂਪਾਵਤੀ." (ਫੁਨਹੇ ਮਃ ੫)
ਰੂਪੀਆਵਿ- ਸ਼ਕਲ ਵਾਲਾ. ਦੇਖੋ, ਰੂਪ ੩.
ਰੂਪੇਰੂਪ ਦੀ. "ਰੂਪੈ ਕਾਮੈ ਦੋਸਤੀ." (ਮਃ ੧. ਵਾਰ ਮਲਾ)
ਰੂਪੋਸ਼ਫ਼ਾ. [روُپوش] ਵਿ- ਜਿਸ ਨੇ ਆਪਣਾ ਚੇਹਰਾ ਲੁਕੋ ਲਿਆ ਹੈ. ਛੁਪਿਆ ਹੋਇਆ. ਲੁਕਿਆ.
ਰੂਪੋਪਜੀਵਨਰੂਪ (ਸਾਂਗ) ਦਿਖਾਕੇ ਗੁਜਾਰਾ ਕਰਨ ਵਾਲਾ. ਬਹੁਰੂਪੀਆ. ਸਾਂਗੀ.
ਰੂਪੋਪਜੀਵਿਨੀਵੇਸ਼੍ਯਾ. ਕੰਚਨੀ.
ਰੂਪਯਸੰ. ਸੰਗਯਾ- ਸੁੰਦਰ ਬਣਾਉਣ ਲਈ ਜੋ ਤਾੜਿਆ ਜਾਵੇ, ਚਾਦੀ ਅਥਵਾ ਸੋਨਾ ਆਦਿ। ੨. ਭੂਸਣ. ਜ਼ੇਵਰ। ੩. ਰੁਪਯਾ. ਰਜਤਪਣ। ੪. ਵਿ- ਸੁੰਦਰ ਮਨੋਹਰ.
ਰੁਪਾਸੰ. ਰੂਪ੍ਯ. ਚਾਂਦੀ. ਰਜਤ. "ਨਾਨਕ ਜੇ ਵਿਚਿ ਰੁਪਾ ਹੋਇ." (ਧਨਾ ਮਃ ੧) ਦੇਖੋ, ਰੂਪ੍ਯ। ੨. ਖ਼ਾ. ਗਠਾ. ਪਿਆਜ਼. ਗੰਢਾ.
ਰੁਪਕੌਰਕਾੜ੍ਹਨੀ, ਜਿਸ ਵਿੱਚ ਦੁੱਧ ਕਾੜ੍ਹਿਆ ਜਾਵੇ.
ਰੁਪਰਸਲੂਣ. ਨਮਕ.
ਰੁਪਇਆਸੰ. ਰੌਪਯ. ਸੰਗਯਾ- ਰਜਤਮੁਦ੍ਰਾ. ਚਾਦੀ ਦਾ ਸਿੱਕਹ.
ਰੁਪਈਆਸੰ. ਰੌਪ੍ਯ. ਸੰਗ੍ਯਾ- ਰਜਤਮੁਦ੍ਰਾ. ਚਾਂਦੀ ਦਾ ਸਿੱਕਹ.
ਰੁਪਹਿਰੀਵਿ- ਰੂਪ੍ਯ (ਚਾਂਦੀ) ਦੀ ਗਿਲਟ ਜਿਸ ਪੁਰ ਹੋਈ ਹੈ। ੨. ਚਾਂਦੀ ਦੀ ਤਾਰ ਦਾ ਜਿਸ ਪੁਰ ਕੰਮ ਹੋਇਆ ਹੈ.
ਰੁਪਨਾਕ੍ਰਿ- ਵ੍ਯਾਕੁਲ ਹੋਣਾ. ਘਬਰਾਉਣਾ. ਦੇਖੋ, ਰੁਪ ਧਾ। ੨. ਆਰੋਪਣ ਕਰਨਾ. ਰੱਖਣਾ. ਟਿਕਾਉਣਾ। ੩. ਜਮ ਜਾਣਾ. ਅੜਨਾ. "ਰੁਪੇ ਵੀਰ ਖੇਤੰ." (ਸਲੋਹ)
ਰੁਪੱਯਾਦੇਖੋ, ਰੁਪਇਆ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.