ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਭਾਵ(ਦੇਖੋ, ਭੂ ਧਾ) ਸੰ. ਸੰਗ੍ਯਾ- ਸੱਤਾ. ਹੋਂਦ. ਅਸ੍ਤਿਤ੍ਵ। ੨. ਵਿਚਾਰ. ਖ਼ਯਾਲ. "ਸਤਿਆਦਿ ਭਾਵਰਤੰ." (ਗੂਜ ਜੈਦੇਵ) ਸਤ੍ਯ ਸੰਤੋਖ ਆਦਿ ਚਿੱਤ ਦੇ ਉੱਤਮ…
ਭਾਵੀभाविन्. ਵਿ- ਅਗਲੇ ਸਮੇਂ ਵਿੱਚ ਹੋਣ ਵਾਲਾ। ੨. ਸੰਗ੍ਯਾ- ਹੋਨਹਾਰ. ਪ੍ਰਾਰਬਧ. ਕਿਸਮਤ. "ਭਾਵੀ ਉਦੋਹ ਕਰਣੰ ਹਰਿਰਣੰ." (ਵਾਰ ਜੈਤ)
ਭਾਵਉਦੇਖੋ, ਭਾਉਣਾ ਅਤੇ ਭਾਵਨ. "ਆਗੈ ਭਾਵਉ ਕਿ ਨ ਭਾਵਉ." (ਆਸਾ ਮਃ ੫)
ਭਾਵ ਅਭਾਵਦੇਖੋ, ਭਾਵ ਅਤੇ ਅਭਾਵ। ੨. ਭਾਵ (ਹੋਂਦ) ਦਾ ਅਭਾਵ। ੩. ਦੇਖੋ, ਭਾਉ. ਅਭਾਉ.
ਭਾਵਏਭਾਉਂਦਾ ਹੈ. "ਜਿਨ ਭਾਣਾ ਭਾਵਏ." (ਅਨੰਦੁ)
ਭਾਵਕਸੰ. ਸੰਗ੍ਯਾ- ਮਨ ਦਾ ਵਿਕਾਰ। ੨. ਵਿ- ਉਤਪੰਨ (ਪੈਦਾ) ਕਰਨ ਵਾਲਾ। ੩. ਸੋਚਣ ਵਾਲਾ.
ਭਾਵਜਾਵਿ- ਭਾਵ ਤੋਂ ਪੈਦਾ ਹੋਣ ਵਾਲੀ. "ਭੈਹਰੀ ਭੂਤਲਾ ਭਾਵਜਾ." (ਪਾਰਸਾਵ) ੨. ਸੰਗ੍ਯਾ- ਭ੍ਰਾਤ੍ਰਿ ਜਾਯਾ. ਭਾਈ ਦੀ ਵਹੁਟੀ. ਭਾਭੀ.
ਭਾਵਣਾਦੇਖੋ, ਭਾਉਣਾ.
ਭਾਵਨਾਦੇਖੋ, ਭਵਾਉਣਾ.
ਭਾਵਨੁਸੰਗ੍ਯਾ- ਖ਼ਿਆਲ. ਸੰਕਲਪ. "ਆਪਨੋ ਭਾਵਨੁ ਕਰਿ. ਮੰਤ੍ਰਿਨ ਦੂਸਰੋ ਧਰਿ." (ਸਵੈਯੇ ਸ੍ਰੀ ਮੁਖਵਾਕ ਮਃ ੫) "ਭਾਵਨੁ ਤਿਆਗਿਓ ਰੀ ਤਿਆਗਿਓ." (ਗਉ ਮਃ ੫) "…
ਭਾਵਪ੍ਰਣਾਸੀਵਿ- ਆਵਾਗਮਨ ਮਿਟਾਉਣ ਵਾਲਾ. ਦੇਖੋ, ਭਾਵ ੪.
ਭਾਵਰਿਭ੍ਰਮਣ ਦੀ ਹਿਯਾ. ਪਰਿਹਮਾ। ੨. ਵਿਆਹ ਸਮੇਂ ਦੀ ਫੇਰੀ. ਫੇਰੇ "ਰਾਮਰਾਇ ਸਿਉ ਭਾਵਰਿ ਲੈਹਉ." (ਆਸਾ ਕਬੀਰ) "ਦੀਨੀ ਸਾਤ ਭਾਵਰੈਂ." (ਹਿਸਨਾਵ)
ਭਾਵਰਸਾਮ੍ਰਿਤਨਿਰਮਲੇ ਸਾਧੂ ਭਾਈ ਗੁਲਾਬਸਿੰਘ ਜੀ ਦਾ ਰਚਿਆ ਇੱਕ ਛੋਟਾ ਗ੍ਰੰਥ, ਜਿਸ ਵਿੱਚ ਵਿਵੇਕ ਵੈਰਾਗ ਦੇ ਉਪਦੇਸ਼ ਹਨ. ਦੇਖੋ, ਗੁਲਾਬਸਿੰਘ ੪.
ਭਾਵ ਰਤਵਿ- ਪ੍ਰੇਮ ਰਤ. ਦੇਖੋ, ਭਾਵ ੧੧.
ਭਾਵਰੀਭ੍ਰਮਣ ਦੀ ਕ੍ਰਿਯਾ. ਪਰਿਕ੍ਰਮਾ। ੨. ਵਿਆਹ ਸਮੇਂ ਦੀ ਫੇਰੀ. ਫੇਰੇ "ਰਾਮਰਾਇ ਸਿਉ ਭਾਵਰਿ ਲੈਹਉ." (ਆਸਾ ਕਬੀਰ) "ਦੀਨੀ ਸਾਤ ਭਾਵਰੈਂ." (ਕ੍ਰਿਸਨਾਵ)
ਭਾਵਲੀਸੰਗ੍ਯਾ- ਭਾਗ (ਹਿੱਸਾ) ਕਰਨ ਦੀ ਕ੍ਰਿਯਾ. ਵੰਡਾਈ. "ਨ੍ਰਿਪ ਕੋ ਨਰ ਤਿਨ ਕਰੈ ਭਾਵਲੀ." (ਗੁਪ੍ਰਸੂ) ੨. ਹਿੱਸੇ ਵਿੱਚ ਸਾਂਝ. ਸ਼ਰਾਕਤ.
ਭਾਵ ਵਾਚਕ ਸੰਗ੍ਯਾਉਹ ਨਾਮ, ਜੋ ਅੱਖਰਾ ਦੇ ਅਰਥ ਅਨੁਸਾਰ ਨਾ ਹੋਵੇ, ਕਿੰਤੂ ਭਾਵ ਅਨੁਸਾਰ ਸੰਕੇਤ ਕੀਤਾ ਜਾਵੇ, ਜਿਵੇਂ- ਮੂਰਖ ਦੀ ਪਸ਼ੂ ਸੰਗਯਾ- ਸ਼ਰਾਰਤੀ ਦੀ ਸ਼ੈਤਾਨ ਸ…
ਭਾਵਾਭਾਇਆ ਹੋਇਆ. ਪਸੰਦ ਆਇਆ. "ਕਾਮ ਕਰੀਜੈ ਠਾਕੁਰਭਾਵਾ." (ਗਉ ਮਃ ੫) ਠਾਕੁਰਭਾਉਂਦਾ ਕਾਮ ਕਰੀਜੈ। ੨. ਭਾਵਾਂ. ਪਸੰਦ ਹੋਵਾਂ. "ਤੀਰਥ ਨਾਵਾ, ਜੇ ਤਿਸੁ ਭ…
ਭਾਵਸਿਦੇਖੋ, ਭਾਵਾ ੨। ੨. ਵਯ- ਚਾਹੋ. ਯਦਿ. ਭਾਵੇਂ। ੩. ਸ਼ਾਯਦ. ਕਦਾਚਿਤ.
ਭਾਵਾਣੀਦੇਖੋ, ਭਵਾਨੀ.
ਭਾਵਿਕ(ਸਮੇਂ ਦੀ ਹਾਲਤ ਪ੍ਰਗਟ ਕਰਨ ਵਾਲਾ). ਬੀਤਚੁਕੇ ਅਰ ਆਉਣ ਵਾਲੇ ਸਮੇਂ ਦਾ ਵਰਤਮਾਨ ਵਿੱਚ ਵਰਣਨ "ਭਾਵਿਕ" ਅਲੰਕਾਰ ਹੈ. ਭੂਤ ਭਵਿਸ਼੍ਯਤ ਕੀ ਜੋ ਬਾਤ, ਵਰ…
ਭਾਵਿਨੀਵਿ- ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀ। ੨. ਸੰਗ੍ਯਾ- ਉਹ ਨਾਯਿਕਾ, ਜਿਸ ਦੇ ਰਿਦੇ ਵਿੱਚ ਅਨੇਕ ਪ੍ਰਕਾਰ ਦੇ ਸ਼੍ਰਿੰਗਾਰ ਭਾਵਾਂ ਦੀ ਚੇਸ੍ਟਾ ਹੋਰਹੀ ਹ…
ਭਾਵੀਜਾਭਾਉਂਦਾ. ਚੰਗਾ ਲਗਦਾ। ੨. ਇਜ੍ਯਭਾਵ. ਪੂਜ੍ਯਭਾਵ. ਦੇਖੋ, ਇਜ੍ਯ ਅਤੇ ਭਾਵ.
ਭਾਵੁਕਸੰ. ਸੰਗ੍ਯਾ- ਮੰਗਲ. ਕਲ੍ਯਾਣ। ੨. ਵਿ- ਮੰਗਲ ਵਾਲਾ। ੩. ਕਾਵ੍ਯਰਸ ਦਾ ਪ੍ਰੇਮੀ.
ਭਾਵੈਰੁਚੇ. ਪਸੰਦ ਆਵੇ. "ਜੋ ਤੁਧੁ ਭਾਵੈ ਸਾਈ ਭਲੀ ਕਾਰੁ." (ਜਪੁ) ੨. ਭਾਉਂਦਾ. "ਜੀਉ ਭਾਵੈ ਅੰਨੁ ਨ ਪਾਣੀ." (ਗਉ ਛੰਤ ਮਃ ੩) ੩. ਵ੍ਯ- ਭਾਵੇਂ. ਚਾਹੋਂ…
ਭਾਵੰਦਾਭਾਉਂਦਾ. ਸਭੇ ਕਾਜ ਸਵਾਰਿਐ ਜਾਂ ਤੁਧੁ ਭਾਵੰਦਾ." (ਮਃ ੫. ਵਾਰ ਮਾਰੂ ੨)
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.