ਭਾਵ ਵਾਚਕ ਸੰਗ੍ਯਾ
ਉਹ ਨਾਮ, ਜੋ ਅੱਖਰਾ ਦੇ ਅਰਥ ਅਨੁਸਾਰ ਨਾ ਹੋਵੇ, ਕਿੰਤੂ ਭਾਵ ਅਨੁਸਾਰ ਸੰਕੇਤ ਕੀਤਾ ਜਾਵੇ, ਜਿਵੇਂ- ਮੂਰਖ ਦੀ ਪਸ਼ੂ ਸੰਗਯਾ- ਸ਼ਰਾਰਤੀ ਦੀ ਸ਼ੈਤਾਨ ਸੰਗਯਾ ਆਦਿ। ੨. ਕਿਸੇ ਪਦਾਰਥ ਦੇ ਗੁਣ ਧਰਮ ਨੂੰ ਦੱਸਣ ਵਾਲੀ ਸੰਗਯਾ, ਜੈਸੇ- ਸੱਜਨਤਾ, ਦੁਸਟਤਾ, ਉੱਚਤਾ ਆਦਿ (abstract noun)
ਮਹਾਨ ਕੋਸ਼ — ਭਾਗ ੪, ਪੰਨਾ ੨੬੫