ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਬ੍ਰਹਮਸੰ. (बृह- ਬ੍ਰਿਹ੍‌ ਧਾ ਵਧਣਾ) ब्रहमन- ਬ੍ਰਹਮ. ਸੰਗ੍ਯਾ- ਸਭ ਤੋਂ ਵਧਿਆ ਹੋਇਆ, ਕਰਤਾਰ, ਜਗਤ ਨਾਥ ਵਾਹਗੁਰੂ. "ਬ੍ਰਹਮ ਦੀਸੈ ਬ੍ਰਹਮੁ ਸੁਣੀਐ." (… ਬਰਹਮਫ਼ਾ. [برہم] ਵਿ- ਕ੍ਰੋਧ ਸਹਿਤ. ਭੜਕਿਆ ਹੋਇਆ. ਕ੍ਰੋਧ। ੨. ਦੇਖੋ, ਬ੍ਰਹਮ ਅਤੇ ਬ੍ਰਹਮ੍‍. ਬ੍ਰਹਮੁਦੇਖੋ, ਬ੍ਰਹਮ। ੨. ਆਤਮਾ. "ਅੰਤਰਿ ਬ੍ਰਹਮੁ ਨ ਚੀਨਈ." (ਮਃ ੩. ਵਾਰ ਸ੍ਰੀ) ੩. ਵੇਦ. "ਗੁਰਮੁਖਿ ਬਾਣੀ ਬ੍ਰਹਮੁ ਹੈ." (ਸ੍ਰੀ ਮਃ ੩) ੪. ਬ੍ਰਹ੍‌ਮਾ.… ਬ੍ਰਹਮੀਬ੍ਰਾਹਮੀ. ਬ੍ਰਹਮਾ ਦੀ ਸ਼ਕਤੀ. ਬ੍ਰਹਮਾਣੀ. "ਸਿਵੀ ਵਾਸਵੀ ਬ੍ਰਾਹਮੀ ਰਿੱਧਿਕੂਪਾ (ਚੰਡੀ ੨) ੨. ਪਾਰਵਤੀ। ੩. ਸਰਸ੍ਵਤੀ। ੪. ਇੱਕ ਪੁਰਾਣੀ ਲਿਪਿ (ਲਿ… ਬ੍ਰਹਮੀਸਾਹਇਸ ਦਾ ਅਸਲ ਨਾਉਂ ਇਬਰਾਹੀਮਸ਼ਾਹ ਸੀ. ਇਹ ਮਾਲਵੇ ਦੇ ਛੱਤੇਆਣੇ ਪਿੰਡ ਦਾ ਵਸਨੀਕ ਮੁਸਲਮਾਨ ਸੀ. ਜਦ ਸ਼੍ਰੀ ਕਲਗੀਧਰ ਸੰਮਤ ੧੭੬੨- ੬੩ ਵਿੱਚ ਜੰਗਲ ਨੂੰ… ਬ੍ਰਹਮਣਬ੍ਰਾਹਮਣ. "ਸੋ ਬ੍ਰਹਮਣ, ਜੋ ਬਿੰਦੈ ਬ੍ਰਹਮ." (ਸਵਾ ਮਃ ੧) ਬਰਹਮਨਦੇਖੋ, ਬ੍ਰਹਮਣ ਅਤੇ ਬ੍ਰਾਹਮਣ. ਬ੍ਰਹਮਅਗਨਿਬ੍ਰਹਮਗਿਆਨ ਰੂਪ ਅਗਨਿ. ਤਤ੍ਵ- ਗਿਆਨ ਦਾ ਪ੍ਰਕਾਸ਼. "ਕਾਲੁ ਜਾਲੁ ਬ੍ਰਹਮਅਗਨੀ ਜਾਰੇ." (ਗਉ ਅਃ ਮਃ ੧) ੨. ਤਪਸਾ ਦਾ ਅਹੰਕਾਰ. ਦੇਖੋ, ਬ੍ਰਹਮ ੮. "ਬ੍… ਬ੍ਰਹਮਸਮਾਜਦੇਖੋ, ਬ੍ਰਹਮਸਮਾਜ. ਬ੍ਰਹਮ ਸੇਖਸ਼ੇਖ ਇਬਰਾਹੀਮ. ਦੇਖੋ, ਫਰੀਦ. ਬ੍ਰਹਮਹੋਮਜਠਰਾਗਨਿ ਤ੍ਰਿਪਤ ਕਰਨ ਰੂਪ ਹਵਨ. "ਸਿੱਖ ਛੁਧਾਤੁਰ ਕੇ ਮੁਖ ਪਾਵਨ। ਬ੍ਰਹਮਹੋਮ ਯਹਿ ਭਲੋ ਸੁਹਾਵਨ." (ਨਾਪ੍ਰ) ਬ੍ਰਹਮਕਉਚਸੰ. ਬ੍ਰਹਮ੍‍ਕਵਚ. ਮਾਰਕੰਡੇਯ ਰਿਖੀ ਨੂੰ ਬ੍ਰਹਮਾ ਦਾ ਦੱਸਿਆ ਦੁਰਗਾ ਦੇ ਨਾਮਾਂ ਦਾ ਅੰਗ ਰਖ੍ਯਾ ਕਰਨ ਵਾਲਾ ਮੰਤ੍ਰਰੂਪ ਕਵਚ. ਇਹ ਕਵਚ ਵਰਾਹ ਪੁਰਾਣ ਵ… ਬ੍ਰਹਮ ਕਮਲਦੇਖੋ, ਰਸਾਦੰ. ਬ੍ਰਹਮਕਰਮਸੰ. ਬ੍ਰਹਮ- ਕਰ੍‍ਮਨ੍‌. ਸੰਗ੍ਯਾ- ਬ੍ਰਹਮ (ਵੇਦ) ਵਿੱਚ ਵਿਧਾਨ ਕੀਤਾ ਕਰਮ। ੨. ਬ੍ਰਹਮ ਸੰਬੰਧੀ ਕਰਮ. "ਬ੍ਰਹਮਣਹ ਸੰਗਿ ਉਧਾਰਣੰ, ਬ੍ਰਹਮਕਰਮ ਜਿ ਪੂਰ… ਬ੍ਰਹਮਕਵਚਦੇਖੋ, ਬ੍ਰਹਮਕਉਚ. ਬ੍ਰਹਮਕੁਮਾਰਬ੍ਰਹਮਾ ਦੇ ਪੁਤ੍ਰ, ਸਨਕਾਦਿ। ੨. ਬ੍ਰਹਮਪੁਤ੍ਰ ਨਦ (ਦਰਿਆ) ਦੇਖੋ, ਬ੍ਰਹਮਪੁਤ੍ਰ. "ਬ੍ਰਹਮਕੁਮਾਰ ਕੀ ਧਾਰ ਹਜਾਰ." (ਚਰਿਤ੍ਰ ੧੧੯) ਬ੍ਰਹਮਖਾਂ ਲੋਦੀਇਬਰਾਹੀਮਖ਼ਾਨ ਲੋਦੀ. ਬ੍ਰਹਮਗਿਆਤਾਬ੍ਰਹ੍ਹਮ ਗ੍ਯਾਤ੍ਰਿ (ज्ञातृ) ਬ੍ਰਹਮ ਦੇ ਜਾਣਨ ਵਾਲਾ. ਬ੍ਰਹਮਗਿਆਨਬ੍ਰਹ੍‌ਮਗ੍ਯਾਨ (ज्ञान). ਆਤਮਗਿਆਨ. ਬ੍ਰਹਮਗਿਆਨੀਬ੍ਰਹ੍‌ਮਗ੍ਯਾਨੀ (ज्ञानिन्). ਬ੍ਰਹਮ ਦੇ ਜਾਣਨ ਵਾਲਾ. "ਬ੍ਰਹਮਗਿਆਨੀ ਸਦਾ ਸਮਦਰਸੀ." (ਸੁਖਮਨੀ) ਬ੍ਰਹਮਗਿਆਨੁਦੇਖੋ, ਬ੍ਰਹਮਗਿਆਨ. ਬ੍ਰਹਮਗ੍ਯਦੇਖੋ, ਬ੍ਰਹਮਗਯ. ਬ੍ਰਹਮਚਰਜੁਬ੍ਰਹਮਚਯੰ. ਵੇਦ ਪੜੀਨ ਲਈ ਫਿਰਨਾ. ਕਾਮਾਦਿ ਵਿਕਾਰ ਰੋਕਕੇ ਵਿਦਯਾ ਦਾ ਅਭਯਾਸ ਕਰਨਾ. "ਬ੍ਰਹਮਚਾਰਿ ਬ੍ਰਹਮਚਜੁ ਕੀਨਾ." (ਮਾਰੂ ਮਃ ੫) ੨. ਚਾਰ ਆਸ਼੍ਰ… ਬ੍ਰਹਮਚਰਯਵੇਦ ਪੜ੍ਹਨ ਲਈ ਫਿਰਨਾ, ਕਾਮਾਦਿ ਵਿਕਾਰ ਰੋਕਕੇ ਵਿਯਾ ਦਾ ਅਯਾਸ ਕਰਨਾ. “ਬ੍ਰਹਮਚਾਰਿ ਬ੍ਰਹਮਚਜੁ ਕੀਨਾ.” (ਮਾਰੂ ਮਃ ੫) ੨. ਚਾਰ ਆਸ਼ਮਾਂ ਵਿੱਚੋਂ ਪਹ… ਬ੍ਰਹਮਚਾਰਿਬ੍ਰਹਮਚਾਰੀ (चारिन). ਵੇਦ ਪੜੀਨ ਲਈ ਫਿਰਨ ਵਾਲਾ। ੨. ਮਨ ਇੰਦਿ੍ਰਯ ਰੋਕਕੇ ਵਿਦਯਾ ਦਾ ਅਭਯਾਸ ਕਰਨ ਵਾਲਾ. ਬ੍ਰਹਮਚਾਰੀਬ੍ਰਹਮਚਾਰੀ (चारिन). ਵੇਦ ਪੜ੍ਹਨ ਲਈ ਫਿਰਨ ਵਾਲਾ। ੨. ਮਨ ਇੰਦ੍ਰਿਯ ਰੋਕਕੇ ਵਿਦ੍ਯਾ ਦਾ ਅਭ੍ਯਾਸ ਕਰਨ ਵਾਲਾ. ਬ੍ਰਹਮਜੋਗਬ੍ਰਹ੍ਮਯੋਗ. ਨਾਮਅਭਯਾਸ ਦ੍ਵਾਰਾ ਕਰਤਾਰ ਵਿੱਚ ਮਨ ਜੋੜਨ ਦੀ ਹਿਯਾ, ਭਕਿਤਯੋਗ. "ਕਰਿ ਭੇਖ ਨ ਪਾਈਅੈ ਬ੍ਰਹਮਜੋਗੁ." (ਕਾਨ ਪੜਤਾਲ ਮਃ ੫) ੨. ਬ੍ਰਹ੍ਮ … ਬ੍ਰਹਮਜੋਗੁਬ੍ਰਹ੍‌ਮਯੋਗ. ਨਾਮਅਭ੍ਯਾਸ ਦ੍ਵਾਰਾ ਕਰਤਾਰ ਵਿੱਚ ਮਨ ਜੋੜਨ ਦੀ ਕ੍ਰਿਯਾ, ਭਕ੍ਤਿਯੋਗ. "ਕਰਿ ਭੇਖ ਨ ਪਾਈਐ ਬ੍ਰਹਮਜੋਗੁ." (ਕਾਨ ਪੜਤਾਲ ਮਃ ੫) ੨. ਬ੍ਰ… ਬ੍ਰਹਮਟਿਆਬ੍ਰਹਮ- ਅਟ੍ਯਾ. ਕਰਤਾਰ ਦੇ ਵਿਚਰਣ ਦੀ ਥਾਂ, ਦੁਨੀਆ. ਬ੍ਰਹਮਾਂਡ. "ਕੁਦਰਤਿ ਕੀਮ ਨ ਪਾਇ ਅਲਖ ਬ੍ਰਹਮਟਿਆ." (ਮਃ ੫. ਵਾਰ ਰਾਮ ੨) ਬ੍ਰਹਮਠਾਇਦੇਵਮੰਦਿਰ. ਦੇਖੋ, ਬ੍ਰਹਮ ੭। ੨. ਸ਼ੁੱਧ ਅੰਤਹਕਰਣ। ੩. ਸਤਸੰਗ. ਬ੍ਰਹਮਡੰਡਬ੍ਰਹ੍‌ਮਦੰਡ. ਬ੍ਰਹਮਚਾਰੀ ਦਾ ਸੋਟਾ। ੨. ਕੰਗਰੋੜ. ਪਿੱਠ ਦੀ ਹੱਡੀ, ਰੀਢ। ੩. ਬ੍ਰਾਹਮਣ ਦਾ ਦੱਸਿਆ ਹੋਇਆ ਕਿਸੇ ਅਪਰਾਧ ਦਾ ਦੰਡ. ਪ੍ਰਾਯਸ਼੍ਚਿਤ. "ਬ੍… ਬ੍ਰਹਮਣੀਬ੍ਰਾਹ੍‌ਮਣੀ. ਬ੍ਰਾਹਮਣ ਦੀ ਇਸਤ੍ਰੀ. ਬ੍ਰਾਹਮਣ ਜਾਤਿ ਦੀ ਨਾਰੀ. "ਜੌ ਤੂ ਬ੍ਰਾਹਮਣੁ ਬ੍ਰਹਮਣੀ ਜਾਇਆ." (ਗਉ ਕਬੀਰ) "ਅਧਮ ਚੰਡਾਲੀ ਭਈ ਬ੍ਰਹਮਣੀ." (… ਬ੍ਰਹਮਣੁਦੇਖੋ, ਬ੍ਰਹਮਣ. ਬ੍ਰਹਮਣੇਸਬ੍ਰਾਹ੍‌ਮਣ- ਈਸ਼. ਬ੍ਰਾਹ੍‌ਮਣੇਸ਼. ਬ੍ਰਾਹਮਣਾਂ ਦਾ ਸਰਦਾਰ। ੨. ਬ੍ਰਹ੍‌ਮਾ. ਚਤੁਰਾਨਨ. ਬ੍ਰਹਮਤੁਬ੍ਰਹ੍‌ਮਤ. ਬ੍ਰਾਹਮਣਪੁਣਾ. "ਬ੍ਰਹਮੁ ਬਿੰਦੈ ਤਿਸ ਦਾ ਬ੍ਰਹਮਤੁ ਰਹੈ." (ਮਃ ੩. ਵਾਰ ਸੋਰ) ਬ੍ਰਹਮਦਾਸਬ੍ਰਹਮਦਾਸ ਕਸ਼ਮੀਰੀ ਪੰਡਿਤ, ਜੋ ਸ਼ੀ ਗੁਰੂ ਨਾਨਕਦੇਵ ਜੀ ਦੇ ਕਸ਼ਮੀਰ ਜਾਣ ਸਮੇਂ ਸ਼ਾਲਗ੍ਰਾਮ ਦੀ ਪੂਜਾ ਛੱਡਕੇ ਕਰਤਾਰ ਦਾ ਉਪਾਸਕ ਹੋਇਆ. ਗੁਰੂ ਸਾਹਿਬ ਨੇ… ਬ੍ਰਹਮਪੁਤ੍ਰਦੇਖੋ, ਬ੍ਰਹਮਪੁਤ੍ਰ. ਬ੍ਰਹਮਬੀਚਾਰਬ੍ਰਹ੍‌ਮਵਿਚਾਰ. ਆਤਮਵਿਚਾਰ. "ਬ੍ਰਹਮਬੀਚਾਰ ਬੀਚਾਰੇ ਕੋਇ." (ਰਾਮ ਮਃ ੫) ਬ੍ਰਹਮਧਿਆਨਬ੍ਰਹ੍‌ਮ ਦਾ ਧਿਆਨ. ਬ੍ਰਹਮਭੋਜਬ੍ਰਹ੍‌ਮਭੋਜ੍ਯ. ਬ੍ਰਾਹਮਣਾਂ ਲਈ ਤਿਆਰ ਕੀਤਾ ਭੋਜਨ. ਬ੍ਰਾਹਮਣਾਂ ਅਰਥ ਯਗ੍ਯ. "ਬ੍ਰਹਮਭੋਜ ਕੀਨੋ ਪੁਰ ਤਾਂਹੀ." (ਨਾਪ੍ਰ)

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.