ਬ੍ਰਹਮੀਸਾਹ

ਇਸ ਦਾ ਅਸਲ ਨਾਉਂ ਇਬਰਾਹੀਮਸ਼ਾਹ ਸੀ. ਇਹ ਮਾਲਵੇ ਦੇ ਛੱਤੇਆਣੇ ਪਿੰਡ ਦਾ ਵਸਨੀਕ ਮੁਸਲਮਾਨ ਸੀ. ਜਦ ਸ਼੍ਰੀ ਕਲਗੀਧਰ ਸੰਮਤ ੧੭੬੨- ੬੩ ਵਿੱਚ ਜੰਗਲ ਨੂੰ ਮੰਗਲਭੂਮਿ ਕਰਨ ਹਿਤ ਵਿਚਰਦੇ ਹੋਏ ਇਸ ਦੇ ਪਿੰਡ ਪਧਾਰੇ, ਤਦ ਸਤਿਗੁਰੂ ਦਾ ਉਪਦੇਸ਼ ਸੁਣਕੇ ਇਸ ਦੇ ਚਿੱਤ ਉੱਤੇ ਅਜੇਹਾ ਅਸਰ ਹੋਇਆ ਕਿ ਇਸਲਾਮ ਨੂੰ ਤ੍ਯਾਗਕੇ ਸਿੰਘ ਸਜ ਗਿਆ. ਇਸ ਪ੍ਰਸੰਗ ਨੂੰ ਭਾਈ ਸੰਤੋਖਸਿੰਘ ਜੀ ਨੇ ਗੁਰੁਪ੍ਰਤਾਪ ਸੂਰਜ ਦੇ ਪਹਿਲੇ ਐਨ ਦੇ ੧੮ਵੇਂ ਅਧ੍ਯਾਯ ਵਿੱਚ ਇਉਂ ਲਿਖਿਆ ਹੈ:- “ਸੁਨ ਸ਼੍ਰੀ ਪ੍ਰਭੁ ਪ੍ਰਸੰਨਤਾ ਧਾਰੀ। ਪੂਰਬ ਭਲੀ ਰੀਤਿ ਤੈਂ ਡਾਰੀ। ਮੁਸਲਮਾਨ ਹੁਇ ਭਾਵਨ ਧਰੈ।

ਮਹਾਨ ਕੋਸ਼ — ਭਾਗ ੪, ਪੰਨਾ ੪੩

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.