ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਜਗਸੰ. जगत ਸੰਗ੍ਯਾ- ਸੰਸਾਰ. ਦੁਨੀਆ. "ਜਗ ਸਿਉ ਝੂਠ ਪ੍ਰੀਤਿ ਮਨ ਬੇਧਿਆ." (ਸੋਰ ਮਃ ੧) ੨. ਜਨਸਮੁਦਾਯ. ਲੋਕ। ੩. ਯਗ੍ਯ यज्ञ ਯਾਗ. "ਜਗ ਇਸਨਾਨ ਤਾਪ…
ਜੰਗਫ਼ਾ. [زنگ] ਜ਼ੰਗ. ਸੰਗ੍ਯਾ- ਮੈਲ. ਜ਼ੰਗਾਰ। ੨. ਘੰਟਾ. ਸੰਖ. "ਜੰਗ ਘੁੰਘਰੁ ਟੱਲਿਕਾ ਉਪਜੰਤ ਰਾਗ ਅਨੰਤ." (ਪਰੀਛਤਰਾਜ) ੩. ਟਾਪੂ ਜ਼ੰਗਬਾਰ (Zanziba…
ਜਗਿਜਗਤ ਮੇਂ. ਸੰਸਾਰ ਵਿੱਚ. "ਜਗਿ ਸੁਕ੍ਰਿਤ ਕੀਰਤਿ ਨਾਮ ਹੈ." (ਬਿਲਾ ਛੰਤ ਮਃ ੪) ੨. ਯੱਗਾਂ ਕਰਕੇ. ਯਗ੍ਯ ਦ੍ਵਾਰਾ। ੩. ਜਗਤ ਦੇ "ਲਥਿਅੜੇ ਜਗਿ ਤਾਪਾ …
ਜਗੀਜਾਗੀ. ਸਾਵਧਾਨ ਹੋਈ। ੨. ਜੱਗ (ਯਗ੍ਯ) ਕਰਨ ਵਾਲਾ। ੩. ਜੱਗੀਂ. ਜੱਗਾਂ ਕਰਕੇ. "ਸਤਜੁਗਿ ਸਤੁ, ਤੇਤਾ ਜਗੀ." (ਗਉ ਰਵਿਦਾਸ)
ਜਗੁਦੇਖੋ, ਜਗ ਅਤੇ ਜਗਤ. "ਜਗੁ ਉਪਜੈ ਬਿਨਸੈ." (ਆਸਾ ਛੰਤ ਮਃ ੪) ੨. ਜਨਸਮੁਦਾਯ. ਲੋਕ."ਜਗੁ ਰੋਗੀ ਭੋਗੀ." (ਆਸਾ ਮਃ ੧)
ਜੰਗੀਫ਼ਾ. [جنگی] ਵਿ- ਜੰਗ ਨਾਲ ਸੰਬੰਧ ਰੱਖਣ ਵਾਲਾ. ਜੰਗ ਦਾ। ੨. ਫ਼ੌਜੀ। ੩. ਜ਼ੰਗੀ. ਜ਼ੰਗਵਾਰ ਦਾ ਵਸਨੀਕ. ਦੇਖੋ, ਜੰਗ ੩.
ਜੰਗਲ ਜਾਣਾਕ੍ਰਿ- ਸ਼ੌਚ ਜਾਣਾ. ਸੁਚੇਤੇ ਫਿਰਨ ਜਾਣਾ. ਮਲਤ੍ਯਾਗ ਲਈ ਰੋਹੀ ਵਿੱਚ ਜਾਣਾ.
ਜੰਗ ਅਜ਼ਮਾਫਾ. جنگآزما ਵਿ- ਜੰਗ ਅਜਮਾਉਣ ਵਾਲਾ. ਯੁੱਧ ਵਿਦਯਾ ਦਾ ਅਭਯਾਸੀ.
ਜੰਗ ਦਰਾਯਦਦਸਮਗ੍ਰੰਥ ਦੇ ਕ੍ਰਿਸਨਾਵਤਾਰ ਵਿੱਚ ਕਾਲਯਵਨ ਦੇ ਜੰਗ ਦਾ ਵਰਣਨ ਇਸ ਸਵੈਯੇ ਵਿੱਚ ਹੈ:- ੧. ਜੰਗ ਦਰਾਯਦ ਕਾਲਜਮੰਨ, ਬਗੋਯਦ ਕੀ ਮਨ ਫੌਜ ਕੋ ਸ਼ਾਹਮ, ੨.…
ਜੰਗਨਾਮਾਜੁੱਧ ਦੀ ਕਥਾ ਦਾ ਗ੍ਰੰਥ। ੨. ਇਸ ਨਾਮ ਦੇ ਕਈ ਗ੍ਰੰਥ ਦੇਖੇ ਜਾਂਦੇ ਹਨ, ਜਿਨ੍ਹਾਂ ਵਿੱਚ ਲਹੌਰ ਦਰਬਾਰ ਦੀ ਫੌਜ ਦਾ ਅੰਗ੍ਰੇਜ਼ਾਂ ਨਾਲ ਜੰਗ ਕਰਨ ਦਾ ਪ੍…
ਜੰਗਮਸੰ. जङ्गम. ਤੁਰਨ ਫਿਰਨ ਵਾਲਾ. ਗਮਨ ਕਰਤਾ. ਜੋ ਇੱਕ ਥਾਂ ਨਾ ਟਿਕੇ. "ਅਸਥਾਵਰ ਜੰਗਮ ਕੀਟ ਪਤੰਗਾ." (ਗਉ ਕਬੀਰ) ੨. ਸ਼ੈਵ ਮਤ ਦਾ ਇੱਕ ਫ਼ਿਰਕਾ, ਜੋ ਜ…
ਜੰਗ ਮੁਸਾਫਾਮੁਸਾਫ (ਜੰਗ) ਦਾ ਜੰਗ (ਘੰਟਾ). "ਜੰਗ ਮੁਸਾਫਾ ਵੱਜਿਆ." (ਚੰਡੀ ੩) ਦੇਖੋ, ਜੰਗ ਅਤੇ ਮੁਸਾਫ.
ਜੰਗਲੀਵਿ- ਜੰਗਲ ਵਿੱਚ ਰਹਿਣ ਵਾਲਾ। ੨. ਅਸਭ੍ਯ. ਗਁਵਾਰ.
ਜੰਗਲਫਾ. جنگل ਸੰਗਯਾ- ਰੋਹੀ. ਬਣ (ਵਨ). "ਜੰਗਲ ਜੰਗਲੁ ਕਿਆ ਭਵਹਿ?" (ਸ. ਫਰੀਦ)੨ ਸ. ਲਹੂ। ੩. ਮਾਸ। ੪. ਜਲ ਰਹਿਤ ਭੂਮਿ. ਮਾਰੂ। ੫. ਰੇਗਿਸਤਾਨ.
ਜੰਗਲੁਫ਼ਾ. [جنگل] ਸੰਗ੍ਯਾ- ਰੋਹੀ. ਬਣ (ਵਨ). "ਜੰਗਲ ਜੰਗਲੁ ਕਿਆ ਭਵਹਿ?" (ਸ. ਫਰੀਦ)੨ ਸ. ਲਹੂ। ੩. ਮਾਸ। ੪. ਜਲ ਰਹਿਤ ਭੂਮਿ. ਮਾਰੂ। ੫. ਰੇਗਿਸਤਾਨ.
ਜੰਗਲਾਵਿ- ਜੰਗਲ ਨਾਲ ਸੰਬੰਧ ਰੱਖਣ ਵਾਲਾ. ਬਨੈਲਾ. ਜੰਗਾਲੀ। ੨. ਪੁਰਤ- ਜੇਂਗਲਾ. ਬਾਰਾਮਦੇ (ਬਰਾਂਡੇ) ਅਥਵਾ ਦਰਵਾਜ਼ੇ ਪੁਰ ਲੱਗੀ ਹੋਈ ਸਰੀਏਦਾਰ ਖਿੜਕੀ ਅਤ…
ਜੰਗਾਰਫ਼ਾ. [جنکار] ਵਿ- ਜੰਗਾਵਰ. ਯੋਧਾ। ੨. ਫ਼ਾ. [زنکار] ਜ਼ੰਗਾਰ. ਸੰਗ੍ਯਾ- ਜਰ. ਲੋਹੇ ਆਦਿ ਧਾਤੁ ਦੀ ਮੈਲ.
ਜੰਗਾਲੀਵਿ- ਜੰਗਾਰ ਲੱਗੀ ਵਸਤੁ। ੨. ਜੰਗਾਰ ਜੇਹੇ ਰੰਗ ਵਾਲਾ. ਦੇਖੋ, ਮਸਕਲ.
ਜੰਗੀਰਾਣਾਇੱਕ ਪਿੰਡ, ਜੋ ਰਿਆਸਤ ਪਟਿਆਲਾ ਨਜਾਮਤ ਬਰਨਾਲਾ, ਤਸੀਲ ਥਾਣਾ ਭਟਿੰਡਾ ਵਿੱਚ ਹੈ. ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਰਣ ਪਾਏ ਹਨ, ਪਰ ਆਸ ਪਾਸ…
ਜੰਗੀਲਾਵਿ- ਜੰਗਾਵਰ. ਯੋਧਾ. ਜੰਗੀ। ੨. ਜੰਗਾਰ ਵਾਲਾ। ੩. ਸੰਗ੍ਯਾ- ਜ਼ੰਗਾਰ. ਮੈਲ. ਜਰ. "ਉਤਰੈ ਮਨਹੁ ਜੰਗੀਲਾ." (ਗੂਜ ਮਃ ੫)
ਜੰਗੀਲਾਟਹਿੰਦੁਸਤਾਨ ਦੀਆਂ ਫੌਜਾਂ ਦਾ ਵਡਾ ਅਫਸਰ. ਕਮਾਂਡਰਿਨਚੀਫ਼ (Commander- in- Chief)
ਜਗ ਅਉਰਨਜਗਤ (ਸੰਸਾਰ) ਵਿੱਚ ਹੋਰ ਨਹੀਂ. "ਜਗ ਅਉਰੁ ਨ ਯਾਹਿ ਮਹਾ ਤਮ ਮੈ ਅਵਤਾਰੁ ਉਜਾਗਰੁ ਆਨਿ ਕੀਅਉ." (ਸਵੈਯੇ ਮਃ ੫. ਕੇ) ਜਿਸ ਨੇ ਮਹਾ ਤਮ (ਘੋਰ ਕਲਿਕਾਲ…
ਜਗਈਜਾਗਦਾ ਹੈ. ਸਾਵਧਾਨ ਹੁੰਦਾ ਹੈ.
ਜਗਹਫਾ. جگہ ਸੰਗਯਾ- جازگہ ਜਾਯ- ਗਾਹ ਦਾ ਸੰਖੇਪ. ਸਥਾਨ. ਥਾ. ਠਿਕਾਣਾ.
ਜਗਜੀਵਨਸੰਗ੍ਯਾ- ਕਰਤਾਰ, ਜੋ ਜਗਤ ਦਾ ਜੀਵਨਰੂਪ ਹੈ. ਸੰਸਾਰ ਨੂੰ ਚੇਤਨਸੱਤਾ ਦੇਣ ਵਾਲਾ ਵਾਹਗੁਰੂ. "ਜਗਜੀਵਣ ਸਿਉ ਆਪਿ ਚਿਤੁ ਲਾਇ." (ਬਸੰ ਮਃ ੩) ੨. ਦੁਨੀਆ…
ਜਗਜੀਵਨਦਾਸਦੇਖੋ, ਸਤਨਾਮੀ.
ਜਗਜੀਵਨੁਦੇਖੋ, ਜਗਜੀਵਨ.
ਜਗਜੋਨੀਸੰ. जगद्योनि ਸੰਗ੍ਯਾ- ਪ੍ਰਿਥਿਵੀ। ੨. ਬ੍ਰਹਮਾ੍। ੩. ਵਿਸਨੁ। ੪. ਜਗਤ ਨੂੰ ਰਚਣ ਵਾਲਾ ਕਰਤਾਰ. "ਯੌਂ ਵਿਚਾਰ ਬੋਲੇ ਜਗਜੋਨੀ." (ਨਾਪ੍ਰ)
ਜਗਣਸੰਗ੍ਯਾ- ਵਰਣਿਕ ਗਣ, ਜਿਸ ਦਾ ਸਰੂਪ ਹੈ ਮਧ੍ਯ ਗੁਰੁ.
ਜਗਤਸੰ. जगत् ਸੰਗ੍ਯਾ- ਪਵਨ. ਵਾਯੁ. ਹਵਾ। ੨. ਮੁਲਕ. ਦੇਸ਼. "ਸਤਯੁਗ ਕਾ ਅਨੁ੍ਯਾਯ ਸੁਣ, ਇਕ ਫੇੜੇ ਸਭ ਜਗਤ ਮਰਾਵੈ." (ਭਾਗੁ) ੩. ਜੰਗਮ. ਫਿਰਨ ਤੁਰਨ ਵ…
ਜਗਤੁਧਾਰਣਵਿ- ਜਗਤ ਉੱਧਾਰ ਕਰਨ ਵਾਲਾ. ਸੰਸਾਰ ਨੂੰ ਮੁਕਤਿ ਦੇਣ ਵਾਲਾ. "ਜਗਤਉਧਾਰਨ ਨਾਮ ਪਿ੍ਰਅ." (ਕਾਨ ਮਃ ੫) ੨. ਸੰਗਯਾ- ਗੁਰੂ ਨਾਨਕਦੇਵ. "ਤੈ ਜਗਤਉਧਾਰਣੁ…
ਜਗਤਸੇਠਇਹ ਪਹਿਲਾਂ ਪਟਨੇ ਵਿੱਚ ਹਲਵਾਈ ਦੀ ਦੁਕਾਨ ਕਰਦਾ ਸੀ, ਫੇਰ ਵਡਾ ਧਨੀ ਹੋਕੇ ਸੇਠ (ਸ਼ਾਹੂਕਾਰ ਹੋਇਆ. ਇਸ ਨੇ ਨੌਵੇਂ ਸਤਿਗੁਰੂ ਦੀ ਅਤੇ ਦਸ਼ਮੇਸ਼ ਦੀ ਪਟਨੇ…
ਜਗਤਸੇਤੁਸੰਗ੍ਯਾ- ਸੰਸਾਰਸਾਗਰ ਤੋਂ ਪਾਰ ਹੋਣ ਲਈ ਪੁਲਰੂਪ ਗੁਰੂ ਗ੍ਰੰਥਸਾਹਿਬ। ੨. ਕਰਤਾਰ ਦਾ ਨਾਮ। ੩. ਸਤਿਗੁਰੂ। ੪. ਸਤਿਸੰਗ। ੪. ਵਾਹਗੁਰੂ.
ਜਗਤ ਸੰਸਾਰਵਿ- ਜਗਤ (ਚਲਾਇਮਾਨ) ਸੰਸਾਰ (ਦੁਨੀਆਂ). ਅਨਿਤ੍ਯ ਸੰਸਾਰ। ੨. ਸੰਸਾਰ ਦੇ ਲੋਕ. "ਸਤਿਗੁਰ ਨੋ ਸਭਕੋ ਵੇਖਦਾ ਜੇਤਾ ਜਗਤੁ ਸੰਸਾਰੁ." (ਵਾਰ ਵਡ ਮਃ ੩) …
ਜਗਤਕਸਾਈਵਿ- ਦੇਸ਼ਘਾਤਕ। ੨. ਸੰਸਾਰ ਦਾ ਬੁਰਾ ਕਰਨ ਵਾਲਾ, ਦੇਖੋ, ਜਗਤਕਾਸਾਈ.
ਜਗਤਕਰਤਾਵਿ- ਸੰਸਾਰ ਰਚਣ ਵਾਲਾ। ੨. ਸੰਗ੍ਯਾ- ਪਾਰਬ੍ਰਹਮ. ਵਾਹਗੁਰੂ.
ਜਗਤਗੁਰੂਸੰ. जगद्गुरू ਸੰਗ੍ਯਾ- ਕਰਤਾਰ. "ਤੁਮ ਕਹੀਅਤ ਹੌ ਜਗਤਗੁਰੁ ਸੁਆਮੀ." (ਜੈਤ ਰਵਿਦਾਸ) ੨. ਵਿ- ਸੰਸਾਰ ਨੂੰ ਹਿਤ ਦਾ ਉਪਦੇਸ਼ ਕਰਨ ਵਾਲਾ. "ਮਿਲੁ ਨਾਨ…
ਜਗਤਜੀਵਨਦੇਖੋ, ਜਗਜੀਵਨ.
ਜਗਤਧਾਤਾਸੰ. जगद्घातृ ਸੰਗ੍ਯਾ- ਜਗਤ ਦਾ ਰਕ੍ਸ਼੍ਕ ਵਾਹਗੁਰੂ। ੨. ਗੁਰੂ ਨਾਨਕਦੇਵ। ੩. ਪੁਰਾਣਾਂ ਅਨੁਸਾਰ ਬ੍ਰਹਮਾ। ੪. ਵਿਸਨੁ.
ਜਗਹੀਫ਼ਾ. [جگہ] ਸੰਗ੍ਯਾ- [جایگہ] ਜਾਯ- ਗਾਹ ਦਾ ਸੰਖੇਪ. ਸਥਾਨ. ਥਾਂ. ਠਿਕਾਣਾ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.