ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਗੌਰਸੰ. ਵਿ- ਗੋਰਾ. ਚਿੱਟਾ। ੨. ਪੀਲੇ ਰੰਗਾ। ੩. ਲਾਲ ਰੰਗਾ। ੪. ਸੰਗ੍ਯਾ- ਸੁਵਰਣ. ਸੋਨਾ। ੫. ਕੇਸਰ। ੬. ਚੰਦ੍ਰਮਾ। ੭. ਹੜਤਾਲ। ੮. ਅ਼. [غوَر] ਗ਼ੌਰ… ਗੋਰਫ਼ਾ. [گور] ਸੰਗ੍ਯਾ- ਜੰਗਲ। ੨. ਕ਼ਬਰ. "ਜਾਕਾ ਬਾਸਾ ਗੋਰ ਮਹਿ." (ਸ. ਕਬੀਰ) ੩. ਅ਼. [غور] ਗ਼ੋਰ. ਗ਼ਜ਼ਨੀ ਅਤੇ ਹਰਾਤ ਦੇ ਵਿਚਕਾਰਲਾ ਦੇਸ਼. ਸੰਸਕ੍ਰਿ… ਗੋਰੀਸੰਗ੍ਯਾ- ਗੋਲੀ. ਗੋਲਿਕਾ. "ਛੁਟੈ ਬਾਣ ਗੋਰੀ." (ਵਿਚਿਤ੍ਰ) ੨. ਗੌਰੀ. ਦੁਰਗਾ. ਪਾਰਵਤੀ। ੩. ਵਿ- ਗੋਰੇ ਰੰਗ ਵਾਲੀ. ਭਾਵ- ਸੁੰਦਰ ਇਸਤ੍ਰੀ. ਭਾਰਯਾ.… ਗੋਰੂਸੰਗ੍ਯਾ- ਗਾਈਆਂ ਦਾ ਵੱਗ. ਚੌਣਾ. "ਹਮ ਗੋਰੂ ਤੁਮ ਗੁਆਰ ਗੁਸਾਈ." (ਆਸਾ ਕਬੀਰ) ੨. ਡਿੰਗ. ਦੋ ਕੋਹ ਦਾ ਮਾਨ (ਮਾਪ). ਅੱਧਾ ਯੋਜਨ. ਗੌਰੀਸੰ. ਸੰਗ੍ਯਾ- ਪਾਰਵਤੀ. ਗਿਰਿਜਾ। ੨. ਪ੍ਰਿਥਿਵੀ। ੩. ਹਲਦੀ। ੪. ਵਰੁਣ ਦੀ ਇਸਤ੍ਰੀ। ੫. ਤੁਲਸੀ। ੬. ਅੱਠ ਵਰ੍ਹੇ ਦੀ ਕੰਨ੍ਯਾ। ੭. ਗਉੜੀ ਰਾਗਿਨੀ। ੮… ਗੌਰੀਸੁਤਦੇਖੋ, ਗਉਰੀਸੁਤ. ਗੌਰੀਪਤਿਗੌਰੀ (ਪਾਰਵਤੀ) ਦਾ ਪਤਿ ਸ਼ਿਵ। ੨. ਵਰੁਣ ਦੇਵਤਾ, ਜਿਸ ਦੀ ਇਸਤ੍ਰੀ ਦਾ ਨਾਉਂ ਗੌਰੀ ਹੈ। ੩. ਰਾਜਾ, ਜੋ ਗੌਰੀ (ਪ੍ਰਿਥਿਵੀ) ਦਾ ਪਤਿ ਹੈ. ਗੌਰਤਾਸੰਗ੍ਯਾ- ਗੁਰੁਤ੍ਵ. ਭਾਰੀਪਨ। ੨. ਗੋਰਾਪਨ. ਗੌਰਵਸੰ. ਸੰਗ੍ਯਾ- ਭਾਰੀਪਨ। ੨. ਵਡਾਈ. ਮਹਤ੍ਵ। ੩. ਸਨਮਾਨ. ਇੱਜ਼ਤ। ੪. ਵਿ- ਗੁਰੂ ਦਾ. ਗੌਰਵਤਾਸੰ. ਸੰਗਯਾ- ਵਡਿਆਈ. ਬਜ਼ੁਰਗੀ। ੨. ਭਾਰੀਪਨ. ਗੁਰੁਤ੍ਵ. "ਵਿਸਮਿਤ ਪਿਖ ਗੁਰੁ ਗੌਰਵਤਾਈ." (ਗੁਪ੍ਰਸੂ) ਗੌਰਵਤਾਈਸੰ. ਸੰਗ੍ਯਾ- ਵਡਿਆਈ. ਬਜ਼ੁਰਗੀ। ੨. ਭਾਰੀਪਨ. ਗੁਰੁਤ੍ਵ. "ਵਿਸਮਿਤ ਪਿਖ ਗੁਰੁ ਗੌਰਵਤਾਈ." (ਗੁਪ੍ਰਸੂ) ਗੌਰਾਵਿ- ਗੁਰੁਤਾ ਵਾਲਾ. ਭਾਰੀ. ਦੇਖੋ, ਗਉਰਾ। ੨. ਸੰ. ਸੰਗ੍ਯਾ- ਗੋਰੀ ਇਸਤ੍ਰੀ। ੩. ਪਾਰਵਤੀ। ੪. ਹਲਦੀ। ੫. ਭਾਈ ਭਗਤੂਵੰਸ਼ੀ ਭਾਈ ਗੌਰਾ, ਜੋ ਗੁਰੂ ਹਰਿ… ਗੌਰਾਬਾਦਲਚਤੌੜ ਦੇ ਰਾਜਾ ਦਾ ਇੱਕ ਲੁਹਾਰ. ਦੇਖੋ, ਚਰਿਤ੍ਰ ੨੯੯. ਗੌਰੀਸੋਦੇਖੋ, ਗੌਰੀਨਾਥ, ਗੌਰੀਸਦੇਖੋ, ਗੌਰੀਨਾਥ. ਗੌਰੀਤ੍ਰਿਤੀਯਾਦੇਖੋ, ਤੀਜਾਂ. ਗੌਰੀਨਾਥਗੌਰੀ (ਪਾਰਵਤੀ) ਦਾ ਪਤਿ ਸ਼ਿਵ। ੨. ਵਰੁਣ ਦੇਵਤਾ, ਜਿਸ ਦੀ ਇਸਤ੍ਰੀ ਦਾ ਨਾਉਂ ਗੌਰੀ ਹੈ। ੩. ਰਾਜਾ, ਜੋ ਗੌਰੀ (ਪਿ੍ਰਥਿਵੀ) ਦਾ ਪਤਿ ਹੈ. ਗੌਰੀਪੁਤ੍ਰਸੰਗ੍ਯਾ- ਪਾਰਵਤੀ ਦਾ ਪੁਤ੍ਰ ਗਣੇਸ਼। ੨. ਸ੍ਵਾਮਿਕਾਰਤਿਕੇਯ। ੩. ਦੇਖੋ, ਗਉਰੀਸੁਤ. ਗੌਰੰਗਦੇਖੋ, ਚੈਤਨ੍ਯ. ਗੋਰਖਾਸੰਗ੍ਯਾ- ਨੈਪਾਲ ਰਾਜ ਦਾ ਇੱਕ ਪਰਗਨਾ। ੨. ਗੋਰਖਾ ਦੇਸ਼ ਦਾ ਨਿਵਾਸੀ. ਗੋਰਸਸੰਗ੍ਯਾ- ਗਊ ਦਾ ਰਸ, ਦੁੱਧ ਅਤੇ ਮੱਖਣ। ੨. ਗੋ (ਇੰਦ੍ਰੀਆਂ) ਦਾ ਰਸ. ਭੋਗ ਦਾ ਆਨੰਦ. ਗੋਰਸਤਾਨਸੰਗ੍ਯਾ- ਕ਼ਬਰਿਸਤਾਨ. ਗੋਰਖੂਸੰਗ੍ਯਾ- ਗੋ (ਪ੍ਰਿਥਿਵੀ) ਦਾ ਰਕ੍ਸ਼੍‍ਕ, ਕਰਤਾਰ. "ਗੋਰਖ ਸੋ ਜਿਨਿ ਗੋਇ ਉਠਾਲੀ." (ਰਾਮ ਮਃ ੨) ੨. ਗੋ (ਇੰਦ੍ਰੀਆਂ) ਦਾ ਰਕ੍ਸ਼੍‍ਕ, ਆਤਮਾ. "ਊਪਰਿ ਗ… ਗੋਰਖਸੰਗਯਾ- ਗੋ (ਪਿ੍ਰਥਿਵੀ) ਦਾ ਰਖਕ, ਕਰਤਾਰ. "ਗੋਰਖ ਸੋ ਜਿਨਿ ਗੋਇ ਉਠਾਲੀ." (ਰਾਮ ਮਃ ੨) ੨. ਗੋ (ਇੰਦ੍ਰੀਆ) ਦਾ ਰਖਕ, ਆਤਮਾ. "ਊਪਰਿ ਗਗਨੁ ਗਗਨ ਪਰ… ਗੋਰਖਸੰਗ੍ਯਾ- ਗੋ (ਪ੍ਰਿਥਿਵੀ) ਦਾ ਰਕਕ, ਕਰਤਾਰ. “ਗੋਰਖ ਸੋ ਜਿਨਿ ਗੋਇ ਉਠਾਲੀ.” (ਰਾਮ ਮਃ ੨) ੨. ਗੋ (ਇੰਦ੍ਰੀਆਂ) ਦਾ ਰਕਕ, ਆਤਮਾ. “ਊਪਰਿ ਗਗਨੁ ਗਗਨ … ਗੋਰਖਪੁਰਯੂ. ਪੀ. ਵਿੱਚ ਇਕ ਸ਼ਹਿਰ, ਜੋ ਗੋਰਖਪੁਰ ਜ਼ਿਲੇ ਦਾ ਪ੍ਰਧਾਨ ਅਸਥਾਨ ਹੈ। ੨. ਇਸ ਨਾਮ ਦੇ ਹੋਰ ਕਈ ਸ਼ਹਿਰ ਅਤੇ ਪਿੰਡ. ਗੋਰਖਪੁਤਸੰਗਯਾ- ਗੋਰਖਨਾਥ ਦਾ ਚੇਲਾ. ਗੋਰਖ ਦਾ ਨਾਦੀ ਪੁਤ੍ਰ. "ਗੋਰਖਪੂਤ ਲੁਹਾਰੀਪਾ ਬੋਲੈ." (ਸਿਧਗੋਸਟਿ) ਗੋਰਖਪਥੀਜੋਗੀ. ਗੋਰਖ ਦੇ ਦੱਸੇ ਰਾਹ ਤੇ ਚਲਣ ਵਾਲਾ. ਗੋਰਖ ਦਾ ਮਤ ਧਾਰਨ ਵਾਲਾ. ਗੋਰਖਮਤਾਦੇਖੋ, ਨਾਨਕਮਤਾ. ਗੋਰਖਰਫਾ. ⁧گورخر⁩ ਸੰਗਯਾ- ਪੱਛਮੀ ਭਾਰਤ ਅਤੇ ਮੱਧ ਏਸ਼ੀਆ ਵਿੱਚ ਹੋਣ ਵਾਲਾ ਇੱਕ ਗਧੇ ਦੀ ਕਿਿਸਮ ਦਾ ਪਸ਼ੂ, ਜੋ ਕੱਦ ਵਿੱਚ ਘੋੜੇ ਤੋਂ ਛੋਟਾ ਹੁੰਦਾ ਹੈ. … ਗੋਰਖੁਸੰਗ੍ਯਾ- ਗੋ (ਪ੍ਰਿਥਿਵੀ) ਦਾ ਰਕ੍ਸ਼੍‍ਕ, ਕਰਤਾਰ. "ਗੋਰਖ ਸੋ ਜਿਨਿ ਗੋਇ ਉਠਾਲੀ." (ਰਾਮ ਮਃ ੨) ੨. ਗੋ (ਇੰਦ੍ਰੀਆਂ) ਦਾ ਰਕ੍ਸ਼੍‍ਕ, ਆਤਮਾ. "ਊਪਰਿ ਗ… ਗੋਰਲਦੇਖੋ, ਗੁਰਲ. ਗੋਰਾਵਿ- ਗੌਰ. ਗੋਰੇ ਰੰਗ ਵਾਲਾ। ੨. ਸੰਗ੍ਯਾ- ਗੋਲਾ. "ਗੋਰੇ ਗੋਰੀ ਬਰਖਾ ਬਰਖਹਿਂ." (ਗੁਪ੍ਰਸੂ) "ਕਿ ਛੁੱਟੇਤ ਗੋਰੰ। ਕਿ ਬੁੱਠੇਤ ਓਰੰ." (ਕਲਕੀ) ਗੋਲੇ… ਗੋਰੋਚਨਸੰ. ਸੰਗ੍ਯਾ- ਗਾਂ ਅਥਵਾ ਬੈਲ ਦੇ ਪਿੱਤੇ ਵਿੱਚੋਂ ਨਿਕਲਿਆ ਇੱਕ ਪਦਾਰਥ, ਜੋ ਪੀਲੇ ਰੰਗ ਦਾ ਸੁਗੰਧ ਵਾਲਾ ਹੁੰਦਾ ਹੈ. ਹਿੰਦੂਮਤ ਵਿੱਚ ਇਹ ਬਹੁਤ ਪਵਿਤ… ਗੋਰੰਗਖ਼ੁਰਾਸਾਨ ਦਾ ਇੱਕ ਨਗਰ. ਗੋਰੰਡਭਵਿਸ਼੍ਯਤ ਪੁਰਾਣ ਵਿੱਚ ਗੁਰੰਡ, ਗੋਰਿੰਡ ਅਤੇ ਗੋਰੰਡ ਇੱਕ ਜਾਤਿ ਦੇ ਨਾਉਂ ਆਏ ਹਨ, ਜੋ ਕਲਿਜੁਗ ਵਿੱਚ ਰਾਜ ਕਰੇਗੀ. ਕਰਨਲ ਟਾਡ ਇਸ ਦਾ ਅਰਥ ਗੋਰਨਿਵਾਸ… ਗੋਰ੍ਹਾਸੰਗ੍ਯਾ- ਪਿੰਜੀ ਹੋਈ ਰੂਈ ਦਾ ਗੋਲ ਪਿੰਡ, ਜਿਸ ਤੋਂ ਪੂਣੀਆਂ ਬਣਾਈਆਂ ਜਾਂਦੀਆਂ ਹਨ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.