ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਖਤ੍ਰੀਸੰ. क्षत्रिय ਕ੍ਸ਼ਤ੍ਰਿਯ. ਹਿੰਦੂਆਂ ਦੇ ਚਾਰ ਵਰਣਾਂ ਵਿੱਚੋਂ ਦੂਜਾ ਵਰਣ. "ਖਤ੍ਰੀ ਬ੍ਰਾਹਮਣੁ ਸੂਦੁ ਬੈਸੁ ਉਧਰੈ ਸਿਮਰਿ ਚੰਡਾਲ." (ਗਉ ਥਿਤੀ ਮਃ ੫)…
ਖਤ੍ਰਸੰ. क्षत्र ਕ੍ਸ਼ਤ੍ਰ. ਸੰਗ੍ਯਾ- ਜੋ ਕ੍ਸ਼ਤ (ਘਾਵ ਅਥਵਾ ਹਿੰਸਾ) ਤੋਂ ਬਚਾਵੇ, ਸੋ ਕ੍ਸ਼ਤ੍ਰ. ਰਾਜ੍ਯ। ੨. ਯੋਧਾ. "ਤਹਿਂ ਜਾਇ ਪਰੇ ਜਹਿਂ ਖਤ੍ਰ ਬਰੰ." …
ਖਤ੍ਰੀਯਾਨਵਿ- ਖਤਿ੍ਰਯਸੰਤਾਨ. ਛਤ੍ਰੀਕੁਲ ਦਾ। ੨. ਖਤਿ੍ਰਯ- ਯਾਨ. ਛਤ੍ਰੀ ਦੀ ਸਵਾਰੀ ਘੋੜਾ.
ਖ਼ਤਰਸਸੰ. षड्रस ਰਸਨਾ ਕਰਕੇ ਗ੍ਰਹਿਣ ਕਰਣ ਯੋਗਯ ਛੀ ਪ੍ਰਕਾਰ ਦੇ ਸਵਾਦ- ਮਿੱਠਾ, ਸਲੂਣਾ, ਚਰਪਰਾ- ਤਿੱਖਾ, ਕਸੈਲਾ, ਖੱਟਾ ਅਤੇ ਕੌੜਾ. "ਬਹੁਰਸ ਸਾਲਣੇ ਸਵ…
ਖਤ੍ਰਿਤੁषडऋतु ਛੀ ਰੁੱਤਾ. ਸਾਲ ਵਿੱਚ ਦੋ ਦੋ ਮਹੀਨੇ ਦੇ ਛੀ ਮੌਸਮ. ਚੇਤ ਵੈਸਾਖ ਵਸੰਤ, ਜੇਠ ਹਾੜ ਗ੍ਰੀਖਮ, ਸਾਉਣ ਭਾਦੋਂ ਪਾਵਸ, ਅੱਸੂ ਕੱਤਕ ਸਰਦ, ਮੱਘਰ ਪੋ…
ਖਤਰਾਸੰਗ੍ਯਾ- ਕ੍ਸ਼ੇਤ੍ਰ ਵਿੱਚ ਜਾਣਾ. ਸ਼ੌਚ ਜਾਣਾ। ੨. ਅ਼. [خطرہ] ਖ਼ਤ਼ਰਹ. ਡਰ. ਭੈ। ੩. ਆਸ਼ੰਕਾ. ਸੰਸਾ. "ਖਤਰਾ ਨ ਕੀਜੈ ਪਤੀਜੈ ਸਦੀਵ." (ਗੁਪ੍ਰਸੂ)
ਖਤਰੇਟਾਕ੍ਸ਼ਤ੍ਰੀ ਦਾ ਬੇਟਾ. ਛਤ੍ਰੀਪੁਤ੍ਰ. "ਸਤ੍ਰੁ ਕੀ ਸੈਨ ਤਰੰਗਨਿ ਤੁੱਲ ਹੈ ਤਾਮੇ ਤੁਰੰਗ ਤਰੇ ਖਤਰੇਟੇ." (ਚਰਿਤ੍ਰ ੨)
ਖਤਰੇਮਾਸੰਗਯਾ- ਖਤ੍ਰੀਸਮਾਜ.
ਖਤ੍ਰਹਨਵਿ- ਖਤ੍ਰ (ਰਾਜ) ਦੇ ਨਾਸ਼ ਕਰਨ ਵਾਲਾ। ੨. ਖਤਿ੍ਰਯ ਵਿਨਾਸ਼ਕ. ਛਤ੍ਰੀਆ ਦੀ ਹਾਨਿ ਕਰਨ ਵਾਲਾ। ੩. ਸੰਗਯਾ- ਪਰਸ਼ੁਰਾਮ.
ਖਤ੍ਰਖੇਟਾਵਿ- ਖਤਿ੍ਰਯਖੇਤ੍ਰ ਵਿੱਚ ਹੋਣ ਵਾਲਾ. ਸ਼ੁੱਧ ਛਤ੍ਰੀਸੰਤਾਨ. ਅਸਲ ਛਤ੍ਰੀ. "ਦੋਊ ਖਤ੍ਰਖੇਤਾ." (ਗਯਾਨ)
ਖਤ੍ਰਾਨਵਿ- ਖਤਿ੍ਰਯਸੰਤਾਨ. ਛਤ੍ਰੀਕੁਲ ਦਾ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.