ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਕਰਮਸੰ. ਕ੍ਰਮ. ਸੰਗ੍ਯਾ- ਡਿੰਗ. ਕ਼ਦਮ. ਡਗ. ਡੇਢ ਗਜ ਪ੍ਰਮਾਣ. ਤਿੰਨ ਹੱਥ ਦੀ ਲੰਬਾਈ. "ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ." (ਚਉਬੋਲੇ ਮਃ ੫) ੨. ਸੰ…
ਕਰਮਿਦੇਖੋ, ਕਰਮੀ। ੨. ਕ੍ਰਿਪਾ ਦ੍ਵਾਰਾ. "ਜਿਸ ਨੋ ਕਰਮਿ ਪ੍ਰਾਪਤ ਹੋਵੈ." (ਸੋਰ ਮਃ ੫) ਦੇਖੋ, ਕਰਮ। ੩. ਕਰਮਾਂ ਕਰਕੇ "ਕਰਮਿ ਪਵੈ ਨੀਸਾਨ." (ਵਾਰ ਮਾਝ …
ਕਰਮੀਕਰਮਾਂ ਕਰਕੇ. ਕਰਮੋਂ ਸੇ. "ਕਰਮੀ ਸਹਜੁ ਨ ਊਪਜੈ." (ਅਨੰਦੁ) ੨. ਕਰਮਕਰਤਾ। ੩. ਕਰਮਕਾਂਡੀ। ੪. ਕਰੀਮ. ਬਖ਼ਸ਼ਿਸ਼ ਕਰਨ ਵਾਲਾ.
ਕਰਮੁਦੇਖੋ, ਕਰਮ "ਜਿਸ ਨੋ ਕਰਮੁ ਕਰੇ ਕਰਤਾਰ." (ਭੈਰ ਮਃ ੫) ਕਰਤਾਰ ਮਿਹਰ ਕਰੇ.
ਕ੍ਰਮਸੰ. ਕਰ੍ਮ. ਕ੍ਰਿਯਾ. "ਜਪਹੀਨ ਤਪਹੀਨ ਕੁਲਹੀਨ ਕ੍ਰਮਹੀਨ." (ਗਉ ਨਾਮਦੇਵ) ੨. ਸੰ. ਕ੍ਰਮ. ਡਰਾ ਭਰਨ ਦੀ ਕ੍ਰਿਯਾ. ਡਿੰਘ ਭਰਨੀ. ੩. ਤਰਤੀਬ. ਸਿਲਸਿਲ…
ਕਰਮੇਂਦ੍ਰਿਯਸੰ. कर्म्मेन्दि्रय ਸੰਗ੍ਯਾ- ਕੰਮ ਕਰਨ ਦੇ ਇੰਦ੍ਰਿਯ ਹੱਥ, ਪੈਰ, ਮੂੰਹ, ਗੁਦਾ ਅਤੇ ਲਿੰਗ.
ਕਰਮਇੰਦ੍ਰੀਦੇਖੋ, ਕਰਮੇਂਦ੍ਰਿਯ.
ਕਰਮ ਸਿੰਘਰਾਣੀ ਆਸਕੌਰ ਦੇ ਉਦਰੋਂ ਰਾਜਾ ਸਾਹਿਬ ਸਿੰਘ ਜੀ ਪਟਿਆਲਾਪਤਿ ਦਾ ਸੁਪੁਤ੍ਰ, ਜਿਸ ਦਾ ਜਨਮ ਅੱਸੂ ਸੁਦੀ ੫. ਸੰਮਤ ੧੮੫੫ (੧੬ ਅਕਤਬੂਰ ਸਨ ੧੭੯੮) ਨੂੰ ਹ…
ਕਰਮਹੀਣਵਿ- ਅਭਾਗੀ. ਬਦਨਸੀਬ.
ਕਰਮਹੀਨਵਿ- ਅਭਾਗੀ. ਬਦਨਸੀਬ.
ਕਰਮਕਦੇਖੋ, ਕਾਰਮੁਕ.
ਕਰਮਕਾਂਡਸੰ. कर्म्मकाण्ड ਸੰਗ੍ਯਾ- ਸ਼ਾਸਤ੍ਰ ਦਾ ਉਹ ਕਾਂਡ (ਭਾਗ), ਜਿਸ ਵਿੱਚ ਕਰਮ ਦਾ ਵਰਣਨ ਹੈ. ਕੇਹੜੇ ਕਰਮ ਵਿਹਿਤ ਹਨ ਕੇਹੜੇ ਨਿਸਿੱਧ, ਕਿਸ ਕਿਸ ਨੂੰ …
ਕਰਮਕਾਂਡੀਕਰਮਕਾਂਡ ਦਾ ਕਰਤਾ. ਦੇਖੋ, ਕਰਮਕਾਂਡ.
ਕਰਮਕਿਰਤਕ੍ਰਿਤਕਰਮ. ਕੀਤੇ ਹੋਏ ਐਮਾਲ. "ਕਰਮਕਿਰਤ ਕੀ ਰੇਖ." (ਬਾਵਨ)
ਕਰਮਖੰਡਸੰਗ੍ਯਾ- ਕ੍ਰਿਪਾ ਦੇ ਦੇਸ਼. ਉਹ ਅਵਸਥਾ (ਅਥਵਾ ਭੂਮਿਕਾ), ਜਿਸ ਵਿੱਚ ਵਾਹਿਗੁਰੂ ਦੀ ਕ੍ਰਿਪਾ ਅਤੇ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ੨. ਕਰਮਯੋਗ ਦੀ ਭੂਮਿਕ…
ਕਰਮਚਕਰਮਾਨੁਸਾਰ. "ਧੁਰਕਰਮਚਾ." (ਵਾਰ ਮਾਰੂ ੨, ਮਃ ੫)
ਕਰਮਚਾਰੀਕੰਮ ਚਲਾਉਣ ਵਾਲਾ, ਕਾਮਦਾਰ. ਅਹਿਲਕਾਰ.
ਕਰਮਚੰਦਚੰਦੂ ਦਾ ਪੁਤ੍ਰ, ਜੋ ਗੁਰੂ ਹਰਿਗੋਬਿੰਦ ਸਾਹਿਬ ਨਾਲ ਹਰਿਗੋਬਿੰਦਪੁਰ ਦੇ ਜੰਗ ਵਿੱਚ ਲੜਿਆ ਅਤੇ ਗੁਰੂ ਸਾਹਿਬ ਦੇ ਹੱਥੋਂ ਮੋਇਆ। ੨. ਦੇਖੋ, ਫੂਲਵੰਸ਼।੩…
ਕਰਮਜਾਰਸੰਗਯਾ- ਕਰਮਾ ਦਾ ਸਮੁਦਾਯ। ੨. ਕਰਮਾ ਦਾ ਤਾਣਾ. "ਬਿਥਰਯੋ ਅਦਿ੍ਰਸਟ ਜਿਹ ਕਰਮਜਾਰ." (ਅਕਾਲ)
ਕਰਮਜਾਲਸੰਗ੍ਯਾ- ਕਰਮਾਂ ਦਾ ਸਮੁਦਾਯ। ੨. ਕਰਮਾਂ ਦਾ ਤਾਣਾ. "ਬਿਥਰ੍ਯੋ ਅਦ੍ਰਿਸਟ ਜਿਹ ਕਰਮਜਾਰ." (ਅਕਾਲ)
ਕਰਮਜੋਗਸੰ. ਕਰ੍ਮਯੋਗ. ਸੰਗ੍ਯਾ- ਚਿੱਤ ਦੀ ਸ਼ੁੱਧੀ ਲਈ ਫਲ ਦੀ ਇੱਛਾ ਤ੍ਯਾਗਕੇ ਪਰਉਪਕਾਰ ਵਾਸਤੇ ਕਰਮਾਂ ਦਾ ਕਰਨਾ। ੨. ਆਪਣੇ ਫ਼ਰਜ ਦੇ ਨਿਬਾਹੁਣ ਲਈ ਕਰਮ ਕਰ…
ਕਰਮਠਸੰ. कज़्र्मट ਵਿ- ਕਰਮਕਾਡੀ. ਸ਼ੁਭ ਕਰਮਾ ਦਾ ਕਰਤਾ. "ਮਹਾ ਕਰਮਠੀ ਮਹਾ ਸੁਜਾਨੂੰ." (ਦਿਲੀਪ)
ਕਰਮਠੀਸੰ. कर्म्मठ ਵਿ- ਕਰਮਕਾਂਡੀ. ਸ਼ੁਭ ਕਰਮਾਂ ਦਾ ਕਰਤਾ. "ਮਹਾਂ ਕਰਮਠੀ ਮਹਾਂ ਸੁਜਾਨੂੰ." (ਦਿਲੀਪ)
ਕਰਮਣਾਸੰ. कर्म्मणा ਤ੍ਰਿਤੀਆ. ਕਰਮ ਸੇ. ਕਰਮ ਕਰਕੇ. "ਰਿਦ ਕਰਮਣਾ ਬਚਸਾ." (ਗੂਜ ਜੈਦੇਵ) ਮਨ, ਕ੍ਰਿਯਾ ਅਤੇ ਬਾਣੀ ਕਰਕੇ.
ਕਰਮਣੋਵਿ- ਕਿਰ੍ਮਨ੍. ਕਰਮੀ। ੨. ਕਰ੍ਮਣਯ ਕਰਮ ਕਰਨ ਵਿਚ ਲਾਇਕ਼. ਕਰਮ ਕਰਨ ਯੋਗ੍ਯ ੩. ਸੰਗ੍ਯਾ- ਕਰ੍ਮਨ੍. ਕਰਮ. ਕ੍ਰਿਯਾ. ਕੰਮ.
ਕਰਮਦਕ੍ਸ਼ਵਿ- ਕਰਮ ਕਰਨ ਵਿੱਚ ਚਤੁਰ.
ਕਰਮ ਧਰਮਵਿ- ਵਿਹਾਰ ਅਤੇ ਪਰਮਾਰਥ. "ਕਰਮ ਧਰਮ ਕੀ ਸਾਰ ਨ ਜਾਣੈ, ਸੁਰਤਿ ਮੁਕਤਿ ਕਿਉ ਪਾਈਐ." (ਆਸਾ ਮਃ ੧)
ਕਰਮਨਾਦੇਖੋ, ਕਰਮਣਾ. "ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ." (ਮਾਰੂ ਕਬੀਰ)
ਕਰਮਨਾਸਾਸੰ. कर्म्मनाशा ਸ਼ਾਹਬਾਦ ਜਿਲੇ ਦੇ ਕੈਮੋਰ ਪਹਾੜ ਤੋਂ ਨਿਕਲੀ ਇੱਕ ਨਦੀ, ਜੋ ਮਿਰਜ਼ਾਪੁਰ, ਗਾਜ਼ੀਪੁਰ ਆਦਿਕ ਜ਼ਿਲਿਆਂ ਵਿੱਚਦੀਂ ੧੪੬ ਮੀਲ ਵਹਿੰਦੀ ਹੋਈ …
ਕਰਮਨਾਮਕਰਮ (ਕ੍ਰਿਯਾ) ਅਨੁਸਾਰ ਨਾਮ ਦੀ ਕਲਪਨਾ. ਕ੍ਰਿਯਾ ਅਨੁਸਾਰ ਪਈ ਹੋਈ ਅੱਲ. "ਕਰਮਨਾਮ ਬਰਨਤ ਸੁਮਤਿ." (ਜਾਪੁ)
ਕਰਮਪੇਡਸ਼ੁਭ ਕਰਮ ਰੂਪ ਬਿਰਛ.
ਕਰਮਫਲਕੰਮ ਦਾ ਨਤੀਜਾ.
ਕਰਮਬਧਕਰਮਬੱਧ. ਕਰਮਾਂ ਕਰਕੇ ਬੱਧਾ ਹੋਇਆ. "ਕਰਮਬਧ ਤੁਮ ਜੀਉ ਕਹਿਤ ਹੌ." (ਗੌਂਡ ਕਬੀਰ) ੨. ਕਰਮਾਂ ਦਾ ਬਧ (ਨਾਸ਼).
ਕਰਮਬਿਧਾਤਾਸੰ. कर्म्मविधातृ ਵਿ- ਕਰਮਾਂ ਦੇ ਕਾਇਦੇ ਬਣਾਉਣ ਵਾਲਾ. ਕਰਤਾਰ. "ਸਭਨਾ ਕਾ ਦਾਤਾ ਕਰਮਬਿਧਾਤਾ." (ਆਸਾ ਛੰਤ ਮਃ ੧)
ਕਰਮਭਾਗਵਿ- ਸੌਭਾਗ੍ਯਕਰਮ. "ਕਰਮਭਾਗ ਸੰਤਨ ਸੰਗਾਨੇ ਕਾਸਟ ਲੋਹ ਉਧਾਰਿਓ." (ਗਉ ਕਬੀਰ)
ਕਰਮਭਾਵਨੀਸੰਗ੍ਯਾ- ਕਰਮਾਂ ਦੀ ਭਾਵਨਾ। ੨. ਕਰਮਾਨੁਸਾਰ ਭਵਿਤਵ੍ਯਤਾ (ਭਾਵੀ).
ਕਰਮਭੀਰੂਕੰਮ ਕਰਨ ਵਿੱਚ ਕਾਇਰ. ਵਿਘਨ ਅਤੇ ਵਿਪਦਾ ਤੋਂ ਡਰਕੇ ਕਰਮ ਨਾ ਕਰਨ ਵਾਲਾ.
ਕਰਮਭੂਮਿਸੰਗ੍ਯਾ- ਹਿੰਦੂਮਤ ਅਨੁਸਾਰ ਭਾਰਤ ਦੇਸ਼ ਵਿੰਧ੍ਯਾਚਲ ਅਤੇ ਹਿਮਾਲਯ ਦੇ ਵਿਚਲਾ ਦੇਸ਼. ਪੁਰਾਣਾਂ ਦਾ ਖ਼ਿਆਲ ਹੈ ਕਿ ਇਸ ਦੇਸ਼ ਦੇ ਕੀਤੇ ਕਰਮ ਹੋਰ ਦੇਸ਼ਾਂ ਵਿ…
ਕਰਮਭ੍ਰਸ਼ਟਵਿ- ਕਰਮ ਤੋਂ ਪਤਿਤ.
ਕਰਮਮਣੀਸ਼ੁਭਕਰਮ ਰੂਪ ਰਤਨ। ੨. ਕਰਮਾਂ ਦੀ ਮਨੌਤ. ਕਰਮਾਭਿਮਾਨ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.