ਕਰਮ ਸਿੰਘ

ਰਾਣੀ ਆਸਕੌਰ ਦੇ ਉਦਰੋਂ ਰਾਜਾ ਸਾਹਿਬ ਸਿੰਘ ਜੀ ਪਟਿਆਲਾਪਤਿ ਦਾ ਸੁਪੁਤ੍ਰ, ਜਿਸ ਦਾ ਜਨਮ ਅੱਸੂ ਸੁਦੀ ੫. ਸੰਮਤ ੧੮੫੫ (੧੬ ਅਕਤਬੂਰ ਸਨ ੧੭੯੮) ਨੂੰ ਹੋਇਆ. ਇਹ ਪੰਦਰਾਂ ਵਰ੍ਹੇ ਦੀ ਉਮਰ ਵਿੱਚ ਹਾੜ ਸੁਦੀ ੨. ਸੰਮਤ ੧੮੭੦ (੩੦ ਜੂਨ ਸਨ ੧੮੧੩) ਨੂੰ ਪਟਿਆਲੇ ਦੇ ਰਾਜਸਿੰਘਾਸਨ ਤੇ ਬੈਠਾ. ਮਹਾਰਾਜਾ ਕਰਮ ਸਿੰਘ ਪੂਰਣ ਗੁਰਸਿੱਖ, ਸੂਰਵੀਰ, ਨਿਰਵਿਕਾਰ ਅਤੇ ਰਾਜ ਦਾ ਪ੍ਰਬੰਧ ਕਰਨ ਵਿੱਚ ਵਡਾ ਚਤੁਰ ਸੀ. ਆਪਣੇ ਰਾਜ ਵਿੱਚ ਅਤੇ ਹੋਰ ਅਨੇਕ ਗੁਰਦ੍ਵਾਰੇ ਇਸ ਮਹਾਤਮਾ ਰਾਜੇ ਨੇ ਪੱਕੇ ਬਣਵਾਏ ਅਤੇ ਜ਼ਮੀਨ ਜਗੀਰਾਂ ਲਾਈਆਂ. ਮਹਾਰਾਜਾ ਕਰਮ ਸਿੰਘ ਦਾ ਦੇਹਾਂਤ ੨੩ ਦਿਸੰਬਰ ਸਨ ੧੮੪੫ ਨੂੰ ਪਟਿਆਲੇ ਹੋਇਆ.

ਮਹਾਨ ਕੋਸ਼ — ਭਾਗ ੨, ਪੰਨਾ ੧੫੧

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.