ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਅਨਸੰ. अन्. ਧਾ- ਜਾਣਾ. ਸਮਰਥ ਹੋਣਾ. ਲੈ ਜਾਣਾ। ੨. ਵ੍ਯ- ਨਿਸੇਧ ਬੋਧਕ. ਇਹ ਸ਼ਬਦਾਂ ਦੇ ਪਹਿਲੇ ਲਗਕੇ ਨਾਂ (ਨਹੀਂ) ਪ੍ਰਗਟ ਕਰਦਾ ਹੈ, ਯਥਾ- ਅਨਪੜ੍ਹ… ਅੰਨਦੇਖੋ, ਅੱਨ. ਸੰਗ੍ਯਾ- ਅਨਾਜ. ਖਾਣ ਯੋਗ੍ਯ ਪਦਾਰਥ. "ਅੰਨ ਤੇ ਰਹਤਾ ਦੁਖ ਦੇਹੀ ਸਹਤਾ." (ਪ੍ਰਭਾ ਅਃ ਮਃ ੫) ੨. ਪ੍ਰਾਣ. "ਲਗੜੀਆ ਪਿਰੀ ਅੰਨ." (ਵਾਰ … ਅਨਿਦੇਖੋ, ਅਣਿ। ੨. ਸੰ. ਅਨ੍ਯ. ਵਿ- ਦੂਜਾ. ਠੋਰ. ਇਤਰ. "ਅਨਿ ਨ ਉਪਾਵ ਕਰਹਾਂ." (ਆਸਾ ਮਃ ੫) ਅਨ੍ਯ ਉਪਾਵ ਨ ਕਰਹਾਂ। ੩. ਸੈਨਾ. ਅਨੀਕ. "ਹਉ ਮੈ ਅਨਿ … ਅਨੀਸੰਗ੍ਯਾ- ਨੋਕ. ਤਿੱਖਾ ਸਿਰਾ। ੨. ਸੈਨਾ. ਅਨੀਕ. ਦੇਖੋ, ਅਣਿ. "ਕੈ ਕੈ ਬਲ ਸੁੰਭ ਕੀ ਹਨੀ ਅਨੀ." (ਚੰਡੀ ੧) ਅੰਨਿਅੰਨ (ਅਨਾਜ) ਨਾਲ. ਅੰਨ ਤੋਂ. "ਦੇਹੁਰੀ ਚਲੈ ਪਾਣੀ ਅੰਨਿ." (ਸ. ਫਰੀਦ) ੨. ਦੇਖੋ, ਅਨ੍ਯ. ਅੰਨਸਾਲਸੰਗਯਾ- ਅੱਨਛੇਤ੍ਰ. ਅੰਨ ਮਿਲਣ ਦੀ ਥਾ. "ਘਰ ਘਰ ਅੰਨਸਾਲ ਕਰਛਾਡਾ." (ਦਿਲੀਪ) ਅੰਨਸ਼ਾਲਾਸੰਗ੍ਯਾ- ਅੱਨਛੇਤ੍ਰ. ਅੰਨ ਮਿਲਣ ਦੀ ਥਾਂ. "ਘਰ ਘਰ ਅੰਨਸਾਲ ਕਰਛਾਡਾ." (ਦਿਲੀਪ) ਅੰਨਕਾਸੰਗ੍ਯਾ- ਪ੍ਰਿਥਿਵੀ. ਅੰਨ ਪੈਦਾ ਕਰਨ ਵਾਲੀ. ਅੰਨਦਾਤੀ। ੨. ਅੰਨਪੂਰਣਾ ਦੇਵੀ. ਅੰਨਕੁਟਸੰ. अन्न्ाकूट. ਸੰਗਯਾ- ਅੰਨ ਦਾ ਅੰਬਾਰ. ਇੱਕ ਹਿੰਦੂ ਪਰਵ, ਜੋ ਦਿਵਾਲੀ ਤੋਂ ਦੂਜੇ ਦਿਨ ਹੁੰਦਾ ਹੈ. ਇਸ ਦਿਨ ਠਾਕੁਰ ਅੱਗੇ ਅਨੇਕ ਪ੍ਰਕਾਰ ਦੇ ਅੰਨ… ਅੰਨਚਸੰ. अन्यञ्च. ਅਨ੍ਯਚ. ਕ੍ਰਿ. ਵਿ- ਹੋਰ ਭੀ. ਪੁਨਹ ਔਰ. ਅੰਨਛੇਤ੍ਰਸੰ. अन्नसत्र- ਅੱਨਸਤ੍ਰ. ਸੰਗ੍ਯਾ- ਅਜਿਹਾ ਥਾਂ, ਜਿੱਥੇ ਭੁੱਖਿਆਂ ਨੂੰ ਅੰਨ ਮਿਲੇ. ਜਿਸ ਥਾਂ ਅੰਨ ਦਾ ਸਦਾਵ੍ਰਤ ਹੋਵੇ. ਅੰਨਤ੍ਰਸੰ. ਅਨਯਤ੍ਰ. ਹਿ. ਵਿ- ਦੂਜੀ ਜਗੀਾ. ਹੋਰ ਥਾ. ਅੰਨਥਾਦੇਖੋ, ਅਨ੍ਯਥਾ. ਅੰਨਦਾਤਾਸੰਗ੍ਯਾ- ਅੰਨ ਦੇਣ ਵਾਲਾ. ਪ੍ਰਤਿਪਾਲਕ ੨. ਵਿ- ਰਾਜਪੂਤਾਨੇ ਵਿੱਚ ਰਾਜੇ ਦਾ ਖਾਸ ਵਿਸ਼ੇਸਣ ਅੰਨਦਾਤਾ ਹੈ. ਅੰਨਪੂਰਣਾਸੰ. अन्नपूर्णा. ਸੰਗ੍ਯਾ- ਹਿੰਦੂਮਤ ਮੰਨੀ ਇੱਕ ਦੇਵੀ, ਜੋ ਅੰਨ ਨਾਲ ਸੇਵਕਾਂ ਦੇ ਘਰ ਭਰਦੀ ਹੈ. ਇਸ ਦਾ ਪ੍ਰਸਿੱਧ ਮੰਦਿਰ ਕਾਸ਼ੀ ਵਿੱਚ ਹੈ. ਇਸ ਦੀ … ਅੰਨ ਪ੍ਰਾਸ਼ਨਸੰ. अन्न- प्राशन. ਸੰਗ੍ਯਾ- ਅੰਨ ਪ੍ਰਾਸ਼ਨ (ਚਟਾਉਣ) ਦਾ ਕਰਮ. ਹਿੰਦੂਆਂ ਦਾ ਇੱਕ ਸੰਸਕਾਰ, ਜਿਸ ਵਿੱਚ ਪਹਿਲੇ ਪਹਿਲ ਬੱਚੇ ਨੂੰ ਅੰਨ ਚਟਾਇਆ ਜਾਂਦਾ… ਅੰਨਮਯ ਕੋਸ਼ਦੇਖੋ, ਕੋਸ਼. ਅੰਨਾਅੰਧ. ਅੰਨ੍ਹਾ. ਨੇਤ੍ਰਹੀਨ. ਭਾਵ- ਵਿਚਾਰ ਰਹਿਤ. "ਅੰਨਾ ਬੋਲਾ ਕਿਛੁ ਨਦਰਿ ਨ ਆਵੈ." (ਮਾਝ ਅਃ ਮਃ ੩) ਅੰਨਿਆਅਨ੍ਯ. ਹੋਰ. "ਜਿਹ ਸਮਾਨ ਕਹਿਂ ਲਗੈ ਨ ਅੰਨਿਆ." (ਵਿਚਿਤ੍ਰ) ਅੰਨ੍ਹਾਦੇਖੋ, ਅੰਧ. ਅੰਨ੍ਯਸੰ. ਅਨ੍ਯ ਵਿ- ਦੂਜਾ. ਹੋਰ. ਭਿੰਨ। ੨. ਪਰਾਇਆ. ਓਪਰਾ. ਅੰਨ੍ਯਚਦੇਖੋ, ਅੰਨਚ. ਅੰਨ੍ਯਤ੍ਰਸੰ. ਅਨਯਤ੍ਰ. ਹਿ. ਵਿ- ਹੋਰ ਥਾ। ੨. ਬਿਨਾ. ਅੰਨ੍ਯਥਾਦੇਖੋ, ਅਨ੍ਯਥਾ. ਅੰਨ੍ਯਾਯਦੇਖੋ, ਅਨਯਾਯ. ਅੰਨ੍ਵਿਤਸੰ. अन्वित. ਵਿ- ਮਿਲਿਆ ਹੋਇਆ. ਸ਼ਾਮਿਲ. ਅਨਸਨਸੰ. ਅਨ- ਅਸ਼ਨ ਵਿ- ਜੋ ਅਸ਼ਨ (ਭੋਜਨ) ਨਹੀਂ ਖਾਂਦਾ. "ਅਚਵਹੁਂ ਅਸਨ ਕਿ ਰਹੋਂ ਅਨਸਨਾ?" (ਨਾਪ੍ਰ) ਅਨਸਾਧੂਅਸਾਧੁ. ਬੁਰਾ ਆਦਮੀ. ਦੇਖੋ, ਧੋਪ ੨. ਅਨਸੂਯਾਦਕ੍ਸ਼੍‍ ਦੀ ਕੰਨ੍ਯਾ ਅਤੇ ਅਤ੍ਰਿ ਰਿਖੀ ਦੀ ਇਸਤ੍ਰੀ. ਰਾਮਾਇਣ ਵਿੱਚ ਲਿਖਿਆ ਹੈ ਕਿ ਇਹ ਆਪਣੇ ਪਤੀ ਨਾਲ ਚਿਤ੍ਰਕੂਟ ਪਹਾੜ ਤੇ ਦੱਖਣ ਵਿੱਚ ਰਹਿੰਦੀ ਸੀ.… ਅਨਸੁਤਾਸੰਗਯਾ- ਸੰਢ. ਅਪ੍ਰਸੂਤਾ. ਵੰਧਯਾ. ਬਾਝ. ਅਨਸੂਯਵਿ- ਅਸੂਯਾ (ਈਰਖਾ) ਰਹਿਤ. ਹਸਦ ਦਾ ਤਯਾਗੀ. "ਅਨਸੂਯਕ ਸ਼ੁਭ ਮਨ ਨਹਿ ਮਾਨੈ." (ਗੁਪ੍ਰਸੂ) ਅਨਸੂਯਕਵਿ- ਅਸੂਯਾ (ਈਰਖਾ) ਰਹਿਤ. ਹਸਦ ਦਾ ਤ੍ਯਾਗੀ. "ਅਨਸੂਯਕ ਸ਼ੁਭ ਮਨ ਨਹਿ ਮਾਨੈ." (ਗੁਪ੍ਰਸੂ) ਅਨਸੰਖਵਿ- ਅਸ਼ੰਖ. ਅਗਣਿਤ. ਬੇਸ਼ੁਮਾਰ. "ਅਨਸੰਖ ਅਛੂਹਨਿ ਸੰਗ ਦਲੰ." (ਦੱਤਾਵ) ਦੇਖੋ, ਸੰਖ. ਅਨਸ਼੍ਵਰਸੰ. ਵਿ- ਨਸ਼੍ਵਰ (ਨਾਸ਼ ਹੋਣ ਵਾਲਾ) ਨਹੀਂ. ਕਿਾਇਮ. ਅਨਹਤਸੰ. ਅਨਾਹਤ. ਵਿ- ਆਹਤ (ਚੋਟ ਲਾਏ) ਬਿਨਾ. ਬਿਨਾ ਆਘਾਤ. "ਦਰਿ ਵਾਜਹਿ ਅਨਹਤ ਵਾਜੇ ਰਾਮ." (ਵਡ ਛੰਤ ਮਃ ੫) ਦੇਖੋ, ਅਨਹਤ ਸ਼ਬਦ. ਅਨਹਤ ਨਾਦਸੰ. ਅਨਾਹਤ ਨਾਦ.¹ ਸੰਗ੍ਯਾ ਉਹ ਸ਼ਬਦ ਜੋ ਕਿਸੇ ਆਘਾਤ (ਪ੍ਰਹਾਰ) ਤੋਂ ਨਹੀਂ ਪੈਦਾ ਹੋਇਆ. ਯੋਗਮਤ ਅਨੁਸਾਰ ਓਹ ਸ਼ਬਦ, ਜੋ ਦਸ਼ਮਦ੍ਵਾਰ ਵਿੱਚ ਯੋਗੀ ਸੁਣਦੇ… ਅਨਹਦਦੇਖੋ, ਅਨਹਤ. "ਅਨਹਦ ਬਾਣੀ ਪਾਈਐ ਤਹਿ ਹਉਮੈ ਹੋਇ ਬਿਨਾਸ." (ਸ੍ਰੀ ਮਃ ੧) ੨. ਵਿ- ਬਿਨਾ ਹੱਦ ਅਪਾਰ. "ਅਨਹਦ ਰੂਪ ਅਨਾਹਤ ਬਾਨੀ." (ਅਕਾਲ) ੩. ਸੰਗ੍… ਅਨਹਦਬਾਣੀਦੇਖੋ, ਅਨਹਤ ਨਾਦ. "ਅਨਹਦ ਸਬਦ ਬਜਹਿ ਦਰਬਾਰੇ." (ਭੈਰ ਮਃ ੫) "ਅਨਹਦ ਧੁਨੀ ਦਰਿ ਵਜਦੇ." (ਸ੍ਰੀ ਮਃ ੫) "ਅਨਹਦਬਾਣੀ ਸਬਦੁ ਵਜਾਏ" (ਗਉ ਅਃ ਮਃ ੩) ਅਨਹਿਤਸੰਗ੍ਯਾ- ਹਿਤ ਦੇ ਵਿਰੁੱਧ. ਬੁਰਿਆਈ. ਹਾਨੀ. ਅਪਕਾਰ. ਵਿਰੋਧ. ਅਨਹੋਣੀਵਿ- ਨਾ ਹੋਣ ਵਾਲੀ. ਅਸੰਭਵ. ਨਾਮੁਮਕਿਨ. "ਚਿੰਤਾ ਤਾਕੀ ਕੀਜੀਅੈ ਜੋ ਅਨਹੋਨੀ ਹੋਇ." (ਸ. ਮਃ ੯)

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.