ਅਨਹਦ

ਦੇਖੋ, ਅਨਹਤ. "ਅਨਹਦ ਬਾਣੀ ਪਾਈਐ ਤਹਿ ਹਉਮੈ ਹੋਇ ਬਿਨਾਸ." (ਸ੍ਰੀ ਮਃ ੧) ੨. ਵਿ- ਬਿਨਾ ਹੱਦ ਅਪਾਰ. "ਅਨਹਦ ਰੂਪ ਅਨਾਹਤ ਬਾਨੀ." (ਅਕਾਲ) ੩. ਸੰਗ੍ਯਾ- ਇੱਕ ਗਣਛੰਦ. ਇਸ ਦਾ ਨਾਉਂ "ਅਕਰਾ" "ਅਣਕਾ" "ਅਨੁਭਵ" "ਸ਼ਸ਼ਿਵਦਨਾ" "ਚੰਡਰਸਾ" ਅਤੇ "ਮਧੁਰਧੁਨਿ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਨ. ਯ. , . ਉਦਾਹਰਣ- ਸਤਜੁਗ ਆਯੋ। ਸਭ ਸੁਨਪਾਯੋ। ਮੁਨਿ ਮਨ ਭਾਯੋ। ਗੁਨਿ ਗਨ ਗਾਯੋ. (ਕਲਕੀ)

ਮਹਾਨ ਕੋਸ਼ — ਭਾਗ ੧, ਪੰਨਾ ੧੭੨

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.