ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਅਸਾਆਸ਼ਾ ਦਾ ਸੰਖੇਪ. "ਮਨ ਮਹਿ ਰਾਖਉ ਏਕ ਅਸਾ ਰੇ." (ਦੇਵ ਮਃ ੫) ੨. ਦੇਖੋ, ਅਸਾਂ. ਸਾਡੇ ਵਿੱਚ. ਹਮਾਰੇ ਮੇ. "ਅਸਾ ਜੋਰੁ ਨਾਹੀ ਜੇ ਕਿਛੁ ਕਰਿ ਸਾਕਹਿ."… ਅਸਾਂਸਰਵ. ਮੈਂ ਦਾ ਬਹੁ ਵਚਨ. ਅਸੀਂ "ਅਸਾਂ ਭਿ ਓਥੈ ਜਾਣਾ." (ਵਡ ਮਃ ੧. ਅਲਾਹਣੀਆ) ਅਸਾਂਤਿਸੰ. अशान्ति. ਸੰਗਯਾ- ਸ਼ਾਤਿ ਦਾ ਅਭਾਵ. ਬੇਚੈਨੀ. ਖੋਭ. ਅਸਾਸਹਦੇਖੋ, ਅਸਾਸੈ. ਅਸਾਸਾਅ਼. [اثاثہ] ਅਸਾਸਾ. ਸੰਗ੍ਯਾ- ਮਾਲ। ੨. ਸੰਪਦਾ. ਵਿਭੂਤੀ. ਅਸਾਸਤ੍ਰੀਸੰ. अशाज़्ि न्. ਵਿ- ਜੋ ਸ਼ਾਸਤ੍ਰ ਨਹੀਂ ਜਾਣਦਾ. ਅਸ਼ਿਕਿਤ. ਅਨਪੜੀ। ੨. ਸ਼ਾਸਤ੍ਰ ਵਿਰੁੱਧ ਕਰਮ ਕਰਨ ਵਾਲਾ। ੩. ਨਿੰਦਿਤ ਸ਼ਾਸਤ੍ਰ ਅਨੁਸਾਰ ਕਰਮ … ਅਸਾਹਸੰ. अस्मासु. ਹਮਾਰੇ ਮੇਂ. ਅਸਾਡੇ ਵਿੱਚ. "ਅਉਗੁਣ ਸਭ ਅਸਾਹ." (ਸ੍ਰੀ ਮਃ ੧) ਅਸਾਹੰਸੰ. ਅਸਾਸ਼੍ਰ ਹਮਾਰੇ ਮੇਂ. ਅਸਾਡੇ ਵਿੱਚ. “ਅਉਗੁਣ ਸਭ ਅਸਾਹ.” (ਸ੍ਰੀ ਮਃ ੧) ਅਸਾਜਯਵਿ- ਨਾ ਸਾਜਣ ਯੋਗਯ. ਅਣਬਣ. ਨਾਮੁਮਕਿਨ. "ਅਸਾਜਯੰ ਸਾਜਿ ਸਮਜਿਆ." (ਸਹਸ ਮਃ ੫) ਦੇਖੋ, ਸਮਜਿਆ. ਅਸਾਡਰਾਵਿ- ਅਸਾ ਦਾ. ਅਸਾਡਾ. ਹਮਾਰਾ. "ਜੇ ਤੂ ਮਿਤ੍ਰ ਅਸਾਡੜਾ." (ਵਾਰ ਮਾਰੂ ੨. ਮਃ ੫) ਅਸਾਡਰੇਵਿ- ਅਸਾ ਦੇ. ਅਸਾਡੇ. ਹਮਾਰੇ. "ਮਿਤ੍ਰ ਅਸਾਡੜੇ ਸੇਈ." (ਵਾਰ ਗੂਜ ੨. ਮਃ ੫) ਅਸਾਡਾਵਿ- ਦੇਖੋ, ਅਸਾਡੜਾ. ਅਸਾਧਸੰ. ਅਸਾਧ੍ਯ. ਵਿ- ਜਿਸ ਦਾ ਸਿੱਧ ਕਰਨਾ ਔਖਾ ਹੈ. ਕਠਿਨਤਾ ਨਾਲ ਹੋਣ ਵਾਲਾ। ੨. ਅਜੇਹਾ ਰੋਗ, ਜੋ ਦੂਰ ਨਾ ਹੋ ਸਕੇ. ਜਿਸ ਦਾ ਇਲਾਜ ਨਾ ਹੋ ਸਕੇ. "ਅਸ… ਅਸਾਧਾਰਣਵਿ- ਜੋ ਸਾਧਾਰਣ (ਮਾਮੂਲੀ) ਨਹੀਂ. ਅਸਾਮਾਨ੍ਯ। ੨. ਭਾਵ- ਵਿਸ਼ੇਸ. ਖ਼ਾਸ. ਅਸਾਧਿਅਸਾਧ੍ਯ. ਦੇਖੋ, ਅਸਾਧ. ਅਸਾਧੁਸੰ. ਵਿ- ਜੋ ਸਾਧੁ (ਭਲਾ) ਨਹੀਂ, ਬੁਰਾ. ਲੁੱਚਾ. ਖੋਟਾ. ਦੁਸ੍ਟ. ਅਸਾਨਅ਼. [اِحسان] ਇਹ਼ਸਾਨ. ਸੰ. ਉਪਕਾਰ. ਨੇਕੀ. ਭਲਿਆਈ। ੨. ਕ੍ਰਿਪਾ। ੩. ਫ਼ਾ. [آسان] ਆਸਾਨ ਵਿ- ਸੁਗਮ. ਸੁਖਾਲਾ. ਸੌਖਾ. ਅਸਾਨਵੰਦਫ਼ਾ. [اِحسانمند] ਇਹ਼ਸਾਨਮੰਦ. ਵਿ- ਕ੍ਰਿਤਗ੍ਯ. ਉਪਕਾਰ ਮੰਨਣ ਵਾਲਾ. ਅਸਾਮੀਅ਼. [اسامی] ਸੰਗ੍ਯਾ- ਇਸਮ ਦਾ ਬਹੁ ਵਚਨ. ਅਸਮਾ, ਉਸ ਦਾ ਬਹੁ ਵਚਨ ਅਸਾਮੀ। ੨. ਅਹੁਦਾ. ਪਦਵੀ. ਅਧਿਕਾਰ। ੩. ਕਿਰਾਇਆ ਅਥਵਾ ਮੁਆਮਲਾ ਅਦਾ ਕਰਨ ਵਾਲ… ਅਸਾਰਸਿੰਧੀ. ਵਿ- ਬਿਨਾ ਸੁਧ. ਬੇਖ਼ਬਰ. ਗ਼ਾਫ਼ਿਲ. ਸਾਵਧਾਨਤਾ ਰਹਿਤ. "ਨਾ ਸੋਈਐ ਅਸਾਰ." (ਸ. ਕਬੀਰ) ੨. ਸੰ. ਸਾਰ ਰਹਿਤ. ਫੋਗ. ਫੋਕੜ। ੩. ਤੁੱਛ. ਅਦਨਾ। ੪… ਅਸਾਰਤਅ਼. [اِشارت] ਇਸ਼ਾਰਤ. ਸੰਗ੍ਯਾ- ਸੈਨਤ. ਸੈਨ. ਕਿਸੇ ਭਾਵ ਨੂੰ ਪ੍ਰਗਟ ਕਰਨ ਦਾ ਨਿਸ਼ਾਨ. "ਕਰਹਿਂ ਉਚਾਇ, ਅਸਾਰਤ ਦਲ ਦਈ." (ਚਰਿਤ੍ਰ ੧੫੧) ਹੱਥ ਚੁੱਕ… ਅਸਾਰਥਸੰ. ਅਸਾਰਾਰ੍‍ਥ. ਸੰਗ੍ਯਾ- ਅਸਾਰ ਰੂਪ ਪਦਾਰਥ। ੨. ਅਸਾਰ ਕਰਮ. "ਸੁਆਰਥ ਤਿਆਗਿ ਆਸਰਥਿ ਰਚਿਓ, ਨਹਿ ਸਿਮਰੈ ਪ੍ਰਭੁ." (ਸਾਰ ਮਃ ੫) ਅਸਾੜਸੰ. ਆਸਾਢ. ਸੰਗ੍ਯਾ- ਹਾੜ੍ਹ ਦਾ ਮਹੀਨਾ, ਜਿਸ ਦੀ ਪੂਰਣਮਾਸੀ ਨੂੰ ਉਤ੍ਰਾਸਾਢਾ ਨਛਤ੍ਰ ਹੁੰਦਾ ਹੈ. ਅਸਾੜੀਵਿ- ਅਸਾਂ ਦਾ. ਅਸਾਡਾ. ਅਸਾਡੀ. ਹਮਾਰਾ. ਹਮਾਰੀ. "ਨਾਂਹੀ ਕਿਛੁ ਅਸਾੜਾ ਜੀਉ." (ਮਾਝ ਮਃ ੫) "ਰਾਖਹੁ ਸਰਮ ਅਸਾੜੀ." (ਮਾਝ ਮਃ ੫) ਅੰਸਾ ਅਉਤਾਰਸੰ. ਅੰਸ਼ਾਵਤਾਰ. ਸੰਗਯਾ- ਪੁਰਾਣਾ ਵਿੱਚ ਦੇਵਤਿਆ ਦੀ ਕਲਾ ਦੇ ਕਈ ਅੰਸ਼ (ਭਾਗ) ਮੰਨੇ ਹਨ. ਉਨੀਾ ਕਲਾ ਵਿੱਚੋਂ ਜਿਨੀਾ ਅਵਤਾਰਾ ਵਿੱਚ ਕੁਝ ਹਿੱਸੇ ਪਾ… ਅੰਸਾਵਤਾਰਸੰ. ਅੰਸ਼ਾਵਤਾਰ. ਸੰਗ੍ਯਾ- ਪੁਰਾਣਾਂ ਵਿੱਚ ਦੇਵਤਿਆਂ ਦੀ ਕਲਾ ਦੇ ਕਈ ਅੰਸ਼ (ਭਾਗ) ਮੰਨੇ ਹਨ. ਉਨ੍ਹਾਂ ਕਲਾ ਵਿੱਚੋਂ ਜਿਨ੍ਹਾਂ ਅਵਤਾਰਾਂ ਵਿੱਚ ਕੁਝ ਹਿ…

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.